VijayKumarPri 7ਸੱਚ ਬੋਲਣ ਵਾਲੇ ਮਨੁੱਖ ਨਾਲ ਲੋਕ ਥੋੜ੍ਹੇ ਸਮੇਂ ਲਈ ਤਾਂ ਰੁੱਸ ਜਾਂਦੇ ਹਨ ਪਰ ਬਾਅਦ ਵਿੱਚ ਉਸ ਵੱਲੋਂ ਸਚਾਈ ਦਾ ਪੱਖ ...
(15 ਮਈ 2024)
ਇਸ ਸਮੇਂ ਪਾਠਕ: 315.

 

ਸੱਚ ਅਤੇ ਝੂਠ ਭਾਵੇਂ ਦੋ ਦੋ ਅੱਖਰਾਂ ਦੇ ਬਣੇ ਹੋਏ ਸ਼ਬਦ ਹਨ ਅਤੇ ਇੱਕ ਦੂਜੇ ਦੇ ਵਿਰੋਧੀ ਸ਼ਬਦ ਵੀ ਹਨ ਪਰ ਮਨੁੱਖੀ ਜ਼ਿੰਦਗੀ ਵਿੱਚ ਇਨ੍ਹਾਂ ਦੋਹਾਂ ਸ਼ਬਦਾਂ ਦੀ ਗਹਿਰਾਈ ਸਮੁੰਦਰ ਤੋਂ ਵੀ ਡੂੰਘੀ ਹੁੰਦੀ ਹੈਇਨ੍ਹਾਂ ਸ਼ਬਦਾਂ ਦੀ ਗਹਿਰਾਈ ਨੂੰ ਨਾਪਣ ਅਤੇ ਭਾਂਪਣ ਲਈ ਮਨੁੱਖ ਦਾ ਸੂਝਵਾਨ, ਦੂਰ ਅੰਦੇਸ਼, ਸਪਸ਼ਟਵਾਦੀ, ਹੌਸਲੇ ਵਾਲਾ, ਹਿੰਮਤ ਵਾਲਾ ਅਤੇ ਮਨੁੱਖੀ ਸੰਬੰਧਾਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈਝੂਠ ਹਰ ਕੋਈ ਬੋਲ ਸਕਦਾ ਹੈ ਪਰ ਸੱਚ ਕੋਈ ਕੋਈ ਹੀ ਬੋਲ ਸਕਦਾ ਹੈ ਕਿਉਂਕਿ ਸੱਚ ਕੌੜਾ ਹੁੰਦਾ ਹੈ ਅਤੇ ਝੂਠ ਗੁੜ ਵਰਗਾ ਮਿੱਠਾਸੱਚ ਬੋਲਣ ਲਈ ਹੌਸਲੇ ਦੀ ਲੋੜ ਪੈਂਦੀ ਹੈ, ਝੂਠ ਬੇਸ਼ਰਮ ਅਤੇ ਖਚਰੇ ਹੋ ਕੇ ਵੀ ਬੋਲਿਆ ਜਾ ਸਕਦਾ ਹੈਝੂਠ ਅਤੇ ਸੱਚ ਨਾਲ ਬੰਦੇ ਦਾ ਚੰਗਾ ਮਾੜਾ ਕਿਰਦਾਰ ਜੁੜਿਆ ਹੋਇਆ ਹੁੰਦਾ ਹੈਸੱਚ ਬੋਲਣਾ ਭਾਵੇਂ ਘਾਟੇ ਦਾ ਸੌਦਾ ਜਾਪਦਾ ਹੈ ਤੇ ਝੂਠ ਨਫ਼ੇ ਦਾ, ਪਰ ਸੱਚ ਬੋਲਣ ਵਾਲਾ ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਵੀ ਡਿਗਦਾ ਨਹੀਂ ਤੇ ਝੂਠ ਬੋਲਣ ਵਾਲੇ ਨੂੰ ਕਦੇ ਇੱਜ਼ਤ ਨਹੀਂ ਮਿਲ਼ਦੀਸੱਚ ਬੋਲਣ ਵਾਲਾ ਮਨੁੱਖ ਲੋਕਾਂ ਨੂੰ ਥੋੜ੍ਹੇ ਸਮੇਂ ਲਈ ਤਾਂ ਬੁਰਾ ਲਗਦਾ ਹੈ ਪਰ ਸੱਚ ਫੈਸਲੇ ਕਰ ਦਿੰਦਾ ਹੈ, ਝੂਠ ਥੋੜ੍ਹੇ ਸਮੇਂ ਲਈ ਤਾਂ ਖੁਸ਼ ਕਰ ਦਿੰਦਾ ਹੈ ਪਰ ਮਨੁੱਖੀ ਸੰਬੰਧਾਂ ਵਿੱਚ ਫਾਸਲੇ ਪੈਦਾ ਕਰ ਦਿੰਦਾ ਹੈਝੂਠ ਬੋਲਕੇ ਥੋੜ੍ਹੇ ਸਮੇਂ ਲਈ ਤਾਂ ਬਚਿਆ ਜਾ ਸਕਦਾ ਹੈ ਪਰ ਸਦਾ ਲਈ ਲੋਕਾਂ ਵਿੱਚ ਬਦਨਾਮੀ ਦਾ ਕਾਰਨ ਬਣ ਜਾਂਦਾ ਹੈ ਅਤੇ ਸਦਾ ਹੀ ਨਿੰਦਣਯੋਗ ਬਣਾ ਦਿੰਦਾ ਹੈਸੱਚ ਕਦੇ ਹਾਰਦਾ ਨਹੀਂ, ਝੂਠ ਕਦੇ ਜਿੱਤਦਾ ਨਹੀਂਸੱਚ ਮਨੁੱਖ ਨੂੰ ਮਰਨ ਤੋਂ ਬਾਅਦ ਵੀ ਜਿਊਂਦਾ ਰੱਖਦਾ ਹੈ ਤੇ ਝੂਠਾ ਮਨੁੱਖ ਬਦਨਾਮੀ, ਬੁਰਾਈ ਅਤੇ ਨਿੰਦਾ ਦਾ ਇੱਕ ਪ੍ਰਤੀਕ ਬਣ ਕੇ ਰਹਿ ਜਾਂਦਾ ਹੈਸੱਚ ਕੋਠੇ ਚੜ੍ਹਕੇ ਨੱਚਦਾ ਹੈ ਪਰ ਝੂਠ ਲੁਕਦਾ ਘੁੰਮਦਾ ਹੈਗਲਤ ਠੀਕ, ਪਾਪ ਪੁੰਨ, ਬੁਰੇ ਚੰਗੇ, ਨਿਆਂ ਅਨਿਆਂ ਅਤੇ ਸੱਤ ਅਸੱਤ ਵਿੱਚ ਫਰਕ ਸੱਚ ਅਤੇ ਝੂਠ ਦੇ ਅਧਾਰ ’ਤੇ ਹੀ ਹੁੰਦਾ ਹੈ

ਸੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦਾ ਹੈਗੱਲ ਨੂੰ ਇੱਕ ਪਾਸੇ ਲਾ ਦਿੰਦਾ ਹੈ ਪਰ ਝੂਠ ਸੱਚ ਦਾ ਕਦੇ ਸਾਹਮਣਾ ਨਹੀਂ ਕਰ ਸਕਦਾ, ਕੇਵਲ ਥੋੜ੍ਹੇ ਸਮੇਂ ਲਈ ਸੱਚ ਉੱਤੇ ਪਰਦਾ ਪਾ ਦਿੰਦਾ ਹੈਸੱਚ ਬੋਲਣ ਵਾਲੇ ਮਨੁੱਖ ਨਾਲ ਲੋਕ ਥੋੜ੍ਹੇ ਸਮੇਂ ਲਈ ਤਾਂ ਰੁੱਸ ਜਾਂਦੇ ਹਨ ਪਰ ਬਾਅਦ ਵਿੱਚ ਉਸ ਵੱਲੋਂ ਸਚਾਈ ਦਾ ਪੱਖ ਲਏ ਜਾਣ ਦੀਆਂ ਸਿਫ਼ਤਾਂ ਲੰਬੇ ਸਮੇਂ ਤਕ ਕਰਦੇ ਰਹਿੰਦੇ ਹਨਝੂਠ ਦਾ ਸਾਥ ਦੇਣ ਵਾਲਾ ਥੋੜ੍ਹੇ ਸਮੇਂ ਲਈ ਤਾਂ ਵਾਹ ਵਾਹ ਖੱਟ ਸਕਦਾ ਹੈ ਪਰ ਬਾਅਦ ਵਿੱਚ ਉਹ ਲੋਕਾਂ ਨਾਲ ਨਜ਼ਰਾਂ ਮਿਲਾਉਣ ਜੋਗਾ ਨਹੀਂ ਰਹਿੰਦਾਝੂਠ ਦੇ ਕਦੇ ਪੈਰ ਨਹੀਂ ਹੁੰਦੇਝੂਠ ਨੂੰ ਸੱਚ ਸਾਹਮਣੇ ਝੁਕਣਾ ਪੈਂਦਾ ਹੈਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਝੂਠੇ ਨੂੰ ਮੂੰਹ ਲੁਕਾਉਣ ਲਈ ਜਗ੍ਹਾ ਨਹੀਂ ਲੱਭਦੀਸੱਚ ਨੂੰ ਆਪਣੇ ਆਪ ਨੂੰ ਸਿੱਧ ਨਹੀਂ ਕਰਨਾ ਪੈਂਦਾ ਪਰ ਝੂਠ ਨੂੰ ਲੁਕਾਉਣ ਲਈ ਹੋਰ ਸੋ ਝੂਠ ਬੋਲਣੇ ਪੈਂਦੇ ਹਨਝੂਠ ਬੋਲਣ ਲਈ ਜ਼ਮੀਰ ਮਾਰਨੀ ਪੈਂਦੀ ਹੈ ਪਰ ਸੱਚ ਜ਼ਮੀਰ ਨੂੰ ਜਗਾਉਂਦਾ ਹੈ ਅਤੇ ਦੂਜਿਆਂ ਲਈ ਪ੍ਰੇਰਨਾ ਬਣਦਾ ਹੈਰਾਮ ਰਾਜ ਸੱਚ ਕਾਰਨ ਹੀ ਇਤਿਹਾਸ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਬਣ ਗਿਆ ਪਰ ਰਾਵਣ ਰਾਜ ਝੂਠ ਕਾਰਨ ਨਿੰਦਾ ਅਤੇ ਨਫਤਰ ਦਾ ਪ੍ਰਤੀਕ ਬਣ ਗਿਆਸੱਚ ਬੋਲਣ ਵਾਲੇ ਨੂੰ ਵਿਰੋਧ ਅਤੇ ਆਲੋਚਨਾ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ ਪਰ ਉਹ ਹਿੱਕ ਤਾਣਕੇ ਤੁਰਦਾ ਹੈਝੂਠ ਬੋਲਣ ਵਾਲੇ ਦੀ ਲੋਕ ਉਸਦੇ ਸਾਹਮਣੇ ਤਾਂ ਆਲੋਚਨਾ ਨਹੀਂ ਕਰਦੇ ਪਰ ਉਹ ਉਸ ਨੂੰ ਬੁਰਾ ਸਮਝਕੇ ਉਸ ਤੋਂ ਫਾਸਲਾ ਬਣਾ ਲੈਂਦੇ ਹਨ

ਝੂਠ ਬੋਲਕੇ ਲੋਕਾਂ ਤੋਂ ਵੋਟਾਂ ਹਾਸਲ ਕਰਨ ਵਾਲੇ ਸਿਆਸੀ ਨੇਤਾ ਐੱਮ.ਐੱਲ.ਏ, ਐੱਮ.ਪੀ ਅਤੇ ਵਜ਼ੀਰ ਬਣਕੇ ਸੱਤਾ ਦਾ ਸੁਖ ਤਾਂ ਭੋਗ ਜਾਂਦੇ ਹਨ ਪਰ ਉਹ ਉਨ੍ਹਾਂ ਦੇ ਹਰਮਨ ਪਿਆਰੇ ਬਣਕੇ ਉਨ੍ਹਾਂ ਦੇ ਦਿਲਾਂ ਵਿੱਚ ਥਾਂ ਕਦੇ ਨਹੀਂ ਬਣਾ ਪਾਉਂਦੇਸੱਚ ਬੋਲਣ ਵਾਲੇ ਸਿਆਸੀ ਨੇਤਾ ਚੋਣ ਜਿੱਤਣ ਜਾਂ ਨਾ ਜਿੱਤਣ ਪਰ ਉਹ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਲੋਕਾਂ ਦੇ ਚੇਤਿਆਂ ਵਿੱਚ ਵਸੇ ਰਹਿੰਦੇ ਹਨਲਾਲ ਬਹਾਦੁਰ ਸ਼ਾਸਤਰੀ, ਅਟਲ ਬਿਹਾਰੀ ਵਾਜਪਾਈ, ਵੱਲਭ ਭਾਈ ਪਟੇਲ ਅਤੇ ਨੈਲਸਨ ਮੰਡੇਲਾ ਦੀ ਸਚਾਈ ਕਰਕੇ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨਕਈ ਲੋਕ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਹੁਣ ਤਾਂ ਸੱਚ ਦਾ ਜ਼ਮਾਨਾ ਹੀ ਨਹੀਂ ਰਿਹਾ, ਅੱਜ ਕੱਲ੍ਹ ਤਾਂ ਝੂਠਿਆਂ ਦੀ ਹੀ ਪੁੱਛ ਹੈ ਪਰ ਇਹੋ ਜਿਹੀ ਸੋਚ ਉਨ੍ਹਾਂ ਲੋਕਾਂ ਦੀ ਹੀ ਹੁੰਦੀ ਹੈ, ਜਿਹੜੇ ਆਪਣੇ ਆਪ ਤਕ ਮਹਿਦੂਦ ਅਤੇ ਮੌਕਾਪ੍ਰਸਤ ਹੁੰਦੇ ਹਨਪਰਿਵਾਰਕ ਰਿਸ਼ਤਿਆਂ ਵਿੱਚ ਵਿਗਾੜ ਉਦੋਂ ਹੀ ਪੈਣਾ ਸ਼ੁਰੂ ਹੁੰਦਾ ਹੈ ਜਦੋਂ ਪਰਿਵਾਰ ਦੇ ਜੀਆਂ ਦਾ ਝੂਠ ਅਤੇ ਸੱਚ ਵਿੱਚ ਫਰਕ ਕਰਨ ਵਾਲਾ ਨਜ਼ਰੀਆ ਬਿਗੜ ਜਾਂਦਾ ਹੈਪਤੀ ਪਤਨੀ ਜਦੋਂ ਤਕ ਇੱਕ ਦੂਜੇ ਨਾਲ ਸੱਚ ਬੋਲਦੇ ਰਹਿੰਦੇ ਹਨ, ਉਦੋਂ ਤਕ ਉਨ੍ਹਾਂ ਦੇ ਸੰਬੰਧਾਂ ਵਿੱਚ ਮਜ਼ਬੂਤੀ ਅਤੇ ਨੇੜਤਾ ਰਹਿੰਦੀ ਹੈਝੂਠ ਨਾਲ ਉਹ ਕਦੇ ਵੀ ਇੱਕ ਦੂਜੇ ਦੇ ਵਿਸ਼ਵਾਸ ਪਾਤਰ ਨਹੀਂ ਬਣ ਸਕਣਗੇਚੰਗੇ ਸੰਤਾਂ ਅਤੇ ਵਿਦਵਾਨਾਂ ਦੇ ਵਿਚਾਰ ਲੋਕ ਇਸ ਲਈ ਹੀ ਸੁਣਨਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਸ਼ਖਸੀਆਤ ਵਿੱਚੋਂ ਸੱਚ ਨਜ਼ਰ ਆਉਂਦਾ ਹੁੰਦਾ ਹੈ ਕਰਨ ਵੱਡਾ ਯੋਧਾ ਹੋਣ ਦੇ ਬਾਵਜੂਦ ਵੀ ਇਤਿਹਾਸ ਵਿੱਚ ਸਤਿਕਾਰ ਦਾ ਪਾਤਰ ਨਹੀਂ ਬਣ ਸਕਿਆ ਕਿਉਂਕਿ ਉਹ ਦਰਯੋਧਨ ਦੇ ਝੂਠ ਅਤੇ ਬੁਰਾਈ ਦਾ ਸਾਥ ਦੇ ਰਿਹਾ ਸੀਚਾਣਕਿਆ ਅਤੇ ਸੁਕਰਾਤ ਦੇ ਸੱਚ ਨੂੰ ਭਾਵੇਂ ਆਪਣੇ ਸਮੇਂ ਵਿੱਚ ਵਿਰੋਧ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਵੀ ਉਨ੍ਹਾਂ ਦੀ ਸ਼ਖ਼ਸੀਅਤ ਦੀਆਂ ਉਦਾਹਰਣਾਂ ਦੇ ਕੇ ਉਨ੍ਹਾਂ ਨੂੰ ਸਤਿਕਾਰਿਆ ਜਾਂਦਾ ਹੈਸੱਚ ਬੋਲਕੇ ਮਨ ਨੂੰ ਸਕੂਨ ਮਿਲਦਾ ਹੈ ਪਰ ਝੂਠ ਬੋਲਣ ’ਤੇ ਆਪਣੇ ਆਪ ਤੋਂ ਨਫਰਤ ਹੋਣ ਲੱਗ ਜਾਂਦੀ ਹੈ

ਸੱਚ ਜੁਗਾਂ ਜੁਗਾਂਤਰਾਂ ਤੋਂ ਸਨਮਾਨਿਆਂ ਤੇ ਝੂਠ ਨਕਾਰਿਆ ਜਾਂਦਾ ਰਿਹਾ ਹੈਸੱਚ ਦੀ ਹਰ ਕੋਈ ਸੰਗਤ ਕਰਨਾ ਅਤੇ ਝੂਠ ਤੋਂ ਦੂਰ ਰਹਿਣਾ ਚਾਹੁੰਦਾ ਹੈਸੱਚ ਬੋਲਣ ਹੀ ਨਹੀਂ ਸਗੋਂ ਸੁਣਨ ਨੂੰ ਵੀ ਹਿੰਮਤ ਚਾਹੀਦੀ ਹੈ ਸੱਚ ਸੁਣਨ ਅਤੇ ਉਸ ਉੱਤੇ ਵਿਚਾਰ ਕਰਨ ਵਾਲੇ ਆਪਣੇ ਆਪ ਬਾਰੇ ਕਦੇ ਮੁਗਾਲਤੇ ਵਿੱਚ ਨਹੀਂ ਰਹਿੰਦੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4969)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author