ShyamSDeepti7ਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਹੋ ਗਏ। ਫਾਜ਼ਿਲਕਾ ਦੇ ਅਤੇ ਲਾਗਲੇ ਪਿੰਡਾਂ ਦੇ ਲੋਕ ਘਰ ਛੱਡ ਕੇ ...
(23 ਫਰਵਰੀ 2023)
ਇਸ ਸਮੇਂ ਪਾਠਕ: 286.

 

ਜਨਮ ਤੋਂ ਬਾਅਦ ਅਗਲਾ ਵਿਧੀਵਤ ਪੜਾਅ ਹੁੰਦਾ ਹੈ, ਪੜ੍ਹਾਈ-ਸਕੂਲਕੀ ਲੋੜ ਹੁੰਦੀ ਹੈ ਸਕੂਲ ਦੀ? ਉਹ ਵੀ ਪੜ੍ਹਨ ਲਈਪੜ੍ਹਨਾ ਕੀ ਹੈ? ਸਕੂਲਾਂ ਦੀ ਹੋਂਦ ਦਾ ਇਤਿਹਾਸ ਤਾਂ ਕੋਈ ਬਹੁਤਾ ਪੁਰਾਣਾ ਨਹੀਂ ਹੈ, ਕੋਈ ਤਿੰਨ-ਕੁ ਸੌ ਸਾਲ ਪਹਿਲਾਂਮਨੁੱਖ ਜਾਤੀ ਦਾ ਇਤਿਹਾਸ ਕਈ ਹਜ਼ਾਰਾਂ ਸਾਲਾਂ ਦਾ ਹੈਕੀ ਬੱਚਾ ਘਰ ਵਿੱਚ ਮਾਪਿਆਂ, ਵੱਡੇ-ਵਡੇਰਿਆਂ ਦੀ ਆਪਸੀ ਗੱਲਬਾਤ, ਉਨ੍ਹਾਂ ਦੇ ਵਿਵਹਾਰ ਤੋਂ ਨਹੀਂ ਸਿੱਖਦਾ? ‘ਸਭਿਅਤਾ ਘਰ ਤੋਂ ਸ਼ੁਰੂ ਹੁੰਦੀ ਹੈ’, ਇਹ ਕਥਨ ਐਵੇਂ ਹੀ ਕਿਸੇ ਨੇ ਨਹੀਂ ਘੜਿਆ ਹੈ, ਇਹ ਲੰਮੇ ਸਮੇਂ ਤਕ ਪਰਿਵਾਰ-ਸਮਾਜ ਨੂੰ ਦੇਖਣ-ਸਮਝਣ ਤੋਂ ਬਾਅਦ ਹੋਂਦ ਵਿੱਚ ਆਇਆ ਹੈਇਵੇਂ ਹੀ ਕਹਾਵਤਾਂ-ਅਖਾਣ ਵੀ ਹੋਂਦ ਵਿੱਚ ਆਉਂਦੇ ਨੇ

ਦਿਮਾਗ ਸਭ ਕੋਲ ਹੈ, ਮਨੁੱਖੀ ਦਿਮਾਗ ਜਿਗਿਆਸੂ ਹੈਉਹ ਖੁਦ ਹੀ ਚਾਹੁੰਦਾ ਹੈ ਸਿੱਖਣਾਰਾਹ ਵੀ ਲੱਭ ਲੈਂਦਾ ਹੈਇਸੇ ਜਿਗਿਆਸਾ ਕਰਕੇ ਹੀ ਮਨੁੱਖ ਨੇ ਕੁਦਰਤ ਨੂੰ ਜਾਣਿਆ ਤੇ ਅੱਜ ਤਕ ਜੋ ਵੀ ਹਾਸਲ ਕੀਤਾ ਹੈ, ਸਭ ਪ੍ਰਾਪਤੀਆਂ ਕੁਦਰਤ ਨੂੰ ਸਮਝ ਕੇ ਹੀ ਹੋਈਆਂ ਹਨ

ਉੱਜੜਨਾ ਤੇ ਵਸਣਾ, ਉੱਜੜ ਕੇ ਵਸਣਾ, ਮੁੜ ਵਸਣਾ, ਮੁੜ ਵਸੇਬੇ ਦੇ ਯਤਨ, ਰਿਫਿਊਜ਼ੀ ਕੈਪ ਜਾਂ ਸਰਾਂ ਵਿੱਚ ਠਹਿਰਾਅਪਰ ਮਨੁੱਖ ਰੁਕਦਾ ਕਦੋਂ ਹੈ, ਸੰਘਰਸ਼ ਜਾਰੀ ਰਹਿੰਦਾ ਹੈਹਿੱਸਾ ਹੈ ਜੀਵਨ ਦਾਹੜਤਾਲਾਂ, ਰੈਲੀਆਂ, ਸੰਘਰਸ਼ ਕਮੇਟੀਆਂ ਦਾ ਇੱਕ ਖਾਸ ਮਕਸਦ ਹੁੰਦਾ ਹੈ, ਉਹ ਪੂਰਾ ਹੋ ਜਾਵੇ ਤਾਂ ਖੁਸ਼ੀ ਹੁੰਦੀ ਹੈਪਰ ਕੀ ਸੰਘਰਸ਼ ਮੁੱਕ ਜਾਂਦਾ ਹੈ? ਆਪਣੇ ਜੀਵਨ ਵਿੱਚ, ਰੋਜ਼ਮਰ੍ਹਾ ਦੀ ਰੁਟੀਨ, ਨਿੱਤ ਕਾਰਜਾਂ ਵੱਲ ਝਾਤੀ ਮਾਰੋ, ਕੀ ਸੰਘਰਸ਼ ਨਾਲ ਭਰਿਆ ਨਹੀਂ ਹੈਜ਼ਿੰਦਗੀ ਹੈ ਤਾਂ ਸੰਘਰਸ਼ ਹੈ ਹੀ

ਮੁੜ ਵਸੇਬੇ ਵਿੱਚ ਸਰਕਾਰਾਂ ਕਿੰਨੀਆਂ ਅੱਗੇ ਆਈਆਂ; ਮੁੜ ਵਸੇਬੇ ਵਿੱਚ ਕਿੰਨਿਆਂ ਦੀ ਜ਼ਿੰਦਗੀ ਸੁਖਾਲੀ ਹੋਈ ਤੇ ਵਾਪਸ ਆਪਣੀ ਚਾਲੇ ਪਰਤੀ ਜਾਂ ਖੁਦ ਹੀ ਸੰਘਰਸ਼ ਕਰਕੇ ਮਿਹਨਤ ਨਾਲ ਮੁੜ ਤੋਂ ਆਲ੍ਹਣਾ ਬਣਾਇਆ

ਮਾਂ-ਪਿਉ, ਭਾਵੇਂ ਦੋਵੇਂ ਹੀ ਅਨਪੜ੍ਹ ਸਨਪਿਤਾ ਜੀ ਨੂੰ ਕੰਮਕਾਜ ਜੋਗੀ, ਲੰਡੇ ਲਿਪੀ ਆਉਂਦੀ ਸੀਕਿਸੇ ਨੂੰ ਉਧਾਰ ਦੇ ਕੇ ਨਾਂ ਲਿਖਣ ਦੀ ਜਾਚਗੁਪਤ ਲਿਪੀ ਵਾਂਗ ਸੀਲੰਡੇ ਵਿੱਚ ਲਗਾਂ-ਮਾਤਰਾਂ ਨਹੀਂ ਹੁੰਦੀਆਂਕਾਲੂ ਲਿਖਣਾ ਹੁੰਦਾ ਤਾਂ ਕੱਕਾ, ਲੱਲਾ, ਫਿਰ ਦੁਬਾਰਾ ਪੜ੍ਹਨ ਵੇਲੇ ਦਿੱਕਤ ਆਉਂਦੀ, ਅੰਦਾਜ਼ਾ ਹੀ ਲਗਦਾ ਬੱਸਮਾਂ ਨੂੰ ਤਾਂ ਕਿਸੇ ਵੀ ਭਾਸ਼ਾ ਦੀ ਲਿਪੀ ਨਹੀਂ ਸੀ ਆਉਂਦੀਕੋਈ ਧਾਰਮਿਕ ਗ੍ਰੰਥ ਪੜ੍ਹਨ ਜੋਗੀ ਵੀ ਨਹੀਂ ਸੀਉਂਜ ਮਾਂ ਨੂੰ ਕੁਝ ਭਜਨ ਜ਼ਰੂਰ ਯਾਦ ਸਨ, ਆਰਤੀ ਵੀ ਬੋਲ ਲੈਂਦੀ ਸੀ, ਗਾਉਂਦੀ ਵੀ ਕਹਿ ਸਕਦਾ ਹਾਂ

ਜੋ ਵੀ ਸੀ, ਪਰ ਉਨ੍ਹਾਂ ਨੂੰ ਪੜ੍ਹਾਈ ਦੀ ਅਹਿਮੀਅਤ ਦਾ ਪਤਾ ਸੀਉਨ੍ਹਾਂ ਦੀ ਚਾਹ ਸੀ ਕਿ ਬੱਚੇ ਪੜ੍ਹਨਮੇਰੇ ਤੋਂ ਦੋਵੇਂ ਵੱਡੇ ਸਕੂਲ ਗਏਸਭ ਤੋਂ ਵੱਡਾ ਤਾਂ ਤਿੰਨ-ਕੁ ਜਮਾਤਾਂ ਹੀ ਪੜ੍ਹ ਸਕਿਆਉਸ ਨੂੰ ਹਟਾ ਲਿਆ ਦੁਕਾਨ ’ਤੇ ਕੋਈ ਚਾਹੀਦਾ ਸੀ ਹੱਥ ਵੰਡਾਉਣ ਵਾਲਾਦੂਸਰਾ ਭਰਾ ਮੈਟ੍ਰਿਕ ਕਰ ਸਕਿਆ

ਮੈਂ ਤੇ ਮੇਰੇ ਤੋਂ ਛੋਟੇ ਤਿੰਨ ਭਰਾ ਤੇ ਇੱਕ ਭੈਣ, ਸਾਰੇ ਪੜ੍ਹੇਸਭ ਤੋਂ ਵੱਡੀ ਭੈਣ ਜੋ ਪਾਕਿਸਤਾਨ ਵਿੱਚ ਪੈਦਾ ਹੋਈ ਸੀ, ਮੇਰੇ ਜਨਮ ਤਕ ਤਾਂ ਉਹ ਵਿਆਹੀ ਗਈਉਸ ਦੀ ਬੇਟੀ, ਮੇਰੀ ਭਾਣਜੀ, ਮੇਰੇ ਹਾਣ ਦੀ ਰਹੀ

ਮੈਂ ਪ੍ਰਾਇਮਰੀ ਸਕੂਲ ਗਿਆਉਦੋਂ ਤਕ ਆਪਣਾ ਘਰ ਬਣਾ ਲਿਆ ਸੀਸਕੂਲ ਘਰ ਤੋਂ ਬਹੁਤਾ ਦੂਰ ਨਹੀਂ ਸੀਘਰ ਦੇ ਬਿਲਕੁਲ ਸਾਹਮਣੇ ਹਾਇਰ ਸਕੈਂਡਰੀ ਸਕੂਲ ਸੀ (ਹੁਣ ਉਹ ਸੀਨੀਅਰ ਸਕੈਡੰਰੀ ਹੋ ਗਿਆ ਹੈ)ਬਹੁਤ ਵੱਡਾ ਮੈਦਾਨ ਸੀ ਘਰ ਦੇ ਸਾਹਮਣੇ, ਇੱਕ ਪਾਸੇ ਸਕੂਲ ਦੇ ਕਮਰੇ ਵੱਖਰੇਮੈਦਾਨ ਸੀ, ਮੈਦਾਨ ਇੰਨਾ ਵੱਡਾ ਕਿ ਸ਼ਹਿਰ ਦਾ ਦੁਸਹਿਰਾ ਇੱਥੇ ਹੀ ਮਨਾਇਆ ਜਾਂਦਾ ਹੈਅਸੀਂ ਛੱਤ ’ਤੇ ਖੜ੍ਹ ਕੇ, ਪੂਰਾ ਨਜ਼ਾਰਾ ਦੇਖਦੇਮੈਦਾਨ ਇੰਨਾ ਵੱਡਾ ਕਿ ਸਵੇਰੇ ਅਸੈਂਬਲੀ ਅਤੇ ਪ੍ਰਾਰਥਨਾ ਉੱਥੇ ਹੁੰਦੀ ਹੀ, ਸਾਰੇ ਸਕੂਲ ਦੇ ਇਮਤਿਹਾਨ ਪੂਰੇ ਮੈਦਾਨ ਵਿੱਚ ਬੈਠ ਕੇ ਹੋ ਜਾਂਦੇਛੇ ਜਮਾਤਾਂ, ਛੇਵੀਂ ਤੋਂ ਗਿਆਰ੍ਹਵੀਂ, ਅੱਗੋਂ ਹਰ ਜਮਾਤ ਦੇ ਸੈਕਸ਼ਨ, ਹਜ਼ਾਰ ਤੋਂ ਵੱਧ ਬੱਚਾ ਹੋਵੇਗਾ

ਘਰ ਦੇ ਸਾਹਮਣੇ ਵਾਲੇ ਪਾਸੇ ਕੋਈ ਦੀਵਾਰ ਨਹੀਂ ਸੀਸਕੂਲ ਦੀ ਸਿਰਫ਼ ਇੱਕ ਦੀਵਾਰ, ਸਾਡੇ ਘਰ ਵਾਲੀ ਨਹੀਂ ਸੀਪੂਰਾ ਮੈਦਾਨ ਪਾਰ ਕਰਕੇ, ਇੱਕ ਸੜਕ ਸੀ, ਉਸ ਸੜਕ ’ਤੇ ਖੁੱਲ੍ਹਦਾ ਸਕੂਲ ਦਾ ਮੁੱਖ ਦਰਵਾਜ਼ਾਉਸ ਮੁੱਖ ਦਰਵਾਜ਼ੇ ਤੋਂ ਅੱਧਾ ਕੁ ਕਿਲੋ ਮੀਟਰ ਹੀ ਪ੍ਰਾਇਮਰੀ ਸਕੂਲ ਸੀਜੇਕਰ ਮੈਦਾਨ ਦਾ ਰਾਹ ਵਰਜਿਤ ਹੁੰਦਾ ਤਾਂ ਤਕਰੀਬਨ ਦੋ ਕਿਲੋਮੀਟਰ ਦਾ ਗੇੜਾ ਕੱਟ ਕੇ ਜਾਣਾ ਪੈਂਦਾ

ਸੜਕ ਨੂੰ ਪਾਰ ਕਰਦਿਆਂ ਇੱਕ ਵੱਡੀ ਸਾਰੀ ਸਰਕਾਰੀ ਕੋਠੀ ਸੀਉਸ ਦਾ ਆਪਣਾ ਸੀ ਲਾੱਅਨਉਸ ਦੇ ਦੋ ਦਰਵਾਜ਼ੇ ਸਨ ਇੱਕ ਦਰਵਾਜ਼ਾ ਸਕੂਲ ਦੇ ਦਰਵਾਜ਼ੇ ਦੇ ਤਕਰੀਬਨ ਸਾਹਮਣੇ ਤੇ ਦੂਸਰਾ ਪ੍ਰਾਇਮਰੀ ਸਕੂਲ ਦੇ ਦਰਵਾਜ਼ੇ ਨੇੜੇਕੋਸ਼ਿਸ਼ ਰਹਿੰਦੀ ਕਿ ਉਸ ਕੋਠੀ ਦੇ ਅੰਦਰੋਂ ਹੋ ਕੇ ਸਕੂਲ ਤਕ ਪਹੁੰਚਿਆ ਜਾਵੇਭਾਵੇਂ ਇੰਨਾ ਟ੍ਰੈਫਿਕ ਨਹੀਂ ਸੀ, ਫਿਰ ਵੀ ਬਚਾ ਵਿੱਚ ਹੀ ਬਚਾ ਹੈ

ਪ੍ਰਾਇਮਰੀ ਸਕੂਲ ਦੀ ਬਹੁਤੀ ਕਾਰਗੁਜ਼ਾਰੀ ਤਾਂ ਯਾਦ ਨਹੀਂ, ਪਰ ਖੁਸ਼ਖ਼ਤ ਮੁਕਾਬਲਿਆਂ ਵਿੱਚ, ਸਕੂਲ ਵਾਲੇ ਫਾਜ਼ਿਲਕਾ ਲੈ ਗਏ, ਜੋ ਉਦੋਂ ਤਹਿਸੀਲ ਸੀ, ਹੁਣ ਜ਼ਿਲ੍ਹਾ ਹੈ, ਉਸ ਵਿੱਚੋਂ ਪੰਜਾਬੀ ਲਿਖਾਈ ਵਿੱਚੋਂ ਫਸਟ ਅਤੇ ਹਿੰਦੀ ਵਿੱਚੋਂ ਦੂਜੇ ਨੰਬਰ ’ਤੇ ਆਇਆਉਂਜ ਪੰਜਵੀਂ ਪਾਸ ਕੀਤੀ, ਉੱਤੋਂ ਸਕੂਲੋਂ ਫਸਟ ਸੀਸਾਡੇ ਗੁਆਂਢ ਵਿੱਚ ਇੱਕ ਅਧਿਆਪਕਾ ਰਹਿੰਦੀ, ਆਸ਼ਾ ਰਾਣੀ, ਉਸ ਨੇ ਆ ਕੇ ਦੱਸਿਆਮੇਰੇ ਅਧਿਆਪਕ ਦਾ ਨਾਂ ਰਾਜ ਕੁਮਾਰ ਸੀ

ਜਿਸ ਤਰ੍ਹਾਂ ਦੱਸਿਆ ਕਿ ਵੱਡੇ ਸਕੂਲ ਦਾ ਗਰਾਊਂਡ ਪਾਰ ਕੇ ਲੰਘਣਾ ਪੈਂਦਾ ਤਾਂ ਇੱਕ ਚੀਜ਼ ਦੇਖੀ ਕਿ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ, ਘਰ ਵਾਲੇ ਪਾਸੇ ਦੀ ਹੱਦ ’ਤੇ ਇੱਕ ਕੈਂਪ ਲੱਗਦਾਬਾਅਦ ਵਿੱਚ ਪਤਾ ਚੱਲਿਆ ਕਿ ਉਹ ਸਕਾਊਟ ਨੇਤਕਰੀਬਨ ਹਫ਼ਤਾ ਭਰ ਚਲਦਾਟੈਂਟ ਲੱਗਦੇਬੱਚੇ ਉਨ੍ਹਾਂ ਵਿੱਚ ਬੜੇ ਸਲੀਕੇ ਨਾਲ ਬਿਸਤਰੇ ਵਿਛਾਉਂਦੇ ਇੱਕ ਪਾਸੇ ਰਸੋਈ ਹੁੰਦੀਰਸੋਈ ਦੇ ਭਾਂਡੇ ਤਰੀਕੇ ਨਾਲ ਟਿਕਾਉਣ ਲਈ ਕਈ ਸਟੈਂਡ ਵੀ ਉਹ ਲੱਕੜਾਂ-ਫੱਟੀਆਂ ਨਾਲ ਖੁਦ ਬਣਾਉਂਦੇ, ਜਾਂ ਕੋਈ ਆਪਣਾ ਨਵੇਕਲਾ ਤਰੀਕਾ ਲੱਭਦੇਹਰ ਚੀਜ਼ ਥਾਂ ਠਿਕਾਣੇਜਿੰਨੀ-ਕੁ ਜਾਚ ਹੁੰਦੀ, ਰੋਟੀ-ਸਬਜ਼ੀ ਵੀ ਬਣਾਉਂਦੇ ਜਾਂ ਘਰੋਂ ਹੀ ਲੈ ਆਉਂਦੇ ਤੇ ਸਲੀਕੇ ਨਾਲ ਵਰਤਾਉਂਦੇ-ਖਾਂਦੇਮੇਰੇ ਲਈ ਇਹ ਸਭ ਖਿੱਚ ਦਾ ਕਾਰਨ ਬਣਦਾਜਗਿਆਸਾ ਵੀ ਹੁੰਦੀਇਹ ਖਿੱਚ ਅਤੇ ਜਿਗਿਆਸਾ ਸਦਕਾ ਹੀ ਕਹਿ ਲਵੋ, ਜਦੋਂ ਮੈਂ ਛੇਵੀਂ ਵਿੱਚ ਇਸ ਸਕੂਲੇ ਆ ਗਿਆ ਤਾਂ ਸਕਾਊਟ ਵਿੱਚ ਦਾਖਲਾ ਲੈ ਲਿਆਇਹ ਆਪਣੀ ਇੱਛਾ ਹੁੰਦੀ ਜਾਂ ਸਕਾਊਟ ਦੇ ਇੰਚਾਰਜ ਵੀ ਬੱਚਿਆਂ ਨੂੰ ਪ੍ਰੇਰਦੇ

ਉਸ ਤਰ੍ਹਾਂ ਕੈਂਪ ਲੱਗਦੇ, ਮੈਂ ਵੀ ਲਗਾਏਕੈਂਪਾਂ ਦੀ ਇੰਸਪੈਕਸ਼ਨ ਹੁੰਦੀਨੰਬਰ ਲੱਗਦੇ ਤੇ ਸਰਟੀਫਿਕੇਟ ਮਿਲਦੇਸਕਾਊਟ ਦਾ ਇੱਕ ਕੋਰਸ ਪਾਸ ਕਰਦੇ-ਕਰਦੇ, ਆਖਰ ਤੇ ਪ੍ਰੈਜ਼ੀਡੈਂਟ ਸਕਾਊਟ ਦਾ ਰੁਤਬਾ ਹਾਸਲ ਹੁੰਦਾਆਖਰੀ ਸਿਖਲਾਈ, ਹਿਮਾਚਲ ਦੇ ਤਾਰਾ ਦੇਵੀ ਸਥਿਤ, ਸਕਾਊਟ ਤੇ ਗਾਈਡ ਦੇ ਹੈੱਡਕੁਆਟਰ ’ਤੇ ਹੁੰਦੀ ਤੇ ਤਸੱਲੀਬਖਸ਼ ਪਾਸ ਕੀਤੀ ਟ੍ਰੇਨਿੰਗ ਮਗਰੋਂ ਪ੍ਰੈਜ਼ੀਡੈਂਟ ਸਕਾਊਟ ਦਾ ਸਰਟੀਫਿਕੇਟ, ਦਿੱਲੀ ਦੇ ਰਾਸ਼ਟਪਤੀ ਭਵਨ ਵਿੱਚ, ਰਾਸ਼ਟਰਪਤੀ ਹੱਥੋਂ ਮਿਲਦਾ ਮੈਨੂੰ ਇਹ ਸਾਰਟੀਫਿਕੇਟ ਰਾਸ਼ਟਰਪਤੀ ਸ਼੍ਰੀ ਜ਼ਾਕਿਰ ਹੁਸੈਨ ਦੇ ਹੱਥੋਂ ਮਿਲਿਆ ਉਨ੍ਹਾਂ ਦੇ ਦਸਤਖਤਾਂ ਵਾਲਾਫੋਟੋ-ਫੂਟੋ ਤਾਂ ਉਦੋਂ ਹੁੰਦੀ ਨਹੀਂ ਸੀ, ਜਾਂ ਬਹੁਤ ਹੀ ਘੱਟਪਰ ਸਾਰਟੀਫਿਕੇਟ ਸਾਂਭਿਆ ਪਿਆ ਹੈ

ਜ਼ਿੰਦਗੀ ਦਾ ਉਹ ਪਹਿਲਾ ਪੜਾਅ ਸੀ, ਜਦੋਂ ਸਕਾਊਟ ਦੇ ਅਧਿਆਪਕ ਇੰਚਾਰਜ ਨੇ ਆਪਣੀ ਲਗਨ ਨਾਲ ਆਪਣੀ ਸ਼ਖਸੀਅਤ ਸਦਕਾ, ਇੱਕ ਵਧੀਆ ਕਿਰਦਾਰ ਵਜੋਂ ਸਾਡੇ ਅੰਦਰ ਵੀ ਸ਼ਖਸੀਅਤ ਉਸਾਰੀ ਲਈ ਪੈੜ ਪਾਈ, ਬੀਜ ਬੀਜੇਸਾਫ਼-ਸਫਾਈ, ਕਈ ਹੋਰ ਮੁਹਾਰਤਾਂ, ਆਪਦਾ ਵੇਲੇ ਸਮੱਸਿਆਵਾਂ ਨਾਲ ਨਜਿੱਠਣ ਦੇ ਤੌਰ ਤਰੀਕੇ ਅਤੇ ਟਰੈਕਿੰਗ ਲਈ ਗੁਪਤ ਸੰਕੇਤਕਹਿ ਸਕਦੇ ਹਾਂ, ਛੋਟੇ ਪੱਧਰ ਦੀ ਮਿਲਟਰੀ ਨੁਮਾ ਸਿਖਲਾਈ ਸੀਪਰ ਤਾਕਤ ਪ੍ਰਦਰਸ਼ਨ ਜਾਂ ਖੋਜੀ ਹੋਣ ਤੋਂ ਵੱਧ ਕਿਰਦਾਰ ਉਸਾਰੀ ਵੱਲ ਇੱਕ ਚੰਗੇ ਨਾਗਰਿਕ, ਇੱਕ ਵਧੀਆ ਇਨਸਾਨ ਹੋਣ ਦੀ ਸਿਖਲਾਈ ਲਈ ਵੱਧ ਜ਼ੋਰ ਸੀ

ਕਿਰਦਾਰ ਉਸਾਰੀ ਲਈ, ਜੋ ਇੱਕ ਗੁਣ ਅਜੇ ਤਕ ਮੈਨੂੰ ਚੇਤੇ ਹੈ, ਉਹ ਹੈ, ਮਿੱਤਵਿਅਈ ਹੋਣਾਮਿੱਤ ਅਤੇ ਵਿਅਈ ਸ਼ਬਦਾਂ ਦਾ ਜੋੜਸੋਚ ਸਮਝ ਕੇ, ਤਰੀਕੇ ਨਾਲ ਸਮਝਦਾਰੀ ਨਾਲ ਖਰਚ ਕਰਨਾਮਿੱਤਵਿਅਈ, ਕੰਜੂਸੀ ਦਾ ਸਮਾਨਾਰਥੀ ਨਹੀਂ ਹੈਖਰਚਣ ਵਿੱਚ, ਲੋੜ ਮੁਤਾਬਕਜਦੋਂ ਕਿ ਅਸੀਂ ਵਾਧੂ, ਬੇਹਤਾਸ਼ਾ ਖਰਚ ਕੀਤੇ ਜਾਣ ਦਾ ਰੁਝਾਨ ਦੇਖ ਰਹੇ ਹਾਂ, ਬਾਜ਼ਾਰਵਾਦ ਪੂਰੇ ਜ਼ੋਰ ਨਾਲ ਹਮਲਾਵਰ ਹੈਭਾਵੇਂ ਸਾਡੇ ਸੱਭਿਆਚਾਰ ਵਿੱਚ, ਆਸ ਅਤੇ ਬੱਚਤ ਅਟੁੱਟ ਅੰਗ ਹਨਬੱਚਿਆਂ ਨੂੰ ਗੋਲਕ ਲੈ ਕੇ ਦੇਣੀ ਤੇ ਕੁਝ ਪੈਸੇ ਬਚਾਉਣ ਦੀ ਆਦਤ ਪਾਉਣੀ ਸਾਡੀ ਪਰੰਪਰਾ ਹੈਬੱਚਾ ਆਪਣੇ ਜੋੜ ਕੇ ਰੱਖੇ ਪੈਸੇ ਜਦੋਂ ਖਰਚ ਕਰਦਾ ਹੈ, ਕੁਝ ਖਰੀਦਦਾ ਹੈ ਤਾਂ ਉਸ ਵਿੱਚ ਆਤਮ ਨਿਰਭਰ ਹੋਣ ਦਾ ਮਾਣ ਵੀ ਪੈਦਾ ਹੁੰਦਾ ਹੈਪਰ ਫਿਰ ਵੀ, ਮਿੱਤਵਿਅਈ ਹੋਣਾਇਹ ਨਹੀਂ ਕਿ ਇਹ ਮੇਰੇ ਨੇ, ਮੈਂ ਹੀ ਖਰਚਾਂਗਾ, ਜਿਵੇਂ ਚਾਹਾਂ ਉਡਾਵਾਂਗਾ

ਸਕੂਲੀ ਦਿਨਾਂ ਵਿੱਚ, ਸਕਾਉਟ ਦੀ ਸਿਖਲਾਈ ਦੌਰਾਨ ਸਿੱਖਿਆ-ਜਾਣਿਆ ਇਹ ਸ਼ਬਦ ਅੱਜ ਤਕ ਮੇਰੇ ਚੇਤਿਆਂ ਵਿੱਚ ਹੈ, ਮੇਰੀ ਸ਼ਖਸੀਅਤ ਵਿੱਚ ਰਚ ਮਿਚ ਗਿਆ ਹੋਵੇ ਜਿਵੇਂਪੈਸੇ ਖਰਚ ਕਰਨ ਲੱਗਿਆਂ, ਕੁਝ ਖਰੀਦਣ ਲੱਗਿਆਂ ਇੱਕ ਵਾਰੀ ਅਚੇਤ ਹੀ ਖਿਆਲ ਆਉਂਦਾ ਹੈ, ਕੀ ਇਸ ਬਗੈਰ ਸਰ ਸਕਦਾ ਹੈ? ਬਾਜ਼ਾਰ ਦੀ ਚਮਕ-ਦਮਕ ਵਿੱਚ, ਜਵਾਨ ਬੱਚਿਆਂ ਦੇ ਆਪਣੇ ਮਨ ਦੇ ਵਲਵਲਿਆਂ ਦੇ ਦਬਾਅ ਹੇਠ, ਇਸ ਆਦਤ ਨੂੰ ਬਚਾ ਕੇ ਰੱਖਣਾ ਕਿੰਨਾ-ਕੁ ਸੌਖਾ ਹੈ, ਪਰ ਉਹ ਸਿਖਲਾਈ ਜੋ ਮੈਂ ਲਈ ਹੈ, ਬੱਚਿਆਂ ਤਕ ਪਹੁੰਚਾਉਣ ਦੀ ਵੀ ਕੋਸ਼ਿਸ਼ ਰਹੀ ਹੈ

ਬੇਟਾ ਜਦੋਂ ਨਾਓਡਾ ਵਿੱਚ, ਇੱਕ ਕੋਰਸ, ਫਿਲਮ ਮੇਕਿੰਗ ਦਾ ਕਰਨ ਗਿਆ ਤਾਂ ਉਸ ਨੇ ਪਹਿਲੀ ਵਾਰ ਇਕੱਲਿਆਂ ਦਿੱਲੀ ਵਰਗੇ ਮਹਾਂਨਗਰ ਵਿੱਚ ਰਹਿਣਾ ਸੀਮੈਂ ਕਿਹਾ, “ਦੇਖ ਬੇਟਾ, ਕਿਤਾਬਾਂ ਲਈ, ਟਰੇਨਿੰਗ ਲਈ ਲੋੜੀਂਦੇ ਸਾਜੋ-ਸਮਾਨ ਲਈ, ਤੂੰ ਪੈਸੇ ਮੰਗੇਗਾ ਕੋਈ ਦਿੱਕਤ ਨਹੀਂ, ਪਰ ਜੇ ਪਾਰਟੀ ਕਰਨ ਲਈ ਕੁਝ ਸੌ ਵੀ ਵੱਧ ਮੰਗੇਗਾ, ਉਹ ਨਹੀਂ।” ਇਹ ਸੰਦੇਸ਼ ਕਾਫੀ ਹੱਦ ਤਕ ਮੇਰੀ ਚਾਹਤ ਨੂੰ ਅੱਗੇ ਪਹੁੰਚਾ ਸਕਿਆ ਹੈ

ਇਹੀ ਦਿਨ ਸੀ, ਮੈਂ ਸਕਾਊਟ ਬਣਿਆ ਹੋਇਆ ਸੀ ਤੇ ਪਾਕਿਸਤਾਨ ਨਾਲ ਜੰਗ ਲੱਗ ਗਈਸਾਲ 1965 ਦਾ ਸੀਦੇਸ਼ ਨੂੰ ਅੱਡ ਹੋਇਆਂ ਨੂੰ ਅਜੇ ਦੋ ਦਹਾਕੇ ਵੀ ਨਹੀਂ ਸੀ ਹੋਏਅੱਡ ਹੋਣਾ ਵੀ ਭੁੱਲ ਸੀ ਤੇ ਵੰਡ ਦਾ ਤਰੀਕਾ ਵੀ ਗੈਰ-ਮਨੁੱਖੀ ਸੀ ਸੱਭਿਆਚਾਰਾਂ ਦੀ ਵੰਡ ਇੱਕੋ ਜਿਹੇ ਦਿਸਦੇ, ਖਾਂਦੇ-ਪੀਂਦੇ ਲੋਕ ਇੱਕੋ ਬੋਲੀ, ਵੰਡ ਦੀ ਬੁਨਿਆਦ ਨਫ਼ਰਤ ’ਤੇ ਰੱਖੀ ਗਈਕਸ਼ਮੀਰ ਦਾ ਮਸਲਾ ਅਜੇ ਤਕ ਸੁਲਝਿਆ ਨਾ ਜਾਂ ਕਹੀਏ ਸੁਲਝਾਇਆ ਹੀ ਨਾ

ਅਬੋਹਰ ਪਾਕਿਸਤਾਨ ਦਾ ਬਾਰਡਰ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਅਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਹਿੰਦੁਮਲ ਕੋਟਫਾਜ਼ਿਲਕਾ ਸ਼ਹਿਰ ਜੋ ਬਾਰਡਰ ਤੋਂ ਛੇ-ਸੱਤ ਕਿਲੋਮੀਟਰ ਦੂਰਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਹੋ ਗਏਫਾਜ਼ਿਲਕਾ ਦੇ ਅਤੇ ਲਾਗਲੇ ਪਿੰਡਾਂ ਦੇ ਲੋਕ ਘਰ ਛੱਡ ਕੇ ਆ ਗਏਅਬੋਹਰ ਵਿੱਚ ਉਨ੍ਹਾਂ ਦੇ ਠਹਿਰਾਅ ਦਾ ਪ੍ਰਬੰਧ ਹਾਇਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ

ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕੁਝ ਇਸ ਤਰ੍ਹਾਂ ਹੋਈ ਕਿ ਸਕਾਊਟ ਹੋਣ ਨਾਤੇ ਇੱਕ ਟੀਮ ਬਣਾਈ ਗਈ, ਖਾਸ ਕਰ ਸਕੂਲ ਦੇ ਨੇੜੇ-ਤੇੜੇ ਦੇ ਮਹੱਲਿਆਂ ਦੇ ਵਿਦਿਆਰਥੀਆਂ ਨੂੰ ਲੈ ਕੇ, ਘਰ ਘਰ ਜਾ ਕੇ ਦਾਲ, ਰੋਟੀ, ਸਬਜ਼ੀ ਇਕੱਠੀ ਕਰਨੀ ਤੇ ਸ਼ਰਨਾਰਥੀ ਬਣੇ ਲੋਕਾਂ ਨੂੰ ਆ ਕੇ ਵਰਤਾਉਣੀਸਭ ਨੇ ਸਹਿਯੋਗ ਦਿੱਤਾਸਾਰੇ ਘਰਾਂ ਨੇ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਦੋ ਚਾਰ ਲੋਕਾਂ ਦਾ ਮਹਿਮਾਨਾਂ ਦੀ ਤਰ੍ਹਾਂ ਬੰਦੋਬਸਤ ਕੀਤਾਇਸ ਤਰ੍ਹਾਂ ਕਹਿ ਸਕਦਾ ਕਿ ਲੋਕਾਂ ਪ੍ਰਤੀ ਸੰਵੇਦਨਾ ਦਾ ਬੀਜ ਜੋ ਪਿਆ ਸੀ, ਜੋ ਸਭ ਦੇ ਅੰਦਰ ਪਿਆ ਹੁੰਦਾ ਹੈ, ਉਸ ਨੂੰ ਪੁੰਗਰਣ ਦਾ ਮੌਕਾ ਮਿਲਿਆ

ਦੇਸ਼ ਦੀ ਗੈਰ ਤਾਰਕਿਕ ਵੰਡ ਨੂੰ ਲੈ ਕੇ, ਮੈਂ ਇੱਕ ਮਿੰਨੀ ਕਹਾਣੀ ਲਿਖੀ, ਹੱਦ:

ਇੱਕ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ, ‘ਸਾਹਿਬ! ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ

ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈ?’ ਮਜਿਸਟਰੇਟ ਨੇ ਪੁੱਛਿਆ

ਮੈਂ ਕੀ ਕਹਿਣਾ ਐ ਸਰਕਾਰ! ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ‘ਹੀਰ’ ਦੇ ਸੁਰੀਲੇ ਬੋਲ ਮੇਰੇ ਕੰਨਾਂ ਵਿੱਚ ਪਏਮੈਂ ਇਹਨਾਂ ਬੋਲਾਂ ਨੂੰ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕੋਈ ਹੱਦ ਨਜ਼ਰ ਨ੍ਹੀਂ ਆਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3811)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author