VijayKumarPri7ਇਸ ਮੁਲਕ ਦੀਆਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਸਨ। ਇੱਥੇ ਰਿਸ਼ਵਤਬੇਈਮਾਨੀਹੇਰਾਫੇਰੀ ਨਾਂ ਦੀ ਕੋਈ ...
(3 ਅਪਰੈਲ 2024)
ਇਸ ਸਮੇਂ ਪਾਠਕ: 245.


ਮੌਲਾਂ
, ਪਲਾਜ਼ਿਆਂ, ਪਾਰਕਾਂ, ਘਰਾਂ ਵਿੱਚ ਅਤੇ ਜਨਤਕ ਥਾਵਾਂ ਉੱਤੇ ਅੱਜਕਲ ਲੋਕਾਂ ਦੇ ਮੂੰਹਾਂ ਤੋਂ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ, ਹੁਣ ਇਹ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾਹੁਣ ਇੱਥੇ ਬੇਰੋਜ਼ਗਾਰੀ ਵਧ ਰਹੀ ਹੈਜੁਰਮ ਵਧ ਰਹੇ ਹਨਚੋਰੀਆਂ, ਡਕੈਤੀਆਂ, ਗੁੰਡਾਗਰਦੀ ਅਤੇ ਫਿਰੌਤੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈਕਾਰਾਂ ਸ਼ਰੇਆਮ ਚੋਰੀਆਂ ਹੋ ਰਹੀਆਂ ਹਨਚਾਰੇ ਪਾਸੇ ਗੰਦਗੀ ਵਧ ਰਹੀ ਹੈਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਬੇਈਮਾਨੀ ਅਤੇ ਰਿਸ਼ਵਤਖੋਰੀ ਵਧ ਰਹੀ ਹੈਟੈਕਸ ਦੀ ਚੋਰੀ ਵਿੱਚ ਵਾਧਾ ਹੋ ਰਿਹਾ ਹੈਪੁਲਿਸ ਕੋਈ ਕਾਰਵਾਈ ਨਹੀਂ ਕਰਦੀਨੌਜਵਾਨ ਮੁੰਡੇ ਕੁੜੀਆਂ ਅਵਾਰਾਗਰਦੀ ਕਰ ਰਹੇ ਹਨਨਸ਼ਿਆਂ ਦੀ ਵਰਤੋਂ ਅਤੇ ਸਮਗਲਿੰਗ ਦਿਨੋ ਦਿਨ ਵਧ ਰਹੀ ਹੈ ਪਰ ਸਰਕਾਰ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ

ਸੋਸ਼ਲ ਮੀਡੀਆ ਵਿੱਚ ਵੀ ਕੈਨੇਡਾ ਦੀਆਂ ਇਨ੍ਹਾਂ ਸਮੱਸਿਆਵਾਂ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੋਈ ਨਹੀਂ ਦੱਸਦਾਜੇਕਰ ਇਸ ਮੁਲਕ ਵਿੱਚ ਲੋਕਾਂ ਨੂੰ ਇਹ ਸਵਾਲ ਕੀਤਾ ਜਾਵੇ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ ਤਾਂ ਲੋਕ ਬੜੇ ਬੇਹੂਦਾ ਅਤੇ ਊਂਟ ਪਟਾਂਗ ਜਵਾਬ ਦੇਣ ਲੱਗ ਪੈਂਦੇ ਹਨਆਪਣੇ ਅੰਦਰ ਝਾਤ ਕੋਈ ਨਹੀਂ ਮਾਰਦਾ, ਸਗੋਂ ਉਹ ਜਵਾਬ ਦੇਣ ਲੱਗ ਪੈਂਦੇ ਹਨ ਜੋ ਕਿ ਹਵਾ ਵਿੱਚ ਤੀਰ ਚਲਾਉਣ ਦੇ ਬਰਾਬਰ ਹੁੰਦੇ ਹਨਅੱਜਕਲ ਲੋਕਾਂ ਦੇ ਮੂੰਹਾਂ ਤੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਦੀਆਂ ਨੀਤੀਆਂ ਨੇ ਇਸ ਮੁਲਕ ਦਾ ਬੇੜਾ ਗ਼ਰਕ ਕਰ ਦਿੱਤਾ ਹੈਬੱਸ, ਇਨ੍ਹਾਂ ਚੋਣਾਂ ਤੋਂ ਬਾਅਦ ਟਰੂਡੋ ਦੀ ਪਾਰਟੀ ਦੀ ਸਰਕਾਰ ਨਹੀਂ ਆਵੇਗੀਦੂਜੀ ਪਾਰਟੀ ਆ ਕੇ ਸਾਰਾ ਕੁਝ ਠੀਕ ਕਰ ਦੇਵੇਗੀਕਈ ਲੋਕ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਹੁਣ ਇਸ ਦੇਸ਼ ਦੀ ਸਰਕਾਰ ਨੂੰ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਬਲਾਉਣਾ ਬੰਦ ਕਰ ਦੇਣਾ ਚਾਹੀਦਾ ਹੈਜ਼ਿਆਦਾ ਲੋਕਾਂ ਨੂੰ ਬੁਲਾਉਣ ਕਰਕੇ ਹੀ ਇਸ ਮੁਲਕ ਵਿੱਚ ਬੇਰੋਜ਼ਗਾਰੀ, ਮਹਿੰਗਾਈ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ

ਇਹ ਗੱਲ ਉਹੀ ਲੋਕ ਕਹਿੰਦੇ ਹਨ ਜਿਹੜੇ ਆਪ ਕੈਨੇਡਾ ਆ ਗਏ ਹਨ, ਹੁਣ ਉਨ੍ਹਾਂ ਵੱਲੋਂ ਭਾਵੇਂ ਹੋਰ ਕੋਈ ਵੀ ਨਾ ਆਵੇਚੰਗੀ ਗੱਲ ਇਹ ਹੈ ਕਿ ਅਸੀਂ ਲੋਕ ਇਸ ਮੁਲਕ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਲਈ ਸਰਕਾਰਾਂ ਅਤੇ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲੋਂ ਇਹ ਸੋਚੀਏ ਕਿ ਅਸੀਂ ਇਨ੍ਹਾਂ ਸਮੱਸਿਆਵਾਂ ਲਈ ਕਿੰਨੇ ਕੁ ਜ਼ਿੰਮੇਵਾਰ ਹਾਂਪਹਿਲਾਂ ਤਾਂ ਉਨ੍ਹਾਂ ਦੇਸ਼ਾਂ ਅਤੇ ਕਮਿਊਨਟੀ ਦੇ ਅਨੇਕਾਂ ਲੋਕਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਜਿਹੜੇ ਜੁਰਮ, ਚੋਰੀਆਂ ਚਕਾਰੀਆਂ, ਨਸ਼ਿਆਂ ਦੀ ਸਮਗਲਿੰਗ ਕਰਨ ਵਾਲਿਆਂ, ਦੂਜਿਆਂ ਦੀ ਜਾਇਦਾਦ ਉੱਤੇ ਕਬਜ਼ਾ ਕਰਨ, ਕਾਨੂੰਨ ਤੋੜਨ ਵਾਲਿਆਂ, ਕਾਰਾਂ ਚੋਰੀ ਕਰਨ, ਟੈਕਸ ਚੋਰੀ ਕਰਨ ਅਤੇ ਫ਼ਿਰੌਤੀਆਂ ਮੰਗਣ ਵਾਲਿਆਂ ਵਿੱਚ ਸ਼ਾਮਿਲ ਹੁੰਦੇ ਹਨਇਸ ਮੁਲਕ ਵਿੱਚ ਬੇਰੋਜ਼ਗਾਰੀ ਵਧਣ ਦਾ ਕਾਰਨ ਵੱਧ ਲੋਕਾਂ ਦਾ ਆਉਣਾ ਨਹੀਂ ਸਗੋਂ ਉਹ ਅਨੇਕਾਂ ਲੋਕ ਹਨ, ਜਿਹੜੇ ਆਪਣੇ ਬੱਚਿਆਂ ਕੋਲ ਆਉਂਦੇ ਤਾਂ ਘੁੰਮਣ ਫਿਰਨ ਹਨ ਜਾਂ ਉਨ੍ਹਾਂ ਦੇ ਬੱਚੇ ਪਾਲਣ ਹਨ ਪਰ ਜਹਾਜ਼ ਤੋਂ ਉੱਤਰਦਿਆਂ ਹੀ ਨੌਕਰੀਆਂ ਉੱਤੇ ਲੱਗ ਜਾਂਦੇ ਹਨਇਨ੍ਹਾਂ ਲੋਕਾਂ ਵਿੱਚ ਉਹ ਲੋਕ ਵੀ ਹੁੰਦੇ ਹਨ, ਜੋ ਸਰਕਾਰੀ ਪੈਨਸ਼ਨ ਲੈ ਰਹੇ ਹੁੰਦੇ ਹਨ ਅਤੇ ਚੰਗੇ ਪੈਸੇ ਵਾਲੇ ਹੁੰਦੇ ਹਨਉਨ੍ਹਾਂ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਥੋਂ ਵੱਧ ਤੋਂ ਵੱਧ ਡਾਲਰ ਕਮਾਕੇ ਲੈ ਜਾਈਏ

ਇੱਕ ਪਾਸੇ ਸਾਡੇ ਹੀ ਬੱਚੇ ਆਪਣੀ ਫੀਸ ਕੱਢਣ ਲਈ ਅਤੇ ਗੁਜ਼ਾਰਾ ਕਰਨ ਲਈ ਨੌਕਰੀਆਂ ਲੱਭਦੇ ਘੁੰਮਦੇ ਹਨ, ਦੂਜੇ ਪਾਸੇ ਆਪਣੇ ਬੱਚਿਆਂ ਕੋਲ ਆਏ ਅਨੇਕਾਂ ਬਜ਼ੁਰਗ ਘੱਟ ਪੈਸਿਆਂ ਵਿੱਚ ਨੌਕਰੀਆਂ ਕਰਨ ਲੱਗ ਪੈਂਦੇ ਹਨਵਿਦੇਸ਼ੀ ਮੁਲਕਾਂ ਦੇ ਬਹੁਤ ਸਾਰੇ ਲੋਕਾਂ ਨੇ ਇਸ ਮੁਲਕ ਵਿੱਚ ਆਕੇ ਆਪਣੀਆਂ ਬਹੁਤ ਸਾਰੀਆਂ ਬੁਰਾਈਆਂ ਇਸ ਮੁਲਕ ਵਿੱਚ ਫੈਲਾ ਦਿੱਤੀਆਂ ਹਨਇਸ ਮੁਲਕ ਵਿੱਚ ਵਸਦੇ ਪੁਰਾਣੇ ਲੋਕ ਦੱਸਦੇ ਹਨ ਕਿ ਕਿਸੇ ਵੇਲੇ ਸੜਕ ਉੱਤੇ ਪਏ ਇੱਕ ਕਾਗਜ਼ ਦੇ ਟੁਕੜੇ ਨੂੰ ਲੋਕ ਆਪਣੀ ਗੱਡੀ ਤੋਂ ਉੱਤਰਕੇ ਚੁੱਕਕੇ ਕੂੜੇਦਾਨ ਵਿੱਚ ਪਾ ਦਿੰਦੇ ਸਨ, ਕਿਸੇ ਪਾਸੇ ਕੋਈ ਗੰਦਗੀ ਨਜ਼ਰ ਨਹੀਂ ਆਉਂਦੀ ਸੀ ਪਰ ਅੱਜ ਵਿਦੇਸ਼ਾਂ ਤੋਂ ਆ ਕੇ ਵਸੇ ਬਹੁਤ ਸਾਰੇ ਲੋਕ ਕੌਫੀ ਦੇ ਕੱਪ, ਪਾਣੀ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਕੁੱਤਿਆਂ ਦੀ ਟੱਟੀ, ਕੁੜੇ ਦੇ ਪੈਕਟ ਅਤੇ ਚਿਪਸ ਦੇ ਰੈਪਰ ਸੜਕਾਂ ਉੱਤੇ ਅਤੇ ਪਾਰਕਾਂ ਵਿੱਚ ਸੁੱਟ ਦਿੰਦੇ ਹਨ

ਇਸ ਮੁਲਕ ਦੀਆਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਸਨਇੱਥੇ ਰਿਸ਼ਵਤ, ਬੇਈਮਾਨੀ, ਹੇਰਾਫੇਰੀ ਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਅਨੇਕਾਂ ਵਿਦੇਸ਼ੀ ਲੋਕਾਂ ਨੇ ਦੋ ਨੰਬਰ ਵਿੱਚ ਪੀ. ਆਰ ਲੈਣ ਲਈ, ਘਰ ਖਰੀਦਣ ਅਤੇ ਕਿਰਾਏ ਉੱਤੇ ਲੈਣ ਲਈ, ਕਈ ਤਰ੍ਹਾਂ ਦੇ ਲਾਇਸੈਂਸ ਲੈਣ ਲਈ, ਗਲਤ ਵੀਜ਼ਾ ਲੈਣ ਲਈ ਅਤੇ ਬੈਂਕਾਂ ਤੋਂ ਕਰਜ਼ ਲੈਣ ਲਈ ਰਿਸ਼ਵਤ, ਬੇਈਮਾਨੀ ਅਤੇ ਹੇਰਾਫੇਰੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾਵਿਦੇਸ਼ਾਂ ਤੋਂ ਆ ਕੇ ਵਸੇ ਬਹੁਤ ਸਾਰੇ ਲੋਕ ਮਿਹਨਤ ਕਰਨ ਦੀ ਬਜਾਏ ਰਾਤੋ ਰਾਤ ਅਮੀਰ ਹੋਣ ਲਈ ਚੋਰੀਆਂ ਚਕਾਰੀਆਂ ਅਤੇ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਫ਼ਿਰੌਤੀਆਂ ਦੀ ਮੰਗ ਰਹੇ ਹਨਇਸ ਮੁਲਕ ਦੇ ਟ੍ਰੈਫਿਕ ਕਾਨੂੰਨ ਬਹੁਤ ਸਖ਼ਤ ਹਨ ਪਰ ਵਿਦੇਸ਼ਾਂ ਤੋਂ ਆਕੇ ਵਸੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਤੋੜਕੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨਗੱਡੀਆਂ ਦੇ ਪਟਾਕੇ ਵਜਾਕੇ, ਨਸ਼ੇ ਕਰਕੇ, ਤੇਜ਼ ਗੱਡੀਆਂ ਚਲਾਕੇ, ਘਰਾਂ ਦੀ ਨਾਜਾਇਜ਼ ਉਸਾਰੀ ਕਰਕੇ, ਮੌਲਾਂ ਪਲਾਜ਼ਿਆਂ ਅੱਗੇ ਜਨਤਕ ਥਾਵਾਂ ਉੱਤੇ ਸ਼ਰਾਬਾਂ ਪੀ ਕੇ ਭੰਗੜੇ ਪਾਕੇ, ਸਿਨੇਮਾਂ ਘਰਾਂ ਵਿੱਚ ਹੁੜਦੰਗ ਮਚਾਕੇ ਵਿਦੇਸ਼ਾਂ ਤੋਂ ਆਏ ਅਨੇਕਾਂ ਲੋਕ ਕਾਨੂੰਨ ਤੋੜਦੇ ਹਨਕਾਰਾਂ ਚੋਰੀ ਕਰਨ ਵਿੱਚ ਅਨੇਕਾਂ ਵਿਦੇਸ਼ੀ ਲੋਕਾਂ ਦਾ ਨਾਂ ਆਉਂਦਾ ਹੈਇਸ ਮੁਲਕ ਵਿੱਚ ਨਸ਼ਿਆਂ ਦੀ ਸਮਗਲਿੰਗ ਕਰਨ ਦੇ ਦੋਸ਼ਾਂ ਵਿੱਚ ਵਿਦੇਸ਼ਾਂ ਤੋਂ ਆਕੇ ਵਸੇ ਅਨੇਕਾਂ ਲੋਕ ਵੀ ਫੜੇ ਜਾਂਦੇ ਹਨਦੂਜੇ ਦੇਸ਼ਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਆਏ ਮੁੰਡੇ ਕੁੜੀਆਂ ਨਾਲ ਦਾਖਲਿਆਂ, ਫੀਸਾਂ ਅਤੇ ਨਤੀਜਿਆਂ ਨੂੰ ਲੈਕੇ ਹੇਰਾਫੇਰੀ ਉਹੀ ਅਨੇਕਾਂ ਲੋਕ ਕਰਦੇ ਹਨ ਜਿਹੜੇ ਇਸ ਮੁਲਕ ਵਿੱਚ ਵਿਦੇਸ਼ਾਂ ਤੋਂ ਆਕੇ ਆਪਣੇ ਕਾਲਜ ਅਤੇ ਯੂਨੀਵਰਸਿਟੀਆਂ ਚਲਾ ਰਹੇ ਹਨਮਾਨਸਿਕ ਤਣਾਅ, ਬਦਲਾਖੋਰੀ ਅਤੇ ਨਸ਼ਿਆਂ ਕਾਰਨ ਇਸ ਮੁਲਕ ਵਿੱਚ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ

ਭਾਵੇਂ ਇਹ ਜੁਰਮ ਕਰਨ ਲਈ ਇੱਥੋਂ ਦੇ ਅਨੇਕਾਂ ਗੋਰੇ ਲੋਕ ਵੀ ਜ਼ਿੰਮੇਵਾਰ ਹਨ ਪਰ ਕਈ ਦੇਸ਼ਾਂ ਦੇ ਇੱਥੇ ਆਕੇ ਵਸੇ ਲੋਕ ਜੁਰਮ ਕਰਨ ਦੇ ਦੋਸ਼ ਹੇਠ ਫੜੇ ਜਾਂਦੇ ਹਨਵਿਦੇਸ਼ਾਂ ਤੋਂ ਆਕੇ ਕੈਨੇਡਾ ਵਿੱਚ ਵਸਣ ਵਾਲੇ ਲੋਕਾਂ ਨੂੰ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਜੇਕਰ ਇਹ ਮੁਲਕ ਖੁਸ਼ਹਾਲ ਹੋਵੇਗਾ ਤਾਂ ਹੀ ਉਨ੍ਹਾਂ ਦੀ ਜ਼ਿੰਦਗੀ ਖੁਸ਼ਹਾਲ ਹੋਵੇਗੀਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੋਵੇਗਾਸਰਕਾਰ ਕੋਈ ਵੀ ਹੋਵੇ, ਉਹ ਦੇਸ਼ ਹਿਤਾਂ ਨੂੰ ਹੀ ਤਰਜੀਹ ਦੇਵੇਗੀਵਿਦੇਸ਼ਾਂ ਤੋਂ ਆਕੇ ਇਸ ਮੁਲਕ ਵਿੱਚ ਵਸੇ ਹੋਏ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਦੇਸ਼ ਦੀ ਹਾਲਤ ਨੂੰ ਸੁਧਾਰਨ ਲਈ ਕੋਈ ਵੀ ਸਖ਼ਤ ਕਾਨੂੰਨ ਬਣਾ ਸਕਦੀਆਂ ਹਨਕੈਨੇਡਾ ਦੀ ਸਰਕਾਰ ਸਖ਼ਤ ਕਾਨੂੰਨ ਬਣਾਉਣ ਦੀ ਦਿਸ਼ਾ ਵੱਲ ਵਧ ਵੀ ਰਹੀ ਹੈਇਹੋ ਜਿਹੇ ਕਾਨੂੰਨ ਜਿੱਥੇ ਵਿਦੇਸ਼ਾਂ ਤੋਂ ਆਕੇ ਵਸੇ ਲੋਕਾਂ ਲਈ ਸਮੱਸਿਆ ਖੜ੍ਹੀਆਂ ਕਰ ਸਕਦੇ ਹਨ, ਉੱਥੇ ਇਸ ਮੁਲਕ ਵਿੱਚ ਆਉਣ ਵਾਲੇ ਲੋਕਾਂ ਦਾ ਰਾਹ ਵੀ ਬੰਦ ਕਰ ਸਕਦੇ ਹਨਜੇਕਰ ਵਿਦੇਸ਼ਾਂ ਤੋਂ ਆਕੇ ਵਸਣ ਵਾਲੇ ਲੋਕ ਆਪਣੀ ਇਸ ਖੁਸ਼ਹਾਲੀ ਲਈ ਇਸ ਮੁਲਕ ਦੇ ਹਾਲਾਤ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਮੁਲਕ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਉਣੇ ਪੈਣਗੇਆਪਣੀ ਜਿੰਦਗੀ ਦੀ ਉਹ ਹਰ ਬੁਰਾਈ ਜਿਹੜੀ ਇਸ ਮੁਲਕ ਦੀ ਖੁਸ਼ਹਾਲੀ ਨੂੰ ਢਾਹ ਲਗਾਉਂਦੀ ਹੋਵੇ, ਉਸ ਨੂੰ ਛੱਡਣਾ ਪਵੇਗਾਇੱਥੋਂ ਦੀਆਂ ਸਰਕਾਰਾਂ ਵਿਦੇਸ਼ਾਂ ਤੋਂ ਆਕੇ ਵਸੇ ਲੋਕਾਂ ਨੂੰ ਸਿੱਧਾ ਕਦੇ ਨਹੀਂ ਕਹਿਣਗੀਆਂ ਕਿ ਇਹ ਮੁਲਕ ਛੱਡਕੇ ਚਲੇ ਜਾਓ, ਉਹ ਕਾਨੂੰਨ ਬਣਾਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਣਗੀਆਂ ਕਿ ਲੋਕਾਂ ਨੂੰ ਇਹ ਦੇਸ਼ ਛੱਡਕੇ ਜਾਣ ਲਈ ਮਜਬੂਰ ਹੋਣਾ ਪੈ ਜਾਵੇਗਾ, ਹੁਣ ਇਸ ਦੇਸ਼ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਵੀ ਕੀਤੇ ਜਾ ਰਹੇ ਹਨਜੇਕਰ ਇਹੋ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਵਿਦੇਸ਼ੀ ਲੋਕਾਂ ਨੂੰ ਇਹ ਮੁਲਕ ਛੱਡਕੇ ਜਾਣਾ ਪੈ ਜਾਵੇ ਤਾਂ ਇਹ ਸੋਚੋ ਕਿ ਜੋ ਲੋਕ ਆਪਣੇ ਮੁਲਕ ਦੀ ਨਾਗਰਿਕਤਾ ਛੱਡਕੇ ਤੇ ਸਭ ਕੁਝ ਵੇਚਕੇ ਇੱਥੇ ਆ ਵਸੇ ਹਨ, ਉਨ੍ਹਾਂ ਦਾ ਕੀ ਬਣੇਗਾ? ਇੱਥੋਂ ਦੇ ਵਸਨੀਕ ਗੋਰਿਆਂ ਨੂੰ ਜਿਹੜੇ ਉਹ ਜੁਰਮ ਕਰਨ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਉਨ੍ਹਾਂ ਕਾਨੂੰਨਾਂ ਦਾ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਨੇ ਤਾਂ ਇੱਥੇ ਹੀ ਰਹਿਣਾ ਹੋਵੇਗਾਇਸ ਮੁਲਕ ਦੀਆਂ ਸਰਕਾਰਾਂ ਨੂੰ ਵੀ ਇਸ ਮੁਲਕ ਦੀ ਖੁਸ਼ਹਾਲੀ ਨੂੰ ਢਾਹ ਲਾਉਣ ਵਾਲੀਆਂ ਨੀਤੀਆਂ ਬਾਰੇ ਵਿਚਾਰ ਕਰਨਾ ਪਵੇਗਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4861)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author