ਜਿਹੜੇ ਲੋਕ ਹਉਮੈਂ ਵਿੱਚ ਆਕੇ ਇਹ ਕਹਿੰਦੇ ਹਨ ਕਿ ਉਨ੍ਹਾਂ ਜਿਹਾ ਕੋਈ ਕਾਬਲ ਪ੍ਰਬੰਧਕਵਿਦਵਾਨਡਾਕਟਰ, ਅਧਿਕਾਰੀ ...
(6 ਸਤੰਬਰ 2024)

 

ਹਉਮੈਂ ਸ਼ਬਦ ਦੇ ਸਮਾਨਾਰਥਕ ਸ਼ਬਦ ਘਮੰਡ, ਹੰਕਾਰ, ਅਭਿਮਾਨ, ਗਰੂਰ ਤੇ ਫਤੂਰ ਵੀ ਹਨਇਨ੍ਹਾਂ ਸ਼ਬਦਾਂ ਦੀਆਂ ਵੱਖ ਵੱਖ ਪਰਿਪੇਖਾਂ ਵਿੱਚ ਅਨੇਕਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨਧਨ, ਉੱਚਾ ਅਹੁਦਾ, ਸਿਆਸੀ ਅਤੇ ਸਰੀਰਕ ਤਾਕਤ, ਹੁਸਨ ਅਤੇ ਵੱਡੇ ਰਾਜ ਘਰਾਣੇ ਨਾਲ ਸੰਬੰਧ ਮਨੁੱਖ ਵਿੱਚ ਹਉਮੈਂ ਪੈਦਾ ਕਰ ਹੀ ਦਿੰਦੇ ਹਨਹਉਮੈਂ ਦੀਆਂ ਸਾਰੀਆਂ ਪਰਿਭਾਸ਼ਾਵਾਂ ਦਾ ਮੂਲ ਭਾਵ ਇਹ ਹੈ ਕਿ ਹਉਮੈਂ ਵਿੱਚ ਫਸਿਆ ਹੋਇਆ ਮਨੁੱਖ ਆਪਣੇ ਪੈਰ ਛੱਡ ਬੈਠਦਾ ਹੈਉਸਦੀ ਗਰਦਨ ਵਿੱਚ ਢਾਈ ਸੂਤ ਦਾ ਸਰੀਆ ਅੜ ਜਾਂਦਾ ਹੈਉਹ ਧਰਤੀ ਤੋਂ ਦੋ ਗਿੱਠ ਉੱਚਾ ਹੋਕੇ ਤੁਰਨ ਲੱਗ ਪੈਂਦਾ ਹੈਉਹ ਰੱਬ ਨੂੰ ਵੀ ਭੁੱਲ ਬੈਠਦਾ ਹੈਉਹ ਇਨਸਾਨ ਨੂੰ ਇਨਸਾਨ ਸਮਝਣਾ ਬੰਦ ਕਰ ਦਿੰਦਾ ਹੈ ਪਰ ਸਾਡੇ ਗੁਆਂਢੀ ਮੁਲਕ ਦੇ ਮੰਨੇ ਪਰਮੰਨੇ ਸਰਜਨ ਡਾਕਟਰ ਜਾਵੇਦ ਮੁਹੰਮਦ ਨੇ ਹਉਮੈਂ ਦੀ ਜੋ ਪਰਿਭਾਸ਼ਾ ਦੱਸੀ ਹੈ, ਉਹ ਮਨੁੱਖੀ ਮਨ ਦੇ ਮੁਗਾਲਤੇ ਨੂੰ ਦੂਰ ਕਰਨ ਲਈ ਕਾਫੀ ਅਸਰਦਾਇਕ ਹੋ ਸਕਦੀ ਹੈਉਹ ਕਹਿੰਦੇ ਹਨ ਕਿ ਅਸੀਂ ਹਉਮੈਂ ਵਿੱਚ ਆਕੇ ਆਪਣੇ ਆਪ ਨੂੰ ਉਹ ਕੁਝ ਸਮਝਣ ਲੱਗ ਪੈਂਦੇ ਹਾਂ, ਜੋ ਕੁਝ ਅਸਲ ਵਿੱਚ ਅਸੀਂ ਹੁੰਦੇ ਹੀ ਨਹੀਂ ਹਾਂ ਅਤੇ ਅਸੀਂ ਉਹ ਕੁਝ ਮਨਾਉਣ ਲਈ ਸੌ ਤਰ੍ਹਾਂ ਦੇ ਯਤਨ ਕਰਦੇ ਹਾਂ ਤੇ ਸੌ ਤਰ੍ਹਾਂ ਦੇ ਘਕਵੰਜ ਰਚਦੇ ਹਾਂਉਨ੍ਹਾਂ ਨੇ ਹਉਮੈਂ ਬਾਰੇ ਸਪਸ਼ਟ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਹਉਮੈਂ ਵਿੱਚ ਆਕੇ ਇਹ ਕਹਿੰਦੇ ਹਨ ਕਿ ਉਨ੍ਹਾਂ ਜਿਹਾ ਕੋਈ ਕਾਬਲ ਪ੍ਰਬੰਧਕ, ਵਿਦਵਾਨ, ਡਾਕਟਰ, ਅਧਿਕਾਰੀ, ਐਂਕਰ, ਸ਼ੈੱਫ, ਕਾਰੀਗਰ ਤੇ ਵਪਾਰੀ ਨਹੀਂ, ਉਨ੍ਹਾਂ ਨੂੰ ਇਹ ਕਹਿਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਸਾਰੀਆਂ ਕੇਵਲ ਜ਼ਿੰਮੇਵਾਰੀਆਂ ਹੀ ਹਨਅਜਿਹੀਆਂ ਜ਼ਿੰਮੇਵਾਰੀਆਂ ਉਨ੍ਹਾਂ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਨਿਭਾਈਆਂ ਹੋਣਗੀਆਂ ਅਤੇ ਉਨ੍ਹਾਂ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ

ਆਪਣੇ ਆਪ ਨੂੰ ਬਹੁਤ ਕਾਬਲ ਡਾਕਟਰ ਮੰਨਣ ਵਾਲਾ ਵਿਅਕਤੀ ਜੇਕਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਕੇ ਬੈੱਡ ਉੱਤੇ ਲੰਮਾ ਪੈ ਜਾਵੇ ਤਾਂ ਕਿਸ ਕੰਮ ਦੀ ਰਹਿ ਜਾਵੇਗੀ ਉਸਦੀ ਡਾਕਟਰੀ? ਆਪਣੇ ਆਪ ਨੂੰ ਬਹੁਤ ਵੱਡਾ ਵਪਾਰੀ ਸਮਝਣ ਵਾਲੇ ਬੰਦੇ ਨੂੰ ਜੇਕਰ ਵਪਾਰ ਵਿੱਚ ਘਾਟਾ ਪੈ ਜਾਵੇ ਅਤੇ ਉਸਦਾ ਵਪਾਰ ਫੇਲ ਹੋ ਜਾਵੇ, ਅਧਿਕਰੀ ਉੱਤੇ ਕੋਈ ਕੇਸ ਬਣ ਜਾਵੇ, ਕਾਰੀਗਰ ਦੀ ਬਾਂਹ ਕੱਟੀ ਜਾਵੇ, ਐਂਕਰ ਤੋਂ ਮੰਚ ਉੱਤੇ ਕੁਝ ਗਲਤ ਬੋਲਿਆ ਜਾਵੇ, ਸ਼ੈੱਫ ਨੂੰ ਲਕਵਾ ਮਾਰ ਜਾਵੇ ਅਤੇ ਪ੍ਰਬੰਧਕ ਦੇ ਪ੍ਰਬੰਧਾਂ ਵਿੱਚ ਕੋਈ ਘਾਟ ਰਹਿ ਜਾਵੇ ਤਾਂ ਉਨ੍ਹਾਂ ਦੀ ਕਾਬਲੀਅਤ ਧਰੀ ਧਰਾਈ ਰਹਿ ਜਾਵੇਗੀਜੇਕਰ ਮਨੁੱਖ ਆਪਣੇ ਬਾਰੇ ਕੇਵਲ ਐਨਾ ਕੁ ਹੀ ਜਾਣ ਲਵੇ ਕਿ ਉਹ ਅਸਲ ਵਿੱਚ ਹੈ ਕੀ, ਉਸਦੀ ਹਉਮੈਂ ਉਸ ਵੇਲੇ ਨਿਕਲ ਜਾਵੇਗੀਡਾਕਟਰ ਜਾਵੇਦ ਦਾ ਕਹਿਣਾ ਹੈ ਕਿ ਜ਼ਿੰਦਗੀ ਅਤੇ ਮੌਤ ਵਿੱਚ ਸਿਰਫ ਚਾਰ ਮਿੰਟ ਦਾ ਫਾਸਲਾ ਹੈਹਵਾ ਤੋਂ ਦਿਮਾਗ ਤਕ ਪਹੁੰਚਣ ਵਾਲਾ ਆਕਸੀਜਨ ਦਾ ਕਣ ਜੇਕਰ ਕਿਸੇ ਕਾਰਨ ਦਿਮਾਗ ਤਕ ਨਾ ਪਹੁੰਚ ਪਾਵੇ ਤਾਂ ਜ਼ਿੰਦਗੀ ਦਾ ਅੰਤ ਹੋ ਸਕਦਾ ਹੈਮਨੁੱਖ ਦੀ ਸਥਿਤੀ ਇੱਕ ਮੂਲੀ ਗਾਜਰ ਵਰਗੀ ਹੋ ਸਕਦੀ ਹੈਮਨੁੱਖ ਦੀ ਹਉਮੈਂ ਦੀ ਫੂਕ ਇੱਕ ਮਿੰਟ ਵਿੱਚ ਹੀ ਨਿਕਲ ਜਾਵੇਗੀ

ਧੋਤੀ ਕੁੜਤੇ ਦੇ ਪਹਿਰਾਵੇ ਵਿੱਚ 25 ਸਾਲ ਦਾ ਇੱਕ ਨੌਜਵਾਨ ਜਦੋਂ ਮੰਚ ਉੱਤੇ ਬੈਠੇ ਵੱਡੇ ਵੱਡੇ ਸੰਤਾਂ ਦੇ ਸਾਹਮਣੇ ਬਹੁਤ ਵੱਡੇ ਹਾਲ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਨ ਲਈ ਮਾਇਕ ਉੱਤੇ ਆਇਆ ਤਾਂ ਉਹ ਵੱਡੇ ਵੱਡੇ ਸੰਤ ਆਪਣੇ ਗਿਆਨ ਦੀ ਹਉਮੈਂ ਵਿੱਚ ਅਤੇ ਹਾਲ ਵਿੱਚ ਬੈਠੇ ਹਜ਼ਾਰਾਂ ਲੋਕ ਆਪਣੇ ਮਨਾਂ ਵਿੱਚ ਸੋਚਣ ਲੱਗੇ ਕਿ ਇਹ ਧੋਤੀ ਕੁੜਤੇ ਵਾਲਾ ਛੋਟਾ ਜਿਹਾ ਮੁੰਡਾ ਇਨ੍ਹਾਂ ਸੰਤਾਂ ਸਾਹਮਣੇ ਕੀ ਪ੍ਰਵਚਨ ਦੇਵੇਗਾ ਉਸ ਮੁੰਡੇ ਜਿਹੇ ਸੰਤ ਨੇ ਆਪਣਾ ਪ੍ਰਵਚਨ ਸ਼ੁਰੂ ਕਰਦਿਆਂ ਹੀ ਇਹ ਕਿਹਾ, “ਮੇਰੇ ਕੱਪੜਿਆਂ ਨੂੰ ਵੇਖਕੇ ਇਹ ਨਾ ਸਮਝਿਓ ਕਿ ਮੈਂ ਗਰੀਬੀ ਅਤੇ ਬੇਰੋਜ਼ਗਾਰੀ ਕਾਰਨ ਸੰਤ ਬਣਿਆ ਹਾਂਮੈਂ ਐਰੋਨੌਟਿਕ ਇੰਜਨੀਅਰ ਹਾਂਮੈਂ ਏਅਰ ਫੋਰਸ ਵਿੱਚ ਲੈਫਟੀਨੈਂਟ ਚੁਣਿਆ ਗਿਆ ਸਾਂਡਿਊਟੀ ’ਤੇ ਹਾਜ਼ਰ ਹੋਣ ਲਈ ਸਵੇਰੇ ਘਰ ਤੋਂ ਦਿੱਲੀ ਨੂੰ ਰਵਾਨਾ ਹੋਣਾ ਸੀ ਪਰ ਰਾਤ ਨੂੰ ਉਸ ਪ੍ਰਮਾਤਮਾ ਨੇ ਮਨ ਬਦਲ ਦਿੱਤਾਸਭ ਕੁਝ ਛੱਡਕੇ ਜ਼ਿੰਦਗੀ ਉਸਦੇ ਨਮਿਤ ਅਰਪਿਤ ਕਰ ਦਿੱਤੀਉਸਦੇ ਪ੍ਰਵਚਨ ਨੇ ਵੱਡੇ ਵੱਡੇ ਸੰਤਾਂ ਦੀ ਹਉਮੈਂ ਨੂੰ ਹਵਾ ਵਿੱਚ ਉਡਾ ਦਿੱਤਾ ਉਸ ਨੂੰ ਪ੍ਰਵਚਨ ਦੇਣ ਲਈ ਅੱਧਾ ਘੰਟਾ ਮਿਲਿਆ ਹੋਇਆ ਸੀ ਪਰ ਲੋਕਾਂ ਨੇ ਪ੍ਰਬੰਧਕਾਂ ਨੂੰ ਕਹਿਕੇ ਉਸ ਨੂੰ ਇੱਕ ਘੰਟਾ ਹੋਰ ਬੋਲਣ ਲਈ ਕਿਹਾ

“ਮੇਰੇ ਆਏ ਤੋਂ ਤੁਸੀਂ ਖੜ੍ਹੇ ਨਹੀਂ ਹੋਏ, ਮੈਨੂੰ ਤੁਸੀਂ ਸਤਿ ਸ੍ਰੀ ਆਕਾਲ ਨਹੀਂ ਬੁਲਾਈ, ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਕੌਣ ਹਾਂ। ਮੇਰੇ ਦਫਤਰ ਵਿੱਚ ਲੋਕ ਵੜਦੇ ਹੋਏ ਵੀ ਡਰਦੇ ਨੇ।” ਇਹ ਸਾਰੀਆਂ ਗੱਲਾਂ ਕਹਿਣ ਵਾਲਾ ਉੱਚ ਅਧਿਕਾਰੀ ਜੇਕਰ ਆਪਣੀ ਸੇਵਾ ਮੁਕਤੀ ਤੋਂ ਬਾਅਦ ਵਾਲੀ ਹਾਲਤ ਬਾਰੇ ਸੋਚ ਲਵੇ ਤਾਂ ਸਾਰੀ ਹਉਮੈਂ ਆਪਣੇ ਆਪ ਨਿਕਲ ਜਾਵੇਗੀਸਿਕੰਦਰ ਨੇ ਪੋਰਸ ਨੂੰ ਹਰਾਉਣ ਤੋਂ ਬਾਅਦ ਉਸ ਨਾਲ ਇੱਕ ਚੰਗੇ ਰਾਜੇ ਵਰਗਾ ਸਲੂਕ ਕਰਕੇ ਆਪਣਾ ਇਤਿਹਾਸ ਲਿਖ ਦਿੱਤਾਅਸੀਂ ਉੱਚੀ ਜਾਤ ਦੇ ਹੁੰਦੇ ਹਾਂ, ਸਾਡਾ ਧਰਮ ਬਹੁਤ ਉੱਚਾ ਹੈ, ਇਹ ਕਹਿਣ ਤੋਂ ਪਹਿਲਾਂ ਜੇਕਰ ਬੰਦਾ ਆਪਣੇ ਬਾਰੇ ਇਹ ਜਾਣ ਲਵੇ ਕਿ ਉਹ ਹੈ ਕੀ, ਤਾਂ ਉਸਦੀ ਹਉਮੈਂ ਨਿਕਲ ਜਾਵੇਗੀਬੰਦਾ ਆਪਣੇ ਬਾਰੇ ਐਨਾ ਕੁਝ ਨਹੀਂ ਜਾਣਦਾ ਹੁੰਦਾ ਜਿੰਨਾ ਉਸਦੇ ਬਾਰੇ ਦੂਜੇ ਜਾਣਦੇ ਹੁੰਦੇ ਹਨਆਪਣੇ ਬਾਰੇ ਦੱਸਕੇ ਤਾਂ ਉਹ ਆਪਣੀ ਹਉਮੈਂ ਦਾ ਪ੍ਰਗਟਾਵਾ ਕਰ ਰਿਹਾ ਹੁੰਦਾ ਹੈਜੰਮੂ ਯੂਨੀਵਰਸਟੀ ਦੇ ਇੱਕ ਵਾਈਸ ਚਾਂਸਲਰ ਆਪਣੇ ਦਫਤਰ ਕੁੜਤੇ ਪਜਾਮੇ ਵਿੱਚ ਆਉਂਦੇ ਹੁੰਦੇ ਸਨਇੱਕ ਦਿਨ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਉਨ੍ਹਾਂ ਨੂੰ ਕਿਹਾ, “ਸਰ, ਤੁਸੀਂ ਇਸ ਯੂਨੀਵਰਸਟੀ ਦੇ ਵਾਈਸ ਚਾਂਸਲਰ ਹੋਤੁਹਾਡਾ ਐਡਾ ਉੱਚਾ ਅਹੁਦਾ ਹੈ, ਤੁਹਾਡੀ ਇੱਕ ਵੱਖਰੀ ਪਛਾਣ ਹੈ, ਤੁਸੀਂ ਫਿਰ ਵੀ ਕੁੜਤੇ ਪਜਾਮੇ ਵਿੱਚ ਕਿਉਂ ਆਉਂਦੇ ਹੋ?”

ਉਸ ਵਾਈਸ ਚਾਂਸਲਰ ਨੇ ਅੱਗੋਂ ਜਵਾਬ ਦਿੱਤਾ, “ਭਾਈ ਵੀਰ, ਇਸ ਅਹੁਦੇ ਉੱਤੇ ਕਈ ਵਾਈਸ ਚਾਂਸਲਰ ਆਏ ਤੇ ਕਈ ਆਉਣਗੇ ਪਰ ਕੁੜਤੇ ਪਜਾਮੇ ਵਾਲਾ ਵਾਈਸ ਚਾਂਸਲਰ ਮੈਂ ਹੀ ਹੋਵਾਂਗਾਇਹ ਕੁੜਤਾ ਪਜਾਮਾ ਮੈਨੂੰ ਆਪਣੀ ਗਰੀਬੀ ਨਹੀਂ ਭੁੱਲਣ ਦਿੰਦਾਇਹ ਕੁੜਤਾ ਪਜਾਮਾ ਹੀ ਮੇਰੀ ਪਛਾਣ ਹੈ।”

ਨਿੱਜੀ ਸਹਾਇਕ ਨੇ ਉਸ ਵਾਈਸ ਚਾਂਸਲਰ ਨੂੰ ਕੁਰਸੀ ਤੋਂ ਉੱਠਕੇ ਸਲੂਟ ਕੀਤਾ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5276)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author