VijayKumarPri 7ਮਨੁੱਖ ਦਾ ਚੰਗਾ ਮਾੜਾ ਵਰਤਾਓ ਹੀ ਸਮਾਜ ਵਿੱਚ ਉਸਦਾ ਚੰਗਾ ਮਾੜਾ ਪ੍ਰਭਾਵ ਪੈਦਾ ਕਰਦਾ ਹੈ। ਚੰਗੇ ਮਾੜੇ ...
(25 ਅਪਰੈਲ 2025)


ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਮਨੁੱਖ ਦੇ ਜਨਮ ਲੈਂਦਿਆਂ ਹੀ ਅਰੰਭ ਹੋ ਜਾਂਦੀ ਹੈ
ਉਮਰ ਦੇ ਅੱਡ-ਅੱਡ ਪੜਾਵਾਂ ਵਿੱਚੋਂ ਗੁਜ਼ਰਦਿਆਂ ਮਨੁੱਖ ਦੇ ਗਿਆਨ ਪ੍ਰਾਪਤੀ ਦੇ ਸੋਮੇ ਵੀ ਬਦਲਦੇ ਜਾਂਦੇ ਹਨਉਹ ਆਪਣੇ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ, ਪ੍ਰਕਿਤਰਤੀ, ਪ੍ਰਮਾਤਮਾ ਵਿਗਿਆਨ ਅਤੇ ਜ਼ਿੰਦਗੀ ਦੇ ਅਨੇਕਾਂ ਪੱਖਾਂ ਬਾਰੇ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੰਦਾ ਹੈ ਸਕੂਲ, ਕਾਲਜ, ਯੂਨੀਵਰਸਟੀਆਂ ਅਤੇ ਹੋਰ ਸਿੱਖਿਆ ਸੰਸਥਾਨ ਜਿੱਥੇ ਉਸ ਨੂੰ ਰੋਟੀ ਰੋਜ਼ੀ ਦੀ ਪ੍ਰਾਪਤੀ ਲਈ ਡਿਗਰੀਆਂ ਪ੍ਰਦਾਨ ਕਰਦੇ ਹਾਂ, ਉੱਥੇ ਉਸ ਨੂੰ ਜ਼ਿੰਦਗੀ ਜਿਊਣ ਦੇ ਗੁਰ ਵੀ ਸਿਖਾਉਂਦੇ ਹਨਇਨਸਾਨ ਆਪਣੀ ਅਧਿਆਤਮਿਕ ਪ੍ਰਵਿਰਤੀ ਦੀ ਪੂਰਤੀ ਲਈ ਮੰਦਰਾਂ, ਗੁਰਦਵਾਰਿਆਂ, ਮਸਜਿਦਾਂ ਅਤੇ ਸਤਸੰਗ ਸੁਣਨ ਲਈ ਜਾਂਦਾ ਹੈ, ਟੈਲੀਵਿਜ਼ਨ ਚੈਨਲ ’ਤੇ ਪ੍ਰਵਚਨ ਸੁਣਦਾ ਹੈ, ਅਧਿਆਤਮਿਕ ਕੈਂਪਾਂ ’ਤੇ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਧਾਰਮਿਕ ਪੁਸਤਕਾਂ ਪੜ੍ਹਦਾ ਹੈਭਾਵੇਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੜ੍ਹਾਈ ਹੋਵੇ ਜਾਂ ਫਿਰ ਅਧਿਆਤਮਿਕ ਗਿਆਨ ਦੇ ਸਾਧਨ ਹੋਣ, ਮਨੁੱਖ ਨੂੰ ਇਮਾਨਦਾਰ ਹੋਣ, ਸਬਰ ਸੰਤੋਖ ਰੱਖਣ, ਹਉਮੈਂ ਛੱਡਕੇ ਨਿਮਰਤਾ ਨੂੰ ਅਪਣਾਉਣ, ਸਹਿਣਸ਼ੀਲਤਾ ਰੱਖਣ, ਪਰਉਪਕਾਰ ਕਰਨ, ਦੂਜਿਆਂ ਨੂੰ ਸਨਮਾਨ ਦੇਣ, ਚੰਗੇ ਸੰਸਕਾਰ ਅਪਣਾਉਣ, ਬੋਲਬਾਣੀ ਵਿੱਚ ਮਿਠਾਸ ਲਿਆਉਣ, ਆਪਣੇ ਕਿਰਦਾਰ ਨੂੰ ਚੰਗਾ ਬਣਾਉਣ, ਆਪਣੇ ਮਾਪਿਆਂ ਦਾ ਸਤਕਾਰ ਕਰਨ ਅਤੇ ਜ਼ਿੰਦਗੀ ਨੂੰ ਸਲੀਕੇ ਨਾਲ ਜਿਊਣ ਦੀ ਸਿੱਖਿਆ ਜ਼ਰੂਰ ਦਿੰਦੇ ਹਨਮਹਾਤਮਾ ਬੁੱਧ ਦਾ ਕਥਨ ਹੈ ਕਿ ਹਉਮੈਂ ਮਨੁੱਖ ਦੇ ਗਿਆਨ ਨੂੰ ਜ਼ਹਿਰ ਅਤੇ ਨਿਮਰਤਾ ਅੰਮ੍ਰਿਤ ਬਣਾ ਦਿੰਦੀ ਹੈ

ਅਜੋਕੇ ਮਾਹੌਲ ਵਿੱਚ ਮਨੁੱਖੀ ਜ਼ਿੰਦਗੀ ਦਾ ਵਰਤਾਰਾ ਇਹ ਦਰਸਾਉਂਦਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਰੋਟੀ ਰੋਜ਼ੀ ਲਈ ਸਿੱਖਿਆ ਸੰਸਥਾਵਾਂ ਤੋਂ ਡਿਗਰੀਆਂ ਹੀ ਲਿਆਉਂਦੇ ਹਨ, ਉਨ੍ਹਾਂ ਤੋਂ ਮਿਲਣ ਵਾਲੇ ਗਿਆਨ ਉੱਤੇ ਅਮਲ ਨਹੀਂ ਕਰਦੇਅਧਿਆਤਮਿਕ ਗਿਆਨ ਦੀ ਪ੍ਰਾਪਤੀ ਲਈ ਉਹ ਧਾਰਮਿਕ ਸਥਾਨਾਂ ’ਤੇ ਜਾਂਦੇ ਹਨ, ਪ੍ਰਵਚਨ ਸੁਣਦੇ ਹਨ ਅਤੇ ਸਤਸੰਗ ਵੀ ਸੁਣਦੇ ਹਨ ਪਰ ਉਹ ਉਨ੍ਹਾਂ ਧਾਰਮਿਕ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਰੂਪ ਨਹੀਂ ਦਿੰਦੇਹੰਕਾਰ ਅਤੇ ਨਿਮਰਤਾ ਵਿਚਲੇ ਫ਼ਰਕ ਨੂੰ ਸਮਝ ਨਾ ਪਾ ਸਕਣ ਕਾਰਨ ਉਹ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨਇਸੇ ਲਈ ਤਾਂ ਸਾਡੇ ਪਰਿਵਾਰਾਂ ਵਿੱਚ ਹਰ ਰੋਜ਼ ਮਹਾਭਾਰਤ ਹੁੰਦੀ ਹੈਸਾਡੇ ਰਿਸ਼ਤਿਆਂ ਦੀਆਂ ਦਰਾੜਾਂ ਦੀਆਂ ਦੀਵਾਰਾਂ ਉੱਚੀਆਂ ਹੁੰਦੀਆਂ ਜਾ ਰਹੀਆਂ ਹਨਅਨਾਥ ਆਸ਼ਰਮ, ਬਿਰਧ ਆਸ਼ਰਮ, ਅਦਾਲਤਾਂ ਵਿੱਚ ਲੜਾਈ ਝਗੜੇ, ਤਲਾਕ ਦੇ ਮਾਮਲੇ ਵਧਦੇ ਜਾ ਰਹੇ ਹਨਕਮਾਈ ਦੀ ਪਰਿਭਾਸ਼ਾ ਸਿਰਫ ਧਨ ਹੀ ਨਹੀਂ ਸਗੋਂ ਜ਼ਿੰਦਗੀ ਦਾ ਤਜ਼ਰਬਾ, ਰਿਸ਼ਤੇ, ਪ੍ਰੇਮ ਅਤੇ ਸਨਮਾਨ ਵੀ ਤੈਅ ਕਰਦੇ ਹਨਸੱਚਮੁੱਚ ਦੇ ਗਿਆਨ ਤੋਂ ਵਿਹੂਣੇ ਲੋਕਾਂ ਦੀ ਗਿਣਤੀ ਵਧਣ ਕਾਰਨ ਸਮਾਜ ਵਿੱਚ ਲਾਲਚ, ਸਵਾਰਥ, ਅਸ਼ਾਂਤੀ, ਬਾਣੀ ਵਿੱਚ ਕੁੜੱਤਣ, ਚੰਗੇ ਸੰਸਕਾਰਾਂ ਦੀ ਘਾਟ, ਘਿਰਣਾ ਅਤੇ ਬੇਈਮਾਨੀ ਦਾ ਮਾਹੌਲ ਬਣਦਾ ਜਾ ਰਿਹਾ ਹੈਗਿਆਨ ਸਾਡੇ ਕਿਰਦਾਰ ਨੂੰ ਬਿਹਤਰ ਬਣਾਉਂਦਾ ਹੈਚੰਗੇ ਕਿਰਦਾਰ ਵਾਲੇ ਲੋਕਾਂ ਵਿੱਚ ਚੰਗਿਆਈ, ਸਹਿਣਸ਼ੀਲਤਾ, ਸਹਿਯੋਗ, ਦੂਜਿਆਂ ਦਾ ਸਨਮਾਨ ਕਰਨ ਅਤੇ ਚੰਗੇ ਸੰਸਕਾਰਾਂ ਦੇ ਗੁਣ ਆਪਣੇ ਆਪ ਪੈਦਾ ਹੋ ਜਾਂਦੇ ਹਨ

ਗਿਆਨ ਹੀ ਮਨੁੱਖ ਨੂੰ ਇਹ ਸਿਖਾਕੇ ਕਿ ਜੇਕਰ ਇਨਸਾਨ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰਾਂ, ਵਪਾਰ ਦੇ ਨਾਲ-ਨਾਲ ਵਿਵਹਾਰ ਅਤੇ ਪ੍ਰਮਾਤਮਾ ਦੇ ਨਾਲ-ਨਾਲ ਮਾਤਾ ਪਿਤਾ ਦੇ ਸਤਕਾਰ ਨੂੰ ਪਛਾਣ ਲਵੇ ਤਾਂ ਉਸਦੀਆਂ ਬਹੁਤ ਸਾਰੀਆਂ ਔਕੜਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ, ਉਸਦਾ ਮਾਰਗ ਦਰਸ਼ਨ ਕਰਦਾ ਹੈਜੇਕਰ ਮਨੁੱਖ ਸੱਚਮੁੱਚ ਹੀ ਗਿਆਨ ਦੇ ਮਹੱਤਵ ਨੂੰ ਸਮਝ ਲਵੇ ਤਾਂ ਉਹ ਆਪਣੀਆਂ ਗਲਤੀਆਂ ਤੋਂ ਵੀ ਸਿੱਖਦਾ ਹੈ ਅਤੇ ਆਪਣੇ ਇਰਾਦਿਆਂ ਤੋਂ ਥਿੜਕਦਾ ਨਹੀਂਗਿਆਨ ਹੀ ਮਨੁੱਖ ਵਿੱਚ ਗਲਤ ਠੀਕ, ਪਾਪ ਪੁੰਨ, ਸੱਚ ਝੂਠ, ਨਿਆਂ ਅਨਿਆਂ ਅਤੇ ਗੁਣ ਦੋਸ਼ ਵਿਚਲੇ ਫ਼ਰਕ ਨੂੰ ਸਮਝਣ ਦੀ ਸਮਰੱਥਾ ਪੈਦਾ ਕਰ ਦਿੰਦਾ ਹੈ, ਜਿਸ ਨਾਲ ਉਹ ਪਰਉਪਕਾਰੀ, ਤਿਆਗੀ, ਨੇਕ ਦਿਲ, ਸਹਿਯੋਗੀ, ਸ਼ਾਂਤੀ ਪਸੰਦ ਇਨਸਾਨ ਬਣ ਜਾਂਦਾ ਹੈਗਿਆਨ ਮਨੁੱਖ ਤੋਂ ਐਟਮ ਬੰਬ ਤਿਆਰ ਤਾਂ ਕਰਵਾਉਂਦਾ ਹੈ ਪਰ ਇਸਦੇ ਨਾਲ ਉਸ ਨੂੰ ਇਹ ਵੀ ਸਿਖਾਉਂਦਾ ਹੈ ਕਿ ਇਸ ਨੂੰ ਨਾਸ਼ ਲਈ ਪ੍ਰਯੋਗ ਨਾ ਕੀਤਾ ਜਾਵੇਨਾਸ਼ ਅਤੇ ਨਿਰਮਾਣ ਵਿਚਲੇ ਫ਼ਰਕ ਨੂੰ ਸਮਝਣਾ ਮਨੁੱਖ ਦੀ ਸੂਝਬੂਝ ਉੱਤੇ ਹੀ ਨਿਰਭਰ ਕਰਦਾ ਹੈਗਿਆਨ ਹੀ ਮਨੁੱਖ ਵਿੱਚ ਇਹ ਗੁਣ ਪੈਦਾ ਕਰਦਾ ਹੈ ਕਿ ਕਿਸ ਮੌਕੇ ’ਤੇ ਕੀ ਬੋਲਣਾ ਹੈ ਅਤੇ ਕਿਵੇਂ ਬੋਲਣਾ ਹੈਗਿਆਨ ਮਨੁੱਖ ਦੇ ਖੂਨ ਵਿੱਚ ਅਜਿਹਾ ਉਬਾਲ ਪੈਦਾ ਕਰ ਦਿੰਦਾ ਹੈ, ਜੋ ਉਸ ਵਿੱਚ ਸਫਲਤਾ ਲਈ ਜਨੂੰਨ ਅਤੇ ਇਰਾਦਿਆਂ ਵਿੱਚ ਗੂੰਜ ਪੈਦਾ ਕਰ ਦਿੰਦਾ ਹੈਮਨੁੱਖ ਦਾ ਚੰਗਾ ਮਾੜਾ ਵਰਤਾਓ ਹੀ ਸਮਾਜ ਵਿੱਚ ਉਸਦਾ ਚੰਗਾ ਮਾੜਾ ਪ੍ਰਭਾਵ ਪੈਦਾ ਕਰਦਾ ਹੈਚੰਗੇ ਮਾੜੇ ਵਰਤਾਓ ਵਿਚਲੇ ਫ਼ਰਕ ਦਾ ਮਨੁੱਖ ਨੂੰ ਗਿਆਨ ਤੋਂ ਪਤਾ ਲਗਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author