BalwinderSBhullar7ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਵਿੱਚ ਤਬਦੀਲੀਆਂ ਕਰਨ ...
(4 ਜੁਲਾਈ 2024)
ਇਸ ਸਮੇਂ ਪਾਠਕ: 565.


ਨਵੇਂ ਬਣੇ ਸੰਸਦ ਭਵਨ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀ ਤੀਜੀ ਸਰਕਾਰ ਦਾ ਪਹਿਲਾ ਸੈਸ਼ਨ ਚੁਣੌਤੀਆਂ ਭਰਪੂਰ ਰਿਹਾ
ਸੱਤਾਧਾਰੀ ਧਿਰ ਦਾ ਰਵੱਈਆ ਪਹਿਲਾਂ ਵਾਂਗ ਆਕੜ ਹੰਕਾਰ ਵਾਲਾ ਹੀ ਸੀ, ਪਰ ਵਿਰੋਧੀ ਧਿਰ ਨੇ ਵੀ ਆਪਣੀ ਮਜ਼ਬੂਤੀ ਦਾ ਚੰਗਾ ਪ੍ਰਦਰਸ਼ਨ ਕੀਤਾਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੇ ਇਹ ਸਪਸ਼ਟ ਕੀਤਾ ਕਿ ਉਹ ਕੇਵਲ ਕਾਂਗਰਸ ਪਾਰਟੀ ਵੱਲੋਂ ਨਹੀਂ, ਸਮੁੱਚੀ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਭਾਸ਼ਣ ਦੇ ਧੰਨਵਾਦੀ ਮਤੇ ’ਤੇ ਬੋਲ ਰਹੇ ਹਨਉਹਨਾਂ ਅਗਨੀਵੀਰ ਸਕੀਮ, ਨੀਟ ਅਤੇ ਕਿਸਾਨੀ ਮੁੱਦਿਆਂ ਤੇ ਭਾਜਪਾ ਦੀ ਪਿਛਲੀ ਸਰਕਾਰ ’ਤੇ ਸਵਾਲ ਖੜ੍ਹੇ ਕਰਕੇ ਉਹਨਾਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈਦੂਜੇ ਪਾਸੇ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਮੋਦੀ ਸਰਕਾਰ ਦਾ ਪੱਖ ਪੂਰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸ੍ਰੀ ਰਾਹੁਲ ਗਾਂਧੀ ਦੇ ਸੱਚ ਦੇ ਆਧਾਰ ’ਤੇ ਬੋਲੇ ਸ਼ਬਦਾਂ ਨੂੰ ਕਾਰਵਾਈ ਵਿੱਚੋਂ ਕੱਢ ਕੇ ਪ੍ਰਧਾਨ ਮੰਤਰੀ ਦੇ ਅਹਿਸਾਨ ਦਾ ਮੁੱਲ ਮੋੜਿਆ

ਸ੍ਰੀ ਗਾਂਧੀ ਨੇ ਭਾਜਪਾ ਨਾਲ ਵਿਚਾਰਧਾਰਕ ਵਖ਼ਰੇਵਿਆਂ ਨੂੰ ਜੱਗ ਜ਼ਾਹਰ ਕਰਦਿਆਂ ਭਾਜਪਾ ’ਤੇ ਤਕੜੇ ਹਮਲੇ ਕੀਤੇਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੇ ਆਗੂ ਹਰ ਸਮੇਂ ਹਿੰਸਾ ਤੇ ਨਫ਼ਰਤ ਫੈਲਾਉਣ ਵਿੱਚ ਰੁੱਝੇ ਰਹਿੰਦੇ ਹਨਉਹਨਾਂ ਵੱਖ ਵੱਖ ਧਰਮਾਂ ਦੇ ਰਹਿਬਰਾਂ ਗੁਰੂਆਂ ਦੀਆਂ ਤਸਵੀਰਾਂ ਵਿਖਾਉਂਦਿਆਂ ਕਿਹਾ ਕਿ ਧਰਮ, ਨਫ਼ਰਤ ਤੇ ਹਿੰਸਾ ਦੀ ਆਗਿਆ ਨਹੀਂ ਦਿੰਦੇ, ਸਾਰੇ ਧਰਮ ਹੀ ਸ਼ਾਂਤੀ ਦਾ ਉਪਦੇਸ਼ ਦਿੰਦੇ ਹਨਭਾਜਪਾ ਦੀਆਂ ਪਿਛਲੀਆਂ ਦੋ ਸਰਕਾਰਾਂ ਦੌਰਾਨ ਘੱਟ ਗਿਣਤੀਆਂ ਉੱਪਰ ਹੋਏ ਨਸਲੀ ਹਮਲਿਆਂ ਤੋਂ ਦੇਸ਼ ਦੀ ਜਨਤਾ ਭਲੀਭਾਂਤ ਜਾਣੂ ਹੈਸ੍ਰੀ ਗਾਂਧੀ ਵੱਲੋਂ ਇਹ ਸਚਾਈ ਪੇਸ਼ ਕਰਨ ’ਤੇ ਭਾਜਪਾ ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਬਹੁਤ ਤਕਲੀਫ਼ ਹੋਈ ਅਤੇ ਉਹਨਾਂ ਇਸ ਟਿੱਪਣੀ ਨੂੰ ਸਮੁੱਚੇ ਹਿੰਦੂ ਭਾਈਚਾਰੇ ’ਤੇ ਹਮਲਾ ਕਰਾਰ ਦੇਣ ਦਾ ਯਤਨ ਕੀਤਾ, ਪਰ ਸ੍ਰੀ ਗਾਂਧੀ ਵੱਲੋਂ ਇਹ ਕਹਿ ਕੇ ਸਪਸ਼ਟ ਕੀਤਾ ਗਿਆ ਕਿ ਹੁਕਮਰਾਨ ਧਿਰ, ਆਰ ਐੱਸ ਐੱਸ ਤੇ ਮੋਦੀ ਸਮੁੱਚੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰ ਰਹੇਉਹਨਾਂ ਦਾ ਕਹਿਣਾ ਭਾਜਪਾ ਤੇ ਆਰ ਐੱਸ ਐੱਸ ਬਾਰੇ ਹੈ, ਹਿੰਦੂ ਸਮਾਜ ਬਾਰੇ ਨਹੀਂਸ੍ਰੀ ਰਾਹੁਲ ਗਾਂਧੀ ਵੱਲੋਂ ਕੀਤਾ ਇਹ ਵਿਚਾਰਧਾਰਕ ਹਮਲਾ ਸੀ, ਜਿਸਦੀ ਲੋਕਾਂ ਵੱਲੋਂ ਸਹਾਰਨਾ ਕੀਤੀ ਜਾ ਰਹੀ ਹੈ

ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਵਿੱਚ ਤਬਦੀਲੀਆਂ ਕਰਨ ਦੀਆਂ ਕੋਸ਼ਿਸ਼ਾਂ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਮੁੱਦੇ ਨੂੰ ਆਮ ਲੋਕਾਂ ਸਾਹਮਣੇ ਰੱਖਿਆ ਗਿਆ ਸੀ ਅਤੇ ਦੇਸ਼ ਦੀ ਜਨਤਾ ਨੇ ਇਸਦਾ ਡਟਵਾਂ ਵਿਰੋਧ ਕੀਤਾ ਹੈਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਹਮਲਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਮੁਸਲਮਾਨ, ਸਿੱਖ, ਈਸਾਈ ਆਦਿ ਸਭ ਦੇਸ਼ ਭਗਤ ਹਨ, ਪਰ ਭਾਜਪਾ ਰਾਜ ਸਮੇਂ ਦੇਸ਼ ਵਿੱਚ ਉਹਨਾਂ ਉੱਪਰ ਹਮਲੇ ਕੀਤੇ ਗਏ ਹਨ, ਜੋ ਦੇਸ਼ ਦੇ ਹਿਤ ਵਿੱਚ ਨਹੀਂ ਅਤੇ ਸੰਵਿਧਾਨ ਦੀ ਉਲੰਘਣਾ ਹੈਸ੍ਰੀ ਗਾਂਧੀ ਨੇ ਆਪਣੀ ਤਕਰੀਰ ਵਿੱਚ ਜਿੱਥੇ ਭਾਰਤ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਉੱਥੇ ਸੱਤਾਧਾਰੀ ਭਾਜਪਾ ਦੇ ਚਿਹਰਿਆਂ ’ਤੇ ਪਸੀਨੇ ਲਿਆ ਦਿੱਤੇਲੋਕ ਸਭਾ ਦੀ ਕਾਰਗੁਜ਼ਾਰੀ ਤੋਂ ਪਰਤੱਖ ਹੋਇਆ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਮਜ਼ਬੂਤ ਹੈ, ਇਸ ਵਾਰ ਮੋਦੀ ਅਤੇ ਸ਼ਾਹ ਨੂੰ ਮਨਮਾਨੀਆਂ ਨਹੀਂ ਕਰਨ ਦੇਵੇਗੀ ਇਸ ਨੂੰ ਵੀ ਕੇਂਦਰ ਸਰਕਾਰ ਦਾ ਹੰਕਾਰੀ ਰਵੱਈਆ ਹੀ ਮੰਨਿਆ ਜਾ ਸਕਦਾ ਹੈ ਕਿ ਉਸਦੇ ਪ੍ਰਭਾਵ ਸਦਕਾ ਲੋਕ ਸਭਾ ਦੇ ਸਪੀਕਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਵਿਰੋਧੀ ਧਿਰ ਦੇ ਆਗੂ ਦੇ ਬੋਲੇ ਸ਼ਬਦ ਪਾਰਲੀਮੈਂਟ ਦੀ ਕਾਰਵਾਈ ਵਿੱਚੋਂ ਕੱਢ ਦਿੱਤੇਸਪੀਕਰ ਨੇ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਭਾਜਪਾ ਵੱਲੋਂ ਬਖ਼ਸ਼ੇ ਇਸ ਅਹੁਦੇ ਦਾ ਸ੍ਰੀ ਓਮ ਬਿਰਲਾ ਨੇ ਮੁੱਲ ਮੋੜਿਆਭਾਵੇਂ ਇਹ ਸ਼ਬਦ ਲੋਕ ਸਭਾ ਦੀ ਕਾਰਵਾਈ ਵਿੱਚੋਂ ਕੱਢੇ ਜਾ ਚੁੱਕੇ ਹਨ, ਪਰ ਇਹ ਧੋਤੇ ਨਹੀਂ ਜਾ ਸਕਦੇ, ਕਿਉਂਕਿ ਇਹ ਦੇਸ਼ ਦੇ ਸਮੁੱਚੇ ਲੋਕਾਂ ਤਕ ਪਹੁੰਚ ਚੁੱਕੇ ਹਨਬਿਜਲਈ ਮੀਡੀਆ ਤੇ ਅਖ਼ਬਾਰੀ ਮੀਡੀਆ ਨੇ ਸ੍ਰੀ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਘਰ ਘਰ ਤਕ ਪਹੁੰਚਦਾ ਕਰ ਦਿੱਤਾ ਹੈ

ਲੋਕ ਸਭਾ ਦੀ ਸਥਿਤੀ ’ਤੇ ਹਾਲਾਤ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਅਤੇ ਲੋਕਾਂ ਦੇ ਹਿਤਾਂ ਨੂੰ ਠੇਸ ਪਹੁੰਚਾ ਕੇ ਸੱਤਾ ਨਹੀਂ ਭੋਗੀ ਜਾ ਸਕਦੀਇਸ ਲਈ ਉਸ ਨੂੰ ਵਿਰੋਧੀ ਧਿਰ ਅਤੇ ਦੇਸ਼ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰ ਚਲਾਉਣੀ ਚਾਹੀਦੀ ਹੈਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ, ਜਨਤਾ ਦਲ ਆਦਿ ਦੀਆਂ ਸਰਕਾਰਾਂ ਵੀ ਰਹੀਆਂ ਹਨ, ਉਦੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰੇ ਕੀਤੇ ਜਾਂਦੇ ਸਨ ਅਤੇ ਉਹਨਾਂ ਤੋਂ ਸੁਝਾਅ ਲਏ ਜਾਂਦੇ ਸਨਦੇਸ਼ ਦਾ ਪ੍ਰਧਾਨ ਮੰਤਰੀ ਗਾਹੇ ਵਗਾਹੇ ਅਜਿਹੀਆਂ ਉੱਚ ਮੀਟਿੰਗਾਂ ਵੀ ਬੁਲਾਉਂਦੇ ਸਨ, ਜਿਹਨਾਂ ਵਿੱਚ ਕਈ ਕਈ ਸਾਬਕਾ ਪ੍ਰਧਾਨ ਮੰਤਰੀ, ਉੱਚਕੋਟੀ ਦੇ ਰਾਜਨੀਤੀਵਾਨ, ਅਰਥ ਸ਼ਾਸਤਰੀ, ਵਿਦਵਾਨ ਆਦਿ ਸ਼ਾਮਲ ਹੁੰਦੇ ਸਨਪ੍ਰਧਾਨ ਮੰਤਰੀ ਉਹਨਾਂ ਨਾਲ ਦੇਸ਼ ਦੇ ਹਾਲਾਤ ਬਾਰੇ ਜਾਣਕਾਰੀ ਹਾਸਲ ਕਰਦੇ, ਸੁਝਾਅ ਲੈਂਦੇ ਅਤੇ ਲੋਕ ਹਿਤਾਂ ਦੀਆਂ ਨੀਤੀਆਂ ਸਕੀਮਾਂ ਤਿਆਰ ਕੀਤੀਆਂ ਜਾਂਦੀਆਂਸਰਕਾਰ ਦਾ ਪਹਿਲਾ ਕੰਮ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਕਾਇਮੀ ਅਤੇ ਜਨਤਾ ਦੀ ਸੁਰੱਖਿਆ ਦਾ ਹੁੰਦਾ ਹੈ, ਪਰ ਭਾਜਪਾ ਅਜਿਹੇ ਸੁਝਾਵਾਂ ਦੀ ਬਜਾਏ ਮਨਮਾਨੀਆਂ ਕਰਕੇ ਸਰਕਾਰ ਚਲਾਉਣ ਨੂੰ ਤਰਜੀਹ ਦਿੰਦੀ ਹੈ

ਦੇਸ਼ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਸਮੁੱਚੀਆਂ ਰਾਜਨੀਤਕ ਪਾਰਟੀਆਂ ਤੋਂ ਸੁਝਾਅ ਹਾਸਲ ਕਰੇਦੁਸ਼ਮਣੀ ਜਾਂ ਨਫ਼ਰਤ ਦੀ ਸਿਆਸਤ ਛੱਡ ਕੇ ਇੱਕਮੁੱਠਤਾ ਨਾਲ ਲੋਕ ਪੱਖੀ ਸਕੀਮਾਂ ਨੀਤੀਆਂ ਤਿਆਰ ਕੀਤੀਆਂ ਜਾਣ ਅਤੇ ਲੋਕਾਂ ਵੱਲੋਂ ਦਿੱਤੀ ਸ਼ਕਤੀ ਨੂੰ ਸਹੀ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5106)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author