VijayKumarPri 7ਜੇਕਰ ਅਸੀਂ ਸੱਚਮੁੱਚ ਸਾਫ ਸੁਥਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਜ਼ਿੰਦਗੀ ਦੇ ਤਣਾਅ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਅਤੇ ਆਪਣੇ ...
(18 ਜੂਨ 2024)
ਇਸ ਸਮੇਂ ਪਾਠਕ: 180.


ਜੇਕਰ ਸਮਾਜਿਕ ਜ਼ਿੰਦਗੀ ਨੂੰ ਵਾਚਿਆ ਜਾਵੇ ਤਾਂ ਇੰਜ ਜਾਪਦਾ ਹੈ ਕਿ ਲੋਕ ਆਪਣੀ ਜ਼ਿੰਦਗੀ ਦੀ ਹਕੀਕਤ ਤੋਂ ਲਾਂਭੇ ਹੁੰਦੇ ਜਾ ਰਹੇ ਹਨ
ਟੈਲੀਵਿਜ਼ਨ ਦੇ ਲੜੀਵਾਰ ਨਾਟਕਾਂ ਦੇ ਪਾਤਰਾਂ ਦੇ ਚਰਿੱਤਰ ਮ੍ਰਿਗ ਤ੍ਰਿਸ਼ਨਾ ਵਾਂਗ ਹੁੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸਾਡੀ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ ਹੁੰਦੀਅਸੀਂ ਇਹ ਵੀ ਜਾਣਦੇ ਹੁੰਦੇ ਹਾਂ ਕਿ ਇਹ ਲੜੀਵਾਰ ਨਾਟਕ ਕੇਵਲ ਸਾਡੇ ਮਨੋਰੰਜਨ ਲਈ ਪੇਸ਼ ਕੀਤੇ ਜਾਂਦੇ ਹਨ ਪਰ ਫਿਰ ਵੀ ਟੈਲੀਵਿਜ਼ਨ ’ਤੇ ਪੇਸ਼ ਕੀਤੇ ਜਾ ਰਹੇ ਨਾਟਕਾਂ ਦੇ ਪਾਤਰਾਂ ਦੇ ਜੀਵਨ ਵਿੱਚ ਅਸੀਂ ਐਨੀ ਬੁਰੀ ਤਰ੍ਹਾਂ ਖੁੱਭ ਜਾਂਦੇ ਹਾਂ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਭੁੱਲਕੇ ਉਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲੱਗ ਪੈਂਦੇ ਹਾਂਸਾਡੇ ਘਰਾਂ ਵਿੱਚ ਟੈਲੀਵਿਜ਼ਨ ਉੱਤੇ ਪੇਸ਼ ਕੀਤੇ ਜਾਣ ਵਾਲੇ ਇਹ ਲੜੀਵਾਰ ਨਾਟਕ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਤਕ ਚੱਲਦੇ ਰਹਿੰਦੇ ਹਨਇਹ ਲੜੀਵਾਰ ਨਾਟਕ ਇੱਕ ਨਸ਼ੇ ਵਾਂਗ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨਜੇਕਰ ਬਿਜਲੀ ਚਲੇ ਜਾਣ ਕਾਰਨ ਜਾਂ ਫਿਰ ਹੋਰ ਕਿਸੇ ਕਾਰਨ ਕਿਸੇ ਲੜੀਵਾਰ ਨਾਟਕ ਦੀ ਲੜੀ ਨਾ ਵੇਖੀ ਜਾ ਸਕੇ ਤਾਂ ਘਰ ਵਿੱਚ ਕੋਈ ਬੜੀ ਘਟਨਾ ਘਟ ਜਾਣ ਵਰਗੀ ਹਾਲਤ ਹੋ ਜਾਂਦੀ ਹੈਰੋਟੀ ਖਾਣ ਨੂੰ ਦਿਲ ਨਹੀਂ ਕਰਦਾਸਾਰਾ ਦਿਨ ਇਸੇ ਗੱਲ ਦਾ ਜ਼ਿਕਰ ਹੁੰਦਾ ਰਹਿੰਦਾ ਹੈ ਕਿ ਮੇਰੀ ਤਾਂ ਨਾਟਕ ਦੀ ਲੜੀ ਵੇਖਣ ਤੋਂ ਰਹਿ ਗਈ ਹੈ

ਜੇਕਰ ਨਾਟਕ ਵੇਖਦਿਆਂ ਵਿੱਚ ਕੋਈ ਬੋਲ ਪਵੇ, ਕੋਈ ਆ ਜਾਵੇ, ਬੱਚੇ ਤੰਗ ਕਰਨ ਲੱਗ ਪੈਣ ਜਾਂ ਫਿਰ ਕੋਈ ਕੰਮ ਕਰਨਾ ਪੈ ਜਾਵੇ ਤਾਂ ਘਰ ਵਿੱਚ ਹਾਲਤ ਵੇਖਣ ਵਾਲੀ ਹੋ ਜਾਂਦੀ ਹੈਜੇਕਰ ਲੜੀਵਾਰ ਵੇਖਦਿਆਂ ਬੱਚੇ ਸਕੂਲ ਤੋਂ ਆ ਜਾਣ ਤਾਂ ਲੜੀਵਾਰ ਨਾਟਕ ਦੇ ਖਤਮ ਹੋਣ ਤਕ ਬੱਚਿਆਂ ਤੋਂ ਉਡੀਕ ਕਰਵਾਈ ਜਾਂਦੀ ਹੈਅਸੀਂ ਲੜੀਵਾਰ ਨਾਟਕ ਵੇਖਦਿਆਂ ਇਹ ਗੱਲ ਕਿਉਂ ਨਹੀਂ ਪੜ੍ਹਦੇ ਕਿ ਨਾਟਕ ਦੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨਅਸੀਂ ਪਾਤਰਾਂ ਦੀ ਪੇਸ਼ਕਾਰੀ ਦੇ ਪ੍ਰਭਾਵ ਵਿੱਚ ਆਕੇ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਊਣ ਦਾ ਯਤਨ ਕਰ ਲੱਗ ਪੈਂਦੇ ਹਾਂਅਸੀਂ ਉਨ੍ਹਾਂ ਲੜੀਵਾਰ ਨਾਟਕਾਂ ਦੇ ਪਾਤਰਾਂ ਵਾਂਗ ਆਪਣੇ ਸਰੀਰ ਉੱਤੇ ਟੈਟੂ, ਹੇਅਰ ਸਟਾਈਲ ਅਤੇ ਪਹਿਰਾਵਾ ਬਣਾਉਣ ਲੱਗ ਪੈਂਦੇ ਹਾਂ। ਇਨ੍ਹਾਂ ਲੜੀਵਾਰ ਨਾਟਕਾਂ ਵਿੱਚ ਇੱਕ ਔਰਤ ਅਤੇ ਮਰਦ ਵੱਲੋਂ ਤਿੰਨ ਚਾਰ ਵਿਆਹ ਕਰਵਾਉਣੇ, ਬਿਨਾਂ ਵਿਆਹ ਤੋਂ ਰਹਿਣਾ, ਵਿਵਾਹਤ ਜ਼ਿੰਦਗੀ ਜਿਉਂਦਿਆਂ ਪਤੀ ਪਤਨੀ ਵੱਲੋਂ ਕਿਸੇ ਦੂਜੇ ਨਾਲ ਸੰਬੰਧ ਬਣਾਉਣੇ, ਔਰਤਾਂ ਵੱਲੋਂ ਸਿਗਰੇਟ ਸ਼ਰਾਬ ਦੀ ਵਰਤੋਂ, ਜ਼ਿੰਦਗੀ ਜਿਊਣ ਦੇ ਅਜੀਬ ਢੰਗ ਤਰੀਕੇ, ਸੱਸਾਂ ਨੂੰਹਾਂ, ਦਰਾਣੀਆਂ ਜਿਠਾਣੀਆਂ, ਪਤੀ ਪਤਨੀਆਂ, ਔਲਾਦ ਅਤੇ ਮਾਂ ਬਾਪ ਤੇ ਹੋਰ ਪਰਿਵਾਰਕ ਰਿਸ਼ਤਿਆਂ ਵਿੱਚ ਇੱਕ ਦੂਜੇ ਦੇ ਵਿਰੁੱਧ ਡਰਾਮੇ ਰਚਣੇ, ਇਹ ਜੋ ਕੁਝ ਨਾਟਕਾਂ ਵਿੱਚ ਦਿਖਾਇਆ ਜਾ ਰਿਹਾ ਹੈ, ਉਹ ਕਿਤੇ ਨਾ ਕਿਤੇ ਸਾਡੀ ਨਿੱਜੀ ਜ਼ਿੰਦਗੀ ਵਿੱਚ ਵੀ ਦਾਖਲ ਹੁੰਦਾ ਜਾ ਰਿਹਾ ਹੈ ਕਿਉਂਕਿ ਅਸੀਂ ਇਨ੍ਹਾਂ ਨਾਟਕਾਂ ਨੂੰ ਵੇਖਕੇ ਆਪਣੇ ਆਪ ਨੂੰ ਮਨੋਰੰਜਨ ਤੱਕ ਸੀਮਤ ਨਹੀਂ ਰੱਖ ਪਾਉਂਦੇਮਾਪਿਆਂ ਦਾ ਬਿਰਧ ਆਸ਼ਰਮਾਂ ਵਿੱਚ ਪਹੁੰਚਣਾ ਸਾਡੇ ਸੱਭਿਆਚਾਰ ਦੀ ਮਰਯਾਦਾ ਟੱਪਦੀ ਨਾਟਕਾਂ ਦੇ ਪਾਤਰਾਂ ਦੀ ਫੈਸ਼ਨ ਪ੍ਰਸਤੀ, ਘਰਾਂ ਵਿੱਚ ਰੋਟੀ ਅਤੇ ਸਿਹਤਮੰਦ ਭੋਜਨ ਦੀ ਬਜਾਏ ਫਾਸਟ ਫੂਡ ਦੀ ਤੇਜ਼ੀ ਨਾਲ ਵਧ ਰਹੀ ਵਰਤੋਂ, ਔਲਾਦ ਦਾ ਆਪਣੇ ਮਾਪਿਆਂ ਦੇ ਵਿਰੁੱਧ ਮਰਯਾਦਾ ਨੂੰ ਭੁੱਲਕੇ ਵਧ ਰਿਹਾ ਬਾਗੀਪੁਣਾ, ਪ੍ਰੇਮ ਵਿਆਹਾਂ ਦੀ ਗਿਣਤੀ ਵਿੱਚ ਹੋ ਰਿਹਾ ਤੇਜ਼ੀ ਨਾਲ ਵਾਧਾ, ਅਦਾਲਤਾਂ ਵਿੱਚ ਤਲਾਕ ਦੀਆਂ ਘਟਨਾਵਾਂ ਦੀ ਵਧ ਰਹੀ ਗਿਣਤੀ, ਪਰਿਵਾਰਕ ਰਿਸ਼ਤਿਆਂ ਵਿੱਚ ਪੈਦਾ ਹੋ ਰਹੀ ਹਉਮੈ, ਝਗੜੇ ਅਤੇ ਤਣਾਅ, ਇਹ ਸਾਰਾ ਕੁਝ ਇਨ੍ਹਾਂ ਲੜੀਵਾਰ ਨਾਟਕਾਂ ਦਾ ਸਾਡੀ ਜ਼ਿੰਦਗੀ ਉੱਤੇ ਵਧ ਰਿਹਾ ਪ੍ਰਭਾਵ ਹੈਵਿਖਾਵਾ, ਹੋਟਲਾਂ ਵਿੱਚ ਪਾਰਟੀਆਂ ਕਰਨੀਆਂ, ਜਨਮ ਦਿਨ ਮਨਾਉਣ ਦੇ ਨਵੇਂ ਨਵੇਂ ਢੰਗ, ਫਜ਼ੂਲਖਰਚੀ, ਆਮਦਨ ਤੋਂ ਵੱਧ ਖਰਚ, ਆਂਢੀਆਂ ਗੁਆਂਢੀਆਂ ਦੀ ਰੀਸੋ ਰੀਸੀ ਹਿੰਮਤ ਨਾ ਹੋਣ ਦੇ ਬਾਵਜੂਦ ਵੀ ਕਰਜ਼ਾ ਚੁੱਕਕੇ ਘਰ ਵਿੱਚ ਸਾਰੀਆਂ ਸਹੂਲਤਾਂ ਦੀ ਦੌੜ, ਬਦਲੇ ਦੀ ਭਾਵਨਾ, ਅਸਹਿਣਸ਼ੀਲਤਾ, ਪਰਿਵਾਰਾਂ ਦਾ ਇਕੱਠ ਟੁੱਟਣਾ, ਐਸ਼ਪ੍ਰਸਤੀ ਵਾਲੀ ਜ਼ਿੰਦਗੀ ਜਿਊਣ ਦੀ ਦੌੜ, ਇਹ ਸਾਰਾ ਕੁਝ ਇਨ੍ਹਾਂ ਲੜੀਵਾਰ ਨਾਟਕਾਂ ਦੇ ਪ੍ਰਭਾਵ ਕਾਰਨ ਹੀ ਹੈ

ਇਨ੍ਹਾਂ ਟੈਲੀਵਿਜ਼ਨ ਲੜੀਵਾਰ ਨਾਟਕਾਂ ਦੇ ਪਾਤਰਾਂ ਦੀ ਭੂਮਿਕਾ ਨੂੰ ਕੇਵਲ ਮਨੋਰੰਜਨ ਦੇ ਸਾਧਨ ਨਾ ਸਮਝਕੇ ਜ਼ਿੰਦਗੀ ਦਾ ਸੱਚ ਸਮਝ ਬੈਠਣਾ ਮਨੁੱਖੀ ਜ਼ਿੰਦਗੀ ਨੂੰ ਬਹੁਤ ਢਾਹ ਲਾ ਰਿਹਾ ਹੈਅਸੀਂ ਸਭ ਕੁਝ ਸਮਝਦੇ ਹੋਏ ਵੀ ਠਗੇ ਜਾ ਰਹੇ ਹਾਂਅਸੀਂ ਦੋਹਰੀ ਜਿੰਦਗੀਂ ਜਿਊਣ ਲਈ ਮਜਬੂਰ ਹੋ ਰਹੇ ਹਾਂਸਾਡਾ ਇੱਕ ਦੂਜੇ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਜ਼ਿੰਦਗੀ ਦਾ ਰਸ ਬੇਸੁਆਦਾ ਹੁੰਦਾ ਜਾ ਰਿਹਾ ਹੈਅਸੀਂ ਘਰ ਵਿੱਚ ਇਕੱਠੇ ਹੁੰਦੇ ਹੋਏ ਵੀ ਇੱਕ ਦੂਜੇ ਲਈ ਅਜਨਬੀ ਹੁੰਦੇ ਜਾ ਰਹੇ ਹਾਂਮਨੁੱਖੀ ਦਿਮਾਗਾਂ ਉੱਤੇ ਤਣਾਅ ਅਤੇ ਦਬਾਅ ਵਧਦਾ ਜਾ ਰਿਹਾ ਹੈ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈਸਾਡੇ ਪਰਿਵਾਰਕ ਰਿਸ਼ਤਿਆਂ ਦੀਆਂ ਕੰਧਾਂ ਉੱਚੀਆਂ ਅਤੇ ਤਰੇੜਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ, ਪਰਿਵਾਰ ਬਿਖਰਦੇ ਜਾ ਰਹੇ ਹਨਅਸੀਂ ਸਮਝੌਤਿਆਂ ਵਾਲੀ ਜ਼ਿੰਦਗੀ ਜਿਊਣ ਦੀ ਸਥਿਤੀ ਵਿੱਚ ਪਹੁੰਚ ਚੁੱਕੇ ਹਾਂਜੇਕਰ ਅਸੀਂ ਸੱਚਮੁੱਚ ਸਾਫ ਸੁਥਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਜ਼ਿੰਦਗੀ ਦੇ ਤਣਾਅ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਅਤੇ ਆਪਣੇ ਰਿਸ਼ਤਿਆਂ ਦਾ ਅਨੰਦ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਲੜੀਵਾਰ ਨਾਟਕਾਂ ਨੂੰ ਮਨੋਰੰਜਨ ਤਕ ਸੀਮਤ ਰੱਖਣਾ ਪਵੇਗਾ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5063)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author