VijayKumarPr7ਸਾਡੇ ਦੇਸ਼ ਵਿੱਚ ਬਾਲ ਦਿਵਸ ਮਨਾਉਣ ਦੇ ਉਦੇਸ਼ ਉਦੋਂ ਪੂਰੇ ਹੋਣਗੇ ਜਦੋਂ ਬੱਚਿਆਂ ਦੇ ਪਾਲਣ ਪੋਸਣ ਲਈ ...
(14 ਨਵੰਬਰ 2023)
ਇਸ ਸਮੇਂ ਪਾਠਕ: 240.


ਇਹ ਗੱਲ ਜਾਣ ਲੈਣਾ ਬਹੁਤ ਹੀ ਜ਼ਰੂਰੀ ਹੈ ਕਿ ਬਾਲ ਦਿਵਸ ਕਿਉਂ ਮਨਾਇਆ ਜਾਂਦਾ ਹੈ
ਇਸਦੇ ਮਨਾਏ ਜਾਣ ਦੇ ਉਦੇਸ਼ ਕੀ ਹਨ? ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨਦੇਸ਼ ਦੇ ਵਿਕਾਸ ਲਈ ਬੱਚਿਆਂ ਦਾ ਸਰਵਪੱਖੀ ਵਿਕਾਸ ਹੋਣਾ ਬਹੁਤ ਜ਼ਰੂਰੀ ਹੈਹਰ ਦੇਸ਼ ਅਤੇ ਸਮਾਜ ਦੀ ਇਹ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਬੱਚਿਆਂ ਦੇ ਰਹਿਣ, ਉਨ੍ਹਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਤੇ ਉਨ੍ਹਾਂ ਦੇ ਵਿਕਾਸ ਲਈ ਯੋਗ ਵਾਤਾਵਰਣ ਅਤੇ ਮਿਆਰੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਦੇਸ਼ ਦੇ ਭਵਿੱਖ ਇਨ੍ਹਾਂ ਹੋਣਹਾਰ ਬਾਲਾਂ ਦੇ ਚਿਹਰੇ ਗੁਲਾਬ ਦੇ ਫੁੱਲਾਂ ਦੀ ਤਰ੍ਹਾਂ ਖਿੜੇ ਹੋਣੇ ਚਾਹੀਦੇ ਹਨ। ਬੱਚਿਆਂ ਦੇ ਜੀਵਨ ਨਾਲ ਜੁੜੇ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਬਾਲ ਦਿਵਸ ਮਨਾਇਆ ਜਾਂਦਾ ਹੈ5 ਨਵੰਬਰ 1948 ਨੂੰ ਪਹਿਲੀ ਵੇਰ ਬੱਚਿਆਂ ਦੀ ਭਲਾਈ ਲਈ ਫੰਡ ਇਕੱਠਾ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਯੂਨਾਈਟਡ ਨੈਸ਼ਨਸ ਆਫ ਚਿਲਡਰਨਜ਼ ਵੱਲੋਂ ਪਹਿਲੀ ਵਾਰ ਬਾਲ ਦਿਵਸ ਮਨਾਇਆ ਗਿਆ ਸੀ20 ਨਵੰਬਰ 1954 ਨੂੰ ਯੂ.ਐੱਨ.ਜੀ.ਏ ਯੂਨਾਈਟਡ ਨੇਸ਼ਨਜ਼ ਜਨਰਲ ਅਸੰਬਲੀ ਨੇ 20 ਨਵੰਬਰ 1954 ਨੂੰ ਬਾਲ ਅਧਿਕਾਰਾਂ ਦੀ ਘੋਸ਼ਣਾ ਕਰਦਿਆਂ ਬਾਲ ਦਿਵਸ ਮਨਾਇਆ ਸੀਸੰਯੁਕਤ ਰਾਸ਼ਟਰ ਸੰਮੇਲਨ ਦੀ ਵਰ੍ਹੇਗੰਢ ਨਾਲ ਵੀ ਇਸ ਨੂੰ ਜੋੜਿਆ ਜਾਂਦਾ ਹੈਬਾਲ ਦਿਵਸ ਦੇ ਮੌਕੇ ’ਤੇ ਯੂਨੀਸੈੱਫ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕਰਦੀ ਹੈਬਾਲ ਦਿਵਸ ਨੂੰ ਕੌਮੀ ਪਰਵ ਵਜੋਂ ਮਨਾਇਆ ਜਾਂਦਾ ਹੈਬਾਲ ਦਿਵਸ ਅੰਤਰਰਾਸ਼ਟਰੀ ਪੱਧਰ ’ਤੇ 50 ਦੇਸ਼ਾਂ ਵਿੱਚ 1 ਜੂਨ ਨੂੰ ਮਨਾਇਆ ਜਾਂਦਾ ਹੈਇੰਗਲੈਂਡ ਦੁਨੀਆ ਦਾ ਇੱਕ ਮਾਤਰ ਦੇਸ਼ ਹੈ ਜਿੱਥੇ ਬਾਲ ਦਿਵਸ ਨਹੀਂ ਮਨਾਇਆ ਜਾਂਦਾ

ਭਾਰਤ ਵਿੱਚ ਪਹਿਲਾ ਬਾਲ ਦਿਵਸ 5 ਨਵੰਬਰ 194 8 ਨੂੰ ਮਨਾਇਆ ਗਿਆ ਸੀਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨਬੱਚੇ ਉਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨਉਨ੍ਹਾਂ ਨੇ ਸਨ 1955 ਵਿੱਚ ਬੱਚਿਆਂ ਲਈ ਚਿਲਡਰਨਜ਼ ਫਿਲਮ ਸੋਸਾਇਟੀ ਫਾਰ ਇੰਡੀਆ ਬਣਾਈਉਸ ਤੋਂ ਬਾਅਦ ਭਾਰਤ ਵਿੱਚ ਬਾਲ ਦਿਵਸ ਸਨ 1956 ਵਿਚ ਮਨਾਇਆ ਗਿਆ

ਭਾਰਤ ਵਿੱਚ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਂਦਾ ਹੈਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਬੱਚਿਆਂ ਪ੍ਰਤੀ ਪਿਆਰ ਨੂੰ ਵੇਖਦੇ ਹੋਏ ਬਾਲ ਦਿਵਸ ਨੂੰ ਉਨ੍ਹਾਂ ਦੇ ਜਨਮ ਦਿਨ 14 ਨਵੰਬਰ ਨਾਲ ਜੋੜ ਦਿੱਤਾ ਗਿਆਭਾਰਤ ਦੀ ਸੰਸਦ ਵਿੱਚ ਇਹ ਪ੍ਰਸਤਾਵ ਪਾਸ ਕੀਤਾ ਗਿਆ ਕਿ 14 ਨਵੰਬਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾਯੂਨਾਈਟਡ ਨੈਸ਼ਨਲ ਜਨਰਲ ਐਸੰਬਲੀ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਬਾਲ ਦਿਵਸ 20 ਨਵੰਬਰ ਨੂੰ ਮਨਾਉਣ ਕਰਕੇ ਸਾਡੇ ਦੇਸ਼ ਵਿੱਚ 14 ਨਵੰਬਰ ਤੋਂ 20 ਨਵੰਬਰ ਤਕ ਬਾਲ ਸਪਤਾਹ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈਸਾਡੇ ਦੇਸ ਵਿੱਚ ਐਨੇ ਲੰਬੇ ਸਮੇਂ ਤੋਂ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਪਰ ਫੇਰ ਵੀ ਦੇਸ਼ ਦੇ ਬੱਚਿਆਂ ਦਾ ਇੱਕ ਵੱਡਾ ਵਰਗ ਮਿਆਰੀ ਸਿੱਖਿਆ ਤੋਂ ਵਾਂਝਾ ਰਹਿ ਰਿਹਾ ਹੈਸਕੂਲ ਜਾਣ ਦੀ ਉਮਰ ਵਿੱਚ ਬੱਚੇ ਹੋਟਲਾਂ, ਢਾਬਿਆਂ, ਦੁਕਾਨਾਂ, ਕਾਰਖਾਨਿਆਂ, ਫਾਰਮਾਂ, ਹਲਵਾਈਆਂ ਦੀਆਂ ਦੁਕਾਨਾਂ ਉੱਤੇ ਮਜ਼ਦੂਰੀ ਕਰਦੇ, ਰੇਵਲੇ ਸਟੇਸ਼ਨਾਂ, ਬੱਸ ਅੱਡਿਆਂ ਉੱਤੇ ਭੀਖ ਮੰਗਦੇ, ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚਾ, ਸਾਫ ਸਫ਼ਾਈ ਕਰਦੇ ਵੇਖੇ ਜਾ ਸਕਦੇ ਹਨਆਰਥਿਕ ਸਮੱਸਿਆ ਕਾਰਨ ਗਰੀਬ ਬੱਚੇ ਅਧਵਾਟੇ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੇ ਹਨਗਰੀਬ ਬੱਚਿਆਂ ਉੱਤੇ ਅੱਤਿਆਚਾਰ ਹੋਣ ਦੀਆਂ ਘਟਨਾਵਾਂ ਮੀਡੀਏ ਵਿੱਚ ਹਰ ਰੋਜ਼ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ

ਕੁਪੋਸਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂਅਮੀਰ ਵਰਗ ਦੇ ਬੱਚਿਆਂ ਦੇ ਮੁਕਾਬਲੇ ਗਰੀਬ ਬੱਚਿਆਂ ਨੂੰ ਖੇਡਾਂ, ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਅੱਗੇ ਵਧਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ6 ਤੋਂ 14 ਸਾਲ ਦੀ ਉਮਰ ਤਕ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਕਾਨੂੰਨ ਦਮ ਤੋੜਦਾ ਵਿਖਾਈ ਦੇ ਰਿਹਾ ਹੈਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਣਾਈਆਂ ਗਈਆਂ ਯੋਜਨਾਵਾਂ, ਗ੍ਰਾਂਟਾਂ ਦੀ ਦੁਰਵਰਤੋਂ ਅਤੇ ਮਾੜੀ ਆਰਥਿਕ ਸਥਿਤੀ ਕਾਰਨ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾਉਂਦੀਆਂਬੱਚਿਆਂ ਨੂੰ ਸ਼ੋਸ਼ਣ ਅਤੇ ਅੱਤਿਆਚਾਰ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਕਾਨੂੰਨ ਬਣਾ ਤਾਂ ਦਿੱਤੇ ਗਏ ਹਨ ਪਰ ਉਨ੍ਹਾਂ ਦੇ ਚੰਗੀ ਤਰ੍ਹਾਂ ਲਾਗੂ ਨਾ ਹੋਣ ਕਾਰਨ ਉਨ੍ਹਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਉੱਤੇ ਹੋਣ ਵਾਲੇ ਅੱਤਿਆਚਾਰਾਂ ਵਿੱਚ ਵਾਧਾ ਹੋ ਰਿਹਾ ਹੈ

ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਦੀਆਂ ਬਿਮਾਰੀਆਂ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਹੋ ਪਾ ਰਿਹਾਮਾਵਾਂ ਦਾ ਜਣੇਪਾ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾਬਾਲ ਬਾੜੀਆਂ ਵਿੱਚ ਸਰਕਾਰਾਂ ਵੱਲੋਂ ਲੋੜੀਂਦੀਆਂ ਸਹੂਲਤਾਂ ਮੁਹਈਆ ਨਾ ਕਰਵਾਏ ਜਾਣ ਕਾਰਨ ਬੱਚਿਆਂ ਦਾ ਲੋੜੀਂਦਾ ਵਿਕਾਸ ਨਹੀਂ ਹੋ ਪਾਉਂਦਾਸਕੂਲੀ ਬੱਸਾਂ ਅਤੇ ਆਟੋਆਂ ਵਿੱਚ ਸਕੂਲ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀਆਂ ਜੋ ਧੱਜੀਆਂ ਉਡਾਈਆਂ ਜਾਂਦੀਆਂ ਹਨ, ਉਨ੍ਹਾਂ ਨਾਲ ਬੱਚੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਬੱਚਿਆਂ ਨੂੰ ਉੱਨੇ ਅਧਿਕਾਰ ਪ੍ਰਾਪਤ ਨਹੀਂ ਜਿੰਨੇ ਪੱਛਮੀ ਦੇਸ਼ਾਂ ਵਿੱਚ ਹਨ। ਜਿਹੜੇ ਅਧਿਕਾਰ ਹੈ ਵੀ, ਉਨ੍ਹਾਂ ਅਧਿਕਾਰਾਂ ਨੂੰ ਉਹ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕਰ ਪਾਉਂਦੇ

ਯੂਨੀਸੈੱਫ ਵੱਲੋਂ ਬਾਲ ਦਿਵਸ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਬੱਚਿਆਂ ਦੇ ਵਿਕਾਸ ਲਈ ਚਲਾਏ ਗਏ ਪ੍ਰੋਗਰਾਮਾਂ ਲਈ ਭੇਜੇ ਗਏ ਫੰਡ ਸਰਕਾਰਾਂ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਤੇ ਪੂਰੇ ਫੰਡ ਨਹੀਂ ਖਰਚ ਕੀਤੇ ਜਾਂਦੇਬੱਚਿਆਂ ਦੇ ਵਿਕਾਸ ਲਈ ਸਾਡੇ ਦੇਸ਼ ਨੂੰ ਪੱਛਮੀ ਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਕਿਹੋ ਜਿਹੇ ਯਤਨ ਕੀਤੇ ਜਾਣੇ ਚਾਹੀਦੇ ਹਨਪੱਛਮੀ ਦੇਸ਼ਾਂ ਵਿੱਚ ਬੱਚਿਆਂ ਦੇ ਪਾਲਣ ਪੋਸਣ, ਉਨ੍ਹਾਂ ਦੀ ਸੁਰੱਖਿਆ, ਅਧਿਕਾਰਾਂ ਦੀ ਰਾਖੀ ਅਤੇ ਸਰਵਪੱਖੀ ਵਿਕਾਸ ਲਈ ਕੇਵਲ ਸਖ਼ਤ ਕਾਨੂੰਨ ਬਣਾਏ ਹੀ ਨਹੀਂ ਗਏ ਸਗੋਂ ਉਨ੍ਹਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ

ਬੱਚਿਆਂ ਨੂੰ ਸਕੂਲਾਂ ਅਤੇ ਘਰਾਂ ਵਿੱਚ ਕੁੱਟਣਾ ਅਤੇ ਸਜ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ, ਝਿੜਕਿਆ ਵੀ ਨਹੀਂ ਜਾ ਸਕਦਾਜੇਕਰ ਕੋਈ ਬੱਚਾ ਦਿੱਤੇ ਨੰਬਰ ਉੱਤੇ ਪੁਲਿਸ ਨੂੰ ਫੋਨ ਕਰ ਦੇਵੇ ਤਾਂ ਪੁਲਿਸ ਬੱਚੇ ਨੂੰ ਆਪਣੇ ਕੋਲ ਲੈ ਜਾਂਦੀ ਹੈ ਤੇ ਪੁਲਿਸ ਸਬੰਧਿਤ ਵਿਅਕਤੀ ਉੱਤੇ ਕਾਰਵਾਈ ਕਰਦੀ ਹੈ

ਪੱਛਮੀ ਦੇਸ਼ਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਟ੍ਰੈਫਿਕ ਨਿਯਮ ਬਣਾਏ ਗਏ ਹਨਬੱਚੇ ਦੇ ਜਨਮ ਲੈਂਦਿਆਂ ਹੀ ਮਾਪਿਆਂ ਦੀ ਆਮਦਨ ਅਨੁਸਾਰ ਉਸਦੇ ਪਾਲਣ ਪੋਸਣ ਲਈ ਬੈਂਕ ਰਾਹੀਂ ਪੈਸੇ ਮਿਲਣ ਲੱਗ ਪੈਂਦੇ ਹਨਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਬਾਲ ਮਜ਼ਦੂਰੀ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਨ ਦੇ ਪ੍ਰਤੀ ਬਹੁਤ ਸਖ਼ਤ ਹਨਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਦੀ ਸਾਂਭ ਸੰਭਾਲ ਲਈ ਅਰਲੀ ਆਨ ਅਤੇ ਡੇਕੇਅਰ ਬਹੁਤ ਹੀ ਮਿਆਰੀ ਸੰਸਥਾਵਾਂ ਹਨਅਰਲੀ ਆਨ ਦੀ ਕੋਈ ਫੀਸ ਨਹੀਂਡੇਕੇਅਰ ਦਾ ਅੱਧਾ ਖਰਚ ਸਰਕਾਰ ਦਿੰਦੀ ਹੈਦਸਵੀਂ ਜਮਾਤ ਤਕ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਹੈਇੱਥੋਂ ਤਕ ਕਿ ਸਕੂਲ ਆਉਣ ਜਾਣ ਲਈ ਬੱਸਾਂ ਦਾ ਵੀ ਕੋਈ ਖਰਚ ਨਹੀਂਬੱਚਿਆਂ ਲਈ ਸਾਰੀਆਂ ਡਾਕਟਰੀ ਸਹੂਲਤਾਂ ਮੁਫ਼ਤ ਹਨ

ਸਾਡੇ ਦੇਸ਼ ਵਿੱਚ ਬਾਲ ਦਿਵਸ ਮਨਾਉਣ ਦੇ ਉਦੇਸ਼ ਉਦੋਂ ਪੂਰੇ ਹੋਣਗੇ ਜਦੋਂ ਬੱਚਿਆਂ ਦੇ ਪਾਲਣ ਪੋਸਣ ਲਈ ਪੱਛਮੀ ਦੇਸ਼ਾਂ ਜਿਹੇ ਪ੍ਰਬੰਧ ਹੋਣਗੇਉਨ੍ਹਾਂ ਦੀਆਂ ਮਾਵਾਂ ਦੇ ਜਣੇਪੇ ਤੇ ਉਨ੍ਹਾਂ ਲਈ ਮੁਫ਼ਤ ਡਾਕਟਰੀ ਸਹੂਲਤਾਂ ਮੁਹਈਆ ਹੋਣਗੀਆਂ, ਹਰ ਬੱਚੇ ਲਈ ਬਿਨਾ ਭੇਤਭਾਵ ਤੋਂ ਮੁਫ਼ਤ ਮਿਆਰੀ ਸਿੱਖਿਆ ਦਾ ਪ੍ਰਬੰਧ ਹੋਵੇਗਾ, ਬਾਲ ਮਜ਼ਦੂਰੀ ਅਤੇ ਉਨ੍ਹਾਂ ਉੱਤੇ ਹੋਣ ਵਾਲੇ ਅੱਤਿਆਚਾਰ ਬਿਲਕੁਲ ਬੰਦ ਹੋ ਜਾਣਗੇਉਨ੍ਹਾਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸਰਕਾਰਾਂ ਵੱਲੋਂ ਪੁਰਜ਼ੋਰ ਯਤਨ ਕੀਤੇ ਜਾਣਗੇਯੂਨੀਸੈੱਫ ਵੱਲੋਂ ਬੱਚਿਆਂ ਲਈ ਭੇਜੇ ਗਏ ਫੰਡਾਂ ਦੀ ਪੂਰੀ ਵਰਤੋਂ ਉਨ੍ਹਾਂ ਦੀ ਬਿਹਤਰੀ ਅਤੇ ਸਰਵਪੱਖੀ ਵਿਕਾਸ ਲਈ ਹੀ ਕੀਤੀ ਜਾਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4478)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author