ਤਰਕ ਸੁਣਨਾ ਵੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤਰਕ ਦੇਣ ਵਾਲੇ ਦਾ ਹੀ ਨਹੀਂ, ਸਗੋਂ ਤਰਕ ਸੁਣਨ ਵਾਲੇ ਦਾ ਵੀ ...
(28 ਅਗਸਤ 2024)

 

ਤਰਕ ਅਤੇ ਤਕਰਾਰ ਮਨੁੱਖੀ ਜ਼ਿੰਦਗੀ ਦੇ ਦੋ ਅਜਿਹੇ ਵਰਤਾਰੇ ਜਾਂ ਪੱਖ ਮੰਨੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਮਨੁੱਖ ਦੇ ਬੌਧਿਕ ਪੱਧਰ ਦਾ ਅਕਸ ਝਲਕਦਾ ਹੈਉੱਚ ਬੌਧਿਕ ਪੱਧਰ ਵਾਲੇ ਸੂਝਵਾਨ ਲੋਕ ਬਹਿਸ ਕਰਨ, ਲੜਨ ਝਗੜਣ ਅਤੇ ਤੂੰ-ਤੂੰ ਮੈਂ-ਮੈਂ ਕਰਨ ਦੀ ਬਜਾਏ ਬਹੁਤ ਹੀ ਤਹੱਮਲ ਨਾਲ ਤਰਕ ਦੇ ਸਹਾਰੇ ਆਪਣਾ ਪੱਖ ਪੇਸ਼ ਕਰਦੇ ਹਨਉਹ ਆਪਣਾ ਪੱਖ ਦੂਜਿਆਂ ਉੱਤੇ ਥੋਪਦੇ ਨਹੀਂ, ਸਗੋਂ ਆਪਣੇ ਤਰਕ ਨਾਲ ਦੂਜਿਆਂ ਨੂੰ ਅਸਲੀਅਤ ਨੂੰ ਮੰਨਣ ਲਈ ਮਜਬੂਰ ਕਰ ਦਿੰਦੇ ਹਨਸਾਹਮਣੇ ਵਾਲੇ ਨੂੰ ਉਨ੍ਹਾਂ ਨਾਲ ਸਹਿਮਤ ਹੋਣ ਲਈ ਮਜਬੂਰ ਹੋਣਾ ਪੈ ਜਾਂਦਾ ਹੈਤਰਕ ਦੀ ਖਾਸੀਅਤ ਇਹ ਵੀ ਹੁੰਦੀ ਹੈ ਕਿ ਉਹ ਸਾਹਮਣੇ ਵਾਲੇ ਨੂੰ ਚੁੱਪ ਕਰਾ ਦਿੰਦਾ ਹੈ, ਗੱਲ ਮੁੱਕ ਜਾਂਦੀ ਹੈ ਅਤੇ ਫੈਸਲਾ ਹੋ ਜਾਂਦਾ ਹੈ। ਲੜਾਈ ਝਗੜੇ ਦੀ ਸੰਭਾਵਨਾ ਘੱਟ ਜਾਂਦੀ ਹੈ। ਪਰ ਤਕਰਾਰ ਕਰਨ ਵਾਲੇ ਲੋਕ ਮੂਰਖ, ਝੂਠੇ, ਉਜੱਡ, ਖੁਦਗਰਜ਼ ਅਤੇ ਝਗੜਾਲੂ ਕਿਸਮ ਦੇ ਹੁੰਦੇ ਹਨਤਕਰਾਰ ਨਾਲ ਦੋਹਾਂ ਧਿਰਾਂ ਦੀ ਮਾਨਸਿਕ ਸ਼ਾਂਤੀ ਭੰਗ ਹੋ ਜਾਂਦੀ ਹੈਤਕਰਾਰ ਕਰਨ ਵਾਲਾ ਸੱਚ ਸੁਣਨ ਲਈ ਤਿਆਰ ਨਹੀਂ ਹੁੰਦਾਉਹ ਆਪਣਾ ਬੇਤੁਕਾ ਅਤੇ ਨਿਰਾਧਾਰ ਪੱਖ ਦੂਜਿਆਂ ਉੱਤੇ ਥੋਪਣ ਦਾ ਯਤਨ ਕਰਦਾ ਹੈਤਕਰਾਰ ਦੀ ਲੋੜ ਹੀ ਉਸ ਵਿਅਕਤੀ ਨੂੰ ਪੈਂਦੀ ਹੈ, ਜੋ ਝੂਠਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਸੱਚਾ ਤੇ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈਤਕਰਾਰ ਗੱਲ ਨੂੰ ਮੁਕਾਉਣ ਅਤੇ ਫੈਸਲਾ ਕਰਨ ਦੀ ਬਜਾਏ ਤਣਾਅ ਪੈਦਾ ਕਰਦਾ ਹੈ, ਲੜਾਈ ਝਗੜੇ ਦਾ ਮਾਹੌਲ ਪੈਦਾ ਕਰਦਾ ਹੈਕਈ ਵਾਰ ਤਾਂ ਤਕਰਾਰ ਅਪਸ਼ਬਦ ਬੋਲਣ ਦੀ ਹਾਲਤ ਵਿੱਚ ਮਾਰ ਕੁਟਾਈ, ਹੱਥੋ ਪਾਈ ਅਤੇ ਅਦਾਲਤਾਂ ਤਕ ਵੀ ਪਹੁੰਚਾ ਦਿੰਦਾ ਹੈਤਰਕ ਥੋੜ੍ਹੇ ਸਮੇਂ ਲਈ ਦੂਜੀ ਧਿਰ ਨੂੰ ਨਰਾਜ਼ ਅਤੇ ਅਸ਼ਾਂਤ ਕਰ ਸਕਦਾ ਹੈ ਪਰ ਮੁੜ ਦੋਹਾਂ ਧਿਰਾਂ ਨੂੰ ਇੱਕ ਦੂਜੇ ਦੇ ਨੇੜੇ ਕਰ ਦਿੰਦਾ ਹੈ। ਪਰ ਤਕਰਾਰ ਦੋਹਾਂ ਧਿਰਾਂ ਦੇ ਸੰਵਾਦ ਵੀ ਬੰਦ ਕਰਵਾ ਸਕਦਾ ਹੈ, ਸਦਾ ਲਈ ਇੱਕ ਦੂਜੇ ਦੇ ਵਿਰੋਧੀ ਵੀ ਬਣਾ ਸਕਦਾ ਹੈ

ਕਿਸੇ ਵੀ ਮਸਲੇ ਜਾਂ ਸਮੱਸਿਆ ਉੱਤੇ ਤਰਕ ਵੀ ਐਵੇਂ ਹੀ ਨਹੀਂ ਦਿੱਤਾ ਜਾ ਸਕਦਾਤਰਕ ਦੇਣ ਲਈ ਮਨੁੱਖ ਦੇ ਪੱਲੇ ਗਿਆਨ ਹੋਣਾ ਵੀ ਜ਼ਰੂਰੀ ਹੈਗਿਆਨ ਵੀ ਉਨ੍ਹਾਂ ਲੋਕਾਂ ਕੋਲ ਹੀ ਹੁੰਦਾ ਹੈ ਜੋ ਕਿਤਾਬਾਂ ਪੜ੍ਹਦੇ ਹਨ ਅਤੇ ਜਿਨ੍ਹਾਂ ਕੋਲ ਜੀਵਨ ਦਾ ਅਨੁਭਵ ਅਤੇ ਤਜਰਬਾ ਹੁੰਦਾ ਹੈ। ਬਿਨਾ ਤਜਰਬੇ, ਅਨੁਭਵ ਅਤੇ ਗਿਆਨ ਤੋਂ ਤਰਕ ਰੱਖਣ ਵਾਲਾ ਵਿਅਕਤੀ ਕਈ ਵਾਰ ਹਾਸੇ ਅਤੇ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈਗਲਤ ਅਤੇ ਗਿਆਨ ਵਿਹੂਣਾ ਤਰਕ ਤਕਰਾਰ ਤੋਂ ਵੀ ਭੈੜਾ ਅਤੇ ਖਤਰਨਾਕ ਹੁੰਦਾ ਹੈਜਿਹੜੇ ਮਾਪੇ ਤਰਕ ਨਾਲ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਪਾਉਂਦੇ, ਉਨ੍ਹਾਂ ਉੱਤੇ ਆਪਣੀ ਮਰਜ਼ੀ ਥੋਪਣ ਦਾ ਯਤਨ ਕਰਦੇ ਹਨ, ਬੱਚੇ ਉਨ੍ਹਾਂ ਮਾਪਿਆਂ ਤੋਂ ਬਾਗੀ ਹੋ ਜਾਂਦੇ ਹਨਉਨ੍ਹਾਂ ਵਿੱਚ ਪੈਦਾ ਹੋਇਆ ਤਕਰਾਰ ਉਨ੍ਹਾਂ ਨੂੰ ਮਨੋਂ ਇੱਕ ਦੂਜੇ ਤੋਂ ਦੂਰ ਕਰ ਦਿੰਦਾ ਹੈਜਿਨ੍ਹਾਂ ਸਦਨਾਂ ਵਿੱਚ ਲੋਕ ਨੁਮਾਇੰਦੇ ਤਰਕ ਨਾਲ ਆਪਣਾ ਪੱਖ ਨਹੀਂ ਰੱਖਦੇ, ਉਨ੍ਹਾਂ ਵਿੱਚ ਤਕਰਾਰ ਹੋਣਾ ਯਕੀਨੀ ਹੁੰਦਾ ਹੈਉਸ ਤਕਰਾਰ ਕਾਰਨ ਉਹ ਜਦੋਂ ਸਦਨ ਦੀ ਮਰਯਾਦਾ ਟੱਪ ਜਾਂਦੇ ਹਨ, ਉਦੋਂ ਦੇਸ਼ ਦੇ ਲੋਕ ਉਨ੍ਹਾਂ ਦਾ ਤਮਾਸ਼ਾ ਵੇਖਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨਜਿਨ੍ਹਾਂ ਅਧਿਕਾਰੀਆਂ ਕੋਲ ਆਪਣੇ ਮਤਹਿਤਾਂ ਨੂੰ ਤਰਕ ਨਾਲ ਸਮਝਾਉਣ ਦੀ ਸਮਝ ਅਤੇ ਸਮਰੱਥਾ ਨਹੀਂ ਹੁੰਦੀ, ਉਨ੍ਹਾਂ ਅਦਾਰਿਆਂ ਵਿੱਚ ਤਕਰਾਰ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈਤਰਕ ਸੁਣਨਾ ਵੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀਤਰਕ ਦੇਣ ਵਾਲੇ ਦਾ ਹੀ ਨਹੀਂ, ਸਗੋਂ ਤਰਕ ਸੁਣਨ ਵਾਲੇ ਦਾ ਵੀ ਸੂਝਵਾਨ ਅਤੇ ਸਹਿਣਸ਼ੀਲ ਹੋਣਾ ਲਾਜ਼ਮੀ ਹੁੰਦਾ ਹੈ। ‘ਮੈਂ ਨਾ ਮਾਨੂੰਪ੍ਰਵਿਰਤੀ ਵਾਲੇ ਲੋਕਾਂ ਨੂੰ ਤਰਕ ਸੁਣਾਉਣਾ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੁੰਦੀ ਹੈਇੱਕ ਬਹੁਤ ਹੀ ਇਮਾਨਦਾਰ ਅਫਸਰ ਨੇ ਜਦੋਂ ਆਉਂਦਿਆਂ ਹੀ ਆਪਣੇ ਦਫਤਰ ਵਿੱਚ ਰਿਸ਼ਵਤ ਅਤੇ ਅਨੁਸ਼ਾਸਨਹੀਣਤਾ ਬੰਦ ਕੀਤੇ ਤਾਂ ਦਫਤਰ ਦੇ ਰਿਸ਼ਵਤਖੋਰ ਬੰਦਿਆਂ ਨੂੰ ਬਹੁਤ ਤਕਲੀਫ਼ ਹੋਈਇੱਕ ਦਿਨ ਕਿਸੇ ਕਰਮਚਾਰੀ ਨੇ ਉਸ ਇਮਾਨਦਾਰ ਅਫਸਰ ਬਾਰੇ ਇਹ ਗੱਲ ਕਹਿ ਦਿੱਤੀ ਕਿ ਉਹ ਦਫਤਰ ਦੇ ਪੈਸੇ ਖਾਂਦਾ ਹੈਦੂਜੇ ਕਰਮਚਾਰੀ ਨੇ ਉਹ ਗੱਲ ਉਸ ਅਧਿਕਾਰੀ ਕੋਲ ਪਹੁੰਚਾ ਦਿੱਤੀਉਸ ਅਧਿਕਾਰੀ ਨੇ ਉਸੇ ਵੇਲੇ ਦਫਤਰ ਦੇ ਸਾਰੇ ਕਰਮਚਾਰੀਆਂ ਦੀ ਮੀਟਿੰਗ ਬੁਲਾਕੇ ਉਸ ਕਰਮਚਾਰੀ ਨੂੰ ਕਿਹਾ, “ਸ਼੍ਰੀ ਮਾਨ ਜੀ, ਤੁਸੀਂ ਮੇਰੇ ਉੱਤੇ ਇਹ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦਫਤਰ ਦੇ ਪੈਸੇ ਖਾ ਰਿਹਾ ਹਾਂਤੁਸੀਂ ਆਪਣਾ ਇਲਜ਼ਾਮ ਸਿੱਧ ਕਰੋ

ਉਸ ਕਰਮਚਾਰੀ ਨੇ ਕਿਹਾ, “ਸਰ, ਮੈਂ ਤਾਂ ਤੁਹਾਡੇ ਪੈਸੇ ਖਾਣ ਦੀ ਗੱਲ ਕਹੀ ਹੀ ਨਹੀਂ

ਉਸ ਅਧਿਕਾਰੀ ਨੇ ਉਹ ਕਰਮਚਾਰੀ ਖੜ੍ਹਾ ਕਰ ਦਿੱਤਾ, ਜਿਸ ਕੋਲ ਉਸਨੇ ਗੱਲ ਕਹੀ ਸੀਉਸ ਕਰਮਚਾਰੀ ਨੇ ਕਹਿ ਦਿੱਤਾ ਕਿ ਉਸਨੇ ਪੈਸੇ ਖਾਣ ਦੀ ਗੱਲ ਕਹੀ ਹੈ

ਅਧਿਕਾਰੀ ਨੇ ਅੱਗੋਂ ਕਿਹਾ, “ਭਰਾਵੋ, ਜੇਕਰ ਤੁਹਾਨੂੰ ਕਿਸੇ ਨੂੰ ਵੀ ਪਤਾ ਹੈ ਕਿ ਮੈਂ ਪੈਸੇ ਖਾਧੇ ਹਨ ਤਾਂ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਨਹੀਂ ਫਿਰ ਇਸ ਕਰਮਚਾਰੀ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ

ਕਰਮਚਾਰੀ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਪਈਜੇਕਰ ਅਧਿਕਾਰੀ ਤਰਕ ਨਾਲ ਗੱਲ ਨਾ ਕਰਦਾ ਤਾਂ ਉਸ ਕਰਮਚਾਰੀ ਨੇ ਆਪਣੀ ਗਲਤੀ ਨਹੀਂ ਮੰਨਣੀ ਸੀਤਕਰਾਰ ਕਰਨ ਵਾਲਿਆਂ ਨੂੰ ਸਿਰ ਫਿਰੇ, ਬੇਸੁਰੇ ਅਤੇ ਬੇਗੁਰੇ ਵੀ ਕਿਹਾ ਜਾਂਦਾ ਹੈਅਦਾਲਤਾਂ ਵਿੱਚ ਤਕਰਾਰ ਦੇ ਆਧਾਰ ’ਤੇ ਨਹੀਂ, ਸਗੋਂ ਤਰਕ ਦੇ ਅਧਾਰ ਉੱਤੇ ਫੈਸਲੇ ਹੁੰਦੇ ਹਨਤਰਕ ਮਨੁੱਖ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਂਦਾ ਹੈ ਪਰ ਤਕਰਾਰ ਪ੍ਰਭਾਵਹੀਣ ਕਰ ਦਿੰਦਾ ਹੈਵਕਤਾ ਦੇ ਭਾਸ਼ਣ ਵਿੱਚ ਜੇਕਰ ਤਰਕ ਨਾ ਹੋਵੇ ਤਾਂ ਲੋਕ ਉਸ ਨੂੰ ਦਿਲਚਸਪੀ ਨਾਲ ਨਹੀਂ ਸਗੋਂ ਮਜਬੂਰੀ ਵੱਸ ਸੁਣਦੇ ਹਨਜਿਹੜੇ ਪਤੀ ਪਤਨੀ ਇੱਕ ਦੂਜੇ ਨਾਲ ਤਰਕ ਨਾਲ ਗੱਲ ਕਰਦੇ ਹਨ, ਉਨ੍ਹਾਂ ਵਿੱਚ ਤਕਰਾਰ ਹੋਣ ਦੀ ਨੌਬਤ ਬਹੁਤ ਘੱਟ ਆਉਂਦੀ ਹੈਚੰਗੇ ਅਤੇ ਸਫ਼ਲ ਅਧਿਆਪਕ ਉਹ ਹੁੰਦੇ ਹਨ, ਜਿਹੜੇ ਆਪਣੇ ਵਿਦਿਆਰਥੀਆਂ ਨੂੰ ਤਰਕ ਨਾਲ ਸਮਝਾਉਂਦੇ ਹਨ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5254)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author