VijayKumarPri 7ਗਿਆਨਮਾਣ ਅਤੇ ਸਥਾਨ ਹਾਸਲ ਕਰਨ ਲਈ ਮਨੁੱਖ ਨੂੰ ਆਪਣੇ ਅੰਦਰ ਦੀ ਹਉਮੈ ...
(2 ਜਨਵਰੀ 2025)

 

ਸ਼ਰਧਾ ਨਾਲ ਗਿਆਨ, ਨਿਮਰਤਾ ਨਾਲ ਮਾਣ ਅਤੇ ਯੋਗਤਾ ਨਾਲ ਸਥਾਨ ਪ੍ਰਾਪਤ ਹੁੰਦਾ ਹੈ ਪਰ ਜੇਕਰ ਕੋਈ ਵਿਅਕਤੀ ਇਹ ਤਿੰਨੋ ਸਰਵੋਤਮ ਗੁਣ ਹਾਸਲ ਕਰ ਲਵੇ ਤਾਂ ਉਸ ਨੂੰ ਹਰ ਸਥਾਨ ਤੇ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਪਰ ਗਿਆਨ, ਮਾਣ ਅਤੇ ਸਥਾਨ ਹਾਸਲ ਕਰਨ ਲਈ ਮਨੁੱਖ ਨੂੰ ਆਪਣੇ ਅੰਦਰ ਦੀ ਹਉਮੈ ਖਤਮ ਕਰਨੀ ਪੈਂਦੀ ਹੈ, ਆਪਣੇ ਅੰਦਰ ਅਧੀਨਗੀ ਪੈਦਾ ਕਰਨੀ ਪੈਂਦੀ ਹੈਸਾਡੇ ਧਾਰਮਿਕ ਗ੍ਰੰਥਾਂ ਵਿੱਚ ਗੁਰੂ ਬਿਨਾਂ ਗਿਆਨ ਨਹੀਂ ਜਾਂ ਗਤ ਨਹੀਂ, ਗੁਰੂ, ਉਸਤਾਦ ਅਤੇ ਅਧਿਆਪਕ ਦਾ ਸਥਾਨ ਉੱਚਾ ਹੋਣ ਅਤੇ ਉਨ੍ਹਾਂ ਪ੍ਰਤੀ ਸ਼ਰਧਾ ਹੋਣ ਦਾ ਸੰਕੇਤ ਹੈਜੇਕਰ ਸਿਖਿਆਰਥੀ ਆਪਣੇ ਮਨ ਵਿੱਚ ਇਹ ਭਾਵਨਾ ਰੱਖਦਾ ਹੈ ਕਿ ਉਸ ਨੂੰ ਪਹਿਲਾਂ ਹੀ ਬਹੁਤ ਕੁਝ ਆਉਂਦਾ ਹੈ ਤਾਂ ਉਸ ਨੂੰ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀਗੁਰੂ, ਉਸਤਾਦ ਅਤੇ ਅਧਿਆਪਕ ਪ੍ਰਤੀ ਸ਼ਰਧਾ ਹੋਣ ਦਾ ਅਰਥ ਉਨ੍ਹਾਂ ਅੱਗੇ ਸਿਰ ਝੁਕਾਉਣਾ ਜਾਂ ਉਨ੍ਹਾਂ ਨੂੰ ਕੁਝ ਭੇਂਟ ਕਰਨਾ ਨਹੀਂ ਸਗੋਂ ਉਨ੍ਹਾਂ ਪ੍ਰਤੀ ਮਨ ਵਿੱਚ ਅਥਾਹ ਵਿਸ਼ਵਾਸ, ਪ੍ਰੇਮ ਅਤੇ ਸਨਮਾਨ ਦਾ ਹੋਣਾ ਹੁੰਦਾ ਹੈਗੁਰੂ, ਉਸਤਾਦ ਅਤੇ ਅਧਿਆਪਕ ਦੇ ਨਿਰਦੇਸ਼ਾਂ ਨੂੰ ਮੰਨਣਾ, ਉਸਦੇ ਗੁੱਸੇ ਨੂੰ ਬਰਦਾਸ਼ਤ ਕਰਨਾ ਅਤੇ ਉਸਦੀ ਅਧੀਨਗੀ ਵਿੱਚ ਰਹਿਣਾ ਵੀ ਸ਼ਰਧਾ ਦੇ ਪ੍ਰਤੀਕ ਹੀ ਹੁੰਦੇ ਹਨਗੁਰੂ ਦਰੋਣਾਚਾਰੀਆ ਦੇ ਤਿੰਨ ਤਰ੍ਹਾਂ ਦੇ ਸਿਖਿਆਰਥੀ ਸਨਕੌਰਵ ਉੱਤਮ ਦਰਜੇ ਦੇ ਸਿਖਿਆਰਥੀ ਇਸ ਲਈ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਵਿੱਚ ਸੱਤਾ ਦਾ ਘਮੰਡ ਸੀਪਾਂਡਵਾਂ ਦਾ ਸੰਬੰਧ ਵੀ ਰਾਜ ਘਰਾਣੇ ਨਾਲ ਸੀ ਪਰ ਉਹ ਗੁਰੂ ਦਰੋਣਾਚਾਰੀਆ ਦੇ ਇਸ ਲਈ ਹਰਮਨ ਪਿਆਰੇ ਸਨ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਗੁਰੂ ਦਰੋਣਾਚਾਰੀਆ ਪ੍ਰਤੀ ਸੱਚੀ ਸ਼ਰਧਾ ਸੀਇਕਲਵਿਆ ਨੂੰ ਗੁਰੂ ਦਰੋਣਾਚਾਰੀਆ ਵੱਲੋਂ ਤੀਰ ਅੰਦਾਜ਼ੀ ਦਾ ਗਿਆਨ ਦੇਣ ਤੋਂ ਨਾਂਹ ਕਰਨ ’ਤੇ ਵੀ ਉਹ ਤੀਰ ਅੰਦਾਜ਼ੀ ਵਿੱਚ ਨਿਪੁੰਨ ਹੋ ਗਿਆ ਕਿਉਂਕਿ ਉਸਦੇ ਮਨ ਵਿੱਚ ਗੁਰੂ ਦਰੋਣਾਚਾਰੀਆ ਪ੍ਰਤੀ ਅਥਾਹ ਸ਼ਰਧਾ ਸੀ

ਕੇਵਲ ਸਿਖਿਆਰਥੀ ਵਿੱਚ ਹੀ ਨਹੀਂ ਸਗੋਂ ਗੁਰੂ, ਉਸਤਾਦ ਅਤੇ ਅਧਿਆਪਕ ਦੇ ਮਨ ਵਿੱਚ ਵੀ ਆਪਣੇ ਸਿਖਿਆਰਥੀਆਂ ਪ੍ਰਤੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈਲਾਲਚੀ, ਘਮੰਡੀ ਅਤੇ ਆਪਣੇ ਸਿਖਿਆਰਥੀਆਂ ਪ੍ਰਤੀ ਭੇਦ ਭਾਵ ਰੱਖਣ ਵਾਲਾ ਗੁਰ, ਉਸਤਾਦ ਅਤੇ ਅਧਿਆਪਕ ਕਦੇ ਵੀ ਸਨਮਾਨ ਦਾ ਹੱਕਦਾਰ ਨਹੀਂ ਹੋ ਸਕਦਾਆਪਣੇ ਸਿਖਿਆਰਥੀਆਂ ਨੂੰ ਬਿਨਾਂ ਕਿਸੇ ਸਵਾਰਥ, ਲਾਲਚ ਅਤੇ ਘਮੰਡ ਤੋਂ ਵੱਧ ਤੋਂ ਵੱਧ ਗਿਆਨ ਪ੍ਰਦਾਨ ਕਰਨ ਵਾਲਾ ਗੁਰੂ, ਉਸਤਾਦ ਤੇ ਅਧਿਆਪਕ ਸਦਾ ਹੀ ਸਤਿਕਾਰਿਆ ਅਤੇ ਪੂਜਿਆ ਜਾਂਦਾ ਹੈਅਜੋਕੇ ਯੁਗ ਵਿੱਚ ਅਧਿਆਪਕ ਦਾ ਪਹਿਲਾਂ ਵਰਗਾ ਮਾਣ ਸਨਮਾਨ ਇਸ ਲਈ ਨਹੀਂ ਰਿਹਾ ਕਿਉਂਕਿ ਹੁਣ ਗਿਆਨ ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ ’ਤੇ ਬਿਕਣ ਲੱਗ ਪਿਆ ਹੈਹੁਣ ਅਧਿਆਪਕ, ਵਿਦਿਆਰਥੀ, ਦੋਵੇਂ ਸਹਾਇਕ ਪੁਸਤਕਾਂ ਉੱਤੇ ਨਿਰਭਰ ਹੋ ਗਏ ਹਨਨਿਮਰਤਾ ਵੀ ਮਨੁੱਖੀ ਜ਼ਿੰਦਗੀ ਦਾ ਵਿਲੱਖਣ ਗੁਣ ਹੈਨਿਮਰਤਾ ਵੀ ਮਨੁੱਖ ਨੂੰ ਮਾਨ ਸਨਮਾਨ ਦਾ ਪਾਤਰ ਬਣਾਉਂਦੀ ਹੈਝੁਕੇ ਹੋਏ ਰੁੱਖਾਂ ਨੂੰ ਵੱਧ ਫਲ ਲੱਗਦੇ ਹਨ, ਕਹਾਵਤ ਨਿਮਰ ਹੋਣ ਦਾ ਸੁਨੇਹਾ ਦਿੰਦੀ ਹੈ। ਉੱਚੇ ਅਹੁਦਿਆਂ ਵਾਲੇ ਅਧਿਕਾਰੀਆਂ, ਗਿਆਨ ਦੇ ਭੰਡਾਰ ਵਾਲੇ ਵਿਦਵਾਨਾਂ, ਧਨਾਢ ਅਤੇ ਸੱਤਾਧਾਰੀ ਲੋਕਾਂ ਵਿੱਚ ਹੰਕਾਰ ਦੀ ਬਜਾਏ ਨਿਮਰਤਾ ਹੋਵੇ ਤਾਂ ਉਨ੍ਹਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਮਾਣ ਸਨਮਾਨ ਹੋਰ ਵੀ ਵੱਧ ਹੁੰਦਾ ਹੈਲੋਕ ਉਨ੍ਹਾਂ ਦੇ ਅਹੁਦਿਆਂ, ਧਨ ਅਤੇ ਸੱਤਾ ਦੀ ਤਾਕਤ ਦਾ ਮਾਣ ਸਨਮਾਨ ਨਹੀਂ ਕਰਦੇ ਸਗੋਂ ਉਨ੍ਹਾਂ ਦੀ ਨਿਮਰਤਾ ਭਰੀ ਸ਼ਖਸੀਅਤ ਦਾ ਸਨਮਾਨ ਕਰਦੇ ਹਨ। ਅਹੁਦੇ, ਧਨ ਅਤੇ ਸੱਤਾ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਨਿਮਰਤਾ ਕਾਰਨ ਮਨੁੱਖ ਦਾ ਸਨਮਾਨ ਸਦਾ ਹੀ ਬਰਕਰਾਰ ਰਹਿੰਦਾ ਹੈ

ਇੱਕ ਬਹੁਤ ਹੀ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਦੇ ਦਾਹ ਸੰਸਕਾਰ ਉੱਤੇ ਲੋਕਾਂ ਦੇ ਅਥਾਹ ਇਕੱਠ ਦੇ ਮੂੰਹੋਂ ਨਿਕਲ ਰਹੇ ਇਹ ਸ਼ਬਦ ਕਿ ਉਸਨੇ ਕਦੇ ਵੀ ਆਪਣੇ ਐਨੇ ਉੱਚੇ ਅਹੁਦੇ ਦਾ ਘਮੰਡ ਨਹੀਂ ਕੀਤਾ ਸੀ, ਉਹ ਤਾਂ ਧਰਤੀ ਨਾਲ ਜੁੜਿਆ ਹੋਇਆ ਦਾਨਿਸ਼ਮੰਦ ਇਨਸਾਨ ਸੀ, ਉਸਦੀ ਨਿਮਰਤਾ ਨੂੰ ਦਰਸਾਉਂਦੇ ਸਨਯੋਗਤਾ ਤੋਂ ਵੀ ਮਾਣ ਸਨਮਾਨ ਹਾਸਲ ਹੁੰਦਾ ਹੈਯੋਗਤਾ ਹੀ ਤਰੱਕੀ, ਖੁਸ਼ਹਾਲੀ ਅਤੇ ਰੋਜ਼ਗਾਰ ਦੇ ਰਾਹ ਤਿਆਰ ਕਰਦੀ ਹੈਪਰ ਯੋਗਤਾ ਹਾਸਲ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ ਤੇ ਅਭਿਆਸ ਦੇ ਰਾਹ ਉੱਤੇ ਚੱਲਣਾ ਪੈਂਦਾ ਹੈਯੋਗਤਾ ਦਾ ਵੀ ਇੱਕ ਪੱਧਰ ਅਤੇ ਮਿਆਰ ਹੁੰਦਾ ਹੈਹਰ ਵਿਅਕਤੀ ਆਪਣੇ ਆਪ ਨੂੰ ਆਪਣੀ ਪੜ੍ਹਾਈ, ਬੁੱਧੀ ਤੇ ਕਾਬਲੀਅਤ ਅਨੁਸਾਰ ਕਿਸੇ ਵੀ ਨੌਕਰੀ, ਕਿੱਤੇ ਅਤੇ ਰੋਜ਼ਗਾਰ ਦੇ ਮੁਤਾਬਿਕ ਯੋਗ ਹੀ ਸਮਝਦਾ ਹੈ ਪਰ ਕੋਈ ਵੀ ਨੌਕਰੀ, ਕਿੱਤਾ ਅਤੇ ਰੋਜ਼ਗਾਰ ਉਸੇ ਵਿਅਕਤੀ ਨੂੰ ਹਾਸਲ ਹੁੰਦਾ ਹੈ ਜਹੜਾ ਆਪਣੇ ਮੁਕਾਬਲੇ ਵਿੱਚ ਆਏ ਵਿਅਕਤੀਆਂ ਵਿੱਚੋਂ ਸਭ ਤੋਂ ਵੱਧ ਮੈਰਿਟ ਵਾਲਾ ਹੁੰਦਾ ਹੈ, ਜਿਹੜਾ ਉਸ ਨੌਕਰੀ, ਕਿੱਤੇ ਅਤੇ ਰੋਜ਼ਗਾਰ ਲਈ ਹੋਣ ਵਾਲੇ ਟੈਸਟਾਂ ਵਿੱਚੋਂ ਸਭ ਤੋਂ ਵੱਧ ਅੰਕ ਹਾਸਲ ਕਰਦਾ ਹੈਯੋਗ ਵਿਦਿਆਰਥੀਆਂ ਨੂੰ ਚੰਗੇ ਪੈਕੇਜ ਵਾਲੀਆਂ ਨੌਕਰੀਆਂ ਮਿਲਦੀਆਂ ਹਨਜਿਨ੍ਹਾਂ ਅਦਾਰਿਆਂ ਵਿੱਚ ਜਿੰਨੇ ਵੱਧ ਯੋਗ ਵਿਅਕਤੀ ਹੁੰਦੇ ਹਨ, ਉਹ ਉੱਨੀ ਹੀ ਵੱਧ ਤਰੱਕੀ ਕਰਦੇ ਹਨਯੋਗ ਵਿਦਿਆਰਥੀਆਂ ਨੂੰ ਕੰਪਨੀਆਂ ਵਾਲੇ ਉਨ੍ਹਾਂ ਦੇ ਕਾਲਜਾਂ ਵਿੱਚੋਂ ਹੀ ਲੈ ਜਾਂਦੇ ਹਨਯੋਗਤਾ ਰੱਖਣ ਵਾਲੇ ਵਿਅਕਤੀਆਂ ਨੂੰ ਨੌਕਰੀਆਂ ਲੈਣ ਲਈ ਨਾ ਤਾਂ ਸਿਫ਼ਾਰਸ਼ਾਂ ਪੁਆਉਣੀਆਂ ਪੈਂਦੀਆਂ ਹਨ ਅਤੇ ਨਾ ਹੀ ਕਿਸੇ ਨੂੰ ਪੈਸੇ ਦੇਣੇ ਪੈਂਦੇ ਹਨਲੋਕ ਯੋਗ ਵਿਅਕਤੀਆਂ ਤੋਂ ਹੀ ਸਲਾਹਾਂ ਲੈਂਦੇ ਹਨਸਾਰੇ ਪਾਸੇ ਯੋਗ ਵਿਅਕਤੀਆਂ ਦੀ ਪੁੱਛ ਹੁੰਦੀ ਹੈਹਰ ਵਿਅਕਤੀ ਨੂੰ ਯੋਗ, ਗਿਆਨਵਾਨ ਅਤੇ ਨਿਮਰ ਸੁਭਾਅ ਵਾਲੇ ਲੋਕਾਂ ਤੋਂ ਸਬਕ ਲੈਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5583)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author