BalwinderSBhullar7ਇਸ ਚੰਗੇ ਉੱਦਮ ਤੋਂ ਸਬਕ ਸਿੱਖ ਕੇ ਹਰ ਇਨਸਾਨ ਵੱਲੋਂ ਆਪਣੇ ਬੱਚਿਆਂ ਵਿੱਚ ਵਾਤਾਵਰਣ ਅਤੇ ਪਸ਼ੂ ਪੰਛੀਆਂ ...
(20 ਜੂਨ 20 2024)
ਇਸ ਸਮੇਂ ਪਾਠਕ: 320.


ਅੱਜ ਇਨਸਾਨ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਹਰ ਵਿਅਕਤੀ ਕੋਈ ਨਾ ਕੋਈ ਦਵਾਈ ਵਰਤਦਾ ਹੈ
ਇਸਦਾ ਕਾਰਨ ਮੁੱਖ ਤੌਰ ’ਤੇ ਮਨੁੱਖ ਵੱਲੋਂ ਵਾਤਾਵਰਣ ਤੇ ਆਲੇ ਦੁਆਲੇ ਪ੍ਰਤੀ ਬੇਮੁੱਖ ਹੋਣਾ, ਪ੍ਰਕਿਰਤੀ ਦੀ ਸਾਂਭ ਸੰਭਾਲ ਨਾ ਕਰਨਾ ਹੀ ਹੈਪੁਰਾਣੇ ਗ੍ਰੰਥਾਂ ਜਾਂ ਪੁਸਤਕਾਂ ਨੂੰ ਵਾਚਿਆ ਜਾਵੇ ਤਾਂ ਉਹਨਾਂ ਵਿੱਚ ਮੋਰਾਂ ਦੀਆਂ ਪੈਲਾਂ, ਚਿੜੀਆਂ ਦੀ ਚੀਂ ਚੀਂ, ਕੋਇਲਾਂ ਦੀ ਕੂਕ, ਰੁੱਖਾਂ ਦੀ ਠੰਢੀ ਛਾਂ ਆਦਿ ਦਾ ਜ਼ਿਕਰ ਆਮ ਮਿਲਦਾ ਹੈਸਮੇਂ ਨਾਲ ਪ੍ਰਸਿਥਤੀਆਂ ਤਾਂ ਬਦਲਦੀਆਂ ਰਹਿੰਦੀਆਂ ਹਨ, ਪਰ ਪ੍ਰਕਿਰਤੀ ਨਹੀਂ ਬਦਲਦੀ। ਇਸ ਲਈ ਪ੍ਰਕਿਰਤੀ ਨੂੰ ਪ੍ਰੇਮ ਕਰਨਾ ਤੇ ਉਸਦੀ ਸੇਵਾ ਸੰਭਾਲ ਕਰਨਾ ਹੀ ਸੱਚੀ ਮਨੁੱਖਤਾ ਹੈਅੱਜ ਦਾ ਮਨੁੱਖ ਜਿੰਨੀ ਅਹਿਮੀਅਤ ਕੌਮਾਂਤਰੀ ਸਰਹੱਦਾਂ ਦੀ ਰਾਖੀ ਦੀ ਸਮਝਦਾ ਹੈ, ਉਸ ਤੋਂ ਵੱਧ ਅਹਿਮੀਅਤ ਪ੍ਰਕਿਰਤੀ, ਵਾਤਾਵਰਣ, ਆਲੇ ਦੁਆਲੇ, ਰੁੱਖਾਂ, ਪਾਣੀਆਂ, ਧਰਤੀ, ਪਸ਼ੂਆਂ ਪੰਛੀਆਂ ਦੀ ਰਾਖੀ ਕਰਨ ਦੀ ਹੈ, ਜੇਕਰ ਮਨੁੱਖ ਨੇ ਆਪਣੀ ਅਸਲ ਜ਼ਿੰਦਗੀ ਜਿਉਣੀ ਹੈ

ਦੁੱਖ ਦੀ ਗੱਲ ਹੈ ਕਿ ਇਸ ਫਰਜ਼ ਤੋਂ ਮਨੁੱਖ ਅੱਜ ਬਿਲਕੁਲ ਅਵੇਸਲਾ ਹੋ ਗਿਆ ਹੈਖੇਤਾਂ ਵਿੱਚੋਂ ਰੁੱਖਾਂ ਨੂੰ ਵੱਢ ਵੱਢ ਕੇ ਖਤਮੇ ’ਤੇ ਲਿਆਂਦਾ ਜਾ ਚੁੱਕਾ ਹੈ। ਫ਼ਸਲਾਂ ’ਤੇ ਛਿੜਕੀਆਂ ਜ਼ਹਿਰਾਂ ਨਾਲ ਪੰਛੀਆਂ ਤੇ ਜੀਵ ਜੰਤੂਆਂ ਵਿੱਚੋਂ ਅਨੇਕਾਂ ਜੀਵਾਂ ਦੀ ਨਸਲ ਹੀ ਖਤਮ ਹੋ ਚੁੱਕੀ ਹੈ ਅਤੇ ਸੈਂਕੜੇ ਨਸਲਾਂ ਖਾਤਮੇ ’ਤੇ ਪਹੁੰਚ ਚੁੱਕੀਆਂ ਹਨਆਮਦਨ ਵਿੱਚ ਵਾਧੇ ਨੂੰ ਮੁੱਖ ਰੱਖਦਿਆਂ ਫ਼ਸਲਾਂ ’ਤੇ ਛਿੜਕੀਆਂ ਜ਼ਹਿਰਾਂ ਨਾਲ ਜੇ ਦੁਸ਼ਮਣ ਕੀੜੇ ਜਾਂ ਨਦੀਨ ਬੂਟੇ ਖਤਮ ਹੋਏ ਹਨ ਤਾਂ ਉਹਨਾਂ ਨੂੰ ਖਾ ਕੇ ਗਟਾਰਾਂ, ਤਿੱਤਰ, ਚਿੱੜੀਆਂ ਆਦਿ ਅਨੇਕਾਂ ਪੰਛੀ ਤੇ ਪਸ਼ੂ ਖਤਮ ਹੋ ਗਏ ਹਨ ਜਾਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ

ਹੁਣ ਪੰਛੀਆਂ ਲਈ ਕੋਠਿਆਂ ਤੇ ਦਾਣੇ ਆਦਿ ਪਾਉਣ ਦਾ ਰਿਵਾਜ਼ ਵਧ ਰਿਹਾ ਹੈ, ਸ਼ਹਿਰਾਂ ਵਿੱਚ ਤਾਂ ਕਾਫ਼ੀ ਥਾਵਾਂ ਦੀ ਪਛਾਣ ਕਰਕੇ ਉੱਥੇ ਪੰਛੀਆਂ, ਪਸ਼ੂਆਂ ਲਈ ਖੁਰਾਕ ਰੱਖੀ ਜਾਂਦੀ ਹੈ ਕੁਝ ਲੋਕ ਇਸ ਕਾਰਜ ਨੂੰ ਨਕਾਰਦੇ ਵੀ ਹਨ ਕਿ ਇੱਕ ਥਾਂ ਤੋਂ ਦਾਣੇ ਚੁਗ ਕੇ ਪੰਛੀ ਆਲਸੀ ਹੋ ਰਹੇ ਹਨ, ਆਪਣੇ ਆਪ ਖੁਰਾਕ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇਪਰ ਦੂਜਾ ਹਾਂ ਪੱਖੀ ਤੱਥ ਇਹ ਵੀ ਹੈ ਕਿ ਇੱਥੋਂ ਉਹਨਾਂ ਨੂੰ ਬਗੈਰ ਜ਼ਹਿਰਾਂ ਦੇ ਖੁਰਾਕ ਮਿਲ ਜਾਂਦੀ ਹੈ ਅਤੇ ਸਵੱਛ ਪਾਣੀ ਮਿਲ ਜਾਂਦਾ ਹੈ, ਜਿਸ ਨਾਲ ਉਹ ਵੱਧ ਸਮਾਂ ਜਿਉਂਦੇ ਰਹਿ ਸਕਦੇ ਹਨਕੁਦਰਤ ਵਿੱਚ ਕਾਦਰ ਵਸਦਾ ਹੈ, ਪ੍ਰਕਿਰਤੀ ਤੇ ਵਾਤਾਵਰਣ ਦੀ ਸੰਭਾਲ ਕਰਕੇ ਪੁਰਾਤਨ ਤੌਰ ਤਰੀਕੇ ਨਾਲ ਜ਼ਿੰਦਗੀ ਜਿਊਣ ਨਾਲ ਮਨੁੱਖ ਦੀ ਤੰਦਰੁਸਤੀ ਵਾਲੀ ਉਮਰ ਵਧਾਈ ਜਾ ਸਕਦੀ ਹੈ, ਜੋ ਅੱਜ ਦੇ ਸਮੇਂ ਦੀ ਲੋੜ ਹੈਪਰ ਅਜਿਹਾ ਆਪਣੇ ਮਿੱਤਰ ਜਾਨਵਰਾਂ ਪੰਛੀਆਂ ਤੇ ਰੁੱਖਾਂ ਆਦਿ ਦੇ ਸਹਿਯੋਗ ਨਾਲ ਹੀ ਸੰਭਵ ਹੈ

ਸ਼ਹਿਰ ਬਠਿੰਡਾ ਦੀ ਲਾਲ ਸਿੰਘ ਬਸਤੀ ਵਿੱਚ ਇੱਕ ਕੁਦਰਤ ਤੇ ਸੱਭਿਆਚਾਰ ਦੇ ਪ੍ਰੇਮੀ ਨਛੱਤਰ ਸਿੰਘ ਝੁੱਟੀ ਦੇ ਪਰਿਵਾਰ ਵੱਲੋਂ ਪੰਛੀਆਂ ਦੀ ਭਲਾਈ ਲਈ ਕੀਤਾ ਇੱਕ ਉੱਦਮ ਸ਼ਲਾਘਾਯੋਗ ਹੈਉਸਨੇ ਆਪਣੇ ਪਲਾਟ ਦੇ ਮੋਹਰੇ ਇੱਕ ਥੜਾ ਬਣਾ ਕੇ ਉਸ ਉੱਪਰ ਕਾਫ਼ੀ ਉੱਚਾ ਇੱਕ ਟਾਵਰ ਬਣਾਇਆ ਹੈ, ਜਿਸਦੇ ਉੱਪਰ ਲੋਹੇ ਦਾ ਮੋਰ ਤੇ ਹਵਾ ਦਾ ਰੁਖ ਦੱਸਣ ਵਾਲਾ ਯੰਤਰ ਫਿੱਟ ਕੀਤਾ ਹੈਇਸ ਟਾਵਰ ਨੂੰ ਕਈ ਭਾਗਾਂ ਵਿੱਚ ਵੰਡ ਕੇ ਉਸ ਵਿੱਚ ਗਲੀਆਂ ਮੋਰੇ ਰੱਖੇ ਗਏ ਹਨ, ਜਿਹਨਾਂ ਵਿਚਦੀ ਪੰਛੀ ਉਸ ਦੇ ਅੰਦਰ ਬੈਠ ਕੇ ਆਰਾਮ ਕਰਦੇ ਹਨ ਤੇ ਆਪਣੇ ਬੱਚੇ ਪਾਲਦੇ ਹਨਹੇਠਾਂ ਥੜ੍ਹੇ ’ਤੇ ਦਾਣੇ ਅਤੇ ਪਾਣੀ ਰੱਖਿਆ ਜਾਂਦਾ ਹੈਟਾਵਰ ਨੂੰ ਰੰਗ ਕਰਕੇ ਬਹੁਤ ਖੂਬਸੂਰਤ ਸ਼ਕਲ ਦਿੱਤੀ ਗਈ ਹੈ, ਜੋ ਦਰਸ਼ਕਾਂ ਦੀ ਖਿੱਚ ਦਾ ਕਾਰਨ ਵੀ ਬਣਦਾ ਹੈਇਸ ਟਾਵਰ ਦਾ ਨਾਂ ਪੰਛੀ ਘਰ ਰੱਖਿਆ ਹੈਇਹ ਟਾਵਰ ਉਸਨੇ ਕੇ ਐੱਸ ਗਰੁੱਪ, ਜਸਵਿੰਦਰ ਸਿੰਘ ਅਸਟਰੋਲੋਜਰ, ਸੁਖਦੇਵ ਸਿੰਘ ਤੇ ਅਮਰਜੀਤ ਸਿੰਘ ਦੇ ਸਹਿਯੋਗ ਨਾਲ ਤਿਆਰ ਕਰਕੇ ਆਪਣੇ ਪਰਿਵਾਰ ਦੀਆਂ ਪੁੱਤਰੀਆਂ ਹੈਵਿਨਜੋਤ ਕੌਰ ਤੇ ਐਲਵਿਨਜੋਤ ਕੌਰ ਨੂੰ ਸਮਰਪਿਤ ਕੀਤਾ ਹੈ, ਜਿਸ ਉੱਪਰ ਦਰਜ ਹੈ ‘ਧੀਆਂ ਲਈ।’ ਟਾਵਰ ’ਤੇ ਲੱਗਿਆ ਇਹ ਪੱਥਰ ਦਾ ਟੁਕੜਾ ਜਿੱਥੇ ਧੀਆਂ ਪ੍ਰਤੀ ਮੋਹ ਤੇ ਸਤਿਕਾਰ ਉਜਾਗਰ ਕਰਦਾ ਹੈ, ਉੱਥੇ ਪੰਛੀਆਂ ਨੂੰ ਧੀਆਂ ਵਾਂਗ ਪਿਆਰ ਕਰਨ ਦਾ ਸੁਨੇਹਾ ਵੀ ਦਿੰਦਾ ਹੈ

ਇਸ ਥਾਂ ’ਤੇ ਅਨੇਕਾਂ ਤੋਤੇ, ਘੁੱਗੀਆਂ, ਗਟਾਰਾਂ, ਚਿੜੀਆਂ, ਕਬੂਤਰ ਆਦਿ ਵਸੇਬਾ ਕਰਦੇ ਹਨਅੱਜ ਜਦੋਂ ਦਰਖਤਾਂ ਦੀ ਹੋ ਚੁੱਕੀ ਕਟਾਈ ਕਾਰਨ ਪੰਛੀਆਂ ਲਈ ਰਹਿਣ ਵਸੇਰੇ ਦੀ ਘਾਟ ਹੋ ਰਹੀ ਹੈ ਤਾਂ ਇਹ ਇੱਕ ਛੋਟਾ ਜਿਹਾ ਯਤਨ ਹੈ, ਜੋ ਹੋਰ ਲੋਕਾਂ ਲਈ ਜਾਗਰੂਕਤਾ ਪੈਦਾ ਕਰ ਰਿਹਾ ਹੈਇਸ ਚੰਗੇ ਉੱਦਮ ਤੋਂ ਸਬਕ ਸਿੱਖ ਕੇ ਹਰ ਇਨਸਾਨ ਵੱਲੋਂ ਆਪਣੇ ਬੱਚਿਆਂ ਵਿੱਚ ਵਾਤਾਵਰਣ ਅਤੇ ਪਸ਼ੂ ਪੰਛੀਆਂ ਪ੍ਰਤੀ ਹਮਦਰਦੀ ਤੇ ਪਿਆਰ ਦੀ ਭਾਵਨਾ ਪੈਦਾ ਕਰਕੇ ਪ੍ਰਕਿਰਤੀ ਦੀ ਰਾਖੀ ਲਈ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5068)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author