VijayKumarPri 7ਅਸੀਂ ਸੋਚਣ ਲੱਗੇ ਕਿ ਹੁਣ ਨਰਸਾਂ ਕਹਿਣਗੀਆਂ, ਪੈਸੇ ਜਮ੍ਹਾਂ ਕਰਵਾਕੇ ਆਉਉਸ ਤੋਂ ਬਾਅਦ ...
(13 ਜੂਨ 2025)


ਅਸੀਂ ਕਈ ਵਾਰ ਬਿਨਾਂ ਸੋਚੇ ਸਮਝੇ ਦੂਜੇ ਵਿਅਕਤੀ ਬਾਰੇ ਉਹ ਗਲਤ ਰਾਏ ਬਣਾ ਬੈਠਦੇ ਹਾਂ
, ਜੋ ਕਿ ਉਹ ਹੁੰਦਾ ਹੀ ਨਹੀਂ ਪਰ ਜਦੋਂ ਸਾਡੀ ਉਸ ਵਿਅਕਤੀ ਬਾਰੇ ਧਾਰਨਾ ਠੀਕ ਨਹੀਂ ਨਿਕਲਦੀ ਤਾਂ ਸਾਡੇ ਕੋਲ ਆਪਣੇ ਮਨ ਨੂੰ ਸਮਝਾਉਣ ਅਤੇ ਪਛਤਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾਬੱਚੇ ਦੀ ਆਮਦ ਦੀ ਸੂਚਨਾ ਤੋਂ ਬਾਅਦ ਛੋਟੇ ਪੁੱਤਰ ਅੱਗੇ ਇਹ ਸਵਾਲ ਸੀ ਕਿ ਉਹ ਆਪਣੀ ਪਤਨੀ ਨੂੰ ਕਿਸ ਹਸਪਤਾਲ ਵਿੱਚ ਅਤੇ ਕਿਹੜੇ ਡਾਕਟਰ ਨੂੰ ਵਿਖਾਵੇ! ਉਸਨੇ ਆਪਣੇ ਇੱਕ ਜਮਾਤੀ ਦੀ ਸਲਾਹ ਲੈਕੇ, ਜਿਸਦੇ ਕੁਝ ਮਹੀਨੇ ਪਹਿਲਾਂ ਹੀ ਬੱਚਾ ਹੋਇਆ ਸੀ, ਹਸਪਤਾਲ ਅਤੇ ਡਾਕਟਰ ਦੀ ਚੋਣ ਕਰ ਲਈਚੁਣੀ ਹੋਈ ਡਾਕਟਰ ਨੂੰ ਪਤਨੀ ਨੂੰ ਤਿੰਨ ਚਾਰ ਵਾਰ ਵਿਖਾਉਣ ਤੋਂ ਬਾਅਦ ਪੁੱਤਰ ਨੂੰ ਡਾਕਟਰ ਦੀ ਬੋਲਚਾਲ ਬਹੁਤੀ ਚੰਗੀ ਨਹੀਂ ਲੱਗੀਉਸਨੇ ਗੱਲ ਮੇਰੇ ਧਿਆਨ ਵਿੱਚ ਲਿਆਂਦੀ ਤਾਂ ਮੈਂ ਆਪਣੀ ਸਮਝ ਦੇ ਮੁਤਾਬਿਕ ਉਸ ਨੂੰ ਸਲਾਹ ਦਿੱਤੀ ਕਿ ਐਨੀ ਛੇਤੀ ਕਿਸੇ ਬੰਦੇ ਬਾਰੇ ਕੋਈ ਮਾੜੀ ਧਾਰਨਾ ਬਣਾ ਲੈਣੀ ਸਿਆਣਪ ਨਹੀਂ ਹੁੰਦੀ, ਜੇਕਰ ਲੋਕ ਉਸ ਨੂੰ ਗੁਣੀ ਡਾਕਟਰ ਕਹਿੰਦੇ ਹਨ ਤਾਂ ਫਿਰ ਉਸਦੇ ਗੁਣਾਂ ਵੱਲ ਦੇਖੋ, ਬੋਲਣ ਦੇ ਢੰਗ ਨੂੰ ਨਹੀਂਜਿਵੇਂ-ਜਿਵੇਂ ਪੁੱਤਰ ਅਤੇ ਨੂੰਹ ਦਾ ਉਸ ਡਾਕਟਰ ਕੋਲ ਜਾਣਾ ਵਧਦਾ ਗਿਆ, ਉਵੇਂ-ਉਵੇਂ ਉਹ ਉਸਦੀ ਕਾਰਜ ਕੁਸ਼ਲਤਾ ਦੇ ਤਾਂ ਮੁਰੀਦ ਹੁੰਦੇ ਗਏ ਪਰ ਉਹ ਬਹੁਤੀ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ, ਉਨ੍ਹਾਂ ਦਾ ਇਹ ਸ਼ਿਕਵਾ ਬਰਕਰਾਰ ਹੀ ਰਿਹਾਬੱਚੇ ਦੇ ਜਨਮ ਦੀ ਤਾਰੀਖ ਕਾਫੀ ਨੇੜੇ ਆ ਚੁੱਕੀ ਸੀਪੁੱਤਰ, ਨੂੰਹ ਨੂੰ ਲੈਕੇ ਡਾਕਟਰ ਨੂੰ ਵਿਖਾਉਣ ਲਈ ਹਸਪਤਾਲ ਗਿਆ ਹੋਇਆ ਸੀਡਾਕਟਰ ਨੇ ਨੂੰਹ ਨੂੰ ਦੇਖਣ ਤੋਂ ਬਾਅਦ ਪੁੱਤਰ ਨੂੰ ਇਹ ਕਹਿ ਕੇ ਚੁਕੰਨਾ ਕਰ ਦਿੱਤਾ ਕਿ ਹੁਣ ਧਿਆਨ ਰੱਖਣ ਦੀ ਲੋੜ ਹੈ, ਤੁਹਾਨੂੰ ਕਿਸੇ ਵੇਲੇ ਵੀ ਹਸਪਤਾਲ ਆਉਣਾ ਪੈ ਸਕਦਾ ਹੈ

ਹਸਪਤਾਲ ਤੋਂ ਆਉਣ ਤੋਂ ਦੋ ਕੁ ਘੰਟੇ ਤੋਂ ਬਾਅਦ ਪੁੱਤਰ ਨੂੰ ਨੂੰਹ ਨੂੰ ਲੈਕੇ ਹਸਪਤਾਲ ਜਾਣਾ ਪੈ ਗਿਆਮੈਂ ਅਤੇ ਮੇਰੀ ਪਤਨੀ ਵੀ ਉਨ੍ਹਾਂ ਦੇ ਨਾਲ ਸੀਜਣੇਪੇ ਵਾਲੇ ਕਮਰੇ ਵਿੱਚ ਨੂੰਹ ਦੇ ਪਹੁੰਚਦਿਆਂ ਸਾਰ ਹੀ ਸੰਬੰਧਿਤ ਡਾਕਟਰ ਕਮਰੇ `ਚ ਪਹੁੰਚ ਗਈਉਸਨੇ ਆਉਂਦਿਆਂ ਹੀ ਪੁੱਤਰ ਨੂੰ ਕਹਿ ਦਿੱਤਾ ਕਿ ਅੱਜ ਬੱਚੇ ਦਾ ਜਨਮ ਹੋ ਜਾਵੇਗਾਡਾਕਟਰ ਦੀ ਕਾਰਜ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਗਾ ਲਿਆ ਕਿ ਉਹ ਘੱਟ ਬੋਲਣ ਵਾਲੀ ਅਤੇ ਬਹੁਤ ਕਾਬਲ ਡਾਕਟਰ ਹੈ

ਨਰਸਾਂ ਨੇ ਕਮਰੇ ਅੰਦਰ ਆਉਣ ਤੋਂ ਮਨਾਹੀ ਕਰ ਰੱਖੀ ਸੀਡਾਕਟਰ ਤਿੰਨ ਵਜੇ ਆਪਣੇ ਡਾਕਟਰ ਪਤੀ ਨਾਲ ਘਰ ਚਲੀ ਜਾਂਦੀ ਸੀਪੁੱਤਰ ਦੇ ਮਨ ਵਿੱਚ ਇਹ ਖਦਸ਼ਾ ਸੀ ਕਿ ਜੇਕਰ ਡਾਕਟਰ ਤਿੰਨ ਵਜੇ ਘਰ ਚਲੀ ਗਈ ਤਾਂ ਡਿਊਟੀ ਉੱਤੇ ਦੂਜੀ ਡਾਕਟਰ ਆ ਜਾਵੇਗੀਉਹ ਚਾਹੁੰਦਾ ਸੀ ਕਿ ਪਹਿਲੀ ਡਾਕਟਰ ਨੂੰ ਕੇਸ ਬਾਰੇ ਪੂਰੀ ਜਾਣਕਾਰੀ ਹੈ, ਇਸ ਲਈ ਡਿਊਟੀ ਤੇ ਉਹ ਹੀ ਰਹਿਣੀ ਚਾਹੀਦੀ ਹੈਸਾਢੇ ਚਾਰ ਵੱਜ ਚੁੱਕੇ ਸਨ ਪਰ ਬੱਚੇ ਦਾ ਜਨਮ ਨਹੀਂ ਹੋਇਆ ਸੀਪੁੱਤਰ ਨਰਸ ਦੇ ਮੂੰਹ ਤੋਂ ਇਹ ਸ਼ਬਦ ਸੁਣਕੇ ਹੈਰਾਨ ਰਹਿ ਗਿਆ, ਜਦੋਂ ਉਸਨੇ ਇਹ ਦੱਸਿਆ ਕਿ ਮੈਡਮ ਬੱਚੇ ਦੇ ਜਨਮ ਤਕ ਨਾ ਖਾਣਾ ਖਾਂਦੇ ਹਨ ਤੇ ਨਾ ਹੀ ਘਰ ਜਾਂਦੇ ਹਨ ਉਨ੍ਹਾਂ ਦੇ ਡਾਕਟਰ ਪਤੀ ਘਰ ਚਲੇ ਗਏ ਹਨਉਹ ਹੁਣ ਫ਼ੋਨ ਕਰਨ ਤੋਂ ਹੀ ਮੈਡਮ ਨੂੰ ਲੈਣ ਆਉਣਗੇਨੂੰਹ ਨੂੰ ਤਕਲੀਫ਼ ਬਹੁਤ ਜ਼ਿਆਦਾ ਸੀ

ਪੁੱਤਰ ਚਾਹੁੰਦਾ ਸੀ ਕਿ ਡਾਕਟਰ ਛੇਤੀ ਤੋਂ ਛੇਤੀ ਅਪ੍ਰੇਸ਼ਨ ਕਰਕੇ ਨੂੰਹ ਨੂੰ ਤਕਲੀਫ਼ ਤੋਂ ਰਾਹਤ ਦੁਆਵੇ ਪਰ ਡਾਕਟਰ ਵਾਰ-ਵਾਰ ਇਹੋ ਗੱਲ ਕਹਿ ਰਹੀ ਸੀ ਕਿ ਉਡੀਕ ਕਰੋਮੇਰੀ ਪਤਨੀ ਜਾਣਦੀ ਕਿ ਡਾਕਟਰ ਅਪ੍ਰੇਸ਼ਨ ਕਿਉਂ ਨਹੀਂ ਕਰਨਾ ਚਾਹੁੰਦੀਆਖਰ ਡਾਕਟਰ ਨੇ ਨਰਸ ਦੇ ਹੱਥ ਸਾਨੂੰ ਸੁਨੇਹਾ ਭੇਜਿਆ ਕਿ ਉਹ ਪੰਜ ਮਿੰਟ ਹੋਰ ਉਡੀਕ ਕਰੇਗੀ, ਉਸ ਤੋਂ ਬਾਅਦ ਉਹ ਅਪ੍ਰੇਸ਼ਨ ਕਰ ਦੇਵੇਗੀ ਪਰ ਬਿਨਾਂ ਅਪ੍ਰੇਸ਼ਨ ਤੋਂ ਹੀ ਬੱਚੀ ਦਾ ਜਨਮ ਹੋ ਗਿਆਡਾਕਟਰ ਉਦੋਂ ਤਕ ਆਪਣੇ ਘਰ ਨਹੀਂ ਗਈ ਜਦੋਂ ਤਕ ਉਸ ਨੂੰ ਇਹ ਭਰੋਸਾ ਨਹੀਂ ਹੋ ਗਿਆ ਕਿ ਬੱਚਾ ਅਤੇ ਉਸਦੀ ਮਾਂ ਬਿਲਕੁਲ ਠੀਕ ਹੈਡਾਕਟਰ ਦੀ ਕਾਰਜ ਸ਼ੈਲੀ ਨੂੰ ਦੇਖਕੇ ਮੈਂ ਬਹੁਤ ਪ੍ਰਭਾਵਿਤ ਹੋਇਆਪੁੱਤਰ ਦੀ ਵੀ ਡਾਕਟਰ ਪ੍ਰਤੀ ਧਾਰਨਾ ਬਦਲ ਚੁੱਕੀ ਸੀਉਸਦੇ ਮੂੰਹੋਂ ਵੀ ਡਾਕਟਰ ਦਾ ਗੁਣਗਾਨ ਸੁਣਨ ਨੂੰ ਮਿਲ ਰਿਹਾ ਸੀਮੈਂ ਸੋਚਦਾ ਸੀ ਕਿ ਦੂਜੇ ਦਿਨ ਡਾਕਟਰ ਰਾਊਂਡ ਉੱਤੇ ਆਵੇਗੀਬੱਚੇ ਅਤੇ ਮਾਂ ਨੂੰ ਦੇਖਕੇ ਨਰਸਾਂ ਨੂੰ ਹਦਾਇਤਾਂ ਦੇ ਜਾਵੇਗੀ ਕਿ ਮਰੀਜ਼ ਨੂੰ ਦੱਸ ਦੇਣ ਕਿ ਦਵਾਈ ਕਿਸ ਤਰ੍ਹਾਂ ਲੈਣੀ ਹੈ, ਕੀ-ਕੀ ਪਰਹੇਜ਼ ਰੱਖਣੇ ਹਨ ਤੇ ਕਦੋਂ ਵਿਖਾਉਣ ਆਉਣਾ ਹੈ ਪਰ ਸਭ ਕੁਝ ਸਾਡੀ ਸੋਚ ਤੋਂ ਉਲਟ ਹੋਇਆਡਾਕਟਰ ਨੇ ਪੁੱਤਰ ਨੂੰ ਇੱਕ-ਇੱਕ ਗੱਲ ਆਪ ਸਮਝਾਈ ਤੇ ਬਿਨਾਂ ਅਪ੍ਰੇਸ਼ਨ ਤੋਂ ਬੱਚਾ ਹੋਣ ਲਈ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾਪਤਨੀ ਨੇ ਡਾਕਟਰ ਨੂੰ ਸਵਾਲ ਕੀਤਾ, ਮੈਡਮ, ਤੁਸੀਂ ਪੁੱਤਰ ਦੇ ਕਹਿਣ ਦੇ ਬਾਵਜੂਦ ਵੀ ਅਪ੍ਰੇਸ਼ਨ ਕਿਉਂ ਨਹੀਂ ਕੀਤਾ? ਬਾਕੀ ਡਾਕਟਰ ਤਾਂ ਝੱਟ ਅਪ੍ਰੇਸ਼ਨ ਕਰ ਦਿੰਦੇ ਹਨ?

ਡਾਕਟਰ ਦਾ ਜਵਾਬ ਬਹੁਤ ਹੈਰਾਨੀ ਭਰਿਆ ਸੀਉਸਨੇ ਕਿਹਾ, “ਮੈਂ ਡਾਕਟਰ ਹੋਣ ਦੇ ਨਾਲ ਨਾਲ ਇੱਕ ਮਾਂ ਵੀ ਹਾਂਮੈਂ ਇਹ ਗੱਲ ਜਾਣਦੀ ਹਾਂ ਕਿ ਅਪ੍ਰੇਸ਼ਨ ਤੋਂ ਬਾਅਦ ਮਾਂ ਨੂੰ ਜ਼ਿੰਦਗੀ ਭਰ ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਅਪ੍ਰੇਸ਼ਨ ਤਾਂ ਅਸੀਂ ਉਦੋਂ ਕਰਦੇ ਹਾਂ, ਜਦੋਂ ਕੋਈ ਪੇਸ਼ ਨਾ ਚੱਲੇ।”

ਅਸੀਂ ਸੋਚਣ ਲੱਗੇ ਕਿ ਹੁਣ ਨਰਸਾਂ ਕਹਿਣਗੀਆਂ, ਪੈਸੇ ਜਮ੍ਹਾਂ ਕਰਵਾਕੇ ਆਉ, ਉਸ ਤੋਂ ਬਾਅਦ ਤੁਹਾਨੂੰ ਛੁੱਟੀ ਕਰਾਂਗੇਪਰ ਨਰਸ ਸਾਨੂੰ ਉਸ ਕਮਰੇ ਵਿੱਚ ਲੈਕੇ ਗਈ ਜਿੱਥੇ ਮੈਡਮ ਨੇ ਪੁੱਤਰ ਅਤੇ ਨੂੰਹ ਤੋਂ ਕੇਕ ਕਟਵਾਇਆ ਅਤੇ ਬੱਚੀ ਹੋਣ ਦੀਆਂ ਵਧਾਈਆਂ ਦੇਕੇ ਸ਼ੁਭ ਕਾਮਨਾ ਦੇਕੇ ਸਾਨੂੰ ਵਿਦਾ ਕੀਤਾ

ਅਸੀਂ ਡਾਕਟਰ ਦੇ ਵਿਵਹਾਰ ਅਤੇ ਉਸਦੀ ਕਾਰਜ ਸ਼ੈਲੀ ਦੀ ਪ੍ਰਸ਼ੰਸਾ ਕਰਦੇ ਸਾਹ ਨਹੀਂ ਸੀ ਲੈ ਰਹੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author