BalwinderSBhullar7ਕਾਫ਼ੀ ਸਾਲ ਡਾਕੂਆਂ ਵਾਲਾ ਜੀਵਨ ਬਤੀਤ ਕਰਨ ਉਪਰੰਤ ਉਸਨੇ ਆਮ ਜ਼ਿੰਦਗੀ ...
(25 ਜੁਲਾਈ 2026)


ਦੁਨੀਆ ਭਰ ਵਿੱਚ ਔਰਤਾਂ ਨਾਲ ਜ਼ਿਆਦਤੀਆਂ
, ਉਹਨਾਂ ਦੀ ਆਬਰੂ ਅਤੇ ਇੱਜ਼ਤ ਨੂੰ ਰੋਲਣ ਜਾਂ ਉਹਨਾਂ ਦੇ ਹੱਕ ਹਕੂਕ ਖੋਹਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਚੁੱਕਾ ਹੈਪਰ ਕੁਝ ਗਿਣਤੀ ਦੀਆਂ ਔਰਤਾਂ ਹੀ ਹੋਣਗੀਆਂ ਜੋ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਬਦਲਾ ਲੈਣ ਜਾਂ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿੱਚ ਨਿੱਤਰੀਆਂ ਹੋਣਗੱਲ ਧਨਾਢਾਂ ਵੱਲੋਂ ਕਿਰਤੀ ਲੋਕਾਂ ਨਾਲ ਨਿੱਜੀ ਰੰਜਸ਼ ਕਾਰਨ ਕੀਤੀ ਜ਼ਿਆਦਤੀ ਦੀ ਕੀਤੀ ਜਾ ਰਹੀ ਹੈਮਹਾਨ ਲੇਖਕ ਨੈਬੇਨੀਅਲ ਹਾਥਾਰਨ ਨੇ ਕਿਹਾ ਸੀ ਕਿ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਔਰਤ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੀ। ਉਹ ਉਸਦੇ ਮੱਥੇ ਦੀ ਤਕਦੀਰ ਬਣ ਜਾਂਦੀਆਂ ਹਨਜਦੋਂ ਵੀ ਭਾਰਤ ਵਿੱਚ ਅਜਿਹੇ ਧੱਕਿਆਂ, ਘਟਨਾਵਾਂ ਤੋਂ ਪੀੜਿਤ ਔਰਤਾਂ ਬਾਰੇ ਕੋਈ ਚਰਚਾ ਛੇੜੀ ਜਾਵੇ ਤਾਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਫੂਲਨ ਦੇਵੀ ਦਾਉਸਨੇ ਆਪਣੇ ਪਿੰਡੇ ’ਤੇ ਪੀੜ ਵੀ ਝੱਲੀ ਅਤੇ ਔਰਤਾਂ ਦੇ ਹਿਰਦਿਆਂ ਨੂੰ ਹੌਸਲਾ ਦੇ ਕੇ ਦਰਿੰਦਿਆਂ ਦਾ ਮੁਕਾਬਲਾ ਕਰਨ ਦਾ ਸੁਨੇਹਾ ਵੀ ਦਿੱਤਾ

ਫੂਲਨ ਦਾ ਜਨਮ ਉੱਤਰ ਪ੍ਰਦੇਸ ਦੇ ਇੱਕ ਛੋਟੇ ਜਿਹੇ ਪਿੰਡ ਘੁਰਾਹ ਕਾ ਪੁਰਵਾ ਵਿੱਚ ਇੱਕ ਮਲਾਹ ਦੇਵੀਦੀਨ ਦੇ ਘਰ ਮਾਤਾ ਮੂਲਾ ਦੇਵੀ ਦੀ ਕੁੱਖੋਂ 10 ਅਗਸਤ 1963 ਨੂੰ ਹੋਇਆਗਿਆਰਾਂ ਸਾਲ ਦੀ ਉਮਰ ਵਿੱਚ ਮਾਪਿਆਂ ਵੱਲੋਂ ਉਸਦੀ ਸ਼ਾਦੀ ਕਰ ਦਿੱਤੀ ਗਈ। ਇਹ ਬਾਲ ਵਿਆਹ ਹੀ ਉਸਦੇ ਜੀਵਨ ਨੂੰ ਦੁੱਖਾਂ ਭਰੇ ਕੰਡਿਆਲੇ ਰਾਹ ਤੋਰਨ ਦਾ ਕਾਰਨ ਬਣਿਆਸਮਾਜਿਕ ਫਰਜ਼ਾਂ ਤੋਂ ਅਣਜਾਣ ਬੱਚੀ ਦਾ ਵਿਆਹ ਸਫਲ ਨਾ ਹੋ ਸਕਿਆ ਅਤੇ ਸਹੁਰਿਆਂ ਨੇ ਉਸਨੂੰ ਛੱਡ ਦਿੱਤਾਫੂਲਨ ਦੇਵੀ ਮਾਪਿਆਂ ਕੋਲ ਆ ਗਈਘਰ ਦੀ ਗਰੀਬੀ ਅਤੇ ਲੋਕਾਂ ਦੀਆਂ ਤਿਰਛੀਆਂ ਨਜ਼ਰਾਂ ਨੇ ਉਸਦੀ ਉੱਭਰਦੀ ਜਵਾਨੀ ਨੂੰ ਵਧਣ ਫੁੱਲਣ ਤੋਂ ਦਬਾਅ ਕੇ ਰੱਖਿਆ। ਧਨਾਢ ਲੋਕ ਉਸਨੂੰ ਹਵਸ ਦਾ ਸ਼ਿਕਾਰ ਬਣਾਉਣ ਲਈ ਤਾਕ ਵਿੱਚ ਰਹਿੰਦੇ ਸਨਉਹਨਾਂ ਦਾ ਖੇਤਰ ਡਾਕੂਆਂ ਦਾ ਇਲਾਕਾ ਮੰਨਿਆ ਜਾਂਦਾ ਸੀਫੂਲਨ ਆਪਣੇ ਆਪ ਨੂੰ ਧਨਾਢਾਂ ਦੀਆਂ ਜ਼ਿਆਦਤੀਆਂ ਤੋਂ ਬਚਾਉਣ ਲਈ ਕੋਈ ਦਲੇਰ ਆਸਰਾ ਲੱਭਣ ਲੱਗੀ ਅਤੇ ਉਸਦਾ ਝੁਕਾਅ ਇਲਾਕੇ ਦੇ ਡਕੈਤਾਂ ਵੱਲ ਹੋ ਗਿਆਪਰ ਪਿੰਡ ਦੇ ਉੱਚ ਜਾਤੀ ਦੇ ਅਮੀਰ ਲੋਕਾਂ ਨੂੰ ਉਸਦਾ ਅਜਿਹਾ ਕਰਨਾ ਵੀ ਹਜ਼ਮ ਨਾ ਹੋਇਆ ਅਤੇ ਉਹਨਾਂ ਇਸ ਜਵਾਨੀ ਵਿੱਚ ਪੈਰ ਧਰਦੀ ਮੁਟਿਆਰ ਨੂੰ ਸਬਕ ਸਿਖਾ ਕੇ ਆਪਣਾ ਦਬ ਦਬਾਅ ਕਾਇਮ ਰੱਖਣ ਲਈ ਉਸ ਨਾਲ ਦੁਰਵਿਵਹਾਰ ਕੀਤਾ, ਉਸਨੂੰ ਨਿਰਵਸਤਰ ਕਰਕੇ ਪਿੰਡ ਵਿੱਚ ਲੋਕਾਂ ਸਾਹਮਣੇ ਘੁਮਾਇਆ ਗਿਆਇਹ ਕਿਸੇ ਔਰਤ ਨਾਲ ਕੀਤੇ ਜਾਣ ਵਾਲੇ ਜ਼ੁਲਮਾਂ ਦੀ ਇੰਤਹਾ ਹੀ ਸੀ

ਫੂਲਨ ਗਰੀਬ ਜ਼ਰੂਰ ਸੀ, ਪਰ ਅਣਖ ਉਸ ਵਿੱਚ ਭਰੀ ਹੋਈ ਸੀਉਹ ਇਹ ਵਿਵਹਾਰ ਬਰਦਾਸ਼ਤ ਨਾ ਕਰ ਸਕੀਇਸ ਦੁਖਾਂਤ ਦਾ ਬਦਲਾ ਲੈਣ ਲਈ ਉਸਨੇ ਘਰ ਬਾਰ ਛੱਡ ਦਿੱਤਾ ਅਤੇ ਡਾਕੂ ਬਣਨ ਦਾ ਰਾਹ ਚੁਣ ਲਿਆਉਸਨੇ ਆਪਣਾ ਸੰਬੰਧ ਚੰਬਲ ਦੇ ਉੱਘੇ ਡਾਕੂ ਬਿਕਰਮ ਨਾਲ ਕਾਇਮ ਕਰ ਲਿਆ। ਪਰ ਕੁਝ ਸਮੇਂ ਬਾਅਦ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਬਿਕਰਮ ਦੀ ਮੌਤ ਹੋ ਗਈਇੱਕ ਵਾਰ ਤਾਂ ਫੂਲਨ ਬਹੁਤ ਨਿਰਾਸ ਹੋਈ, ਪਰ ਉਹ ਹੌਸਲਾ ਹਾਰਨ ਵਾਲੀ ਨਹੀਂ ਸੀਉਸਨੇ ਦਲੇਰੀ ਭਰਿਆ ਕਦਮ ਚੁੱਕਦਿਆਂ ਆਪਣਾ ਹੀ ਗਰੋਹ ਬਣਾ ਲਿਆਉਸਦੇ ਹਿਰਦੇ ਵਿੱਚ ਕੀਤੇ ਅਪਮਾਨ ਦੀ ਅੱਗ ਸੁਲਗ ਰਹੀ ਸੀ, ਇਸ ਲਈ ਸਭ ਤੋਂ ਪਹਿਲਾਂ ਉਸਨੇ ਉਸ ਪਿੰਡ ਦੇ ਠਾਕਰ ਜਾਤੀ ਦੇ 22 ਵਿਅਕਤੀਆਂ ਦਾ ਕਤਲ ਕੀਤਾ, ਜਿਸ ਪਿੰਡ ਵਿੱਚ ਉਸਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ ਉਸਦੀ ਇਸ ਕਾਰਵਾਈ ਨੇ ਇੱਕ ਵਾਰ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾਫੂਲਨ ਉੱਚ ਜਾਤੀ ਦੇ ਧਨਾਢ ਲੋਕਾਂ ਨੂੰ ਨਫਰਤ ਕਰਦੀ ਸੀ ਅਤੇ ਗਰੀਬ ਲੋਕਾਂ ਦੀ ਹਮਦਰਦ ਕਰਦੀ ਸੀਇਸ ਕਰਕੇ ਗਰੀਬ ਲੋਕ ਤਾਂ ਉਸਨੂੰ ਦੇਵੀ ਹੀ ਮੰਨਦੇ ਸਨਫੂਲਨ ਦੇਵੀ ਨੇ ਹਥਿਆਰ ਚੁੱਕ ਕੇ ਜੰਗਲਾਂ ਵਿੱਚ ਰਹਿ ਕੇ ਪੁਲਿਸ ਅਤੇ ਅਰਧ ਫੌਜੀ ਫੋਰਸਾਂ ਨਾਲ ਮੁਕਾਬਲੇ ਕੀਤੇ ਅਤੇ ਆਪਣਾ ਲੋਹਾ ਮੰਨਵਾਇਆਉਸਦੇ ਸਿਰ ਕੁੱਲ 48 ਜੁਰਮ ਲਾਏ ਗਏ ਸਨ ਅਤੇ ਮੁਕੱਦਮੇ ਦਰਜ ਹੋਏ। ਇਨ੍ਹਾਂ ਵਿੱਚੋਂ 30 ਜੁਰਮ ਕਤਲਾਂ ਦੇ ਸਨ ਅਤੇ ਬਾਕੀ ਫਿਰੌਤੀ ਮੰਗਣ ਜਾਂ ਲੁੱਟ ਮਾਰ ਦੇ ਸਨ

ਕਾਫ਼ੀ ਸਾਲ ਡਾਕੂਆਂ ਵਾਲਾ ਜੀਵਨ ਬਤੀਤ ਕਰਨ ਉਪਰੰਤ ਉਸਨੇ ਆਮ ਜ਼ਿੰਦਗੀ ਜਿਊਣ ਲਈ 1983 ਵਿੱਚ ਸਰਕਾਰ ਦੀ ਪਹਿਲ ਕਦਮੀ ’ਤੇ ਕੁਝ ਸ਼ਰਤਾਂ ਦੇ ਅਧਾਰ ’ਤੇ ਆਤਮ ਸਮਰਪਣ ਕਰ ਦਿੱਤਾ ਅਤੇ ਜੇਲ੍ਹ ਚਲੀ ਗਈਗਿਆਰਾਂ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1994 ਵਿੱਚ ਬਾਹਰ ਆ ਕੇ ਉਹ ਆਮ ਲੋਕਾਂ ਦੇ ਦੁੱਖਾਂ ਦਰਦਾਂ ਵਿੱਚ ਸ਼ਰੀਕ ਹੋਣ ਲੱਗੀਉਸਨੇ ਉਮੇਧ ਸਿੰਘ ਨਾਲ ਸ਼ਾਦੀ ਕਰਕੇ ਗ੍ਰਸਿਥੀ ਜੀਵਨ ਤੋਰਿਆ ਅਤੇ ਫਿਰ ਇਲਾਕੇ ਦੇ ਲੋਕਾਂ ਦੀ ਮੰਗ ਦੇ ਅਧਾਰ ’ਤੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਈਇਸ ਪਾਰਟੀ ਦੀ ਟਿਕਟ ’ਤੇ 1997 ਵਿੱਚ ਹਲਕਾ ਮਿਰਜ਼ਾਪੁਰ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਦੇਸ਼ ਦੀ ਸੰਸਦ ਵਿੱਚ ਪੁੱਜ ਗਈਕੁਦਰਤ ਨੂੰ ਉਸਦਾ ਇਹ ਲੋਕ ਸੇਵਾ ਕਰਨ ਵਾਲਾ ਜੀਵਨ ਮਨਜ਼ੂਰ ਨਹੀਂ ਸੀ, 25 ਜੁਲਾਈ 2001 ਨੂੰ ਉਹ ਦਿੱਲੀ ਵਿਖੇ ਅਲਾਟ ਹੋਈ ਆਪਣੀ ਕੋਠੀ ਦੇ ਵਿਹੜੇ ਵਿੱਚ ਬੈਠੀ ਸੀ, ਜਦੋਂ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆਅਣਖ ਨੂੰ ਪ੍ਰਣਾਈ ਫੂਲਨ ਦੇਵੀ ਅੱਜ ਵੀ ਦੇਸ਼ ਦੀਆਂ ਔਰਤਾਂ ਦੇ ਦਿਲਾਂ ਵਿੱਚ ਵਸਦੀ ਹੈ ਅਤੇ ਹੌਸਲਾ ਦੇ ਕੇ ਝੰਜੋੜਦੀ ਰਹਿੰਦੀ ਹੈ

ਫੂਲਨ ਦੇਵੀ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਦੁੱਖਾਂ ਤੋਂ ਹੋਈ ਸੀਉਸਨੇ ਕਸ਼ਟ ਝੱਲੇ, ਧਨਾਢਾਂ ਦੇ ਅਣਮਨੁੱਖੀ ਧੱਕੇ ਹੰਢਾਏ, ਡਾਕੂ ਬਣੀ ਅਤੇ ਧੱਕਿਆਂ ਦਾ ਬਦਲਾ ਲਿਆ ਫਿਰ ਆਮ ਸ਼ਹਿਰੀ ਵਾਲੇ ਜੀਵਨ ਵਿੱਚ ਵਾਪਸ ਆਈ। ਲੋਕਾਂ ਦੀ ਸੇਵਾ ਕਰਕੇ ਲੋਕ ਸਭਾ ਮੈਂਬਰ ਬਣੀ ਅਤੇ ਆਖਰ ਫਿਰ ਗੈਰ ਕੁਦਰਤੀ ਮੌਤ ਭਾਵ ਕਤਲ ਹੋ ਕੇ ਇਸ ਦੁਨੀਆਂ ਤੋਂ ਰੁਖਸਤ ਹੋਈਉਸਦੇ ਜੀਵਨ ਤੇ ਇੱਕ ਫਿਲਮ ‘ਬੈਡਿੰਟ ਕੁਈਨ’ ਬਣਾਈ ਗਈ, ਜਿਸਨੂੰ ਦੇਖ ਕੇ ਦਰਸ਼ਕਾਂ ਦੇ ਮਨ ਹਲੂਣੇ ਜਾਂਦੇ ਸਨ ਅਤੇ ਉਹਨਾਂ ਦਾ ਖੂਨ ਖੌਲਣ ਲੱਗ ਜਾਂਦਾ ਸੀਇਸ ਫਿਲਮ ਵਿਚਲੇ ਕੁਝ ਦ੍ਰਿਸ਼ ਅਜਿਹੇ ਸਨ, ਜਿਨ੍ਹਾਂ ਨੂੰ ਅਸ਼ਲੀਲਤਾ ਵਾਲੇ ਕਿਹਾ ਜਾਂਦਾ ਰਿਹਾ, ਪਰ ਜਦੋਂ ਦਰਸ਼ਕ ਫਿਲਮ ਦੇਖਦੇ ਤਾਂ ਉਹਨਾਂ ਨੂੰ ਅਸ਼ਲੀਲਤਾ ਬਾਰੇ ਖਿਆਲ ਹੀ ਨਹੀਂ ਸੀ ਆਉਂਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author