BalwinderSBhullar7ਸੰਸਦ ਭਵਨ ਵਿੱਚ ਉਹ ਦੋਵੇਂ ਆਹਮੋ ਸਾਹਮਣੇ ਸਨ। ਇੱਕ ਰਾਹੁਲ ਗਾਂਧੀ ਜਿਸਦੀ ਦਾਦੀ ਸ੍ਰੀਮਤੀ ਇੰਦਰਾ ਗਾਂਧੀ ... 
(10 ਜੁਲਾਈ 2024)
ਇਸ ਸਮੇਂ ਪਾਠਕ: 150.


ਕੁਝ ਦਿਨ ਪਹਿਲਾਂ ਦੇਸ਼ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਇਆ ਸੀ। ਇਸ ਦੌਰਾਨ ਇੱਕ ਬੜੀ ਹੈਰਾਨੀਜਨਕ ਘਟਨਾ ਵਾਪਰੀ
, ਜੋ ਵੇਖਣ ਸੁਣਨ ਵਾਲਿਆਂ ਨੂੰ ਬਹੁਤ ਛੋਟੀ ਤੇ ਆਮ ਵਰਤਾਰਾ ਹੀ ਲਗਦੀ ਹੈ ਪਰ ਉਹ ਇੱਡੀ ਛੋਟੀ ਨਹੀਂ, ਉਸਦੇ ਅਰਥ ਬਹੁਤ ਡੂੰਘੇ ਹਨਇਹ ਘਟਨਾ ਸੀ ਕਿ ਪੰਜਾਬ ਤੋਂ ਆਜ਼ਾਦ ਜਿੱਤੇ ਸੰਸਦ ਮੈਂਬਰ ਸ੍ਰ. ਸਰਬਜੀਤ ਸਿੰਘ ਖਾਲਸਾ ਖੜ੍ਹੇ ਸਨ, ਇੱਕ ਪਾਸੇ ਤੋਂ ਇੰਡੀਆ ਗਠਜੋੜ ਵੱਲੋਂ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਆਪਣੇ ਇੱਕ ਹੋਰ ਸਾਥੀ ਸਮੇਤ ਆ ਰਹੇ ਸਨ ਜਦੋਂ ਉਹ ਸਰਬਜੀਤ ਸਿੰਘ ਦੇ ਨਜ਼ਦੀਕ ਆਏ ਤਾਂ ਉਹਨਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ, ਪਰ ਸਰਬਜੀਤ ਸਿੰਘ ਦਾ ਧਿਆਨ ਕਿਸੇ ਹੋਰ ਪਾਸੇ ਹੋਣ ਕਰਕੇ ਉਹਨਾਂ ਕੋਈ ਜਵਾਬ ਨਾ ਦਿੱਤਾਰਾਹੁਲ ਗਾਂਧੀ ਨੇ ਦੁਬਾਰਾ ਫਿਰ ਸਤਿ ਸ੍ਰੀ ਅਕਾਲ ਬੁਲਾਈ ਤਾਂ ਸਰਬਜੀਤ ਸਿੰਘ ਨੂੰ ਇੱਕਦਮ ਅਹਿਸਾਸ ਹੋਇਆ ਅਤੇ ਉਸਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ

‘ਸਤਿ ਸ੍ਰੀ ਅਕਾਲ’ ਗੁਰਮੁਖੀ ਦਾ ਉਚਾਰਣ ਕੀਤਾ ਜਾਣ ਵਾਲਾ ਵਾਕ ਹੈ, ਜੋ ਗੁਰੂਆਂ ਦੇ ਮੁਖਾਰਬਿੰਦ ਤੋਂ ਸ਼ੁਰੂ ਕੀਤਾ ਗਿਆ ਹੈਸਤਿ ਦਾ ਅਰਥ ਹੈ ਸੱਚ ਅਤੇ ਅਕਾਲ ਦਾ ਅਰਥ ਹੈ ਕਾਲ ਰਹਿਤ ਭਾਵ ਜਨਮ ਮੌਤ ਦੇ ਚੱਕਰਾਂ ਤੋਂ ਮੁਕਤ, ਸਿੱਧੇ ਅਰਥਾਂ ਵਿੱਚ ਈਸ਼ਵਰ ਪ੍ਰਮਾਤਮਾ, ਇਸ ਵਾਕ ਦਾ ਭਾਵ ਹੈ ਪ੍ਰਮਾਤਮਾ ਸੱਚ ਹੈਭਾਵੇਂ ਇਹ ਸ਼ਬਦ ਅਧਿਆਤਮਕਤਾ ਦਾ ਪ੍ਰਗਟਾਵਾ ਕਰਦਾ ਹੈ, ਪਰ ਸਿੱਖ ਇਸ ਸ਼ਬਦ ਨੂੰ ਇੱਕ ਦੂਜੇ ਨਾਲ ਮਿਲਣ ਸਮੇਂ ਸਤਿਕਾਰ ਵਜੋਂ ਵੀ ਵਰਤਦੇ ਹਨਬਹੁਤ ਸਾਰੇ ਹਿੰਦੂ ਵੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ। ਪੰਜਾਬ ਵਰਗੇ ਖੇਤਰ, ਜਿੱਥੇ ਸਿੱਖਾਂ ਦੀ ਗਿਣਤੀ ਵਧੇਰੇ ਹੈ, ਉੱਥੇ ਹਿੰਦੂ ਧਰਮ ਨਾਲ ਸੰਬੰਧਿਤ ਲੋਕ ਇਸਦੀ ਆਮ ਵਰਤੋਂ ਕਰਦੇ ਹਨਇਹ ਸਮਝਿਆ ਜਾਂਦਾ ਹੈ ਕਿ ਇਹ ਵਾਕ ਕਿਸੇ ਧਰਮ ਪ੍ਰਤੀ ਨਫ਼ਰਤ ਦਾ ਸੁਨੇਹਾ ਨਹੀਂ ਦਿੰਦਾ, ਸਗੋਂ ਸਤਿਕਾਰ ਪ੍ਰਗਟ ਕਰਦਾ ਹੈ ਅਤੇ ਪ੍ਰਮਾਤਮਾ ਦੀ ਯਾਦ ਦਿਵਾਉਂਦਾ ਹੈਦੋ ਰੂਹਾਂ ਦੇ ਮਿਲਣ ਸਮੇਂ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਇੱਕ ਦੂਜੇ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ

ਲੋਕ ਸਭਾ ਸੈਸ਼ਨ ਸਮੇਂ ਜਦੋਂ ਇਹ ਸ਼ਬਦ ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਲਈ ਵਰਤਿਆ ਤਾਂ ਲੋਕ ਹੈਰਾਨ ਹੋ ਗਏਇਹ ਹੈਰਾਨੀ ਕਿਉਂ? ਇਹ ਜਾਣਨ ਲਈ ਪਹਿਲਾਂ ਰਾਹੁਲ ਤੇ ਸਰਬਜੀਤ ਬਾਰੇ ਵੀ ਜਾਣਨਾ ਪਵੇਗਾਸ੍ਰੀ ਰਾਹੁਲ ਗਾਂਧੀ ਦੇਸ਼ ਤੇ ਲੰਬਾ ਸਮਾਂ ਸੱਤਾ ’ਤੇ ਕਾਬਜ਼ ਰਹਿਣ ਵਾਲੇ ਨਹਿਰੂ ਪਰਿਵਾਰ ਦਾ ਫਰਜੰਦ ਹੈਇਸ ਪਰਿਵਾਰ ਦੇ ਪੰਡਤ ਜਵਾਹਰ ਲਾਲ ਨਹਿਰੂ, ਸ੍ਰੀਮਤੀ ਇੰਦਰਾ ਗਾਂਧੀ ਤੇ ਸ੍ਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਰਹੇ ਰਹੇ ਹਨਰਾਹੁਲ ਗਾਂਧੀ ਦੀ ਮਾਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਖ਼ੁਦ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਹਨਰਾਹੁਲ ਗਾਂਧੀ ਕਈ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਹੁਣ ਵੀ ਲੋਕ ਸਭਾ ਚੋਣ ਜਿੱਤ ਕੇ ਪਹੁੰਚੇ ਹਨਪਰ ਸਿੱਖ ਧਰਮ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ’ਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਫੌਜੀ ਹਮਲਾ ਹੋਇਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਭਾਵੇਂ ਇਸ ਹਮਲੇ ਲਈ ਸ੍ਰੀਮਤੀ ਗਾਂਧੀ ਸਮੇਤ ਬਹੁਤ ਸਾਰੇ ਹੋਰ ਲੋਕ ਵੀ ਜ਼ਿੰਮੇਵਾਰ ਸਨ, ਪਰ ਸ੍ਰੀਮਤੀ ਗਾਂਧੀ ਨੂੰ ਮੁੱਖ ਦੋਸ਼ੀ ਮੰਨਦਿਆਂ ਸ੍ਰ. ਬੇਅੰਤ ਸਿੰਘ, ਸਤਵੰਤ ਸਿੰਘ ਨੇ ਉਸਦਾ ਦਿੱਲੀ ਰਿਹਾਇਸ਼ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਸ੍ਰੀਮਤੀ ਇੰਦਰਾ ਗਾਂਧੀ ਇਸ ਰਾਹੁਲ ਗਾਂਧੀ ਦੀ ਦਾਦੀ ਸੀ

ਦੂਜੇ ਪਾਸੇ ਸਰਬਜੀਤ ਸਿੰਘ ਉਸ ਸ, ਬੇਅੰਤ ਸਿੰਘ ਦਾ ਪੁੱਤਰ ਹੈ, ਜਿਸਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾਸਿੱਖ ਕੌਮ ਨੇ ਬੇਅੰਤ ਸਿੰਘ ਪਰਿਵਾਰ ਦਾ ਸਮੇਂ ਸਮੇਂ ਪੂਰਾ ਸਤਿਕਾਰ ਕੀਤਾ ਹੈਸਰਬਜੀਤ ਸਿੰਘ ਦੇ ਦਾਦਾ ਬਾਬਾ ਸੁੱਚਾ ਸਿੰਘ ਮਲੋਆ ਅਤੇ ਮਾਤਾ ਸ੍ਰੀਮਤੀ ਬਿਮਲ ਕੌਰ ਖਾਲਸਾ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਜਿਤਾਇਆਪਰ ਕੁਝ ਸਮੇਂ ਮਗਰੋਂ ਸ੍ਰੀਮਤੀ ਬਿਮਲ ਕੌਰ ਖਾਲਸਾ ਦੀ ਵੀ ਮੌਤ ਹੋ ਗਈ ਸੀ, ਸਰਬਜੀਤ ਸਿੰਘ ਖਾਲਸਾ ਅਜੇ ਛੋਟੀ ਉਮਰ ਵਿੱਚ ਹੀ ਸਨ। ਉਹਨਾਂ ਦੀ ਪਰਿਵਾਰਕ ਹਾਲਤ ਚਿੰਤਾਜਨਕ ਹੋ ਗਈ, ਪਰ ਸ਼ਹੀਦ ਪਰਿਵਾਰ ਹੋਣ ਸਦਕਾ ਮਿਲੇ ਲੋਕਾਂ ਦੇ ਸਹਿਯੋਗ ਨਾਲ ਉਹ ਜਵਾਨ ਹੋ ਗਏਇਸ ਵਾਰ ਹਲਕਾ ਫਰੀਦਕੋਟ ਤੋਂ ਉਹਨਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਲੋਕਾਂ ਨੇ ਪਰਿਵਾਰ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਇਆ ਹੈ

ਸੰਸਦ ਭਵਨ ਵਿੱਚ ਉਹ ਦੋਵੇਂ ਆਹਮੋ ਸਾਹਮਣੇ ਸਨਇੱਕ ਰਾਹੁਲ ਗਾਂਧੀ ਜਿਸਦੀ ਦਾਦੀ ਸ੍ਰੀਮਤੀ ਇੰਦਰਾ ਗਾਂਧੀ ਸੀ ਤੇ ਦੂਜਾ ਸਰਬਜੀਤ ਸਿੰਘ ਖਾਲਸਾ ਜਿਸਦਾ ਪਿਤਾ ਸ੍ਰ. ਬੇਅੰਤ ਸਿੰਘ ਸੀਉਪਰੋਕਤ ਉਸ ਸਮੇਂ ਦੀਆਂ ਘਟਨਾਵਾਂ ਵੱਡੀਆਂ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ, ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਣਾ ਤੇ ਸ੍ਰ. ਬੇਅੰਤ ਸਿੰਘ ਦਾ ਮੌਕੇ ’ਤੇ ਮਾਰਿਆ ਜਾਣਾ, ਇਹਨਾਂ ਘਟਨਾਵਾਂ ਨੂੰ ਨਾ ਸਿੱਖਾਂ ਦੇ ਦਿਲਾਂ-ਮਨਾਂ ਵਿੱਚੋਂ ਕੱਢਿਆ ਜਾ ਸਕਿਆ ਹੈ ਅਤੇ ਨਾ ਹੀ ਕੱਢਿਆ ਜਾ ਸਕੇਗਾਪਰ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕੀਤਾ ਗਿਆ, ਉਸ ਸਮੇਂ ਰਾਹੁਲ ਗਾਂਧੀ ਦੀ ਉਮਰ 14 ਸਾਲ ਦੀ ਸੀ ਅਤੇ ਸਰਬਜੀਤ ਸਿੰਘ ਦੀ 5 ਸਾਲ ਦੀਇਹ ਦੋਵੇਂ ਹੀ ਇਹਨਾਂ ਘਟਨਾਵਾਂ ਤੋਂ ਅਣਭਿੱਜ ਹਨ। ਇਹਨਾਂ ਨੂੰ ਇਹਨਾਂ ਘਟਨਾਵਾਂ ਸੰਬੰਧੀ ਉਸ ਸਮੇਂ ਕੋਈ ਸੋਝੀ ਨਹੀਂ ਸੀ,। ਇਹ ਨਾਬਾਲਗ ਜਾਂ ਕਹਿ ਲਈਏ ਬੇਸਮਝ ਹੀ ਸਨਹੁਣ ਵੀ ਜਦੋਂ ਇਹ ਦਿਨ ਆਉਂਦੇ ਹਨ ਤਾਂ ਇਹਨਾਂ ਘਟਨਾਵਾਂ ਸੰਬੰਧੀ ਚਰਚਾ ਛਿੜਦੀ ਹੈ। ਸਿਆਸੀ ਪਾਰਟੀਆਂ ਲਾਹਾ ਲੈਣ ਲਈ ਇਹਨਾਂ ਘਟਨਾਵਾਂ ਦਾ ਪ੍ਰਚਾਰ ਕਰਦੀਆਂ ਹਨ, ਜਿਸ ਸਦਕਾ ਇਹਨਾਂ ਪਰਿਵਾਰਾਂ ਵਿੱਚ ਗੁੱਸਾ ਤੇ ਰੋਸ ਪਨਪਦਾ ਰਹਿੰਦਾ ਹੈ

ਸ੍ਰੀ ਰਾਹੁਲ ਗਾਂਧੀ ਹੁਣ ਉੱਚਕੋਟੀ ਦਾ ਰਾਜਨੀਤੀਵਾਨ ਹੈ, ਪਾਰਟੀ ਦੇ ਉੱਚ ਅਹੁਦੇ ਮਾਣਦਾ ਰਹਿੰਦਾ ਹੈ। ਉਹਨੇ ਭਾਰਤ ਜੋੜੋ ਯਾਤਰਾ ਵੀ ਕੀਤੀ ਹੈਉਸਨੇ ਸਿੱਖ ਧਰਮ ਬਾਰੇ ਬਹੁਤ ਜਾਣਕਾਰੀ ਹਾਸਲ ਕੀਤੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਈ ਵਾਰ ਨਿਮਾਣੇ ਸ਼ਰਧਾਲੂ ਵਾਂਗ ਸੇਵਾ ਕਰਨ ਲਈ ਪਹੁੰਚ ਚੁੱਕਾ ਹੈ ਅਤੇ ਉਸਨੇ ਜਲ ਛਕਾਉਣ, ਲੰਗਰ ਵਰਤਾਉਣ ਆਦਿ ਦੀ ਸੇਵਾ ਵੀ ਕੀਤੀ ਹੈਸਿੱਖ ਮਰਯਾਦਾ ਦਾ ਪੂਰਾ ਪਾਲਣ ਕੀਤਾ ਹੈਉਹ ਅਪਰੇਸ਼ਨ ਬਲਿਊ ਸਟਾਰ ਸੰਬੰਧੀ ਦੁੱਖ ਵੀ ਪ੍ਰਗਟ ਕਰ ਚੁੱਕਾ ਹੈਹੁਣ ਸਰਬਜੀਤ ਨੂੰ ਅਚਾਨਕ ਸਾਹਮਣੇ ਆ ਜਾਣ ’ਤੇ ਸਭ ਗੁੱਸੇ ਗਿਲੇ ਭੁਲਾ ਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈਇਹ ਗੱਲ ਛੋਟੀ ਨਹੀਂ ਹੈ, ਉਹ ਜੈ ਹਿੰਦ ਨਹੀਂ ਕਹਿੰਦਾ ਤੇ ਨਾ ਹੀ ਨਮਸਕਾਰ ਕਹਿੰਦਾ ਹੈ, ਬਲਕਿ ਸਿੱਖ ਧਰਮ ਦੇ ਸਤਿਕਾਰਤ ਸ਼ਬਦਾਂ ‘ਸਤਿ ਸ੍ਰੀ ਅਕਾਲ’ ਦੀ ਵਰਤੋਂ ਕਰਦਾ ਹੈਸਰਬਜੀਤ ਸਿੰਘ ਵੀ ਉਸ ਨੂੰ ਮਰਯਾਦਾ ਅਨੁਸਾਰ ਜਵਾਬ ਦਿੰਦਾ ਹੈ

ਰਾਹੁਲ ਗਾਂਧੀ ਦਾ ਪਰਿਵਾਰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਮੁਦਈ ਰਿਹਾ ਹੈਸਾਲ 2004 ਵਿੱਚ ਜਦੋਂ ਦੇਸ਼ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਸੀ ਤਾਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਸ੍ਰੀਮਤੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੇਗੀ ਅਤੇ ਉਸਦੇ ਹੱਕ ਵੱਚ ਸਮੁੱਚੇ ਲੋਕ ਸਭਾ ਮੈਂਬਰਾਂ ਨੇ ਸਹਿਮਤੀ ਵੀ ਦੇ ਦਿੱਤੀ ਸੀਪਰ ਇਸ ਨੂੰ ਵੀ ਵਡੱਪਣ ਹੀ ਕਿਹਾ ਜਾ ਸਕਦਾ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰਦਿਆਂ ਸ੍ਰ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆਇਸ ਲਈ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਸੋਚਦਾ ਹੋਵੇ ਕਿ ਉਪਰੋਕਤ ਘਟਨਾਵਾਂ ਸਮੇਂ ਦੀਆਂ ਗਲਤੀਆਂ ਸਨਰਾਹੁਲ ਗਾਂਧੀ ਇੱਕ ਧਰਮ ਨਿਰਪੱਖ ਪਰਿਵਾਰ ਵਿੱਚ ਪਲਿਆ ਹੋਇਆ ਹੈ, ਭਾਰਤੀ ਸੰਸਕ੍ਰਿਤੀ ਬਾਰੇ ਜਾਣੂ ਹੈ, ਸੰਭੜ ਹੈ ਕਿ ਉਹ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਮੁੜ ਦੇਸ਼ ਵਿੱਚ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦੇਣਾ ਚਾਹੁੰਦਾ ਹੋਵੇਪਿਛਲੇ ਕਈ ਸਾਲਾਂ ਤੋਂ ਉਸਦੀਆਂ ਗਤੀਵਿਧੀਆਂ ਪਰਤੱਖ ਕਰਦੀਆਂ ਹਨ ਕਿ ਉਹ ਇਸ ਰਸਤੇ ਤੁਰਿਆ ਹੋਇਆ ਹੈਨਹਿਰੂ ਪਰਿਵਾਰ ਅਤੇ ਕਾਂਗਰਸ ਪਾਰਟੀ ਉੱਤੇ ਅਪਰੇਸ਼ਨ ਬਲਿਊ ਦੇ ਲੱਗੇ ਦੋਸ਼ਾਂ ਨੂੰ ਧੋਣ ਲਈ ਹੀ ਉਹ ਯਤਨ ਕਰਦਾ ਦਿਖਾਈ ਦਿੰਦਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਵੇਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਤਾਂ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਪਰ ਸਿੱਖ ਕੌਮ ਰਾਹੁਲ ਗਾਂਧੀ ਨੂੰ ਨਿਰਦੋਸ਼ ਮੰਨਦਿਆਂ ਉਸ ਪ੍ਰਤੀ ਨਰਮ ਰਵੱਈਆ ਇਖਤਿਆਰ ਕਰ ਰਹੀ ਹੈ

‘ਸਤਿ ਸ੍ਰੀ ਅਕਾਲ’ ਸਾਂਝੀ ਕਰਨ ਤੋਂ ਅਜਿਹਾ ਪ੍ਰਗਟ ਹੁੰਦਾ ਹੈ ਕਿ ਰਾਹੁਲ ਗਾਂਧੀ ਦੇਸ਼ ਦੀ ਸੰਸਦ ਵਿੱਚ ਗੁੱਸਾ ਜਾਂ ਰੋਸ ਕਰਨ ਦੀ ਬਜਾਏ ਸ਼ਾਂਤੀ ਤੇ ਏਕਤਾ ਕਾਇਮ ਕਰਨ ਲਈ ਯਤਨਸ਼ੀਲ ਹੈ, ਜੋ ਦੇਸ਼ ਦੀ ਭਲਾਈ ਵਿੱਚ ਹੀ ਹੋਵੇਗਾਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5123)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author