BalwinderSBhullar7ਅਜੇ ਵੀ ਵੇਲਾ ਹੈਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਤੁਹਾਨੂੰ ਪੂਰੀ ਡੁੰਘਾਈ ...
(8 ਜੂਨ 2024)
ਇਸ ਸਮੇਂ ਪਾਠਕ: 290.


ਸ੍ਰ. ਭਗਵੰਤ ਮਾਨ
, ਮੁੱਖ ਮੰਤਰੀ ਪੰਜਾਬ ਜੀਓ, ਗੁਰਫਤਹਿ ਪ੍ਰਵਾਨ ਹੋਵੇ

ਮਾਨ ਸਾਹਿਬ! ਅਠਾਰ੍ਹਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜੇ ਆਉਣ ਨਾਲ ਤੁਹਾਨੂੰ ਨਿਰਾਸ਼ਾ ਜ਼ਰੂਰ ਹੋਈ ਹੋਵੇਗੀ ਤੇ ਅਜਿਹਾ ਹੋਣਾ ਲਾਜ਼ਮੀ ਵੀ ਬਣਦਾ ਹੈਵਿਧਾਨ ਸਭਾ ਦੀਆਂ ਚੋਣਾਂ ਸਮੇਂ ਤਾਂ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੋਣ ਸਦਕਾ ਰਾਜ ਦੇ ਲੋਕ ਤੀਜਾ ਬਦਲ ਚਾਹੁੰਦੇ ਸਨ, ਉਹਨਾਂ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੇਖ, ਹੰਢਾ ਲਈਆਂ ਸਨ, ਜਿਹਨਾਂ ਤੋਂ ਉਹਨਾਂ ਦਾ ਮਨ ਉਚਾਟ ਹੋ ਚੁੱਕਾ ਸੀਅਜਿਹੇ ਸਮੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਾਸੀ ਤੀਜੇ ਬਦਲ ਵਜੋਂ ਸਵੀਕਾਰ ਕਰਨ ਲੱਗ ਪਏ ਸਨ ਜਦੋਂ ਇਸ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ’ਤੇ ਮੁੱਖ ਮੰਤਰੀ ਵਜੋਂ ਤੁਹਾਡਾ ਨਾਂ ਸਾਹਮਣੇ ਆਇਆ ਤਾਂ ਲੋਕਾਂ ਦੀ ਦਿਲਚਸਪੀ ਹੋਰ ਕਈ ਗੁਣਾ ਵਧ ਗਈ ਕਿ ਸੂਬੇ ਦਾ ਮੁੱਖ ਮੰਤਰੀ ਅਜਿਹਾ ਬਣ ਰਿਹਾ ਹੈ ਜੋ ਪੰਜਾਬ ਦੇ ਪੇਂਡੂ ਖੇਤਰ ਵਿੱਚ ਜੰਮਿਆ ਪਲਿਆ ਹੈ, ਜਿਸਦਾ ਲੋਕਾਂ ਦੇ ਹੇਠਲੇ ਪੱਧਰ ਤਕ ਵਾਹ ਵਾਸਤਾ ਹੈ ਅਤੇ ਉਹ ਲੋਕਾਂ ਦੇ ਦੁੱਖ ਦੁਰਦਾਂ ਨੂੰ ਸਮਝਦਾ ਹੈ

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਪਹਿਲੀਆਂ ਸਰਕਾਰਾਂ ਨਾਲੋਂ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਵੀ ਕੀਤੀਭ੍ਰਿਸ਼ਟਾਚਾਰ ਅਤੇ ਨਸ਼ੇ ਖਤਮ ਕਰਨ ਦਾ ਵੀ ਤੁਸੀਂ ਵਾਅਦਾ ਕੀਤਾ ਸੀ ਤੇ ਆਪਣੀ ਪਾਰਟੀ ਦੇ ਵਿਧਾਇਕ ਵੀ ਅਜਿਹੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ, ਪਰ ਇਹ ਵੀ ਸਚਾਈ ਹੈ ਕਿ ਇਹ ਦੋਵੇਂ ਅਲਾਮਤਾਂ ਛੇਤੀ ਕਿਤੇ ਖਤਮ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਇਹ ਲੋਕਾਂ ਦੇ ਧੁਰ ਅੰਦਰ ਤਕ ਵਸ ਚੁੱਕੀਆਂ ਹਨਪਰ ਸਰਕਾਰਾਂ ਦਾ ਫਰਜ਼ ਹੈ ਇਹਨਾਂ ਦੇ ਖਾਤਮੇ ਲਈ ਯਤਨ ਕਰਨ ਦਾ ਅਤੇ ਤੁਹਾਨੂੰ ਕਰਨਾ ਹੀ ਚਾਹੀਦਾ ਹੈਨੌਕਰੀਆਂ ਦੇਣ ਦੇ ਮਾਮਲੇ ਵਿੱਚ ਕਾਫ਼ੀ ਹਾਂ ਪੱਖੀ ਗੱਲ ਸਾਹਮਣੇ ਆਈ ਹੈ, ਭਾਵੇਂ ਬੇਰੁਜ਼ਗਾਰੀ ਤਾਂ ਖਤਮ ਨਹੀਂ ਕੀਤੀ ਗਈ ਤੇ ਨਾ ਹੀ ਕੀਤੀ ਜਾ ਸਕਦੀ ਹੈ, ਪਰ ਕਾਫ਼ੀ ਨੌਕਰੀਆਂ ਬਗੈਰ ਸ਼ਿਫਾਰਿਸ਼ ਅਤੇ ਪੈਸੇ ਦੇ ਦਿੱਤੀਆਂ ਵੀ ਗਈਆਂ ਹਨਦੂਜਾ ਹਾਂ ਪੱਖੀ ਤੱਥ ਹੈ ਬਿਜਲੀ ਦਾ, ਕਿਸਾਨਾਂ ਨੂੰ ਚੌਵੀ ਘੰਟੇ ਮੋਟਰਾਂ ਲਈ ਬਿਜਲੀ ਮਿਲਦੀ ਰਹੀ ਅਤੇ ਘਰਾਂ ਦੇ ਜ਼ੀਰੋ ਬਿੱਲ ਆਉਂਦੇ ਰਹੇ ਹਨ

ਹੁਣ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਤੁਸੀਂ ਕਹਿੰਦੇ ਰਹੇ ਕਿ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਸਾਰੀਆਂ ਤੇਰਾਂ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਜਾਵੇਗੀ, ਪਰ ਤੁਹਾਨੂੰ ਤਿੰਨ ਸੀਟਾਂ ਹੀ ਮੁਸ਼ਕਿਲ ਨਾਲ ਮਿਲੀਆਂਵਿਧਾਨ ਸਭਾ ਚੋਣਾਂ ਸਮੇਂ ਤੁਹਾਡੀ ਪਾਰਟੀ ਦੇ ਉਮੀਦਵਾਰ 92 ਸੀਟਾਂ ’ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਅੱਗੇ ਸਨ, ਪਰ ਇਹਨਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 32 ਵਿਧਾਨ ਸਭਾ ਹਲਕਿਆਂ ਵਿੱਚ ਹੀ ਵੱਧ ਵੋਟਾਂ ਹਾਸਲ ਹੋਈਆਂ

ਮਾਨ ਸਾਹਿਬ! ਇਹਨਾਂ ਨਤੀਜਿਆਂ ਤੋਂ ਨਿਰਾਸਤਾ ਤਾਂ ਜ਼ਰੂਰ ਹੋਈ ਹੋਵੇਗੀ, ਪਰ ਲੋੜ ਹੈ ਇਸ ਬਾਰੇ ਪਰਖ ਪੜਤਾਲ ਕਰਨ ਦੀਤੁਸੀਂ ਵਿਧਾਨ ਸਭਾ ਵਿੱਚ ਚੋਣਾਂ ਜਿੱਤਣ ਲਈ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ, ਜੋ ਸ਼ਾਇਦ ਪੂਰੇ ਕੀਤੇ ਹੀ ਨਹੀਂ ਸਨ ਜਾ ਸਕਦੇਲੋਕਾਂ ਨੇ ਤੁਹਾਡੇ ’ਤੇ ਵਿਸ਼ਵਾਸ ਕਰਕੇ ਤੁਹਾਡੇ ਵਾਅਦਿਆਂ ਨੂੰ ਸੱਚ ਮੰਨ ਲਿਆ, ਪਰ ਉਹ ਪੂਰੇ ਨਹੀਂ ਕੀਤੇ ਜਾ ਸਕੇਇਸ ਵਿੱਚ ਕੋਈ ਅੱਤਕਥਨੀ ਨਹੀਂ ਕਿ ਪਹਿਲੀ ਸਰਕਾਰ ਨੇ ਮੁਫ਼ਤ ਰਾਸ਼ਨ ਦੇਣ ਲਈ ਗਲਤ ਰਾਸ਼ਨ ਕਾਰਡ ਬਣਾਏ ਸਨ। ਜਿਹਨਾਂ ਦਾ ਕੋਈ ਹੱਕ ਨਹੀਂ ਸੀ ਬਣਦਾ, ਉਹ ਵੀ ਇਹ ਸਹੂਲਤ ਲੈਂਦੇ ਰਹੇਤੁਸੀਂ ਉਹਨਾਂ ਦੀ ਸੁਧਾਈ ਕਰਨ ਲਈ ਰਾਸ਼ਨ ਕਾਰਡ ਰੱਦ ਕਰ ਦਿੱਤੇ, ਪਰ ਸੋਧ ਕੇ ਸਹੀ ਕਾਰਡ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੇਆਮ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਵਿੱਚ ਖੜੋਤ ਆ ਗਈ ਤੇ ਉਹ ਤੁਹਾਡੀ ਸਰਕਾਰ ਵਿਰੁੱਧ ਗੁੱਸੇ ਵਿੱਚ ਆ ਗਏਇਹ ਗੁੱਸਾ ਵੀ ਉਹਨਾਂ ਵੋਟ ਪਾਉਣ ਸਮੇਂ ਕੱਢਿਆ

ਦੂਜਾ ਵੱਡਾ ਕਾਰਨ ਤੁਹਾਡੇ ਵਿਧਾਇਕਾਂ ਅਤੇ ਹੋਰ ਉੱਚ ਅਹੁਦਿਆਂ ’ਤੇ ਨਾਮਜ਼ਦ ਕੀਤੇ ਪਾਰਟੀ ਆਗੂਆਂ ਦੀ ਕਾਰਗੁਜ਼ਾਰੀ ਵਿਖਾਈ ਦਿੰਦੀ ਹੈਵਿਧਾਨ ਸਭਾ ਚੋਣਾਂ ਸਮੇਂ ਬਗੈਰ ਲੋਕ ਰਾਇ ਹਾਸਲ ਕੀਤਿਆਂ ਜਾਂ ਗੈਰ ਸਿਆਸੀ ਵਿਅਕਤੀਆਂ ਨੂੰ ਦਿੱਤੀਆਂ ਟਿਕਟਾਂ ਸਦਕਾ ਸਮੇਂ ਦੀ ਬਦਲੀ ਫ਼ਿਜ਼ਾ ਕਾਰਨ ਉਹ ਵਿਧਾਇਕ ਤਾਂ ਬਣ ਗਏ ਪਰ ਉਹ ਲੋਕਾਂ ਦੀਆਂ ਆਸਾਂ ’ਤੇ ਖਰੇ ਨਾ ਉੱਤਰ ਸਕੇਉਸ ਸਮੇਂ ਜਿਹੜੇ ਵਿਧਾਇਕ ਪੰਜਾਹ ਹਜ਼ਾਰ ਤੋਂ ਵੀ ਵੱਧ ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ, ਉਹਨਾਂ ਹਲਕਿਆਂ ਵਿੱਚ ਇਹਨਾਂ ਚੋਣਾਂ ਵਿੱਚ ਚਾਲੀ ਚਾਲੀ ਪੰਜਾਹ ਪੰਜਾਹ ਹਜ਼ਾਰ ਵੋਟਾਂ ਘਟ ਗਈਆਂਕਾਫ਼ੀ ਵਿਧਾਇਕ ਅਜਿਹੇ ਸਾਹਮਣੇ ਆਏ ਜਿਹਨਾਂ ਪ੍ਰਤੀ ਲੋਕਾਂ ਦਾ ਅਜਿਹਾ ਗੁੱਸਾ ਸੀ ਕਿ ਲੋਕ ਉਨ੍ਹਾਂ ਨੂੰ ਵੇਖਣਾ ਵੀ ਬਰਦਾਸ਼ਤ ਨਹੀਂ ਸਨ ਕਰ ਰਹੇ। ਉਹਨਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਦਾ ਅਸਰ ਲੋਕ ਸਭਾ ਦੇ ਉਮੀਦਵਾਰਾਂ ਨੂੰ ਝੱਲਣਾ ਪਿਆ ਹੈਇਸੇ ਤਰ੍ਹਾਂ ਸਰਕਾਰ ਵੱਲੋਂ ਨਾਮਜ਼ਦ ਕੀਤੇ ਉੱਚ ਅਹੁਦੇਦਾਰਾਂ ਦਾ ਲੋਕਾਂ ਨਾਲ ਮੇਲ ਮਿਲਾਪ ਨਾ ਹੋਣਾ ਵੀ ਵੋਟਾਂ ਘਟਾਉਣ ਦਾ ਕਾਰਨ ਬਣਿਆ

ਤੀਜੀ ਗੱਲ ਮਾਨ ਸਾਹਿਬ, ਪ੍ਰਚਾਰ ਕਰਨ ਨਾਲ ਸੰਬੰਧਿਤ ਹੈਤੁਸੀਂ ਪ੍ਰਚਾਰ ਦੌਰਾਨ ਸਟੇਜਾਂ ’ਤੇ ਚੁਟਕਲੇ ਤੇ ਕਿੱਕਲੀਆਂ ਬਹੁਤ ਪੇਸ਼ ਕੀਤੀਆਂ, ਲੋਕਾਂ ਨੇ ਇਹ ਸੁਣ ਕੇ ਹਾਸਾ ਵੀ ਬਹੁਤ ਬਖੇਰਿਆ ਪਰ ਸੂਝਵਾਨ ਲੋਕਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆਮੁੱਖ ਮੰਤਰੀ ਬਹੁਤ ਉੱਚਾ ਅਹੁਦਾ ਹੈ ਜਿਸਨੂੰ ਬਹੁਤ ਸੋਚ ਕੇ, ਤੋਲ ਕੇ ਸ਼ਬਦ ਮੂੰਹੋਂ ਕੱਢਣੇ ਚਾਹੀਦੇ ਹਨ, ਜਿਹਨਾਂ ਵਿੱਚੋਂ ਮਿਠਾਸ, ਸੁਹਿਰਦਤਾ, ਲੋਕਾਂ ਦਾ ਦੁੱਖ ਦਰਦ ਅਤੇ ਉਹਨਾਂ ਦੀ ਮਦਦ ਦੀ ਭਾਵਨਾ ਪਰਤੱਖ ਹੁੰਦੀ ਹੋਵੇਚੁਟਕਲੇ ਕਿੱਕਲੀਆਂ ਕਲਾਕਾਰ ਦੀ ਭਾਸ਼ਾ ਤਾਂ ਹੋ ਸਕਦੀ ਹੈ ਪਰ ਮੁੱਖ ਮੰਤਰੀ ਦੀ ਨਹੀਂਅਜਿਹੇ ਭਾਸ਼ਣਾਂ ਦਾ ਪੜ੍ਹੇ ਲਿਖੇ ਜਾਗਰੂਕ ਲੋਕਾਂ ਉੱਤੇ ਚੰਗੇ ਦੀ ਥਾਂ ਬੁਰਾ ਪ੍ਰਭਾਵ ਹੀ ਪਿਆ

ਮਾਨ ਸਾਹਿਬ! ਅਜੇ ਵੀ ਵੇਲਾ ਹੈ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਤੁਹਾਨੂੰ ਪੂਰੀ ਡੁੰਘਾਈ ਨਾਲ ਪਰਖ ਪੜਚੋਲ ਕਰਨੀ ਚਾਹੀਦੀ ਹੈ, ਕਿ ਕਿਹੜੇ ਕਿਹੜੇ ਵਿਧਾਇਕਾਂ ਜਾਂ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਤੁਹਾਡੀ ਪਾਰਟੀ ਦੀ ਹਾਰ ਦਾ ਕਾਰਨ ਬਣੀ ਹੈ, ਕੀ ਘਾਟਾਂ ਰਹੀਆਂ ਹਨ, ਲੋਕਾਂ ਨਾਲ ਕੀਤੇ ਕਿਹੜੇ ਵਾਅਦੇ ਪੂਰੇ ਕਰਨੇ ਅਜੇ ਬਕਾਇਆ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੂੰ ਸਰਕਾਰ ਪ੍ਰਤੀ ਕਾਫ਼ੀ ਗੁੱਸਾ ਹੈ ਅਤੇ ਉਹ ਨਿਰਾਸ ਵੀ ਹਨ, ਪਰ ਨਰਾਜ਼ ਨਹੀਂ ਹਨਜੇਕਰ ਹਾਰ ਦੇ ਕਾਰਨ ਲੱਭ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ ਅਤੇ ਆਪਣੇ ਕੀਤੇ ਵਾਅਦੇ ਨਿਭਾਉਣ ਲਈ ਯਤਨ ਕੀਤੇ ਜਾਣ ਤਾਂ ਮੁੜ ਪਹਿਲਾਂ ਵਾਲੀ ਸਥਿਤੀ ਹਾਸਲ ਕੀਤੀ ਜਾ ਸਕਦੀ ਹੈ

ਮੇਰੀ ਤੁਹਾਨੂੰ ਗੁਜ਼ਾਰਿਸ ਹੈ ਕਿ ਪਰਖ ਪੜਚੋਲ ਕਰਨ ਵੱਲ ਉਚੇਚਾ ਧਿਆਨ ਦਿਓ ਅਤੇ ਲੋਕਾਂ ਨਾਲ ਕੀਤੇ ਵਾਅਦੇ ਤੇ ਦਾਅਵੇ ਪੂਰੇ ਕਰਨ ਦੀ ਕੋਸ਼ਿਸ਼ ਕਰੋ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5037)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author