VijayKumarPr7ਭਾਈ ਸਾਹਿਬ, ਤੁਸੀਂ ਦਸ ਸਾਲ ਸਰਪੰਚ ਰਹੇ ਹੋ, ਤੁਸੀਂ ਦੱਸੋ, ਤੁਸੀਂ ਪਿੰਡ ਵਿੱਚ ਕਿਹੜਾ ਕੰਮ ਕੀਤਾ ਹੈ? ...
(24 ਦਸੰਬਰ 2023)
ਇਸ ਸਮੇਂ ਪਾਠਕ: 355.


‘ਆਪਣੇ ਕਿਰਦਾਰ ਨੂੰ ਨਿਭਾਓ ਕੁਝ ਇਸ ਤਰ੍ਹਾਂ ਕਿ ਜ਼ਿੰਦਗੀ ਦਾ ਪਰਦਾ ਡਿਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ
’ ਜੇਕਰ ਮਨੁੱਖ ਇਨ੍ਹਾਂ ਸਤਰਾਂ ਦੇ ਅਰਥ ਸਮਝਕੇ ਉਨ੍ਹਾਂ ਨੂੰ ਆਪਣੇ ਲੜ ਬੰਨ੍ਹ ਲਵੇ ਤਾਂ ਉਸ ਨੂੰ ਜ਼ਿੰਦਗੀ ਜਿਊਣ ਦੇ ਅਰਥ ਬਹੁਤ ਛੇਤੀ ਸਮਝ ਆ ਜਾਣਗੇ, ਉਸ ਨੂੰ ਜ਼ਿੰਦਗੀ ਜਿਊਣ ਦਾ ਮਕਸਦ ਸਮਝ ਆ ਜਾਵੇਗਾਉਹ ਕਿਸੇ ਨਾਲ ਬੇਈਮਾਨੀ, ਹੇਰਾਫੇਰੀ, ਜਾਹਲਸਾਜ਼ੀ, ਧੋਖਾਧੜੀ, ਨੌਸਰਬਾਜ਼ੀ, ਧੱਕੇਸ਼ਾਹੀ ਅਤੇ ਹੈਂਕੜਬਾਜ਼ੀ ਕਰਨ ਲੱਗਿਆਂ ਸੌ ਵਾਰ ਸੋਚੇਗਾਸਾਡੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਆਪਣੀ ਇੱਕ ਪੁਸਤਕ ਵਿੱਚ ਮਨੁੱਖ ਦੇ ਕਿਰਦਾਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਗੱਲ ਮਾਇਨਾ ਨਹੀਂ ਰੱਖਦੀ ਕਿ ਉਸਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਹੋਈ ਹੈ, ਉਹ ਆਲੀਸ਼ਾਨ ਜ਼ਿੰਦਗੀ ਜਿਊਂਦਾ ਹੈ, ਉਸਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਹੈ,ਮਾਇਨਾ ਇਹ ਗੱਲ ਰੱਖਦੀ ਹੈ ਕਿ ਉਸਦਾ ਕਿਰਦਾਰ ਕਿਹੋ ਜਿਹਾ ਹੈਉਸਨੇ ਧਨ ਦੌਲਤ ਦੀ ਅਮੀਰੀ ਹਾਸਲ ਕਰਨ ਲਈ ਆਪਣੀ ਜ਼ਮੀਰ ਨੂੰ ਕਿੰਨਾ ਕੁ ਜਾਗਦਾ ਰੱਖਿਆ ਹੈਉਸਨੇ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਕਿਹੋ ਜਿਹੇ ਸਾਧਨਾਂ ਦਾ ਸਹਾਰਾ ਲਿਆ ਹੈਸਰਕਾਰੇ ਦਰਬਾਰੇ ਪਹੁੰਚਣ ਲਈ ਸਿਆਸੀ ਲੋਕਾਂ ਦੀ ਕਿੰਨੀ ਜੀ ਹਜ਼ੂਰੀ ਕੀਤੀ ਹੈਕੋਈ ਵੀ ਬੰਦਾ ਆਪਣੇ ਕਿਰਦਾਰ ਨੂੰ ਮਾੜਾ ਕਹਿਣ ਲਈ ਤਿਆਰ ਨਹੀਂ ਹੁੰਦਾ ਪਰ ਮਨੁੱਖ ਦੇ ਕਿਰਦਾਰ ਦੇ ਮਿਆਰ ਦੀ ਨਿਸ਼ਾਨਦੇਹੀ ਉਦੋਂ ਹੁੰਦੀ ਹੈ ਜਦੋਂ ਉਹ ਕਿਸੇ ਨਾਲ ਹੋ ਰਹੀ ਬੇਇਨਸਾਫੀ ਨੂੰ ਵੇਖਕੇ ਚੁੱਪ ਰਹਿੰਦਾ ਹੈ ਜਾਂ ਉਸ ਬੇਇਨਸਾਫ਼ੀ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈਅਮੀਰ, ਤਾਕਤਵਾਰ, ਸਰਕਾਰਾਂ ਤਕ ਪਹੁੰਚ ਰੱਖਣ ਵਾਲੇ ਤੇ ਅਸਰ ਰਸੂਖ ਰੱਖਣ ਵਾਲੇ ਲੋਕ ਚਾਹੇ ਜਿੰਨੇ ਮਰਜ਼ੀ ਗਲਤ ਕੰਮ ਕਰੀ ਜਾਣ, ਕਿਸੇ ਨਾਲ ਜਿੰਨਾ ਮਰਜ਼ੀ ਧੱਕਾ ਕਰੀ ਜਾਣ, ਜਿੰਨੀਆਂ ਵੀ ਮਰਜ਼ੀ ਮਨਮਰਜ਼ੀਆਂ ਕਰੀ ਜਾਣ, ਲੋਕ ਉਨ੍ਹਾਂ ਦੇ ਵਿਰੁੱਧ ਇਹ ਸੋਚਕੇ ਗਵਾਹੀ ਦੇਣ, ਬੋਲਣ ਅਤੇ ਉਨ੍ਹਾਂ ਨੂੰ ਬੁਰਾ ਕਹਿਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਧਰੇ ਉਨ੍ਹਾਂ ਲੋਕਾਂ ਨਾਲ ਕੰਮ ਨਾ ਪੈ ਜਾਵੇਇਹੋ ਜਿਹੇ ਲੋਕਾਂ ਨਾਲ ਕਾਹਦੇ ਲਈ ਬਿਗਾੜਨੀ ਹੈ ਪਰ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜ਼ਮੀਰ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ, ਉਹ ਕਿਸੇ ’ਤੇ ਹੋਣ ਵਾਲੇ ਜ਼ੁਲਮ ਅਤੇ ਕਿਸੇ ਨਾਲ ਹੋਣ ਵਾਲੇ ਅਨਿਆਂ ਨੂੰ ਵੇਖਕੇ ਨਾ ਆਪਣਾ ਮੂੰਹ ਬੰਦ ਰੱਖ ਸਕਦੇ ਹਨ ਤੇ ਨਾ ਹੀ ਅੱਖਾਂ ਮੀਟ ਸਕਦੇ ਹਨ

ਇੱਕ ਵਾਰ ਇੱਕ ਸਕੂਲ ਮੁਖੀ ਵਿਰੁੱਧ ਕੁਝ ਮੌਕਾਪ੍ਰਸਤ ਅਤੇ ਕੰਮਚੋਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਝੂਠੀ ਸ਼ਿਕਾਇਤ ਕਰਕੇ ਉਸਦੇ ਵਿਰੁੱਧ ਇਨਕੁਆਰੀ ਖੁੱਲ੍ਹਵਾ ਦਿੱਤੀ, ਕਿਉਂਕਿ ਉਹ ਉਨ੍ਹਾਂ ਕੰਮਚੋਰ ਅਧਿਆਪਕਾਂ ਨੂੰ ਕੰਮ ਕਰਨ ਲਈ ਮਜਬੂਰ ਕਰ ਰਿਹਾ ਸੀਉਨ੍ਹਾਂ ਕੰਮਚੋਰ ਅਧਿਆਪਕਾਂ ਦੀ ਸਿਆਸੀ ਪਹੁੰਚ ਵੀ ਕਾਫੀ ਸੀਇਨਕੁਆਰੀ ਕਰਨ ਆਏ ਅਧਿਕਾਰੀਆਂ ਨੂੰ ਸਿਆਸੀ ਪੱਧਰ ਉੱਤੇ ਇਸ਼ਾਰਾ ਕੀਤਾ ਗਿਆ ਸੀ ਕਿ ਸਕੂਲ ਮੁਖੀ ਵਿਰੁੱਧ ਲਿਖਕੇ ਉਸਦੀ ਉਸ ਸਕੂਲ ਤੋਂ ਬਦਲੀ ਕਰਨੀ ਹੈਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀ ਨੂੰ ਗੱਲਾਂ ਗੱਲਾਂ ਵਿੱਚ ਇਸ਼ਾਰਾ ਵੀ ਕੀਤਾ ਕਿ ਉਸਦੇ ਵਿਰੁੱਧ ਕੋਈ ਦੋਸ਼ ਨਹੀਂ ਬਣਦਾ ਪਰ ਉਹ ਉਸਦੇ ਵਿਰੁੱਧ ਲਿਖਣ ਲਈ ਮਜਬੂਰ ਹਨਚੰਗਾ ਹੋਵੇਗਾ ਕਿ ਜੇਕਰ ਉਹ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ਨਾਲ ਸਮਝੌਤਾ ਕਰ ਲਵੇਸਕੂਲ ਮੁਖੀ ਨੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਿਧਾਂਤ ਨਾਲ ਕਦੇ ਸਮਝੌਤਾ ਨਹੀਂ ਕੀਤਾ, ਇਨ੍ਹਾਂ ਕੰਮਚੋਰ ਅਧਿਆਪਕਾਂ ਨਾਲ ਤਾਂ ਸਮਝੌਤਾ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾਤੁਸੀਂ ਜੋ ਕੁਝ ਲਿਖਣਾ ਚਾਹੋ, ਲਿਖ ਸਕਦੇ ਹੋ

ਉਹ ਉੱਚ ਸਿੱਖਿਆ ਅਧਿਕਾਰੀ ਅਜੇ ਗੱਲਾਂ ਕਰ ਰਹੇ ਸਨ ਕਿ ਸਕੂਲ ਦੀਆਂ ਦੋ ਅਧਿਆਪਕਾਵਾਂ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਆ ਕੇ ਕਹਿਣ ਲੱਗੀਆਂ, “ਸਰ, ਤੁਸੀਂ ਉਨ੍ਹਾਂ ਕੰਮਚੋਰ ਅਧਿਆਪਕਾਂ ਦੀ ਗੱਲ ਤਾਂ ਸੁਣ ਲਈ, ਬਾਕੀ ਸਟਾਫ ਦੀ ਗੱਲ ਵੀ ਸੁਣ ਲਓਬੜੇ ਸਮੇਂ ਬਾਅਦ ਸਕੂਲ ਨੂੰ ਇੱਕ ਮਿਹਨਤੀ ਸਕੂਲ ਮੁਖੀ ਮਿਲਿਆ ਹੈ

ਉੱਚ ਸਿੱਖਿਆ ਅਧਿਕਾਰੀਆਂ ਨੂੰ ਗੱਲ ਸਮਝ ਆ ਗਈਉਨ੍ਹਾਂ ਨੇ ਬਾਕੀ ਸਟਾਫ ਦੀ ਵੀ ਗੱਲ ਸੁਣੀਉਹ ਕੰਮਚੋਰ ਅਧਿਆਪਕ ਸਕੂਲ ਮੁਖੀ ਦਾ ਕੁਝ ਨਹੀਂ ਬਿਗਾੜ ਸਕੇਉਸ ਸਕੂਲ ਮੁਖੀ ਅਤੇ ਉਨ੍ਹਾਂ ਅਧਿਆਪਕਾਵਾਂ ਦੇ ਕਿਰਦਾਰ ਦੇ ਮਿਆਰ ਦੀ ਮਨੋ ਸ਼ਲਾਘਾ ਕਰਨੀ ਬਣਦੀ ਹੈ

ਇਸ ਸਮਾਜ ਵਿੱਚ ਵਿਚਰਦਿਆਂ ਸਾਡਾ ਤਿੰਨ ਕਿਸਮ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ ਇੱਕ ਕਿਸਮ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਦੂਜਿਆਂ ਦੀ ਤਰੱਕੀ ਨੂੰ ਵੇਖਕੇ ਮਨੋ ਖੁਸ਼ ਹੁੰਦੇ ਹਨਉਨ੍ਹਾਂ ਵੱਲੋਂ ਤਰੱਕੀ ਲਈ ਕੀਤੇ ਯਤਨਾਂ ਲਈ ਉਨ੍ਹਾਂ ਦੀ ਪਿੱਠ ਥਾਪੜਕੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨਅਜਿਹੇ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਮੰਨਿਆ ਜਾਂਦਾ ਹੈਦੂਜੀ ਕਿਸਮ ਦੇ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਦੀ ਤਰੱਕੀ ਵੇਖਕੇ ਵਿਖਾਵਾ ਤਾਂ ਖੁਸ਼ ਹੋਣ ਦਾ ਕਰਦੇ ਹਨ ਪਰ ਮਨੋ ਮਨੀ ਉਹ ਸੜ ਰਹੇ ਹੁੰਦੇ ਹਨਤੀਜੀ ਕਿਸਮ ਦੇ ਉਹ ਵਿਹਲੜ ਤੇ ਨਿਕੰਮੇ ਲੋਕ ਹੁੰਦੇ ਹਨ ਜੋ ਆਪ ਤਾਂ ਕੁਝ ਨਹੀਂ ਕਰ ਸਕਦੇ ਪਰ ਦੂਜਿਆਂ ਵੱਲੋਂ ਕੀਤੀ ਤਰੱਕੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀਉਹ ਉਨ੍ਹਾਂ ਮਿਹਨਤੀ ਲੋਕਾਂ ਦੀ ਆਲੋਚਨਾ ਕਰਨ ਦੀ ਕੋਈ ਕਸਰ ਨਹੀਂ ਛੱਡਦੇਉਨ੍ਹਾਂ ਦੀ ਤਰੱਕੀ ਦੇ ਰਾਹ ਵਿੱਚ ਸੌ ਤਰ੍ਹਾਂ ਦੇ ਅੜਿੱਕੇ ਵੀ ਖੜ੍ਹੇ ਕਰਦੇ ਹਨਇੱਕ ਪਿੰਡ ਦੇ ਸਰਪੰਚ ਨੇ ਆਪਣੇ ਪਿੰਡ ਦੇ ਬਜ਼ੁਰਗਾਂ ਦੇ ਬੈਠਣ-ਉੱਠਣ ਲਈ ਪੰਚਾਇਤ ਦੀ ਜਗ੍ਹਾ ਵਿੱਚ ਦਾਨੀ ਸੱਜਣਾਂ ਤੋਂ ਦਾਨ ਲੈ ਕੇ ਇੱਕ ਆਲੀਸ਼ਾਨ ਕਮਰਾ ਬਣਾਇਆਬਜ਼ੁਰਗਾਂ ਦੇ ਮਨੋਰੰਜਨ ਲਈ ਉਸ ਵਿੱਚ ਟੈਲੀਵਿਜ਼ਨ ਲਗਵਾਇਆ ਤੇ ਪੜ੍ਹਨ ਲਈ ਅਖ਼ਬਾਰ ਵੀ ਲਗਵਾ ਦਿੱਤੀਪਿੰਡ ਵਿਚ ਉਸ ਸਰਪੰਚ ਦੀ ਪ੍ਰਸ਼ੰਸਾ ਹੋਣ ਲੱਗੀਸਰਪੰਚ ਦੀ ਵਿਰੋਧੀ ਪਾਰਟੀ ਵਾਲੇ ਉਸਦੀ ਪ੍ਰਸ਼ੰਸਾ ਸਹਿ ਨਾ ਸਕੇਉਨ੍ਹਾਂ ਨੇ ਪਿੰਡ ਵਿੱਚ ਉਸਦੇ ਵਿਰੁੱਧ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਕਮਰਾ ਬਣਾਉਣ ਲਈ ਇਕੱਠੇ ਕੀਤੇ ਦਾਨ ਦੇ ਪੈਸੇ ਖਾ ਗਿਆਉਹ ਕੁਝ ਦੇਰ ਤਾਂ ਚੁੱਪ ਰਿਹਾ ਪਰ ਜਦੋਂ ਵਿਰੋਧੀਆਂ ਵੱਲੋਂ ਉਸਦੇ ਵਿਰੁੱਧ ਬੋਲੇ ਜਾਂਦੇ ਝੂਠ ਦੀ ਹੱਦ ਹੋ ਗਈ ਤਾਂ ਉਸਨੇ ਪੰਚਾਇਤ ਦਾ ਆਮ ਇਜਲਾਸ ਬੁਲਾਕੇ ਆਪਣੀ ਵਿਰੋਧੀ ਪਾਰਟੀ ਦੇ ਲੋਕਾਂ ਸਮੇਤ ਸਾਰੇ ਪਿੰਡ ਨੂੰ ਸੱਦਾ ਦਿੱਤਾਉਸ ਇਜਲਾਸ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਹਾਜ਼ਰ ਹੋਏਸਰਪੰਚ ਦੇ ਵਿਰੋਧੀ ਵੀ ਉਸ ਇਜਲਾਸ ਵਿੱਚ ਹਾਜ਼ਰ ਸਨਸਰਪੰਚ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਭਰਾਵੋ, ਮੇਰੇ ਵੱਲੋਂ ਬਣਾਏ ਗਏ ਕਮਰੇ ਦੇ ਹਿਸਾਬ ਦਾ ਰਜਿਸਟਰ ਇਹ ਪਿਆ ਹੈਮੈਂ ਤੁਹਾਡੇ ਸਾਹਮਣੇ ਬੈਠਾ ਹਾਂਤੁਸੀਂ ਇਹ ਸਾਬਤ ਕਰ ਦਿਓ ਕਿ ਮੈਂ ਪੈਸੇ ਖਾਧੇ ਹਨ, ਮੈਂ ਹੁਣੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਆਂਗਾਵਿਰੋਧੀ ਪਾਰਟੀ ਵਾਲੇ ਤਾਂ ਅਜੇ ਬੋਲਣ ਦੀ ਤਿਆਰੀ ਹੀ ਕਰ ਰਹੇ ਸਨ, ਇੰਨੇ ਨੂੰ ਦੋ ਬਜ਼ੁਰਗ ਪੁਰਾਣੇ ਹਾਰੇ ਹੋਏ ਸਰਪੰਚ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿਣ ਲੱਗੇ, “ਭਾਈ ਸਾਹਿਬ, ਤੁਸੀਂ ਦਸ ਸਾਲ ਸਰਪੰਚ ਰਹੇ ਹੋ, ਤੁਸੀਂ ਦੱਸੋ, ਤੁਸੀਂ ਪਿੰਡ ਵਿੱਚ ਕਿਹੜਾ ਕੰਮ ਕੀਤਾ ਹੈ? ਇਸ ਸਰਪੰਚ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈਅਸੀਂ ਤੁਹਾਨੂੰ ਐਨੇ ਪੈਸੇ ਦਿੰਦੇ ਹਾਂ, ਤੁਸੀਂ ਐਨਾ ਆਲੀਸ਼ਾਨ ਕਮਰਾ ਬਣਵਾ ਦਿਓਇਸ ਸਰਪੰਚ ਨੇ ਬਜ਼ੁਰਗਾਂ ਨੂੰ ਜਿਊਣ ਜੋਗਾ ਕਰ ਦਿੱਤਾ ਹੈਪਿਛਲੀ ਵੇਰ ਤਾਂ ਅਸੀਂ ਤੁਹਾਡੀ ਮਦਦ ਕੀਤੀ ਸੀ ਪਰ ਇਸ ਵੇਰ ਅਸੀਂ ਇਸ ਨੂੰ ਹੀ ਪਿੰਡ ਦਾ ਸਰਪੰਚ ਬਣਾਵਾਂਗੇਇਹ ਚੁੱਕੋ ਰਜਿਸਟਰ, ਕਰੋ ਹਿਸਾਬ ਚੈੱਕ

ਉਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਕੇ ਪਿੰਡ ਦੇ ਬਾਕੀ ਲੋਕ ਵੀ ਪਿੰਡ ਦੇ ਨਵੇਂ ਸਰਪੰਚ ਦੇ ਹੱਕ ਵਿੱਚ ਬੋਲ ਪਏਵਿਰੋਧੀ ਪਾਰਟੀ ਦੇ ਲੋਕ ਕੁਝ ਨਾ ਬੋਲ ਸਕੇਉਸ ਸਰਪੰਚ ਅਤੇ ਉਨ੍ਹਾਂ ਬਜ਼ੁਰਗਾਂ ਦੇ ਕਿਰਦਾਰ ਦੇ ਮਿਆਰ ਅੱਗੇ ਹਰ ਇੱਕ ਵਿਅਕਤੀ ਦਾ ਸਿਰ ਝੁਕਦਾ ਹੈ

ਸਵਾਰਥ, ਲਾਲਚ, ਮੌਕਾ ਪ੍ਰਸਤੀ ਤੇ ਖੁਦਗਰਜ਼ੀ ਦੀ ਵਹਿਣ ਵਿੱਚ ਵਹਿਣ ਵਾਲੇ ਲੋਕਾਂ ਨੂੰ ਕਿਰਦਾਰ ਦੇ ਮਿਆਰ ਦਾ ਕਦੇ ਵੀ ਅਹਿਸਾਸ ਨਹੀਂ ਹੁੰਦਾਉਨ੍ਹਾਂ ਨੂੰ ਇਸ ਗੱਲ ਦੀ ਕਦੇ ਪ੍ਰਵਾਹ ਨਹੀਂ ਹੁੰਦੀ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਣਗੇਕੋਈ ਸਮਾਂ ਸੀ ਜਦੋਂ ਸਿਆਸਤ ਦੇ ਖੇਤਰ ਵਿੱਚ ਵਿਚਰਦਿਆਂ ਸਿਆਸੀ ਲੋਕ ਆਪਣੀ ਸਾਰੀ ਜ਼ਿੰਦਗੀ ਹੀ ਇੱਕ ਸਿਆਸੀ ਪਾਰਟੀ ਨਾਲ ਜੁੜੇ ਰਹਿਕੇ ਗੁਜ਼ਾਰ ਦਿੰਦੇ ਸਨਉਹ ਸਿਆਸੀ ਪਾਰਟੀ ਦੀ ਸੱਤਾ ਨਾਲ ਨਹੀਂ, ਸਗੋਂ ਵਿਚਾਰਧਾਰਾ ਨਾਲ ਜੁੜੇ ਹੁੰਦੇ ਸਨਪਰ ਅਜੋਕੇ ਸਮੇਂ ਵਿੱਚ ਸਿਆਸੀ ਲੋਕ ਪਾਰਟੀ ਦੀ ਵਿਚਾਰਧਾਰਾ ਨਹੀਂ, ਸਗੋਂ ਉਸਦੀ ਸੱਤਾ ਵੇਖਕੇ ਉਸ ਵਿੱਚ ਰਹਿੰਦੇ ਹਨਇਸੇ ਲਈ ਉਹ ਕਈ ਕਈ ਪਾਰਟੀਆਂ ਬਦਲ ਲੈਂਦੇ ਹਨਇੱਕ ਆਜ਼ਾਦ ਰੂਪ ਵਿੱਚ ਚੋਣ ਜਿੱਤੇ ਵਿਧਾਇਕ ਨੂੰ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਆ ਜਾਵੇ, ਅਸੀਂ ਉਸ ਨੂੰ ਉਪ ਮੁੱਖ ਮੰਤਰੀ ਬਣਾ ਦਿਆਂਗੇਉਸ ਅਜ਼ਾਦ ਵਿਧਾਇਕ ਨੇ ਉਸ ਮੁੱਖ ਮੰਤਰੀ ਨੂੰ ਕਿਹਾ, “ਮੁੱਖ ਮੰਤਰੀ ਸਾਹਿਬ, ਲੋਕਾਂ ਨੇ ਤੁਹਾਡੀ ਪਾਰਟੀ ਦੇ ਵਿਰੁੱਧ ਫਤਵਾ ਦੇ ਕੇ ਮੈਨੂੰ ਵਿਧਾਇਕ ਬਣਾਇਆ ਹੈ, ਮੈਂ ਆਪਣੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਤੋੜ ਦਿਆਂ? ਰਹੀ ਗੱਲ ਉਪ ਮੁੱਖ ਮੰਤਰੀ ਬਣਨ ਦੀ, ਉਪ ਮੁੱਖ ਮੰਤਰੀ ਦੇ ਅਹੁਦੇ ਨਾਲੋਂ ਲੋਕਾਂ ਦੇ ਵਿਸ਼ਵਾਸ ਦਾ ਅਹੁਦਾ ਵੱਡਾ ਹੈ।” ਉਸ ਅਜ਼ਾਦ ਵਿਧਾਇਕ ਦੇ ਕਿਰਦਾਰ ਦੇ ਮਿਆਰ ਤੋਂ ਸਿਆਸੀ ਲੋਕਾਂ ਨੂੰ ਸਿੱਖਣਾ ਚਾਹੀਦਾ ਹੈਇਸ ਮਿਆਰ ਨਾਲ ਹੀ ਲੋਕਤੰਤਰ ਦਾ ਮਿਆਰ ਉੱਚਾ ਹੋਵੇਗਾਬੇਜ਼ੁਬਾਨੇ, ਦੋਗਲੇ, ਮਨ ਦੇ ਕਾਲੇ ਅਤੇ ਝੂਠੇ ਲੋਕਾਂ ਦੇ ਕਿਰਦਾਰ ਦਾ ਮਿਆਰ ਕਦੇ ਵੀ ਉੱਚਾ ਨਹੀਂ ਹੋ ਸਕਦਾਜਿਨ੍ਹਾਂ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਹੁੰਦਾ ਹੈ, ਲੋਕ ਉਨ੍ਹਾਂ ਦੀ ਜਿੰਨੀ ਮਰਜ਼ੀ ਆਲੋਚਨਾ ਕਰੀ ਜਾਣ ਪਰ ਉਹ ਲੋਕਾਂ ਦੇ ਮਨਾ ਵਿੱਚ ਵਸੇ ਰਹਿੰਦੇ ਹਨਉਹ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4569)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author