VijayKumarPri 7ਨਿਮਰ ਸੁਭਾਅ ਵਾਲੇ ਡਾਕਟਰਵਕੀਲ ਅਤੇ ਅਧਿਆਪਕ ਜ਼ਿਆਦਾ ਪ੍ਰਭਾਵਸ਼ਾਲੀ ...
(21 ਜੂਨ 2025)


ਨਿਮਰਤਾ ਦਾ ਗੁਣ ਪੈਦਾ ਕਰਨ ਲਈ ਮਨੁੱਖ ਨੂੰ ਹਉਮੈਂ ਨੂੰ ਤਿਆਗਣਾ ਪੈਂਦਾ ਹੈ
, ਆਪਣੇ ਅੰਦਰਲੀ ਮੈਂ ਨੂੰ ਮਾਰਨਾ ਪੈਂਦਾ ਹੈਸੁਕਰਾਤ ਕਹਿੰਦਾ ਸੀ ਕਿ ਨਿਮਰ ਸੁਭਾਅ ਦੇ ਮਨੁੱਖ ਨੂੰ ਨਾ ਭਗਤੀ ਕਰਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਧਾਰਮਿਕ ਸਥਾਨ ਉੱਤੇ ਜਾਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਭਗਤੀ ਵੀ ਤਾਂ ਮਨੁੱਖ ਨੂੰ ਨਿਮਰਤਾ ਹੀ ਸਿਖਾਉਂਦੀ ਹੈਹਉਮੈਂ ਨਾਲ ਭਰੇ ਮਨੁੱਖ ਨੂੰ ਤਾਂ ਰੱਬ ਆਪਣੇ ਨੇੜੇ ਵੀ ਢੁੱਕਣ ਨਹੀਂ ਦਿੰਦਾਰਾਮ ਅਤੇ ਰਾਵਣ, ਦਰਯੋਧਨ ਅਤੇ ਯੁਧਿਸ਼ਟਰ, ਕ੍ਰਿਸ਼ਨ ਅਤੇ ਕੰਸ, ਭਵੀਖਣ ਅਤੇ ਰਾਵਣ ਦੇ ਹੰਕਾਰੀ ਭਰਾਵਾਂ ਵਿੱਚ ਫਰਕ ਹਉਮੈਂ ਅਤੇ ਨਿਮਰਤਾ ਦਾ ਹੀ ਸੀਨਿਮਰਤਾ ਵਾਲੇ ਪੂਜਣ ਅਤੇ ਸਨਮਾਨਯੋਗ ਬਣ ਗਏ ਪਰ ਹਉਮੈਂ ਵਾਲੇ ਘਿਰਣਾ ਦੇ ਪਾਤਰ ਬਣ ਗਏਨਿਮਰਤਾ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈਹਉਮੈਂ ਵੱਡੇ-ਵੱਡੇ ਸਾਮਰਾਜਾਂ ਦੀ ਤਬਾਹੀ ਦਾ ਕਾਰਨ ਬਣ ਜਾਂਦੀ ਹੈਨਿਮਰਤਾ ਅਤੇ ਕਾਇਰਤਾ ਮਨੁੱਖੀ ਜ਼ਿੰਦਗੀ ਦੇ ਦੋ ਅੱਡ-ਅੱਡ ਪਹਿਲੂ ਹਨਨਿਮਰਤਾ ਵਿੱਚ ਸਵੈਮਾਣ ਵੀ ਕਾਇਮ ਰਹਿਣਾ ਚਾਹੀਦਾ ਹੈਕਿਸੇ ਵੱਡੀ ਗਲਤੀ, ਖ਼ੁਨਾਮੀ ਅਤੇ ਭੁੱਲ ਲਈ ਕਿਸੇ ਦੂਜੇ ਬੰਦੇ ਤੋਂ ਖਿਮਾ ਉਹੀ ਵਿਅਕਤੀ ਮੰਗ ਸਕਦਾ ਹੈਂ ਜਾਂ ਫਿਰ ਆਪਣੇ ਪ੍ਰਤੀ ਕੋਈ ਗੁਨਾਹ ਕਰਨ ਵਾਲੇ ਵਿਅਕਤੀ ਨੂੰ ਉਹੀ ਖਿਮਾ ਦੇ ਸਕਦਾ ਹੈ, ਜਿਸਦੇ ਸੁਭਾਅ ਵਿੱਚ ਨਿਮਰਤਾ ਹੁੰਦੀ ਹੈਮੁਗਲਾਂ ਨਾਲ ਚੱਲਦੇ ਯੁੱਧ ਵਿੱਚ ਗੁਰੂ ਸਾਹਿਬ ਦਾ ਭਾਈ ਘਨਈਆ ਨੂੰ ਦੁਸ਼ਮਣ ਦੇ ਫੱਟੜ ਸੈਨਿਕਾਂ ਨੂੰ ਵੀ ਪਾਣੀ ਪਿਲਾਉਣ ਨੂੰ ਕਹਿਣਾ, ਗੁਰੂ ਸਾਹਿਬ ਦਾ ਨਿਮਰਤਾ ਦਾ ਹੀ ਭਾਵ ਸੀਜੇਕਰ ਦਰਯੋਧਨ ਨੇ ਭਗਵਾਨ ਕ੍ਰਿਸ਼ਨ ਦੀ ਗੱਲ ਮੰਨਕੇ ਆਪਣੀਆਂ ਕੀਤੀਆਂ ਗਲਤੀਆਂ ਲਈ ਖਿਮਾ ਮੰਗਕੇ ਪਾਂਡਵਾਂ ਨੂੰ ਪੰਜ ਪਿੰਡ ਦੇ ਦਿੱਤੇ ਹੁੰਦੇ ਤਾਂ ਕੌਰਵਾਂ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀਉਨ੍ਹਾਂ ਦੀ ਕੁੱਲ ਤਬਾਹ ਹੋਣ ਤੋਂ ਬਚ ਜਾਣੀ ਸੀ

ਨਿਮਰਤਾ ਨਾਲ ਸਮਝਾਈ ਗੱਲ ਛੇਤੀ ਸਮਝ ਆ ਜਾਂਦੀ ਹੈਨਿਮਰ ਸੁਭਾਅ ਵਾਲੇ ਡਾਕਟਰ, ਵਕੀਲ ਅਤੇ ਅਧਿਆਪਕ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨਭਗਵਾਨ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਕਹਾਉਣ ਵਿੱਚ ਉਨ੍ਹਾਂ ਦਾ ਨਿਮਰ ਸੁਭਾਅ ਹੋਣਾ ਵੀ ਸੀਬਣਵਾਸ ਭਿਜਾਉਣ ਵਾਲੀ ਮੰਥਰਾ ਨੂੰ ਉਨ੍ਹਾਂ ਨੇ ਖਿਮਾ ਕਰ ਦਿੱਤਾਉਨ੍ਹਾਂ ਪਰਿਵਾਰਾਂ ਵਿੱਚ ਹੀ ਸ਼ਾਂਤੀ ਅਤੇ ਤਰੱਕੀ ਹੁੰਦੀ ਹੈ, ਜਿਨ੍ਹਾਂ ਵਿੱਚ ਛੋਟੇ ਆਪਣੀਆਂ ਭੁੱਲਾਂ ਅਤੇ ਗਲਤੀਆਂ ਲਈ ਆਪਣੇ ਬਜ਼ੁਰਗਾਂ ਤੋਂ ਖਿਮਾਂ ਮੰਗ ਲੈਂਦੇ ਹਨ ਤੇ ਬਜ਼ੁਰਗ ਛੋਟਿਆਂ ਨੂੰ ਖਿਮਾ ਕਰਨ ਦਾ ਮਾਦਾ ਰੱਖਦੇ ਹਨਖਿਮਾ ਮੰਗਣ ਅਤੇ ਖਿਮਾ ਕਰਨ ਨਾਲ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਹਨਸੰਬੰਧ ਅਤੇ ਸੰਵਾਦ ਬਣੇ ਰਹਿੰਦੇ ਹਨਮੁੜ ਇੱਕ ਦੂਜੇ ਦੇ ਕੰਮ ਆਉਣ ਦੇ ਹਾਲਾਤ ਬਣ ਜਾਂਦੇ ਹਨਦਿਲ ਤੋਂ ਅਤੇ ਮੂੰਹ ਤੋਂ ਖਿਮਾ ਕਰਨ ਅਤੇ ਖਿਮਾ ਮੰਗਣ ਵਿੱਚ ਵੀ ਫਰਕ ਹੁੰਦਾ ਹੈਜਿਹੜੇ ਦਿਲੋਂ ਖਿਮਾ ਨਹੀਂ ਦਿੰਦੇ, ਉਹ ਮਨ ਵਿੱਚ ਜ਼ਿਦ ਰੱਖਦੇ ਹਨ ਤੇ ਸਮਾਂ ਆਉਣ ’ਤੇ ਬਦਲਾ ਲੈਣ ਦੀ ਉਡੀਕ ਕਰਦੇ ਹਨਮਾਣ ਸਨਮਾਨ ਦੇਣਾ ਅਤੇ ਲੈਣਾ ਵੀ ਮਨੁੱਖੀ ਜ਼ਿੰਦਗੀ ਦੀ ਇੱਕ ਮਹੱਤਵ ਪੂਰਨ ਪ੍ਰਕਿਰਿਆ ਹੈਮਾਣ ਸਨਮਾਨ ਦਾ ਨਿਮਰ ਸੁਭਾਅ ਨਾਲ ਕਾਫੀ ਨੇੜੇ ਦਾ ਸੰਬੰਧ ਹੈਮਾਣ ਸਨਮਾਨ ਦਾ ਅਰਥ ਕੇਵਲ ਦੂਜੇ ਦੇ ਗਲੇ ਵਿੱਚ ਹਾਰ ਪਾਉਣਾ, ਪ੍ਰਸ਼ੰਸਾ ਕਰਨਾ ਅਤੇ ‘ਜੀ ਹਜੂਰੀ’ ਕਰਨਾ ਹੀ ਨਹੀਂ ਹੁੰਦਾ ਸਗੋਂ ਦੂਜੇ ਨੂੰ ਸਲੀਕੇ, ਅਦਬ ਨਾਲ ਬੁਲਾਉਣਾ, ਇੱਜ਼ਤ ਕਰਨਾ, ਭਾਵਨਾਵਾਂ ਦਾ ਸਤਿਕਾਰ ਕਰਨਾ ਅਤੇ ਹੋਂਦ ਨੂੰ ਸਵੀਕਾਰ ਕਰਨਾ ਵੀ ਹੁੰਦਾ ਹੈ

ਮਾਨ ਸਨਮਾਨ ਦੇਣ ਅਤੇ ਲੈਣ ਵਿੱਚ ਅਮੀਰ ਗਰੀਬ, ਛੋਟਾ ਵੱਡਾ, ਅਹੁਦਾ, ਸਟੇਟਸ, ਘੱਟ ਵੱਧ ਪੜ੍ਹਿਆ ਲਿਖਿਆ ਨਹੀਂ ਵੇਖੇ ਜਾਂਦੇਦੂਜਿਆਂ ਨੂੰ ਮਾਣ ਸਨਮਾਨ ਦੇਣਾ ਤੁਹਾਡੀ ਮਹਾਨ ਸ਼ਖਸੀਅਤ, ਅਮੀਰ ਮਨ, ਫ਼ਰਾਖ ਦਿਲ ਹੋਣ ਦੀ ਨਿਸ਼ਾਨੀ ਹੁੰਦਾ ਹੈਧਨ ਦੌਲਤ, ਤਾਕਤ, ਪਹੁੰਚ, ਅਹੁਦੇ ਦੇ ਘਮੰਡ ਵਿੱਚ ਆਕੇ ਦੂਜਿਆਂ ਤੋਂ ਕੇਵਲ ਮਾਣ ਸਨਮਾਨ ਦੀ ਆਸ ਰੱਖਣਾ ਮਨੁੱਖ ਦੇ ਹੰਕਾਰੀ, ਤੰਗ ਦਿਲ, ਮੂਰਖ, ਉੱਜਡ ਹੋਣ ਦਾ ਪ੍ਰਮਾਣ ਹੁੰਦਾ ਹੈਦੂਜਿਆਂ ਦਾ ਮਾਣ ਸਨਮਾਨ ਕਰਨ ਨਾਲ ਮਨੁੱਖ ਖੁਦ ਵੀ ਮਾਣ ਸਨਮਾਨ ਹਾਸਲ ਕਰਦਾ ਹੈਜਿਨ੍ਹਾਂ ਅਦਾਰਿਆਂ ਅਤੇ ਪਰਿਵਾਰਾਂ ਵਿੱਚ ਇੱਕ ਦੂਜੇ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਅਕਸ ਚੰਗਾ ਹੁੰਦਾ ਹੈਉਨ੍ਹਾਂ ਦੀ ਤਰੱਕੀ ਦੇ ਰਾਹ ਸਦਾ ਲਈ ਖੁੱਲ੍ਹੇ ਰਹਿੰਦੇ ਹਨਉਹ ਮਨੋਂ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨਪਰ ਜਿਨ੍ਹਾਂ ਪਰਿਵਾਰਾਂ ਅਤੇ ਅਦਾਰਿਆਂ ਵਿੱਚ ਇੱਕ ਦੂਜੇ ਨੂੰ ਮਾਣ ਸਨਮਾਨ ਦੇਣ ਦਾ ਵਾਤਾਵਰਣ ਨਹੀਂ ਹੁੰਦਾ, ਉਨ੍ਹਾਂ ਦੇ ਮੈਂਬਰ ਇੱਕ ਦੂਜੇ ਨਾਲ ਮਨੋਂ ਨਹੀਂ, ਸਗੋਂ ਸਰੀਰਕ ਤੌਰ ’ਤੇ ਹੀ ਇੱਕ ਦੂਜੇ ਨਾਲ ਰਹਿ ਰਹੇ ਹੁੰਦੇ ਹਨਉਨ੍ਹਾਂ ਦੀ ਸਥਿਤੀ ਨਰਾਜ਼ ਗੁਆਂਢੀਆਂ ਵਰਗੀ ਹੁੰਦੀ ਹੈਅਸੀਂ ਆਪਣੀ ਰੋਜ਼ਮਰਾ ਦੀ ਸਮਾਜਿਕ ਜ਼ਿੰਦਗੀ ਵਿੱਚ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਾਂਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਦੀ ਲੋੜ ਪੈਂਦੀ ਰਹਿੰਦੀ ਹੈਸਾਨੂੰ ਇੱਕ ਦੂਜੇ ਦੇ ਕੰਮ ਆਉਣ ਲਈ ਸਮਾਂ ਕੱਢਣਾ ਪੈਂਦਾ ਹੈਆਪਣਾ ਵਿਗਾੜ ਕੇ ਦੂਜੇ ਦਾ ਸੁਆਰਨਾ ਪੈਂਦਾ ਹੈਅਸੀਂ ਇੱਕ ਦੂਜੇ ਬਗੈਰ ਅਧੂਰੇ ਹਾਂ

ਅੱਜ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ, ਕੱਲ੍ਹ ਨੂੰ ਦੂਜਾ ਕੋਈ ਸਾਡੇ ਕੰਮ ਆਵੇਗਾਇੱਕ ਦੂਜੇ ਦੇ ਕੰਮ ਆਉਣ ਲਈ ਸਾਨੂੰ ਦੂਜਿਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈਕਿਸੇ ਵੱਲੋਂ ਗਰਜ਼ ਸਾਰਨ ਜਾਂ ਕੰਮ ਆਉਣ ’ਤੇ ਸ਼ੁਕਰਗੁਜਾਰ ਹੋਣਾ ਦੋ ਤਰ੍ਹਾਂ ਦਾ ਹੁੰਦਾ ਹੈਪਹਿਲੀ ਕਿਸਮ ਵਿੱਚ ਕੇਵਲ ਮੂੰਹ ਨਾਲ ਸ਼ੁਕਰੀਆ ਕਰਨਾ ਹੁੰਦਾ ਹੈ, ਦੂਜੀ ਕਿਸਮ ਵਿੱਚ ਮਨੋਂ ਯਾਦ ਰੱਖਣਾ ਹੁੰਦਾ ਹੈਮੂੰਹ ਨਾਲ ਸ਼ੁਕਰੀਆ ਅਦਾ ਕਰਨ ਦਾ ਵੀ ਇੱਕ ਸਲੀਕਾ ਹੁੰਦਾ ਹੈਖੁਦਗਰਜ਼ ਅਤੇ ਹਉਮੈਂ ਨਾਲ ਭਰੇ ਲੋਕ ਮੂੰਹ ਨਾਲ ਸ਼ੁਕਰੀਆ ਅਦਾ ਕਰਨ ਨੂੰ ਭਾਰ ਸਮਝਦੇ ਹਨਉਹ ਦੂਜਿਆਂ ਦੇ ਇਹਸਾਨ ਨੂੰ ਭੁਲਾ ਦਿੰਦੇ ਹਨ ਪਰ ਨਿਮਰ ਸੁਭਾਅ ਦੇ ਲੋਕ ਬਹੁਤ ਹੀ ਅਦਬ ਅਤੇ ਨਿਮਰ ਭਾਵ ਨਾਲ ਦੂਜਿਆਂ ਦਾ ਸ਼ੁਕਰੀਆ ਕਰਦੇ ਹਨ ਤੇ ਮਿਲੇ ਸਹਿਯੋਗ ਨੂੰ ਉਮਰ ਭਰ ਯਾਦ ਰੱਖਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author