ShyamSDeepti7ਜੀਵਨ ਸ਼ੈਲੀ ਬਹੁਤ ਵਿਆਪਕ ਪੱਖ ਹੈ ਪਰ ਜੇ ਸਮਝ ਕੇ ਦੇਖੋ ਤਾਂ ...
(2 ਫਰਵਰੀ 2025)

 

ਇਸ ਸਿਰਲੇਖ ਤਹਿਤ ਪੰਜਾਬੀਆਂ ਨੂੰ ਹੀ ਕਿਉਂ ਮੁਖ਼ਾਤਿਬ ਹੋਇਆ ਗਿਆ ਹੈ? ਦਰਅਸਲ ਸਥਿਤੀ ਹੀ ਅਜਿਹੀ ਹੈ ਕਿ ਦਿਲ ਦੀਆਂ ਸਮੱਸਿਆਵਾਂ ਪੰਜਾਬੀਆਂ ਵਿੱਚ ਬਾਕੀ ਰਾਜਾਂ ਤੋਂ ਵੱਧ ਹਨਇਹ ਦਿਲ ਦਾ ਮਾਮਲਾ ਹੀਰ-ਰਾਂਝੇ ਜਾਂ ਸੱਸੀ-ਪੁੰਨੂ ਵਾਲਾ ਨਹੀਂ ਹੈ, ਭਾਵੇਂ ਕਿ ਪੰਜਾਬ ਇਸ ਦਿਸ਼ਾ ਵਿੱਚ ਵੀ ਕਾਫ਼ੀ ਅੱਗੇ ਹੈਇੱਥੇ ਜਿਸ ਦਿਲ ਦੀ ਗੱਲ ਹੋ ਰਹੀ ਹੈ, ਇਹ ਸਾਡੇ ਸਰੀਰ ਦੇ ਅੰਦਰ ਧੜਕਦਾ ਅਤੇ ਸਾਡੀ ਧੜਕਣ ਨੂੰ ਚਲਦਾ ਹੋਇਆ ਦਰਸਾਉਂਦਾ ਹੈਪਿਛਲੇ ਕੁਝ ਸਮੇਂ ਤੋਂ ਦਿਲ ਦੇ ਵਿਗਾੜ ਬਾਰੇ ਕਈ ਸੂਚਨਾਵਾਂ ਆ ਰਹੀਆਂ ਹਨਪੰਜਾਬੀਆਂ ਬਾਰੇ ਇਹ ਖ਼ਬਰਾਂ ਸੱਚਮੁੱਚ ਚਿੰਤਾ ਦਾ ਵਿਸ਼ਾ ਹਨ ਕਿਉਂ ਜੋ ਇੱਥੋਂ ਦੇ ਲੋਕ ਗੱਭਰੂ ਅਤੇ ਚੰਗੇ ਜੁੱਸੇ ਵਾਲੇ ਹੁੰਦੇ ਹਨ

ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ ਕਿਸੇ ਡਾਕਟਰ ਨਾਲ ਗੱਲ ਕਰ ਕੇ ਦੇਖੋ, ਉਹ ਇਸਦੇ ਕਾਰਨਾਂ ਵਿੱਚ ਗਿਣਾਵੇਗਾ ਬਲੱਡ ਪ੍ਰੈੱਸ਼ਰ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਘਿਓ ਜਾਂ ਤਲੀਆਂ ਚੀਜ਼ਾਂ ਵਲ ਵੱਧ ਰੁਝਾਨ, ਮੋਟਾਪਾ ਅਤੇ ਚਿਕਨ ਅਤੇ ਸ਼ਰਾਬਖਾਣ-ਪੀਣ ਦੇ ਪੱਖ ਤੋਂ ਪੰਜਾਬੀਆਂ ਵਿੱਚ ਆਪਣੀ ਖਾਸੀਅਤ ਹੈਪਰੌਂਠਿਆਂ ਦਾ ਨਾਸ਼ਤਾ, ਦਾਲ-ਮਖਣੀ, ਮੱਕੀ ਦੀ ਰੋਟੀ ਤੇ ਮੱਖਣ ਵਾਲਾ ਸਾਗ, ਪੰਜਾਬੀਆਂ ਦੇ ਮਨ-ਭਾਉਂਦੇ ਖਾਧ-ਪਦਾਰਥ ਹਨਸ਼ਰਾਬ ਦਾ ਸੇਵਨ ਵੀ ਸਾਡੇ ਸਮਾਜ ਵਿੱਚ ਪ੍ਰਾਹੁਣਾਚਾਰੀ ਦਾ ਪ੍ਰਤੀਕ ਹੈ ਪਰ ਖੇਤੀਬਾੜੀ ਅਤੇ ਜ਼ਮੀਨ ’ਤੇ ਕੰਮ ਕਰਕੇ ਸਭ ਵਿੱਚ ਕਿਰਤ ਕਰਨਾ ਇੱਕ ਲਾਜ਼ਮੀ ਪੱਖ ਹੈਕਿਰਤ ਕੀਤਿਆਂ ਖਾਧਾ-ਪੀਤਾ ਵੀ ਸਰੀਰ ਨੂੰ ਲੱਗ ਹੀ ਜਾਂਦਾ ਹੈ ਤੇ ਇੱਕ ਤਰ੍ਹਾਂ ਸਰੀਰ ਦੀ ਵਰਜਿਸ਼ ਵੀ ਹੋਈ ਰਹਿੰਦੀ ਹੈਇਹ ਸਾਰੇ ਪੱਖ ਮਿਲਕੇ ਨਰੋਏ ਸਰੀਰ ਅਤੇ ਦਿਲ ਵਲ ਇਸ਼ਾਰਾ ਕਰਦੇ ਹਨ

ਇੱਕ ਹਜ਼ਾਰ ਵਿੱਚ 30 ਲੋਕ ਵੱਧ ਬਲੱਡ ਪ੍ਰੈੱਸ਼ਰ ਨਾਲ ਪੀੜਤ ਹਨ ਅਤੇ ਤਕਰੀਬਨ ਇੱਕ ਸਾਲ ਵਿੱਚੋਂ 17 ਦਿਨ ਦਿਲ ਦੀਆਂ ਬਿਮਾਰੀਆਂ ਕਰਕੇ ਬਰਬਾਦ ਹੁੰਦੇ ਹਨ ਜੋ ਕਿ ਬਾਕੀ ਦੇਸ਼ਾਂ ਦੇ ਲੋਕਾਂ ਨਾਲੋਂ ਕਾਫ਼ੀ ਵੱਧ ਹਨਜੇਕਰ ਅੱਜ ਤੋਂ ਪੰਜਾਹ-ਸੱਠ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਿਸੇ-ਕਿਸੇ ਨੂੰ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈੱਸ਼ਰ ਵੱਧ ਹੋਣ ਦੀ ਸ਼ਿਕਾਇਤ ਹੁੰਦੀ ਸੀ, ਜਦੋਂ ਕਿ ਅੱਜ ਕੋਈ ਘਰ ਹੁੰਦਾ ਹੋਵੇਗਾ, ਜਿੱਥੇ ਕਿਸੇ ਨੂੰ ਦਿਲ ਦੀ ਬਿਮਾਰੀ ਨਾ ਹੋਵੇਅੱਜ ਹਰੇਕ ਦੇ ਘਰ ਤੁਹਾਨੂੰ ਬਲੱਡ ਪ੍ਰੈੱਸ਼ਰ ਦੀਆਂ ਗੋਲੀਆਂ ਪਈਆਂ ਮਿਲ ਜਾਣਗੀਆਂਬਾਕੀ ਦਿਲ ਨਾਲ ਜੁੜੀਆਂ ਹੋਰ ਗੱਲਾਂ, ਜਿਵੇਂ ਵੱਧ ਘਿਓ ਵਾਲੀਆਂ ਚੀਜ਼ਾਂ ਦਾ ਸੇਵਨ, ਮੋਟਾਪਾ ਅਤੇ ਬਲੱਡ ਕਲੈਸਟ੍ਰੋਲ ਦਾ ਵੱਧ ਹੋਣਾ, ਇਹ ਸਾਰੇ ਹੀ ਖਾਣ-ਪੀਣ ਨਾਲ ਜੁੜੇ ਪੱਖ ਹਨ

ਅਜੋਕੇ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਆਏ ਬਦਲਾਅ ਨੂੰ ਸਮਝਣ ਲਈ ਪੰਜਾਹ-ਸੱਠ ਸਾਲ ਪਿੱਛੇ ਜਾਣਾ ਪਵੇਗਾਇਹ ਵੀ ਕਹਿ ਸਕਦੇ ਹਾਂ ਕਿ ਇਸ ਨੂੰ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਹਰੀ ਕ੍ਰਾਂਤੀ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈਹਰੀ ਕ੍ਰਾਂਤੀ ਨੇ ਜਿੱਥੇ ਪੰਜਾਬ ਦੇ ਫਸਲੀ ਚੱਕਰ ਵਿੱਚ ਤਬਦੀਲੀ ਲਿਆਂਦੀ, ਮਾਲਵੇ ਵਰਗੇ ਇਲਾਕੇ ਵਿੱਚ ਰੇਤਲੀ ਜ਼ਮੀਨ ’ਤੇ ਪਾਣੀ ਵਿੱਚ ਡੁੱਬੀ ਰਹਿਣ ਵਾਲੀ ਫਸਲ ਝੋਨਾ ਉਗਾਇਆ ਅਤੇ ਇਸੇ ਤਰ੍ਹਾਂ ਕਣਕ ਦੀਆਂ ਨਵੀਂਆਂ ਕਿਸਮਾਂ ਬੀਜ ਕੇ ਕਿਸਾਨਾਂ ਦੇ ਘਰ ਜਿੱਥੇ ਕਣਕ ਅਤੇ ਝੋਨੇ ਨਾਲ ਭਰ ਜਾਂਦੇ ਸੀ, ਉਹ ਰਾਤੋ-ਰਾਤ ਰੁਪਇਆਂ ਨਾਲ ਵੀ ਭਰ ਗਏ ਇਨ੍ਹਾਂ ਪੈਸਿਆਂ ਨੇ ਉਸ ਇਲਾਕੇ ਦੀ ਰਹਿਣੀ-ਸਹਿਣੀ (ਰਹਿਣੀ-ਬਹਿਣੀ) ਨੂੰ ਇੱਕ ਨਵਾਂ ਰੂਪ ਦਿੱਤਾ ਇੱਕ ਗੱਲ ਜੋ ਦਿਲ ਦੀਆਂ ਬਿਾਮਰੀਆਂ ਨਾਲ ਉਭਾਰੀ ਜਾ ਰਹੀ ਹੈ, ਉਹ ਹੈ ਖਾਣ-ਪੀਣ ਬਾਰੇਉਸ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਆਈਖਾਣ-ਪੀਣ ਵਿੱਚ ਮਾਸ-ਮੁਰਗਾ, ਮੱਛੀ ਅਤੇ ਚੰਗੀ ਸ਼ਰਾਬ ਦੀ ਵਰਤੋਂ ਦਾ ਰੁਝਾਨ ਵਧਿਆਪੈਸੇ ਦੀ ਬਹੁਤਾਤ ਹੋਣ ਕਰਕੇ ਜ਼ਿੰਦਗੀ ਵਿੱਚ ਦਿਖਾਵਾ ਕਾਫ਼ੀ ਹੱਦ ਤਕ ਸਾਹਮਣੇ ਆਇਆ ਤੇ ਨਾਲ ਹੀ ਖੇਤੀ ਦੇ ਕੰਮ ਤੋਂ ਖਾਸ ਕਰ ਨੌਜਵਾਨ ਪੀੜ੍ਹੀ ਨੇ ਕਿਨਾਰਾ ਕਰ ਲਿਆਇਨ੍ਹਾਂ ਦੋਹਾਂ ਪੱਖਾਂ ਨੇ ਮੋਟਾਪੇ ਵਲ ਰੁਝਾਨ ਵਧਾਇਆਖਾਣ ਦੇ ਮੇਜ਼ ਅਤੇ ਰਸੋਈ ਵਿੱਚ ਫ਼ਲ ਸਬਜ਼ੀਆਂ ਨੂੰ ਥਾਂ ਨਹੀਂ ਮਿਲੀ

ਠੀਕ ਹੈ ਸ਼ੁਰੂ-ਸ਼ੁਰੂ ਵਿੱਚ ਭਰਿਆ-ਭਰਿਆ ਸਰੀਰ ਵਧੀਆ ਲਗਦਾ ਹੈ, ਪਰ ਕਦੋਂ ਭਰਿਆ ਸਰੀਰ ਜਾਂ ਲੋੜ ਤੋਂ ਵੱਧ ਭਾਰ ਵਾਲਾ ਬੰਦਾ ਮੋਟਾਪੇ ਵਿੱਚ ਸ਼ਾਮਲ ਹੋ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਵੈਸੇ ਇੱਕ ਗੱਲ ਜੋ ਸਭ ਨੂੰ ਯਾਦ ਰੱਖਣੀ ਚਾਹੀਦੀ ਹੈ, ਉਹ ਹੈ ਕਿ ਆਪਣਾ ਭਾਰ ਨਿਰਧਾਰਤ ਸੀਮਾ ਵਿੱਚ ਰੱਖਿਆ ਜਾਵੇਇਹ ਜਾਣਨਾ ਬਹੁਤ ਹੀ ਸੌਖਾ ਹੈ, ਲੰਬਾਈ ਦੇ ਮੁਤਾਬਿਕ ਇੱਕ ਇੰਚ ਲੰਬਾਈ ਪਿੱਛੇ ਇੱਕ ਕਿਲੋ ਭਾਰ ਹੋਵੇਪਰ ਅਸੀਂ ਇੰਨੇ ਸੁਚੇਤ ਨਹੀਂ ਹਾਂਇਹ ਠੀਕ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿੰਮ ਬਗੈਰ ਥਾਵਾਂ ’ਤੇ ਜਾਣ ਲੱਗੀ ਹੈ ਪਰ ਜੋ ਫਾਇਦਾ ਸੈਰ ਅਤੇ ਕਸਰਤ ਦਾ ਹੈ, ਉਹ ਸ਼ਾਇਦ ਜਿੰਮ ਦਾ ਨਹੀਂ ਹੈ

ਜਦੋਂ ਦਿਲ ਦੀਆਂ ਬਿਮਾਰੀਆਂ ਲਈ ਖੂਨ ਵਿੱਚ ਵਧੀ ਚਰਬੀ (ਕਲੈਸਟ੍ਰੌਲ) ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਦੇਸੀ ਘਿਓ ਜਾਂ ਹੋਰ ਘਿਓ ਨਾਲ ਜੁੜੇ ਪਦਾਰਥਾਂ ਨੂੰ ਬੰਦ ਕਰਨ ਲਈ ਹਦਾਇਤ ਕੀਤੀ ਜਾਂਦੀ ਹੈ, ਉਹ ਵੀ ਖਾਸ ਕਰਕੇ ਦੇਸੀ ਘਿਓ ਇੱਥੇ ਵੀ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿਸੇ ਵੀ ਬਨਸਪਤੀ ਘਿਓ ਜਾਂ ਤੇਲ ਨਾਲ ਨਹੀਂ ਹੁੰਦਾਕਲੈਸਟ੍ਰੌਲ ਸਰੀਰ ਦੀ ਆਪਣੀ ਲੋੜ ਹੈ ਤੇ ਸਰੀਰ ਵਿੱਚ ਜਿਗਰ ਇਸ ਨੂੰ ਆਪਣੀ ਲੋੜ ਮੁਤਾਬਿਕ ਬਣਾਉਂਦਾ ਹੈ ਜੇ ਕੋਈ ਵਿਅਕਤੀ ਖੁਰਾਕ ਜਾਂ ਘਿਓ ਨਹੀਂ ਵੀ ਖਾਂਦਾ ਤੇ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ, ਉਸ ਦੇ ਸਰੀਰ ਵਿੱਚ ਵੀ ਕਲੈਸਟ੍ਰੌਲ ਬਣਦਾ ਹੈ, ਇਸ ਤਰ੍ਹਾਂ ਜ਼ੀਰੋ ਕਲੈਸਟ੍ਰੌਲ ਵਾਲਾ ਕੋਈ ਤੇਲ ਨਹੀਂ ਹੁੰਦਾ

ਜਦੋਂ ਮੋਟਾਪੇ ਦੀ ਗੱਲ ਹੁੰਦੀ ਹੈ ਤਾਂ ਫਿਰ ਬਲੱਡ ਪ੍ਰੈੱਸ਼ਰ ਦੇ ਵੱਧ ਹੋਣ ਦੀ ਵੀ ਗੱਲ ਹੁੰਦੀ ਹੈਬਲੱਡ ਪ੍ਰੈੱਸ਼ਰ ਦੀਆਂ ਕਈ ਹੋਰ ਅਲਾਮਤਾਂ ਹਨ ਜਿਵੇਂ ਦਿਲ ਦਾ ਦੌਰਾ, ਦਿਮਾਗ ਦਾ ਅਟੈਕ ਜਾਂ ਲੱਤਾਂ ਦੀਆਂ ਨਾੜਾਂ ਦਾ ਫੁੱਲਣਾਇਸੇ ਤਰ੍ਹਾਂ ਮੋਟਾਪੇ ਦੀਆਂ ਵੀ ਕਈ ਅਲਾਮਤਾਂ ਹਨ ਜਿਵੇਂ ਬੱਲਡ ਪ੍ਰੈੱਸ਼ਰ ਦਾ ਵਧਣਾ, ਸ਼ੂਗਰ ਰੋਗ ਹੋਣਾ, ਪਿੱਤੇ ਦੀ ਪੱਥਰੀ ਆਦਿ

ਖਾਣ-ਪੀਣ ਅਤੇ ਹੱਥੀਂ ਕੰਮ ਨਾ ਕਰਨ ਦਾ ਆਪਸੀ ਗੂੜ੍ਹਾ ਸੰਬੰਧ ਹੈਅਸੀਂ ਜੋ ਕੁਝ ਖਾਂਦੇ ਹਾਂ, ਉਹ ਕੰਮ ਦੀ ਊਰਜਾ ਵਿੱਚ ਬਦਲ ਜਾਂਦਾ ਹੈ ਤੇ ਜੇ ਕੰਮ ਨਹੀਂ ਕਰਾਂਗੇ ਤਾਂ ਉਹ ਊਰਜਾ ਚਰਬੀ ਬਣਕੇ ਸਾਡੇ ਸਰੀਰ ਵਿੱਚ ਜੰਮ ਜਾਵੇਗੀ ਜੋ ਕਿ ਮੋਟਾਪੇ ਦੇ ਰੂਪ ਵਿੱਚ ਨਜ਼ਰ ਆਵੇਗੀਕੰਮ ਕਰਨ ਅਤੇ ਊਰਜਾ ਦਾ ਖੁਰਾਕ ਨਾਲ ਸਿੱਧਾ ਸੰਬੰਧ ਹੈਘਿਓ ਦੇ ਇੱਕ ਗ੍ਰਾਮ ਵਿੱਚ 9 ਊਰਜਾ ਇਕਾਈਆਂ ਹੁੰਦੀਆਂ ਹਨਕਹਿਣ ਦਾ ਮਤਲਬ ਹੈ ਕਿ ਸਾਨੂੰ ਆਪਣਾ ਕੰਮ ਆਪਣੇ ਵੱਲੋਂ ਵਰਤੀਆਂ ਊਰਜਾ ਇਕਾਈਆਂ ਮੁਤਾਬਿਕ ਤੈਅ ਕਰਨਾ ਚਾਹੀਦਾ ਹੈ ਜਾਂ ਕਹੀਏ ਜੋ ਕਿ ਸਾਡਾ ਭਾਰ ਨਿਰਧਾਰਤ ਭਾਰ ਤੋਂ ਅੱਧਾ ਕਿਲੋ ਤੋਂ ਵੀ ਵੱਧ ਹੋਣ ਲੱਗੇ ਤਾਂ ਸਾਨੂੰ ਆਪਣੇ ਕੰਮ ਦੀ ਰਫ਼ਤਾਰ ਊਰਜਾ ਇਕਾਈਆਂ ਮੁਤਾਬਿਕ ਕਰ ਲੈਣੀ ਚਾਹੀਦੀ ਹੈਅਸੀਂ ਆਪਣੇ ਰੋਜ਼ਾਨਾ ਕੀਤੇ ਕੰਮ ਦਾ ਹਵਾਲਾ ਦੇ ਕੇ ਅਵੇਸਲੇ ਹੋ ਜਾਂਦੇ ਹਾਂ ਪਰ ਭਾਰ ਨੂੰ ਕਾਬੂ ਹੇਠ ਰੱਖਣਾ ਇੱਕ ਉਚੇਚਾ ਕੰਮ ਹੈ

ਪੰਜਾਬ ਦੇ ਸੱਭਿਆਚਾਰ ਦੇ ਹਿਸਾਬ ਨਾਲ ਸ਼ਰਾਬ ਦੀ ਵਰਤੋਂ ਦਾ ਰੁਝਾਨ ਦਿਨ-ਬ-ਦਿਨ ਵਧ ਰਿਹਾ ਹੈ ਤੇ ਡਾਕਟਰ ਵੀ ਸ਼ਰਾਬ ਦੇ ਸੇਵਨ ਬਾਰੇ ਸਪਸ਼ਟ ਜਵਾਬ ਨਹੀਂ ਦਿੰਦੇ ਜੋ ਸ਼ਰਾਬ ਦੇ ਨੁਕਸਾਨ ਹਨ, ਉਨ੍ਹਾਂ ਮੁਤਾਬਿਕ ਜੇ ਕੋਈ ਪੁੱਛੇ ਤਾਂ ਜਵਾਬ ਨਾਂਹ ਹੋਣਾ ਚਾਹੀਦਾਵੈਸੇ ਡਾਕਟਰਾਂ ਮੁਤਾਬਿਕ ਮਹੀਨੇ ਵਿੱਚ ਸੱਤ ਪੈੱਗ ਤਕਰੀਬਨ 150 ਮਿਲੀ ਲੀਟਰ ਸ਼ਰਾਬ ਬਣਦੀ ਹੈ ਪਰ ਸ਼ਰਾਬ ਪੀਣ ਵਾਲੇ ਦਾ ਪੈਮਾਨਾ ਤਾਂ ਹੈ ਦਿਮਾਗ ਨੂੰ ਹੁਲਾਰਾ ਦੇਣਾਇਸ ਕਰਕੇ ਕੋਈ ਨਿਰਧਾਰਤ ਮਾਤਰਾ ਜਾਂ ਡਾਕਟਰੀ ਪੈਮਾਨੇ ’ਤੇ ਨਹੀਂ ਰਹਿੰਦਾਇਹ ਠੀਕ ਹੈ ਕਿ ਵਧ ਰਹੇ ਤਣਾਓ ਕਰਕੇ ਵੀ ਬਲੱਡ-ਪ੍ਰੈੱਸ਼ਰ ਦੇ ਵਧ ਜਾਣ ਦੀ ਤਾਦਾਦ ਦਿਨੋ ਦਿਨ ਵਧਦੀ ਜਾ ਰਹੀ ਹੈ, ਪਰ ਸ਼ਰਾਬ ਤਣਾਓ ਦਾ ਇਲਾਜ ਨਹੀਂ ਹੈ

ਯੋਗਾ, ਕਸਰਤ, ਮੈਡੀਟੇਸ਼ਨ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਬਲੱਡ ਪ੍ਰੈੱਸ਼ਰ ਘੱਟ ਹੁੰਦਾ ਹੈ ਪਰ ਅਜੋਕੇ ਮਨੁੱਖ ਨੇ ਅਜਿਹੇ ਸੁਪਨੇ ਸੰਜੋਅ ਲਏ ਹਨ ਕਿ ਉਨ੍ਹਾਂ ਸੁਪਨਿਆਂ ਦਾ ਤਣਾਓ ਯੋਗਾ ਦੇ ਮੇਚ ਨਹੀਂ ਆਉਂਦਾਕਿਉਂਕਿ ਬੰਦਾ ਮੈਡੀਟੇਸ਼ਨ ਵਿੱਚ ਵੀ ਦੌੜ ਰਿਹਾ ਹੁੰਦਾ ਹੈ ਤੇ ਆਪਣੇ ਸ਼ਾਂਤ ਚਿੱਤ ਹੋ ਕੇ ਯੋਗਾ ਕਰਨ ਤੋਂ ਲਾਂਭੇ ਚਲਾ ਜਾਂਦਾ ਹੈ

ਬਲੱਡ-ਪ੍ਰੈੱਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਇੱਕ ਹੋਰ ਕਾਰਨ, ਜੋ ਅਕਸਰ ਡਾਕਟਰਾਂ ਦੇ ਜ਼ਿਕਰ ਵਿੱਚੋਂ ਮਨਫ਼ੀ ਰਹਿੰਦਾ ਹੈ, ਉਹ ਹੈ ਤਣਾਓਇਸ ਤਣਾਓ ਕਰਕੇ ਕਈ ਲੋਕ ਇਨ੍ਹਾਂ ਬਿਮਾਰੀਆਂ ਨੂੰ ਅਮੀਰਾਂ ਦੀ ਬਿਮਾਰੀ ਵਧ ਕਹਿੰਦੇ ਹਨਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਬਿਮਾਰੀਆਂ ਬਾਰੇ ਅਮੀਰ-ਗਰੀਬ ਦਾ ਕੋਈ ਫ਼ਰਕ ਨਹੀਂ ਹੈ, ਸਾਰੇ ਲੋਕਾਂ ਦੇ ਵੱਖਰੇ-ਵੱਖਰੇ ਤਣਾਓ ਹਨਅਮੀਰਾਂ ਦਾ ਹੋਰ ਅਮੀਰ ਹੋਣਾ, ਮੱਧ ਵਰਗ ਦੀ ਆਪਣੀ ਲੋੜ ਹੈ ਅਤੇ ਗਰੀਬ ਜ਼ਿੰਦਗੀ ਜੀਉਣ ਦੇ ਤਣਾਓ ਵਿੱਚੋਂ ਸਮਾਂ ਲੰਘਾ ਰਿਹਾ ਹੈਅੱਜ ਦੇ ਦੌਰ ਵਿੱਚ ਤਣਾਓ ਸਰਵ ਵਿਆਪਕ ਹੈ ਤੇ ਇਹੀ ਸਭ ਤੋਂ ਵੱਡਾ ਕਾਰਨ ਹੈ ਵਧ ਰਹੇ ਦਿਲ ਦੇ ਰੋਗਾਂ ਦਾਪਿਛਲੇ ਕਈ ਸਾਲਾਂ ਵਿੱਚ ਦਿਲ ਦੇ ਰੋਗ ਬੜੀ ਤੇਜ਼ੀ ਨਾਲ ਵਧੇ ਹਨਇਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈਜੇਕਰ ਇਹ ਪਿੰਡਾਂ ਵਿੱਚ ਸੱਤ ਗੁਣਾ ਵਧਿਆ ਹੈ ਤਾਂ ਸ਼ਹਿਰ ਵਿੱਚ ਤੇਰਾਂ ਗੁਣਾ ਵਧਿਆ ਹੈ, ਇਸ ਲਈ ਹਰ ਵਰਗ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ

ਜਦੋਂ ਇੱਥੇ ਬਦਲਾਅ ਦੀ ਗੱਲ ਹੋ ਰਹੀ ਹੈ ਤਾਂ ਇੱਕ ਵਾਰੀ ਫਿਰ ਤੋਂ ਦਿਲ ਦੇ ਕਾਰਨਾਂ ਵਲ ਝਾਤੀ ਮਾਰ ਕੇ ਦੇਖਣ ਦੀ ਲੋੜ ਹੈਕਹਿਣ, ਸਮਝਾਉਣ, ਦੱਸਣ ਨੂੰ ਭਾਵੇਂ ਕਿੰਨੇ ਹੀ ਕਾਰਨ ਗਿਣੇ ਜਾ ਸਕਦੇ ਹਨ ਪਰ ਅਸਲ ਵਿੱਚ ਖਾਣ-ਪੀਣ ਵਿੱਚ ਵਿਗਾੜ, ਹੱਥੀਂ ਕੰਮ ਨਾ ਕਰਨਾ ਅਤੇ ਤਣਾਓ, ਦੋ-ਤਿੰਨ ਕਾਰਨ ਇਹੀ ਬਣਦੇ ਹਨਇਹ ਗੱਲ ਹੋਰ ਹੈ ਕਿ ਤਣਾਓ ਲਈ ਕੋਈ ਸ਼ਰਾਬ ਨਾਲ ਦੋਸਤੀ ਪਾ ਲਵੇ ਅਤੇ ਸ਼ਰਾਬ ਦੇ ਮੇਜ਼ ’ਤੇ ਬੈਠਿਆਂ ਮਸਾਲੇਦਾਰ ਮੱਛੀ, ਮੁਰਗੇ ਵਲ ਖਿੱਚਿਆ ਜਾਵੇਸ਼ਾਕਾਹਾਰੀ ਪਨੀਰ ਖਾ ਰਹੇ ਹਨ, ਫਿਰ ਅਸੀਂ ਮੋਟਾਪੇ ਨੂੰ ਲੈ ਕੇ ਉਸ ਨੂੰ ਘੱਟ ਕਰਨ ਲਈ ਕਿੱਥੇ-ਕਿੱਥੇ ਭਟਕਦੇ ਹਾਂਸ਼ੁਕਰ ਕਰੋ ਕਿ ਪੰਜਾਬ ਨੂੰ ਸਿੱਖ ਫਲਸਫੇ ਕਰਕੇ ਤੰਬਾਕੂ ਤੋਂ ਦੂਰ ਰੱਖਿਆ ਹੈ ਤੇ ਪੰਜਾਬੀ ਉਹੀ ਕਸਰ ਸ਼ਰਾਬ ਤੋਂ ਪੂਰੀ ਕਰ ਲੈਂਦੇ ਹਨ

ਇਹੀ ਗੁਰਬਾਣੀ ਆਪਣੇ ਵਿੱਚ ਗੁਰੂ ਨਾਨਕ ਜੀ ਦਾ ਸੰਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਜਾਪ ਕਰੋਜੇ ਪੰਜਾਬ ਦੇ ਲੋਕ ਇਸ ਇੱਕ ਵਾਕ ਵਿੱਚ ਮਿਲੇ ਸੁਨੇਹੇ ਨੂੰ ਆਪਣਾ ਲੈਣ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਨਇਸ ਸੁਨੇਹੇ ਵਿੱਚ ਕਿਰਤ ਰਾਹੀਂ ਸਰੀਰਕ ਸਿਹਤ ਬਣੀ ਰਹੀ ਸਕਦੀ ਹੈ, ਵੰਡ ਕੇ ਛਕਣ ਨਾਲ ਪਿਆਰ, ਮਿਲਵਰਤਨ ਅਤੇ ਭਾਈਚਾਰਾ ਬਣੇ ਰਹਿ ਸਕਦੇ ਹਨ ਅਤੇ ਜਾਪ ਕਰਨ ਨਾਲ ਆਦਮੀ ਤਣਾਓ ਮੁਕਤ ਹੋ ਸਕਦਾ ਹੈਇਸ ਤਰ੍ਹਾਂ ਇਕੱਲੀਆਂ ਦਿਲ ਦੀਆਂ ਹੀ ਨਹੀਂ ਸਿਹਤ ਦੇ ਸਾਰੇ ਪੱਖ ਸਰੀਰਕ, ਮਾਨਸਿਕ ਅਤੇ ਆਪਸੀ ਮੇਲ ਮਿਲਾਪ, ਸਮਾਜਿਕ ਆਦਿ ਸਾਰੇ ਪੱਖ ਨਰੋਏ ਰਹਿ ਸਕਦੇ ਹਨਜੀਵਨ ਸ਼ੈਲੀ ਬਹੁਤ ਵਿਆਪਕ ਪੱਖ ਹੈ ਪਰ ਜੇ ਸਮਝ ਕੇ ਦੇਖੋ ਤਾਂ ਇਹ ਇੱਕ ਇਕੱਲਾ ਅਜਿਹਾ ਪੱਖ ਹੈ ਜੋ ਸਾਡੇ ਜੀਵਨ ਦੀ ਚਾਲ ਨਾਲ ਜੁੜਿਆ ਹੋਇਆ ਹੈਕਿਸੇ ਇੱਕ ਪੱਖ ਨੂੰ ਫੜ ਲਓ, ਆਪਣੇ ਜੀਵਨ ਦੇ ਰੰਗ-ਢੰਗ ਨੂੰ ਮਾਮੂਲੀ ਜਿਹਾ ਬਦਲ ਲਉ, ਸਾਰੇ ਪੱਖ ਆਪਣੇ-ਆਪ ਨੀਚੇ ਆ ਜਾਣਗੇ ਤੇ ਜੀਵਨ ਜੋ ਅਸੀਂ ਕਿੱਲ੍ਹ-ਕਿੱਲ੍ਹ ਕੇ ਜੀਅ ਰਹੇ ਹਾਂ, ਸੁਖਾਵਾਂ ਹੋ ਜਾਵੇਗਾਠੀਕ ਹੈ ਜ਼ਿੰਦਗੀ ਵਿੱਚ ਸੁਖ-ਸੁਵਿਧਾਵਾਂ ਦੀ ਲੋੜ ਹੁੰਦੀ ਹੈ ਤੇ ਉਸ ਦੇ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਪਰ ਸੋਚ ਕੇ ਦੇਖੋ, ਇਸੇ ਪੈਸੇ ਨੇ ਦਿਲ ਅਤੇ ਹੋਰ ਸਰੀਰਕ ਪੱਖਾਂ ਦੀ ਦੁਰਗਤੀ ਦਾ ਜਾਲ਼ ਵਿਛਾਇਆ ਹੋਇਆ ਹੈ ਇੱਕ ਮਾਮੂਲੀ ਜਿਹਾ ਬਦਲਾਅ ਹੈ ਕਿ ਆਪਣੇ ਖਾਣੇ ਦੇ ਮੇਜ਼ ’ਤੇ ਸ਼ਰਾਬ ਅਤੇ ਖਾਣ ਦਾ ਸਮਾਨ ਮੀਟ, ਮੁਰਗੇ, ਮੱਛੀ ਤੋਂ ਬਦਲ ਕੇ ਫਲਾਂ ਅਤੇ ਹਰੀਆਂ ਸਬਜ਼ੀਆਂ ਵਲ ਕਰ ਲਈਏ ਤਾਂ ਆਪੇ ਹੀ ਸਿਹਤ ਵਿੱਚ ਬਦਲਾਅ ਦਿਸਣ ਲੱਗ ਜਾਵੇਗਾਨਿੱਕੇ-ਨਿੱਕੇ ਬਦਲਾਅ ਜੀਵਨ ਦੀ ਲੋੜ ਹੈ, ਤਣਾਓ ਜੋ ਕਿ ਬੇਮਤਲਬ ਸਹੇੜਿਆ ਹੋਇਆ ਹੈ, ਉਸ ਤੋਂ ਛੁਟਕਾਰਾ ਮਿਲ ਜਾਵੇਗਾ ਬੱਸ ਇੰਨਾ ਹੀ ਕਰਨਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author