BalwinderSBhullar7ਹਾਈਕਮਾਂਡ ਦਾ ਇੱਕ ਉੱਚ ਆਗੂ ਪੰਜਾਬ ਦੇ ਸ਼ਹਿਰਾਂ ਵਿੱਚ ਦੌਰੇ ਤੇ ਆਇਆ ਪਰ ਭਗਵੰਤ ਮਾਨ ਕੋਲ ਨਾ ਪਹੁੰਚਿਆ। ਆਖ਼ਰ ...
(2 ਅਕਤੂਬਰ 2024)

 

ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਕਾਫ਼ੀ ਚਰਚਾ ਵਿੱਚ ਹਨਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਨੇ ਤਰਥੱਲੀ ਮਚਾਈ ਹੋਈ ਹੈਖ਼ਬਰਾਂ ਹਨ ਕਿ ਮੁੱਖ ਮੰਤਰੀ ਨੂੰ ਜਲਦੀ ਹਟਾਇਆ ਜਾ ਰਿਹਾ ਹੈ, ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਹੈ, ਹਟਾਉਣ ਦੀਆਂ ਖ਼ਬਰਾਂ ਬੇਬੁਨਿਆਦ ਹਨ, ਭਗਵੰਤ ਮਾਨ ਨੇ ਅਸਤੀਫ਼ਾ ਦੇਣ ਤੋਂ ਜਵਾਬ ਦੇ ਦਿੱਤਾ ਹੈ, ਆਦਿਇਹਨਾਂ ਖ਼ਬਰਾਂ ਵਿੱਚ ਕਿੰਨੀ ਕੁ ਸਚਾਈ ਹੈ? ਕੀ ਇਹ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠ ਫੈਲਾਇਆ ਜਾ ਰਿਹਾ ਹੈ? ਇਹਨਾਂ ਸਵਾਲਾਂ ਦਾ ਸਹੀ ਜਵਾਬ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਕਦੇ ਹਨ ਜਾਂ ਭਗਵੰਤ ਮਾਨ, ਲੋਕਾਂ ਦੀਆਂ ਤਾਂ ਕਿਆਸ ਅਰਾਈਆਂ ਹੀ ਹੋ ਸਕਦੀਆਂ ਹਨਇੱਕ ਸਚਾਈ ਜ਼ਰੂਰ ਹੈ ਕਿ ਜੇਕਰ ਕਿਧਰੇ ਚੰਗਿਆੜੀ ਡਿਗਦੀ ਹੈ ਤਾਂ ਹੀ ਧੂੰਆਂ ਨਿਕਲਦਾ ਹੈ

ਜਿੱਥੋਂ ਤਕ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਦੇ ਸਥਾਨ ਦਾ ਸਵਾਲ ਹੈ, ਉਹ ਉੱਚ ਦਰਜੇ ਦਾ ਹੈ, ਇਸ ਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਹ ਚਰਚਾ ਬਹੁਤ ਜ਼ੋਰਾਂ ’ਤੇ ਰਹੀ ਸੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਲੜੀਆਂ ਜਾਣ ਜਾਂ ਇਸ ਅਹੁਦੇ ਦਾ ਫੈਸਲਾ ਚੋਣਾਂ ਤੋਂ ਬਾਅਦ ਕੀਤਾ ਜਾਵੇਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਅੱਕ ਚੁੱਕੇ ਲੋਕਾਂ ਨੇ ਭਾਵੇਂ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਵੱਲ ਰੁਖ਼ ਕੀਤਾ ਹੋਇਆ ਸੀ, ਪਰ ਲੋਕ ਇਸ ਪਾਰਟੀ ਦਾ ਹਰਮਨ ਪਿਆਰਾ ਆਗੂ ਭਗਵੰਤ ਮਾਨ ਨੂੰ ਹੀ ਮੰਨਣ ਲੱਗ ਪਏ ਸਨਲੋਕਾਂ ਦੀ ਆਵਾਜ਼ ਸੀ ਕਿ ਜੇ ਇਸ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਤਾਂ ਅਵੱਸ਼ ਇਸ ਪਾਰਟੀ ਦੀ ਸਰਕਾਰ ਬਣ ਜਾਵੇਗੀਉਸ ਸਮੇਂ ਇਹ ਚਰਚਾ ਚਲਦੀ ਰਹੀ ਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਇਸ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਕੰਨੀ ਕਤਰਾ ਰਹੇ ਹਨਲੋਕਾਂ ਤੋਂ ਮਿਲਦੇ ਸਮਰਥਨ ਸਦਕਾ ਇਸ ਮਾਮਲੇ ਨੂੰ ਵੇਖ ਕੇ ਭਗਵੰਤ ਮਾਨ ਵੀ ਚੋਣ ਮੈਦਾਨ ਵਿੱਚ ਕੁੱਦਣ ਤੋਂ ਟਾਲਾ ਵੱਟ ਰਹੇ ਸਨ ਕਿ ਜੇਕਰ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਜਾਵੇਗਾ ਤਾਂ ਹੀ ਮੈਦਾਨ ਵਿੱਚ ਨਿੱਤਰਣਗੇਆਖ਼ਰ ਲੋਕਾਂ ਦੀ ਆਵਾਜ਼ ਅਤੇ ਭਗਵੰਤ ਮਾਨ ਦੀ ਜ਼ਿਦ ਮੋਹਰੇ ਸ੍ਰੀ ਕੇਜਰੀਵਾਲ ਨੂੰ ਝੁਕਣਾ ਪਿਆ ਸੀ ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰਨਾ ਪਿਆ ਸੀਲੋਕਾਂ ਨੇ ਵੱਡੀ ਬਹੁਗਿਣਤੀ ਨਾਲ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਸੀ

ਹੱਟੀ, ਭੱਠੀ, ਬਜ਼ਾਰਾਂ, ਬੱਸਾਂ, ਸੱਥਾਂ ਵਿੱਚ ਲੋਕ ਇਹ ਚਰਚਾ ਕਰਦੇ ਸਨ ਕਿ ਸ੍ਰੀ ਕੇਜਰੀਵਾਲ ਕਿਸੇ ਹੋਰ ਆਗੂ ਦੀ ਹਰਮਨ ਪਿਆਰਤਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਹੋ ਕਾਰਨ ਹੈ ਕਿ ਉਹ ਭਗਵੰਤ ਮਾਨ ਨੂੰ ਝਟਕੇ ਦਿੰਦੇ ਰਹਿੰਦੇ ਹਨਪਰ ਭਗਵੰਤ ਨੇ ਆਪਣੇ ਪੈਰ ਪੂਰੀ ਤਰ੍ਹਾਂ ਜਮਾ ਲਏ ਸਨ, ਜਿਨ੍ਹਾਂ ਨੂੰ ਪੁੱਟਣਾ ਸੌਖਾ ਕੰਮ ਨਹੀਂ ਸੀਸਰਕਾਰ ਦਾ ਅੱਧਾ ਸਮਾਂ ਲੰਘ ਜਾਣ ’ਤੇ ਪੰਜਾਬ ਸਰਕਾਰ ਦੀਆਂ ਕਮੀਆਂ ਘਾਟਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਵੀ ਪੂਰਾ ਨਹੀਂ ਉੱਤਰਿਆ ਜਾ ਸਕਿਆ ਫਿਰ ਵੀ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਭਗਵੰਤ ਮਾਨ ਨਿੱਜੀ ਤੌਰ ’ਤੇ ਇਮਾਨਦਾਰ ਹੈ ਅਤੇ ਸੂਬੇ ਲਈ ਕੁਝ ਕਰਨਾ ਵੀ ਚਾਹੁੰਦਾ ਹੈ, ਪ੍ਰੰਤੂ ਹਾਈ ਕਮਾਂਡ ਭਾਵ ਸ੍ਰੀ ਅਰਵਿੰਦ ਕੇਜਰੀਵਾਲ ਉਸ ਨੂੰ ਆਜ਼ਾਦਾਨਾ ਤੌਰ ’ਤੇ ਕੰਮ ਨਹੀਂ ਕਰਨ ਦੇ ਰਹੇ, ਸਗੋਂ ਰੁਕਾਵਟਾਂ ਖੜ੍ਹੀਆਂ ਕਰਦੇ ਹਨਮਿਸਾਲ ਵਜੋਂ ਰਾਜ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਤਾਂ ਸ੍ਰੀ ਕੇਜਰੀਵਾਲ ਨੇ ਭਗਵੰਤ ਮਾਨ ਦੀ ਰਾਇ ਤੋਂ ਬਗੈਰ ਉਮੀਦਵਾਰ ਬਣਾਏ ਇਸ ਤੋਂ ਬਾਅਦ ਦਿੱਲੀ ਦੇ ਆਪਣੇ ਨਜ਼ਦੀਕੀਆਂ ਨੂੰ ਪੰਜਾਬ ਵਿੱਚ ਤਾਇਨਾਤ ਕਰਕੇ ਭਗਵੰਤ ਮਾਨ ਦੇ ਖੰਭ ਕੁਤਰਣ ਦੀਆਂ ਕਾਰਵਾਈਆਂ ਕੀਤੀਆਂਭਗਵੰਤ ਮਾਨ ਵੱਲੋਂ ਲੋਕ ਹਿਤਾਂ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਇਹ ਬਾਹਰੋਂ ਤਾਇਨਾਤ ਕੀਤੇ ਵਿਅਕਤੀ ਕਥਿਤ ਤੌਰ ’ਤੇ ਦਖ਼ਲ ਅੰਦਾਜ਼ੀ ਕਰਦੇ ਤੇ ਰੁਕਾਵਟਾਂ ਪਾਉਂਦੇ ਰਹੇਭਗਵੰਤ ਮਾਨ ਦੁਖੀ ਤਾਂ ਹੁੰਦੇ ਪਰ ਹਾਈਕਮਾਂਡ ਦੇ ਦਬਾਅ ਸਦਕਾ ਚੁੱਪ ਵੱਟ ਕੇ ਰਹਿ ਜਾਂਦੇਹੋਰ ਸੂਬਿਆਂ ਦੀਆਂ ਚੋਣਾਂ ਹੁੰਦੀਆਂ ਤਾਂ ਭਗਵੰਤ ਮਾਨ ਨੂੰ ਪਾਰਟੀ ਵੱਲੋਂ ਇੱਕ ਪੰਜਾਬੀ ਸਿੱਖ ਮੁੱਖ ਮੰਤਰੀ ਵਜੋਂ ਵਰਤਿਆ ਜਾਂਦਾ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਤਾਂ ਪਾਬੰਦੀਆਂ ਆਇਦ ਕਰ ਦਿੰਦੇਇੱਥੇ ਹੀ ਬੱਸ ਨਹੀਂ, ਜਦੋਂ ਲੋੜ ਪੈਂਦੀ ਪੰਜਾਬ ਸਰਕਾਰ ਦਾ ਹੈਲੀਕਪਟਰ ਵੀ ਵਰਤਦੇ ਅਤੇ ਪੈਸਾ ਵੀ ਵਰਤਦੇ, ਪਰ ਭਗਵੰਤ ਮਾਨ ਨੂੰ ਘੂਰੀਆਂ ਵੀ ਵੱਟਦੇ ਰਹੇ

ਭਗਵੰਤ ਮਾਨ ਆਪਣੀ ਸਮਰੱਥਾ ਅਨੁਸਾਰ ਕੰਮ ਕਰਕੇ ਸਰਕਾਰ ਚਲਾਉਂਦਾ ਰਿਹਾਆਖ਼ਰ ਲੋਕ ਕਹਿਣ ਲੱਗ ਪਏ ਕਿ ਮੁੱਖ ਮੰਤਰੀ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਮੁਨਕਰ ਹੋ ਗਿਆ ਹੈ, ਸਰਕਾਰ ਫੇਲ ਹੋ ਗਈ ਹੈ, ਲੋਕਾਂ ਦੇ ਕੰਮ ਨਹੀਂ ਹੋ ਰਹੇ, ਸਰਕਾਰ ਨਾਂ ਦੀ ਚੀਜ਼ ਕਿਸੇ ਪਾਸੇ ਵਿਖਾਈ ਨਹੀਂ ਦਿੰਦੀ, ਆਦਿਇਹ ਸੁਣ ਕੇ ਭਗਵੰਤ ਮਾਨ ਦਾ ਚਿਹਰਾ ਮੁਰਝਾ ਜਾਂਦਾ, ਉਹ ਗੱਲੀਂਬਾਤੀਂ ਸਮਝਾਉਣ ਦਾ ਯਤਨ ਵੀ ਕਰਦਾ ਪਰ ਫਿਰ ਵੀ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿੰਦਾ ਗਿਆਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਦਿੱਲੀ ਦੇ ਇੱਕ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਜਿਸ ਸਦਕਾ ਉਹ ਕਰੀਬ ਛੇ ਮਹੀਨੇ ਜੇਲ੍ਹ ਵਿੱਚ ਰਿਹਾਮਾਨਯੋਗ ਸੁਪਰੀਮ ਕੋਰਟ ਨੇ ਉਸ ਨੂੰ ਸ਼ਰਤਾਂ ਅਧੀਨ ਜ਼ਮਾਨਤ ’ਤੇ ਰਿਹਾਈ ਦੇ ਦਿੱਤੀ। ਸ਼ਰਤਾਂ ਸਨ ਕਿ ਉਹ ਸਕੱਤਰੇਤ ਵਿੱਚ ਨਹੀਂ ਜਾਵੇਗਾ, ਕਿਸੇ ਫਾਈਲ ਤੇ ਦਸਖ਼ਤ ਨਹੀਂ ਕਰੇਗਾ ਇਸ ਤੋਂ ਸਪਸ਼ਟ ਹੈ ਕਿ ਉਸ ਤੋਂ ਮੁੱਖ ਮੰਤਰੀ ਦੀਆਂ ਸ਼ਕਤੀਆਂ ਖੋਹੀਆਂ ਗਈਆਂ ਹਨ, ਉਹ ਇੱਕ ਆਮ ਆਦਮੀ ਵਜੋਂ ਵਿਚਰੇਗਾਅਜਿਹੀ ਸਥਿਤੀ ਵਿੱਚ ਉਸਨੇ ਆਪਣੀ ਅਤੀ ਭਰੋਸੇਯੋਗ ਬੀਬੀ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਲਈ ਖ਼ੁਦ ਅਸਤੀਫਾ ਦੇਣ ਦਾ ਫੈਸਲਾ ਕਰ ਲਿਆਕੇਜਰੀਵਾਲ ਦੀ ਰਿਹਾਇਸ਼ ’ਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ, ਅਸਤੀਫ਼ਾ ਦੇਣ ਸਮੇਂ ਉਹਨਾਂ ਭਗਵੰਤ ਮਾਨ ਨੂੰ ਇੱਕ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਤੂੰ ਵੀ ਅਸਤੀਫ਼ਾ ਦੇ ਦੇਭਾਵੇਂ ਇਹ ਇੱਕ ਮਖੌਲ ਹੀ ਕੀਤਾ ਗਿਆ, ਪਰ ਲੋਕਾਂ ਦਾ ਕਹਿਣਾ ਕਿ ਇਸ ਵਿੱਚੋਂ ਮਨ ਦੀ ਅੰਦਰੂਨੀ ਕਿੜ ਅਤੇ ਗੁੱਸੇ ਦਾ ਮੁਸ਼ਕ ਆਉਂਦਾ ਹੈ

ਕੁਝ ਦਿਨ ਪਹਿਲਾਂ ਭਗਵੰਤ ਮਾਨ ਅਚਾਨਕ ਬਿਮਾਰ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆਉਹਨਾਂ ਦੀ ਬਿਮਾਰੀ ਤੋਂ ਸਮੁੱਚਾ ਪੰਜਾਬ ਚਿੰਤਤ ਸੀ, ਭਾਵੇਂ ਉਹ ਵਿਰੋਧੀ ਹੀ ਹੋਣ ਪਰ ਗੱਲ ਰਾਜ ਦੇ ਮੁੱਖ ਮੰਤਰੀ ਦੇ ਬਿਮਾਰ ਹੋਣ ਦੀ ਸੀਅਜਿਹੇ ਹਾਲਾਤ ਵਿੱਚ ਪਾਰਟੀ ਹਾਈਕਮਾਂਡ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉੱਚ ਆਗੂ ਹਸਪਤਾਲ ਉਸਦਾ ਪਤਾ ਲੈਣ ਜਾਂਦੇ ਅਤੇ ਹੋ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕਰਦੇਪਰ ਪਾਰਟੀ ਸੁਪਰੀਮੋ ਕੇਜਰੀਵਾਲ ਜਾਂ ਦਿੱਲੀ ਦੇ ਕਿਸੇ ਆਗੂ ਨੇ ਤਾਂ ਪਤਾ ਲੈਣ ਕੀ ਆਉਣਾ ਸੀ, ਪੰਜਾਬ ਦੇ ਆਗੂਆਂ ਨੂੰ ਇਸ ਕਦਰ ਡਰਾ ਦਿੱਤਾ ਕਿ ਉਹ ਵੀ ਹਸਪਤਾਲ ਪਹੁੰਚਣ ਤੋਂ ਸੰਕੋਚ ਕਰਨ ਲੱਗੇਪੰਜਾਬ ਦੇ ਇੱਕ ਦੋ ਮੰਤਰੀਆਂ, ਆਗੂਆਂ ਤੋਂ ਬਿਨਾਂ ਕਿਸੇ ਨੇ ਉਹਨਾਂ ਦੀ ਸਾਰ ਨਾ ਲਈਹਾਈਕਮਾਂਡ ਦਾ ਇੱਕ ਉੱਚ ਆਗੂ ਪੰਜਾਬ ਦੇ ਸ਼ਹਿਰਾਂ ਵਿੱਚ ਦੌਰੇ ਤੇ ਆਇਆ ਪਰ ਭਗਵੰਤ ਮਾਨ ਕੋਲ ਨਾ ਪਹੁੰਚਿਆਆਖ਼ਰ ਇੱਕ ਲੀਡਰ ਉਸ ਕੋਲ ਪਹੁੰਚਿਆ ਤਾਂ ਲੋਕਾਂ ਅਤੇ ਮੀਡੀਆ ਅਨੁਸਾਰ ਉਸਨੇ ਪਤਾ ਲੈਣ ਦੇ ਬਹਾਨੇ ਨਾਲ ਅਸਤੀਫ਼ਾ ਮੰਗ ਲਿਆ

ਭਗਵੰਤ ਮਾਨ ਕੋਈ ਕਮਜ਼ੋਰ ਆਗੂ ਨਹੀਂ, ਉਸ ਦੀਆਂ ਰਗਾਂ ਵਿੱਚ ਪੰਜਾਬੀ ਖੂਨ ਹੈਉਹ ਪਿਆਰ ਨਾਲ ਤਾਂ ਭਾਵੇਂ ਕੁਰਸੀ ਦਾ ਤਿਆਗ ਵੀ ਕਰ ਦਿੰਦਾ, ਪਰ ਜਿਸ ਸਥਿਤੀ ਵਿੱਚ ਉਸ ਤੋਂ ਅਸਤੀਫ਼ਾ ਮੰਗਿਆ ਗਿਆ, ਇਹ ਉਸਦੀ ਅਣਖ਼ ਦਾ ਸਵਾਲ ਬਣ ਗਿਆਮੀਡੀਆ ਅਨੁਸਾਰ ਉਸਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈਇਹਨਾਂ ਹਾਲਾਤ ਨੂੰ ਵੇਖਦਿਆਂ ਕਈ ਵਿਰੋਧੀਆਂ ਨੇ ਵੀ ਭਗਵੰਤ ਮਾਨ ਦੇ ਸਟੈਂਡ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਕਿ ਭਾਵੇਂ ਵਿਚਾਰਧਾਰਕ ਵਖਰੇਵੇ ਹਨ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ ਪਰ ਧੱਕਾ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾਰਾਜਨੀਤੀ ਵਿੱਚ ਭਾਵੇਂ ਕੁਝ ਵੀ ਅਸੰਭਵ ਨਹੀਂ ਹੈ, ਪਰ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਂਭੇ ਕਰਨਾ ਹੁਣ ਹਾਈਕਮਾਂਡ ਲਈ ਸੌਖਾ ਨਹੀਂ ਹੈ ਅਤੇ ਉਸਦੀ ਸਥਿਤੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣ ਗਈ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5328)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author