VijayKumarPri 7ਇੱਥੇ ਸਾਰਾ ਕੁਝ ਵਿਸ਼ਵਾਸ ਪਰ ਹੀ ਚੱਲਦਾ ਹੈ। ਇਸ ਸਟੋਰ ਦਾ ਮਾਲਕ ਕਦੇ ਕਦੇ ਹੀ ਆਉਂਦਾ ਹੈ, ਸਾਰਾ ਸਟੋਰ ਇਹ ...
(8 ਅਕਤੂਬਰ 2023)


ਅਜੇ ਕੈਨੇਡਾ ਪਹੁੰਚਿਆਂ ਸਾਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਇੱਕ ਦਿਨ ਪੁੱਤਰ ਨੇ ਕਿਹਾ
, “ਪਾਪਾ, ਸਟੋਰ ਤੋਂ ਸਮਾਨ ਲੈਣ ਜਾਣਾ ਹੈ, ਚੱਲੋਂਗੇ?”

ਥੱਕਿਆ ਹੋਣ ਕਰਕੇ ਮੈਂ ਨਾ ਹਾਂ ਕੀਤੀ ਤੇ ਨਾ ਹੀ ਨਾਂਹਪੁੱਤਰ ਫੇਰ ਕਹਿਣ ਲੱਗਾ, “ਚੱਲ ਪਓ, ਇੰਡੀਅਨ ਸਟੋਰ ਹੈ, ਵੇਖ ਆਇਓ ਤੇ ਨਾਲ ਘੁੰਮਣਾ ਫਿਰਨਾ ਹੋ ਜਾਏਗਾ

ਮੈਂ ਅਜੇ ਵੀ ਜੱਕੋਂ ਤੱਕੋਂ ਵਿੱਚ ਹੀ ਸੀ ਕਿ ਕਮਰੇ ਵਿੱਚੋਂ ਪਤਨੀ ਬੋਲ ਪਈ, “ਜਾ ਆਓ, ਮੁੰਡੇ ਦੀ ਗੱਲ ਮੰਨ ਲਓ

ਅਸੀਂ ਦੋਵੇਂ ਇੰਡੀ ਗਰੌਸਰੀ ਸਟੋਰ ਸਮਾਨ ਲੈਣ ਚਲੇ ਗਏਸਟੋਰ ਵਿੱਚ ਘੁੰਮਦੇ ਲੋਕਾਂ ਤੇ ਕੰਮ ਕਰਦੇ ਪੰਜਾਬੀ ਮੁੰਡਿਆਂ ਕੁੜੀਆਂ ਨੂੰ ਵੇਖਕੇ ਲਗਦਾ ਹੀ ਨਹੀਂ ਸੀ ਕਿ ਮੈਂ ਕੈਨੇਡਾ ਆਇਆ ਹੋਇਆ ਹਾਂਸਟੋਰ ਵਿੱਚ ਪਈਆਂ ਚੀਜ਼ਾਂ ਦੀ ਸਫ਼ਾਈ ਨੂੰ ਵੇਖਕੇ ਮੈਂ ਮਨੋ ਮਨੀ ਸੋਚਣ ਲੱਗ ਪਿਆ ਕਿ ਕੋਈ ਗੱਲ ਤਾਂ ਹੈ ਜਿਸ ਕਰਕੇ ਲੋਕ ਇਸ ਮੁਲਕ ਦੀਆਂ ਗੱਲਾਂ ਕਰਦੇ ਹਨਪੰਜਾਬੀ ਮੁੰਡੇ ਕੁੜੀਆਂ ਨੂੰ ਕੰਮ ਵਿੱਚ ਰੁੱਝੇ ਵੇਖ ਕੇ ਅਤੇ ਉਨ੍ਹਾਂ ਦੀ ਬੋਲ ਬਾਣੀ ਸੁਣ ਮੇਰੇ ਮਨ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਜੇਕਰ ਇਹ ਬੱਚੇ ਆਪਣੇ ਮੁਲਕ ਵਿੱਚ ਐਨੀ ਹਲੀਮੀ ਨਾਲ ਮਿਹਨਤ ਕਰਨਾ ਸ਼ੁਰੂ ਕਰ ਦੇਣ ਤਾਂ ਸਾਡੇ ਮੁਲਕ ਵਿੱਚ ਕੀ ਮੁੱਕਿਆ ਹੋਇਆ ਹੈ? ਮੈਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਪੁੱਤਰ ਨੇ ਟਰਾਲੀ ਵਿੱਚ ਲੋੜੀਂਦਾ ਸਮਾਨ ਪਾ ਲਿਆਸਟੋਰ ਵਿੱਚ ਚੀਜ਼ਾਂ ਖਰੀਦਣ ਆਏ ਲੋਕਾਂ, ਵਿਸ਼ੇਸ਼ ਕਰਕੇ ਗੋਰਿਆਂ ਨਾਲ ਆਪਣੇ ਮੁੰਡੇ ਕੁੜੀਆਂ ਨੂੰ ਫਰਾਟੇਦਾਰ ਅੰਗੇਰਜ਼ੀ ਵਿੱਚ ਗੱਲ ਕਰਦਿਆਂ ਵੇਖ ਕੇ ਮੈਨੂੰ ਖੁਸ਼ੀ ਵੀ ਹੋਈ ਤੇ ਹੈਰਾਨੀ ਵੀਸਮਾਨ ਦੀ ਅਦਾਇਗੀ ਕਰਨ ਤੋਂ ਬਾਅਦ ਅਸੀਂ ਗੱਡੀ ਵਿੱਚ ਆਪਣੇ ਘਰ ਨੂੰ ਚੱਲ ਪਏ

ਸਾਡਾ ਘਰ ਸਟੋਰ ਤੋਂ ਸੱਤ ਕੁ ਕਿਲੋਮੀਟਰ ਦੀ ਦੂਰੀ ’ਤੇ ਸੀਅਸੀਂ ਦੋਵੇਂ ਚੁੱਪ ਸਾਂਮੈਂ ਚੁੱਪ ਤੋੜਦਿਆਂ ਹੋਇਆਂ ਪੁੱਤਰ ਨਾਲ ਗੱਲਬਾਤ ਸ਼ੁਰੂ ਕੀਤੀਉਹ ਕੋਈ ਜਵਾਬ ਦੇਣ ਦੀ ਬਜਾਏ ਹੂੰ-ਹੂੰ ਹੀ ਕਰ ਰਿਹਾ ਸੀ ਮੈਨੂੰ ਲੱਗਾ ਕਿ ਉਹ ਮੇਰੀ ਗੱਲ ਸੁਣਨੀ ਨਹੀਂ ਚਾਹੂੰਦਾ ਸੀ ਮੈਨੂੰ ਖਿਝ ਜਿਹੀ ਚੜ੍ਹ ਗਈਮੈਂ ਚੁੱਪ ਚੁਪੀਤੇ ਪੁੱਤਰ ਦਾ ਚਿਹਰਾ ਪੜ੍ਹਨ ਲੱਗਾਪੁੱਤਰ ਇੱਕ ਦਮ ਗੱਡੀ ਇੱਕ ਪਾਸੇ ਲਗਾਕੇ ਡਿੱਗੀ ਖੋਲ੍ਹਕੇ ਸਟੋਰ ਤੋਂ ਲਿਆਂਦਾ ਸਮਾਨ ਅਦਾਇਗੀ ਵਾਲੀ ਲਿਸਟ ਨਾਲ ਮਿਲਾਉਣ ਲੱਗ ਪਿਆਆਪਣੇ ਮਨ ਦੀ ਖਿਝ ਕਾਰਨ ਮੈਂ ਉਸ ਨੂੰ ਕੋਈ ਸਵਾਲ ਨਾ ਕੀਤਾ ਉਸਨੇ ਇੱਕ ਦਮ ਗੱਡੀ ਮੋੜਦੇ ਹੋਏ ਕਿਹਾ, “ਪਾਪਾ, ਸਾਨੂੰ ਮੁੜ ਸਟੋਰ ਨੂੰ ਜਾਣਾ ਪਵੇਗਾ

ਉਸ ਵਾਂਗ ਭਾਵੇਂ ਮੈਂ ਵੀ ਉਸ ਨੂੰ ਵਾਪਸ ਜਾਣ ਦਾ ਕਾਰਣ ਨਹੀਂ ਪੁੱਛਿਆ ਪਰ ਫੇਰ ਵੀ ਮੈਂ ਆਪਣੇ ਮਨ ਵਿੱਚ ਕਿਆਸ ਅਰਾਈਆਂ ਲਗਾਉਂਦਾ ਰਿਹਾ ਕਿ ਉਸਦੇ ਮੁੜਣ ਦਾ ਕੀ ਕਾਰਨ ਹੋ ਸਕਦਾ ਹੈਪਹਿਲਾਂ ਮਨ ਵਿੱਚ ਆਇਆ ਕਿ ਹੋ ਸਕਦਾ ਹੈ ਕਿ ਕੋਈ ਚੀਜ਼ ਲਿਆਉਣ ਤੋਂ ਰਹਿ ਗਈ ਹੋਵੇ. ਫੇਰ ਮਨ ਵਿੱਚ ਆਇਆ ਕਿ ਚੀਜ਼ ਤਾਂ ਫਿਰ ਵੀ ਆ ਜਾਣੀ ਸੀ, ਕਿਤੇ ਪੈਸੇ ਨਾ ਵੱਧ ਦਿੱਤੇ ਗਏ ਹੋਣਫੇਰ ਇੱਕ ਦਮ ਮਨ ਵਿੱਚ ਆਇਆ, ਪੈਸੇ ਕਿਵੇਂ ਵੱਧ ਲਏ ਜਾ ਸਕਦੇ ਨੇ? ਹਿਸਾਬ ਤਾਂ ਕੰਪਿਊਟਰ ’ਤੇ ਹੁੰਦਾ ਹੈ

ਥੋੜ੍ਹੀ ਦੇਰ ਵਿੱਚ ਹੀ ਅਸੀਂ ਮੁੜ ਸਟੋਰ ’ਤੇ ਪਹੁੰਚ ਗਏਪੁੱਤਰ ਨੇ ਡਿੱਗੀ ਖੋਲ੍ਹਕੇ ਵਿੱਚੋਂ ਇੱਕ ਪੈਕਟ ਕੱਢ ਲਿਆਂਦਾਉਸਦੇ ਹੱਥ ਵਿੱਚ ਪੈਕਟ ਵੇਖਕੇ ਮਨ ਵਿੱਚ ਆਇਆ ਕਿ ਜਾਂ ਤਾਂ ਇਸ ਪੈਕਟ ਦੇ ਪੈਸੇ ਵੱਧ ਲੱਗ ਗਏ ਹੋਣਗੇ ਜਾਂ ਫੇਰ ਬਦਲਕੇ ਕੋਈ ਹੋਰ ਚੀਜ਼ ਲੈਣੀ ਹੋਵੇਗੀਮੈਂ ਮੁੜ ਸਟੋਰ ਅੰਦਰ ਜਾਣਾ ਨਹੀਂ ਚਾਹੁੰਦਾ ਸਾਂ ਪਰ ਵਾਪਸ ਮੁੜ ਆਉਣ ਦਾ ਕਾਰਨ ਜਾਣਨ ਲਈ ਮੈਂ ਵੀ ਨਾਲ ਅੰਦਰ ਚਲਾ ਗਿਆਪੁੱਤਰ ਨੇ ਡਿੱਗੀ ਅੰਦਰੋਂ ਲਿਆਂਦਾ ਪੈਕਟ ਕਾਊਂਟਰ ’ਤੇ ਰੱਖਕੇ ਕਿਹਾ, “ਗਲਤੀ ਨਾਲ ਇਸ ਪੈਕਟ ਦੇ ਪੈਸੇ ਦੇਣ ਤੋਂ ਰਹਿ ਗਏ ਸਨ, ਇਸਦੇ ਪੈਸੇ ਲੈ ਲਓ

ਕੰਪਿਊਟਰ ’ਤੇ ਖੜ੍ਹੀ ਕੁੜੀ ਨੇ ਉਸ ਪੈਕਟ ਦੀ ਅਦਾਇਗੀ ਲੈ ਕੇ ਅਣਮੰਨੇ ਜਿਹੇ ਮਨ ਨਾਲ ਸਿਰਫ ਹਲਕੀ ਜਿਹੀ ਆਵਾਜ਼ ਵਿੱਚ ਥੈਂਕ ਯੂ ਹੀ ਕਿਹਾਅਸੀਂ ਗੱਡੀ ਵਿੱਚ ਮੁੜ ਘਰ ਨੂੰ ਤੁਰ ਪਏਹੁਣ ਮੇਰੀ ਹੈਰਾਨੀ ਹੋਰ ਵੀ ਜ਼ਿਆਦਾ ਵਧ ਗਈ ਸੀ ਪਰ ਹੁਣ ਹੈਰਾਨੀ ਦਾ ਕਾਰਨ ਇਹ ਸੀ ਕਿ ਉਸ ਕੁੜੀ ਨੇ ਪੁੱਤਰ ਦੀ ਇਮਾਨਦਾਰੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਸੀਜੇਕਰ ਸਾਡੇ ਮੁਲਕ ਵਿੱਚ ਕਿਸੇ ਗਾਹਕ ਨੇ ਐਨੀ ਇਮਾਨਦਾਰੀ ਵਿਖਾਈ ਹੁੰਦੀ ਤਾਂ ਦੁਕਾਨਦਾਰ ਨੇ ਸੌ ਵਾਰ ਗਾਹਕ ਦਾ ਸ਼ੁਕਰਾਨਾ ਕਰਨਾ ਸੀਹੁਣ ਪੁੱਤਰ ਕੁਝ ਕਹਿਣਾ ਚਾਹੁੰਦਾ ਸੀ ਪਰ ਅਜੇ ਵੀ ਮੇਰੇ ਮਨ ਦੀ ਖਿਝ ਗਈ ਨਹੀਂ ਸੀਪੁੱਤਰ ਦੇ ਚਿਹਰੇ ਤੋਂ ਲੱਗਦਾ ਸੀ ਕਿ ਜਿਵੇਂ ਉਸਦੇ ਮਨ ਦਾ ਬੋਝ ਉੱਤਰ ਗਿਆ ਹੋਵੇ

ਘਰ ਪਹੁੰਚਕੇ ਮੈਂ ਪਤਨੀ ਨੂੰ ਚਾਹ ਬਣਾਉਣ ਲਈ ਕਿਹਾਘਰ ਦੇ ਮਾਹੌਲ ਨੇ ਮਨ ਦਾ ਗੁੱਸਾ ਸ਼ਾਂਤ ਕਰ ਦਿੱਤਾਚਾਹ ਦਾ ਘੁੱਟ ਭਰਦਿਆਂ ਮੈਂ ਪੁੱਤਰ ਨੂੰ ਕਿਹਾ, “ਬੇਟਾ, ਤੇਰੀ ਇਮਾਨਦਾਰੀ ਤੋਂ ਤਾਂ ਮੇਰਾ ਮਨ ਬਹੁਤ ਖੁਸ਼ ਹੈ ਪਰ ਪੈਕਟ ਦੀ ਅਦਾਇਗੀ ਲਈ ਰਸਤੇ ਵਿੱਚੋਂ ਮੁੜਨ ਦੀ ਕੀ ਲੋੜ ਸੀ? ਜਦੋਂ ਸਟੋਰ ’ਤੇ ਦੁਬਾਰਾ ਜਾਂਦਾ, ਅਦਾਇਗੀ ਕਰ ਆਉਂਦਾ

ਪੁੱਤਰ ਬੋਲਿਆ, “ਪਾਪਾ, ਸਟੋਰ ’ਤੇ ਪਤਾ ਨਹੀਂ ਕਦੋਂ ਜਾਣਾ ਹੋਣਾ ਸੀ, ਐਨੀ ਦੇਰ ਮੈਂਥੋਂ ਆਪਣੀ ਇਸ ਗਲਤੀ ਦਾ ਬੋਝ ਨਹੀਂ ਸਿਹਾ ਜਾਣਾ ਸੀਇੱਕ ਗਲਤੀ ਕਰਕੇ ਮੈਂ ਦੂਜੀ ਗਲਤੀ ਨਹੀਂ ਕਰਨਾ ਚਾਹੁੰਦਾ ਸੀ

ਮੇਰਾ ਪੁੱਤਰ ਨੂੰ ਅਗਲਾ ਸਵਾਲ ਸੀ, “ਬੇਟਾ, ਕੀ ਸਟੋਰ ਵਾਲਿਆਂ ਨੂੰ ਇਹ ਪਤਾ ਲੱਗ ਜਾਣਾ ਸੀ ਕਿ ਇੱਕ ਪੈਕਟ ਦੀ ਅਦਾਇਗੀ ਰਹਿ ਗਈ ਹੈ, ਉਸ ਕੁੜੀ ਨੇ ਤਾਂ ਤੇਰੀ ਇਮਾਨਦਾਰੀ ਦਾ ਚੰਗੀ ਤਰ੍ਹਾਂ ਧੰਨਵਾਦ ਵੀ ਨਹੀਂ ਕੀਤਾ?”

ਪੁੱਤਰ ਬੋਲਿਆ, “ਪਾਪਾ, ਇਸ ਮੁਲਕ ਵਿੱਚ ਇਹ ਕੋਈ ਬਹੁਤੀ ਵੱਡੀ ਗੱਲ ਨਹੀਂਇੱਥੇ ਸਾਰਾ ਕੁਝ ਵਿਸ਼ਵਾਸ ਪਰ ਹੀ ਚੱਲਦਾ ਹੈਇਸ ਸਟੋਰ ਦਾ ਮਾਲਕ ਕਦੇ ਕਦੇ ਹੀ ਆਉਂਦਾ ਹੈ, ਸਾਰਾ ਸਟੋਰ ਇਹ ਮੁੰਡੇ ਕੁੜੀਆਂ ਹੀ ਸੰਭਾਲਦੇ ਹਨਗੱਲ ਪੈਕਟ ਦੀ ਅਦਾਇਗੀ ਦੀ ਨਹੀਂ ਸੀ, ਗੱਲ ਜ਼ਮੀਰ ਦੀ ਸੀ

ਪੁੱਤਰ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਪਾਸ ਕੁਝ ਕਹਿਣ ਨੂੰ ਰਹਿ ਤਾਂ ਨਹੀਂ ਗਿਆ ਸੀ ਪਰ ਮੈਂ ਇਹ ਸੋਚ ਰਿਹਾ ਸਾਂ ਕਿ ਜੇਕਰ ਸਾਡੇ ਮੁਲਕ ਵਿੱਚ ਲੋਕ ਐਨੇ ਇਮਾਨਦਾਰ ਹੋ ਜਾਣ ਤਾਂ ਸਾਡੇ ਮੁਲਕ ਵਿੱਚ ਕਿਸ ਗੱਲ ਦੀ ਕਮੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4276)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author