ShyamSDeepti7ਧਰਮ ਅਤੇ ਜਾਤ ਦੇ ਬਾਰਡਰ ਵੀ ਇਨ੍ਹਾਂ ਲਕੀਰਾਂ ਤੋਂ ਕਈ ਗੁਣਾ ਵੱਧ ਸਾਡੇ ਮਨਾਂ ਵਿੱਚ ਵੰਡੀਆਂ ਪਾ ਕੇ ਰੱਖਦੇ ਹਨਉਹ ...
(11 ਮਈ 2024)
ਇਸ ਸਮੇਂ ਪਾਠਕ: 335.


ਖੂਨ ਅਪਣਾ ਹੋ ਯਾ ਪਰਾਇਆ ਹੋ,

ਨਸਲੇ ਆਦਮ ਕਾ ਖੂਨ ਹੈ ਆਖਿਰ।

ਜੰਗ ਮਸ਼ਰਿਕ ਮੇਂ ਹੋ ਯਾ ਮਗਰਿਬ ਮੇਂ,
ਅਮਨ ਏ ਆਲਮ ਕਾ ਖੂਨ ਹੈ ਆਖਿਰ।

ਬੰਬ ਘਰੋਂ ਪਰ ਗਿਰੇ ਕਿ ਸਰਹੱਦ ਪਰ,
ਰੂਹੇ ਏ ਤਾਮੀਰ ਜਖਮ ਖਾਤੀ ਹੈ

ਖੇਤ ਅਪਨੇ ਜਲੇਂ ਯਾ ਔਰੋਂ ਕੇ
ਜੀਸਤ ਫਾਕੋ ਸੇ ਤਿਲਮਿਲਾਤੀ ਹੈ।

ਟੈਂਕ ਆਗੇ ਬੜੇਂ ਕਿ ਪੀਛੇ ਹਟੇਂ,
ਕੋਖ ਧਰਤੀ ਕੀ ਬਾਂਝ ਹੋਤੀ ਹੈ।

ਫਤਿਹ ਕਾ ਜ਼ਸਨ ਹੋ ਕਿ ਹਾਰ ਕਾ ਸੋਗ,
ਜ਼ਿੰਦਗੀ ਮਾਇਯਤੋਂ ਪੇ ਰੋਤੀ ਹੈ।

ਜੰਗ ਤੋਂ ਖੁਦ ਹੀ ਏਕ ਮਸਲਾ ਹੈ,
ਜੰਗ ਕਿਆ ਮਸਲੋਂ ਕਾ ਹੱਲ ਦੇਗੀ?

ਖੂਨ ਔਰ ਆਗ ਆਜ ਬਰਸੇਗੀ,
ਭੂੱਖ ਔਰ ਇਹਤਿਆਜ ਕੱਲ੍ਹ ਦੇਗੀ।

ਸਾਹਿਰ ਲੁਧਿਆਣਵੀ ਦੀ ਇਹ ਨਜ਼ਮ ਜੰਗ ਨੂੰ ਲੈ ਕੇ ਉਹਦੇ ਹੋਣ ਵਾਲੇ ਖਤਰਿਆਂ ਤੋਂ ਸਾਨੂੰ ਵਾਕਫ ਕਰਵਾਉਂਦੀ ਹੈਜੰਗ ਨੂੰ ਲੈ ਕੇ ਦੁਨੀਆਂ ਦੇ ਦਾਨਿਸ਼ਵਰਾਂ ਨੇ ਇਸਦੇ ਹੋਣ ਵਾਲੇ ਸਿੱਟਿਆਂ ਨੂੰ ਹਰ ਯੁਗ ਵਿੱਚ ਉਭਾਰਿਆ ਹੈ ਕਹਿ ਸਕਦੇ ਹਾਂ ਜੰਗ ਅਤੇ ਅਮਨ ਮਨੁੱਖ ਦੀ ਖਾਹਿਸ਼ ਵੀ ਹੈ ਤੇ ਕਿਸੇ ਪੱਧਰ ’ਤੇ ਉਸ ਦੀ ਮਾਨਸਿਕਤਾ ਦੀ ਝਲਕ ਵੀ

ਇਸੇ ਵਿਸ਼ੇ ਨੂੰ ਲੈ ਕੇ ਦੁਨੀਆਂ ਦੇ ਸ਼ਾਹਕਾਰ ਨਾਵਲ ‘ਵਾਰ ਐਂਡ ਪੀਸ’ ਨੂੰ ਲਿਉਟਾਲਸਟਾਏ ਨੇ 1869 ਵਿੱਚ ਲੋਕਾਂ ਸਾਹਮਣੇ ਪੇਸ਼ ਕੀਤਾਉਹ ਵੱਡ ਆਕਾਰੀ ਨਾਵਲ ਆਪਣੇ ਵਿੱਚ ਜੰਗ ਨੂੰ ਲੈ ਕੇ ਅਨੇਕਾਂ ਪੜਤਾਂ ਲੁਕੋਈ ਬੈਠਾ ਹੈਭਾਵੇਂ ਕਿ ਇਸ ਨਾਵਲ ਦੇ ਦੁਨੀਆਂ ਸਾਹਮਣੇ ਆਉਣ ਤੋਂ ਬਾਅਦ ਐਟਮ ਬੰਬ ਵਰਗੇ ਘਾਤਕ ਹਥਿਆਰ ਆਏ ਅਤੇ ਵਰਤੇ ਵੀ ਗਏ ਤੇ ਇਸ ਦੁਨੀਆਂ ਨੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਤਬਾਹ ਹੁੰਦੇ ਦੇਖਿਆ

ਜੰਗ ਦੇ ਬਹੁਤ ਵੱਡੇ ਪ੍ਰਭਾਵ ਤਾਂ ਨਹੀਂ, ਪਰ ਛੋਟੇ ਪੱਧਰ ’ਤੇ ਇਸ ਨੂੰ ਲੈ ਕੇ ਮੇਰੇ ਮਨ ਵਿੱਚ ਵੀ ਦੋ ਜੰਗਾਂ ਦਾ ਹਸ਼ਰ ਮੇਰੀਆਂ ਨਜ਼ਰਾਂ ਸਾਹਮਣੇ ਹੈਪਹਿਲੀ ਜੰਗ ਜੋ ਕਿ ਚੀਨ ਨਾਲ 1962 ਵਿੱਚ ਹੋਈ, ਉਦੋਂ ਮੈਂ ਸਿਰਫ ਅੱਠ ਸਾਲ ਦਾ ਸੀ ਤੇ ਉਸ ਦਾ ਪ੍ਰਭਾਵ ਵੀ ਸਾਡੇ ਘਰਾਂ ਤੋਂ ਬਹੁਤ ਦੂਰ ਸੀਪਰ ਪੰਜਾਬ ਦੇ ਬਾਰਡਰ ਤੇ ਲੱਗਦੇ ਪਾਕਿਸਤਾਨ ਨਾਲ ਹੋਈਆਂ ਦੋ ਜੰਗਾਂ ਵਿੱਚੋਂ 1965 ਦੀ ਜੰਗ ਦਾ ਮੈਂ ਖੁਦ ਗਵਾਹ ਹਾਂ, ਜਦੋਂ ਮੇਰੇ ਜੱਦੀ ਪਿੰਡ ਅਬੋਹਰ ਤੋਂ ਫਾਜ਼ਿਲਕਾ ਜੋ ਕਿ ਤੀਹ ਕਿਲੋਮੀਟਰ ਦੂਰ ਹੈ, ਪਰ ਬਾਰਡਰ ਦੀ ਸ਼ੁਰੂਆਤ ਰਾਜਸਥਾਨ ਤੋਂ ਲੱਗਣੀ ਸ਼ੁਰੂ ਹੋ ਜਾਂਦੀ ਹੈ1965 ਦੌਰਾਨ ਛਿੜੀ ਜੰਗ ਵਿੱਚ ਫਾਜ਼ਿਲਕਾ ਬਾਰਡਰ ਨਾਲ ਲਗਦਾ ਇਲਾਕਾ ਖਾਲੀ ਕਰਵਾ ਦਿੱਤਾ ਗਿਆ ਤੇ ਲੋਕਾਂ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਜਾਣ ਲਈ ਕਹਿ ਦਿੱਤਾ ਗਿਆਕੁਝ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ, ਇੱਕ ਵੱਡੀ ਗਿਣਤੀ ਅਬੋਹਰ ਦੇ ਸਭ ਤੋਂ ਵੱਡੇ ਸਕੂਲ, ਸਰਕਾਰੀ ਹਾਇਰ ਸਕੈਂਡਰੀ ਸਕੂਲ ਵਿੱਚ ਰਫਿਊਜੀ ਬਣ ਕੇ ਰਹਿਣ ਲਈ ਠਹਿਰਾਏ ਗਏ

ਮੇਰਾ ਘਰ ਇਸ ਸਕੂਲ ਦੇ ਬਿਲਕੁਲ ਸਾਹਮਣੇ ਪੈਂਦਾ ਸੀ ਤੇ ਹਾਲੇ ਵੀ ਹੈ। ਉਦੋਂ ਕੁਝ ਨੌਜਵਾਨ ਤੇ ਬੱਚੇ ਸਕੂਲ ਦੇ ਨੇੜੇ-ਤੇੜੇ ਵਸੀ ਅਬਾਦੀ ਦੇ ਘਰੋਂ ਸ਼ਾਮ ਨੂੰ ਦਾਲ-ਫੁਲਕਾ ਇਕੱਠਾ ਕਰਨ ਲਈ ਘਰ-ਘਰ ਜਾਂਦੇ ਅਤੇ ਫਿਰ ਸ਼ਰਨਾਰਥੀਆਂ ਨੂੰ ਵੰਡਦੇਜਿਸ ਤਰ੍ਹਾਂ ਆਪਾਂ ਕਵਿਤਾ ਵਿੱਚ ਵੀ ਜਾਣਿਆ ਹੈ “ਖੂਨ ਔਰ ਆਗ ਆਜ ਬਰਸੇਗੀ, ਭੁੱਖ ਔਰ ਇਹਤਿਆਜ਼ ਕੱਲ੍ਹ ਦੇਗੀ” ਉਹ ਮੰਜ਼ਰ ਜਦੋਂ ਭੁੱਖੇ, ਪਿਆਸੇ ਤਰਸਦੇ ਲੋਕਾਂ ਤੋਂ ਰੋਟੀ-ਦਾਲ ਦੀ ਆਸ ਕਰਦੇ ਉਡੀਕਦੇ - ਅੱਜ ਵੀ ਅੱਖਾਂ ਸਾਹਮਣੇ ਆ ਜਾਂਦਾ ਹੈ (ਇਹਤਿਆਜ = ਕਾਲ਼)

ਉਸ ਤੋਂ ਬਾਅਦ ਇੱਕ ਵਾਰੀ ਫਿਰ 1971 ਵਿੱਚ ਪਾਕਿਸਤਾਨ ਨਾਲ ਜੰਗ ਹੋਈ ਹੈ, ਜਦੋਂ ਮੈਂ ਕਿਸੇ ਬਾਹਰਲੇ, ਅਬੋਹਰ ਤੋਂ ਦੂਰ ਸ਼ਹਿਰ ਵਿੱਚ ਪੜ੍ਹਦਾ ਸੀ ਪਰ ਪੰਜਾਬ ਦੇ ਵਿੱਚ “ਬਲੈਕ ਆਊਟ” ਅਤੇ ਜੰਗ ਦਾ ਸਾਇਰਨ ਲੋਕਾਂ ਨੂੰ ਡਰਾਉਂਦਾ ਹੋਇਆ ਆਰਜ਼ੀ ਤੌਰ ’ਤੇ ਬਣਾਈਆਂ ਬੰਕਰਾਂ ਦੇ ਵਿੱਚ ਲੁੱਕਣ ਲਈ ਸੁਚੇਤ ਕਰਦਾ ਤੇ ਜੰਗ ਦੀ ਤਬਾਹੀ ਦਾ ਮੰਜ਼ਰ ਸਭ ਦੇ ਸਾਹਮਣੇ ਆ ਜਾਂਦਾਇਸੇ ਤਰ੍ਹਾਂ ਹੀ ਜਦੋਂ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਤਣਾਉ ਦਾ ਮਾਹੌਲ ਬਣਿਆ ਹੈ ਤਾਂ ਸਰਹੱਦੀ ਇਲਾਕੇ ਘੱਟੋ-ਘੱਟ ਵੀਹ ਕਿਲੋਮੀਟਰ ਤਕ ਖਾਲੀ ਕਰਵਾ ਲਏ ਜਾਂਦੇ ਹਨ ਤੇ ਲੋਕੀਂ ਖੱਜਲ-ਖੁਆਰ ਹੁੰਦੇ ਰਹਿੰਦੇ ਹਨ

ਸਬੱਬੀਂ ਆਪਣੀ ਨੌਕਰੀ ਦੌਰਾਨ ਮੈਨੂੰ ਅਮ੍ਰਿਤਸਰ ਵਿੱਚ ਰਹਿਣ ਦਾ ਮੌਕਾ ਮਿਲਿਆ, ਜੋ ਕਿ ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਕੋਈ ਤੀਹ ਕਿਲੋਮੀਟਰ ਦੀ ਦੂਰੀ ’ਤੇ ਹੈ ਤੇ ਇਹ ਪਾਕਿਸਤਾਨ ਨਾਲ ਲੱਗਦੇ ਬਾਰਡਰ ਫਾਜ਼ਿਲਕਾ, ਅਬੋਹਰ ਦਾ ਹੀ ਹਿੱਸਾ ਹੈ ਉਂਝ ਪਾਕਿਸਤਾਨ ਨਾਲ ਲਗਦਾ ਬਾਰਡਰ ਜੰਮੂ ਤੋਂ ਹੁੰਦਾ ਹੋਇਆ, ਗੁਰਦਾਸਪੁਰ ਤਕ ਕੁੱਲ 3123 ਕਿਲੋਮੀਟਰ ਲੰਮਾ ਹੈ ਤੇ ਇਸ ਤੋਂ ਇਲਾਵਾ ਚੀਨ, ਭੂਟਾਨ ਅਤੇ ਨੇਪਾਲ ਦੇਸ਼ਾਂ ਨੂੰ ਵੀ ਸਾਡੀ ਸਰਹੱਦ ਲਗਦੀ ਹੈ

ਦੁਨੀਆਂ ਭਰ ਦੇ ਵਿੱਚ ਵੱਖ-ਵੱਖ ਬਾਰਡਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅੜਚਨਾਂ ਹਨਹਿੰਦੁਸਤਾਨ ਜੋ ਕਦੇ ਇੱਕ ਖਿੱਤਾ ਹੁੰਦਾ ਸੀ, ਅੱਜ ਕਿੰਨੇ ਹੀ ਬਾਰਡਰਾਂ ਨਾਲ ਵੰਡਿਆ ਪਿਆ ਹੈ, ਜਿਵੇਂ ਨੇਪਾਲ ਦਾ ਬਾਰਡਰ, ਬੰਗਲਾ ਦੇਸ਼, ਸ੍ਰੀਲੰਕਾ, ਪਾਕਿਸਤਾਨ, ਮੀਆਂਮਾਰ ਦਾ ਬਾਰਡਰਦੁਨੀਆਂ ਭਰ ਵਿੱਚ ਕਦੋਂ ਹੋਂਦ ਵਿੱਚ ਆਏ, ਜਦੋਂ ਕਿ ਸਾਡਾ ਆਪਣਾ ਸੱਭਿਆਚਾਰ ਤੇ ਹੋਰ ਦੁਨੀਆਂ ਨੂੰ, ਸਾਰੀ ਧਰਤੀ ਨੂੰ ਇੱਕ ਪਰਿਵਾਰ ‘ਵਾਸੁਦੇਵ ਕੁਟੁੰਬਕਮ’ ਦੇ ਸੰਕਲਪ ਵਿੱਚ ਉੱਸਰਿਆ ਹੋਇਆ ਹੈ ਤੇ ਫਿਰ ਵੀ ਅਸੀਂ ਕਿੰਨੇ ਹੋਰ ਕਾਰਨਾਂ ਕਰਕੇ ਬਾਰਡਰਾਂ ਨਾਲ ਘਿਰੇ ਹੋਏ ਹਾਂ

ਮੰਨ ਲੈਂਦੇ ਹਾਂ ਕਿ ਆਪਣੀ ਵੱਖਰੀ ਪਛਾਣ ਅਤੇ ਵੱਖਰੇ ਸੱਭਿਆਚਾਰ ਦੇ ਮੱਦੇਨਜ਼ਰ ਬਾਰਡਰਾਂ ਦੀ ਲੋੜ ਪੈਂਦੀ ਹੈ ਇੱਕ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਅਸੀਂ ਕੰਧਾਂ ਉੁਸਾਰਦੇ ਹਾਂਉਹ ਸਿਰਫ ਮੈਂ ਹੀ ਨਹੀਂ, ਸਭ ਨੇ ਆਪਣੇ-ਆਪਣੇ ਵਿਹੜੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਦੇਖੀਆਂ ਹਨਦੂਸਰੇ ਪਾਸੇ ਅਸੀਂ ਮਿਲਕੇ ਰਹਿਣਾ ਵੀ ਸਿੱਖਿਆ ਹੈ ਅਤੇ ਉਸ ਨੂੰ ਦੇਖਿਆ ਹੈਪਤਾ ਨਹੀਂ ਕਿੱਥੋਂ ਇਹੋ ਜਿਹਾ ਸਬੱਬ ਬਣਿਆ ਹੈ ਕਿ ਮਨ ਦੀ ਚਾਹਤ ਦੇ ਬਾਵਜੂਦ ਮੈਂ ਪਰਿਵਾਰ ਵਿੱਚ ਇਸ ਰਲ ਮਿਲਕੇ ਰਹਿਣ ਦਾ ਗਵਾਹ ਨਹੀਂ ਬਣ ਸਕਿਆ ਸ਼ਾਇਦ ਤਾਂ ਹੀ ਇਹ ਚਾਹਤ ਜ਼ਿਆਦਾ ਡੂੰਘੀ ਹੈ ਤੇ ਦੂਸਰਾ ਜਦੋਂ ਮੈਂ ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਉਵਰਗੇ ਸੰਕਲਪ ਨਾਲ ਜੁੜਨ ਦੀ ਮਨਸ਼ਾ ਨਾਲ ਵੱਡਾ ਹੋਇਆ ਹਾਂ ਤਾਂ ਇਹ ਜੰਗਾਂ ਤੇ ਉਸ ਦੌਰਾਨ ਸਾਇਰਨ ਦੀਆਂ ਡਰਾਉਣੀਆਂ ਅਵਾਜ਼ਾਂ ਹਮੇਸ਼ਾ ਮੇਰੇ ਨਾਲ ਰਹੀਆਂ ਹਨ

ਮਨੁੱਖ ਦੇ ਵਿਕਾਸ ਅਤੇ ਉਸ ਦੀ ਸੂਝ ਅਤੇ ਸਿਆਣਪ ਇੱਕ ਵਾਰੀ ਜ਼ਰੂਰ ਜਾਗੀ, ਜਦੋਂ ਉਸਨੇ ਇੱਕ ਬੰਬ ਧਮਾਕੇ ਨਾਲ ਦੋ ਹੱਸਦੇ ਖੇਡਦੇ-ਵਸਦੇ ਸ਼ਹਿਰਾਂ ਨੂੰ ਇਸ ਧਰਤੀ ਦੇ ਨਕਸ਼ੇ ਤੋਂ ਮਿਟਦੇ ਹੋਏ ਦੇਖਿਆਆਪਣੀ ਜਵਾਨੀ ਦੌਰਾਨ ਐੱਮ.ਬੀ.ਬੀ.ਐੱਸ. ਕਰਦਿਆਂ, ਵਿਸ਼ਵ ਪੱਧਰੀ ਸੰਸਥਾ ਆਈ.ਪੀ. ਪੀ.ਐੱਨ. ਡਬਲਯੂ ਦੀ ਭਾਰਤੀ ਸ਼ਾਖਾ ਆਈ.ਡੀ.ਪੀ.ਡੀ. ਨਾਲ ਜੁੜਨ ਦਾ ਇੱਕ ਮੌਕਾ ਇਸ ਲਈ ਵੀ ਮਿਲਿਆ, ਜੋ ਸ਼ੁਰੂ ਤੋਂ ਹੀ ਦੁਨੀਆਂ ਵਿੱਚ ਤਬਾਹੀ ਦੇ ਹਥਿਆਰ, ਨਿਊਕਲੀਅਰ ਬੰਬ ਦੇ ਵਿਰੁੱਧ ਸੀ, ਕਿਉਂਕਿ ਇਸ ਵਕਤ ਦੁਨੀਆਂ ਵਿੱਚ ਜਿੰਨੇ ਹਥਿਆਰ ਹਨ, ਉਨ੍ਹਾਂ ਨਾਲ ਇਸ ਧਰਤੀ ਨੂੰ ਕਈ ਵਾਰੀ ਤਬਾਹ ਕੀਤਾ ਜਾ ਸਕਦਾ ਹੈਸੰਸਥਾ ਵੱਲੋਂ ਵੀ ਹਥਿਆਰਾਂ ਦੀ ਬਜਾਏ ਗਰੀਬੀ ਅਤੇ ਬਿਮਾਰੀ ਦੇ ਖਾਤਮੇ ਲਈ ਵਿਸ਼ਵ ਪੱਧਰੀ ਤਾਕਤਾਂ ਨੂੰ ਸੁਚੇਤ ਕਰਨ ਦਾ ਕੰਮ ਕੀਤਾ ਜਾਂਦਾ ਹੈ

1950 ਵਿੱਚ ਇੱਕ ਵਾਰੀ ਦੁਨੀਆਂ ਦੇ ਸੂਝਵਾਨ ਇਕੱਠੇ ਹੋਏ ਤੇ ਵਿਸ਼ਵ ਯੁੱਧ ਦੇ ਨਤੀਜਿਆਂ ਬਾਰੇ ਵਿਚਾਰਿਆ, ਕਿਉਂਕਿ ਉਦੋਂ ਤਕ ਦੁਨੀਆਂ ਨੇ ਦੋ ਭਾਗਾਂ ਨਾਲ ਹੋਣ ਵਾਲੀ ਬਰਬਾਦੀ ਦੇਖ ਲਈ ਸੀਸਾਰਿਆਂ ਨੇ ਰਲ ਕੇ ਯੂ.ਐੱਨ.ਓ. ਵਰਗੀ ਵਿਸ਼ਵ ਪੱਧਰੀ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਤੇ ਸਾਰੀ ਦੁਨੀਆਂ ਨੂੰ ਮਿਲਕੇ ਗਰੀਬੀ ਅਤੇ ਬਿਮਾਰੀ ਲਈ ਸਾਂਝੇ ਉਪਰਾਲੇ ਕਰਨ ਦੇ ਟੀਚੇ ਮਿਥੇਦੁਨੀਆਂ ਭਰ ਵਿੱਚ ਪਰ ਛੇਤੀ ਹੀ ਕੁਝ ਆਲਮੀ ਦੇਸ਼ਾਂ ਨੇ, ਜਿਵੇਂ ਰੂਸ ਅਤੇ ਅਮਰੀਕਾ, ਆਪਣੀ ਚੌਧਰ ਛੱਡਣ ਨੂੰ ਤਿਆਰ ਨਹੀਂ ਸੀ, ਕਹਿਣ ਦਾ ਮਤਲਬ ਆਪਣੇ ਹੰਕਾਰੀ ਰਵਈਏ ਕਰਕੇ ਤੇ ਵੱਧ ਸਾਧਨਾਂ ਦੀ ਬਦੌਲਤ ਆਪਣੇ ਹੱਕ ਵਿੱਚ ਮਨਮਰਜ਼ੀ ਦੇ ਫੈਸਲੇ ਕਰਨ ਦੀ ਤਾਕਤ ਆਪਣੇ ਕੋਲ ਰੱਖ ਲਈ

ਇੱਕ ਸਮੇਂ ਅਸੀਂ ਇਹ ਸੋਚਣ ਲੱਗੇ ਸੀ ਕਿ ਹੁਣ ਦੁਨੀਆਂ ਸਬਕ ਸਿੱਖ ਗਈ ਹੈ ਤੇ ਸਾਰੇ ਮਿਲਜੁਲ ਕੇ ਰਹਿਣਗੇ ਤੇ ਅੱਗੇ ਵਧਣਗੇਇਸ ਨਾਲ ਗਰੀਬ ਦੇਸ਼ਾਂ ਅਤੇ ਲੋਕਾਂ ਦੇ ਸੁਪਨੇ ਪੂਰੇ ਹੋਣਗੇ ਲਗਦਾ ਸੀ ਕਿ ਕੋਈ ਵੀ ਭੁੱਖੇ ਪੇਟ ਨਹੀਂ ਸੋਏਗਾ, ਕਿਉਂਕਿ ਭੁੱਖ ਇੱਕ ਅਜਿਹਾ ਮਨੁੱਖੀ ਸੰਤਾਪ ਹੈ ਜੋ ਦੁਨੀਆਂ ਵਿੱਚ ਸ਼ਾਂਤੀ ਨਾ ਕਾਇਮ ਕਰਨ ਲਈ, ਇੱਕ ਬਹੁਤ ਵੱਡਾ ਅੜਿੱਕਾ ਹੈ

ਬਾਰਡਰ ਦੀ ਤਬਾਹੀ ਅਤੇ ਬਰਬਾਦੀ ਮੇਰੇ ਘਰਦਿਆਂ ਨੇ ਦੇਸ਼ ਦੀ ਵੰਡ ਵੇਲੇ ਦੇਖੀ ਹੰਢਾਈ ਤੇ ਉਸ ਦੇ ਦਿਲ ਦਹਿਲਾਉਣ ਦੇ ਕਿੱਸੇ ਸਾਨੂੰ ਸੁਣਾਏਭਾਵੇਂ ਮੈਂ ਵੰਡ ਤੋਂ ਸੱਤ ਸਾਲ ਬਾਅਦ ਪੈਦਾ ਹੋਇਆ, ਆਪਣਾ ਬਚਪਨ ਅਤੇ ਪਰਿਵਾਰ ਨੂੰ ਇਸ ਵੰਡ ਦੇ ਨਤੀਜਿਆਂ ਨਾਲ ਜੂਝਦੇ ਹੋਏ ਵੀ ਦੇਖਿਆ

ਸਾਹਿਰ ਲੁਧਿਆਣਵੀ ਦੀ ਨਜ਼ਮ ਬਿਲਕੁਲ ਸਹੀ ਸ਼ਬਦਾਂ ਵਿੱਚ ਬਿਆਨ ਕਰਦੀ ਹੈ:

ਖੂਨ ਔਰ ਆਗ ਆਜ ਬਰਸੇਗੀ, ਭੁੱਖ ਔਰ ਇਹਤਿਆਜ ਕੱਲ੍ਹ ਦੇਗੀ

ਇਸਦੇ ਨਾਲ ਹੀ ਸ਼ਾਇਰ ਜੰਗ ਦਾ ਦੂਜਾ ਪੱਖ ਸਾਹਮਣੇ ਲਿਆਉਂਦਾ ਹੈ, ਜੋ ਮਨੁੱਖ ਨੂੰ ਸੁਚੇਤ ਕਰਦਾ ਹੈ:

ਜੰਗ ਭਟਕੀ ਹੂਈ ਕਿਆਦਤ ਸੇ, ਅਮਨ ਬੇਵੱਸ ਅਵਾਜ਼ ਕੀ ਖਾਤਰ,
ਜੰਗ ਸਰਮਾਏ ਕੇ ਤਸੁਲਿਲਤ ਸੇ
, ਜੰਗ ਜਮੂਰ ਕੀ ਖੁਸ਼ੀ ਕੇ ਲੀਏ,
ਜੰਗ ਜੰਗੋਂ ਕੇ ਫਲਸਫੇ ਕੇ ਖਿਲਾਫ਼
, ਜੰਗ ਅਮਨ-ਪੁਰ-ਅਮਨ ਜ਼ਿੰਦਗੀ ਕੇ ਲੀਏ

ਕਹਿਣ ਦਾ ਮਤਲਬ ਜੇ ਅਸੀਂ ਲੜਨਾ ਹੀ ਹੈ ਤਾਂ ਲੜਨ ਦੇ ਕਈ ਮੁਕਾਮ ਹਨ, ਜਿਵੇਂ ਗਰੀਬੀ, ਬਿਮਾਰੀ ਅਤੇ ਬਦਹਾਲੀਪਰ ਮਨੁੱਖ ਦੀ ਹੜਪਣ ਦੀ, ਆਪਣੀ ਤਾਕਤ ਨੂੰ ਵਧਾਉਣ ਦੀ ਖਾਤਰ, ਗਰੀਬ ਨੂੰ ਦਬਾਉਣ ਦੀ ਖਾਤਰ, ਗਰੀਬ ਆਦਮੀ ਨੂੰ ਦੁਨੀਆਂ ਵਿੱਚ ਜ਼ਿੰਦਾ ਰਹਿਣ ਦੇ ਅਧਿਕਾਰ ਤੋਂ ਵਾਂਝਾ ਰੱਖਣ ਦੀ ਖਾਤਿਰ, ਇਹ ਜੰਗ ਯੂ.ਐੱਨ.ਓ. ਦੇ ਬਾਵਜੂਦ ਕਿਸੇ ਨਾ ਕਿਸੇ ਰੂਪ ਵਿੱਚ ਚਲਦੀ ਰਹਿੰਦੀ ਹੈਸਮਾਂ ਗਵਾਹ ਹੈ ਕਿ ਯੂਕਰੇਨ ਅਤੇ ਫਲਸਤੀਨ ਵਿੱਚ ਹੋਈਆਂ ਜੰਗਾਂ ਕਿਵੇਂ ਕੁਝ ਸਰਮਾਏਦਾਰਾਂ ਅਤੇ ਸਨਕੀ ਹੁਕਮਰਾਨਾਂ ਕਰਕੇ ਦੁਨੀਆਂ ਭਰ ਨੂੰ ਇੱਕ ਹੋਰ ਵਿਸ਼ਵ ਯੁੱਧ ਵਲ ਧੱਕਣ ਦੀ ਕੋਸ਼ਿਸ਼ ਵਿੱਚ ਰਹਿੰਦੀਆਂ ਹਨ

ਠੀਕ ਹੈ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਅਮਰੀਕਾ, ਰੂਸ ਤੇ ਹੁਣ ਚੀਨ ਵੀ ਇਸਦਾ ਹਿੱਸਾ ਬਣ ਰਹੀਆਂ ਹਨਇਨ੍ਹਾਂ ਵੱਡੀਆਂ ਤਾਕਤਾਂ ਦੇ ਸਾਹਮਣੇ ਬੁੱਧ, ਨਾਨਕ ਅਤੇ ਹੋਰ ਦਾਰਸ਼ਨਿਕਤਾ ਦਾ ਵਾਹ ਤਾਂ ਹੌਲੀ ਹੌਲੀ ਮੱਠਾ ਪਿਆ ਹੈ, ਪਰ ਫਿਰ ਵੀ ਆਈ.ਡੀ.ਪੀ. ਡੀ. ਵਰਗੀਆਂ ਸੰਸਥਾਵਾਂ ਆਪਣੇ ਪੱਧਰ ’ਤੇ ਜਿੰਨੀ ਵੀ ਆਵਾਜ਼ ਚੁੱਕ ਸਕਦੀਆਂ ਹਨ, ਇਸ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਿੰਦੀਆਂ ਹਨ

ਦੇਸ਼ ਦੀ ਵੰਡ ਅਤੇ ਦੇਸ਼ ਅੰਦਰ ਵਾਪਰੀਆਂ ਤਿੰਨ ਜੰਗਾਂ ਦਾ ਗਵਾਹ ਹੋਣ ਕਰਕੇ ਮੇਰੇ ਵੀ ਮਨ ਵਿੱਚ ਜੰਗ ਦੇ ਖਿਲਾਫ ਲਿਖਣ ਜਾਂ ਬੋਲਣ ਦਾ ਜੋ ਵੀ ਮੌਕਾ ਮਿਲਦਾ ਹੈ, ਮੈਂ ਉਸ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਹੈ ਜਿੱਥੋਂ ਤਕ ਬਾਰਡਰਾਂ ਦੀ ਗੱਲ ਹੈ, ਇਹ ਸਿਰਫ ਜ਼ਮੀਨ ’ਤੇ ਵਾਹੀਆਂ ਲਕੀਰਾਂ ਹੀ ਨਹੀਂ ਹਨ, ਧਰਮ ਅਤੇ ਜਾਤ ਦੇ ਬਾਰਡਰ ਵੀ ਇਨ੍ਹਾਂ ਲਕੀਰਾਂ ਤੋਂ ਕਈ ਗੁਣਾ ਵੱਧ ਸਾਡੇ ਮਨਾਂ ਵਿੱਚ ਵੰਡੀਆਂ ਪਾ ਕੇ ਰੱਖਦੇ ਹਨ, ਉਹ ਜੰਗ ਭਾਵੇਂ ਰਿਵਾਇਤੀ ਹਥਿਆਰਾਂ ਨਾਲ ਨਾ ਹੋ ਕੇ ਆਪਸ ਵਿੱਚ ਨਫ਼ਰਤ ਨਾਲ ਸਾਹਮਣੇ ਆਉਂਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4957)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author