BalwinderSBhullar7ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ...
(21 ਮਈ 2024)
ਇਸ ਸਮੇਂ ਪਾਠਕ: 615.


ਫਾਸ਼ੀਵਾਦੀ ਤਾਕਤਾਂ ਵੱਲੋਂ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ
ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਦੇਸ਼ ਦਾ ਸੰਵਿਧਾਨ ਤੇ ਧਰਮ ਨਿਰਪੱਖਤਾ ਖਤਰੇ ਵਿੱਚ ਪੈ ਚੁੱਕੀ ਹੈ ਅਤੇ ਨਾਬਰਾਬਰੀ ਲਗਾਤਾਰ ਵਧ ਰਹੀ ਹੈਘੱਟ ਗਿਣੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਿਆਸੀ ਸ਼ਹਿ ਪ੍ਰਾਪਤ ਅਪਰਾਧੀ ਚਾਂਭਲੇ ਫਿਰਦੇ ਹਨਅਜਿਹੇ ਹਾਲਾਤ ਸਮੇਂ ਦੇਸ਼ ਦੇ ਆਮ ਲੋਕਾਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਦਾ ਫਰਜ਼ ਕੀ ਹੈ ਅਤੇ ਉਹ ਕੀ ਕਰ ਸਕਦੇ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਗਰੀਬ ਨਹੀਂ ਹੈ, ਨਾ ਹੀ ਸੋਮਿਆਂ ਦੀ ਕੋਈ ਘਾਟ ਹੈ, ਪਰ ਜੇਕਰ ਕੋਈ ਕਮਜ਼ੋਰ ਤੇ ਗਰੀਬ ਹੈ ਤਾਂ ਉਹ ਆਦਮੀ ਹੈ ਜਿਸਨੇ ਦੇਸ਼ ਤੇ ਆਪਣੇ ਹਿਤਾਂ ਲਈ ਸੋਚਣਾ ਛੱਡ ਦਿੱਤਾ ਹੈਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜਨੀਤਕ ਮਾਮਲਿਆਂ ਬਾਰੇ ਆਪਣੀਆਂ ਧਾਰਨਾਵਾਂ ਅਤੇ ਵਿਚਾਰਾਂ ਨੂੰ ਇਮਾਨਦਾਰੀ ਨਾਲ ਦਰਜ ਕਰਨ ਦਾ ਫਰਜ਼ ਨਿਭਾਵੇਦੇਸ਼ ਨੂੰ ਬਚਾਉਣ ਲਈ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਪਵੇਗਾ, ਪਰ ਜਮਹੂਰੀ ਦੇਸ਼ ਵਿੱਚ ਇਹ ਵੋਟ ਦੀ ਤਾਕਤ ਨਾਲ ਵੀ ਦਿੱਤਾ ਜਾ ਸਕਦਾ ਹੈ

ਆਰ ਐੱਸ ਐੱਸ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਚਰਚਾ ਕਈ ਦਹਾਕੇ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਦੇਸ਼ ਭਗਤ ਲੋਕਾਂ ਨੇ ਉਹਨਾਂ ਦੇ ਮਨਸੂਬੇ ਸਫ਼ਲ ਨਹੀਂ ਸਨ ਹੋਣ ਦਿੱਤੇਹੁਣ ਕਰੀਬ ਦਸ ਸਾਲਾਂ ਤੋਂ ਫਾਸ਼ੀਵਾਦੀ ਤਾਕਤਾਂ ਵੱਲੋਂ ਡੰਡੇ ਦੇ ਜ਼ੋਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨਦੇਸ਼ ਵਿੱਚ ਘੱਟ ਗਿਣਤੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਗਊ ਮਾਸ ਜਾਂ ਹੋਰ ਕੋਈ ਬਹਾਨਾ ਬਣਾ ਕੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨਘੱਟ ਗਿਣਤੀ ਫਿਰਕਿਆਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ, ਜਿਸਦਾ ਪਰਤੱਖ ਸਬੂਤ ਬਿਲਕੀਸ ਬਾਨੋ ਦੇ ਪਰਿਵਾਰ ਨਾਲ ਗੁਜਰਾਤ ਵਿਖੇ ਹੋਇਆ ਅੱਤਿਆਚਾਰ ਕਿਸੇ ਤੋਂ ਛੁਪਿਆ ਨਹੀਂ ਹੈਪਿਛਲੇ ਵਰ੍ਹੇ ਕੁੱਕੀ ਔਰਤਾਂ ਨਾਲ ਵਾਪਰਿਆ ਦੁਖਾਂਤ, ਉਹਨਾਂ ਨੂੰ ਅਲਫ਼ ਨੰਗੀਆਂ ਕਰਕੇ ਘੁਮਾਇਆ ਤੇ ਕੀਤੇ ਬਲਾਤਕਾਰ, ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਪੁਖਤਾ ਸਬੂਤ ਹਨਭਾਵੇਂ ਕਿ ਹੁਣ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪ੍ਰੰਤੂ ਇਹ ਰੁਝਾਨ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਹੀ ਚੱਲ ਰਿਹਾ ਹੈਇਹਨਾਂ ਫਾਸ਼ੀਵਾਦੀ ਲੋਕਾਂ ਦੇ ਹੀਰੋ ਵਿਨਾਇਕ ਦਮੋਦਰ ਸਾਵਰਕਰ ਨੇ ਵੀ ਮੁਸਲਮਾਨ ਔਰਤਾਂ ਨਾਲ ਕੀਤੇ ਜਾਣ ਵਾਲੇ ਬਲਾਤਕਾਰਾਂ ਨੂੰ ਜਾਇਜ਼ ਠਹਿਰਾਇਆ ਸੀਇੱਥੇ ਹੀ ਬੱਸ ਨਹੀਂ, ਦੇਸ਼ ਵਿੱਚ ਬਰਾਬਰਤਾ ਨੂੰ ਵੀ ਸੱਟ ਮਾਰੀ ਜਾ ਰਹੀ ਹੈਜਾਤਾਂ, ਧਰਮਾਂ, ਕੌਮਾਂ ਵਿੱਚ ਝਗੜੇ ਕਰਵਾਏ ਜਾ ਰਹੇ ਹਨ, ਦਲਿਤਾਂ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਹੱਕ ਮੰਗਣ ਵਾਲਿਆਂ ਨੂੰ ਉਜਾੜਿਆ ਜਾ ਰਿਹਾ ਹੈਜੇਕਰ ਕੋਈ ਅਜਿਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਗੋਲੀ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ ਜਾਂ ਆਪਣੇ ਹੀ ਦੇਸ਼ ਦੇ ਅਗਾਂਹਵਧੂ ਇਨਸਾਫਪਸੰਦ ਲੋਕਾਂ ’ਤੇ ਅਤੀ ਖਤਰਨਾਕ ਕਾਨੂੰਨਾਂ ਯੂ ਏ ਪੀ ਏ, ਅਫਸਪਾ, ਐੱਨ ਆਈ ਏ, ਮਕੋਕਾ, ਐੱਨ ਐੱਸ ਏ, ਪਕੋਕਾ ਆਦਿ ਦੀ ਵਰਤੋਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ

ਦੇਸ਼ ਵਿੱਚ ਨਾਬਰਾਬਰੀ ਫੈਲਾਉਣ ਦੀ ਨੀਤੀ ਸਦਕਾ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲੁੱਟ ਘਸੁੱਟ ਦੀ ਖੁੱਲ੍ਹ ਦਿੱਤੀ ਜਾ ਰਹੀ ਹੈਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਯਤਨ ਜਾਰੀ ਹਨ ਮਜ਼ਦੂਰਾਂ ਦੇ ਕੰਮ ਦੇ ਘੰਟੇ ਘਟਾਏ ਜਾ ਰਹੇ ਹਨ, ਮਨੁੱਖੀ ਕੰਮ ਨੂੰ ਘੱਟ ਕੀਤਾ ਜਾ ਰਿਹਾ ਹੈਮਹਿੰਗਾਈ ਵਿੱਚ ਵਾਧਾ ਕਰਕੇ ਗਰੀਬਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈਸਮੁੱਚੇ ਦੇਸ਼ ਦੀ ਜਾਇਦਾਦ ਕੁਝ ਘਰਾਣਿਆਂ ਦੇ ਹੱਥਾਂ ਵਿੱਚ ਇਕੱਠੀ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨਦੇਸ਼ ਦੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈਦੇਸ਼ ਦੀ ਪੜ੍ਹੀ ਲਿਖੀ ਜਵਾਨੀ ਰੁਜ਼ਗਾਰ ਨਾ ਮਿਲਣ ਸਦਕਾ ਵਿਦੇਸ਼ਾਂ ਨੂੰ ਭੱਜ ਰਹੀ ਹੈਇੱਥੇ ਕੰਮ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਨੌਜਵਾਨ ਮੁੰਡੇ ਕੁੜੀਆਂ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨਸਿਆਸੀ ਲੋਕ ਖੇਡਾਂ ਖੇਡ ਰਹੇ ਹਨਬੁੱਧੀਜੀਵੀ ਵਰਗ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਚਿੰਤਾਤੁਰ ਹੈ, ਪਰ ਅਜਿਹਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ

ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਕਈ ਰਾਜਾਂ ਵਿੱਚ ਵੋਟਾਂ ਪੈ ਚੁੱਕੀਆਂ ਹਨ ਅਤੇ ਕੁਝ ਵਿੱਚ ਰਹਿੰਦੀਆਂ ਹਨਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਉਹਨਾਂ ਦਾ ਫਿਕਰ ਕਰਨਾ ਚਾਹੀਦਾ ਹੈਅੱਜ ਸਿਆਸਤਦਾਨ ਲੁਭਾਉਣੇ ਨਾਅਰੇ ਦੇ ਕੇ ਜਾਂ ਵਿਰੋਧੀਆਂ ਨੂੰ ਗਾਲ੍ਹਾਂ ਦੇ ਕੇ, ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਾਸਲ ਕਰਨ ਲਈ ਯਤਨਸ਼ੀਲ ਹਨਲੋਕਰਾਜ ਲਈ ਇਹ ਚੰਗਾ ਹੁੰਦਾ ਹੈ ਕਿ ਰਾਜਨੀਤੀਵਾਨ ਤੇ ਆਮ ਲੋਕ ਆਪਸੀ ਮੱਤਭੇਦ ਤਿੱਖੇ ਕਰਨ ਦੀ ਬਜਾਏ ਸਹਿਮਤੀ ਦੇ ਦਾਇਰੇ ਵਿੱਚ ਰਹਿ ਕੇ ਅੱਗੇ ਵਧਣ ਤਾਂ ਜੋ ਦੇਸ਼ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਹੋ ਸਕੇਜੇਕਰ ਰਾਜਨੀਤੀਵਾਨ ਅਜਿਹੇ ਵਿਚਾਰਾਂ ’ਤੇ ਅਮਲ ਨਹੀਂ ਕਰਦੇ ਤਾਂ ਅਜਿਹੇ ਸਮੇਂ ਵੋਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਨੀਤੀਆਂ, ਪਿਛਲੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ, ਦਾਅਵਿਆਂ ’ਤੇ ਪੂਰਾ ਉੱਤਰਨ, ਸੱਤਾ ਭੋਗਣ ਸਮੇਂ ਦੀ ਕਾਰਗੁਜ਼ਾਰੀ, ਲੋਕਾਂ ਨੂੰ ਦਿੱਤੇ ਹੱਕਾਂ ਉੱਤੇ ਇਨਸਾਫ਼ ਦਾ ਲੇਖਾ ਜੋਖਾ ਕਰਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਉਪਰੋਕਤ ਮਾੜਾ ਰੁਝਾਨ ਜੋ ਲਗਾਤਾਰ ਵਧ ਰਿਹਾ ਹੈ, ਉਸ ਨੂੰ ਰੋਕਣਾ ਅੱਜ ਦੇ ਸਮੇਂ ਦੀ ਲੋੜ ਹੈ, ਅਜਿਹਾ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਹੀ ਸੋਚਣਾ ਪਵੇਗਾਲੋਕਤੰਤਰ ਵਿੱਚ ਵੋਟ ਦੀ ਬਹੁਤ ਤਾਕਤ ਹੁੰਦੀ ਹੈ, ਵੋਟ ਦੀ ਵਰਤੋਂ ਕਰਨਾ ਅਤੀ ਮਹੱਤਵਪੂਰਨ ਕਾਰਜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4986)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author