ShyamSDeepti7ਵੈਸੇ ਵੀ ਲੋਕਾਂ ਨੂੰ ਮਿਲਣ ਅਤੇ ਏ.ਸੀ. ਕਮਰੇ ਵਿੱਚ ਬੰਦ ਹੋ ਕੇ ਲਿਖਣ ਵਿੱਚ ਜੋ ਫ਼ਰਕ ਹੈਉਹੀ ਸਾਡੇ ਸਮਾਜਿਕ ...
(13 ਅਪਰੈਲ 2023)
ਇਸ ਸਮੇਂ ਪਾਠਕ: 198.


ਮੈਨੂੰ ਮੇਰੇ ਜਮਾਤੀ ਡਾ. ਪ੍ਰੇਮ ਖੋਸਲਾ ਦਾ ਸੁਨੇਹਾ ਆਇਆ ਕਿ ਜਲੰਧਰ ਵਿੱਚ ਇੱਕ ਮੀਟਿੰਗ ਹੈ ਤੇ ਮੈਂ ਸ਼ਾਮਿਲ ਹੋਣਾ ਹੈ
ਮੈਨੂੰ ਪਤਾ ਨਹੀਂ ਸੀ ਕਿਸ ਗੱਲ ਲਈ ਮੀਟਿੰਗ ਹੈ ਤੇ ਕੌਣ ਕਰਵਾ ਰਿਹਾ ਹੈ? ਦੋਸਤ ਦਾ ਸੱਦਾ ਸੀ ਤੇ ਬੱਸ ਇਹ ਕਾਫ਼ੀ ਸੀਮੇਰੀ ਆਦਤ ਵਿੱਚ ਹੀ ਹੈ, ਛੇਤੀ ਵਿਸ਼ਵਾਸ ਕਰ ਲੈਣਾ ਤੇ ਇਸੇ ਆਦਤ ਦਾ ਹੀ ਹਿੱਸਾ ਹੈ ਕਿ ਜੇ ਕੋਈ ਵਿਅਕਤੀ ਜਾਂ ਸੰਸਥਾ ਮੈਨੂੰ ਹਾਣ ਦੀ ਨਾ ਜਾਪੇ, ਪਾਸੇ ਵੀ ਹੋ ਜਾਂਦਾ ਹਾਂਹਾਣ ਤੋਂ ਭਾਵ, ਸਧਾਰਨ ਸ਼ਬਦਾਂ ਵਿੱਚ ਮਨੁੱਖਤਾ ਪ੍ਰਤੀ ਸਮਰਪਿਤਉਂਜ ਤਾਂ ਕੋਈ ਵੀ ਸੰਸਥਾ, ਜਾਂ ਵਿਅਕਤੀ ਆਪਣੇ ਆਪ ਨੂੰ ਗੈਰ-ਮਨੁੱਖੀ ਜਾਂ ਅਮਾਨਵੀ ਨਹੀਂ ਕਹਿੰਦਾ, ਪਰ ਸੁਚੇਤ ਹੋ ਕੇ ਵਿਚਰਿਆਂ, ਉਨ੍ਹਾਂ ਦੇ ਵਿਚਾਰਾਂ ਅਤੇ ਕਾਰਜਾਂ ਤੋਂ ਭਿਣਕ ਪੈ ਹੀ ਜਾਂਦੀ ਹੈਮੈਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਉਹ ‘ਲਾਲ ਸਲਾਮ’ ਬੋਲ ਰਿਹਾ ਹੈ ਜਾਂ ‘ਵਾਹਿਗੁਰੂ’ - ਸਵਾਲ ਹੈ ਕਿਰਦਾਰ ਦਾ ਤੇ ਕੰਮ ਦਾ‘ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੋਸ਼ਨੀ, ਹਾਇ ਪਰ ਕਿਰਦਾਰ ਤੇ ਗੱਲਬਾਤ ਵਿੱਚ ਫਾਸਲਾ ਇਹ ਫਾਸਲਾ ਤਕਲੀਫ ਦੇਹ ਹੈ

ਜੋ ਪੱਖ ਮੈਂ ਆਪਣੇ ਅੰਦਰ ਟੋਲ੍ਹਿਆ ਹੈ, ਉਹ ਹੈ ਕਿ ਜਿਸ ਵੀ ਥਾਂ ਤੋਂ, ਜਿਸ ਵੀ ਪਲ, ਕੁਝ ਵੀ ਸਿੱਖਿਆ ਜਾਵੇ, ਸਿੱਖਣਾ ਚਾਹੀਦਾ ਹੈਇਹ ਲਾਲਸਾ ਮੈਂ ਕਦੇ ਨਹੀਂ ਵਿਸਾਰੀ, ਅੱਜ ਤਕ ਮੇਰੇ ਨਾਲ-ਨਾਲ ਹੀ ਰਹਿੰਦੀ ਹੈਸਿੱਖਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹ ਕੇ ਰੱਖਣ ਦੀ ਗੱਲ ਤਾਂ ਹੁੰਦੀ ਹੈ, ਮੇਰਾ ਮੰਨਣਾ ਹੈ ਕਿ ਰੌਸ਼ਨਦਾਨ ਵੀ ਓਨੇ ਹੀ ਅਹਿਮ ਹਨ, ਭਾਵੇਂ ਹੁਣ ਇਹ ਗਾਇਬ ਹੋ ਰਹੇ ਹਨ ਤੇ ਖਿੜਕੀਆਂ ਭਾਵੇਂ ਰੱਖੀਆਂ ਜਾਣ, ਪਰ ਗਲੀ ਵੱਲ ਖੁੱਲ੍ਹਦੀਆਂ ਬਹੁਤ ਘੱਟ ਨੇਖਿੜਕੀ ਖੋਲ੍ਹ ਕੇ ਗਲੀ ਵਿੱਚ ਤੁਰੇ ਜਾਂਦੇ ਬੰਦੇ ਨਾਲ ਗੱਲਾਂ ਕਰਨੀਆਂ ਤਾਂ ਜਿਵੇਂ ਸੁਪਨਾ ਹੈਵੈਸੇ ਇਹ ਨਿਮਨ ਮੱਧਵਰਗੀ ਪਰਿਵਾਰਾਂ ਦਾ ਵਰਤਾਰਾ ਸੀ, ਜੋ ਕੁਝ ਅੱਗੇ ਵਧਣ ਨੂੰ, ਉੱਚਾ ਰੁਤਬਾ ਹਾਸਲ ਕਰਨ ਨਾਲ, ਉਸ ਥਾਂ ਤੋਂ ਚਲੇ ਗਏ ਹਨ, ਜਿੱਥੇ ਖਿੜਕੀ ਸਿੱਧੀ ਗਲੀ ਨਾਲ ਸੰਪਰਕ ਬਣਾ ਲੈਂਦੀ ਸੀਰੋਸ਼ਨਦਾਨ ਦਾ ਸਿਹਤ ਨਾਲ ਰਿਸ਼ਤਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ

ਜਲੰਧਰ ਆ ਕੇ ਪਤਾ ਚੱਲਿਆ ਕਿ ਪੰਜਾਬ ਪੱਧਰ ਦੀ ਮੀਟਿੰਗ ਹੈਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਅਤੇ ਚੰਡੀਗੜ੍ਹ ਯੂਨਿਟ ਦਾ ਗਠਨ ਹੋ ਰਿਹਾ ਹੈਇੱਥੇ ਆ ਕੇ ਸਮਝ ਪਿਆ ਕਿ ਮੈਨੂੰ ਸੱਦਾ ਦੇਣ ਦਾ ਸਬੱਬ ਪਟਿਆਲੇ ਰਹਿੰਦਿਆਂ, ਸਟੱਡੀ ਸਰਕਲ ਵਿੱਚ ਲੈ ਜਾਣ ਵਾਲਾ ਖੋਸਲਾ ਤਾਂ ਹੈ, ਨਾਲ ਹੀ ਜਿਸ ਘਰ ਵਿੱਚ ਉਹ ਸਟੱਡੀ ਸਰਕਲ ਚਲਦਾ ਸੀ, ਡਾ. ਪਿਆਰਾ ਲਾਲ ਗਰਗ, ਬਤੌਰ ਸਟੇਟ ਕਨਵੀਨਰ ਵਜੋਂ ਹਾਜ਼ਰ ਸਨਪੰਜਾਬ ਲਈ ਟੀਮ ਐਲਾਨੀ ਗਈ ਤਾਂ ਮੈਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ

ਇਹ ਸਾਰੀ ਘਟਨਾ, ਇਹ ਗਠਨ ਸਾਲ 1990 ਵਿੱਚ ਹੋਇਆ, ਜਦੋਂ ਮੈਨੂੰ ਬਤੌਰ ਸਹਾਇਕ ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ ਵਿੱਚ ਹਾਜ਼ਰੀ ਭਰਿਆਂ ਦੋ-ਕੁ ਸਾਲ ਹੀ ਹੋਏ ਸੀਅੰਮ੍ਰਿਤਸਰ ਵਿੱਚ ਮੈਨੂੰ ਕੋਈ ਨਹੀਂ ਸੀ ਜਾਣਦਾ, ਦੂਰ ਪਰੇ ਦਾ ਰਿਸ਼ਤੇਦਾਰ ਜਾਂ ਦੋਸਤ ਮਿੱਤਰਵੈਸੇ ਲੇਖਕਾਂ ਦੀ ਆਪਣੀ ਬਿਰਾਦਰੀ ਹੁੰਦੀ ਹੈਹਰਭਜਨ ਖੇਮਕਰਨੀ, ਜੋ ਲੇਖਕ ਵਜੋਂ ਬਠਿੰਡੇ ਮਿਲ ਚੁੱਕੇ ਸੀ, ਬਦਲੀ ਕਰਵਾ ਕੇ ਅੰਮ੍ਰਿਤਸਰ ਆ ਗਏ ਸਨ‘ਲੋਕ ਲਿਖਾਰੀ ਸਭਾ’ ਦੀਆਂ ਮੀਟਿੰਗਾਂ ਵਿੱਚ ਜਾ ਆਉਂਦਾ ਸੀ ਤੇ ਸਬੱਬੀਂ ‘ਮਿੰਨੀ’ ਤ੍ਰੈਮਾਸਿਕ ਦੀ ਸ਼ੁਰੂਆਤ ਜ਼ਰੂਰ ਕਰ ਲਈ ਸੀ ਤੇ ਸ਼ੁਰੂਆਤ ਵਿੱਚ ‘ਲੋਅ’ ਮੈਗਜ਼ੀਨ ਦੇ ਦਫਤਰ ਵਿੱਚ ਸ਼ਾਇਰ ਪਰਮਿੰਦਰ ਹੋਰਾਂ ਨਾਲ ਉਸਦੀ ਛਪਾਈ ਦੇ ਸਿਲਸਿਲੇ ਵਿੱਚ ਜਾਣ-ਪਛਾਣ ਹੋ ਗਈ ਸੀ

ਭਾਰਤ ਗਿਆਨ ਵਿਗਿਆਨ ਸੰਮਤੀ ਦਾ ਜ਼ਿਲ੍ਹਾ ਕਨਵੀਨਰ ਥਾਪੇ ਜਾਣ ਤੋਂ ਬਾਅਦ ਮੇਰੀ ਜਾਣ-ਪਛਾਣ ਵਾਲਿਆਂ ਦਾ ਦਾਇਰਾ ਕਾਫੀ ਮੋਕਲਾ ਹੋ ਗਿਆਜਿਵੇਂ ਮੈਂ ਕਨਵੀਨਰ ਐਲਾਨਿਆ ਗਿਆ, ਉਸੇ ਤਰ੍ਹਾਂ ਹੀ ਅੰਮ੍ਰਿਤਸਰ ਤੋਂ ਕੁਝ ਮੈਂਬਰ ਵੀ ਨਾਮਜ਼ਦ ਹੋਏ ਤੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਮਿਲ ਕੇ ਸਹਿਯੋਗ ਕਰਨਬਹੁਤੇ ਅਧਿਆਪਕ ਸੀ, ਕਿਉਂ ਜੋ ਸੰਸਥਾ ਪੜ੍ਹਾਉਣ ਨਾਲ, ‘ਸਾਖਰਤਾ’ ਨਾਲ ਸਬੰਧਿਤ ਜੋ ਸੀ

ਇਸ 1990 ਦੀ ਮੀਟਿੰਗ ਤੋਂ ਪਹਿਲਾਂ ਇੱਕ ਦੇਸ਼ ਪੱਧਰੀ ਮੀਟਿੰਗ ਵਿੱਚ, ਜਿੱਥੇ ਸਵੈ-ਸੇਵੀ ਸੰਸਥਾਵਾਂ ਨੇ ਹਿੱਸਾ ਲਿਆ ਤੇ ਸਭ ਨੂੰ ਮੰਤਵ ਸਮਝਾ ਕੇ, ਇੱਕ ਦੇਸ਼ ਪੱਧਰੀ ਸੰਸਥਾ ਦਾ ਨਾਂ ਦਿੱਤਾ ਗਿਆਭਾਰਤ ਗਿਆਨ ਵਿਗਿਆਨ ਸੰਸਥਾ ਦਾ ਗਠਨ ਦੇਸ਼ ਵਿੱਚੋਂ ਅਨਪੜ੍ਹਤਾ ਦਾ ਖਾਤਮਾ ਸੀਭਾਵੇਂ ਕਿ ਦੇਸ਼ ਦੀ ਆਜ਼ਾਦੀ ਮਗਰੋਂ ਸੰਵਿਧਾਨ ਲਾਗੂ ਕਰਨ ਵੇਲੇ, ਇਹ ਟੀਚਾ ਦਸ ਸਾਲਾਂ ਵਿੱਚ ਹਾਸਲ ਕਰਨ ਲਈ ਮਿਥਿਆ ਗਿਆ ਪਰ ਆਜ਼ਾਦੀ ਦੇ ਚਾਲੀ ਸਾਲ ਬਾਅਦ ਵੀ ਦੇਸ਼ ਦੀ ਅੱਧੀ ਅਬਾਦੀ ਅਨਪੜ੍ਹ ਸੀ ਤੇ ਇਨ੍ਹਾਂ ਵਿੱਚੋਂ ਵੀ ਦਲਿਤਾਂ, ਆਦੀ ਵਾਸੀਆਂ ਤੇ ਔਰਤਾਂ ਦੀ ਹਾਲਤ ਬਦਤਰ ਸੀਭਾਵੇਂ ਕਿ ਦੇਸ਼ ਵਿੱਚ 2 ਅਕਤੂਬਰ, 1978 ਨੂੰ ‘ਨੈਸ਼ਨਲ ਅਡਲਟ ਐਜੂਕੇਸ਼ਨ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ ਤੇ ਜਦੋਂ 1986 ਵਿੱਚ ਦੇਸ਼ ਦੀ ਸਾਖਰਤਾ ਨੀਤੀ ਬਣੀ ਤਾਂ ਹਾਲਤ ਸੰਤੋਸ਼ਜਨਕ ਨਹੀਂ ਸੀਸਿਰਫ਼ ਤੇ ਸਿਰਫ਼ ਕੇਰਲਾ ਵਿੱਚ ਤੇ ਉੱਥੇ ਵੀ ਜ਼ਿਲ੍ਹਾ ਅਰੁਣਾਕੁਲਮ ਵਿੱਚ ਇਹ ਸੌ ਫੀਸਦ ਦੇ ਕਰੀਬ ਸੀਕੇਰਲਾ ਦਾ ਉਹ ਮਾਡਲ ਸਮਝ ਕੇ ਦੇਸ਼ ਭਰ ਵਿੱਚ ਲਾਗੂ ਕਰਨ ਦਾ ਮੰਤਵ ਸੀਇਹ ਦੇਖ ਚੁੱਕੇ ਸੀ ਕਿ ਸਰਕਾਰੀ ਅਦਾਰਿਆਂ ਦੀ ਕਾਰਗੁਜ਼ਾਰੀ ਕੁਝ ਵੀ ਹੱਥ ਪੱਲੇ ਨਹੀਂ ਪਾ ਰਹੀ, ਇਸ ਲਈ ਸਵੈ-ਸੇਵੀ ਸੰਸਥਾਵਾਂ ਨੂੰ, ਉਨ੍ਹਾਂ ਦੇ ਮਨੋ ਕੰਮ ਕਰਨ ਦੀ ਮਿਸ਼ਨਰੀ ਭਾਵਨਾ ਤਹਿਤ ਅੱਗੇ ਲਿਆਉਂਦਾ ਗਿਆ

ਮੈਨੂੰ ਜਾਪਿਆ ਕਿ ਮੇਰਾ ਮੈਡੀਕਲ ਦਾ ਵਿਸ਼ਾ ਕਮਿਊਨਿਟੀ ਮੈਡੀਸਨ ਅਤੇ ਲੋਕਾਂ ਵਿੱਚ ਜਾ ਕੇ ਸਾਖਰਤਾ ਦੀ ਗੱਲ, ਇੱਕ ਦੂਸਰੇ ਦੇ ਪੂਰਕ ਹਨਵੈਸੇ ਵੀ ਸਾਡੇ ਵਿਸ਼ੇ ਵਿੱਚ, ਬਿਮਾਰ ਹੋਣ ਤੋਂ ਪਹਿਲਾਂ ਦੇ ਪੜਾਅ ਵਿੱਚ ਸਿਹਤ ਸਿੱਖਿਆ ਅਤੇ ਬਿਮਾਰ ਹੋ ਕੇ ਇਲਾਜ ਕਰਵਾਉਂਦੇ ਹੋਏ, ਵਿਅਕਤੀ ਨੂੰ ਸਿੱਖਿਅਕ ਕਰਨਾ ਅਹਿਮ ਅੰਸ਼ ਹਨ

ਸਾਖਰਤਾ ਮੁਹਿੰਮ ਦਾ ਪਹਿਲਾ ਪੜਾਅ ਸੀ ਸਾਖਰਤਾ ਹਾਸਿਲ ਕਰਨ ਲਈ ਮਾਹੌਲ ਤਿਆਰ ਕਰਨਾ ਇਸਦੇ ਲਈ ਗੀਤਾਂ, ਨਾਟਕਾਂ ਅਤੇ ਵਿਚਾਰਾਂ ਰਾਹੀਂ, ਪਿੰਡ-ਪਿੰਡ ਜਾ ਕੇ ਕਾਰਜ ਕਰਨਾ ਸੀਗੱਲ ਸਿੱਖਣ ਦੀ ਕੀਤੀ ਸੀਸਿੱਖਣਾ-ਸਿਖਾਉਣਾ ਅਹਿਮ ਮਨੁੱਖੀ ਕਰਮ ਹੈ ਅਤੇ ਇਸ ਨੂੰ ਹੀ ਦਰਕਿਨਾਰ ਕੀਤਾ ਜਾਂਦਾ ਹੈਇਹ ਕਿਸ ਗੱਲ ਦਾ ਪ੍ਰਗਟਾਵਾ ਹੈ, ਜਦੋਂ ਕੋਈ ਕਹਿੰਦਾ ਹੈ, ‘ਮੈਂ ਕੀ ਲੈਣਾ ਪੜ੍ਹਕੇ, ਕੀ ਡੀ.ਸੀ. ਲੱਗ ਜਾਵਾਂਗਾ?’ ਪੜ੍ਹਾਈ ਨੂੰ ਸਿਰਫ਼ ਤੇ ਸਿਰਫ਼ ਨੌਕਰੀ ਤਕ ਸਮੇਟ ਦੇਣਾਸਾਖਰਤਾ ਅੱਖਰ ਸਮਝਣ ਤੋਂ ਅੱਗੇ ਤੀਸਰੀ ਅੱਖ ਖੋਲ੍ਹਣ ਦਾ ਕਾਰਜ ਵੀ ਕਰਦੀ ਹੈ, ਵਿਸ਼ਲੇਸ਼ਣੀ ਅੱਖ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਸੰਕਲਪ ਵੀ ਸਮੇਟੀ ਬੈਠੀ ਹੈਨਾਟਕਾਂ-ਗੀਤਾਂ ਅਤੇ ਤਕਰੀਰਾਂ ਰਾਹੀਂ ਇਹ ਸਭ ਲੋਕਾਂ ਤਕ ਪਹੁੰਚਾਉਣਾ ਸੀਪੰਜਾਬ ਦੀ ਵਿਸ਼ੇਸ਼ ਹਾਲਤ ਅਤੇ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਹਾਲਤ ਕਰਕੇ, ਜਿੰਨਾ ਵੀ ਸੰਭਵ ਹੋ ਸਕਿਆ ਕੰਮ ਕੀਤਾਕੰਮ ਸਵੈ-ਸੇਵੀ ਸੀ, ਸਰਕਾਰ ਦਾ ਹਿੱਸਾ ਇੰਨਾ ਕੁ ਸੀ ਕਿ ਇਸ ਸੰਸਥਾ ਤਹਿਤ ਕੰਮ ਕਰ ਰਹੇ ਮੈਂਬਰਾਂ ਨੂੰ ਆਪਣੇ ਕੰਮ ਤੋਂ ਫਾਰਗ ਕਰ ਦਿੱਤਾ ਗਿਆ ਤਾਂ ਜੋ ਉਹ ਕੁੱਲਵਕਤੀ ਸਾਖਰਤਾ ਮਿਸ਼ਨ ਵਿੱਚ ਕੰਮ ਕਰ ਸਕਣਕੰਮ ਮਿਸ਼ਨਰੀ ਤਰਜ਼ ’ਤੇ ਹੋਣਾ ਸੀ, ਜੋ ਮੇਰੀ ਭਾਵਨਾ ਦੇ ਅਨੁਕੂਲ ਸੀ

ਇੱਕ ਸਾਲ ਬਾਅਦ ਦੂਸਰਾ ਪੜਾਅ ਸੀ, ਜਦੋਂ 15 ਤੋਂ 35 ਸਾਲ ਦੇ ਅਨਪੜ੍ਹ ਲੋਕਾਂ ਨੂੰ ਸਾਖਰ ਕਰਨਾ ਸੀਕਿਸੇ ਤਰ੍ਹਾਂ ਦਾ ਕੋਈ ਸਕੂਲ ਨਹੀਂ ਸੀਇਹ ਕੰਮ ਪੜ੍ਹਨ ਵਾਲੇ ਦੀ ਇੱਛਾ ਮੁਤਾਬਕ ਕਰਨਾ ਸੀ, ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਜਾਂ ਦਿਹਾੜੀ ਤੋਂ ਮੁੜ ਕੇ ਸ਼ਾਮੀਂਵਰਨਾ ਦਿਹਾੜੀ ਅਤੇ ਪੜ੍ਹਾਈ ਵਿੱਚੋਂ ਇੱਕ ਨੂੰ ਚੁਣਨਾ ਹੋਵੇ ਤਾਂ ਇੱਕ ਸਿਆਣਾ ਵਿਅਕਤੀ ਦਿਹਾੜੀ ਨੂੰ ਪਹਿਲ ਦੇਵੇਗਾ ਹੀਕੌਮੀ ਅਡਲਟ ਐਜੂਕੇਸ਼ਨ ਪ੍ਰੋਗਰਾਮ ਦੀ ਨਾਕਾਮਯਾਬੀ ਦਾ ਵੱਡਾ ਕਾਰਨ ਵੀ ਇਹੀ ਸੀਦੂਸਰੇ ਪੜਾਅ ਵਿੱਚ ਅੰਮ੍ਰਿਤਸਰ ਸ਼ਾਮਲ ਨਹੀਂ ਹੋਇਆ, ਪਹਿਲਾ ਪੜਾਅ ਵੀ ਕਾਮਯਾਬੀ ਨਾਲ ਸਿਰੇ ਨਹੀਂ ਸੀ ਲੱਗਿਆਕੁਝ ਕੁ ਖੇਤਰ ਚੁਣੇ ਗਏ, ਜੋ ਅਗਲੇ ਪੜਾਅ ਵਿੱਚ ਦਾਖਲ ਹੋਏ ਜ਼ਿਲ੍ਹਾ ਕਨਵੀਨਰ ਹੋਣ ਦੇ ਨਾਤੇ ਮੈਂ ਰਾਜ ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲੈਂਦਾ ਰਿਹਾ

ਅੰਮ੍ਰਿਤਸਰ ਭਾਵੇਂ ਕੰਮ ਸੀਮਤ ਹੋ ਸਕਿਆ, ਪਰ ਇੱਕ ਵਧੀਆ ਟੀਮ ਬਣ ਗਈ ਇੱਕ ਸਕੂਲ ਦੇ ਪ੍ਰਿੰਸੀਪਲ ਵਾਈ.ਪੀ. ਗੁਪਤਾ ਜੋ ਕਿ ਵਿਗਿਆਨ ਨਾਲ ਕਾਫ਼ੀ ਲਗਾਵ ਰੱਖਦੇ ਸਨ, ਨੇ ਅੰਮ੍ਰਿਤਸਰ ਵਿਗਿਆਨਕ ਚੇਤਨਾ ਮੰਚ ਦਾ ਗਠਨ ਕਰਕੇ ਵਿਦਿਆਰਥੀਆਂ ਵਿੱਚ ਇਸ ਕਾਰਜ ਨੂੰ ਅੱਗੇ ਤੋਰਿਆਰੇਲਵੇ ਦੇ ਸਿਹਤ ਵਿਭਾਗ ਵਿੱਚ ਚੀਫ ਫਾਰਮਾਸਿਸਟ, ਪੁਰਸ਼ੋਤਮ ਲਾਲ ਨੇ ਸਿਹਤ ਜਾਗਰੂਕਤਾ ਦੇ ਮੱਦੇਨਜ਼ਰ ‘ਸਾਥੀ’ ਸੰਸਥਾ ਬਣਾ ਕੇ ਵਾਗਡੋਰ ਸੰਭਾਲੀਸ਼ਹਿਰ ਦੀਆਂ ਹੋਰ ਸਵੈ-ਸੇਵੀ ਸੰਸਥਾਵਾਂ ਜਿਵੇਂ ਅੰਮ੍ਰਿਤਸਰ ਵਿਕਾਸ ਮੰਚ, ਕਿਰਨ, ਮਿਸ਼ਨ ਆਗਾਜ਼ ਆਦਿ ਨਾਲ ਮਿਲ ਕੇ ‘ਜੁਆਇੰਟ ਐੱਫ’ ਨਾਂ ਦਾ ਗਠਨ ਕੀਤਾ ਤੇ ਹਰ ਮਹੀਨੇ ਇੱਕ ਪ੍ਰੋਗਰਾਮ ਉਲੀਕਿਆ ਗਿਆ

ਭਾਰਤ ਗਿਆਨ ਵਿਗਿਆਨ ਸੰਮਤੀ ਦੀ ਦੇਸ਼ ਪੱਧਰੀ ਕਾਰਗੁਜ਼ਾਰੀ ਦੇ ਮੁਲਾਂਕਣ ਮਗਰੋਂ ਸੰਮਤੀ ਤੇ ਕਾਰਜਾਂ ਦੀ ਭਰਵੀਂ ਸ਼ਲਾਘਾ ਹੋਈ ਤੇ ਦੇਸ਼ ਵਿੱਚ ਕਿਸੇ ਵੀ ਜਾਗਰੂਕਤਾ ਮੁਹਿੰਮ ਦੀ ਯੋਜਨਾ ਬਣਦੀ ਤਾਂ ਭਾਰਤ ਗਿਆਨ ਵਿਗਿਆਨ ਸੰਮਤੀ ਉਨ੍ਹਾਂ ਦੀ ਪਹਿਲੀ ਚੋਣ ਹੁੰਦੀ

ਇਸੇ ਸਾਖ ਦੇ ਮੱਦੇਨਜ਼ਰ ਇੱਕ ਹੋਰ ਵੱਡਾ ਪ੍ਰੋਜੈਕਟ ਮਿਲਿਆ, ਜਦੋਂ ਸਾਲ 2004 ਨੂੰ ‘ਵਿਗਿਆਨਕ ਚੇਤਨਾ ਵਰ੍ਹਾ’ ਮਨਾਉਣ ਦਾ ਐਲਾਨ ਹੋਇਆਭਾਵੇਂ ਕਿ ਸੰਵਿਧਾਨ ਦੇ ਆਰਟੀਕਲ 51 ਏ ਤਹਿਤ ਦਰਜ ਹੈ ਕਿ ਦੇਸ਼ ਦਾ ਇਹ ਬੁਨਿਆਦੀ ਫਰਜ਼ ਹੈ ਕਿ ਦੇਸ਼ ਦੇ ਹਰ ਨਾਗਰਿਕ ਵਿੱਚ ਵਿਗਿਆਨਕ ਚੇਤਨਾ ਪੈਦਾ ਕੀਤੀ ਜਾਵੇ ਤੇ ਅੰਨ੍ਹਵਾਹ ਕਿਸੇ ਦੇ ਪਿੱਛੇ ਨਾ ਲੱਗ ਕੇ, ਸ਼ੰਕਾ ਨਿਵਾਰਣ ਦਾ ਮਾਹੌਲ ਬਣੇ

ਇਸ ਮੁਹਿੰਮ ਤਹਿਤ ਇੱਕ ਰਾਜ ਪੱਧਰੀ ਚੇਤਨਾ ਰੈਲੀ ਦੀ ਵਿਉਂਤਬੰਦੀ ਹੋਈਦੋ ਵੈਨਾਂ ਤਿਆਰ ਕੀਤੀਆਂ ਗਈਆਂਦੇਸ਼ ਭਰ ਵਿੱਚ ਪੈਦਾ ਹੋਏ ਵਿਗਿਆਨਕਾਂ ਅਤੇ ਵਿਗਿਆਨਕ ਵਿਕਾਸ ਨੂੰ ਲੈ ਕੇ ਵੀਹ ਦੇ ਕਰੀਬ ਕਿਤਾਬਚੇ ਤਿਆਰ ਕੀਤੇ, ਅਨੁਵਾਦ ਕੀਤੇ ਅਤੇ ਵੱਡੀ ਗਿਣਤੀ ਵਿੱਚ ਛਾਪੇ

ਸਿੱਖਣ ਦੀ ਮਾਨਸਿਕਤਾ ਹੀ ਆਪਣੇ ਆਪ ਵਿੱਚ ਹੱਲਾਸ਼ੇਰੀ ਹੁੰਦੀ ਹੈਉਹੀ ਉਠਾਉਂਦੀ, ਦੌੜਾਉਂਦੀ ਹੈ ਤੇ ਜਿੱਥੇ ਵੀ ਗਿਆਨ ਦੀ ਸੂਹ ਮਿਲੇ, ਉੱਥੇ ਲੈ ਜਾਂਦੀ ਹੈਨਾਲੇ ਸਿਖਲਾਈ ਸਕੂਲਾਂ-ਕਾਲਜਾਂ ਜਾਂ ਟਰੇਨਿੰਗਾਂ ਤਕ ਹੀ ਸੀਮਤ ਨਹੀਂ ਹੁੰਦੀ, ਜਿਵੇਂ ਅਸੀਂ ਸਮਝਦੇ ਹਾਂਹਰ ਇੱਕ ਇਨਸਾਨ, ਪੜ੍ਹਿਆ-ਲਿਖਿਆ ਤੇ ਭਾਵੇਂ ਅਨਪੜ੍ਹ, ਹਰ ਇੱਕ ਕੋਲ ਆਪਣਾ ਤਜਰਬਾ ਹੁੰਦਾ ਹੈ, ਆਪਣੀ ਸੰਘਰਸ਼ ਦੀ ਕਹਾਣੀ ਹੁੰਦੀ ਹੈਜੇ ਇਹ ਧਾਰਿਆ ਹੋਵੇ ਕਿ ਸਿੱਖਣਾ ਹੈ ਤੇ ਜੇਕਰ ਆਪਣੇ ਰੌਸ਼ਨਦਾਨ ਵੀ ਖੁੱਲ੍ਹੇ ਹਨ ਤਾਂ ਚਾਨਣ ਦੀ ਕਿਰਨ ਪਹੁੰਚ ਹੀ ਜਾਂਦੀ ਹੈਗਿਆਨ ਦੇ ਮਾਮਲੇ ਵਿੱਚ ਦੇਣ ਵਾਲੇ ਤੋਂ ਵੱਧ ਪ੍ਰਾਪਤ ਕਰਨ ਵਾਲੇ ਦੀ ਇੱਛਾ ਸ਼ਕਤੀ ਵੱਧ ਮਹੱਤਵਪੂਰਨ ਹੁੰਦੀ ਹੈ

ਭਾਰਤ ਗਿਆਨ ਵਿਗਿਆਨ ਸੰਮਤੀ, ਜੋ ਕਿ ਸਬੱਬੀਂ ਮੇਰੇ ਤਕ ਪਹੁੰਚ ਗਈ ਤੇ ਫਿਰ ਮੈਂ ਇਸਦੇ ਲੜ ਲੱਗ ਗਿਆਲੋਕ ਮੰਚਾਂ ’ਤੇ ਬੋਲਣ ਦਾ ਹੀਆ ਅਤੇ ਤਜਰਬਾ ਸੰਮਤੀ ਨੇ ਦਿੱਤਾਇਸ ਤੋਂ ਵੱਧ ਭਾਰਤ ਗਿਆਨ ਵਿਗਿਆਨ ਸੰਮਤੀ ਦੀਆਂ ਟਰੇਨਿੰਗਾਂ ਨੇ, ਜੋ ਨਵਾਂ ਗੁਰ ਸਿਖਾਇਆ ਉਹ ਸੀ, ਕਾਰਜਸ਼ਾਲਾ/ਟਰੇਨਿੰਗ ਵਿੱਚ ਹਿੱਸਾ ਲੈ ਰਹੇ ਹਰ ਸ਼ਖਸ ਨੂੰ ਇਸ ਅਹਿਸਾਸ ਨਾਲ ਵਾਪਸ ਭੇਜਣਾ ਕਿ ਉਸ ਦੀ ਗੱਲ ਸੁਣੀ ਗਈ, ਉਸ ਦੇ ਸ਼ੰਕੇ ਸੰਬੋਧਿਤ ਹੋਏਮਤਲਬ ਉਹ ਸਿਰਫ਼ ਸਰੋਤਾ ਨਾ ਰਹੇ, ਭਾਗੀਦਾਰ ਬਣੇਕਾਰਜਸ਼ਾਲਾ - ਮਤਲਬ ਕਾਰਜ ਕਰਨਾਸਾਰੇ ਰਲ ਕੇ ਕਾਰਜ ਕਰਨ ਤੇ ਕੁਝ ਸਿਰਜਣਇਸੇ ਤਰ੍ਹਾਂ ਹੀ ਹੁੰਦਾਇਹ ਤਕਨੀਕ ਮੈਂ ਹਮੇਸ਼ਾ ਆਪਣੇ ਨਾਲ ਰੱਖੀ, ਆਪਣੇ ਵਿਦਿਆਰਥੀਆਂ ਤੋਂ ਲੈ ਕੇ ਆਪਣੇ ਵੱਲੋਂ ਆਯੋਜਿਤ ਕਾਰਜਸ਼ਾਲਾਵਾਂ ਵਿੱਚ ਇਸ ਨੂੰ ਇਸੇ ਭਾਵਨਾ ਨਾਲ ਲਾਗੂ ਕੀਤਾ

ਕਥਾ ਹੈ ਇੱਕ ਇੱਕ ਵਿਅਕਤੀ ਕੁਝ ਜਾਨਣ ਲਈ ਇੱਕ ਸਾਧ ਕੋਲ ਗਿਆਜਦੋਂ ਉਹ ਕੁਟੀਆ ਪਹੁੰਚਿਆ, ਸਾਧ ਉਸ ਵਿਅਕਤੀ ਨੂੰ ਆਪਣੇ ਸਾਹਮਣੇ ਬਿਠਾ ਕੇ ਚਾਹ ਦੀ ਟਰੇਅ ਲੈ ਆਇਆ ਇੱਕ ਸਾਫ਼-ਸੁਥਰਾ ਪਿਆਲਾ ਵਿਅਕਤੀ ਦੇ ਸਾਹਮਣੇ ਰੱਖ ਕੇ ਸਾਧ ਉਸ ਵਿੱਚ ਚਾਹ ਪਾਉਣ ਲੱਗਿਆਪਿਆਲਾ ਭਰ ਗਿਆ ਪਰ ਸਾਧ ਰੁਕਿਆ ਨਹੀਂਪਹਿਲਾਂ ਤਾਂ ਉਹ ਵਿਅਕਤੀ ਚੁੱਪ ਰਿਹਾ ਤੇ ਫਿਰ ਬੋਲਿਆ, “ਹੁਣ ਬੱਸ ਕਰੋ, ਪਿਆਲਾ ਪੂਰਾ ਭਰ ਚੁੱਕਾ ਹੈਚਾਹ ਬੇਕਾਰ ਡੁੱਲ੍ਹ ਰਹੀ ਹੈ।”

ਸਾਧ ਰੁਕ ਗਿਆਬੋਲਿਆ, “ਤੁਸੀਂ ਵੀ ਆਪਣਾ ਪਿਆਲਾ ਖਾਲੀ ਕਰਕੇ ਆਉ, ਨਹੀਂ ਤਾਂ ਗਿਆਨ ਬੇਕਾਰ ਹੀ ਜਾਵੇਗਾ।”

ਸਿੱਖਣ ਲਈ ਇਹ ਧਾਰਨਾ ਪ੍ਰਮੁੱਖ ਹੈਕਿਸੇ ਵੀ ਤਰ੍ਹਾਂ ਦੇ ਬਣੇ ਹੋਏ ਚੌਖਟੇ ਨੂੰ ਨਾਲ ਲੈ ਕੇ ਤੁਰਦੇ ਰਹਿਣ ਨਾਲ ਗਿਆਨ ਨੂੰ ਥਾਂ ਨਹੀਂ ਮਿਲਦੀਉਹੀ ਗੱਲ ਕਿ ਬੂਹੇ ਬਾਰੀਆਂ ਤੇ ਰੋਸ਼ਨਦਾਨ ਨੂੰ ਖੁੱਲ੍ਹਾ ਰੱਖਣਾਉਸ ਤੋਂ ਪਹਿਲਾਂ ਆਪਣੀ ਬਣਤਰ ਵਿੱਚ ਇਨ੍ਹਾਂ ਨੂੰ ਇੱਕ ਵੱਖ ਥਾਂ ਦੇਣਾਅਹਿਮੀਅਤ ਦੇਣਾ

ਲਿਖਣਾ ਮੈਂ ਨੌਂਵੀਂ-ਦਸਵੀਂ ਤੋਂ ਸ਼ੁਰੂ ਕੀਤਾਕਾਲਜ ਮੈਗਜ਼ੀਨ ਤੋਂ ਅਖਬਾਰਾਂ ਦੀ ਕਾਲਮ ਨਵੀਸੀ ਤਕਅਖਬਾਰਾਂ ਦੇ ਪਾਠਕ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦੇ ਹਨ, ਮਤਲਬ ਤੁਹਾਡੀ ਗੱਲ ਵੱਡੇ ਦਾਇਰੇ ਤਕ ਪਹੁੰਚਦੀ ਹੈ। ਪਰ ਫਿਰ ਵੀ ਸਾਹਮਣੇ ਬੈਠੇ ਲੋਕਾਂ ਵਿੱਚ ਗੱਲ ਰੱਖ ਕੇ, ਜੋ ਤਸੱਲੀ ਮਿਲਦੀ ਹੈ, ਉਹ ਬਿਲਕੁਲ ਵੱਖਰੀ ਹੈਅਖਬਾਰ ਜਾਂ ਲਿਖਤ ਇਕ ਪਾਸੜ ਹੁੰਦੀ ਹੈ, ਠੀਕ ਹੈ ਕੁਝ ਲੋਕ ਫੋਨ ਵਗੈਰਾ ਕਰਕੇ ਗੱਲ ਕਰਦੇ ਹਨ ਪਰ ਚਰਚਾ ਦੀ ਗੁੰਜਾਇਸ਼ ਘੱਟ ਹੁੰਦੀ ਹੈਲੋਕ ਮੰਚ ’ਤੇ ਕੋਸ਼ਿਸ਼ ਰਹਿੰਦੀ ਹੈ ਕਿ ਚਰਚਾ ਹੋਵੇ, ਸਰੋਤੇ ਵੀ ਸਵਾਲ ਕਰਨਵੈਸੇ ਵੀ ਲੋਕਾਂ ਨੂੰ ਮਿਲਣ ਅਤੇ ਏ.ਸੀ. ਕਮਰੇ ਵਿੱਚ ਬੰਦ ਹੋ ਕੇ ਲਿਖਣ ਵਿੱਚ ਜੋ ਫ਼ਰਕ ਹੈ, ਉਹੀ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਝਲਕ ਰਿਹਾ ਹੈ ਤੇ ਦੂਰੀ ਬਣਾ, ਵਧਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3907)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author