BalwinderSBhullar7ਯੂਰਪ ਦੇ ਲੋਕ ਧਰਮ ਵਿੱਚ ਅੰਨ੍ਹਾ ਵਿਸ਼ਵਾਸ ਰੱਖਦੇ ਹੋਏ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦੇ ਸਨ। ਬਰੂਨੋ ਦਾ ਵੀ ਵਿਰੋਧ ...
(17 ਫਰਵਰੀ 2024)
ਇਸ ਸਮੇਂ ਪਾਠਕ: 370.


GiordanoBruno1ਸਦੀਆਂ ਤੋਂ ਸੱਚ ’ਤੇ ਪਹਿਰਾ ਦੇਣ ਵਾਲੇ ਅਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸ਼ੱਦਦ ਝੱਲਣਾ ਪਿਆ ਹੈ
ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਆਪਣੇ ਮਗਰ ਲਾਉਣ ਵਾਲੇ ਕੂੜ ਦੇ ਪਹਿਰੇਦਾਰਾਂ ਅਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਵੱਲੋਂ ਸੱਤਾਧਾਰੀਆਂ ਨਾਲ ਮਿਲ ਕੇ ਉਹਨਾਂ ਉੱਤੇ ਜ਼ੁਲਮ ਕਰਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਡਰ ਪਾਇਆ ਜਾ ਸਕੇਪਰ ਸੱਚ ਖਤਮ ਨਹੀਂ ਹੋਇਆ, ਸਗੋਂ ਵਧਦਾ ਰਿਹਾ ਹੈਅਜਿਹੇ ਜ਼ੁਲਮਾਂ ਦਾ ਸ਼ਿਕਾਰ ਦੁਨੀਆਂ ਦਾ ਮਹਾਨ ਫਿਲਾਸਫਰ ਅਤੇ ਖਗੋਲ ਵਿਗਿਆਨੀ ਜੌਰਡਾਨੋ ਬਰੂਨੋ ਵੀ ਹੋਇਆ ਹੈ, ਜਿਸਨੇ ਸੱਚ ਨੂੰ ਨਹੀਂ ਤਿਆਗਿਆ ’ਤੇ ਜਿਉਂਦਿਆਂ ਸੜ ਕੇ ਮਰਨ ਨੂੰ ਤਰਜੀਹ ਦਿੱਤੀ

1548 ਈਸਵੀ ਵਿੱਚ ਇਟਲੀ ਦੇ ਸ਼ਹਿਰ ਨੇਲਾ ਵਿੱਚ ਪਿਤਾ ਸੋਹਵਾਨੀ ਬਰੂਨੋ ਦੇ ਘਰ ਮਾਤਾ ਫਰਾਲੀਸਾ ਸੈਵੋਲੀਨੋ ਦੀ ਕੁੱਖੋਂ ਪੈਦਾ ਹੋਏ ਪੁੱਤਰ ਫਿਲਿਪੋ ਬਰੂਨੋ ਨੇ ਸੇਂਟ ਅਗਸਟੀਨ ਮੱਠ ਵਿੱਚੋਂ ਵਿੱਦਿਆ ਹਾਸਲ ਕੀਤੀਸਤਾਰਾਂ ਸਾਲਾਂ ਦੀ ਉਮਰ ਵਿੱਚ ਉਹ ਕੈਥੋਲਿਕ ਸੰਤਾਂ ਦੇ ਡੋਮੀਨੀਕਨ ਫਿਰਕੇ ਵਿੱਚ ਸ਼ਾਮਲ ਹੋ ਗਿਆ। ਫਿਰਕੇ ਦੇ ਆਗੂਆਂ ਨੇ ਉਸਦਾ ਨਾਂ ਬਦਲ ਕੇ ਜੌਰਡਾਨੋ ਬਰੂਨੋ ਰੱਖ ਦਿੱਤਾਉਸਨੇ ਕੈਥੋਲਿਕ ਫ਼ਲਸਫ਼ੇ ਅਤੇ ਧਰਮ ਦੇ ਖੇਤਰ ਵਿੱਚ ਕੰਮ ਕੀਤਾ ਤਾਂ ਉਸਦੀ ਵਿਦਵਤਾ ਨੂੰ ਦੇਖਦਿਆਂ ਫਿਰਕੇ ਨੇ 1572 ਵਿੱਚ ਉਸ ਨੂੰ ਪਾਦਰੀ ਨਿਯੁਕਤ ਕਰਕੇ ਬਣਦੇ ਕੋਰਸ ਵਿੱਚ ਦਾਖਲ ਕਰ ਲਿਆ, ਜਿੱਥੇ ਉਸਨੇ 1575 ਵਿੱਚ ਇਹ ਕੋਰਸ ਪੂਰਾ ਕੀਤਾਇਸ ਸਮੇਂ ਦੌਰਾਨ ਉਸ ਨੂੰ ਧਾਰਮਿਕ ਖੇਤਰ ਵਿੱਚ ਫੈਲੇ ਅੰਧ ਵਿਸ਼ਵਾਸਾਂ ਅਤੇ ਗੈਰ ਵਿਗਿਆਨਕ ਧਾਰਨਾਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਅਤੇ ਉਹ ਅੰਧ ਵਿਸ਼ਵਾਸ ਤਿਆਗ ਕੇ ਧਰਮ ਦੇ ਅਸਲ ਫ਼ਲਸਫ਼ੇ ਨਾਲ ਜੁੜਨ ਦਾ ਪ੍ਰਚਾਰ ਕਰਨ ਲੱਗਾ

ਬਰੂਨੋ ਹਰ ਗੱਲ ਤੇ ਵਿਚਾਰ ਨੂੰ ਤਰਕ ਅਤੇ ਵਿਗਿਆਨਕ ਢੰਗ ਨਾਲ ਦੇਖਦਾਉਹ ਮਹਾਨ ਖਗੋਲ ਵਿਗਿਆਨੀ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋ ਗਿਆ, ਜਿਸਨੇ ਕਿਹਾ ਸੀ ਕਿ ਬ੍ਰਹਮੰਡ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈਯੂਰਪ ਦੇ ਲੋਕ ਧਰਮ ਵਿੱਚ ਅੰਨ੍ਹਾ ਵਿਸ਼ਵਾਸ ਰੱਖਦੇ ਹੋਏ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦੇ ਸਨਬਰੂਨੋ ਦਾ ਵੀ ਵਿਰੋਧ ਸ਼ੁਰੂ ਹੋ ਗਿਆ, ਪਰ ਉਹ ਵਿਗਿਆਨਕ ਖੋਜਾਂ ਦੇ ਰਾਹ ਵਧਦਾ ਗਿਆਉਸਨੇ ਕਾਰਪਨਿਕਸ ਤੋਂ ਵੀ ਅੱਗੇ ਵਧ ਕੇ ਕਿਹਾ ਕਿ ਅਕਾਸ਼ ਸਿਰਫ਼ ਓਨਾ ਹੀ ਨਹੀਂ ਜਿੰਨਾ ਸਾਨੂੰ ਦਿਖਾਈ ਦਿੰਦਾ ਹੈ, ਬਲਕਿ ਬਹੁਤ ਅਕਾਸ਼ ਹਨ

ਸੌਰ ਮੰਡਲ ਬਾਰੇ ਬਰੂਨੋ ਨੇ ਕਿਹਾ ਕਿ ਹਰ ਤਾਰੇ ਦਾ ਆਪਣਾ ਪਰਿਵਾਰ ਹੈ ਜਿਵੇਂ ਧਰਤੀ, ਸੂਰਜ ਦਾਉਸਨੇ ਬੜੀ ਦਲੇਰੀ ਨਾਲ ਸਪਸ਼ਟ ਕੀਤਾ ਕਿ ਸੂਰਜ ਵੀ ਆਪਣੇ ਧੁਰੇ ਦੁਆਲੇ ਘੁੰਮਦਾ ਹੈਧਰਮ ਬਾਰੇ ਉਸਦਾ ਵਿਚਾਰ ਸੀ ਕਿ ਅਸਲ ਧਰਮ ਉਹ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਧਰਮ ਬਾਰੇ ਖੁੱਲ੍ਹ ਕੇ ਚਰਚਾ ਕਰ ਸਕਣਉਸਦਾ ਕਹਿਣਾ ਸੀ ਕਿ ਬਾਈਬਲ ਗ੍ਰੰਥ ਤੋਂ ਧਰਮ, ਲੋਕ ਭਲਾਈ ਤੇ ਨੈਤਿਕਤਾ ਦੀ ਸਿੱਖਿਆ ਤਾਂ ਲਈ ਜਾਵੇ ਪਰ ਵਿਗਿਆਨ ਨੂੰ ਵਿਗਿਆਨੀਆਂ ਲਈ ਛੱਡ ਦਿੱਤਾ ਜਾਵੇਬਰੂਨੋ ਦੇ ਵਿਚਾਰ ਧਾਰਮਿਕ ਲੋਕਾਂ ਨੂੰ ਹਜ਼ਮ ਨਹੀਂ ਸਨ ਹੋ ਰਹੇ, ਉਹਨਾਂ ਨੇ ਬਰੂਨੋ ਵਿਰੁੱਧ ਪ੍ਰਚਾਰ ਕਰਨਾ ਹੋਰ ਤੇਜ਼ ਕਰ ਦਿੱਤਾਧਾਰਮਿਕ ਆਗੂਆਂ ਅਤੇ ਉਹਨਾਂ ਦੇ ਸਹਾਰੇ ਸੱਤਾ ਭੋਗਣ ਵਾਲਿਆਂ ਨੇ ਬਰੂਨੋ ਉੱਤੇ ਝੂਠੇ ਮੁਕੱਦਮੇ ਬਣਾਏ ਅਤੇ ਕਰੀਬ ਅੱਠ ਸਾਲ ਉਸ ਨੂੰ ਜੇਲ੍ਹਾਂ ਵਿੱਚ ਰਹਿਣਾ ਪਿਆਆਪਣੇ ਬਚਾ ਲਈ ਬਰੂਨੋ ਰੋਮ ਚਲਾ ਗਿਆ। ਉੱਥੇ ਵੀ ਉਸ ਉੱਤੇ ਦਬਾਅ ਪਾਇਆ ਗਿਆ ਕਿ ਉਹ ਬ੍ਰਹਮੰਡ ਅਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਧਰਮ ਦਾ ਆਗੂ ਬਣ ਕੇ ਕੰਮ ਕਰੇ, ਪਰ ਬਰੂਨੋ ਨੇ ਸੱਚ ਉੱਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ ਅਤੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਕੋਈ ਉਸ ਨੂੰ ਡੁਲਾ ਨਾ ਸਕਿਆ

ਆਖ਼ਰ ਉਸ ਵਿਰੁੱਧ ਅਫ਼ਵਾਹਾਂ ਫੈਲਾਉਣ ਦੇ ਦੋਸ਼ ਅਧੀਨ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ17 ਫਰਵਰੀ 1600 ਨੂੰ ਉਸ ਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਭੇ ਉੱਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ ਗਿਆਬਹਾਦਰ ਵਿਗਿਆਨੀ ਬਰੂਨੋ ਨੇ ਵਿਚਾਰ ਵਾਪਸ ਲੈਣ ਤੋਂ ਇਨਕਾਰ ਕਰਕੇ ਮੌਤ ਕਬੂਲਦਿਆਂ ਕਿਹਾ ਕਿ ਇੱਕ ਦਿਨ ਆਵੇਗਾ, ਜਦੋਂ ਦੁਨੀਆਂ ਉਸਦੀ ਖੋਜ ਨੂੰ ਸੱਚ ਮੰਨੇਗੀਇਸ ਉਪਰੰਤ ਬਰੂਨੋ ਦੇ ਸਰੀਰ ਉੱਤੇ ਤੇਲ ਪਾ ਕੇ ਉਸ ਨੂੰ ਜਿਉਂਦੇ ਨੂੰ ਸਾੜ ਦਿੱਤਾ ਗਿਆ

ਬਰੂਨੋ ਦੀਆਂ ਲਿਖਤਾਂ ’ਤੇ ਪਾਬੰਦੀ ਲਾ ਦਿੱਤੀ ਗਈ ਜੋ 1966 ਤਕ ਲੱਗੀ ਰਹੀਉਸਦੀ ਮੌਤ ਤੋਂ ਸਦੀਆਂ ਬਾਅਦ ਹੁਣ ਸਮੁੱਚੀ ਦੁਨੀਆਂ ਉਸਦੀ ਖੋਜ ਨੂੰ ਸਵੀਕਾਰ ਕਰਦੀ ਹੈਅੱਜ ਉਸ ਨੂੰ ਦੁਨੀਆਂ ਭਰ ਵਿੱਚ ‘ਅਜ਼ਾਦ ਚਿੰਤਨ ਸ਼ਹੀਦ’ ਅਤੇ ‘ਅਧੁਨਿਕ ਵਿਗਿਆਨੀ ਵਿਚਾਰਾਂ ਦਾ ਮੋਢੀ ਵਿਅਕਤੀ’ ਮੰਨਿਆ ਜਾਂਦਾ ਹੈਬਰੂਨੋ ਦੀ ਸ਼ਹਾਦਤ ਤੋਂ ਕਰੀਬ ਤਿੰਨ ਸਦੀਆਂ ਬਾਅਦ ਉਸ ਚੌਂਕ ਵਿੱਚ ਉਸ ਖਗੋਲ ਵਿਗਿਆਨੀ ਦਾ ਬੁੱਤ ਲਾਇਆ ਗਿਆ ਸੀ, ਜਿੱਥੇ ਉਸ ਨੂੰ ਸਾੜ ਕੇ ਸ਼ਹੀਦ ਕੀਤਾ ਸੀਇਹ ਚੌਂਕ ਅੱਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4731)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author