BalwinderSBhullar7ਕਮਲਾ ਹੈਰਿਸ ਨੇ ਰਾਜਨੀਤੀ ਤੇ ਵਿਗਿਆਨ ਵਿਸ਼ਿਆਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ...
(26 ਜੁਲਾਈ 2024)


ਕਮਲਾ ਹੈਰਿਸ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਕੰਮ ਕਰ ਰਹੀ ਹੈ। ਉਸਨੇ ਆਪਣੀਆਂ ਜ਼ਿੰਮੇਵਾਰੀਆਂ ਇਸ ਕਦਰ ਸੁਹਿਰਦਤਾ ਤੇ ਤਨਦੇਹੀ ਨਾਲ ਨਿਭਾਈਆਂ ਹਨ ਕਿ ਅਮਰੀਕਾ ਵਾਸੀ ਉਸ ਨੂੰ ਰਾਸ਼ਟਰਪਤੀ ਵਜੋਂ ਵੇਖਣਾ ਚਾਹੁੰਦੇ ਹਨ
ਇਹ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ, ਕਿਉਂਕਿ ਉਸਦਾ ਭਾਰਤ ਨਾਲ ਮੂਲ ਸੰਬੰਧ ਹੈਉੱਥੋਂ ਦੀ ਡੈਮੋਕਰੈਟਿਕ ਪਾਰਟੀ ਵੱਲੋਂ ਉਸਦਾ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਨਾ ਲਗਭਗ ਸਪਸ਼ਟ ਹੋ ਚੁੱਕਾ ਹੈ। ਇਸ ਵਾਸਤੇ ਉਸ ਨੂੰ ਪਾਰਟੀ ਦੇ ਜਿੰਨੇ ਡੈਲੀਗੇਟਾਂ ਦਾ ਸਮਰਥਨ ਚਾਹੀਦਾ ਸੀ, ਉਹ ਪ੍ਰਾਪਤ ਹੋ ਗਿਆ ਹੈਉਮੀਦਵਾਰ ਬਣਨ ਦੀ ਉਸ ਦੀ ਇੱਛਾ ਪ੍ਰਗਟ ਕਰਨ ’ਤੇ ਪਹਿਲੇ ਦਿਨ ਹੀ ਉਸ ਨੂੰ ਕਰੀਬ ਦੋ ਹਜ਼ਾਰ ਡੈਲੀਗੇਟਾਂ ਨੇ ਸਮਰਥਨ ਦੇ ਦਿੱਤਾ ਸੀਇੱਥੇ ਹੀ ਬੱਸ ਨਹੀਂ, ਉਸਦੀ ਚੋਣ ਲੜਨ ਲਈ ਉਮੀਦ ਤੋਂ ਵੀ ਵੱਧ ਫੰਡ ਇਕੱਤਰ ਹੋ ਰਿਹਾ ਹੈਪਾਰਟੀ ਦੀ ਸ਼ਿਕਾਗੋ ਵਿਖੇ 19 ਤੋਂ 22 ਅਗਸਤ ਤਕ ਕੌਮੀ ਕਨਵੈਨਸ਼ਨ ਹੋ ਰਹੀ ਹੈ, ਉਮੀਦਵਾਰ ਵਜੋਂ ਬਕਾਇਦਾ ਐਲਾਨ ਉਸ ਮੌਕੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ

ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਨੂੰ ਕੈਲੋਫੋਰਨੀਆ ਵਿਖੇ ਅਮਰੀਕਨ ਪਿਤਾ ਡੋਨਾਲਡ ਜੇ ਹੈਰਿਸ ਦੇ ਘਰ ਭਾਰਤੀ ਮਾਂ ਸਿਆਮਾ ਗੋਪਾਲਨ ਦੀ ਕੁੱਖੋਂ ਹੋਇਆ ਉਸ ਤੋਂ ਬਾਅਦ ਉਸਦੀ ਇੱਕ ਹੋਰ ਭੈਣ ਮਾਇਆ ਦਾ ਜਨਮ ਹੋਇਆਉਸਦੀ ਮਾਂ ਭਾਰਤ ਦੇ ਸ਼ਹਿਰ ਚੇਨਈ ਦੀ ਵਸਨੀਕ ਸੀ। ਇੱਥੋਂ ਹੀ ਉਸਨੇ ਪੜ੍ਹਾਈ ਕੀਤੀਉਸਨੇ ਸਾਇੰਸ ਤੇ ਵਿਗਿਆਨ ਦੇ ਵਿਸ਼ਿਆਂ ਦੀ ਪੜ੍ਹਾਈ ਤਾਮਿਲਨਾਡੂ ਤੋਂ ਹੀ ਕੀਤੀ। ਇਸ ਉਪਰੰਤ ਉਹ ਅਮਰੀਕਾ ਚਲੀ ਗਈ ਸੀ, ਜਿੱਥੇ ਉਸਦਾ ਸੰਪਰਕ ਡੋਨਾਲਡ ਜੇ ਹੈਰਿਸ ਨਾਲ ਹੋਇਆ। ਪਿਆਰ ਹੋ ਗਿਆ ਅਤੇ ਆਖ਼ਰ ਸਾਦੀ ਹੋ ਗਈਉਹਨਾਂ ਦੇ ਘਰ ਪੁੱਤਰੀ ਪੈਦਾ ਹੋਈ ਤਾਂ ਉਸਦਾ ਨਾਂ ਭਾਰਤੀ ਸੱਭਿਆਚਾਰ ਵਿੱਚੋਂ ਕਮਲਾ ਤੇ ਅਮਰੀਕਨ ਸੱਭਿਆਚਾਰ ਵਿੱਚੋਂ ਹੈਰਿਸ ਲੈ ਕੇ ਕਮਲਾ ਹੈਰਿਸ ਰੱਖ ਦਿੱਤਾਦੋ ਸਾਲ ਬਾਅਦ ਦੂਜੀ ਪੁੱਤਰੀ ਨੇ ਜਨਮ ਲਿਆ ਤਾਂ ਇਸੇ ਤਰ੍ਹਾਂ ਉਸਦਾ ਨਾਂ ਮਾਇਆ ਹੈਰਿਸ ਰੱਖਿਆਕਮਲਾ ਅਜੇ ਸੱਤ ਸਾਲ ਉਮਰ ਦੀ ਹੋਈ ਸੀ, ਜਦੋਂ ਉਸਦੇ ਮਾਂ ਬਾਪ ਦਾ ਤਲਾਕ ਹੋ ਗਿਆਇਸ ਉਪਰੰਤ ਉਹ ਮਾਂ ਸਿਆਮਾ ਗੋਪਾਲਨ ਨਾਲ ਰਹੀ, ਜਿਸਨੇ ਉਸ ਨੂੰ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਅਨੁਸਾਰ ਸਿੱਖਿਆ ਦਿੱਤੀ ਤੇ ਉਸਦਾ ਪਾਲਣ ਪੋਸਣ ਕੀਤਾ

ਉਸਦੀ ਮਾਂ ਇਹ ਚੰਗੀ ਤਰ੍ਹਾਂ ਸਮਝਦੀ ਸੀ ਕਿ ਉਹ ਦੋ ਕਾਲੀਆਂ ਪੁੱਤਰੀਆਂ ਨੂੰ ਵੱਡੀਆਂ ਕਰ ਰਹੀ ਹੈ, ਉਹ ਜਾਣਦੀ ਸੀ ਕਿ ਜਿਸ ਦੇਸ਼ ਨੂੰ ਉਸਨੇ ਰਹਿਣ ਲਈ ਚੁਣਿਆ ਹੈ, ਉਹ ਉਸ ਦੀਆਂ ਪੁੱਤਰੀਆਂ ਨੂੰ ਕਾਲੀਆਂ ਕੁੜੀਆਂ ਦੇ ਤੌਰ ’ਤੇ ਹੀ ਜਾਣੇਗਾਪਰ ਉਹ ਇਸ ਹੌਸਲੇ ਨਾਲ ਅੱਗੇ ਵਧ ਰਹੀ ਸੀ ਕਿ ਉਹ ਆਪਣੀਆਂ ਪੁੱਤਰੀਆਂ ਦਾ ਪਾਲਣ ਪੋਸਣ ਇਸ ਤਰ੍ਹਾਂ ਕਰੇਗੀ ਕਿ ਉਹ ਆਤਮ ਵਿਸਵਾਸ਼ੀ ਕਾਲੀਆਂ ਕੁੜੀਆਂ ਦੇ ਤੌਰ ’ਤੇ ਦੁਨੀਆਂ ਦੇ ਸਾਹਮਣੇ ਆਉਣਉਸਨੇ ਦੋਵਾਂ ਨੂੰ ਭਾਰਤੀ ਸੰਸਕ੍ਰਿਤੀ ਦਾ ਗਿਆਨ ਦਿੱਤਾ, ਜੋ ਅੱਜ ਵੀ ਕਮਲਾ ਦੇ ਜੀਵਨ ਤੇ ਵੱਡਾ ਪ੍ਰਭਾਵ ਰੱਖਦਾ ਹੈਕਮਲਾ ਨੇ ਵੀ ਬਚਪਨ ਤੋਂ ਬਹੁਤ ਮਿਹਨਤ ਕੀਤੀ ਅਤੇ ਇਹ ਸੱਚ ਕਰ ਵਿਖਾਇਆ ਕਿ ਜੋ ਉਸਦੀ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਸੀ, ਉਹ ਪੂਰਾ ਹੋ ਰਿਹਾ ਹੈ

ਕਮਲਾ ਹੈਰਿਸ ਨੇ ਰਾਜਨੀਤੀ ਤੇ ਵਿਗਿਆਨ ਵਿਸ਼ਿਆਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਅਤੇ 1990 ਵਿੱਚ ਉਹ ਵਕੀਲ ਵਜੋਂ ਬਾਰ ਦੀ ਮੈਂਬਰ ਬਣ ਗਈ ਅਤੇ ਜ਼ਿਲ੍ਹਾ ਅਟਾਰਨੀ ਨਿਯੁਕਤ ਕੀਤੀ ਗਈਉਸਦੀ ਸ਼ਾਦੀ ਡਗਲਸ ਐਮਹਾਫ਼ ਨਾਲ ਹੋਈ। ਐਮਹਾਫ਼ ਪਹਿਲਾਂ ਸ਼ਾਦੀ ਸ਼ੁਦਾ ਸੀ ਤੇ ਉਸਦੇ ਦੋ ਬੱਚੇ ਇੱਕ ਲੜਕਾ ਤੇ ਲੜਕੀ ਸਨਆਪਣੀ ਪਹਿਲੀ ਪਤਨੀ ਨਾਲ ਤਲਾਕ ਹੋਣ ਤੋਂ ਬਾਅਦ ਉਸਦਾ ਕਮਲਾ ਹੈਰਿਸ ਨਾਲ ਸੰਪਰਕ ਹੋਇਆ ਤੇ ਜਲਦੀ ਸ਼ਾਦੀ ਵਿੱਚ ਬਦਲ ਗਿਆਇਸ ਉਪਰੰਤ ਉਹ ਰਾਜਨੀਤੀ ਵਿੱਚ ਪੈਰ ਰੱਖਦਿਆਂ ਸੰਨ 2017 ਵਿੱਚ ਡੈਮਕਰੈਟਿਕ ਪਾਰਟੀ ਦੀ ਮੈਂਬਰ ਬਣ ਗਈਸੰਨ 2020 ਵਿੱਚ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂਉਸ ਮੌਕੇ ਪਾਰਟੀ ਨੇ ਇੱਕ ਹੋਰ ਸੀਨੀਅਰ ਆਗੂ ਜੋਅ ਬਾਇਡਨ ਨੂੰ ਮੈਦਾਨ ਵਿੱਚ ਉਤਾਰਨ ਲਈ ਤਰਜੀਹ ਦਿੱਤੀਪਾਰਟੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਕਮਲਾ ਹੈਰਿਸ ਨੇ ਆਪਣਾ ਐਲਾਨ ਵਾਪਸ ਲੈ ਕੇ ਬਾਇਡਨ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਅਤੇ ਉਹ ਚੋਣ ਲੜ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਉਸ ਤੋਂ ਅਗਲੇ ਸਾਲ 2021 ਵਿੱਚ ਬਾਇਡਨ ਦੇ ਯਤਨਾਂ ਸਦਕਾ ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਗਈ, ਜੋ ਇਸ ਅਹੁਦੇ ’ਤੇ ਪਹਿਲੀ ਔਰਤ ਸੀ

ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਕੰਮ ਕਰਦਿਆਂ ਕਮਲਾ ਹੈਰਿਸ ਨੇ ਲੋਕਾਂ ਨਾਲ ਆਪਣਾ ਮਿਲਵਰਤਣ ਵਧਾਇਆ ਅਤੇ ਆਪਣੇ ਅਹੁਦੇ ਦੀ ਸ਼ਾਨ ਵਿੱਚ ਵਾਧਾ ਕਰਦਿਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਅਤੇ ਸੁਹਿਦਤਾ ਨਾਲ ਨਿਭਾਇਆਭਾਰਤੀ ਮੂਲ ਨਾਲ ਸੰਬੰਧਿਤ ਹੋਣ ਸਦਕਾ ਉਸਨੇ ਭਾਰਤ ਨਾਲ ਸੰਬੰਧ ਚੰਗੇ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਅਤੇ ਉੱਥੇ ਵਸਦੇ ਭਾਰਤੀਆਂ ਦੇ ਦੁੱਖ ਸੁਖ ਵਿੱਚ ਸਾਥ ਦਿੱਤਾਭਾਰਤੀ ਲੋਕ ਉਸ ’ਤੇ ਮਾਣ ਕਰਦੇ ਹਨ ਅਤੇ ਹਮੇਸ਼ਾ ਸਹਿਯੋਗ ਦਿੰਦੇ ਰਹਿੰਦੇ ਹਨ

ਇਸ ਸਾਲ ਦੀ 5 ਨਵੰਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈਜੋਅ ਬਾਇਡਨ ਨੂੰ ਮੁੜ ਤੋਂ ਉਮੀਦਵਾਰ ਬਣਾਇਆ ਗਿਆ ਸੀ, ਪਰ ਉਹਨਾਂ ਆਪਣੀ ਵੱਡੀ ਉਮਰ ਦਾ ਹਵਾਲਾ ਦੇ ਕੇ ਇਸ ਚੋਣ ਤੋਂ ਪਾਸੇ ਹੋਣ ਦਾ ਫੈਸਲਾ ਲੈ ਲਿਆਉਹਨਾਂ ਨੇ ਮੈਦਾਨ ਖਾਲੀ ਕਰਦਿਆਂ ਕਮਲਾ ਹੈਰਿਸ ਦੇ ਨਾਂ ਦੀ ਤਜਵੀਜ਼ ਪਾਰਟੀ ਕੋਲ ਰੱਖੀਡੈਮੋਕਰੈਟਿਕ ਪਾਰਟੀ ਦੀ ਇੱਛਾ ਅਨੁਸਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਡੈਲੀਗੇਟਾਂ ਵੱਲੋਂ ਉਸ ਨੂੰ ਸਮਰਥਨ ਵੀ ਮਿਲ ਗਿਆ ਹੈਇਸ ਉਪਰੰਤ ਹੁਣ ਉਸਦਾ ਇਸ ਅਹੁਦੇ ਲਈ ਉਮੀਦਵਾਰ ਬਣਨਾ ਲਗਭਗ ਤੈਅ ਹੈ, ਪਰ ਐਲਾਨ ਸ਼ਿਕਾਗੋ ਕਨਵੈਨਸ਼ਨ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ

ਇਸ ਚੋਣ ਵਿੱਚ ਕਮਲਾ ਹੈਰਿਸ ਦਾ ਡੌਨਲਡ ਟਰੰਪ ਨਾਲ ਮੁਕਾਬਲਾ ਹੋਵੇਗਾ, ਜੋ ਪਹਿਲਾਂ ਰਾਸ਼ਟਰਪਤੀ ਦੇ ਅਹੁਦੇ ’ਤੇ ਰਹੇ ਹਨਪਰ ਅਮਰੀਕਾ ਦੇ ਲੋਕ ਉਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨਉਸ ਦੇ ਮੁਕਾਬਲੇ ਕਮਲਾ ਹੈਰਿਸ ਨੂੰ ਲੋਕ ਸ਼ਰੀਫ਼, ਆਮ ਲੋਕਾਂ ਦੀ ਹਮਦਰਦ ਵਜੋਂ ਸਵੀਕਾਰ ਕਰਦੇ ਹਨਜੇਕਰ ਕਮਲਾ ਹੈਰਿਸ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ ਅਤੇ ਉਸਦੀ ਮਾਂ ਦੀ ਸੋਚ ਅਨੁਸਾਰ ਪਹਿਲੀ ਕਾਲੀ ਕੁੜੀ ਇਸ ਅਹੁਦੇ ’ਤੇ ਬਿਰਾਜਮਾਨ ਹੋਵੇਗੀਜੋਅ ਬਾਇਡਨ ਉਸ ਦੀ ਮੁਹਿੰਮ ਵਿੱਚ ਅਗਵਾਈ ਕਰਨਗੇਕਮਲਾ ਹੈਰਿਸ ਦੇ ਜਿੱਤ ਜਾਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ

ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਜਿੱਤ ਹਾਸਲ ਕਰਨ ਉਪਰੰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਏਗੀ, ਦੁਨੀਆਂ ਦੇ ਹੋਰ ਦੇਸ਼ਾਂ ਨਾਲ ਸੰਬੰਧ ਸੁਧਾਰਨ ਦੇ ਯਤਨ ਕਰੇਗੀ ਅਤੇ ਦੁਨੀਆਂ ਭਰ ਵਿੱਚ ਸ਼ਾਂਤੀ ਲਈ ਕਦਮ ਵਧਾਵੇਗੀਭਾਰਤੀ ਲੋਕ ਅੱਜ ਵੀ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ, ਪਰ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹਨਾਂ ਦਾ ਮਾਣ ਨਾਲ ਸਿਰ ਹੋਰ ਉੱਚਾ ਹੋ ਜਾਵੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5164)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author