“ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ ਹੋਣ ਕਾਰਨ ਅੰਗਰੇਜ਼ਾਂ ਦੀ ਤਾਕਤ ਕਮਜ਼ੋਰ ...”
(16 ਨਵੰਬਰ 2024)
ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਦੇ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਵਿੱਚ ਇੱਕ ਪੰਨਾ ਕਰਤਾਰ ਸਿੰਘ ਸਰਾਭੇ ਦੀ ਰਹਿੰਦੀ ਦੁਨੀਆ ਤਕ ਜ਼ਿਕਰ ਹੋਣ ਵਾਲੀ ਸ਼ਹੀਦੀ ਦਾ ਵੀ ਹੈ। 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭੇ ਵਿੱਚ ਜਨਮੇ ਮਾਤਾ ਸਾਹਿਬ ਕੌਰ, ਪਿਤਾ ਮੰਗਲ ਸਿੰਘ ਅਤੇ ਦਾਦਾ ਵਧਣ ਸਿੰਘ ਦੇ ਰਾਜ ਦੁਲਾਰੇ ਕਰਤਾਰ ਸਿੰਘ ਸਰਾਭੇ ਦੀ ਛੋਟੀ ਉਮਰ ਵਿੱਚ ਦਿੱਤੀ ਗਈ ਕੁਰਬਾਨੀ ਕਰਕੇ ਪਿੰਡ ਸਰਾਭਾ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀਆਂ ਲਈ ਤੀਰਥ ਸਥਾਨ ਬਣ ਗਿਆ। ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਦੇਸ਼ ਦੀ ਅਜ਼ਾਦੀ ਲਈ ਫਿਕਰਮੰਦ ਹੋਣ ਵਾਲੇ ਕਰਤਾਰ ਸਿੰਘ ਸਰਾਭੇ ਨੇ ਆਪਣੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ, ਮਿਡਲ ਤਕ ਦੀ ਸਿੱਖਿਆ ਖਾਲਸਾ ਸਕੂਲ ਅਤੇ ਹਾਈ ਸਕੂਲ ਦੀ ਸਿੱਖਿਆ ਮਿਸ਼ਨ ਹਾਈ ਸਕੂਲ ਤੋਂ ਹਾਸਲ ਕੀਤੀ। ਛੋਟੀ ਉਮਰ ਵਿੱਚ ਹੀ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਜਾਣ ਕਾਰਨ ਉਨ੍ਹਾਂ ਦਾ ਪਾਲਣ ਪੋਸਣ ਉਨ੍ਹਾਂ ਦੇ ਦਾਦਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ। ਉਹ ਬਹੁਤ ਹੀ ਹੁਨਰਮੰਦ ਅਤੇ ਚੁਸਤ ਨੌਜਵਾਨ ਸਨ। ਦੇਸ਼ ਦੀ ਅਜ਼ਾਦੀ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਅਤੇ ਅਜ਼ਾਦੀ ਪ੍ਰਾਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਣ ਵਾਲੇ ਅਜ਼ਾਦੀ ਘੁਲਾਟੀਆਂ ਵਿੱਚੋਂ ਉਹ ਵੀ ਇੱਕ ਸਨ। ਸਨ 1911 ਵਿੱਚ 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਵਿੱਚ ਬਰਕਲੇ ਸ਼ਹਿਰ ਦੀ ਯੂਨੀਵਰਸਟੀ ਵਿੱਚ ਦਾਖਲਾ ਲੈ ਲਿਆ। ਭਾਰਤ ਦੇ ਲੋਕਾਂ ਉੱਤੇ ਅੰਗਰੇਜ਼ੀ ਅੱਤਿਆਚਾਰ ਦੀ ਖ਼ਬਰਾਂ ਵਿਦੇਸ਼ਾਂ ਵਿੱਚ ਪਹੁੰਚ ਰਹੀਆਂ ਸਨ। ਕਰਤਾਰ ਸਿੰਘ ਦਾ ਅਮਰੀਕਾ ਵਿੱਚ ਵਸਦੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਮੇਲ ਜੋਲ ਵਧਣ ਕਰਕੇ ਦੇਸ਼ ਦੀ ਅਜ਼ਾਦੀ ਪ੍ਰਤੀ ਉਨ੍ਹਾਂ ਦਾ ਝੁਕਾਅ ਹੋਰ ਵਧ ਗਿਆ।
ਸਨ 1913 ਵਿੱਚ ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਆਪਣੀਆਂ ਵਿਦ੍ਰੋਹੀ ਸਰਗਰਮੀਆਂ ਦਾ ਆਗਾਜ਼ ਕਰਦੇ ਹੋਏ ਸਾਨਫਰਾਂਸਿਸਕੋ ਵਿੱਚ ਇਨਕਲਾਬੀ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਰੱਖਣ ਵਾਲੇ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਵਰਗੇ ਅਜ਼ਾਦੀ ਘੁਲਾਟੀਆਂ ਨਾਲ ਮਿਲਕੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਪੰਜੇ ਤੋਂ ਮੁਕਤ ਕਰਵਾਉਣਾ ਮਿਥਿਆ ਗਿਆ ਸੀ। ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਆਪਣਾ ਸੰਘਰਸ਼ ਤੇਜ਼ ਕਰਨ ਅਤੇ ਆਪਣੇ ਦੇਸ਼ ਦੀ ਅਜ਼ਾਦੀ ਦਾ ਸੁਨੇਹਾ ਦੁਨੀਆ ਭਰ ਦੇ ਭਰਤੀ ਲੋਕਾਂ ਤਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਗ਼ਦਰ ਨਾਂ ਦਾ ਅਖਬਾਰ ਕੱਢਣਾ ਸ਼ੁਰੂ ਕੀਤਾ। ਗ਼ਦਰ ਪਾਰਟੀ ਦੇ ਬਹੁਤ ਹੀ ਸਰਗਰਮ ਕਾਰਕੁਨ ਹੋਣ ਦੇ ਨਾਤੇ ਉਹ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵਿੱਚ ਬਹੁਤ ਹੀ ਭਖਦੀਆਂ ਅਤੇ ਜੋਸ਼ੀਲੀਆਂ ਤਕਰੀਰਾਂ ਦੇਕੇ ਅਜ਼ਾਦੀ ਦੇ ਸੰਘਰਸ਼ ਨੂੰ ਤੇਜ਼ ਕਰਨ ਦੀ ਭੂਮਿਕਾ ਨਿਭਾਉਂਦੇ ਸਨ। ਸਨ 1914 ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ ਹੋਣ ਕਾਰਨ ਅੰਗਰੇਜ਼ਾਂ ਦੀ ਤਾਕਤ ਕਮਜ਼ੋਰ ਹੋਣ ਕਰਕੇ ਗ਼ਦਰ ਪਾਰਟੀ ਦੇ ਕਾਰਕੁਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਲਈ ਭਾਰਤ ਵਿੱਚ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਦਾ ਫੈਸਲਾ ਕੀਤਾ। ਕਰਤਾਰ ਸਿੰਘ ਸਰਾਭਾ ਸਨ 1914 ਵਿੱਚ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਹਥਿਆਰਾਂ ਨਾਲ ਭਾਰਤ ਪਹੁੰਚ ਗਏ। ਉਨ੍ਹਾਂ ਨੇ ਭਾਰਤ ਵਿੱਚ ਆਕੇ ਆਪਣੇ ਸਾਥੀਆਂ ਨਾਲ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਅਜ਼ਾਦੀ ਦੇ ਸੰਘਰਸ਼ ਨੂੰ ਤੇਜ਼ ਕਰਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਨਕਲਾਬੀ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਅੰਗਰੇਜ਼ੀ ਸੈਨਾ ਵਿੱਚ ਭਰਤੀ ਭਾਰਤੀ ਸੈਨਿਕਾਂ ਨੂੰ ਅੰਗਰੇਜ਼ਾਂ ਦਾ ਸਾਥ ਛੱਡਕੇ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਗੁਪਤ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਅਜ਼ਾਦੀ ਦੇ ਸੰਘਰਸ਼ ਲਈ ਤਿਆਰ ਕਰਦੇ ਹੋਏ ਕ੍ਰਾਂਤੀਕਾਰੀ ਯੋਜਨਾ ਬਣਾਈ। ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਆਪਣੀਆਂ ਸਰਗਰਮੀਆਂ ਨੂੰ ਦਿਨ ਪਰ ਦਿਨ ਤੇਜ਼ ਕਰ ਰਹੇ ਸਨ, ਜਿਸਦੀ ਭਿਣਕ ਅੰਗਰੇਜ਼ੀ ਹਕੂਮਤ ਦੇ ਕੰਨੀਂ ਪੈ ਗਈ। ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਦੀਆਂ ਵਿਦ੍ਰੋਹੀ ਸਰਗਰਮੀਆਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸਨ 1915 ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉੱਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਇਆ ਗਿਆ। ਅਦਾਲਤ ਵਿੱਚ ਉਨ੍ਹਾਂ ਨੇ ਬੇਖੌਫ ਹੋਕੇ ਆਪਣੇ ਵਿਰੁੱਧ ਦੇਸ਼ ਧ੍ਰੋਹ ਦੇ ਲਗਾਏ ਇਲਜ਼ਾਮ ਦੇ ਵਿਰੁੱਧ ਆਪਣਾ ਪੱਖ ਰੱਖਿਆ ਪਰ ਅਦਾਲਤ ਵੱਲੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। 16 ਨਵੰਬਰ 1915 ਨੂੰ ਉਨ੍ਹਾਂ ਨੂੰ ਕੇਵਲ 19 ਸਾਲ ਦੀ ਉਮਰ ਵਿੱਚ ਬੇਰਹਿਮ ਅੰਗੇਰਜੀ ਸਰਕਾਰ ਵੱਲੋਂ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦਾ ਹੌਸਲਾ ਅਤੇ ਕੁਰਬਾਨੀ ਬੇਮਿਸਾਲ ਸਨ। ਉਨ੍ਹਾਂ ਦੀ ਕੁਰਬਾਨੀ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦਾ ਬਹੁਤ ਹੀ ਵਡਮੁੱਲਾ ਪੰਨਾ ਹੈ। ਉਨ੍ਹਾਂ ਦੀ ਸ਼ਹੀਦੀ ਨੌਜਵਾਨਾਂ ਲਈ ਸਦਾ ਹੀ ਪ੍ਰੇਰਨਾ ਸਰੋਤ ਰਹੇਗੀ। ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਕਰਤਾਰ ਸਿੰਘ ਉਨ੍ਹਾਂ ਲਈ ਪ੍ਰੇਰਨਾ ਸਰੋਤ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5448)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)
بھارت نُۄں اںگّریذاں دی گُلامی تۄں ازاد کروائُݨ لئی کِیتے سںگھّرش اتے کُربانِییاں دے اِتِہاس دے لہُۄ بھِجّے پنِّیاں وِچّ اِکّ پنّا کرتار سِںگھّ سرابھے دی رہِںدّی دُنِییا تک ذِکر ہۄݨ والی شہِیدی دا وی ہَے۔ 24 مئی 1896 نُۄں لُدھِیاݨا ذِلہے دے پِںڈّ سرابھے وِچّ جنمے ماتا صاحِب کَۄر٬ پِتا مںگّل سِںگھّ اتے دادا ودھݨ سِںگھّ دے راز دُلارے کرتار سِںگھّ سرابھے دی چھۄٹی عُمر وِچّ دِتّی گئی کُربانی کرکے پِںڈّ سرابھا دیش وِدیش وِچّ وسدے بھارتِییاں لئی تِیرتھ ستھان بݨ گِیا۔ بہُت چھۄٹی عُمر وِچّ ہی آپݨے دیش دی ازادی لئی پھِکرمںدّ ہۄݨ والے کرتار سِںگھّ سرابھے نیں آپݨی مُڈھلی سِکھِّیا پِںڈّ دے پْرائِمری سکُۄل٬ مِڈل تک دی سِکھِّیا کھالسا سکُۄل اتے ہائی سکُۄل دی سِکھِّیا مِشن ہائی سکُۄل تۄں حاصِل کِیتی۔ چھۄٹی عُمر وِچّ ہی پِتا دا سائِیا اۄہناں دے سِر تۄں اُٹھّ جاݨ کارن اۄہناں دا پالݨ پۄسݨ اۄہناں دے دادا جی اتے ہۄر پرِوارک مَیمبراں ولّۄں کِیتا گِیا۔ اۄہ بہُت ہی ہُنرمںدّ اتے چُست نَۄجوان سن۔ دیش دی ازادی لئی لمبّے سمیں تۄں سںگھّرش کرن والے اتے ازادی پْراپتی دے سُپنِیاں نُۄں ساکار کرن والے غدر پارٹی دا مُڈھّ بنّہݨ والے ازادی گھُلاٹِییاں وِچّۄں اۄہ وی اِکّ سن۔ سن 1911 وِچّ 15 سال دی عُمر وِچّ اۄہناں نیں اُچیری سِکھِّیا حاصِل کرن لئی امرِیکا وِچّ برکلے شہِر دی یُۄنِیورسٹی وِچّ داکھلا لَے لِیا۔ بھارت دے لۄکاں اُتّے انّگریزی اتِّیاچار دی خبراں وِدیشاں وِچّ پہُںچّ رہِییاں سن۔ کرتار سِںگھّ دا امرِیکا وِچّ وسدے کْراںتِیکاری نَۄجواناں نال میل جۄل ودھݨ کرکے دیش دی ازادی پْرتی اۄہناں دا جھُکاء ہۄر ودھ گِیا۔
سن 1913 وِچّ اۄہناں نیں انّگریزی سامراج وِرُدھّ آپݨِییاں وِدْرۄہی سرگرمِییاں دا آغاز کردے ہۄئے سانپھراںسِسکۄ وِچّ اِنکلابی اتے کْراںتِیکاری وِچاردھارا رکھّݨ والے بابا سۄہݨ سِںگھّ بھکنا اتے لالا ہردِیال ورگے ازادی گھُلاٹِییاں نال مِلکے غدر پارٹی دی ستھاپنا کِیتی٬ جِسدا اُدیش دیش نُۄں اںگّریذاں دی گُلامی دے پںجّے تۄں مُکت کروائُݨا مِتھِیا گِیا سی۔ اۄہناں نیں اںگّریذاں وِرُدھّ آپݨا سںگھّرش تیز کرن اتے آپݨے دیش دی ازادی دا سُنیہا دُنِییا بھر دے بھرتی لۄکاں تک پہُںچّائُݨ اتے اۄہناں نُۄں جاگرُۄک کرن لئی غدر ناں دا اکھبار کڈھّݨا شُرۄُع کِیتا۔ غدر پارٹی دے بہُت ہی سرگرم کارکُن ہۄݨ دے ناطے اۄہ غدر پارٹی دِییاں مِیٹِںگّاں وِچّ بہُت ہی بھکھدِییاں اتے جۄشِیلِییاں تکرِیراں دیکے ازادی دے سںگھّرش نُۄں تیز کرن دی بھُۄمِکا نِبھائُںدے سن۔ سن 1914 وِچّ پہِلے وِشو یُدھّ وِچّ اںگّریذاں دی ہار ہۄݨ کارن اںگّریذاں دی تاکت کمزۄر ہۄݨ کرکے غدر پارٹی دے کارکُناں نیں اںگّریذاں دے وِرُدھّ سںگھّرش نُۄں تیز کرن لئی بھارت وِچّ آپݨِییاں گتِیوِدھِییاں تیز کرن دا پھَیسلا کِیتا۔ کرتار سِںگھّ سرابھا سن 1914 وِچّ آپݨے بہُت سارے ساتھِییاں نال ہتھِیاراں نال بھارت پہُںچّ گئے۔ اۄہناں نیں بھارت وِچّ آکے آپݨے ساتھِییاں نال آپݨِییاں کْراںتِیکاری گتِیوِدھِییاں اتے ازادی دے سںگھّرش نُۄں تیز کردِیاں دیش دے وکھّ وکھّ حِصِّیاں وِچّ اِنکلابی لۄکاں نال مِیٹِںگّاں کرنِییاں شُرۄُع کر دِتِّییاں۔ اۄہناں نیں انّگریزی سَینا وِچّ بھرتی بھارتی سَینِکاں نُۄں اںگّریذاں دا ساتھ چھڈّکے ازادی دے سںگھّرش وِچّ شامِل ہۄݨ لئی وی پْریرِت کِیتا۔
اۄہناں نیں گُپت مِیٹِںگّاں کرکے نَۄجواناں نُۄں ازادی دے سںگھّرش لئی تِیار کردے ہۄئے کْراںتِیکاری یۄجنا بݨائی۔ کرتار سِںگھّ سرابھا اتے اۄہناں دے ساتھی انّگریزی سامراج دِییاں جڑھاں پُٹّݨ لئی آپݨِییاں سرگرمِییاں نُۄں دِن پر دِن تیز کر رہے سن٬ جِسدی بھِݨک انّگریزی حکۄُمت دے کنِّیں پَے گئی۔ انّگریزی سرکار نیں اۄہناں دِییاں وِدْرۄہی سرگرمِییاں اُتّے نظر رکھّݨی شُرۄُع کر دِتّی۔ سن 1915 وِچّ اۄہناں نُۄں گْرِفتار کرکے اۄہناں اُتّے دیش دھْرۄہ دا مُکّدما چلائِیا گِیا۔ عدالت وِچّ اۄہناں نیں بیکھَۄپھ ہۄکے آپݨے وِرُدھّ دیش دھْرۄہ دے لگائے اِلزام دے وِرُدھّ آپݨا پکھّ رکھِّیا پر عدالت ولّۄں اۄہناں نُۄں مَۄت دی سذا سُݨا دِتّی گئی۔ 16 نومبّر 1915 نُۄں اۄہناں نُۄں کیول 19 سال دی عُمر وِچّ بیرہِم اںگّیرجی سرکار ولّۄں پھاںسی دے دِتّی گئی۔ اۄہناں دا حۄَصلا اتے کُربانی بےمِثال سن۔ اۄہناں دی کُربانی بھارت دی ازادی دے اِتِہاس دا بہُت ہی وڈمُلّا پنّا ہَے۔ اۄہناں دی شہِیدی نَۄجواناں لئی صدا ہی پْریرنا سرۄت رہیگی۔ سردار بھگت سِںگھّ نیں کِہا سی کِہ کرتار سِںگھّ اۄہناں لئی پْریرنا سرۄت ہن۔
* * * * *
نۄٹ: ہر لیکھک سرۄکار نُۄں بھیجی گئی رچنا دی کاپی آپݨے کۄل سمبھّال کے رکھّے۔
(5448)
رچناواں سبںدھّی آپݨے وِچار ساںجھے کرۄ: (This email address is being protected from spambots. You need JavaScript enabled to view it.)