BalwinderSBhullar7ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਾਵਾਂ-ਖੁਸ਼ੀਆਂ ਦੇ ਢੋਲ ਵਜਾਉਣ ਨਾਲੋਂ ਆਪਣੀ ...
(31 ਮਈ 2026)


ਨਗਰ ਨਿਗਮਾਂ
, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਆਏ ਨਤੀਜਿਆਂ ਨੇ ਭਾਵੇਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਥੋੜ੍ਹਾ ਜਿਹਾ ਝਟਕਾ ਦੇ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਪਰ ਵਿਰੋਧੀ ਧਿਰਾਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਬਗਲੀਆਂ ਵੀ ਲੋਕਾਂ ਸਾਹਮਣੇ ਖੋਲ੍ਹ ਕੇ ਰੱਖ ਦਿੱਤੀਆਂ ਹਨਝੂਠ ਫਰੇਬ ਦੇ ਸਹਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਵਿਖਾਏ ਜਾਂਦੇ ਸਬਜ਼ਬਾਗ ਖੂਹ ਟੋਭੇ ਵਿੱਚ ਪਾ ਦਿੱਤੇ ਹਨ ਇਨ੍ਹਾਂ ਚੋਣਾਂ ਨੂੰ ਪੰਜਾਬ ਵਾਸੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਮੰਨ ਰਹੇ ਸਨਸਾਰੀਆਂ ਪਾਰਟੀਆਂ ਹੀ ਵੱਡੇ ਵੱਡੇ ਫਰਕ ਨਾਲ ਚੋਣ ਜਿੱਤਣ ਦੇ ਦਾਅਵੇ ਕਰ ਰਹੀਆਂ ਸਨਬੰਗਾਲ ਵਿਧਾਨ ਸਭਾ ਜਿੱਤ ਕੇ ਸੱਤਾ ’ਤੇ ਕਾਬਜ਼ ਹੋਣ ਵਾਲੀ ਭਾਜਪਾ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਡੰਡ ਬੈਠਕਾਂ ਮਾਰਨ ਲੱਗ ਪਈ ਸੀ ਅਤੇ ਪੰਜਾਬ ਜਿੱਤਣ ਨੂੰ ਮਜ਼ਾਕ ਸਮਝਣ ਲੱਗ ਪਈ ਸੀ, ਪਰ ਜੇ ਇਨ੍ਹਾਂ ਚੋਣਾਂ ਦੀ ਕਾਰਗੁਜ਼ਾਰੀ ਵੇਖੀਏ ਤਾਂ ਉਸ ਨੂੰ ਪੋਲ ਹੋਈਆਂ ਵੋਟਾਂ ਵਿੱਚੋਂ ਸਿਰਫ 9 ਫੀਸਦੀ ਵੋਟਾਂ ਹੀ ਮਿਲੀਆਂ ਹਨ ਸ਼੍ਰੋਮਣੀ ਅਕਾਲੀ ਦਲ, ਜਿਹੜਾ ਡਾਇਨਾਸੋਰ ਬਣਕੇ ਸੱਤਾ ’ਤੇ ਕਾਬਜ਼ ਹੋਣ ਦਾ ਭੁਲੇਖਾ ਸਿਰਜਕੇ ਫੁੰਕਾਰੇ ਮਾਰ ਰਿਹਾ ਸੀ, ਉਸਨੂੰ 10 ਫੀਸਦੀ ਵੋਟਾਂ ਹਾਸਲ ਹੋਈਆਂਭਾਜਪਾ ਦੇ ਪੰਜਾਬ ਨਾਲ ਸਬੰਧਤ ਉੱਚ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਸੁਨੀਲ ਜਾਖੜ ਹਮੇਸ਼ਾ ਆਪਣੀ ਪਾਰਟੀ ਦੀ ਹਾਈਕਮਾਂਡ ਨੂੰ ਸੁਝਾ ਦਿੰਦੇ ਰਹਿੰਦੇ ਹਨ ਕਿ ਅਕਾਲੀ ਭਾਜਪਾ ਗੱਠਜੋੜ ਨਾਲ ਪੰਜਾਬ ਵਿੱਚ ਸਰਕਾਰ ਬਣਾਈ ਜਾ ਸਕਦੀ ਹੈ, ਪਰ ਜੇ ਇਨ੍ਹਾਂ ਚੋਣਾਂ ਦੀ ਕਾਰਗੁਜ਼ਾਰੀ ਤੋਂ ਹਿਸਾਬ ਲਾਇਆ ਜਾਵੇ ਤਾਂ ਦੋਵਾਂ ਪਾਰਟੀਆਂ ਦੀਆਂ ਵੋਟਾਂ ਜੋੜ ਕੇ ਵੀ 19 ਫੀਸਦੀ ਹੀ ਬਣਦੀਆਂ ਹਨ ਜੇ ਹੁਣ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ’ਤੇ ਨਿਗਾਹ ਮਾਰੀਏ, ਜਦੋਂ ਕਿ ਕਾਂਗਰਸ ਦੇ ਆਗੂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਹਨ, ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਨ ਦੀ ਬਜਾਏ ਕੁਰਸੀ ਦੀ ਭੁੱਖ ਕਾਰਨ ਪਾਰਟੀ ਦੇ ਹੋਣ ਵਾਲੇ ਨੁਕਸਾਨ ਵੱਲ ਧਿਆਨ ਨਹੀਂ ਦੇ ਰਹੇ, ਅਜਿਹੇ ਸਮੇਂ ਵੀ ਕਾਂਗਰਸ ਨੇ 20 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ, ਜੋ ਭਾਜਪਾ ਅਤੇ ਅਕਾਲੀ ਦਲ ਦੋਵਾਂ ਦੀਆਂ ਵੋਟਾਂ ਤੋਂ ਜ਼ਿਆਦਾ ਹਨ

ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੀ ਕਾਬਜ਼ ਧਿਰ ਆਮ ਆਦਮੀ ਪਾਰਟੀ ਨੇ 48.25 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨਾਂ ਨੂੰ 41.47 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨਇਹ ਚੋਣਾਂ ਵੱਖ ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹਨ, ਇਸ ਨੂੰ ਸਮੁੱਚਾ ਪੰਜਾਬ ਤਾਂ ਭਾਵੇਂ ਨਹੀਂ ਮੰਨਿਆ ਜਾ ਸਕਦਾ, ਪਰ ਫਿਰ ਵੀ ਇਹ ਪੰਜਾਬ ਦੇ ਲੋਕਾਂ ਦੀ ਮਨੋਦਿਸਾ ਨੂੰ ਜ਼ਰੂਰ ਪ੍ਰਗਟ ਕਰਦੀਆਂ ਹਨ

ਜੇ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਮੇਅਰ ਜਾਂ ਪ੍ਰਧਾਨ ਦੀ ਕੁਰਸੀ ਹਾਸਲ ਕਰਨ ਵੱਲ ਝਾਤ ਮਾਰੀ ਜਾਵੇ, 8 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 5 ਨਗਰ ਨਿਗਮਾਂ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤੀ ਹੈ, ਜਿੱਥੇ ਇਸ ਪਾਰਟੀ ਦੇ ਮੇਅਰ ਬਣਨਗੇਇੱਕ ਨਗਰ ਨਿਗਮ ਕਪੂਰਥਲਾ ਵਿੱਚ ਕਾਂਗਰਸ ਬਹੁਮਤ ਲੈ ਗਈ ਹੈ ਅਤੇ ਇੱਕ ਨਿਗਮ ਅਬੋਹਰ ਵਿੱਚ ਭਾਜਪਾ ਦਾ ਮੇਅਰ ਕੁਰਸੀ ਸੰਭਾਲੇਗਾ ਅਤੇ ਇੱਕ ਨਿਗਮ ਦਾ ਮੇਅਰ ਬਣਨ ਲਈ ਹੋਰਾਂ ਦਾ ਸਹਾਰਾ ਲੈਣਾ ਪਵੇਗਾਨਗਰ ਨਿਗਮਾਂ ਦੀਆਂ ਕੁੱਲ 400 ਸੀਟਾਂ ਵਿੱਚ ਆਮ ਆਦਮੀ ਪਾਰਟੀ ਤਾਂ ਮੋਹਰੀ ਰਹੀ ਹੀ ਹੈ, ਪਰ ਕਾਂਗਰਸ ਵੀ 94 ਅਤੇ ਭਾਜਪਾ 69 ਸੀਟਾਂ ਜਿੱਤਣ ਵਿੱਚ ਸਫਲ ਹੋ ਗਈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 13 ਸੀਟਾਂ ’ਤੇ ਹੀ ਸਬਰ ਕਰਨਾ ਪਿਆਬਰਨਾਲਾ, ਅਬੋਹਰ, ਬਟਾਲਾ ਅਤੇ ਪਠਾਨਕੋਟ ਵਿੱਚ ਤਾਂ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ

ਇਸੇ ਤਰ੍ਹਾਂ 75 ਨਗਰ ਕੌਂਸਲਾਂ ਵਿੱਚ 39 ਉੱਪਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ, ਜਦੋਂ ਕਿ ਕਾਂਗਰਸ ਨੂੰ 4 ਉੱਪਰ ਬਹੁਮਤ ਮਿਲ ਗਿਆ ਅਤੇ 8 ਕੌਂਸਲਾਂ ਵਿੱਚ ਵੱਡੀ ਪਾਰਟੀ ਬਣ ਗਈ ਹੈਭਾਜਪਾ ਨੂੰ ਦੋ ਨਗਰ ਕੌਂਸਲਾਂ ਵਿੱਚ ਹੀ ਬਹੁਮਤ ਮਿਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਕੇਵਲ ਇੱਕ ਨਗਰ ਕੌਂਸਲ, ਸੰਗਤ ਮੰਡੀ, ਵਿੱਚ ਹੀ ਬਹੁਮਤ ਹਾਸਲ ਕਰ ਸਕਿਆਜੇ ਨਗਰ ਪੰਚਾਇਤਾਂ ਦੀ ਗੱਲ ਕਰੀਏ ਤਾਂ 20 ਨਗਰ ਪੰਚਾਇਤਾਂ, ਜਿਨ੍ਹਾਂ ਵਿੱਚ ਚੋਣਾਂ ਹੋਈਆਂ, ਉਹਨਾਂ ਵਿੱਚੋਂ 9 ’ਤੇ ਆਮ ਆਦਮੀ ਪਾਰਟੀ ਨੂੰ ਬਹੁਮਤ ਹਾਸਲ ਹੋਇਆ, ਜਿੱਥੇ ਇਸ ਪਾਰਟੀ ਦਾ ਪ੍ਰਧਾਨ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੱਧੀ ਦਰਜਨ ਦੇ ਕਰੀਬ ਨਗਰ ਪੰਚਾਇਤਾਂ ਵਿੱਚ ਬਹੁਮਤ ਪ੍ਰਾਪਤ ਹੋ ਗਿਆ ਹੈਭਾਜਪਾ ਨਗਰ ਪੰਚਾਇਤਾਂ ਵਿੱਚ ਖਾਤਾ ਵੀ ਨਾ ਖੋਲ੍ਹ ਸਕੀ, ਜਦੋਂ ਕਿ ਇੱਕ ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਵੀ ਬਹੁਮਤ ਹਾਸਲ ਕਰਕੇ ਸਿਆਸਤ ਦੀ ਪੌੜੀ ਦੇ ਪਹਿਲੇ ਟੰਬੇ ’ਤੇ ਪੈਰ ਧਰਨ ਵਿੱਚ ਸਫਲ ਹੋ ਗਿਆਗਹੁ ਨਾਲ ਦੇਖੀਏ ਤਾਂ ਭਾਜਪਾ ਨੂੰ ਸ਼ਹਿਰਾਂ ਵਿੱਚੋਂ ਵੀ ਉਹ ਹੁੰਗਾਰਾ ਨਹੀਂ ਮਿਲਿਆ, ਜਿਸਦੀ ਉਸਨੂੰ ਆਸ ਸੀ, ਪੇਂਡੂ ਖੇਤਰ ਵਿੱਚ ਤਾਂ ਉਹ ਬਹੁਤ ਪਛੜੀ ਹੋਈ ਦਿਖਾਈ ਦਿੰਦੀ ਹੈ ਸ਼੍ਰੋਮਣੀ ਅਕਾਲੀ ਦਲ, ਜਿਸਦੀਆਂ ਕਾਨਫਰੰਸਾਂ ਦੀਆਂ ਤਸਵੀਰਾਂ ਦੇਖ ਕੇ ਲੋਕ ਅਗਲੀ ਸਰਕਾਰ ਦਾ ਅੰਦਾਜ਼ਾ ਲਾ ਰਹੇ ਸਨ, ਉਸਦੀ ਸਥਿਤੀ ਵੀ ਨਿਰਾਸ਼ਾ ਵਾਲੀ ਹੀ ਰਹੀ ਹੈ

ਪਹਿਲਾਂ ਵੀ ਇਹ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਹ ਚੋਣਾਂ ਸਮੁੱਚੇ ਰਾਜ ਦੀਆਂ ਨਹੀਂ ਸਨ, ਪਰ ਇੱਕ ਜ਼ਿਲ੍ਹੇ ਦੀਆਂ ਵੀ ਨਹੀਂ ਸਨ, ਬਲਕਿ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਹੋਈਆਂ ਹਨਇਸ ਲਈ ਇਨ੍ਹਾਂ ਨਤੀਜਿਆਂ ਨੂੰ ਅਗਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀਫਾਈਨਲ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕੀ ਸੁਲਗ ਰਿਹਾ ਹੈ, ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈਆਮ ਆਦਮੀ ਪਾਰਟੀ ਦੇ ਸੱਤਾ ’ਤੇ ਕਾਬਜ਼ ਹੋਣ ਦਾ ਉਸਨੂੰ ਕਾਫ਼ੀ ਲਾਹਾ ਮਿਲਿਆ ਹੈ, ਪਰ ਵਿਧਾਨ ਸਭਾ ਚੋਣਾਂ ਸਮੇਂ ਇਹ ਲਾਭ ਨਹੀਂ ਮਿਲਣਾ, ਇਸ ਲਈ ਉਸਨੂੰ ਵੀ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂਪਰ ਇਨ੍ਹਾਂ ਚੋਣਾਂ ਵਿੱਚ ਨਾ ਬੰਗਾਲ ਜਿੱਤ ਦਾ ਭਾਜਪਾ ਦੇ ਹੱਕ ਵਿੱਚ ਕੋਈ ਹੁੰਗਾਰਾ ਮਿਲਿਆ ਅਤੇ ਨਾ ਹੀ ਅਕਾਲੀ ਦਲ ਦੇ ਡਾਇਨਾਸੋਰ ਦੇ ਫੁੰਕਾਰੇ ਦਾ ਅਸਰ ਵਿਖਾਈ ਦਿੱਤਾਕਾਂਗਰਸ ਪਾਰਟੀ ਦੀ ਅੰਦਰੂਨੀ ਧੂਹ ਖਿੱਚ ਦਾ ਪ੍ਰਭਾਵ ਵੀ ਸਪਸ਼ਟ ਦਿਖਾਈ ਦਿੱਤਾ ਹੈਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਾਵਾਂ-ਖੁਸ਼ੀਆਂ ਦੇ ਢੋਲ ਵਜਾਉਣ ਨਾਲੋਂ ਆਪਣੀ ਆਪਣੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਝੂਠੇ ਲਾਰਿਆਂ ਵਾਲੀ ਨੀਤੀ ਤਿਆਗ ਕੇ ਸੱਚ ਦੇ ਰਾਹ ਤੁਰਨਾ ਚਾਹੀਦਾ ਹੈਪੰਜਾਬ ਦੇ ਲੋਕ ਬਹੁਤ ਚਿਤੰਨ ਅਤੇ ਜਾਗਰੂਕ ਹਨ, ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਇੱਕ ਦੂਜੇ ਵਿਰੁੱਧ ਕੀਤੀ ਜਾਂਦੀ ਦੂਸ਼ਣਬਾਜ਼ੀ ਤੋਂ ਉਹ ਭਲੀਭਾਂਤ ਜਾਣੂ ਹਨਸਿਆਸੀ ਆਗੂ ਪੰਜਾਬ ਦੇ ਲੋਕਾਂ ਦੀ ਸਮਝ ਅਤੇ ਸਿਆਣਪ ਨੂੰ ਪਰਖ ਕੇ ਆਪਣਾ ਪ੍ਰੋਗਰਾਮ ਪੇਸ਼ ਕਰਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author