VijayKumarPri 7ਸਰ, ਮੈਨੂੰ ਦਸ ਹਜ਼ਾਰ ਰੁਪਏ ਦੀ ਸਖ਼ਤ ਲੋੜ ਹੈਤਨਖਾਹ ਮਿਲਣ ’ਤੇ ਮੈਂ ਤੁਹਾਨੂੰ ...
(9 ਜੂਨ 2025)


ਬਹੁਤ ਸਾਰੀਆਂ ਸੁਖ ਸਹੂਲਤਾਂ
, ਵੱਡੇ ਅਹੁਦੇ, ਮਹਿੰਗੀ ਗੱਡੀ, ਕੀਮਤੀ ਮੋਬਾਇਲ, ਆਲੀਸ਼ਾਨ ਕੋਠੀ, ਬੈਂਕਾਂ ਵਿੱਚ ਕਰੋੜਾਂ ਰੁਪਏ ਅਤੇ ਆਪਣੀ ਔਲਾਦ ਦੇ ਲਈ ਬਹੁਤ ਸਾਰੀ ਜਾਇਦਾਦ ਇਕੱਠੀ ਕਰਨ ਦੀ ਲਾਲਸਾ ਰੱਖਕੇ ਜ਼ਿੰਦਗੀ ਜਿਊਣ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾਂ, ਲੱਖਾਂ ਵਿੱਚ ਹੀ ਨਹੀਂ ਸਗੋਂ ਕਰੋੜਾਂ ਵਿੱਚ ਹੈਇਹ ਜ਼ਿੰਦਗੀ ਸਬਰ, ਸੰਤੋਖ, ਸਿਦਕ ਅਤੇ ਤਸੱਲੀ ਤੋਂ ਵਿਹੂਣੀ ਹੁੰਦੀ ਹੈਇਹੋ ਜਿਹੀ ਜ਼ਿੰਦਗੀ ਵਿੱਚ ਮਨੁੱਖ ਲਾਲਸਾ, ਈਰਖਾ, ਸਵਾਰਥ, ਲਾਲਚ, ਬੇਸਬਰੀ ਅਤੇ ਬੇਈਮਾਨੀ ਜਿਹੇ ਵਿਕਾਰਾਂ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦਾਇਸ ਤਰ੍ਹਾਂ ਦੇ ਲੋਕ ਕੇਵਲ ਆਪਣੇ ਆਪ ਲਈ ਹੀ ਜਿਊਂਦੇ ਹੁੰਦੇ ਹਨ, ਦੂਜਿਆਂ ਦੇ ਦੁੱਖ ਦਰਦ, ਸੰਕਟ, ਪੀੜਾ ਅਤੇ ਮੁਸੀਬਤਾਂ ਨੂੰ ਦੇਖਕੇ ਉਨ੍ਹਾਂ ਦੇ ਦਿਲਾਂ ਵਿੱਚ ਹਮਦਰਦੀ ਜਨਮ ਨਹੀਂ ਲੈਂਦੀਉਹ ਭਲੇ, ਪਰਉਪਕਾਰ, ਦੁੱਖ ਦਰਦ ਵੰਡਾਉਣ ਅਤੇ ਹਾਅ ਦਾ ਨਾਅਰਾ ਮਾਰਨ ਵਰਗੇ ਨੇਕ ਕੰਮਾਂ ਤੋਂ ਕੋਹਾਂ ਦੂਰ ਹੁੰਦੇ ਹਨਉਨ੍ਹਾਂ ਨੂੰ ਰੱਬ ਅਤੇ ਮੌਤ ਉਦੋਂ ਯਾਦ ਆਉਂਦੇ ਹਨ, ਜਦੋਂ ਉਹ ਖੁਦ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਹਨਪਰ ਇਸ ਧਰਤੀ ਉੱਤੇ ਅਜਿਹੇ ਲੋਕਾਂ ਦੀ ਵੀ ਕੋਈ ਘਾਟ ਨਹੀਂ ਜਿਹੜੇ ਆਪਣੇ ਆਪ ਲਈ ਹੀ ਨਹੀਂ ਸਗੋਂ ਦੂਜਿਆਂ ਲਈ ਵੀ ਜਿਊਂਦੇ ਹਨਉਨ੍ਹਾਂ ਦੇ ਮਨਾਂ ਅੰਦਰ ਦਇਆ, ਰਹਿਮ, ਪਰਉਪਕਾਰ, ਦੂਜਿਆਂ ਦੇ ਦੁੱਖ ਵੰਡਾਉਣ, ਨੇਕੀ ਅਤੇ ਹਮਦਰਦੀ ਦੀ ਭਾਵਨਾ ਹੁੰਦੀ ਹੈਉਨ੍ਹਾਂ ਨੂੰ ਰੱਬ ਅਤੇ ਮੌਤ ਸਦਾ ਹੀ ਚੇਤੇ ਰਹਿੰਦੇ ਹਨਮੇਰੇ ਇੱਕ ਬਹੁਤ ਹੀ ਨਜ਼ਦੀਕੀ ਸੱਜਣ ਦਾ ਪੁੱਤਰ ਇੱਕ ਅਰਬ ਮੁਲਕ ਵਿੱਚ ਗਿਆ ਹੋਇਆ ਹੈ ਉਸ ਨੂੰ ਇੱਕ ਅਖ਼ਬਾਰ ਦੀ ਖਬਰ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗ ਕੇ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ, ਤੇ ਉਨ੍ਹਾਂ ਕੋਲ ਘਰ ਦੀ ਮੁਰੰਮਤ ਕਰਵਾਉਣ ਜੋਗੇ ਵੀ ਪੈਸੇ ਨਹੀਂ ਉਸ ਮੁੰਡੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੁਹਾਡੇ ਬੈਂਕ ਖਾਤੇ ਵਿੱਚ ਤਿੰਨ ਲੱਖ ਰੁਪਏ ਪਾ ਦਿੱਤੇ ਹਨਸਾਡੇ ਪਿੰਡ ਦੇ ਜਿਸ ਗਰੀਬ ਪਰਿਵਾਰ ਦੇ ਮਕਾਨ ਨੂੰ ਅੱਗ ਲੱਗੀ ਹੈ, ਉਸਦੀ ਮੁਰੰਮਤ ਕਰਵਾਕੇ ਦੇਣੀ ਹੈਜੇਕਰ ਪੈਸੇ ਘਟ ਜਾਣ ਤਾਂ ਮੈਨੂੰ ਫੋਨ ਕਰ ਦੇਣਾ

ਉਸ ਮੁੰਡੇ ਦੇ ਪਿਉ ਨੇ ਪੁੱਤ ਵੱਲੋਂ ਭੇਜੇ ਗਏ ਰੁਪਇਆਂ ਵਿੱਚ ਕੁਝ ਆਪਣੇ ਕੋਲੋਂ ਪਾਕੇ ਉਸ ਪਰਿਵਾਰ ਦੇ ਮਕਾਨ ਦੀ ਮੁਰੰਮਤ ਕਰਵਾ ਦਿੱਤੀਮੁਸੀਬਤ ਦੇ ਸਮੇਂ ਵਿੱਚ ਉਸ ਪਰਿਵਾਰ ਦੀ ਬਾਂਹ ਫੜਕੇ ਉਸ ਮੁੰਡੇ ਨੇ ਉਨ੍ਹਾਂ ਦੀ ਜ਼ਿੰਦਗੀ ਸੌਖੀ ਕਰ ਦਿੱਤੀਮਕਾਨ ਠੀਕ ਹੋਣ ਤੋਂ ਬਾਅਦ ਉਸ ਪਰਿਵਾਰ ਦੇ ਇੱਕ ਬਜ਼ੁਰਗ ਨੇ ਉਸ ਮੁੰਡੇ ਦੇ ਪਿਉ ਨੂੰ ਕਿਹਾ, “ਸਰਦਾਰ ਜੀ, ਅਸੀਂ ਹੌਲੀ ਹੌਲੀ ਕਰਕੇ ਤੁਹਾਡਾ ਪੈਸਾ ਮੋੜ ਦਿਆਂਗੇਤੁਸੀਂ ਚਾਹੋਂ ਤਾਂ ਮੈਂ ਇਨ੍ਹਾਂ ਰੁਪਇਆਂ ਦੇ ਕਰਜ਼ ਦਾ ਪ੍ਰਨੋਟ ਲਿਖ ਦਿੰਦਾ ਹਾਂ

ਉਸ ਮੁੰਡੇ ਦੇ ਪਿਉ ਨੇ ਅੱਗੋਂ ਕਿਹਾ, “ਸਾਡੇ ਪੈਸੇ ਮੋੜਨ ਦੀ ਲੋੜ ਨਹੀਂ, ਜੇਕਰ ਕਰ ਸਕਦੇ ਹੋ ਤਾਂ ਐਨਾ ਕਰ ਦਿਓ ਕਿ ਉਸ ਅਕਾਲ ਪੁਰਖ ਨੂੰ ਬੇਨਤੀ ਕਰੋ ਕਿ ਮੇਰੇ ਪੁੱਤਰ ਨੂੰ ਹੋਰ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਸਮਰੱਥਾ ਬਖਸ਼ੇ

ਉਸ ਪਿੰਡ ਵਿਚ ਹੋਰ ਵੀ ਬਹੁਤ ਸਮਰਥਾਵਾਨ ਲੋਕ ਸਨਉਨ੍ਹਾਂ ਨੇ ਉਸ ਪਰਿਵਾਰ ਦੀ ਸਹਾਇਤਾ ਤਾਂ ਕੀ ਕਰਨੀ ਸੀ, ਉਨ੍ਹਾਂ ਵਿੱਚੋਂ ਉਸ ਪਰਿਵਾਰ ਨੂੰ ਕੋਈ ਦੇਖਣ ਤਕ ਨਹੀਂ ਗਿਆਦੂਜਿਆਂ ਲਈ ਜਿਊਣ ਲਈ ਤਿਆਗ ਕਰਨਾ ਪੈਂਦਾ ਹੈ, ਨਿੱਜ ਤੋਂ ਉੱਪਰ ਉੱਠ ਕੇ ਜਿਊਣਾ ਪੈਂਦਾ ਹੈਨੇਕੀ ਕਰਨ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾਉਣਾ ਪੈਂਦਾ ਹੈਧਨ ਦੌਲਤ ਦਾ ਮੋਹ ਤਿਆਗਣਾ ਪੈਂਦਾ ਹੈਆਪਣੀ ਮੈਂ ਨੂੰ ਮਾਰਨਾ ਪੈਂਦਾ ਹੈ

ਇੱਟਾਂ ਦੇ ਭੱਠੇ ਉੱਤੇ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਹਿਮਾਚਲ ਦੇ ਇੱਕ ਪ੍ਰਾਇਮਰੀ ਸਕੂਲ ਦੀ ਪੰਜਵੀਂ ਜਮਾਤ ਵਿੱਚੋਂ ਆਪਣੇ ਪੁੱਤਰ ਨੂੰ ਇਸ ਲਈ ਹਟਾ ਕੇ ਲਿਜਾਣਾ ਚਾਹੁੰਦਾ ਸੀ ਕਿਉਂਕਿ ਉਹ ਉਸ ਭੱਠੇ ਨੂੰ ਛੱਡਕੇ ਕਿਸੇ ਹੋਰ ਥਾਂ ਉੱਤੇ ਜਾ ਰਹੇ ਸਨਸਕੂਲ ਦੀ ਅਧਿਆਪਕਾ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਕਿਹਾ, “ਤੁਸੀਂ ਬੱਚੇ ਨੂੰ ਪੜ੍ਹਨ ਤੋਂ ਨਾ ਹਟਾਓ, ਇਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ

ਪ੍ਰਵਾਸੀ ਮਜ਼ਦੂਰ ਨੇ ਅੱਗੋਂ ਕਿਹਾ, “ਮੈਡਮ, ਸਾਨੂੰ ਰੋਜ਼ਗਾਰ ਮਿਲਣ ਵਾਲੀ ਥਾਂ ’ਤੇ ਜਾਣਾ ਹੀ ਪੈਂਦਾ ਹੈਅਸੀਂ ਆਪਣੇ ਬੱਚੇ ਨੂੰ ਕਿੱਥੇ ਛੱਡਕੇ ਜਾਵਾਂਗੇ

ਉਸ ਨੇਕ ਦਿਲ ਅਧਿਆਪਕਾ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਇਹ ਕਿਹਾ, “ਤੁਸੀਂ ਆਪਣਾ ਬੱਚਾ ਪੜ੍ਹਨ ਲਈ ਮੇਰੇ ਪਾਸ ਛੱਡ ਦਿਉਜਦੋਂ ਤੁਸੀਂ ਮਜ਼ਦੂਰੀ ਲਈ ਇੱਥੇ ਆਉ, ਇਹ ਤੁਹਾਡੇ ਕੋਲ ਆ ਜਾਇਆ ਕਰੇਗਾ

ਉਸ ਪ੍ਰਵਾਸੀ ਮਜ਼ਦੂਰ ਨੇ ਆਪਣਾ ਬੱਚਾ ਉਸ ਅਧਿਆਪਕਾ ਕੋਲ ਛੱਡ ਦਿੱਤਾਉਸ ਮੁੰਡੇ ਨੇ ਮੈਥ ਦੇ ਵਿਸ਼ੇ ਵਿੱਚ ਐੱਮ.ਐੱਸ.ਸੀ ਕਰ ਲਈ ਹੈਉਹ ਉਸ ਅਧਿਆਪਕਾ ਨੂੰ ਮੰਮੀ ਕਹਿੰਦਾ ਹੈਅਧਿਆਪਕਾ ਉਸ ਨੂੰ ਆਪਣਾ ਤੀਜਾ ਪੁੱਤਰ ਕਹਿੰਦੀ ਹੈਉਸ ਅਧਿਆਪਕਾ ਨੇ ਉਸਦੇ ਲਈ ਆਪਣੇ ਘਰ ਵਿੱਚ ਕਮਰਾ ਬਣਵਾ ਦਿੱਤਾ ਹੈ ਤੇ ਉਹ ਉਸਦੇ ਵਿਆਹ ਦੀ ਤਿਆਰੀ ਕਰ ਰਹੀ ਹੈਤੰਗਦਿਲ, ਕੰਜੂਸ, ਮੌਕਾਪ੍ਰਸਤ, ਬਦਲਾਖੋਰ ਅਤੇ ਦੂਜਿਆਂ ਦੀ ਤਰੱਕੀ ਨੂੰ ਦੇਖਕੇ ਜਲਣ ਵਾਲੇ ਲੋਕ ਕਦੇ ਵੀ ਦੂਜਿਆਂ ਦੇ ਕੰਮ ਨਹੀਂ ਆ ਸਕਦੇਦੂਜਿਆਂ ਦਾ ਸੰਵਾਰਨ ਲਈ ਆਪਣਾ ਬਿਗਾੜਨਾ ਪੈਂਦਾ ਹੈਨਫੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਨੀ ਪੈਂਦੀਆਪਣੀ ਸੋਚ ਵਿੱਚ ਫਰਾਖਦਿਲੀ ਰੱਖਣੀ ਪੈਂਦੀ ਹੈ

ਮੇਰੇ ਸਕੂਲ ਵਿੱਚ ਕੰਮ ਕਰਦਾ ਇੱਕ ਗੁਰਸਿੱਖ ਕਲਰਕ ਬਹੁਤ ਹੀ ਨੇਕ ਦਿਲ ਇਨਸਾਨ ਸੀਉਹ ਆਪਣਾ ਵਿਗਾੜ ਕੇ ਦੂਜਿਆਂ ਦਾ ਸੰਵਾਰ ਦਿੰਦਾ ਸੀਇੱਕ ਦਿਨ ਉਸਨੇ ਆਪਣੇ ਕਿਸੇ ਕੰਮ ਲਈ ਮੈਥੋਂ ਦਸ ਹਜ਼ਾਰ ਰੁਪਏ ਉਧਾਰ ਲੈ ਲਏਦੋ ਤਿੰਨ ਘੰਟੇ ਮਗਰੋਂ ਸਾਡੇ ਸਕੂਲ ਦਾ ਇੱਕ ਦਰਜਾ ਚਾਰ ਕਰਮਚਾਰੀ ਉਸ ਨੂੰ ਆਕੇ ਕਹਿਣ ਲੱਗਾ, “ਸਰ, ਮੈਨੂੰ ਦਸ ਹਜ਼ਾਰ ਰੁਪਏ ਦੀ ਸਖ਼ਤ ਲੋੜ ਹੈ, ਤਨਖਾਹ ਮਿਲਣ ’ਤੇ ਮੈਂ ਤੁਹਾਨੂੰ ਮੋੜ ਦਿਆਂਗਾ

ਉਸ ਕਲਰਕ ਨੇ ਮੇਰੇ ਕੋਲੋਂ ਉਧਾਰ ਫੜੇ ਪੈਸੇ ਉਸ ਨੂੰ ਫੜਾ ਦਿੱਤੇਉਹ ਪੈਸੇ ਲੈ ਕੇ ਚਲਾ ਗਿਆਉਸਦੇ ਜਾਣ ਤੋਂ ਬਾਅਦ ਮੈਂ ਉਸ ਕਲਰਕ ਨੂੰ ਕਿਹਾ, “ਸਰਦਾਰ ਜੀ, ਤੁਸੀਂ ਮੈਥੋਂ ਉਧਾਰ ਪੈਸੇ ਲੈਕੇ ਉਸ ਨੂੰ ਕਿਉਂ ਫੜਾ ਦਿੱਤੇ?

ਉਸ ਕਲਰਕ ਵੱਲੋਂ ਦਿੱਤੇ ਗਏ ਜਵਾਬ ਨੇ ਮੈਨੂੰ ਹੈਰਾਨ ਕਰ ਦਿੱਤਾ, ਉਸਨੇ ਕਿਹਾ, “ਹੋ ਸਕਦਾ ਹੈ ਉਸਦੀ ਜ਼ਰੂਰਤ ਮੇਰੀ ਜ਼ਰੂਰਤ ਤੋਂ ਵੀ ਵੱਡੀ ਹੋਵੇ। ਇਹ ਮੇਰੇ ਕੋਲ ਕਿੰਨੀ ਵੱਡੀ ਆਸ ਰੱਖਕੇ ਆਇਆ ਸੀ ਮੈਨੂੰ ਤਾਂ ਕੋਈ ਹੋਰ ਵੀ ਉਧਾਰ ਦੇ ਦੇਵੇਗਾ, ਇਸ ਨੂੰ ਪਤਾ ਨਹੀਂ ਕਿੰਨਿਆਂ ਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ

ਅਸੀਂ ਜਿਨ੍ਹਾਂ ਆਪਣਿਆਂ ਲਈ ਹੇਰਾਫੇਰੀਆਂ, ਬੇਈਮਾਨੀਆਂ ਕਰਕੇ ਅਤੇ ਆਪਣੀਆਂ ਇੱਛਾਵਾਂ ਮਾਰਕੇ ਧਨ ਜੋੜਕੇ ਜਾਂਦੇ ਹਾਂ, ਉਹ ਸਾਨੂੰ ਯਾਦ ਵੀ ਨਹੀਂ ਰੱਖਦੇ ਪਰ ਪਰਾਇਆਂ ਲਈ ਕੀਤੇ ਜਾਣ ਵਾਲੇ ਕੰਮ ਸਾਨੂੰ ਦੂਜਿਆਂ ਦੇ ਦਿਲਾਂ ਵਿੱਚ ਵਸਾ ਦਿੰਦੇ ਹਨਨੇਕਦਿਲ, ਪਰਉਪਕਾਰੀ ਅਤੇ ਲਕੀਰ ਤੋਂ ਹਟਕੇ ਜ਼ਿੰਦਗੀ ਜਿਊਣ ਵਾਲੇ ਲੋਕ ਰੱਬ ਰੂਪ ਹੁੰਦੇ ਹਨ। ਉਹ ਮਰਨ ਤੋਂ ਬਾਅਦ ਵੀ ਜਿਊਂਦੇ ਰਹਿੰਦੇ ਹਨਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਲਕੀਰ ਤੋਂ ਹਟਕੇ ਜ਼ਿੰਦਗੀ ਕਿਉਂ ਨਹੀਂ ਜਿਊਂਦੇ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author