ShyamSDeepti7ਜਦੋਂ ਤਕ ਤਾਂ ਇਹ ਕੁਦਰਤ ਦੇ ਹੱਥ ਵੱਸ ਸੀਪੇੜ-ਪੌਦਿਆਂਜਾਨਵਰਾਂ ਦੇ ਆਪਸੀ ਰਿਸ਼ਤੇ ...
(26 ਜੂਨ 2025)

 

ਕਈ ਲੱਖਾਂ ਸਾਲ ਹੋ ਗਏ ਇਸ ਧਰਤੀ ਨੂੰ ਹੋਂਦ ਵਿੱਚ ਆਏਲੱਖਾਂ ਸਾਲ ਹੋਣ ਨੂੰ ਆਏ ਹਨ ਜਦੋਂ ਤੋਂ ਇਸ ਧਰਤੀ ਉੱਤੇ ਜੀਵਾਂ ਦੀ ਹੋਂਦ ਬਣੀ, ਵਿਕਸਿਤ ਹੋਈਮਨੁੱਖੀ ਜੀਵਨ ਦੀ ਸ਼ੁਰੂਆਤ ਹੋਏ ਨੂੰ ਵੀ ਕਈ ਹਜ਼ਾਰਾਂ ਸਾਲ ਹੋ ਗਏ ਹਨਮਨੁੱਖ ਨੂੰ ਸਮਾਜ ਬਣਾ ਕੇ, ਮਿਲਕੇ ਰਹਿਣ ਨੂੰ ਵੀ ਹਜ਼ਾਰਾਂ ਸਾਲ ਹੋਣ ਜਾ ਰਹੇ ਹਨਮਨੁੱਖ ਨੇ ਇਸ ਧਰਤੀ ਦੇ ਪੈਦਾਵਾਰੀ ਅਮਲ ਨੂੰ ਜਾਣਿਆ-ਸਮਝਿਆ ਤੇ ਖੁਦ ਇਹ ਕਾਰਜ ਕਰਕੇ ਆਪਣੇ ਆਪ ਨੂੰ ਕੁਦਰਤ ਦੇ ਹਾਣ ਦਾ ਕੀਤਾ ਤੇ ਪੈਦਾਵਾਰੀ ਕਹਾਇਆਕਈਆਂ ਸਾਲਾਂ ਤੋਂ ਇਸ ਧਰਤੀ, ਇਸ ਮਨੁੱਖ ਦੇ ਜੀਵਨ, ਉਸਦੇ ਉਦੇਸ਼ਾਂ ਨੂੰ ਲੈ ਕੇ ਬੁੱਧੀਜੀਵੀਆਂ-ਦਾਰਸ਼ਨਿਕਾਂ ਨੇ ਗ੍ਰੰਥ ਰਚੇ ਅਤੇ ਸਾਡੇ ਸਾਹਮਣੇ ਹੀ ਯੂ.ਐੱਨ.ਓ. ਦੀ ਸਥਾਪਨਾ ਹੋਈ, ਜਦੋਂ ਅਸੀਂ ਵਿਸ਼ਵ ਯੁੱਧਾਂ ਵਿੱਚ ਤਬਾਹੀ ਦੇਖੀ ਅਤੇ ਮਨੁੱਖੀ ਜੀਵਨ ਦਾ ਘਾਣ ਹੁੰਦੇ ਮਾਹੌਲ ਦੇ ਗਵਾਹ ਬਣੇ

ਇਸੇ ਯੂ.ਐੱਨ.ਓ. ਦੇ ਤਹਿਤ ਅੱਜ ਤੋਂ ਪੰਜਾਹ ਸਾਲ ਪਹਿਲਾਂ 1972 ਵਿੱਚ ਵਾਤਾਵਰਣ ਦੀ ਹਾਲਤ ਸਬੰਧੀ ਸਟਾਕਹੋਮ ਵਿੱਚ ਇੱਕ ਕਾਨਫਰੰਸ ਹੋਈਇਸ ਵਾਤਾਵਰਣ ਦੇ ਫ਼ਿਕਰ ਨੂੰ ਲੈ ਕੇ ਬਣੀ ਸੰਸਥਾ ਵੱਲੋਂ ਇਸ ਸਾਲ ਵਾਤਾਵਰਣ ਦਿਵਸ ਦੇ ਮੌਕੇ ਇੱਕ ਨੁਕਤਾ ਉਭਾਰਿਆ ਗਿਆ ਕਿ ਸਾਡੇ ਕੋਲ ਇੱਕ ਧਰਤੀ ਹੈਇਹ ਗੱਲ ਸਮਝਣ ਅਤੇ ਉਭਾਰਨ ਵਿੱਚ ਇੰਨੇ ਸਾਲ ਲੱਗ ਗਏ ਜਾਂ ਕੁਝ-ਕੁ ਲਾਲਚੀ ਅਨਸਰਾਂ ਨੇ ਜਾਣਬੁੱਝ ਕੇ ਇਸ ਵੱਲ ਧਿਆਨ ਨਹੀਂ ਦੇਣ ਦਿੱਤਾ ਜਾਂ ਜਿਸ ਕਿਸੇ ਨੇ ਧਿਆਨ ਦਿਵਾਉਣ ਦਾ ਯਤਨ ਵੀ ਕੀਤਾ ਤਾਂ ਉਸ ਦੀ ਆਵਾਜ਼ ਨੂੰ ਦਬਾਇਆ ਗਿਆ

ਸਵੀਡਨ ਦੇ ਇਸੇ ਸ਼ਹਿਰ ਵਿੱਚ 2003 ਵਿੱਚ ਜਨਮੀਂ ਬੱਚੀ ਗਰੇਟਾ ਥਨਬਰਗ ਅਜੇ ਸਕੂਲ ਵਿੱਚ ਪੜ੍ਹਦੀ ਸੀ, ਪੰਦਰਾਂ ਸਾਲ ਦੀ ਵਿਦਿਆਰਥਣ, ਆਪਣੇ ਸਾਥੀਆਂ ਨਾਲ ਸੜਕਾਂ ’ਤੇ ਉੱਤਰੀਉਸ ਨੇ ਮੁਹਿੰਮ ਵਿੱਢੀ, “ਫਰਾਈਡੇ ਫਾਰ ਫਿਊਚਰ’, ਭਵਿੱਖ ਲਈ ਸ਼ੁੱਕਰਵਾਰਦੁਨੀਆਂ ਭਰ ਦੇ ਲੋਕਾਂ ਨੇ ਪਾਸੇ ਧਿਆਨ ਦਿੱਤਾ ਅਤੇ ਯੂ.ਐੱਨ.ਓ. ਤੋਂ ਵੱਧ ਇਸ ਲੜਕੀ ਦੀ ਆਵਾਜ਼ ਬੁਲੰਦੀ ਨਾਲ ਵਾਤਾਵਰਣ ਪ੍ਰੇਮੀਆਂ ਤਕ ਪਹੁੰਚੀ ਉਸ ਨੂੰ ਕਿਹਾ ਗਿਆ, “ਤੂੰ ਵਿਦਿਆਰਥਣ ਹੈਂ, ਤੇਰੇ ਪੜ੍ਹਾਈ ਦੇ ਦਿਨ ਹਨ, ਪੜ੍ਹ, ਆਪਣਾ ਕੈਰੀਅਰ ਬਣਾ ਉਸ ਦਾ ਜਵਾਬ ਬਹੁਤ ਹੀ ਸਮਝਦਾਰੀ ਵਾਲਾ ਸੀ, ਜੋ ਦੁਨੀਆਂ ਭਰ ਦੇ ਦੇਸ਼ ਜਦੋਂ ਵੀ ਮਿਲ ਬੈਠਦੇ ਸੀ, ਇਸ ਨੂਕਤੇ ’ਤੇ ਨਹੀਂ ਵਿਚਾਰਦੇ ਸੀਉਸ ਨੇ ਕਿਹਾ, “ਪੜ੍ਹ ਕੇ, ਕੈਰੀਅਰ ਬਣਾ ਕੇ ਕੀ ਕਰਨਾ ਹੈ, ਜਦੋਂ ਇਹ ਧਰਤੀ ਹੀ ਨਹੀਂ ਰਹਿਣੀਇਸਦੀ ਉਮਰ ਹੁਣ ਕੁਝ-ਕੁ ਸਾਲ ਹੀ ਮਿਥੀ ਗਈ ਹੈਧਰਤੀ ਬਚਾਉਣੀ ਜ਼ਰੂਰੀ ਹੈ, ਨਾ ਕਿ ਕੈਰੀਅਰ ਜਾਂ ਪੜ੍ਹਾਈ

ਵਾਤਾਵਰਣ ਦੀ ਬਰਬਾਦੀ ਨੂੰ ਲੈ ਕੇ, ਇਸ ਨੂੰ ਵਿਕਾਸ ਨਾਲ ਜੋੜਿਆ ਜਾਂਦਾ ਹੈਇੱਥੇ ਉਸ ਬੱਚੀ ਵਾਲੀ ਸੋਚ ਚਾਹੀਦੀ ਹੈ ਕਿ ਕੋਈ ਉੱਠ ਕੇ ਕਹੇ, ਅਜਿਹੇ ਵਿਕਾਸ ਦਾ ਕਰਨਾ ਹੀ ਕੀ ਹੈ, ਜੋ ਸਾਡੇ ਜੀਵਨ ਲਈ ਖਤਰਾ ਬਣ ਰਿਹਾ ਹੋਵੇਦਰਅਸਲ ਦੁਨੀਆਂ ਭਰ ਦੇ ਜੋ ਵੀ ਦੇਸ਼ ਇਨ੍ਹਾਂ ਸੰਮੇਲਨਾਂ ਵਿੱਚ ਹਿੱਸਾ ਲੈਂਦੇ ਹਨ, ਉਹ ਸਰਮਾਏਦਾਰੀ ਅਤੇ ਦੇਸ਼ ਦੀ ਸਨਅਤ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਂਦੇ ਹਨਸਨਅਤੀ ਵਿਕਾਸ ਨੂੰ ਹੀ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈਇਸੇ ਨੂੰ ਜੀ.ਡੀ.ਪੀ., ਦੇਸ਼ ਵਿੱਚ ਹੋ ਰਹੇ ਆਰਥਿਕ ਵਾਧੇ ਨਾਲ ਜੋੜ ਕੇ ਦੇਖਿਆ ਜਾਂਦਾ ਹੈਇਸੇ ਵਿੱਚੋਂ ਹੀ ਵਾਤਾਵਰਣ ਵਿਗਿਆਨੀਆਂ ਨੇ ਇਹ ਗੱਲ ਉਭਾਰੀ ਅਤੇ ਪੇਸ਼ ਕੀਤੀ ਹੈ ਕਿ ਵਿਕਾਸ ਨੂੰ ਵਾਤਾਵਰਣ ਦੇ ਟਿਕਾਉ (ਸਸਟੇਨੇਬਲ) ਸੰਦਰਭ ਵਿੱਚ ਲਿਆ ਜਾਵੇਸਨਅਤ ਨਾਲ ਹੋ ਰਹੇ ਵਾਤਾਵਰਣ ਦੇ ਨੁਕਸਾਨ ਨੂੰ ਵਾਤਾਵਰਣ ਦੀ ਭਰਪਾਈ ਨਾਲ ਜੋੜਿਆ ਜਾਵੇਉਦਾਹਰਨ ਦੇ ਤੌਰ ’ਤੇ ਸੜਕਾਂ ਦੀ ਜੇ ਲੋੜ ਹੈ, ਤੇ ਦਰਖਤਾਂ ਨੂੰ ਕੱਟਣਾ ਪੈਣਾ ਹੈ ਤਾਂ ਉਨ੍ਹਾਂ ਦੀ ਗਿਣਤੀ ਕਰਕੇ, ਉਸ ਮੁਤਾਬਕ ਦਰਖਤ ਲਾਏ ਵੀ ਜਾਣਪਰ ਬਹੁਤਾ ਨੁਕਸਾਨ ਤਾਂ ਸਾਡੀ ਸਨਅਤੀ, ਪੈਦਾਵਾਰੀ ਫੈਕਟਰੀਆਂ ਵਿੱਚੋਂ ਨਿਕਲਦੇ ਧੂੰਏਂ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕਾਰਬਨ ਡਾਇਅਕਸਾਈਡ ਦੀ ਮਾਤਰਾ ਨਾਲ ਜੁੜਦਾ ਹੈ, ਜਿਸਦਾ ਇੱਕ ਹੋਰ ਅਹਿਮ ਜ਼ਰੀਆ ਸਾਡੇ ਵਾਹਨ ਹਨ, ਉਹ ਚਾਹੇ ਸਕੂਟਰ-ਕਾਰਾਂ ਹਨ ਤੇ ਚਾਹੇ ਅਸਮਾਨ ਵਿੱਚ ਉਡਦੇ ਹਵਾਈ ਜਹਾਜ਼

ਵਾਤਾਵਰਣ ਨਾਲ ਜੁੜੇ ਨੁਕਤਿਆਂ ਨੂੰ ਹੁਣ ਉਭਾਰਨ ਵੇਲੇ ਜੋ ਗੱਲਾਂ ਵਾਤਾਵਰਣ ਵਿਗਿਆਨੀਆਂ ਨੇ ਦੱਸੀਆਂ ਹਨ ਜਾਂ ਸੁਚੇਤ ਕੀਤਾ ਹੈ, ਉਹ ਹੈ ਧਰਤੀ ਦਾ ਵਧ ਰਿਹਾ ਤਾਪਮਾਨ, ਧਰਤੀ ਦੇ ਵਾਤਾਵਰਣ ਵਿੱਚ ਵਧ ਰਹੀ ਕਾਰਬਨ ਦੀ ਮਾਤਰਾਇਨ੍ਹਾਂ ਦੋਹਾਂ ਦੇ ਅਸਰ ਨਾਲ ਹੀ ਗਲੋਬਲ ਵਾਰਮਿੰਗ (ਆਲਮੀ ਤਪਸ਼) ਦਾ ਵਾਧਾ, ਪਹਾੜਾਂ ਤੋਂ ਗਲੇਸ਼ੀਅਰ ਪਿਘਲਣੇ, ਮੌਸਮਾਂ ਵਿੱਚ ਆ ਰਹੀ ਬੇਤਰਤੀਬੀ ਅਤੇ ਸਿਰੇ ਦੀ ਤਬਦੀਲੀ, ਸਮੁੰਦਰ ਦੇ ਪਾਣੀ ਦਾ ਉੱਪਰ ਹੋਣਾ ਤੇ ਸਮੁੰਦਰੀ ਕਿਨਾਰਿਆਂ ’ਤੇ ਰਹਿੰਦੇ ਲੋਕਾਂ ਦੇ ਜੀਵਨ ’ਤੇ ਮੰਡਲਾ ਰਿਹਾ ਖਤਰਾ ਅਤੇ ਛੋਟੇ ਛੋਟੇ ਟਾਪੂਆਂ ਦਾ ਸਮੁੰਦਰ ਵਿੱਚ ਡੁੱਬ ਜਾਣ ਦੀ ਚਿਤਾਵਣੀ

ਜੇਕਰ ਸਿਰਫ਼ ਮਨੁੱਖੀ ਜੀਵਨ ਨੂੰ ਹੀ ਸਾਹਮਣੇ ਨਾ ਰੱਖੀਏ, ਪੂਰੇ ਜੀਵ ਜਗਤ ਦੀ ਗੱਲ ਕਰੀਏ ਤਾਂ ਅਜੋਕੇ ਵਾਤਾਵਰਣ ਵਿੱਚ ਵੀ, ਜਿੱਥੇ ਕਾਰਬਨ ਵੀ ਵੱਧ ਹੈ ਤੇ ਤਪਸ਼ ਵੀ, ਕਈ ਕਮਜ਼ੋਰ ਜਾਤੀਆਂ ਦੇ ਜੀਵ ਮੁੱਕ ਰਹੇ ਹਨਇਸ ਸਥਿਤੀ ਨੂੰ ਜੀਵਾਂ ਦੀ ਉਤਪਤੀ ਨਾਲ ਜੋੜਕੇ ਦੇਖਣ ਦੀ ਲੋੜ ਹੈ ਕਿ ਧਰਤੀ ’ਤੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈਸੂਰਜ ਤੋਂ ਅਲੱਗ ਹੋ ਕੇ ਧਰਤੀ ਜਦੋਂ ਕੁਝ ਠੰਢੀ ਹੋਈ ਤਾਂ ਪਾਣੀ ਪਹਿਲਾ ਜੀਵਨ ਦਾ ਸਰੋਤ ਹੈ, ਜਿਸ ਨਾਲ ਜੀਵਨ ਦਾ ਮੁੱਢ ਬੱਝਦਾ ਹੈਇਸ ਤੋਂ ਬਾਅਦ ਵਾਤਾਵਰਣ ਦੀਆਂ ਗੈਸਾਂ ਜਿਵੇਂ ਆਕਸੀਜਨ, ਕਾਰਬਨ ਡਾਇਕਸਾਈਡ, ਨਾਈਟ੍ਰੋਜਨ ਆਦਿ ਦਾ ਇੱਕ ਅਜਿਹਾ ਸੰਤੁਲਨ ਬਣਿਆ ਕਿ ਧਰਤੀ ਦੇ ਨਿਰਜੀਵ ਕਣ, ਉਨ੍ਹਾਂ ਵਿੱਚ ਧੜਕਣ ਪੈਦਾ ਹੋਈ ਤੇ ਫਿਰ ਜੀਵਨ ਦੀ ਸ਼ੁਰੂਆਤ ਹੋਈਇੱਕ ਕੋਸ਼ਿਕਾ ਵਾਲੇ ਜੀਵਾਂ ਤੋਂ ਸ਼ੁਰੂ ਹੋਇਆ ਜੀਵਨ, ਮਨੁੱਖੀ ਜੀਵਨ ਤਕ ਫੈਲਿਆ ਹੈਇੱਥੇ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੀਵਾਂ ਅਤੇ ਜੀਵਨ ਤੋਂ ਭਾਵ ਪੌਦੇ ਅਤੇ ਪ੍ਰਾਣੀ (ਜੀਵ-ਜਾਨਵਰ) ਸਾਰੇ ਹੀ ਸ਼ਾਮਲ ਹਨ ਅਤੇ ਨਾਲ ਹੀ ਇਹ ਕੁਦਰਤ ਦੀ ਖੂਬਸੂਰਤੀ ਹੈ ਕਿ ਸਾਰੇ ਹੀ ਪੌਦੇ ਅਤੇ ਜੀਵ ਇੱਕ ਦੂਸਰੇ ਦੇ ਪੂਰਕ ਹਨ

ਇੱਕ ਸਧਾਰਨ ਜਿਹੀ ਸਭ ਨੂੰ ਸਮਝ ਵਿੱਚ ਆਉਣ ਵਾਲੀ ਉਦਾਹਰਨ ਹੈ ਕਿ ਆਕਸੀਜਨ ਮਨੁੱਖੀ ਜੀਵਨ ਦਾ (ਵੈਸੇ ਤਾਂ ਸਾਰੇ ਹੀ ਜਾਨਵਰਾਂ ਦਾ) ਮੂਲ ਹੈਆਕਸੀਜਨ ਹੈ ਤਾਂ ਜੀਵਨ ਹੈ, ਜਿਸ ਨੂੰ ਆਮ ਭਾਸ਼ਾ ਵਿੱਚ ਹਵਾ-ਪਾਣੀ, ਆਬੋ-ਹਵਾ ਕਹਿ ਸਕਦੇ ਹਾਂਪਰ ਇੱਥੇ ਹਵਾ (ਆਕਸੀਜਨ) ਦੀ ਗੱਲ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿ ਇਹ ਆਕਸੀਜਨ ਦਰਖਤ ਪੈਦਾ ਕਰਦੇ ਹਨ ਅਤੇ ਜਾਨਵਰਾਂ-ਮਨੁੱਖਾਂ ਨੂੰ ਇਸਦੀ ਲੋੜ ਹੈਇਸਦਾ ਦੂਸਰਾ ਪੱਖ ਹੈ ਕਿ ਜਦੋਂ ਅਸੀਂ ਆਕਸੀਜਨ ਲੈਂਦੇ ਹਾਂ, ਸਾਹ ਪ੍ਰਣਾਲੀ ਨਾਲ ਇਹ ਸਾਡੇ ਸਰੀਰ ਵਿੱਚ ਰਚਮਿਚ ਜਾਂਦੀ ਹੈ ਤੇ ਅਸੀਂ ਕਾਰਬਨ ਡਾਇਕਸਾਈਡ ਛੱਡਦੇ ਹਾਂਇਹ ਕਾਰਬਨ ਡਾਇਕਸਾਈਡ ਦਰਖਤ-ਪੌਦੇ ਲੈਂਦੇ ਹਨ ਤੇ ਉਸ ਨਾਲ ਆਪਣੀ ਖੁਰਾਕ ਬਣਾਉਂਦੇ ਹਨ, ਵਧਦੇ-ਫੁੱਲਦੇ ਹਨਇਸ ਤਰ੍ਹਾਂ ਸਾਰੇ ਹੀ ਜੀਵ, ਪੇੜ-ਪੌਦੇ ਤੇ ਜਾਨਵਰ ਮਿਲ ਕੇ ਇੱਕ ਸੰਤੁਲਨ ਬਣਾ ਕੇ ਰੱਖਦੇ ਹਨ, ਜਿਸ ਨਾਲ ਇਸ ਧਰਤੀ ਦੇ ਜੀਵਨ ਧੜਕਦਾ ਹੈ

ਜਦੋਂ ਤਕ ਤਾਂ ਇਹ ਕੁਦਰਤ ਦੇ ਹੱਥ ਵੱਸ ਸੀ, ਪੇੜ-ਪੌਦਿਆਂ, ਜਾਨਵਰਾਂ ਦੇ ਆਪਸੀ ਰਿਸ਼ਤੇ ਤਕ ਸੀਮਿਤ ਸੀ, ਤਦ ਤਕ ਇਹ ਧਰਤੀ ਠੀਕਠਾਕ ਸੀ ਤੇ ਵਧੀਆ ਚੱਲ ਰਿਹਾ ਸੀਪਰ ਜਦੋਂ ਤੋਂ ਮਨੁੱਖ ਨੇ ਵਿਕਾਸ ਦੇ ਨਾਂ ’ਤੇ, ਸਨਅਤ ਦੇ ਨਾਂ ’ਤੇ ਕੁਦਰਤ ਦਾ ਘਾਣ ਸ਼ੁਰੂ ਕੀਤਾ ਤਾਂ ਇਹ ਸੰਤੁਲਨ ਵਿਗੜਿਆ ਹੈਕੁਦਰਤ ਬਹੁਤ ਤਾਕਤਵਰ ਹੈ, ਉਸ ਨੇ ਇਸ ਸੰਤੁਲਨ ਨੂੰ ਕਈ ਹਜ਼ਾਰ ਸਾਲਾਂ ਤਕ ਬਣਾ ਕੇ ਰੱਖਣ ਦੀ ਆਪਣੀ ਸਮਰੱਥਾ ਨੂੰ ਦਰਸਾਇਆ ਹੈਪਰ ਮਨੁੱਖ ਨੇ, ਜਿਸ ਨੇ ਸਾਰਾ ਗਿਆਨ ਕੁਦਰਤ ਤੋਂ ਲਿਆ ਹੈ, ਪਰ ਫਿਰ ਇਸ ਨੇ ਹੰਕਾਰੀ ਹੋ ਕੇ ਕੁਦਰਤ ਨੂੰ ਟਿੱਚ ਸਮਝਿਆ ਤੇ ਆਪਣੀ ਮਨਮਾਨੀ ਕਰਨ ਲੱਗਿਆ ਹੈ ਉਸਨੇ ਆਲਮੀ ਤਪਸ਼ ਲਈ ਏ.ਸੀ. ਬਣਾ ਲਏ, ਠੰਢ ਲਈ ਹੀਟਰ ਅਤੇ ਬਲੋਅਰ, ਹਵਾ ਨੂੰ ਸਾਫ਼ ਕਰਨ ਦੇ ਪਿਉਰੀਫਾਇਰ ਅਤੇ ਪਾਣੀ ਲਈ ਵੀ ਆਰ.ਓ. ਸਿਸਟਮ ਵਰਗੇ ਸੰਦ ਬਣਾ ਲਏ ਤੇ ਸਮਝਣ ਲੱਗਿਆ ਕਿ ਉਸ ਕੋਲ ਹਰ ਸਮੱਸਿਆ ਦਾ ਤੋੜ ਹੈ

ਉਂਜ ਤਾਂ ਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਅਤੇ ਇਸਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਡੇ ਰਿਸ਼ੀਆਂ-ਮੁਨੀਆਂ, ਦਾਰਸ਼ਨਿਕਾਂ ਨੇ ਸ਼ੁਰੂ ਤੋਂ ਹੀ ਆਗਾਹ ਕੀਤਾਸਾਡੇ ਪੁਰਾਤਨ ਗ੍ਰੰਥਾਂ ਵਿੱਚ ਇਸ ਧਰਤੀ ਨੂੰ, ਪੂਰੇ ਗ੍ਰਹਿ ਨੂੰ, ਕੁਦਰਤ ਵਿੱਚ ਵਸਦੇ ਸਾਰੇ ਹੀ ਜੀਵ ਜਗਤ ਨੂੰ ਇੱਕ ਪਰਿਵਾਰ ਕਿਹਾ ਗਿਆ ਹੈਇਸਦਾ ਜ਼ਿਕਰ ਸੰਸਕ੍ਰਿਤ ਦੇ ਇੱਕ ਸ਼ਲੋਕ ਵਿੱਚ ਹੈ‘ਵਸੁਧੈਵ ਕੁਟੁਸਬੰਕਮ’ ਸਾਰੀ ਦੁਨੀਆਂ ਇੱਕ ਪਰਿਵਾਰ ਹੈਆਪਣੇ ਦੋ ਜੀਵਨ ਗੈਸਾਂ ਦੇ ਸੰਦਰਭ ਵਿੱਚ, ਆਪਸੀ ਤਾਲਮੇਲ ਅਤੇ ਇੱਕ ਦੂਜੇ ਦੇ ਪੂਰਕ ਦੀ ਗੱਲ ਸਮਝੀ ਹੈਇਹ ਸਹਿਹੋਂਦ ਹੈ ਜੋ ਕੁਦਰਤ ਦਾ ਨਿਯਮ ਹੈ

ਪੰਜਾਬ ਦੀ ਧਰਤੀ ’ਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਦਰਜ ਹੈ, “ਪਵਣੁ ਗੁਰ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਮਤਲਬ ਕਿ ਅੱਜ ਤੋਂ ਪੰਜ ਸਦੀਆਂ ਪਹਿਲਾਂ ਗੁਰੂ ਜੀ ਨੇ ਸੰਦੇਸ਼ ਦਿੱਤਾ ਕਿ ਹਵਾ ਸਾਡਾ ਗੁਰੂ ਹੈ, ਧਰਤੀ ਮਾਂ ਹੈ ਤੇ ਪਾਣੀ ਪਿਤਾ ਸਮਾਨ ਹੈਸਮਾਜ ਵਿੱਚ ਇਹ ਤਿੰਨੋਂ ਰਿਸ਼ਤੇ ਹੀ ਸਤਿਕਾਰ ਦੇ ਰਿਸ਼ਤੇ ਹਨਪਰ ਅਸੀਂ ਆਪ ਜੀਵਨ ਨਾਲ ਜੁੜੇ, ਸਾਡੀ ਹੋਂਦ ਲਈ ਲਾਜ਼ਮੀ ਇਨ੍ਹਾਂ ਤਿਨਾਂ ਪੱਖਾਂ ਨੂੰ ਸਤਿਕਾਰ ਨਾ ਦੇ ਕੇ ਸਗੋਂ ਬਰਬਾਦ ਕੀਤਾ ਹੈ ਤੇ ਆਪਣੀ ਆਉਣ ਵਾਲੀ ਮੌਤ ਨੂੰ ਦੇਖ ਰਹੇ ਹਾਂ

ਹੁਣ ਕਾਰਬਨ ਲਈ ਟੀਚੇ ਮਿਥੇ ਜਾ ਰਹੇ ਹਨ ਤੇ ਤਾਪਮਾਨ ਦੇ ਵਾਧੇ ਲਈ ਵੀਕਿਹਾ ਜਾ ਰਿਹਾ ਹੈ ਕਿ ਧਰਤੀ ਦਾ ਦੋ ਡਿਗਰੀ ਤਾਪਮਾਨ ਵਧਣਾ, ਤਬਾਹੀ ਦਾ ਸੂਚਕ ਹੈ ਤੇ ਅਸੀਂ ਤਕਰੀਬਨ 1.5 ਡਿਗਰੀ ਦੇ ਨੇੜੇ ਪਹੁੰਚ ਗਏ ਹਾਂਹੁਣ ਇਸ ਦਿਸ਼ਾ ਵਿੱਚ ਵਾਪਸੀ ਦੇ ਰਾਹ ਤਲਾਸ਼ੇ ਜਾ ਰਹੇ ਹਨਤਪਸ਼ ਅਤੇ ਕਾਰਬਨ ਡਾਇਕਸਾਇਡ ਦੀ ਮਾਤਰਾ ਆਪਸ ਵਿੱਚ ਜੁੜੇ ਹੋਏ ਹਨ ਅਤੇ ਇਸ ਦਿਸ਼ਾ ਵਿੱਚ ਵੀ ਸੋਚਿਆ ਜਾ ਰਿਹਾ ਹੈ ਤੇ ਸਨਅਤੀ ਦੇਸ਼ਾਂ, ਜੋ ਕਿ ਵਿਕਸਿਤ ਦੇਸ਼ ਕਹੇ ਜਾਂਦੇ ਹਨ, ਇਸ ਵਿੱਚ ਵੱਧ ਹਿੱਸਾ ਪਾ ਰਹੇ ਹਨ

ਯੂ.ਐੱਨ.ਓ. ਹਰਕਤ ਵਿੱਚ ਤਾਂ ਆਈ, ਜਦੋਂ ਵਿਕਸਿਤ ਅਮੀਰ ਦੇਸ਼ਾਂ ਨੂੰ ਵਾਤਾਵਰਣ ਦੇ ਵਿਗਾੜ ਦਾ ਸੇਕ ਪਹੁੰਚਿਆ, ਨਹੀਂ ਤਾਂ ਉਹ ਸਮਝਦੇ ਸੀ ਇਹ ਗਰੀਬ ਦੇਸ਼ਾਂ ਦਾ ਮਸਲਾ ਹੈ, ਜਿਵੇਂ ਕਿਸੇ ਵੱਡੇ ਸ਼ਹਿਰ ਵਾਲੇ, ਝੌਪੜ ਪੱਟੀ ਦੇ ਗੰਦ ਤੋਂ ਦੂਰ ਪੌਸ਼ ਇਲਾਕਿਆਂ ਵਿੱਚ ਜਾ ਵਸਦੇ ਹਨਹੁਣ ਇਹ ਭੁਲੇਖਾ ਮੁੱਕ ਗਿਆ ਹੈ ਕਿ ਸ਼ਹਿਰ ਤਾਂ ਛੱਡੋ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਾਤਾਵਰਣ ਬਰਬਾਦੀ ਦੀ ਕੋਈ ਵੀ ਘਟਨਾ ਵਾਪਰੇਗੀ, ਉਸ ਦਾ ਅਸਰ ਸਾਰੀ ਦੁਨੀਆਂ ਨੂੰ ਭੁਗਤਣਾ ਪਵੇਗਾ, ਚਾਹੇ ਉਹ ਉੱਤਰੀ ਧਰੁਵ ’ਤੇ ਹੋਵੇ ਤੇ ਚਾਹੇ ਹਿਮਾਲਾ ਪਰਬਤ ’ਤੇਵੈਸੇ ਤਾਂ ਹੁਣ ਵੀ ਕਾਫ਼ੀ ਦੇਰ ਹੋ ਗਈ ਹੈ, ਪਰ ਜੇ ਹੁਣ ਵੀ ਨਾ ਸੰਭਲੇ ਤਾਂ ਇਹ ਧਰਤੀ ਜੀਵਨ ਵਿਹੁਣੀ, ਸੁੰਨੀ ਹੋਣ ਵਿੱਚ ਦੇਰ ਨਹੀਂ ਲੱਗਣੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author