BalwinderSBhullar7ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਹਿਤਾਂ ਲਈ ਬੇਵਿਸ਼ਵਾਸੇ ਦਲਬਦਲੂਆਂ ਨੂੰ ਮੂੰਹ ਨਾ ਲਾਉਣ ...
(17 ਅਪਰੈਲ 2024)
ਇਸ ਸਮੇਂ ਪਾਠਕ: 755
.


ਲੋਕ ਸਭਾ ਨੇੜੇ ਆਉਣ ’ਤੇ ਹਰ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਟਿਕਟ ਹਾਸਲ ਕਰਨ ਲਈ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ। ਕਰਨੀ ਵੀ ਚਾਹੀਦੀ ਹੈ ਕਿਉਂਕਿ ਉਹ ਦਿਨ ਰਾਤ ਪਾਰਟੀ ਵਿੱਚ ਰਹਿ ਕੇ ਕੰਮ ਕਰਦੇ ਹਨ
ਆਪਣਾ ਸਮਾਂ ਲੋਕਾਂ ਅਤੇ ਪਾਰਟੀ ਦੇ ਲੇਖੇ ਲਾਉਂਦੇ ਹਨ, ਇਸ ਲਈ ਉਹਨਾਂ ਦੀ ਅੱਗੇ ਵਧਣ ਦੀ ਇੱਛਾ ਵੀ ਜਾਗਦੀ ਹੀ ਹੈਟਿਕਟ ਮੰਗਣਾ ਕੋਈ ਗੁਨਾਹ ਨਹੀਂ, ਸਗੋਂ ਹਰ ਵਰਕਰ ਦਾ ਹੱਕ ਹੈ ਅਤੇ ਹੋਣਾ ਵੀ ਚਾਹੀਦਾ ਹੈਪਰ ਇੱਕ ਲੋਕ ਸਭਾ ਹਲਕੇ ਵਿੱਚ ਟਿਕਟ ਤਾਂ ਇੱਕ ਹੀ ਦਿੱਤੀ ਜਾ ਸਕਦੀ ਹੈਚੰਗੇ ਰਾਜਨੀਤੀਵਾਨ ਵਿੱਚ ਸਬਰ ਸੰਤੋਖ ਵਾਲਾ ਗੁਣ ਵੀ ਹੋਣਾ ਚਾਹੀਦਾ ਹੈਟਿਕਟ ਨਾ ਮਿਲਣ ’ਤੇ ਆਪਣੀ ਪਾਰਟੀ ਛੱਡ ਕੇ ਦੂਜੀ ਵਿੱਚ ਸ਼ਾਮਲ ਹੋ ਕੇ ਟਿਕਟ ਹਾਸਲ ਕਰਨੀ ਇੱਕ ਤਰ੍ਹਾਂ ਪਾਰਟੀ ਅਤੇ ਲੋਕਾਂ ਨਾਲ ਗੱਦਾਰੀ ਹੈਅੱਜ ਅਜਿਹਾ ਹੋ ਰਿਹਾ ਹੈ, ਜਿਸ ਨਾਲ ਰਾਜਨੀਤੀ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ, ਲੋਕਾਂ ਨਾਲ ਧੋਖਾਦੇਹੀ ਹੋ ਰਹੀ ਹੈਸਿਆਸਤਦਾਨਾਂ ਤੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈਅਜਿਹੇ ਪਾਰਟੀਆਂ ਬਦਲਣ ਵਾਲਿਆਂ ਨੂੰ ਆਪਣੇ ਆਪ ’ਤੇ ਵੀ ਵਿਸ਼ਵਾਸ ਨਹੀਂ ਹੁੰਦਾਜਿਸ ਨੂੰ ਖ਼ੁਦ ’ਤੇ ਵਿਸ਼ਵਾਸ ਨਹੀਂ ਹੁੰਦਾ, ਉਹ ਹੀ ਟਪੂਸੀਆਂ ਮਾਰਦਾ ਹੈ, ਜਦੋਂ ਕਿ ਆਤਮ ਵਿਸ਼ਵਾਸ ਵਾਲਾ ਆਗੂ ਹਮੇਸ਼ਾ ਛੋਟੇ ਛੋਟੇ ਪਰ ਮਜ਼ਬੂਤ ਕਦਮ ਰੱਖਦਾ ਹੋਇਆ ਅੱਗੇ ਵਧਦਾ ਜਾਂਦਾ ਹੈ

ਦਹਾਕਿਆਂ ਪਹਿਲਾਂ ’ਤੇ ਝਾਤ ਮਾਰੀਏ ਤਾਂ ਪਾਰਟੀਆਂ ਬੜੀ ਨਿਰਖ ਪਰਖ ਕਰਕੇ ਹੀ ਆਪਣੇ ਕਿਸੇ ਆਗੂ ਜਾਂ ਵਰਕਰ ਨੂੰ ਚੋਣ ਮੈਦਾਨ ਵਿੱਚ ਉਤਾਰਦੀਆਂ ਸਨਉਸ ਦੀ ਪਾਰਟੀ ਪ੍ਰਤੀ ਵਫ਼ਾਦਾਰੀ, ਲੋਕਾਂ ਲਈ ਕੀਤੇ ਸੰਘਰਸ਼ਾਂ ਵਿੱਚ ਸ਼ਮੂਲੀਅਤ, ਲੋਕ ਹਿਤਾਂ ਲਈ ਕੱਟੀ ਕੈਦ ਅਤੇ ਲੋਕਾਂ ਵਿੱਚ ਉਸਦੀ ਮਿਲਵਰਤਨ ਦੀ ਸਮਰੱਥਾ ਵੇਖ ਕੇ ਟਿਕਟ ਦਿੱਤੀ ਜਾਂਦੀ ਸੀਪਾਰਟੀਆਂ ਵਿੱਚ ਲੋਕ ਪੱਖੀ, ਸੰਘਰਸ਼ਸ਼ੀਲ ਤੇ ਵਿਸਵਾਸ਼ਪਾਤਰ ਵਰਕਰ ਦੀ ਕਦਰ ਕੀਤੀ ਜਾਂਦੀ ਸੀਹੁਣ ਸਮਾਂ ਬਦਲ ਗਿਆ ਹੈ, ਸਿਆਸੀ ਪਾਰਟੀਆਂ ਨੇ ਆਪਣੇ ਪੁਰਾਣੇ, ਟਕਸਾਲੀ ਤੇ ਵਿਸ਼ਵਾਸਪਾਤਰ ਵਰਕਰਾਂ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਉਹਨਾਂ ਦੀ ਥਾਂ ਨਵਿਆਂ ਨੇ ਲੈ ਲਈ ਹੈਅਜਿਹੇ ਲੋਕ ਸੁਭਾ ਕਿਸੇ ਪਾਰਟੀ ਵਿੱਚ ਹੁੰਦੇ ਹਨ, ਦੁਪਹਿਰ ਨੂੰ ਕਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਸ਼ਾਮ ਨੂੰ ਉਸ ਨੂੰ ਟਿਕਟ ਦੇ ਕੇ ਪਾਰਟੀ ਆਪਣਾ ਉਮੀਦਵਾਰ ਐਲਾਨ ਦਿੰਦੀ ਹੈਸਮੁੱਚੇ ਦੇਸ਼ ਵਿੱਚ, ਖਾਸ ਕਰਕੇ ਪੰਜਾਬ ਵਿੱਚ ਅੱਜ ਅਜਿਹਾ ਦੌਰ ਚੱਲ ਰਿਹਾ ਹੈਅਜਿਹੇ ਕੁਰਸੀ ਦੇ ਭੁੱਖੇ ਲੋਕ ਕਮੀਜ਼ ਬਦਲਣ ਨਾਲੋਂ ਪਾਰਟੀ ਬਦਲਣ ਨੂੰ ਜ਼ਿਆਦਾ ਅਸਾਨ ਸਮਝ ਰਹੇ ਹਨ ਅਤੇ ਰਾਜਸੀ ਪਾਰਟੀਆਂ ਉਹਨਾਂ ਦੇ ਹੌਸਲੇ ਵਧਾ ਰਹੀਆਂ ਹਨ

ਜਿਹੜਾ ਵਿਅਕਤੀ ਆਪਣੀ ਪੁਰਾਣੀ ਪਾਰਟੀ, ਜਿਸ ਨੂੰ ਉਹ ਮਾਂ ਪਾਰਟੀ ਕਹਿੰਦਾ ਹੈ, ਉਸ ਨੂੰ ਛੱਡ ਕੇ ਦੂਜੀ ਵਿੱਚ ਚਲਾ ਜਾਂਦਾ ਹੈ ਉਸ ਉੱਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਜੋ ਮਾਂ ਨੂੰ ਹੀ ਧੋਖਾ ਦਿੰਦਾ ਹੈ ਹੋਰ ਉਸਦਾ ਕੋਈ ਕੀ ਲਗਦਾ ਹੈ? ਪਰ ਸਿਆਸੀ ਪਾਰਟੀਆਂ ਵੀ ਅਜਿਹਾ ਸੋਚਣ ਸਮਝਣ ਤੋਂ ਦੂਰ ਹੋ ਗਈਆਂ ਹਨਰਾਜਸੀ ਪਾਰਟੀਆਂ ਦੀ ਅਜਿਹੀ ਅਣਦੇਖੀ ਨੇ ਹੀ ਦਲਬਦਲੂਆਂ ਦੇ ਹੌਸਲੇ ਵਧਾਏ ਹਨਅਜਿਹੇ ਦਲਬਦਲੂ ਸੁਬ੍ਹਾ ਜਿਸ ਵੱਡੇ ਨੇਤਾ ਨੂੰ ਗੱਦਾਰ, ਲੋਕ ਵਿਰੋਧੀ, ਭ੍ਰਿਸ਼ਟਾਚਾਰੀ, ਅਪਰਾਧੀ ਆਦਿ ਆਖਦੇ ਹਨ, ਸ਼ਾਮ ਨੂੰ ਉਸ ਨੂੰ ਦੇਸ਼ ਭਗਤ, ਲੋਕ ਪੱਖੀ, ਦੁੱਧ ਧੋਤਾ ਤੇ ਸਾਊ ਇਮਾਨਦਾਰ ਕਹਿਣ ਲੱਗ ਜਾਂਦੇ ਹਨਅਜਿਹੇ ਸ਼ਬਦਾਂ ਦੀ ਅਦਲਾ ਬਦਲੀ ਬਾਰੇ ਉਹ ਕੋਈ ਸੰਗ ਨਹੀਂ ਮੰਨਦੇਜਿਸ ਨੇਤਾ ਪ੍ਰਤੀ ਉਹ ਮਾੜੇ ਸ਼ਬਦ ਬੋਲਦੇ ਸਨ, ਉਹ ਵੀ ਪਾਰਟੀ ਵਿੱਚ ਸ਼ਾਮਲ ਕਰਨ ਵੇਲੇ ਬੁੱਕਲ ਵਿੱਚ ਲੈ ਕੇ ਇਉਂ ਪਿਆਰ ਕਰਦੇ ਹਨ, ਜਿਵੇਂ ਪੁੱਤ ਧੀ ਹੋਵੇ, ਉਹ ਵੀ ਸੰਗ ਨਹੀਂ ਮੰਨਦਾਪਰ ਸੰਗ ਤਾਂ ਆਮ ਲੋਕ ਮੰਨਦੇ ਹਨ, ਜਿਹਨਾਂ ਨੇ ਇਹਨਾਂ ਬੇਸੰਗਿਆਂ ਨੂੰ ਵੋਟਾਂ ਪਾਉਣੀਆਂ ਹੁੰਦੀਆਂ ਹਨਮਹਾਨ ਫਿਲਾਸਫ਼ਰ ਸ਼ੈਕਸਪੀਅਰ ਨੇ ਕਿਹਾ ਸੀ ਕਿ ਜਿਸਨੇ ਇੱਕ ਵਾਰੀ ਵਿਸ਼ਵਾਸਘਾਤ ਕੀਤਾ ਹੋਵੇ, ਉਸ ਉੱਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ

ਅਜਿਹੇ ਸਵਾਰਥੀ ਅਤੇ ਬੇਵਿਸ਼ਵਾਸੇ ਆਗੂ ਰਾਸ਼ਟਰ ਦੇ ਪਤਨ ਲਈ ਜ਼ਿੰਮੇਵਾਰ ਹੁੰਦੇ ਹਨਉਹ ਲੋਕਾਂ ਦਾ ਕਦੇ ਵੀ ਭਲਾ ਨਹੀਂ ਕਰ ਸਕਦੇ ਸੱਤਾ ਪ੍ਰਾਪਤੀ ਲਈ ਉਹ ਕਿਸੇ ਅੱਤ ਦਰਜੇ ਦੇ ਗੰਦ ਵਿੱਚ ਵੀ ਡਿਗ ਸਕਦੇ ਹਨਹੁਣ ਸਵਾਲ ਉੱਠਦਾ ਹੈ ਕਿ ਇਸਦਾ ਹੱਲ ਕੀ ਹੋਵੇ? ਇਸ ਸਵਾਲ ਦਾ ਜਵਾਬ ਕੋਈ ਗੁੰਝਲਦਾਰ ਨਹੀਂ ਹੈ, ਇਹ ਜਵਾਬ ਲੋਕਾਂ ਨੇ ਦੇਣਾ ਹੈ ਅਤੇ ਵੋਟ ਪਰਚੀ ਨਾਲ ਦਿੱਤਾ ਜਾ ਸਕਦਾ ਹੈਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਹਿਤਾਂ ਲਈ ਬੇਵਿਸ਼ਵਾਸੇ ਦਲਬਦਲੂਆਂ ਨੂੰ ਮੂੰਹ ਨਾ ਲਾਉਣ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4895)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author