VijayKumarPr7ਅਬਦੁਲ ਕਲਾਮ ਆਪਣੀ ਇੱਕ ਪੁਸਤਕ ਵਿੱਚ ਲਿਖਦੇ ਹਨ, “ਮੈਂ ਉਸ ਦਿਨ ਮਾਂ ਦਾ ਕਰਜ਼ਦਾਰ ਹੋ ਗਿਆਜਿਸ ਦਿਨ ਮੈਨੂੰ ...
(12 ਫਰਵਰੀ 2024)
ਇਸ ਸਮੇਂ ਪਾਠਕ: 290.


ਮਾਂ ਉੱਤੇ ਕੁਝ ਲਿਖਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬਹੁਤ ਭਾਵੁਕ ਕਰ ਦੇਣ ਵਾਲੀ ਕਹਾਣੀ ਦਾ ਜ਼ਿਕਰ ਕਰਨਾ ਠੀਕ ਰਹੇਗਾ
ਇੱਕ ਇਕਾਂਤ ਜਿਹੀ ਥਾਂ ਉੱਤੇ ਇੱਕ ਵਿਅਕਤੀ ਹਰ ਰੋਜ਼ ਢੋਲਕ ਵਜਾਇਆ ਕਰਦਾ ਸੀਉਸਦੇ ਢੋਲਕ ਦੀ ਆਵਾਜ਼ ਸੁਣਕੇ ਇੱਕ ਬੱਕਰੀ ਦਾ ਛੋਟਾ ਜਿਹਾ ਮੇਮਣਾ ਹਰ ਰੋਜ਼ ਉਸਦੇ ਕੋਲ ਆਕੇ ਖੜ੍ਹਾ ਹੋ ਜਾਂਦਾ ਸੀਇੱਕ ਦਿਨ ਉਸ ਢੋਲਕ ਵਜਾਉਣ ਵਾਲੇ ਵਿਅਕਤੀ ਨੇ ਉਸ ਮੇਮਣੇ ਨੂੰ ਸਵਾਲ ਕੀਤਾ, “ਮੇਮਣੇ, ਮੈਂ ਜਦੋਂ ਵੀ ਢੋਲਕ ਵਜਾਉਣਾ ਸ਼ੁਰੂ ਕਰਦਾ ਹਾਂ, ਤੂੰ ਮੇਰੇ ਕੋਲ ਆ ਕੇ ਖੜ੍ਹਾ ਹੋ ਜਾਂਦਾ ਹੈਂ। ਕੀ ਤੈਨੂੰ ਮੇਰੇ ਢੋਲਕ ਵਜਾਉਣ ਦੀ ਸੁਰ, ਤਾਲ ਅਤੇ ਲੈਅ ਚੰਗੀ ਲਗਦੀ ਹੈ?

ਮੇਮਣਾ ਬੋਲਿਆ, “ਮੈਨੂੰ ਸੁਰ, ਤਾਲ ਅਤੇ ਲੈਅ ਦੀ ਤਾਂ ਕੀ ਸਮਝ ਹੋਣੀ ਹੈ, ਤੇਰੇ ਢੋਲਕ ਉੱਤੇ ਮੇਰੀ ਮਾਂ ਦੀ ਚਮੜੀ ਲੱਗੀ ਹੋਣੀ ਹੈਜਦੋਂ ਤੂੰ ਢੋਲਕ ਵਜਾਉਂਦਾ ਹੈ, ਉਦੋਂ ਤੇਰੇ ਢੋਲਕ ਦੀ ਥਾਪ ਮੇਰੇ ਸੀਨੇ ਉੱਤੇ ਵੱਜਦੀ ਹੈਇਸ ਲਈ ਮੈਂ ਹਰ ਰੋਜ਼ ਤੇਰੇ ਕੋਲ ਪਹੁੰਚ ਜਾਂਦਾ ਹਾਂ

ਮਾਂ ਉੱਤੇ ਜਿੰਨਾ ਮਰਜ਼ੀ ਲਿਖਿਆ ਜਾਵੇ, ਥੋੜ੍ਹਾ ਹੈਮਾਂ ਉੱਤੇ ਲਿਖਣ ਲੱਗਿਆਂ ਸ਼ਬਦ ਮੁੱਕ ਜਾਂਦੇ ਹਨਮਾਂ ਆਪਣੇ ਪੇਟ ਵਿੱਚ ਗਰਭ ਧਾਰਨ ਕਰਦਿਆਂ ਹੀ ਇਹ ਸੁਪਨੇ ਵੇਖਣ ਲੱਗ ਪੈਂਦੀ ਹੈ ਕਿ ਉਸਦਾ ਬੱਚਾ ਦੁਨੀਆ ਦਾ ਸਭ ਤੋਂ ਸੋਹਣਾ ਬੱਚਾ ਹੋਵੇਗਾਉਹ ਰਾਜ ਕੁਮਾਰ ਹੋਵੇਗਾਉਸਦਾ ਪੁੱਤਰ ਜਦੋਂ ਜੰਗ ਜਿੱਤਕੇ ਆਉਂਦਾ ਹੈ ਤਾਂ ਉਹ ਸਭ ਤੋਂ ਪਿੱਛੇ ਹੁੰਦੀ ਹੈ ਪਰ ਉਸਦੀ ਹਾਰ ਜਾਂ ਜੰਗ ਵਿੱਚ ਮਾਰੇ ਜਾਣ ਦਾ ਦੁੱਖ ਸਾਂਭਣ ਲਈ ਉਹ ਸਭ ਤੋਂ ਅੱਗੇ ਹੁੰਦੀ ਹੈਉਹ ਆਪਣੀਆਂ ਸਾਰੀਆਂ ਖੁਸ਼ੀਆਂ ਆਪਣੀ ਔਲਾਦ ਉੱਤੇ ਵਾਰ ਦਿੰਦੀ ਹੈ, ਔਲਾਦ ਦੇ ਸਾਰੇ ਦੁੱਖ ਆਪਣੇ ਉੱਤੇ ਲੈ ਲੈਂਦੀ ਹੈਜਦੋਂ ਮਾਂ ਜਿਉਂਦੀ ਹੁੰਦੀ ਹੈ, ਉਦੋਂ ਸਾਨੂੰ ਉਸਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ, ਉਸਦੇ ਹੋਣ ਦਾ ਅਹਿਸਾਸ ਹੁੰਦਾ ਹੈ, ਜਦੋਂ ਉਹ ਇਸ ਦੁਨੀਆ ਵਿੱਚ ਨਹੀਂ ਰਹਿੰਦੀਮਾਂ ਦੀ ਹੋਂਦ ਦਾ ਅਹਿਸਾਸ ਉਨ੍ਹਾਂ ਨੂੰ ਹੁੰਦਾ ਹੈ, ਜਿਨ੍ਹਾਂ ਦੀ ਮਾਂ ਨਹੀਂ ਹੁੰਦੀਮਾਂ ਬਣਨ ਲਈ ਉਹ ਸੌ ਸੁੱਖਾਂ ਸੁੱਖਦੀ ਹੈਵਰਤ ਰੱਖਦੀ ਹੈ ਤੇ ਮੰਦਰੀਂ-ਮਸੀਤੀਂ ਜਾਂਦੀ ਹੈ

ਜਿਸ ਦਿਨ ਉਹ ਮਾਂ ਬਣਦੀ ਹੈ, ਉਸ ਦਿਨ ਉਸਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈਪਰ ਜਦੋਂ ਉਸਦੇ ਸੁਖ ਭੋਗਣ ਦਾ ਸਮਾਂ ਆਉਂਦਾ ਹੈ ਤਾਂ ਉਹ ਔਲਾਦ ਲਈ ਭਾਰ ਬਣ ਜਾਂਦੀ ਹੈਇਕੱਲੀ ਮਾਂ ਐਨੇ ਬੱਚਿਆਂ ਨੂੰ ਪਾਲਦੀ ਹੈਪਰ ਸਾਰੇ ਬੱਚਿਆਂ ਨੂੰ ਇੱਕ ਮਾਂ ਰੱਖਣੀ ਔਖੀ ਹੋ ਜਾਂਦੀ ਹੈ

ਮਾਂ ਦੇ ਤੁਰ ਜਾਣ ਤੋਂ ਬਾਅਦ ਰੋਕਣ-ਟੋਕਣ ਵਾਲਾ ਕੋਈ ਨਹੀਂ ਰਹਿੰਦਾਜਿਹੜੇ ਰੋਕਦੇ ਟੋਕਦੇ ਵੀ ਹਨ, ਉਨ੍ਹਾਂ ਦੇ ਰੋਕਣ ਟੋਕਣ ਵਿੱਚ ਨਾ ਮਾਂ ਵਰਗਾ ਲਹਿਜ਼ਾ ਹੁੰਦਾ ਹੈ, ਤੇ ਨਾ ਹੀ ਮਾਂ ਜਿਹਾ ਫ਼ਿਕਰ ਅਤੇ ਆਪਣਾਪਨ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ, ਤੂੰ ਹੁਣ ਬਿਗੜਦਾ ਜਾ ਰਿਹਾ ਹੈਂ, ਮੈਨੂੰ ਤੇਰੀ ਸੰਗਤ ਚੰਗੇ ਬੱਚਿਆਂ ਨਾਲ ਨਹੀਂ ਲਗਦੀ, ਤੂੰ ਮੈਨੂੰ ਮੂਰਖ ਨਾ ਸਮਝ, ਮੈਂ ਸਭ ਕੁਝ ਜਾਣਦੀ ਹਾਂ - ਇਹ ਸ਼ਬਦ ਕੇਵਲ ਮਾਂ ਦੇ ਮੂੰਹੋਂ ਹੀ ਨਿਕਲ ਸਕਦੇ ਨੇ, ਕਿਉਂਕਿ ਬੱਚਿਆਂ ਦਾ ਉਸ ਤੋਂ ਵੱਧ ਫ਼ਿਕਰ ਹੋਰ ਕਿਸੇ ਨੂੰ ਨਹੀਂ ਹੁੰਦਾਮਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਇੱਕ ਅਜਿਹਾ ਪੁਲ ਹੁੰਦਾ ਹੈ, ਜਿਸਦੇ ਟੁੱਟਣ ਨਾਲ ਸਾਰੇ ਰਿਸ਼ਤੇ ਨਾਤੇ ਪੇਤਲੇ ਪੈ ਜਾਂਦੇ ਹਨਭੈਣਾਂ, ਮਾਸੀਆਂ, ਭੂਆ ਅਤੇ ਹੋਰ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਕੇਵਲ ਨਾਂ ਦਾ ਹੀ ਰਹਿ ਜਾਂਦਾ ਹੈਭਰਾਵਾਂ ਦੀਆਂ ਇੱਕ ਦੂਜੇ ਵੱਲ ਪਿੱਠਾਂ ਹੋ ਜਾਂਦੀਆਂ ਹਨ, ਉਹ ਇੱਕ ਦੂਜੇ ਦੇ ਸ਼ਰੀਕ ਬਣ ਜਾਂਦੇ ਹਨਉਨ੍ਹਾਂ ਦਾ ਆਪਸੀ ਸੰਵਾਦ ਤਕ ਰੁਕ ਜਾਂਦਾ ਹੈਮਾਂ ਨੂੰ ਇਹ ਪਤਾ ਹੁੰਦੇ ਹੋਏ ਵੀ ਕਿ ਪੁੱਤਾਂ ਨੂੰ ਵਿਆਹਣ ਤੋਂ ਬਾਅਦ ਘਰ ਉੱਤੇ ਨੂੰਹਾਂ ਦਾ ਕਬਜ਼ਾ ਹੋ ਜਾਣਾ ਹੈ, ਉਸਦਾ ਮੰਜਾ ਸਟੋਰ ਵਿੱਚ ਪਹੁੰਚ ਜਾਣਾ ਹੈ, ਉਸਦੀ ਜ਼ਿੰਦਗੀ ਨੂੰਹਾਂ ਪੁੱਤਾਂ ਦੇ ਰਹਿਮੋ-ਕਰਮ ਉੱਤੇ ਹੋ ਜਾਣੀ ਹੈ, ਉਸਦੀ ਰੋਟੀ ਵੰਡੀ ਜਾਣੀ ਹੈ, ਫਿਰ ਵੀ ਉਹ ਉਨ੍ਹਾਂ ਪੁੱਤਾ ਦੇ ਵਿਆਹਾਂ ਦਾ ਹਰ ਸ਼ਗਨ ਵੱਧ ਚੜ੍ਹਕੇ ਕਰਦੀ ਹੈਕਿਸੇ ਇੱਕ ਪੁੱਤ ਜਾਂ ਧੀ ਦਾ ਰਿਸ਼ਤਾ ਹੋਣ ਵਿੱਚ ਦੇਰ ਹੋ ਜਾਵੇ ਤਾਂ ਉਸਦੀ ਭੁੱਖ ਪਿਆਸ ਮੁੱਕ ਜਾਂਦੀ ਹੈਉਹ ਹਰ ਇੱਕ ਨੂੰ ਰਿਸ਼ਤਾ ਕਰਾਉਣ ਲਈ ਕਹਿਣ ਲੱਗ ਜਾਂਦੀ ਹੈਨੂੰਹਾਂ ਪੁੱਤਰ ਉਸ ਨਾਲ ਜਿੰਨੀ ਮਰਜ਼ੀ ਮਾੜੀ ਕਰ ਲੈਣ ਪਰ ਉਨ੍ਹਾਂ ਦਾ ਮਾੜਾ ਹੁੰਦਾ ਮਾਂ ਤੋਂ ਜਰਿਆ ਨਹੀਂ ਜਾਂਦਾਉਸਦਾ ਦਿਲ ਵਲੂੰਧਰਿਆ ਜਾਂਦਾ ਹੈਉਹ ਆਪਣੀ ਔਲਾਦ ਦੇ ਹਰ ਦੁੱਖ ਨੂੰ ਸਹਿਣ ਲਈ ਤਿਆਰ ਰਹਿੰਦੀ ਹੈ

ਪ੍ਰਸਿੱਧ ਪੰਜਾਬੀ ਲੇਖਕ ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਲੇਖ ਵਿੱਚ ਲਿਖਦੇ ਹਨ ਕਿ ਜਿਹੜੇ ਲੋਕ ਆਪਣੀਆਂ ਜਿਉਂਦੀਆਂ ਮਾਂਵਾਂ ਨਾਲ ਚੰਗਾ ਸਲੂਕ ਨਹੀਂ ਕਰਦੇ, ਉਹ ਉਨ੍ਹਾਂ ਦੇ ਜਿਉਂਦੇ ਨਾ ਰਹਿਣ ’ਤੇ ਉਨ੍ਹਾਂ ਨਾਲ ਕੀਤੇ ਮਾੜੇ ਵਿਵਹਾਰ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਲੈਕੇ ਅੰਦਰੋਂ ਅੰਦਰੀ ਘੁਣ ਵਾਂਗ ਪਿਸਦੇ ਰਹਿੰਦੇ ਹਨਉਹ ਰਾਤ ਨੂੰ ਸੁੱਤੇ ਹੋਏ ਵੀ ਜਾਗਦੇ ਰਹਿੰਦੇ ਹਨਪੁੱਤ ਮਾਵਾਂ ਨਾਲ ਜਿੰਨਾ ਮਰਜ਼ੀ ਭੈੜਾ ਸਲੂਕ ਕਰ ਲੈਣ ਪਰ ਮਾਂ ਆਪਣੇ ਪੁੱਤਾਂ ਦਾ ਕਦੇ ਵੀ ਮਾੜਾ ਵਾਪਰਦਾ ਨਹੀਂ ਵੇਖ ਸਕਦੀਸਾਡੇ ਮੁਹੱਲੇ ਵਿੱਚ ਰਹਿੰਦੇ ਚੰਗਾ ਖੱਟਦੇ ਕਮਾਉਂਦੇ ਦੋ ਪੁੱਤਰਾਂ ਵਿੱਚੋਂ ਕੋਈ ਵੀ ਆਪਣੀ ਮਾਂ ਨੂੰ ਰੱਖਣ ਲਈ ਤਿਆਰ ਨਹੀਂ ਸੀਉਹ ਆਪਣੇ ਘਰ ਦੇ ਇੱਕ ਪੁਰਾਣੇ ਟੁੱਟੇ ਹੋਏ ਕਮਰੇ ਵਿੱਚ ਰਹਿੰਦੀ ਸੀਲੋਕਾਂ ਦੇ ਘਰਾਂ ਵਿੱਚ ਬੁੱਤੀਆਂ ਕਰਕੇ ਉਹ ਆਪਣਾ ਪੇਟ ਭਰਦੀ ਸੀਇੱਕ ਦਿਨ ਉਸਦੇ ਇੱਕ ਪੁੱਤਰ ਨੂੰ ਇੱਕ ਕੇਸ ਵਿੱਚ ਪੁਲਿਸ ਫੜ ਕੇ ਲੈ ਗਈਉਹ ਆਪਣੇ ਪੁੱਤਰ ਨੂੰ ਪੁਲਿਸ ਤੋਂ ਛੁਡਵਾਉਣ ਲਈ ਵਿਧਾਇਕ ਕੋਲ ਜਾ ਕੇ ਕਹਿਣ ਲੱਗੀ, “ਮੇਰਾ ਪੁੱਤਰ ਬੇਕਸੂਰ ਹੈ, ਪੁਲਿਸ ਨੂੰ ਫੋਨ ਕਰਕੇ ਉਸ ਨੂੰ ਛੁਡਾ ਦਿਓ

ਵਿਧਾਇਕ ਨੇ ਉਸ ਮਾਂ ਨੂੰ ਕਿਹਾ, “ਬੇਬੇ, ਤੇਰਾ ਮੁੰਡਾ ਤੈਨੂੰ ਝੱਲਦਾ ਤਾਂ ਹੈ ਨਹੀਂ, ਤੂੰ ਉਸ ਨੂੰ ਛੁਡਾਉਣ ਲਈ ਕਹਿ ਰਹੀ ਹੈ।”

ਉਸ ਮਾਂ ਨੇ ਅੱਗੋਂ ਕਿਹਾ, “ਪੁੱਤਰਾ, ਮੈਂ ਮਾਂ ਹਾਂ, ਮੈਂ ਉਸ ਨੂੰ ਜਨਮ ਦਿੱਤਾ ਹੈ

ਮਾਂ ਕਦੇ ਵੀ ਆਪਣੇ ਬੱਚਿਆਂ ਦਾ ਦੁੱਖ ਨਹੀਂ ਵੇਖ ਸਕਦੀਉਹ ਮਾਂ ਹੀ ਹੁੰਦੀ ਹੈ ਜੋ ਪੁੱਤਾਂ ਨੂੰ ਇੱਕ ਦੂਜੇ ਨਾਲ ਜੋੜੀ ਰੱਖਣ ਲਈ ਉਨ੍ਹਾਂ ਦੀਆਂ ਗੱਲਾਂ ਉੱਤੇ ਪਰਦਾ ਪਾ ਕੇ ਰੱਖਦੀ ਹੈਪ੍ਰੀਖਿਆ ਦੇ ਦਿਨਾਂ ਵਿੱਚ ਮਾਂ ਦਾ ਦਹੀਂ, ਚੌਲ਼, ਮਿੱਠਾ ਖਲਾਉਣਾ, ਮੰਦਿਰ ਗੁਰਦਵਾਰੇ ਲੈ ਕੇ ਜਾਣਾ, ਭਾਈ ਜੀ ਤੋਂ ਪਰਚੇ ਚੰਗੇ ਹੋਣ ਲਈ ਅਸ਼ੀਰਵਾਦ ਦਿਵਾਉਣਾ, ਪੈਰੀਂ ਹੱਥ ਲਗਾਉਣ ਲਈ ਕਹਿਣਾ, ਮੱਥਾ ਚੁੰਮਕੇ ਪ੍ਰੀਖਿਆ ਦੇਣ ਭੇਜਣਾ, ਘੱਟ ਪੜ੍ਹੀ ਹੋਣ ਦੇ ਬਾਵਜੂਦ ਪਰਚਾ ਕਿਸ ਤਰ੍ਹਾਂ ਦਾ ਹੋਇਆ ਪੁੱਛਣਾ, ਪਰਚਾ ਚੰਗਾ ਹੋਇਆ ਕਿ ਮਾੜਾ, ਚਿਹਰਾ ਵੇਖਕੇ ਹੀ ਅੰਦਾਜ਼ਾ ਲਗਾ ਲੈਣਾ ਤੇ ਨਤੀਜੇ ਵਾਲੇ ਦਿਨ ਚੰਗੇ ਨੰਬਰ ਆਉਣ ਲਈ ਅਸ਼ੀਰਵਾਦ ਦੇ ਕੇ ਭੇਜਣਾ, ਇਹ ਸਾਰਾ ਕੁਝ ਜਦੋਂ ਯਾਦ ਆਉਂਦਾ ਹੈ ਤਾਂ ਮਾਂ ਦੇ ਤੁਰ ਜਾਣ ਦਾ ਅਹਿਸਾਸ ਹੁੰਦਾ ਹੈ

ਧੀਆਂ ਜਿੰਨੀਆਂ ਮਰਜ਼ੀ ਸੁਖੀ ਹੋਣ, ਉਹ ਜਿੰਨੇ ਮਰਜ਼ੀ ਅਮੀਰ ਘਰ ਵਿੱਚ ਵਿਆਹੀਆਂ ਹੋਈਆਂ ਹੋਣ, ਫੇਰ ਵੀ ਮਾਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਤੋਂ ਵੱਧ ਤੋਂ ਵੱਧ ਦੇ ਕੇ ਤੋਰਿਆ ਜਾਵੇਕਿਸੇ ਗੀਤਕਾਰ ਨੇ ਇਹ ਗਾਣਾ ਕਿ ‘ਪੇਕੇ ਹੁੰਦੇ ਮਾਵਾਂ ਨਾਲਐਵੇਂ ਹੀ ਨਹੀਂ ਲਿਖਿਆ, ਕਿਉਂਕਿ ਮਾਵਾਂ ਤਕ ਹੀ ਧੀਆਂ ਦੀ ਪੇਕੇ ਘਰ ਵਿੱਚ ਵੁੱਕਤ ਹੁੰਦੀ ਹੈਮਾਵਾਂ ਅਕਸਰ ਹੀ ਧੀਆਂ ਨੂੰ ਇਹ ਕਹਿੰਦਿਆਂ ਸੁਣੀਆਂ ਜਾਂਦੀਆਂ ਹਨ ਕਿ ਧੀਏ, ਮੇਰੇ ਜਿਊਂਦੇ ਜੀਅ ਛੇਤੀ ਛੇਤੀ ਗੇੜਾ ਮਾਰਦੀ ਰਿਹਾ ਕਰ, ਮੇਰੇ ਬਗੈਰ ਤੈਨੂੰ ਕਿਸੇ ਨੇ ਆਉਣ ਲਈ ਨਹੀਂ ਕਹਿਣਾਅੱਜ ਮਾਂ ਨਹੀਂ ਰਹੀ ਤਾਂ ਕਦੇ ਇਕੱਲ ਵਿੱਚ ਬੈਠਿਆਂ ਉਸ ਦੀਆਂ ਕਹੀਆਂ ਹੋਈਆਂ ਗੱਲਾਂ ਕਿ ਪੁੱਤ ਖੜ੍ਹੇ ਹੋ ਕੇ ਦੁੱਧ ਨਹੀਂ ਪੀਂਦੇ, ਜੂਠੀ ਰੋਟੀ ਨਹੀਂ ਛੱਡੀਦੀ, ਅੰਨ ਪਰਮੇਸ਼ਰ ਦੁਰਸੀਸ ਦਿੰਦਾ ਹੈ, ਕੱਪੜੇ ਪਾ ਕੇ ਰੱਖਿਆ ਕਰ, ਸਰਦੀ ਲੱਗ ਜਾਂਦੀ ਹੈ, ਨਹਾਉਣ ਤੋਂ ਪਹਿਲਾਂ ਰੋਟੀ ਖਾਣੀ ਚੰਗੀ ਨਹੀਂ ਹੁੰਦੀ, ਸਵੇਰੇ ਦੇਰ ਨਾਲ ਉੱਠਣਾ ਚੰਗਾ ਨਹੀਂ ਹੁੰਦਾ, ਤੈਨੂੰ ਵਾਰ ਵਾਰ ਕਿਉਂ ਸਮਝਾਉਣਾ ਪੈਂਦਾ ਹੈ ਅਤੇ ਰਾਤ ਨੂੰ ਘਰ ਦੇਰ ਨਾਲ ਆਉਣ ’ਤੇ ਇਹ ਕਹਿਣਾ ਕਿ ਤੈਨੂੰ ਵਾਰ ਵਾਰ ਕਿਉਂ ਸਮਝਾਉਣਾ ਪੈਂਦਾ ਹੈ।

ਜਦੋਂ ਯਾਦ ਆਉਂਦੀਆਂ ਹਨ ਤਾਂ ਮਾਂ ਬਹੁਤ ਯਾਦ ਆਉਂਦੀ ਹੈਜਿਸ ਅਜ਼ਾਦੀ ਲਈ ਅਸੀਂ ਮਾਂ ਨਾਲ ਲੜਦੇ ਰਹੇ ਹੁੰਦੇ ਹਾਂ, ਜਦੋਂ ਉਹ ਅਜ਼ਾਦੀ ਆਪਣੇ ਕੋਲ ਹੁੰਦੀ ਹੈ, ਉਦੋਂ ਮਾਂ ਨਹੀਂ ਹੁੰਦੀ ਉਸ ਤੋਂ ਬਗੈਰ ਉਸ ਅਜ਼ਾਦੀ ਦੀ ਕੋਈ ਕੀਮਤ ਵੀ ਨਹੀਂ ਹੁੰਦੀਅਬਦੁਲ ਕਲਾਮ ਆਪਣੀ ਇੱਕ ਪੁਸਤਕ ਵਿੱਚ ਲਿਖਦੇ ਹਨ, “ਮੈਂ ਉਸ ਦਿਨ ਮਾਂ ਦਾ ਕਰਜ਼ਦਾਰ ਹੋ ਗਿਆ, ਜਿਸ ਦਿਨ ਮੈਨੂੰ ਇਹ ਪਤਾ ਲੱਗਾ ਕਿ ਉਹ ਭੁੱਖੀ ਰਹਿ ਗਈ ਹੈ ਕਿਉਂਕਿ ਮੈਂ ਉਸਦੇ ਹਿੱਸੇ ਦੀਆਂ ਰੋਟੀਆਂ ਵੀ ਖਾ ਗਿਆ ਹਾਂਮੇਰੇ ਇਹ ਕਹਿਣ ’ਤੇ ਕਿ ਉਸਦੇ ਹਿੱਸੇ ਦੀਆਂ ਰੋਟੀਆਂ ਖਾ ਕੇ ਉਸ ਤੋਂ ਭੁੱਲ ਹੋ ਗਈ ਹੈ, ਤਾਂ ਉਸਨੇ ਅੱਗੋਂ ਕਿਹਾ ਸੀ ਕਿ ਜਦੋਂ ਪੁੱਤ ਰੋਟੀ ਖਾ ਲੈਂਦਾ ਹੈ ਤਾਂ ਮਾਂ ਆਪਣੇ ਆਪ ਰੱਜ ਜਾਂਦੀ ਹੈਉਸਦੇ ਨਾ ਹੋਣ ਦੇ ਵਿਛੋੜੇ ਦਾ ਦੁੱਖ ਸਹਿੰਦਿਆਂ ਮੈਂ ਆਪਣੇ ਆਪ ਨੂੰ ਬਹੁਤ ਸੁਭਾਗ ਸਮਝਦਾ ਹਾਂ ਕਿ ਮੈਂ ਉਸ ਦੀ ਕੁੱਖੋਂ ਜਨਮ ਲਿਆ ਸੀਹਰ ਇੱਕ ਨੂੰ ਅਜਿਹੀ ਮਾਂ ਹਾਸਲ ਹੋਵੇਮੇਰਾ ਜਦੋਂ ਵੀ ਇਸ ਧਰਤੀ ਉੱਤੇ ਜਨਮ ਹੋਵੇ ਤਾਂ ਉਹ ਹੀ ਮੇਰੀ ਮਾਂ ਹੋਵੇ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4719)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author