VijayKumarPri 7ਪਿਤਾ ਜੀ ਦਾ ਗੁੱਸਾ ਹੁਣ ਠੰਢਾ ਹੋ ਚੁੱਕਾ ਸੀ। ਉਨ੍ਹਾਂ ਨੇ ਪਿਆਰ ਨਾਲ ਮੈਨੂੰ ਪੁੱਛਿਆ, “ਕਾਕਾਤੂੰ ਇਹ ਸਵਾਲ ਕਿਉਂ ...
(3 ਜੁਲਾਈ 2024)
ਇਸ ਸਮੇਂ ਪਾਠਕ: 360.


ਸਾਡੇ ਪ੍ਰਾਇਮਰੀ ਅਧਿਆਪਕ ਸ਼੍ਰੀ ਮਨੀ ਰਾਮ ਦਾ ਪੜ੍ਹਾਉਣ ਦਾ ਢੰਗ ਬਿਲਕੁਲ ਨਵੇਕਲਾ ਸੀ
ਉਹ ਪਾਠ ਪੜ੍ਹਾਉਣ ਤੋਂ ਬਾਅਦ ਬੱਚਿਆਂ ਨੂੰ ਕਿਤਾਬਾਂ ਰੱਖ ਦੇਣ ਲਈ ਕਹਿ ਦਿੰਦੇ ਤੇ ਬੱਚਿਆਂ ਨੂੰ ਉਸ ਪਾਠ ਬਾਰੇ ਕਈ ਸਵਾਲ ਪੁੱਛਦੇ ਹੁੰਦੇ ਸਨਉਨ੍ਹਾਂ ਦਾ ਅਖੀਰ ਵਿੱਚ ਇੱਕ ਸਵਾਲ ਜ਼ਰੂਰ ਹੁੰਦਾ, ਬੱਚਿਓ, ਤੁਹਾਨੂੰ ਇਸ ਪਾਠ ਤੋਂ ਕੀ ਸਿੱਖਿਆ ਮਿਲੀ ਹੈ? ਜਿਹੜੇ ਬੱਚੇ ਉਨ੍ਹਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਠੀਕ ਦੇ ਦਿੰਦੇ, ਉਨ੍ਹਾਂ ਬੱਚਿਆਂ ਨੂੰ ਉਹ ਆਪਣੀ ਅਲਮਾਰੀ ਵਿੱਚੋਂ ਪਤਾਸੇ ਕੱਢਕੇ ਦਿੰਦੇ ਸਨਉਹ ਪਤਾਸੇ ਬੱਚਿਆਂ ਦੇ ਦਾਖਲੇ ਸਮੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਲਿਆਏ ਗਏ ਹੁੰਦੇ ਤੇ ਮਾਸਟਰ ਹੋਰੀਂ ਉਨ੍ਹਾਂ ਪਤਾਸਿਆਂ ਨੂੰ ਆਪਣੀ ਅਲਮਾਰੀ ਵਿੱਚ ਰੱਖ ਲਿਆ ਕਰਦੇ ਸਨਉਹ ਅਖੀਰ ਵਿੱਚ ਇਹ ਗੱਲ ਜ਼ਰੂਰ ਕਹਿੰਦੇ, ਬੱਚਿਓ, ਜੇਕਰ ਪਾਠ ਪੜ੍ਹਕੇ ਤੁਸੀਂ ਉਸ ਤੋਂ ਕੁਝ ਸਿੱਖਿਆ ਹੀ ਨਹੀਂ, ਤਾਂ ਉਸ ਪਾਠ ਪੜ੍ਹਨ ਦਾ ਲਾਭ ਵੀ ਕੀਜੇਕਰ ਅੱਜ ਮੇਰੇ ਚਰਿੱਤਰ ਵਿੱਚ ਕੁਝ ਚੰਗੀਆਂ ਗੱਲਾਂ ਹਨ ਤਾਂ ਮਾਸਟਰ ਮਨੀ ਰਾਮ ਜੀ ਦੇ ਪੜ੍ਹਾਉਣ ਦੇ ਉਸ ਢੰਗ ਦੀ ਬਦੌਲਤ ਹੀ ਹਨਇੱਕ ਦਿਨ ਉਨ੍ਹਾਂ ਨੇ ਸਾਨੂੰ ਪੰਜਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਦਾ ਇੱਕ ਪਾਠ ਪੜ੍ਹਾਇਆ ਜਿਸਦਾ ਨਾਂ ਸੀ ‘ਮਿਹਨਤ ਦਾ ਮੁੱਲ`ਉਸ ਪਾਠ ਦੀ ਸਿੱਖਿਆ ਸੀ ਕਿ ਕਿਸੇ ਵੀ ਵਿਅਕਤੀ ਦੀ ਮਿਹਨਤ ਦਾ ਮੁੱਲ ਉਸ ਨੂੰ ਜ਼ਰੂਰ ਦਿਓਮਾਸਟਰ ਜੀ ਤਾਂ ਪਾਠ ਪੜ੍ਹਾਕੇ ਚਲੇ ਗਏ ਪਰ ਉਨ੍ਹਾਂ ਦੀ ਦਿੱਤੀ ਹੋਈ ਸਿੱਖਿਆ ਨੇ ਮੇਰੇ ਅਚੇਤ ਮਨ ਵਿੱਚ ਬੈਠੇ ਪ੍ਰਸ਼ਨ ਨੂੰ ਉਭਾਰ ਦਿੱਤਾਮੈਂ ਅੱਧੀ ਛੁੱਟੀ ਵੇਲੇ ਆਪਣੀ ਵੱਡੀ ਭੈਣ ਨਾਲ ਬੈਠਕੇ ਰੋਟੀ ਖਾਂਦਾ ਹੁੰਦਾ ਸੀਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਮੈਂ ਆਪਣੀ ਭੈਣ ਨੂੰ ਸਵਾਲ ਕੀਤਾ, “ਦੀਦੀ, ਸ਼ਾਮ ਵੇਲੇ ਅਰਜੁਨ ਅੰਕਲ ਜਿਹੜੇ ਅੰਬ ਸਾਡੇ ਘਰ ਦੇਕੇ ਜਾਂਦੇ ਹਨ, ਕੀ ਪਿਤਾ ਜੀ ਉਨ੍ਹਾਂ ਨੂੰ ਉਨ੍ਹਾਂ ਅੰਬਾਂ ਦੇ ਪੈਸੇ ਦਿੰਦੇ ਹਨ?”

ਮੇਰੀ ਭੈਣ ਨੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਮੈਨੂੰ ਝਿੜਕਾਂ ਮਾਰਕੇ ਇਹ ਕਹਿ ਕੇ ਕਿ ਚੁੱਪ ਕਰਵਾ ਦਿੱਤਾ, “ਰੋਟੀ ਖਾ ਲੈ ਚੁੱਪ ਕਰਕੇ, ਹਰ ਵੇਲੇ ਕੋਈ ਨਾ ਕੋਈ ਸਵਾਲ ਕਰਦਾ ਰਹਿੰਦਾ ਹੈਕੀ ਅੰਬਾਂ ਦੇ ਪੈਸੇ ਤੂੰ ਦੇਣੇ ਐਂ?”

ਆਪਣੇ ਸਵਾਲ ਦਾ ਜਵਾਬ ਨਾ ਮਿਲਣ ਕਰਕੇ ਮੇਰਾ ਮਨ ਹੋਰ ਅਸ਼ਾਂਤ ਹੋ ਗਿਆਸਵਾਲ ਪੁੱਛਣ ਦੀ ਤਲਬ ਮੇਰੇ ਮਨ ਵਿੱਚ ਪਹਿਲਾਂ ਤੋਂ ਵੀ ਤਿੱਖੀ ਹੋ ਗਈਮੈਂ ਓਹੀ ਸਵਾਲ ਮਾਂ ਨੂੰ ਪੁੱਛਣ ਦੀ ਪੱਕੀ ਧਾਰ ਲਈਮਾਂ ਬਹੁਤ ਹੀ ਸ਼ਾਂਤ ਸੁਭਾਅ ਵਾਲੀ ਸੀ ਤੇ ਰੱਬ ਤੋਂ ਡਰਨ ਵਾਲੀ ਵੀਝੂਠ ਤਾਂ ਉਸਨੇ ਆਪਣੇ ਬਚਪਨ ਵਿੱਚ ਕਿਤੇ ਭੁੱਲ ਭੁਲੇਖੇ ਹੀ ਬੋਲਿਆ ਹੋਵੇਗਾ ਮੈਨੂੰ ਉਸ ਤੋਂ ਆਪਣੇ ਸਵਾਲਾਂ ਦੇ ਜਵਾਬ ਬਹੁਤ ਛੇਤੀ ਮਿਲ ਜਾਇਆ ਕਰਦੇ ਸਨਮੈਂ ਮਾਂ ਨੂੰ ਪੁੱਛ ਲਿਆ, “ਬੀਜੀ, ਅਰਜੁਨ ਅੰਕਲ ਸ਼ਾਮ ਵੇਲੇ ਜਿਹੜੀ ਅੰਬਾਂ ਦੀ ਟੋਕਰੀ ਦੇ ਜਾਂਦੇ ਹਨ, ਕੀ ਆਪਾਂ ਉਨ੍ਹਾਂ ਨੂੰ ਉਨ੍ਹਾਂ ਅੰਬਾਂ ਦੇ ਪੈਸੇ ਦਿੰਦੇ ਹਾਂ? ਮਾਂ ਨੇ ਗੱਲ ਨੂੰ ਥੋੜ੍ਹਾ ਟਾਲਣ ਲਈ ਮੈਨੂੰ ਸਵਾਲ ਕਰ ਦਿੱਤਾ, ਤੂੰ ਕਿਉਂ ਪੁੱਛ ਰਿਹਾ ਹੈਂ ਇਹ ਸਵਾਲ? ਤੇਰੇ ਪਾਪਾ ਨੂੰ ਪਤਾ ਹੋਵੇਗਾਮਾਂ ਤੋਂ ਆਪਣੇ ਸਵਾਲ ਦਾ ਜਵਾਬ ਲੈਣ ਲਈ ਮੈਂ ਹੁਣ ਉਸ ਨੂੰ ਸਵਾਲ ਨਹੀਂ ਕੀਤਾ ਸਗੋਂ ਉਸ ਨੂੰ ਜਵਾਬ ਦੇਣ ਲਈ ਮਜਬੂਰ ਕਰ ਦਿੱਤਾਮੈਂ ਕਿਹਾ, ਮਾਂ ਮੈਂ ਤਾਂ ਪਾਪਾ ਨੂੰ ਕਦੇ ਵੀ ਅਰਜੁਨ ਅੰਕਲ ਨੂੰ ਅੰਬਾਂ ਦੇ ਪੈਸੇ ਦਿੰਦੇ ਵੇਖਿਆ ਹੀ ਨਹੀਂਮਾਂ ਨੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ, ਇਹ ਕਹਿਕੇ ਆਪਣਾ ਪਿੱਛਾ ਛੁਡਵਾ ਲਿਆ, “ਕਾਕਾ, ਤੇਰੇ ਪਾਪਾ ਨੇ ਸ਼ਾਮ ਨੂੰ ਦੁਕਾਨ ਤੋਂ ਆ ਜਾਣਾ ਹੈ, ਉਨ੍ਹਾਂ ਤੋਂ ਪੁੱਛ ਲਵੀਂ ਕਿ ਉਹ ਅੰਬਾਂ ਦੇ ਪੈਸੇ ਦਿੰਦੇ ਹਨ ਜਾਂ ਨਹੀਂ

ਅਰਜੁਨ ਅੰਕਲ ਹਰ ਰੋਜ਼ ਦੀ ਤਰ੍ਹਾਂ ਅੰਬਾਂ ਦੀ ਇੱਕ ਛੋਟੀ ਜਿਹੀ ਟੋਕਰੀ ਮਾਂ ਨੂੰ ਫੜਾ ਗਏਸ਼ਾਮ ਨੂੰ ਰੋਟੀ ਖਾਣ ਵੇਲੇ ਮਾਂ ਨੇ ਉਨ੍ਹਾਂ ਅੰਬਾਂ ਵਿੱਚੋਂ ਸਭ ਨੂੰ ਅੰਬ ਫੜਾਏ ਪਰ ਮੈਂ ਅੰਬ ਲੈਣ ਤੋਂ ਨਾਂਹ ਕਰ ਦਿੱਤੀਪਾਪਾ ਨੇ ਮੈਨੂੰ ਅੰਬ ਲੈਣ ਤੋਂ ਨਾਂਹ ਕਰਦਿਆਂ ਵੇਖ ਲਿਆਉਹ ਔਖੇ ਹੋਕੇ ਬੋਲੇ, “ਕੀ ਗੱਲ ਹੈ, ਅੰਬ ਕਿਉਂ ਨਹੀਂ ਫੜਦਾ?”

ਉਨ੍ਹਾਂ ਨੇ ਮਾਂ ਨੂੰ ਪੁੱਛਿਆ, “ਕੀ ਤੂੰ ਇਸ ਨੂੰ ਅੰਬ ਘੱਟ ਦਿੱਤਾ ਹੈ?”

ਮਾਂ ਨੇ ਤਾਂ ਅਜੇ ਪਿਤਾ ਜੀ ਨੂੰ ਕੋਈ ਜਵਾਬ ਦੇਣਾ ਹੀ ਸੀ, ਉਸ ਤੋਂ ਪਹਿਲਾਂ ਮੇਰੀ ਭੈਣ ਬੋਲ ਪਈਉਸਨੇ ਪਾਪਾ ਨੂੰ ਕਿਹਾ, ਪਾਪਾ ਇਹ ਪੁੱਛ ਰਿਹਾ ਹੈ ਕਿ ਅਸੀਂ ਅਰਜੁਨ ਅੰਕਲ ਨੂੰ ਅੰਬਾਂ ਦੇ ਪੈਸੇ ਦਿੰਦੇ ਹਾਂ? ਪਾਪਾ ਅਜੇ ਗੁੱਸੇ ਵਿੱਚ ਕੁਝ ਬੋਲਣ ਹੀ ਵਾਲੇ ਸਨ ਕਿ ਮਾਂ ਨੇ ਪਾਪਾ ਨੂੰ ਕਹਿ ਦਿੱਤਾ, ਗੁੱਸੇ ਹੋਣ ਨਾਲੋਂ ਬੱਚੇ ਨੂੰ ਅਸਲੀਅਤ ਦੱਸੋਪਾਪਾ ਤਾਂ ਕੁਝ ਨਹੀਂ ਬੋਲੇ ਪਰ ਮਾਂ ਨੇ ਸਚਾਈ ਦੱਸਦੇ ਹੋਇਆਂ ਕਿਹਾ, “ਪੁੱਤਰਾ, ਇਹ ਸਾਡੇ ਘਰ ਸਾਫ ਸਫਾਈ ਦਾ ਕੰਮ ਕਰਦੇ ਨੇਇਨ੍ਹਾਂ ਨਾਲ ਸਾਡਾ ਪਰਿਵਾਰਕ ਸੰਬੰਧ ਹੈਅਰਜੁਨ ਹਰ ਸਾਲ ਅੰਬਾਂ ਦਾ ਬਾਗ ਲੈਂਦਾ ਹੈਉਹ ਹਰ ਸਾਲ ਆਪਣੀ ਖੁਸ਼ੀ ਨਾਲ ਤੁਹਾਨੂੰ ਬੱਚਿਆਂ ਨੂੰ ਚੂਪਣ ਲਈ ਹਰ ਰੋਜ਼ ਕੁਝ ਅੰਬ ਦੇ ਜਾਂਦਾ ਹੈਅਸੀਂ ਕਿਸੇ ਨਾ ਕਿਸੇ ਢੰਗ ਨਾਲ ਉਸਦੀ ਮਿਹਨਤ ਦਾ ਮੁੱਲ ਮੋੜ ਹੀ ਦਿੰਦੇ ਹਾਂਮਾਂ ਦਾ ਜਵਾਬ ਮੇਰੀ ਤਸੱਲੀ ਨਹੀਂ ਕਰਵਾ ਸਕਿਆਪਿਤਾ ਜੀ ਦਾ ਗੁੱਸਾ ਹੁਣ ਠੰਢਾ ਹੋ ਚੁੱਕਾ ਸੀਉਨ੍ਹਾਂ ਨੇ ਪਿਆਰ ਨਾਲ ਮੈਨੂੰ ਪੁੱਛਿਆ, “ਕਾਕਾ, ਤੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈਂ? ਅਸੀਂ ਉਸ ਨੂੰ ਅੰਬਾਂ ਦੇ ਪੈਸੇ ਦੇਈਏ ਜਾਂ ਨਾ ਦੇਈਏ?

ਮੈਂ ਪਿਤਾ ਜੀ ਨੂੰ ਮਾਸਟਰ ਜੀ ਵੱਲੋਂ ਪੜ੍ਹਾਏ ਗਏ ਪਾਠ ਅਤੇ ਉਸ ਤੋਂ ਮਿਲਣ ਵਾਲੀ ਸਿੱਖਿਆ ਬਾਰੇ ਦੱਸਿਆਹੁਣ ਪਿਤਾ ਜੀ ਕੋਲ ਵੀ ਕੁਝ ਕਹਿਣ ਲਈ ਸ਼ਬਦ ਨਹੀਂ ਬਚੇ ਸਨਉਹ ਬਹੁਤ ਨਿਮਾਣੇ ਜਿਹੇ ਹੋਕੇ ਬੋਲੇ, ਤੂੰ ਬਿਲਕੁਲ ਆਪਣੀ ਦਾਦੀ ’ਤੇ ਗਿਐਂਤੂੰ ਤਾਂ ਸਾਨੂੰ ਕਰਜ਼ਦਾਰ ਹੋਣ ਤੋਂ ਬਚਾ ਲਿਆ ਹੈਅਰਜੁਨ ਨੂੰ ਅੱਜ ਤੋਂ ਹੀ ਉਸਦੇ ਅੰਬਾਂ ਦੇ ਪੈਸੇ ਦਿੱਤੇ ਜਾਣਗੇਮਾਂ ਨੇ ਮੈਨੂੰ ਆਪਣੀ ਗੋਦੀ ਵਿੱਚ ਲੈ ਕੇ ਕਿਹਾ, ਤੂੰ ਪਿਛਲੇ ਜਨਮ ਵਿੱਚ ਕੋਈ ਸੰਤ ਹੋਣਾ ਹੈ

ਦੂਜੇ ਦਿਨ ਪਾਪਾ ਨੇ ਅਰਜੁਨ ਨੂੰ ਅੰਬਾਂ ਦੀ ਟੋਕਰੀ ਦਾ ਮੁੱਲ ਮੁਕਾ ਕੇ ਪੈਸੇ ਦਿੰਦੇ ਹੋਏ ਕਿਹਾ, “ਅਰਜੁਨ, ਕੱਲ੍ਹ ਨੂੰ ਤੂੰ ਅੰਬ ਤਦ ਹੀ ਦੇ ਕੇ ਜਾਵੀਂ ਜੇਕਰ ਉਨ੍ਹਾਂ ਦੇ ਪੈਸੇ ਲੈਣੇ ਹੋਏ।”

ਅਰਜੁਨ ਨੇ ਅੱਗੋਂ ਕਿਹਾ, “ਲਾਲਾ ਜੀ, ਮੈਂ ਤਾਂ ਇਹ ਅੰਬ ਬੱਚਿਆਂ ਕਰਕੇ ਦੇ ਕੇ ਜਾਂਦਾ ਹਾਂਤੁਸੀਂ ਤਾਂ ਸਾਡਾ ਕਦੇ ਰੱਖਦੇ ਹੀ ਨਹੀਂਕੀ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ?”

ਪਾਪਾ ਨੇ ਅੱਗੋਂ ਕਿਹਾ, “ਅਰਜੁਨ, ਤੇਰੇ ਅੰਬ ਮੁਫ਼ਤ ਖਾ ਕੇ ਭੁੱਲ ਤਾਂ ਅਸੀਂ ਕਰਦੇ ਰਹੇ।”

ਉਸ ਦਿਨ ਤੋਂ ਬਾਅਦ ਪਾਪਾ ਅਰਜੁਨ ਨੂੰ ਅੰਬਾਂ ਦੇ ਪੈਸੇ ਦੇਣ ਲੱਗ ਪਏਇੱਕ ਦਿਨ ਪਾਪਾ ਨੇ ਸਾਡੇ ਸਕੂਲ ਜਾਕੇ ਮਾਸਟਰ ਮਨੀ ਰਾਮ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਾਰੀ ਗੱਲ ਦੱਸੀਮਾਸਟਰ ਮਨੀ ਰਾਮ ਜੀ ਨੇ ਪਾਪਾ ਨੂੰ ਅੱਗੋਂ ਕਿਹਾ, “ਲਾਲਾ ਜੀ, ਉਹ ਅਧਿਆਪਕ ਹੀ ਕਾਹਦਾ, ਜਿਸਦੇ ਪੜ੍ਹਾਏ ਦਾ ਬੱਚਿਆਂ ਉੱਤੇ ਅਸਰ ਨਾ ਹੋਵੇ

ਮੈਂ ਆਪਣੇ ਅਧਿਆਪਨ ਸਫ਼ਰ ਦੇ ਅਖੀਰ ਤਕ ਆਪਣੇ ਉਸ ਅਧਿਆਪਕ ਦੀ ਗੱਲ ਗੱਠੀ ਬੰਨ੍ਹ ਕੇ ਰੱਖੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5104)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author