VijayKumarPri 7ਇੱਕ ਬਜ਼ੁਰਗ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਦਾਹ-ਸੰਸਕਾਰ ਅਤੇ ਕਿਰਿਆ ਕਰਮ ਦਾ ਖਰਚ ...
(1 ਜੂਨ 2025)


ਮਰਹੂਮ ਰਾਸ਼ਟਪਤੀ ਏ.ਪੀ.ਜੇ ਅਬਦੁੱਲ ਕਲਾਮ ਦਾ ਕਹਿਣਾ ਸੀ ਕਿ ਬਜ਼ੁਰਗ ਪਰਿਵਾਰਾਂ ਦੀਆਂ ਅਨਮੋਲ ਲਾਇਬਰੇਰੀਆਂ ਹੁੰਦੇ ਹਨ
ਉਨ੍ਹਾਂ ਦੀ ਮੌਤ ਲਾਇਬਰੇਰੀ ਦਾ ਤਬਾਹ ਹੋਣਾ ਹੁੰਦਾ ਹੈਸ਼੍ਰੀ ਕਲਾਮ ਦੇ ਇਸ ਕਥਨ ਬਾਰੇ ਜੇਕਰ ਸੰਵੇਦਨਸ਼ੀਲਤਾ, ਡੁੰਘਾਈ ਅਤੇ ਤਹੱਮਲ ਨਾਲ ਵਿਚਾਰ ਕੀਤਾ ਜਾਵੇ ਤਾਂ ਉਨ੍ਹਾਂ ਦਾ ਇਹ ਕਥਨ ਨੌਜਵਾਨ ਪੀੜ੍ਹੀ ਲਈ ਇੱਕ ਲਾਈਟ ਹਾਊਸ ਵਾਂਗ ਹੈਹਰ ਬਜ਼ੁਰਗ ਪੀੜ੍ਹੀ ਕੋਲ ਜ਼ਿੰਦਗੀ ਜਿਊਣ ਦੇ ਗੁਰਾਂ, ਤਜਰਬਿਆਂ, ਅਨੁਭਵਾਂ ਦਾ ਇੱਕ ਅਨਮੋਲ ਖਜ਼ਾਨਾ ਹੁੰਦਾ ਹੈਉਨ੍ਹਾਂ ਕੋਲ ਆਪਣੀ ਜ਼ਿੰਦਗੀ ਦੇ ਹੰਢਾਏ ਦੁੱਖਾਂ-ਸੁੱਖਾਂ, ਝੱਲੀਆਂ ਤਕਲੀਫ਼ਾਂ ਅਤੇ ਵੇਖੇ ਮਾੜੇ ਵਕਤਾਂ ਦਾ ਅਨੁਭਵ, ਅਹਿਸਾਸ ਅਤੇ ਤਜਰਬਾ ਹੁੰਦਾ ਹੈਦੁਸ਼ਵਾਰੀਆਂ ਅਤੇ ਮਜਬੂਰੀਆਂ ਵਿੱਚ ਹੌਸਲਾ ਰੱਖਣ ਦਾ ਸੁਨੇਹਾ ਹੁੰਦਾ ਹੈਉਨ੍ਹਾਂ ਕੋਲ ਸਮੱਸਿਆਵਾਂ ਨਾਲ ਨਜਿੱਠਣ ਦੇ ਸਬਕ ਅਤੇ ਨਸੀਹਤ ਹੁੰਦੀ ਹੈਉਨ੍ਹਾਂ ਦੇ ਜ਼ਿੰਦਗੀ ਦੇ ਇਹ ਕੌੜੇ-ਮਿੱਠੇ ਅਨੁਭਵ, ਤਜਰਬੇ ਅਤੇ ਅਹਿਸਾਸ ਉਨ੍ਹਾਂ ਦੀ ਜ਼ਿੰਦਗੀ ਰੂਪੀ ਲਾਇਬਰੇਰੀ ਦੀਆਂ ਅਨਮੋਲ ਪੁਸਤਕਾਂ ਹੁੰਦੀਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰੀਆਂ ਬਣਦੀਆਂ ਹਨਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਇੱਕ ਕਹਾਵਤ ਵਜੋਂ ਸੁਣੀ ਜਾਂਦੀ ਹੈ ਕਿ ਜਿਨ੍ਹਾਂ ਘਰਾਂ ਵਿੱਚ ਬਜ਼ੁਰਗ ਹੁੰਦੇ ਹਨ, ਉਨ੍ਹਾਂ ਘਰਾਂ ਵਿੱਚ ਸਮੱਸਿਆਵਾਂ ਬਹੁਤਾ ਸਮਾਂ ਨਹੀਂ ਠਹਿਰਦੀਆਂ ਕਿਉਂਕਿ ਬਜ਼ੁਰਗ ਉਨ੍ਹਾਂ ਸਮੱਸਿਆਵਾਂ ਦਾ ਹੱਲ ਆਪਣੀ ਸਿਆਣਪ ਨਾਲ ਛੇਤੀ ਹੀ ਲੱਭ ਲੈਂਦੇ ਹਨਪਾਕਿਸਤਾਨ ਦੇ ਪ੍ਰਸਿੱਧ ਵਿਦਵਾਨ ਡਾਕਟਰ ਜਾਵੇਦ ਇਕਬਾਲ ਦਾ ਕਹਿਣਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਬਜ਼ੁਰਗ ਨਹੀਂ ਹੁੰਦੇ, ਉਹ ਘਰ ਮਲਾਹ ਵਿਹੂਣੀ ਕਿਸ਼ਤੀ ਵਾਂਗ ਹੁੰਦੇ ਹਨ ਪਰ ਜਿਨ੍ਹਾਂ ਘਰਾਂ ਵਿੱਚ ਬਜ਼ੁਰਗਾਂ ਦੇ ਹੁੰਦੇ ਹੋਏ ਵੀ ਉਨ੍ਹਾਂ ਦੀ ਔਲਾਦ ਵੱਲੋਂ ਉਨ੍ਹਾਂ ਦੀ ਕਦਰ ਨਹੀਂ ਕੀਤੀ ਜਾਂਦੀ, ਉਹ ਘਰ ਸਦਾ ਹੀ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਹਨਕਿਸੇ ਪਰਿਵਾਰ ਵਿੱਚ ਬਜ਼ੁਰਗ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਨੂੰ ਪਗੜੀ ਦੇਣ ਦਾ ਮਤਲਬ ਉਸ ਤੋਂ ਬਾਅਦ ਉਨ੍ਹਾਂ ਦਾ ਬਜ਼ੁਰਗ ਹੋਣਾ ਹੁੰਦਾ ਹੈ

ਕੇਵਲ ਮਾਂ-ਬਾਪ, ਦਾਦਾ-ਦਾਦੀ, ਤਾਏ-ਚਾਚੇ ਅਤੇ ਤਾਈਆਂ-ਚਾਚੀਆਂ ਹੀ ਬਜ਼ੁਰਗ ਨਹੀਂ ਹੁੰਦੇ ਸਗੋਂ ਬੜੇ ਭਰਾ-ਭਰਜਾਈਆਂ ਵੀ ਬਜ਼ੁਰਗ ਹੀ ਹੁੰਦੇ ਹਨ ਬਜ਼ੁਰਗਾਂ ਨੂੰ ਪਰਿਵਾਰਾਂ ਦੇ ਪੁਲ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਜਿਊਂਦੇ ਰਹਿਣ ਤਕ ਸਾਰੇ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨਸਾਰੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ ਬਜ਼ੁਰਗਾਂ ਦੇ ਅੱਖਾਂ ਮੀਟਦਿਆਂ ਹੀ ਸਾਰਿਆਂ ਦੇ ਰਸਤੇ ਵੱਖਰੇ-ਵੱਖਰੇ ਹੋ ਜਾਂਦੇ ਹਨਇੱਕ ਬਜ਼ੁਰਗ ਨੇ ਆਪਣੇ ਪੁੱਤਰ ਦਾ ਰਿਸ਼ਤਾ ਅਮੀਰ ਪਰਿਵਾਰ ਦੀ ਕੁੜੀ ਨੂੰ ਛੱਡਕੇ ਗਰੀਬ ਪਰਿਵਾਰ ਦੀ ਕੁੜੀ ਨਾਲ ਕੀਤਾਪਰਿਵਾਰ ਦੇ ਦੂਜੇ ਮੈਂਬਰਾਂ ਨੇ ਉਸ ਬਜ਼ੁਰਗ ਨੂੰ ਸਵਾਲ ਕੀਤਾ, “ਲਾਲਾ ਜੀ, ਤੁਸੀਂ ਅਮੀਰ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਛੱਡਕੇ ਗਰੀਬ ਪਰਿਵਾਰ ਵਿੱਚ ਆਪਣੇ ਮੁੰਡੇ ਦਾ ਰਿਸ਼ਤਾ ਕਿਉਂ ਕੀਤਾ?” ਉਸ ਬਜ਼ੁਰਗ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਹੀ ਸੂਝ-ਬੂਝ ਵਾਲਾ ਸੀਉਸਨੇ ਕਿਹਾ, “ਗਰੀਬੀ ਮਿਹਨਤ ਕਰਕੇ ਅਮੀਰੀ ਵਿੱਚ ਬਦਲੀ ਜਾ ਸਕਦੀ ਹੈ ਪਰ ਮੂਰਖਤਾ ਅਕਲ ਮੰਦੀ ਵਿੱਚ ਨਹੀਂ ਬਦਲੀ ਜਾ ਸਕਦੀ

ਨਵੀਂ ਪੀੜ੍ਹੀ ਨੂੰ ਇਨ੍ਹਾਂ ਬਜ਼ੁਰਗ ਲਾਇਬਰੇਰੀਆਂ ਦੀ ਕਦਰ ਕਰਨੀ ਚਾਹੀਦੀ ਹੈਇਨ੍ਹਾਂ ਦੇ ਅਨੁਭਵਾਂ, ਤਜਰਬਿਆਂ ਅਤੇ ਇਹਸਾਸਾਂ ਨੂੰ ਆਪਣੀ ਜ਼ਿੰਦਗੀ ਦੇ ਸਬਕ ਬਣਾਉਣਾ ਚਾਹੀਦਾ ਹੈ। ਪਰ ਅੱਜ ਦੇ ਜੁੱਗ ਵਿੱਚ ਨਵੀਂ ਪੀੜ੍ਹੀ ਨਿੱਜਤਾ, ਸਵਾਰਥ, ਹਉਮੈਂ, ਭੌਤਿਕਵਾਦ, ਅਕ੍ਰਿਤਘਣਤਾ ਅਸਹਿਣਸ਼ੀਲਤਾ, ਬੇਸਮਝੀ ਅਤੇ ਤਿਆਗ ਵਿਹੂਣਤਾ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ ਜਿਸ ਔਲਾਦ ਨੂੰ ਉਨ੍ਹਾਂ ਨੇ ਪਾਲ ਪੋਸ ਕੇ, ਪੜ੍ਹਾਕੇ ਰੋਟੀ-ਰੋਜ਼ੀ ਜੋਗਾ ਕੀਤਾ ਹੁੰਦਾ ਹੈ, ਜਿਨ੍ਹਾਂ ਤੋਂ ਉਨ੍ਹਾਂ ਨੇ ਆਪਣੇ ਬੁਢਾਪੇ ਦੀ ਡੰਗੋਰੀ ਹੋਣ ਦੀ ਉਮੀਦ ਰੱਖੀ ਹੁੰਦੀ ਹੈ, ਉਹ ਔਲਾਦ ਆਪਣੇ ਬਜ਼ੁਰਗਾਂ ਨੂੰ ਬੋਝ ਸਮਝਣ ਲੱਗ ਪੈਂਦੀ ਹੈਬਜ਼ੁਰਗ ਆਪਣੀ ਔਲ਼ਾਦ ਦੇ ਵਤੀਰੇ ਤੋਂ ਤੰਗ ਆਕੇ ਮੌਤ ਉਡੀਕਣ ਲੱਗ ਪੈਂਦੇ ਹਨਉਨ੍ਹਾਂ ਨੂੰ ਆਪਣੀ ਜ਼ਿੰਦਗੀ ਬੋਝ ਅਤੇ ਨਰਕ ਲੱਗਣ ਲੱਗ ਪੈਂਦੀ ਹੈਉਹ ਸਮਾਜ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਲਈ ਤਰਸ ਦੇ ਪਾਤਰ ਬਣਕੇ ਰਹਿ ਜਾਂਦੇ ਹਨਉਨ੍ਹਾਂ ਨੂੰ ਇਕੱਲਤਾ ਦਾ ਸੰਤਾਪ ਭੋਗਣਾ ਪੈ ਜਾਂਦਾ ਹੈਔਲਾਦ ਦੇ ਇਹੋ ਜਿਹੇ ਅਕ੍ਰਿਤਘਣ ਵਤੀਰੇ ਕਾਰਨ ਇਹ ਬਜ਼ੁਰਗ ਰੂਪੀ ਲਾਇਬਰੇਰੀਆਂ ਘਰਾਂ ਦੇ ਸਟੋਰਾਂ, ਬਿਰਧ ਆਸ਼ਰਮਾਂ ਵਿੱਚ ਪਹੁੰਚ ਰਹੀਆਂ ਹਨਇੱਕ ਬਜ਼ੁਰਗ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਦਾਹ-ਸੰਸਕਾਰ ਅਤੇ ਕਿਰਿਆ ਕਰਮ ਦਾ ਖਰਚ ਬਿਰਧ ਆਸ਼ਰਮ ਵਿੱਚ ਜਮ੍ਹਾਂ ਕਰਵਾ ਦਿੱਤਾ ਕਿਉਂਕਿ ਉਸ ਨੂੰ ਨਾ ਕੋਈ ਦੇਖਣ ਆਉਂਦਾ ਸੀ ਅਤੇ ਨਾ ਹੀ ਮਿਲਣਜਦੋਂ ਤੋਂ ਸਾਡੇ ਪਰਿਵਾਰਾਂ ਵਿੱਚ ਇਨ੍ਹਾਂ ਬਜ਼ੁਰਗ ਰੂਪੀ ਲਾਇਬਰੇਰੀਆਂ ਦੀ ਬੇਅਦਬੀ ਹੋਣੀ ਸ਼ੁਰੂ ਹੋਈ ਹੈ, ਉਦੋਂ ਤੋਂ ਅਦਾਲਤਾਂ ਵਿੱਚ ਤਲਾਕ, ਆਪਸੀ ਝਗੜਿਆਂ ਦੇ ਮੁਕੱਦਮੇ ਵਧਦੇ ਜਾ ਰਹੇ ਹਨਪਰਿਵਾਰ ਟੁੱਟਦੇ ਜਾ ਰਹੇ ਹਨਨਸ਼ਿਆਂ ਅਤੇ ਖੁਦਕੁਸ਼ੀਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈਨਵੀਂ ਪੀੜ੍ਹੀ ਵਿੱਚ ਤਲਖ਼ੀ, ਬਦਲੇ, ਗੁੱਸੇ, ਹਉਮੈਂ ਦੀ ਭਾਵਨਾ ਵਧ ਰਹੀ ਹੈ ਕਿਉਂਕਿ ਇਹ ਨਵੀਂ ਪੀੜ੍ਹੀ ਬਜ਼ੁਰਗਾਂ ਦੀ ਨਸੀਹਤ ਅਤੇ ਸਿੱਖਿਆ ਦੇ ਸਬਕ ਤੋਂ ਵਿਹੂਣੀ ਹੁੰਦੀ ਜਾ ਰਹੀ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author