ShyamSDeepti7ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਲੈਂਦੇ ਹੋਏ ਸਾਡੇ ਆਗੂਆਂ ਨੇ ਆਮ ਲੋਕਾਂ ਨੂੰ ...
(26 ਜੁਲਾਈ 2018)

 

ਜੇਕਰ ਅੱਜ ਮਨੁੱਖ ਆਪਣੇ ਵਿਕਾਸ ਦੇ ਸਿਖ਼ਰਾਂ ’ਤੇ ਹੈ ਤਾਂ ਉਸ ਦਾ ਸਿਹਰਾ ਵਿਗਿਆਨਕ ਕਾਢਾਂ ਨੂੰ ਜਾਂਦਾ ਹੈਜਿਨ੍ਹਾਂ ਪ੍ਰਾਪਤੀਆਂ ਅਤੇ ਵਿਕਾਸ ਦੀ ਗੱਲ ਅਤੇ ਦਾਅਵੇ ’ਤੇ ਵਾਅਦੇ ਕੀਤੇ ਜਾਂਦੇ ਹਨ ਤੇ ਫਿਰ ਉਨ੍ਹਾਂ ਨੂੰ ਉਭਾਰਿਆ-ਪ੍ਰਚਾਰਿਆ ਜਾਂਦਾ ਹੈ; ਜਿਵੇਂ ਕਿ ਸੜਕਾਂ ਦਾ ਨਿਰਮਾਣ, ਮੈਟਰੋ, ਸੈਟੇਲਾਈਟ, ਮਿਜ਼ਾਇਲਾਂ, ਸਕਿੱਲ ਇੰਡੀਆ ਅਤੇ ਡਿਜੀਟਲ ਇੰਡੀਆ ਆਦਿ, ਇਨ੍ਹਾਂ ਸਭਨਾਂ ਪਿੱਛੇ ਵਿਗਿਆਨ ਦੀ ਸੂਝ ਅਤੇ ਕਾਰਜ ਪਿਆ ਹੈ

ਦੇਸ਼ ਦੇ ਸੰਵਿਧਾਨ ਦੇ ਗਠਨ ਵੇਲੇ ਵੀ ਲੋਕਾਂ ਲਈ ਇਹ ਗੱਲ ਦੁਹਰਾਈ ਗਈ ਕਿ ਦੇਸ਼ ਵਿੱਚ ਵਿਗਿਆਨਕ ਮਾਹੌਲ ਉਸਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਅੰਧ-ਵਿਸ਼ਵਾਸ ਅਤੇ ਜਾਦੂ-ਟੂਣੇ ਵਰਗੇ ਅਮਲ ਲਈ ਕੋਈ ਥਾਂ ਨਹੀਂ ਹੋਵੇਗੀਸੰਵਿਧਾਨ ਦੇ ਆਰਟੀਕਲ 51-ਏ ਦੇ ਤਹਿਤ ਇਹ ਦਰਜ ਹੈ ਕਿ ਹਰ ਨਾਗਰਿਕ ਦਾ ਇਹ ਫ਼ਰਜ਼ ਹੋਵੇਗਾ ਕਿ ਉਹ ਲੋਕਾਂ ਵਿੱਚ ਵਿਗਿਆਨਕ ਨਜ਼ਰੀਆ, ਮਨੁੱਖਤਾ ਦੀ ਭਾਵਨਾ ਅਤੇ ਜਿਗਿਆਸੂ ਹੋਣ ਦੀ ਪ੍ਰਵਿਰਤੀ ਨੂੰ ਵਿਕਸਤ ਕਰੇ - ਕਿਉਂ ਜੁ ਸਾਡੇ ਸੰਵਿਧਾਨ ਦੇ ਨਿਰਮਾਤਾ ਇਹ ਸਮਝਦੇ ਸਨ ਕਿ ਗ਼ੈਰ-ਵਿਗਿਆਨਕ ਸੁਭਾਅ ਜ਼ਿੰਦਗੀ ਅਤੇ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਬਣਦੇ ਹਨ

ਜਦੋਂ ਅਸੀਂ ਹੋਰਨਾਂ ਦੇਸ਼ਾਂ ਦੇ ਵਿਕਾਸ ਦੀ ਆਪਣੇ ਦੇਸ਼ ਦੇ ਵਿਕਾਸ ਨਾਲ ਤੁਲਨਾ ਕਰਦੇ ਹਾਂ ਤਾਂ ਹੋਰ ਕਈ ਗੱਲਾਂ ਦੇ ਨਾਲ ਸਭ ਤੋਂ ਮਹੱਤਵ ਪੂਰਨ ਹੈ ਵਿਗਿਆਨ ਦੀ ਸਿੱਖਿਆ ਨੂੰ ਸਿਰਫ਼ ਕਿਤਾਬਾਂ, ਇਮਤਿਹਾਨ ਤੱਕ ਹੀ ਸੀਮਤ ਨਾ ਕਰ ਕੇ ਜ਼ਿੰਦਗੀ ਦੀ ਹਰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇਵਿਗਿਆਨ ਦਾ ਮੂਲ ਹੈ ਤੱਥਾਂ ’ਤੇ ਆਧਾਰਤ, ਪਰਖ ਅਤੇ ਪੜਚੋਲ ਤੋਂ ਬਾਅਦ ਉਸ ਨੂੰ ਅਪਨਾਉਣਾ, ਨਾ ਕਿ ਸਿਰਫ਼ ਵਿਸ਼ਵਾਸ ਅਤੇ ਆਸਥਾ ਦੇ ਆਧਾਰ ’ਤੇ, ਜੋ ਬਹੁਤ ਵਾਰੀ ਗ਼ੈਰ-ਵਿਗਿਆਨਕ ਹੁੰਦੇ ਹਨਵਿਸ਼ਵਾਸ ਦਾ ਜ਼ਿੰਦਗੀ ਵਿੱਚ ਮਹੱਤਵ ਹੈ, ਪਰ ਅੰਧ-ਵਿਸ਼ਵਾਸ ਨਿਸ਼ਚਿਤ ਹੀ ਪਿਛਾਂਹ-ਖਿੱਚੂ ਹੈ, ਜੋ ਵਿਕਾਸ ਨੂੰ ਪੁੱਠਾ ਗੇੜਾ ਦਿੰਦਾ ਹੈ

ਅਕਸਰ ਇਹ ਕਿਹਾ ਜਾਂਦਾ ਹੈਉਸ ਨੂੰ ਇੱਕ ਦਲੀਲ ਮੰਨ ਲਿਆ ਜਾਂਦਾ ਹੈ ਕਿ ਬਹੁ-ਗਿਣਤੀ ਇਸ ਤਰ੍ਹਾਂ ਕਰਦੀ ਹੈ, ਇਹ ਬਹੁ-ਗਿਣਤੀ ਦੀ ਮਾਨਤਾ ਹੈ, ਪਰ ਇੱਥੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਮਾਜ ਦੇ ਮੌਜੂਦਾ ਢਾਂਚੇ ਵਿੱਚ ਰੀਤੀ-ਰਿਵਾਜ ਅਤੇ ਕਰਮਕਾਂਡ (ਜੋ ਬਹੁਤੀ ਵਾਰ ਫਾਲਤੂ ਅਤੇ ਗ਼ੈਰ-ਉਸਾਰੂ ਹੁੰਦੇ ਹਨ) ਬਹੁ-ਗਿਣਤੀ ਲੋਕਾਂ ਵੱਲੋਂ ਉਦੋਂ ਤੱਕ ਜਾਰੀ ਰਹਿੰਦੇ ਹਨ, ਜਦੋਂ ਤੱਕ ਉਨ੍ਹਾਂ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀਸਾਡੇ ਕੋਲ ਦੇਸ਼ ਵਿੱਚ ਵਿਧੀਵਤ ਸਿੱਖਿਆ ਪ੍ਰਣਾਲੀ ਹੈ, ਜੋ ਇਹ ਕਾਰਜ ਨਿਭਾਉਣ ਦੇ ਯੋਗ ਹੈ, ਪਰ ਸੱਤਰ ਸਾਲ ਦੀ ਇਸ ਵਿੱਦਿਆ ਨੇ ਲੋਕਾਂ ਵਿੱਚ ਵਿਗਿਆਨਕ ਨਜ਼ਰੀਆ ਪੈਦਾ ਨਹੀਂ ਕੀਤਾ, ਸਗੋਂ ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਲੈਂਦੇ ਹੋਏ ਸਾਡੇ ਆਗੂਆਂ ਨੇ ਆਮ ਲੋਕਾਂ ਨੂੰ ਆਵਾਜ਼ ਦਿੱਤੀ ਹੈ ਕਿ ਦੇਖੋ, ਤੁਹਾਡੀ ਆਸਥਾ ’ਤੇ ਹਮਲਾ ਹੋ ਰਿਹਾ ਹੈ, ਤੁਹਾਡੇ ਧਰਮ ’ਤੇ ਖ਼ਤਰਾ ਮੰਡਰਾ ਰਿਹਾ ਹੈ

ਜੇਕਰ ਮੌਜੂਦਾ ਸਿੱਖਿਆ ਤੰਤਰ ’ਤੇ ਟਿੱਪਣੀ ਕਰਨੀ ਹੋਵੇ ਤਾਂ ਮੈਕਾਲੇ ਵੱਲੋਂ ਤਿਆਰ ਸਿੱਖਿਆ ਪ੍ਰਣਾਲੀ ਦਾ ਸਰੂਪ, ਜੋ ਅੰਗਰੇਜ਼ਾਂ ਦੇ ਰਾਜ ਨੂੰ ਕਾਇਮ ਰੱਖਣ ਲਈ ਮਦਦਗਾਰ ਸੀ, ਵਿਚ ਕੁਝ ਵੀ ਬਦਲਾਅ ਨਹੀਂ ਆਇਆਸਹੀ ਕਹੀਏ ਤਾਂ ਸ਼ਾਇਦ ਸਾਡੀ ਨੀਅਤ ਹੀ ਨਹੀਂ ਹੈ ਕਿ ਲੋਕ ਸੂਝਵਾਨ ਹੋਣ ਤੇ ਵਿਗਿਆਨਕ ਨਜ਼ਰੀਆ ਅਪਨਾਉਣ

ਸਕੂਲ ਦੇ ਸਿਲੇਬਸ ਵਿੱਚ ਹੈ ਕਿ ਸੂਰਜ, ਚੰਦਰਮਾ ਗ੍ਰਹਿਣ ਕਿਵੇਂ ਲੱਗਦੇ ਹਨ ਤੇ ਕੀ ਹੁੰਦਾ ਹੈ ਉਸ ਵੇਲੇ, ਇਸ ਨਾਲ ਸੰਬੰਧਤ ਇਹਤਿਆਤ ਵੀ ਦੱਸੇ ਗਏ ਹਨਦੂਸਰੇ ਪਾਸੇ ਰਾਹੂ-ਕੇਤੂ ਦੀ ਕਥਾ ਉਸੇ ਤਰ੍ਹਾਂ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚੱਲਤ ਹੈ ਤੇ ਵਿਗਿਆਨਕ ਸਮਝ ਤੋਂ ਦੋ ਕਦਮ ਅੱਗੇ ਹੈਤੁਸੀਂ ਦੇਖੋ ਕਿ ਜਿਸ ਦਿਨ ਗ੍ਰਹਿਣ ਲੱਗਦਾ ਹੈ, ਉਸ ਤੋਂ ਅਗਲੇ ਦਿਨ ਵਿਗਿਆਨੀਆਂ ਵੱਲੋਂ ਜਾਰੀ ਉਸ ਖ਼ੂਬਸੂਰਤ ਨਜ਼ਾਰੇ ਦੀਆਂ ਤਸਵੀਰਾਂ ਅਖ਼ਬਾਰਾਂ ਦੇ ਆਖ਼ਰੀ ਪੰਨਿਆਂ ’ਤੇ ਹੁੰਦੀਆਂ ਹਨ ਤੇ ਲੋਕਾਂ ਦੇ ਦਾਨ-ਪੁੰਨ ਕਰਦੇ ਤੇ ਕੁਰੁਕਸ਼ੇਤਰ, ਗੰਗਾ ਆਦਿ ਨਦੀਆਂ-ਸਰੋਵਰਾਂ ਵਿੱਚ ਨਹਾਉਣ ਦੀਆਂ ਤਸਵੀਰਾਂ ਮੁੱਖ ਪੰਨੇ ’ਤੇਸਾਡੇ ਦੇਸ ਦੀ ਵਿਗਿਆਨਕ ਸਮਝ ਅਤੇ ਉਸ ਦੀ ਸੰਵਿਧਾਨਕ ਪ੍ਰਤੀਬੱਧਤਾ ਨੂੰ ਸਾਫ਼ ਤੌਰ ’ਤੇ ਅਜਿਹੀਆਂ ਗਤੀਵਿਧੀਆਂ ਵਿੱਚੋਂ ਦੇਖਿਆ ਜਾ ਸਕਦਾ ਹੈ

ਦੇਸ਼ ਵਿੱਚ ਤਾਂਤਰਿਕਾਂ, ਜੋਤਸ਼ੀਆਂ ਅਤੇ ਬਾਬਿਆਂ ਦਾ ਵਪਾਰ ਬੇਰੋਕ ਚੱਲ ਰਿਹਾ ਹੈਉਹ ਆਪਣੇ ਧਾਗੇ-ਤਵੀਤਾਂ ਅਤੇ ਕਾਲੇ ਜਾਦੂ ਨਾਲ ਹਰ ਬਿਮਾਰੀ ਦਾ ਸ਼ਰਤੀਆ ਇਲਾਜ ਕਰਨ ਦਾ ਦਾਅਵਾ ਕਰਦੇ ਹਨਪੂਰੇ ਯਕੀਨ ਨਾਲ ਪੈਸੇ ਮੋੜਨ ਤੱਕ ਦੀ ਗੱਲ ਕਰਦੇ ਹਨਨਿੰਬੂ-ਮਿਰਚ ਦਾ ਵਪਾਰ ਵੀ ਛੋਟਾ ਨਹੀਂ ਹੈ, ਜੋ ਇਨ੍ਹਾਂ ਖ਼ੁਰਾਕੀ ਵਸਤੂਆਂ ਨਾਲ ਜੁੜਿਆ ਹੈ ਤੇ ਸ਼ਨੀ ਦੇਵਤੇ ਦੇ ਡਰ ਤੋਂ ਤੇਲ ਅਤੇ ਸ਼ਿਵਲਿੰਗ ਲਈ ਦੁੱਧ ਵੀ ਕਾਫ਼ੀ ਮਾਤਰਾ ਵਿੱਚ ਬਰਬਾਦ ਹੁੰਦਾ ਹੈਸਵਾਲ ਉਦੋਂ ਗੰਭੀਰ ਹੋ ਜਾਂਦਾ ਹੈ, ਜਦੋਂ ਦੇਸ ਦੇ ਪੜ੍ਹੇ-ਲਿਖੇ ਲੋਕ; ਡਾਕਟਰ, ਅਫ਼ਸਰ, ਨੇਤਾ, ਮੰਤਰੀ ਅਤੇ ਮੁੱਖ ਮੰਤਰੀ ਤੱਕ ਇਸ ਤਰ੍ਹਾਂ ਦੇ ਅੰਧ-ਵਿਸ਼ਵਾਸੀ ਕਾਰਜਾਂ ਅਤੇ ਕਥਨਾਂ ਨੂੰ ਆਮ ਪਬਲਿਕ ਵਿੱਚ ਕਰਨ ਵਿੱਚ ਮਾਣ-ਮਹਿਸੂਸ ਕਰਦੇ ਹਨ

ਦੇਸ਼ ਦੀ 102ਵੀਂ ਕੌਮੀ ਵਿਗਿਆਨ ਦੀ ਕਾਨਫ਼ਰੰਸ ਦੇ ਇੱਕ ਸੈਸ਼ਨ ਵਿੱਚ ਭਾਰਤ ਦੇਸ ਦੀ ਵਿਗਿਆਨ ਨੂੰ ਦੇਣ ਅਤੇ ਸਾਡੀ ਵਿਗਿਆਨਕ ਪਰੰਪਰਾ ਉੱਪਰ ਖੋਜ-ਪੱਤਰ ਪੜ੍ਹੇ ਜਾਣੇ ਸਨਇਸ ਦਾ ਮੰਤਵ ਵੀ ਇਹੀ ਸੀ ਕਿ ਦੇਸ਼ ਦੇ ਲੋਕਾਂ ਵਿੱਚ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਲਈ ਉਨ੍ਹਾਂ ਖੋਜਾਂ ਨੂੰ ਵਰਤਿਆ ਜਾਵੇਇਸ ਵਿੱਚ ਗਣਿਤ ਅਤੇ ਉਸ ਵਿੱਚੋਂ ਜ਼ੀਰੋ ਦੀ ਖੋਜ, ਤਾਰਾ ਵਿਗਿਆਨ ਅਤੇ ਹੋਰ ਅਜਿਹੀਆਂ ਖੋਜਾਂ ਦਾ ਜ਼ਿਕਰ ਸੀ, ਪਰ ਉਸ ਕੌਮੀ ਕਾਨਫ਼ਰੰਸ ਵਿੱਚ ਦੇਸ਼ ਦੇ ਮੁਖੀ ਵੱਲੋਂ ਮੈਡੀਕਲ ਵਿਗਿਆਨ ਦੀ ਪਲਾਸਟਿਕ ਸਰਜਰੀ ਦੀ ਖੋਜ ਨੂੰ ਭਾਰਤੀ ਪਰੰਪਰਾ ਵਿੱਚ ਗਿਣਵਾਇਆ ਗਿਆ, ਜਦੋਂ ਸ਼ਿਵ ਜੀ ਨੇ ਗਣੇਸ਼ ਦੇ ਸਿਰ ’ਤੇ ਹਾਥੀ ਦਾ ਸਿਰ ਲਗਾਇਆ

ਅਜਿਹੇ ਕਥਨਾਂ ਅਤੇ ਕਾਰਜਾਂ, ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ, ਨਾਲ ਜੋ ਨੁਕਸਾਨ ਹੁੰਦਾ ਹੈ, ਉਹ ਇਹ ਹੈ ਕਿ ਲੋਕਾਂ ਵਿੱਚ ਇੱਕ ਸੁਨੇਹਾ ਜਾਂਦਾ ਹੈ ਕਿ ਦੇਸ਼ ਦਾ ਮੁਖੀ, ਸਾਡਾ ਰਾਹ-ਦਸੇਰਾ, ਸਾਡਾ ਆਗੂ ਜੋ ਕਰ-ਕਹਿ ਰਿਹਾ ਹੈ, ਉਹ ਸੱਚ ਹੀ ਹੋਵੇਗਾ ਤੇ ਫਿਰ ਅਜਿਹੇ ਕਰਮ-ਕਾਂਡਾਂ ਨੂੰ ਵਿਆਪਕ ਕਰਨ ਅਤੇ ਲੋਕਾਂ ਵਿੱਚ ਪ੍ਰਚਾਰਨ ਦੀ ਦੌੜ ਲੱਗ ਜਾਂਦੀ ਹੈਜਿਵੇਂ ਅਸੀਂ ਦੇਖਿਆ ਹੈ ਕਿ ਰਾਮ ਚੰਦਰ ਦੇ ਉਡਣ ਖਟੋਲੇ ਨੂੰ ਹਵਾਈ ਜਹਾਜ਼ ਦੀ ਖੋਜ, ਸੰਜੇ ਵੱਲੋਂ ਧ੍ਰਿਤਰਾਸ਼ਟਰ ਨੂੰ ਮਹਾਂਭਾਰਤ ਦਾ ਹਾਲ ਸੁਣਾਉਣ ਦੇ ਪਰਿਪੇਖ ਨੂੰ ਇੰਟਰਨੈੱਟ ਅਤੇ ਸਿੱਧੇ ਪ੍ਰਸਾਰਣ ਨਾਲ ਜੋੜ ਕੇ ਖ਼ੂਬ ਉਭਾਰਿਆ ਗਿਆ ਹੈ

ਇਸੇ ਸੋਚ ਅਤੇ ਪਰੰਪਰਾ ਵਿੱਚੋਂ ਮੱਧ ਪ੍ਰਦੇਸ਼ ਵਿੱਚ ਜੋਤਿਸ਼ ਅਤੇ ਤਾਂਤਰਿਕ ਗਿਆਨ ਨੂੰ ਯੂਨੀਵਰਸਿਟੀ ਦੇ ਸਿਲੇਬਸ ਵਜੋਂ ਮਾਨਤਾ ਦੇ ਕੇ ਇਲਾਜ ਪ੍ਰਣਾਲੀ ਵੱਲੋਂ ਵਿਕਸਤ ਕਰਨਾ ਸਾਹਮਣੇ ਆਉਂਦੇ ਹਨਇਸ ਤਰ੍ਹਾਂ ਹਵਨ, ਯੱਗ ਕਿਸੇ ਕੰਮ ਦੀ ਸ਼ੁਰੂਆਤ ਵੇਲੇ, ਖ਼ਾਸ ਕਰ ਕੇ ਦੇਸ਼ ਦੇ ਸਾਂਝੇ ਕਾਰਜਾਂ ਵੇਲੇ ਧਾਰਮਿਕ ਕਰਮ-ਕਾਂਡਾਂ ਦਾ ਸਹਾਰਾ ਲੈਣਾ ਵਧਦਾ ਹੀ ਜਾ ਰਿਹਾ ਹੈਇਹ ਹੈ ਕਿਸੇ ਵੱਡੇ ਸੰਵਿਧਾਨਕ ਅਹੁਦੇ ’ਤੇ ਬੈਠੇ ਆਗੂ ਦੀ ਖਾਮੋਸ਼ ਸਰਪ੍ਰਸਤੀ!

ਇਹ ਸਭ ਜਿੱਥੇ ਅਗਿਆਨਤਾ ਅਤੇ ਭਰਮ ਫੈਲਾਉਂਦੇ ਹਨ, ਉੱਥੇ ਇਸ ਤਰ੍ਹਾਂ ਦੇ ਕਰਮ-ਕਾਂਡਾਂ ਦੀ ਸਰਪ੍ਰਸਤੀ ਘਾਤਕ ਵੀ ਸਾਬਤ ਹੁੰਦੀ ਹੈ, ਜਦੋਂ ਇਨ੍ਹਾਂ ’ਤੇ ਸਵਾਲ ਖੜ੍ਹੇ ਕਰਨ ਵਾਲੇ ਲੋਕਾਂ ਨੂੰ ਚੁੱਪ ਕਰਵਾਉਣ ਤੋਂ ਲੈ ਕੇ ਜਾਨ ਤੋਂ ਮਾਰ ਤੱਕ ਦਿੱਤਾ ਜਾਂਦਾ ਹੈਇਸ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਹਨਇਹ ਸਭ ਕੁਝ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂਸਾਡੀਆਂ ਸਰਕਾਰਾਂ ਨੇ ਕਦੇ ਇਸ ਬਾਰੇ ਉਚੇਚੇ ਤੌਰ ’ਤੇ ਵਿਚਾਰਿਆ ਹੀ ਨਹੀਂ, ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਬਾਰੇ ਸੋਚਣਾ ਤਾਂ ਦੂਰ ਦੀ ਗੱਲ

ਇਸ ਸਭ ਦਾ ਨਤੀਜਾ ਕੀ ਹੈ? ਉਹ ਹੈ ਕਿ ਸਮੱਸਿਆ ਦੇ ਸਹੀ ਹੱਲ ਤੋਂ ਧਿਆਨ ਭਟਕ ਜਾਂਦਾ ਹੈਵਰਤ ਰੱਖ ਕੇ ਜਾਂ ਕਾਲੇ ਮਾਂਹ ਦਾਨ ਦੇਣ ਨਾਲ ਜੇਕਰ ਕੈਂਸਰ ਦਾ ਇਲਾਜ ਹੋ ਜਾਣ ਦੀ ਰਾਏ ਮਿਲਦੀ ਹੈ ਤਾਂ ਹਸਪਤਾਲਾਂ ਤੋਂ ਕੈਂਸਰ ਦੀ ਦਵਾਈ ਮੰਗਣ ਦੀ ਗੱਲ ਨਹੀਂ ਉੱਠਦੀਮਾਂਵਾਂ-ਬੱਚਿਆਂ ਦੀ ਮੌਤ ਦਰ ਘੱਟ ਕਰਨ ਲਈ ਹੈਦਰਾਬਾਦ ਦੇ ਇੱਕ ਵੱਡੇ ਹਸਪਤਾਲ ਵਿੱਚ ਔਰਤਾਂ ਦੇ ਮਾਹਿਰ ਡਾਕਟਰ ਵੱਲੋਂ ਹਵਨ ਹੁੰਦਾ ਹੈ ਤਾਂ ਹਸਪਤਾਲ ਲਈ ਲੋੜੀਦੀਆਂ ਸਹੂਲਤਾਂ ਮੰਗਣ ਲਈ ਆਵਾਜ਼ ਨਹੀਂ ਉੱਠਦੀ ਤੇ ਇਸ ਤਰ੍ਹਾਂ ਭੁੱਖ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਲਈ ਹੱਥ ਦੀਆਂ ਲਕੀਰਾਂ ਵਿੱਚੋਂ ਇਲਾਜ ਲੱਭਦੇ ਲੋਕ ਕਿਸਮਤ ਦਾ ਦਰ ਖੜਕਾਉਣ ਵਿੱਚ ਭਟਕਦੇ ਰਹਿੰਦੇ ਹਨ

ਦੂਸਰੇ ਪਾਸੇ ਸਰਮਾਏਦਾਰ ਲੋਕ ਆਪਣੀ ਮਨਮਰਜ਼ੀ ਨਾਲ ਮਾਲ ਬਣਾਉਂਦੇ ਅਤੇ ਵੱਡੇ-ਵੱਡੇ ਮਾਲਾਂ ਵਿੱਚ ਸਜਾਉਂਦੇ ਹਨਉਹ ਸਿਰਫ਼ ਤੇ ਸਿਰਫ਼ ਵੱਧ ਤੋਂ ਵੱਧ 20 ਫ਼ੀਸਦੀ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹਨਅੱਸੀ ਫ਼ੀਸਦੀ ਲੋਕ ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੇਸਰਕਾਰਾਂ ਦੀ ਮਿਲੀ-ਭੁਗਤ ਨਾਲ ਉਹ ਕੰਮ ਕਰਦੇ ਹਨਇਸ ਤਰ੍ਹਾਂ ਅੰਧ-ਵਿਸ਼ਵਾਸੀ, ਗ਼ੈਰ-ਵਿਗਿਆਨਕ ਮਾਹੌਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਿੱਚ ਵੀ ਭੂਮਿਕਾ ਅਦਾ ਕਰਦਾ ਹੈ ਤੇ ਪੂੰਜੀਪਤੀਆਂ ਦਾ ਵੀ ਹੱਥ ਫੜਦਾ ਹੈ ਤੇ ਉਨ੍ਹਾਂ ਨੂੰ ਗਤੀ ਬਖਸ਼ਦਾ ਹੈ

*****

(1240)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author