VijayKumarPri 7ਇਸ ਮੁਲਕ ਦੀਆਂ ਲਾਇਬਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ, ਸਗੋਂ ਬਹੁਤ ਵੱਡੀ ਇਮਾਰਤ ...
(16 ਅਕਤੂਬਰ 2023)ਪਿਛਲੇ ਛੇ ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਮੇਰਾ ਇਹ ਯਤਨ ਰਿਹਾ ਹੈ ਕਿ ਇਸ ਮੁਲਕ ਦੇ ਪ੍ਰੇਰਨਾਦਾਇਕ ਪਹਿਲੂਆਂ ਨੂੰ ਲੋਕਾਂ ਤਕ ਪਹੁੰਚਾਇਆ ਜਾ ਸਕੇ ਤਾਂਕਿ ਹੋਰ ਲੋਕ ਵੀ ਉਨ੍ਹਾਂ ’ਤੇ ਅਮਲ ਕਰ ਸਕਣ
ਇੱਕ ਟੈਲੀਵਿਜ਼ਨ ਚੈਨਲ ’ਤੇ ਇੱਕ ਚਰਚਾ ਵਿੱਚ ਹਿੱਸਾ ਲੈਣ ਜਾਂਦਿਆਂ ਇੱਕ ਵਿਦਵਾਨ ਲੇਖਕ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਕੈਨੇਡਾ ਵਿੱਚ ਵਸਦੇ ਪੁਸਤਕਾਂ ਪੜ੍ਹਨ ਦੇ ਇੱਛੁਕ ਬਹੁਤ ਸਾਰੇ ਖਾਸ ਕਰਕੇ ਅੰਗਰੇਜ਼ ਲੋਕਾਂ ਨੇ ਆਪਣੇ ਘਰ ਦੇ ਅੱਗੇ ਛੋਟੀਆਂ ਛੋਟੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਹਨਜਿਨ੍ਹਾਂ ਪੁਸਤਕਾਂ ਨੂੰ ਉਹ ਪੜ੍ਹ ਲੈਂਦੇ ਹਨ, ਉਨ੍ਹਾਂ ਪੁਸਤਕਾਂ ਨੂੰ ਉਹ ਆਪਣੇ ਘਰ ਮੂਹਰੇ ਬਣਾਈ ਗਈ ਛੋਟੀ ਜਿਹੀ ਲਾਇਬ੍ਰੇਰੀ ਵਿੱਚ ਰੱਖ ਦਿੰਦੇ ਹਨਉਨ੍ਹਾਂ ਲਾਇਬ੍ਰੇਰੀਆਂ ਨੂੰ ਕੋਈ ਜੰਦਾ ਕੁੰਡਾ ਨਹੀਂ ਹੁੰਦਾਉਨ੍ਹਾਂ ਲਾਇਬ੍ਰੇਰੀਆਂ ਵਿੱਚੋਂ ਕੋਈ ਵੀ ਵਿਅਕਤੀ ਬਿਨਾਂ ਪੁੱਛਿਆ ਪੁਸਤਕ ਲਿਜਾ ਸਕਦਾ ਹੈਇੱਥੋਂ ਦੇ ਲੋਕ ਐਨੇ ਸੂਝਵਾਨ ਹਨ ਕਿ ਉਹ ਲਿਜਾਈ ਗਈ ਪੁਸਤਕ ਪੜ੍ਹਕੇ ਵਾਪਸ ਰੱਖਕੇ ਹੀ ਨਹੀਂ ਜਾਂਦੇ ਸਗੋਂ ਆਪਣੇ ਕੋਲੋਂ ਵੀ ਪੁਸਤਕਾਂ ਲਿਆ ਕੇ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਰੱਖਕੇ ਪੁਸਤਕਾਂ ਵਿੱਚ ਹੋਰ ਵਾਧਾ ਕਰ ਜਾਂਦੇ ਹਨ ਇੱਥੋਂ ਤਕ ਕਿ ਬੱਚਿਆਂ ਲਈ ਲਾਭਦਾਇਕ ਪੁਸਤਕਾਂ ਵੀ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਪਈਆਂ ਹੁੰਦੀਆਂ ਹਨ ਤਾਂਕਿ ਲੋੜਵੰਦ ਬੱਚੇ ਉਨ੍ਹਾਂ ਪੁਸਤਕਾਂ ਦਾ ਲਾਭ ਉਠਾ ਸਕਣਉਸ ਵਿਦਵਾਨ ਨੇ ਇਹ ਵੀ ਦੱਸਿਆ ਕਿ ਇਹ ਲਾਇਬ੍ਰੇਰੀਆਂ ਖੋਲ੍ਹਣ ਦਾ ਮਕਸਦ ਇਹ ਹੈ ਕਿ ਮੁਲਕ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ, ਖਾਸ ਕਰਕੇ ਨਵੀਂ ਪਨੀਰੀ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇਇਸ ਮੁਲਕ ਦੀਆਂ ਸਰਕਾਰਾਂ ਲਾਇਬ੍ਰੇਰੀਆਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਅਤੇ ਛੋਟੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਦੀ ਭਰਮਾਰ ਹੈ

ਇਸ ਮੁਲਕ ਦੀਆਂ ਲਾਇਬਰੇਰੀਆਂ ਬਹੁਤ ਕਮਾਲ ਦੀਆਂ ਹਨਇਹ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਦੀਆਂ ਲੋੜਾਂ ਪੂਰਾ ਕਰਦੀਆਂ ਹਨਇਨ੍ਹਾਂ ਲਾਇਬ੍ਰੇਰੀਆਂ ਵਿੱਚ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਤੇ ਹੋਰ ਕਈ ਭਾਸ਼ਾਵਾਂ ਦੀਆਂ ਪੁਸਤਕਾਂ ਅਤੇ ਅਖਬਾਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨਇਸ ਮੁਲਕ ਵਿੱਚ 162 ਮੁਲਕਾਂ ਦੇ ਲੋਕ ਰਹਿੰਦੇ ਹਨਬਹੁਤ ਸਾਰੇ ਮੁਲਕਾਂ ਅਤੇ ਸੂਬਿਆਂ ਦੇ ਵਿਦਵਾਨ ਲੇਖਕ ਲੋਕ ਆਪਣੇ ਦੇਸ਼ ਦੇ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਪੜ੍ਹਨ ਲਈ ਆਪਣੀਆਂ ਲਿਖੀਆਂ ਪੁਸਤਕਾਂ ਇਸ ਮੁਲਕ ਦੀਆਂ ਲਾਇਬਰੇਰੀਆਂ ਨੂੰ ਭੇਂਟ ਕਰ ਜਾਂਦੇ ਹਨਉਨ੍ਹਾਂ ਪੁਸਤਕਾਂ ਨੂੰ ਬਕਾਇਦਾ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਦੂਜੀਆਂ ਪੁਸਤਕਾਂ ਦੀ ਤਰ੍ਹਾਂ ਪੜ੍ਹਨ ਲਈ ਰੱਖਿਆ ਜਾਂਦਾ ਹੈਜੇਕਰ ਇਸ ਮੁਲਕ ਵਿੱਚ ਰਹਿਣ ਵਾਲੇ ਕਿਸੇ ਮੁਲਕ ਦੇ ਲੋਕ ਮਿਥੀ ਗਿਣਤੀ ਅਨੁਸਾਰ ਇੱਥੋਂ ਦੀ ਸੂਬਾ ਸਰਕਾਰ ਨੂੰ ਆਪਣੀ ਭਾਸ਼ਾ ਦੀਆਂ ਪੁਸਤਕਾਂ ਮੰਗਵਾਕੇ ਰੱਖਣ ਲਈ ਲਿਖਕੇ ਬੇਨਤੀ ਕਰਦੇ ਹਨ ਤਾਂ ਉਸ ਭਾਸ਼ਾ ਦੀਆਂ ਪੁਸਤਕਾਂ ਮੰਗਵਾਕੇ ਰੱਖ ਦਿੱਤੀਆਂ ਜਾਂਦੀਆਂ ਹਨ ਪਰ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਰੱਖਣ ਤੋਂ ਪਹਿਲਾਂ ਬਣਾਈ ਗਈ ਕਮੇਟੀ ਉਨ੍ਹਾਂ ਪੁਸਤਕਾਂ ਦਾ ਮਿਆਰ ਪਰਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਰੱਖਣ ਦੀ ਸਿਫ਼ਾਰਿਸ਼ ਕਰਦੀ ਹੈ

ਇਸ ਮੁਲਕ ਦੀਆਂ ਲਾਇਬਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ, ਸਗੋਂ ਬਹੁਤ ਵੱਡੀ ਇਮਾਰਤ ਵਿੱਚ ਬਣੀਆਂ ਹੋਈਆਂ ਹੁੰਦੀਆਂ ਹਨਇਹ ਲਾਇਬ੍ਰੇਰੀਆਂ ਦੇਰ ਰਾਤ ਤਕ ਖੁੱਲ੍ਹੀਆਂ ਰਹਿੰਦਿਆਂ ਹਨ ਤਾਂ ਕਿ ਬੱਚੇ ਤੇ ਨੌਕਰੀ ਪੇਸ਼ਾ ਲੋਕ ਛੁੱਟੀ ਤੋਂ ਬਾਅਦ ਲਾਇਬ੍ਰੇਰੀਆਂ ਵਿੱਚ ਜਾਕੇ ਪੜ੍ਹ ਸਕਣ ਤੇ ਪੁਸਤਕਾਂ ਦਾ ਲੈਣ ਦੇਣ ਕਰ ਸਕਣਲਾਇਬ੍ਰੇਰੀਆਂ ਦੀ ਮੈਂਬਰਸ਼ਿੱਪ ਬੇਹੱਦ ਸਸਤੀ ਹੈ। ਕਿਸੇ ਵੀ ਮੁਲਕ ਦੇ ਲੋਕ ਇਸ ਮੈਂਬਰਸ਼ਿੱਪ ਨੂੰ ਹਾਸਲ ਕਰ ਸਕਦੇ ਹਨਬੱਚੇ ਤੋਂ ਬਜ਼ੁਰਗ ਤਕ ਹਰ ਵਿਅਕਤੀ ਲਈ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈਇੰਟਰਨੈੱਟ ਦੀ ਜਾਣਕਾਰੀ ਰੱਖਣ ਵਾਲਾ ਅਤੇ ਲਾਇਬ੍ਰੇਰੀ ਦੀ ਮੈਂਬਰਸ਼ਿੱਪ ਰੱਖਣ ਵਾਲਾ ਹਰ ਵਿਅਕਤੀ ਉਸ ਇੰਟਰਨੈੱਟ ਦੀ ਵਰਤੋਂ ਕਰ ਸਕਦਾ ਹੈ

ਬਿਨਾ ਮੈਂਬਰਸ਼ਿੱਪ ਵਾਲੇ ਲੋਕ ਬਿਨਾ ਇਜਾਜ਼ਤ ਲਿਆਂ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੈਠਕੇ ਆਪਣੇ ਮਨ ਪਸੰਦ ਦੀਆਂ ਪੁਸਤਕਾਂ ਅਤੇ ਅਖਬਾਰਾਂ ਪੜ੍ਹ ਸਕਦੇ ਹਨਪੁਸਤਕ ਸੱਭਿਆਚਾਰ ਦੀ ਚੰਗੀ ਪਰੰਪਰਾ ਨੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਪਾ ਦਿੱਤੀ ਹੈ ਤੇ ਉਨ੍ਹਾਂ ਨੂੰ ਇਹ ਸਿਖਾ ਦਿੱਤਾ ਹੈ ਕਿ ਲਾਇਬ੍ਰੇਰੀਆਂ ਵਿੱਚ ਬੈਠਕੇ ਕਿਵੇਂ ਪੜ੍ਹਨਾ ਹੈ? ਲਾਇਬ੍ਰੇਰੀਆਂ ਦੀ ਸਾਫ ਸਫਾਈ, ਰੌਸ਼ਨੀ ਤੇ ਬੈਠਣ ਦਾ ਪ੍ਰਬੰਧ ਕਮਾਲ ਦਾ ਹੈਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਨਾ ਫੋਨ ਕਰਦਾ ਮਿਲੇਗਾ ਤੇ ਨਾ ਹੀ ਇੱਕ ਦੂਜੇ ਨਾਲ ਗੱਲਬਾਤ ਕਰਦਾਚੁੱਪ ਸ਼ਾਂਤ ਮਾਹੌਲ ਵੇਖਕੇ ਮਨ ਨੂੰ ਬਹੁਤ ਸਕੂਨ ਪ੍ਰਾਪਤ ਹੁੰਦਾ ਹੈ ਤੇ ਦੇਰ ਤਕ ਪੜ੍ਹਨ ਨੂੰ ਮਨ ਕਰਦਾ ਹੈਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਨਾ ਤਾਂ ਪੁਸਤਕਾਂ ਉੱਤੇ ਕੁਝ ਲਿਖਦੇ ਹਨ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਪਾੜਕੇ ਲਿਜਾਂਦੇ ਹਨਲੋਕਾਂ ਨੂੰ ਸਮੇਂ ਸਿਰ ਪੁਸਤਕਾਂ ਮੋੜਨ ਦੀ ਆਦਤ ਹੈਜੇਕਰ ਲੋਕ ਆਪਣੇ ਮਤਲਬ ਦੀ ਸਮਗਰੀ ਲਾਇਬ੍ਰੇਰੀ ਦੀ ਪੁਸਤਕ ਤੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਹੁਤ ਘੱਟ ਮੁੱਲ ਤੇ ਲੋੜੀਂਦੀ ਸਾਮਗਰੀ ਲਾਇਬ੍ਰੇਰੀ ਵਿੱਚੋਂ ਹੀ ਫੋਟੋ ਸਟੇਟ ਕਰਵਾਈ ਜਾ ਸਕਦੀ ਹੈਲਾਇਬ੍ਰੇਰੀਆਂ`ਵਿਚ ਕੰਮ ਕਰਦੇ ਕਰਮਚਾਰੀਆਂ ਦੀ ਬੋਲਚਾਲ, ਗੱਲਬਾਤ ਕਰਨ ਦਾ ਢੰਗ ਤੇ ਉਨ੍ਹਾਂ ਦਾ ਸਹਿਯੋਗ ਬੰਦੇ ਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੰਦਾ ਹੈਪੜ੍ਹਨ ਵਾਲੇ ਬੱਚਿਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਹਰ ਤਰ੍ਹਾਂ ਦੀਆਂ ਪੁਸਤਕਾਂ ਅਤੇ ਇੰਟਰਨੈੱਟ ਦੀ ਸਹੂਲਤ ਵੱਖਰੇ ਤੌਰ ’ਤੇ ਉਪਲਬਧ ਕਰਵਾਈ ਜਾਂਦੀ ਹੈਲਾਇਬ੍ਰੇਰੀਆਂ ਦੇ ਇੱਕ ਕਮਰੇ ਵਿੱਚ ਇੱਕ ਸਾਲ ਤੋਂ ਚਾਰ ਸਾਲ ਤਕ ਦੀ ਉਮਰ ਦੇ ਬੱਚਿਆਂ ਲਈ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਲਈ ਅਰਲੀ ਆਨ ਪ੍ਰੋਗਰਾਮ ਚਲਾਇਆ ਜਾਂਦਾ ਹੈਇਸ ਪ੍ਰੋਗਰਾਮ ਵਿੱਚ ਸਿਖਲਾਈ ਪ੍ਰਾਪਤ ਅਧਿਆਪਕਾਵਾਂ ਬੱਚਿਆਂ ਨੂੰ ਹਰ ਪੱਖੋਂ ਤਿਆਰ ਕਰਦੀਆਂ ਹਨਇਹ ਪ੍ਰੋਗਰਾਮ ਇੱਥੋਂ ਦੀ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਤੇ ਇਸਦੀ ਕੋਈ ਫੀਸ ਨਹੀਂ ਹੁੰਦੀ

ਇਨ੍ਹਾਂ ਲਾਇਬ੍ਰੇਰੀਆਂ ਵਿੱਚ ਇੱਕ ਦਿਨ ਲੇਖਕਾਂ ਲਈ ਹੁੰਦਾ ਹੈਇਸ ਦਿਨ ਲੇਖਕ ਇੱਕ ਦੂਜੇ ਨਾਲ ਸਾਹਿਤਕ ਸਾਂਝ ਪਾਉਂਦੇ ਹਨਹਰ ਲਾਇਬਰੇਰੀ ਦੇ ਨਾਲ ਇੱਕ ਆਡੋਟਰੀਅਮ ਹੁੰਦਾ ਹੈ ਜਿਸ ਵਿੱਚ ਬਿਨਾਂ ਕੋਈ ਪੈਸਾ ਦਿੱਤੇ ਸਾਹਿਤਕ ਸਮਾਗਮ ਕਰਵਾਇਆ ਜਾ ਸਕਦਾ ਹੈਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਇਸ ਐਡੀਟੋਰੀਅਮ ਵਿੱਚ ਕਵਿਤਾ, ਭਾਸ਼ਣ, ਲੇਖ ਤੇ ਕਹਾਣੀ ਮੁਕਾਬਲੇ ਕਰਵਾਏ ਜਾਂਦੇ ਹਨਇਨ੍ਹਾਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਅਲਮਾਰੀਆਂ ਵਿੱਚ ਨਹੀਂ, ਸਗੋਂ ਸ਼ੈਲਫਾਂ ਉੱਤੇ ਪਈਆਂ ਹਨ ਤਾਂਕਿ ਵਧੇਰੇ ਪਾਠਕ ਉਨ੍ਹਾਂ ਨੂੰ ਪੜ੍ਹ ਸਕਣਇਸ ਦੇਸ਼ ਦੀਆਂ ਲਾਇਬ੍ਰੇਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨਇੱਕ ਲਾਇਬ੍ਰੇਰੀ ਤੋਂ ਪੁਸਤਕ ਕਢਵਾ ਕੇ ਕਿਸੇ ਵੀ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈਪੁਸਤਕ ਪੜ੍ਹਕੇ ਲਾਇਬ੍ਰੇਰੀ ਦੇ ਕਿਸੇ ਵੀ ਮੇਜ਼ ’ਤੇ ਰੱਖਕੇ ਚਲੇ ਜਾਓ, ਪੁਸਤਕ ਆਪਣੇ ਆਪ ਜਮ੍ਹਾਂ ਹੋ ਜਾਵੇਗੀ ਤੇ ਤੁਹਾਡੇ ਫੋਨ ਉੱਤੇ ਪੁਸਤਕ ਜਮ੍ਹਾਂ ਹੋਣ ਦਾ ਸੁਨੇਹਾ ਚਲੇ ਜਾਵੇਗਾ

ਪੜ੍ਹੀਆਂ ਹੋਈਆਂ ਪੁਰਾਣੀਆਂ ਪੁਸਤਕਾਂ ਬਹੁਤ ਘੱਟ ਮੁੱਲ ’ਤੇ ਵੇਚ ਦਿੱਤੀਆਂ ਜਾਂਦੀਆਂ ਹਨਤੁਸੀਂ ਜੇਕਰ ਲਾਇਬ੍ਰੇਰੀ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਆਪ ਘਰ ਬੈਠੇ ਆਨ ਲਾਈਨ ਪੁਸਤਕ ਅਲਾਟ ਕਰ ਸਕਦੇ ਹੋਅਲਾਟ ਹੋਣ ਤੋਂ ਬਾਅਦ ਪੁਸਤਕ ਤੁਹਾਡੇ ਕੰਪਿਊਟਰ ਉੱਤੇ ਆ ਜਾਵੇਗੀਪੁਸਤਕ ਪੜ੍ਹਨ ਤੋਂ ਬਾਅਦ ਮਿੱਥੇ ਸਮੇਂ ਤੋਂ ਬਾਅਦ ਉਹ ਪੁਸਤਕ ਤੁਹਾਡੇ ਕੰਪਿਊਟਰ ਤੋਂ ਅਲੋਪ ਹੋ ਜਾਵੇਗੀਇਨ੍ਹਾਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਦੀਆਂ ਸੀਡੀਆਂ ਵੀ ਮਿਲਦੀਆਂ ਹਨਤੁਸੀਂ ਉਹ ਕਿਸੇ ਵੀ ਪੁਸਤਕ ਦੀ ਸੀਡੀ ਆਪਣੇ ਘਰ ਲਿਜਾਕੇ ਉਸ ਨੂੰ ਆਪਣੇ ਕੰਪਿਊਟਰ ਵਿੱਚ ਪਾ ਕੇ ਸੁਣ ਸਕਦੇ ਹੋ

ਇਸ ਮੁਲਕ ਦੀਆਂ ਲਾਇਬਰੇਰੀਆਂ ਦੀ ਵਿਲੱਖਣਤਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈਹੁਣ ਜੇਕਰ ਆਪਣੇ ਦੇਸ਼ ਵਿੱਚ ਲਾਇਬ੍ਰੇਰੀਆਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਮੁਲਕ ਤੋਂ ਬਹੁਤ ਪਿੱਛੇ ਹਾਂਸਾਡੇ ਮੁਲਕ ਦੇ ਜ਼ਿਆਦਾਤਰ ਸਰਕਾਰੀ ਤੇ ਕੇਵਲ ਨਾਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਲਾਇਬ੍ਰੇਰੀ ਹੁੰਦੀ ਹੀ ਨਹੀਂਜਿਨ੍ਹਾਂ ਸਕੂਲਾਂ ਵਿੱਚ ਹੁੰਦੀ ਵੀ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਈ ਨਾ ਕਮਰਾ ਹੁੰਦਾ ਹੈ ਤੇ ਨਾ ਹੀ ਲਾਇਬ੍ਰੇਰੀਅਨ ਦੀ ਅਸਾਮੀ ਹੁੰਦੀ ਹੈ ਪੁਸਤਕਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਬੰਦ ਪਈਆਂ ਰਹਿੰਦੀਆਂ ਹਨਸਕੂਲਾਂ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਵੀ ਨਹੀਂ ਕੀਤਾ ਜਾਂਦਾ ਕੁਝ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਵੱਡੀ ਇਮਾਰਤ, ਇੰਟਰਨੈੱਟ ਤੇ ਹੋਰ ਸਹੂਲਤਾਂ ਹੋਣੀਆਂ ਬਹੁਤ ਦੂਰ ਦੀ ਗੱਲ ਹੈਬਹੁਤ ਘੱਟ ਸਕੂਲ ਮੁਖੀ ਤੇ ਅਧਿਆਪਕ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਹਨ ਅਤੇ ਲਾਇਬ੍ਰੇਰੀ ਵਿੱਚ ਬੈਠਕੇ ਪੜ੍ਹਨ ਦੇ ਤੌਰ ਤਰੀਕੇ ਸਿਖਾਉਂਦੇ ਹਨਸਕੂਲਾਂ ਲਈ ਕਰੋੜਾਂ ਰੁਪਏ ਦੀਆਂ ਪੁਸਤਕਾਂ ਤਾਂ ਖਰੀਦੀਆਂ ਜਾਂਦੀਆਂ ਹਨ ਪਰ ਚੰਗੀਆਂ ਲਾਇਬ੍ਰੇਰੀਆਂ, ਉਨ੍ਹਾਂ ਵਿੱਚ ਚੰਗੀਆਂ ਸਹੂਲਤਾਂ, ਚੰਗੇ ਮਾਹੌਲ ਅਤੇ ਪੁਸਤਕਾਂ ਪੜ੍ਹਨ ਦੀ ਰੂਚੀ ਨਾ ਹੋਣ ਕਰਕੇ ਉਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਹੀ ਪਈਆਂ ਰਹਿ ਜਾਂਦੀਆਂ ਹਨਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਸਕੂਲਾਂ ਨਾਲੋਂ ਲਾਇਬ੍ਰੇਰੀਆਂ ਦੀ ਸਥਿਤੀ ਬਿਹਤਰ ਹੁੰਦੀ ਹੈ ਪਰ ਉਨ੍ਹਾਂ ਵਿੱਚ ਵੀ ਇਸ ਮੁਲਕ ਵਾਂਗ ਇੰਟਰਨੈੱਟ ਦੀ ਸਹੂਲਤ, ਵੱਡੀ ਇਮਾਰਤ, ਦੇਰ ਰਾਤ ਤਕ ਖੁੱਲ੍ਹੀ ਰਹਿਣ, ਸਸਤੀ ਮੈਂਬਰਸ਼ਿੱਪ ਅਤੇ ਬੈਠਣ ਦਾ ਵਧੀਆ ਪ੍ਰਬੰਧ ਆਦਿ ਸਹੂਲਤਾਂ ਦੀ ਘਾਟ ਹੁੰਦੀ ਹੈਬੱਚਿਆਂ ਨੂੰ ਲਾਇਬ੍ਰੇਰੀਆਂ ਵਿਚ ਬੈਠਕੇ ਉੱਚੀ ਉੱਚੀ ਫੋਨ ਕਰਨ, ਗੱਲਾਂ ਕਰਨ, ਕਿਤਾਬਾਂ ਉੱਤੇ ਲਿਖਣ ਅਤੇ ਉਨ੍ਹਾਂ ਵਿੱਚੋਂ ਪੰਨੇ ਪਾੜਨ ਦੀ ਆਦਤ ਹੁੰਦੀ ਹੈਭਾਵੇਂ ਸਾਡੇ ਮੁਲਕ ਵਿੱਚ ਵੱਡੇ ਸ਼ਹਿਰਾਂ ਵਿੱਚ ਸਰਕਾਰੀ ਪੱਧਰ ’ਤੇ ਬਹੁਤ ਵਧੀਆ ਵਧੀਆ ਜਨਤਕ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ, ਉਨ੍ਹਾਂ ਵਿੱਚ ਵੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ ਪਰ ਫੇਰ ਵੀ ਉਨ੍ਹਾਂ ਵਿੱਚ ਅਜੇ ਵੀ ਬਹੁਤ ਸੁਧਾਰਾਂ ਦੀ ਲੋੜ ਹੈਇਸ ਮੁਲਕ ਵਿੱਚ ਸੜਕਾਂ ਉੱਤੇ ਲਾਇਬਰੇਰੀਆਂ ਹੋਣਾ ਇੱਥੋਂ ਦੇ ਲੋਕਾਂ ਦੇ ਪੁਸਤਕ ਪ੍ਰੇਮੀ ਹੋਣ ਦਾ ਵਧੀਆ ਪ੍ਰਮਾਣ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4295)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author