ShyamSDeepti7ਜਦੋਂ ਬੱਚਾ ਮਾਂ-ਪਿਉ ਨਾਲ ਤਰਕ ਕਰ ਰਿਹਾ ਹੁੰਦਾ ਹੈਤਾਂ ਉਹ ਮਾਪਿਆਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਹੁੰਦਾ। ਮਾਪਿਆਂ ਨੂੰ ...
(12 ਜੂਨ 2023)
ਇਸ ਸਮੇਂ ਪਾਠਕ: 290.


ਆਪਣੀ ਗੱਲ ਇਨ੍ਹਾਂ ਦੋ ਹਾਲਤਾਂ ਤੋਂ ਸ਼ੁਰੂ ਕਰਦੇ ਹਾਂ
ਇੱਕ ਮਾਤਾ ਹੈ, ਉਹ ਕਿਸੇ ਡਾਕਟਰ ਨੂੰ ਫੋਨ ਕਰਦੀ ਹੈ, ਜੋ ਨਸ਼ਾ ਛੁੜਾਉਣ ਦਾ ਮਾਹਿਰ ਹੈਮਾਤਾ ਡਾਕਟਰ ਨੂੰ ਆਪਣੇ ਬੱਚੇ ਦੇ ਨਸ਼ਈ ਹੋਣ ਬਾਰੇ ਦਸੱਦੀ ਹੈ ਤਾਂ ਡਾਕਟਰ ਉਸ ਨੂੰ ਲੈ ਕੇ ਆਉਣ, ਦਾਖਲ ਕਰਵਾਉਣ ਦੀ ਸਲਾਹ ਦਿੰਦਾ ਹੈ ਅੱਗੋਂ ਮਾਂ ਕਹਿੰਦੀ ਹੈ, “ਤੁਹਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਕਿ ਕੋਈ ਆ ਕੇ ਲੈ ਜਾਵੇ ਤੇ ਜਦੋਂ ਠੀਕ ਹੋ ਗਿਆ, ਫਿਰ ਅਸੀਂ ਦੇਖ ਲਵਾਂਗੇ।” ਦੂਸਰੀ ਹਾਲਤ ਹੈ ਕਿ ਇੱਕ ਪਿਤਾ ਕਹਿ ਰਿਹਾ ਹੈ, “ਮੇਰਾ ਇੱਕ ਵਾਕਫ ਪੁਲਿਸ ਵਿੱਚ ਹੈ, ਉਸ ਨੂੰ ਕਹਿ ਕੇ ਮੁੰਡੇ ਨੂੰ ਦੋ ਦਿਨ ਜੇਲ੍ਹ ਵਿੱਚ ਬੰਦ ਕਰਵਾਇਆਡਰ ਪਾਇਆਪਰ ਇਹ ਸਮਝ ਹੀ ਨਹੀਂ ਰਿਹਾ।”

ਠੀਕ ਹੈ ਕਿ ਦੋਹਾਂ ਹਾਲਤਾਂ ਵਿੱਚ ਨੌਜਵਾਨਾਂ ਨਸ਼ੇ ਦਾ ਸ਼ਿਕਾਰ ਹੋਇਆ ਹੈਇਹ ਗੱਲ ਸਹੀ ਹੈ ਕਿ ਉਹ ਸ਼ਿਕਾਰ ਹੋਇਆ ਹੈਨਸ਼ੇ ਕਰਨਾ ਉਸ ਦੀ ਚੋਣ ਨਹੀਂ ਸੀ, ਨਾ ਉਸ ਦੀ ਮਰਜ਼ੀ ਸੀ ਅਤੇ ਨਾ ਹੀ ਦਿਲਚਸਪੀਫਿਰ ਵੀ, ਜੇਕਰ ਉਸ ਤੋਂ ਗਲਤੀ ਹੋ ਵੀ ਗਈ ਹੈ, ਕੀ ਉਹ ਆਪਣੇ ਮਾਂ-ਪਿਉ ਤੋਂ ਅਜਿਹੇ ਵਿਵਹਾਰ ਦੀ ਆਸ ਕਰਦਾ ਹੈ?

ਨੌਜਵਾਨਾਂ ਨੂੰ ਲੈ ਕੇ ਜਿਹੜੀ ਤਸਵੀਰ ਸਾਡੇ ਸਾਹਮਣੇ ਆ ਰਹੀ ਹੈ, ਉਭਾਰੀ ਜਾ ਰਹੀ ਹੈ, ਉਹ ਇਹ ਹੈ ਕਿ ਉਹ ਪੜ੍ਹਦੇ ਨਹੀਂ, ਸਮਾਂ ਬਰਬਾਦ ਕਰਦੇ ਹਨ, ਮੋਬਾਇਲ ਹੋਵੇ ਜਾਂ ਗੇੜੀਆਂ ਮਾਰਨੀਆਂਕਿਸੇ ਦੀ ਇੱਜ਼ਤ ਨਹੀਂ ਕਰਦੇ, ਕਹਿਣਾ ਨਹੀਂ ਮੰਨਦੇਹੱਥੀਂ ਕੰਮ ਕਰਨ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਹੈਫੈਸ਼ਨ ਪ੍ਰਸਤ ਨੇ, ਦਿਖਾਵੇ ਵਿੱਚ ਯਕੀਨ ਹੈਖੇਡ ਦੇ ਮੈਦਾਨ ਤੋਂ ਦੂਰ ਨੇ, ਆਦਿ

ਹਰ ਇੱਕ ਮਨੁੱਖੀ ਵਿਵਹਾਰ ਸਿੱਖਿਆ ਹੋਇਆ ਹੁੰਦਾ ਹੈਕੁਦਰਤੀ ਵਿਵਹਾਰ ਦਾ ਯੋਗਦਾਨ ਬਹੁਤ ਘੱਟ ਹੈਮਨੁੱਖ ਕੁਦਰਤ ਦੇ ਨਾਲ-ਨਾਲ ਸਮਾਜਿਕ ਵਿਵਸਥਾ ਰਾਹੀਂ ਵੀ ਸੰਚਾਲਿਤ ਹੁੰਦਾ ਹੈਜੇਕਰ ਕੁਦਰਤੀ ਵਿਕਾਸ ਦੀ ਗੱਲ ਕਰੀਏ ਤੇ ਇਹ ਚਾਹਤ ਹੋਵੇ ਕਿ ਉਹ ਸਰਵਪੱਖੀ ਹੋਵੇ ਤੇ ਇੱਕ ਵਧੀਆ ਧੜਕਦਾ-ਨਿੱਖਰਦਾ ਜੀਵਨ ਜੀਉਣ ਦੀ ਰਾਹ ਪੈਣ ਵਾਲਾ ਹੋਵੇ ਤਾਂ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਹਰ ਪੜਾਅ ਦੀਆਂ ਜ਼ਰੂਰਤਾਂ ਹਨ, ਜਨਮ ਤੋਂ ਬੁਢਾਪੇ ਤਕ, ਹਰ ਪੜਾਅ ਦੀਆਂਅਸੀਂ ਰਿਵਾਇਤੀ ਤੌਰ ’ਤੇ ਜੋ ਸੁਣਦੇ ਆਏ ਹਾਂ, ਉਹ ਹੈ ਬਚਪਨ, ਜਵਾਨੀ ਅਤੇ ਬੁਢਾਪਾਪਰ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਬਚਪਨ ਅਤੇ ਜਵਾਨੀ ਦੇ ਵਿਚਕਾਲੇ ਸਮੇਂ, ਨੌਂ ਸਾਲ ਤੋਂ ਉੰਨੀ ਸਾਲ ਨੂੰ ਇੱਕ ਵੱਖਰਾ ਤੇ ਅਹਿਮ ਸਮਾਂ ਮੰਨਿਆ ਗਿਆ ਹੈਇਹ ਉਹ ਸਮਾਂ ਹੈ ਜਦੋਂ ਵਿਅਕਤੀ ਜਵਾਨ ਹੋਣ ਵੱਲ ਵਧ ਰਿਹਾ ਹੁੰਦਾ ਹੈਇਸ ਤਰ੍ਹਾਂ ਜਵਾਨੀ ਤੋਂ ਬੁਢਾਪੇ ਦੇ ਵਿੱਚ, ਪੰਜਤਾਲੀ ਤੋਂ ਸੱਠ ਸਾਲ ਦਾ ਸਮਾਂ ਅਧੇੜ ਉਮਰ ਦਾ ਹੈ

ਪਰ ਇੱਥੇ ਫਿਲਹਾਲ ਗੱਲ ਕਰ ਰਹੇ ਹਾਂ ਜਵਾਨੀ ਦੇ ਸਮੇਂ ਦੀ, ਉਹ ਕੀ ਮਹਿਸੂਸ ਕਰਦੇ ਹਨ ਤੇ ਮਾਪਿਆਂ ਅਤੇ ਅਧਿਆਪਕਾਂ ਤੋਂ ਕੀ ਆਸ ਕਰਦੇ ਹਨਵੱਡੇ ਪਰਿਪੇਖ ਵਿੱਚ ਉਹ ਦੇਸ਼ ਦੀ ਸੱਤਾ ਭਾਵ ਰਾਜਨੀਤੀ ਤੋਂ ਵੀ ਕਈ ਕੁਝ ਉਮੀਦ ਰੱਖਦੇ ਹਨ

ਇਸ ਉਮਰ, ਜੋ ਕਿ ਤਬਦੀਲੀ ਦੀ ਉਮਰ ਹੈ, ਵਿਸ਼ੇਸ਼ ਤੌਰ ’ਤੇ ਮੰਗ ਕਰਦੀ ਹੈ ਕਿ ਨੌਜਵਾਨ ਹੋ ਰਹੇ ਬੱਚਿਆਂ ਨੂੰ ਤਵੱਜੋ ਦਿੱਤੀ ਜਾਵੇਪ੍ਰਵਰਿਸ਼ ਦੀ ਗੱਲ ਕਰੀਏ ਤਾਂ ਉਹ ਮਾਂ-ਪਿਉ ਲਈ ਬਚਪਨ ਦੌਰਾਨ ਵੀ ਹੈ ਤੇ ਨੌਜਵਾਨੀ ਦੇ ਸਮੇਂ ਵੀ

ਸਭ ਤੋਂ ਅਹਿਮ ਹੈ ਕਿ ਮਾਪਿਆਂ ਨੂੰ ਇਸ ਉਮਰ ਦੀ ਤਬਦੀਲੀ ਦੇ ਮੱਦੇਨਜ਼ਰ, ਇੱਕ ਕਸ਼ਮਕਸ਼ ਦੇ ਸਮੇਂ ਦੌਰਾਨ, ਬੱਚੇ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦਾ ਪਤਾ ਹੋਵੇਬੱਚਿਆਂ ਦੀਆਂ ਜ਼ਰੂਰਤਾਂ ਨੂੰ ਲੈ ਕੇ, ਗੱਲ ਕਰਨ ਤੋਂ ਪਹਿਲਾਂ, ਇੱਕ ਸਰਵੇਖਣ ਦੇ ਕੁਝ ਬਿੰਦੂਆਂ ਨੂੰ ਸਮਝਦੇ ਹਾਂ, ਜੋ ਨੌਜਵਾਨ ਹੋ ਰਹੇ ਬੱਚਿਆਂ ਨੇ ਉਭਾਰੇ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਮਾਪਿਆਂ, ਅਧਿਆਪਕਾਂ ਜਾਂ ਹੋਰ ਵੱਡੇ-ਵਡੇਰਿਆਂ ਦੀਆਂ ਕਿਹੜੀਆਂ ਉਹ ਗੱਲਾਂ/ਆਦਤਾਂ ਹਨ, ਜਿਸ ਨੂੰ ਲੈ ਕੇ ਤੁਹਾਨੂੰ ਗੁੱਸਾ ਚੜ੍ਹਦਾ ਹੈ ਜਾਂ ਖਿਝ ਆਉਂਦੀ ਹੈਹੋਰ ਸਧਾਰਨ ਲਫ਼ਜਾਂ ਵਿੱਚ, ਸਿੱਧੇ ਤਰ੍ਹਾਂ ਕਹੀਏ ਤਾਂ ਕਿਹੜੀਆਂ ਆਦਤਾਂ ਬੁਰੀਆਂ ਲੱਗਦੀਆਂ ਹਨ ਚੌਦਾਂ ਤੋਂ ਅਠਾਰਾਂ ਸਾਲ ਦੇ ਬੱਚਿਆਂ ਨੇ ਇਸ ਸਰਵੇਖਣ ਵਿੱਚ ਹਿੱਸਾ ਲਿਆ ਤੇ ਜੋ ਗੱਲਾਂ ਉਨ੍ਹਾਂ ਨੇ ਉਭਾਰੀਆਂ, ਉਹ ਇਸ ਤਰ੍ਹਾਂ ਹਨ:

ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ, ਜੋ ਤਕਰੀਬਨ ਸਾਰੇ ਬੱਚਿਆਂ ਨੇ ਕਹੀ ਕਿ ਸਾਡੇ ਮਾਪੇ ਸਾਡੀ ਤੁਲਨਾ ਕਰਦੇ ਰਹਿੰਦੇ ਹਨਸਾਡੇ ਰਿਸ਼ਤੇਦਾਰਾਂ, ਪੜੋਸੀਆਂ ਜਾਂ ਮੇਰੇ ਹੀ ਹੋਰ ਦੋਸਤਾਂ ਨਾਲਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਹਰ ਇੱਕ ਬੱਚਾ ਆਪਣੇ ਆਪ ਇੱਕ ਵਿਸ਼ੇਸ਼-ਵਿਲੱਖਣ ਹੁੰਦਾ ਹੈਸਭ ਕੋਲ ਕੋਈ ਨਾ ਕੋਈ ਖਾਸ ਗੁਣ-ਹੁਨਰ ਹੁੰਦਾ ਹੈਕੋਈ ਪੜ੍ਹਾਈ ਵਿੱਚ ਵਧੀਆ ਹੁੰਦਾ ਹੈ, ਕੋਈ ਖੇਡਾਂ ਵਿੱਚ, ਕਿਸੇ ਨੂੰ ਸੰਗੀਤ ਦਾ ਸ਼ੌਕ ਹੁੰਦਾ ਹੈਇਸ ਲਈ ਮਾਂ-ਪਿਉ ਨੂੰ ਆਪਣੇ ਬੱਚੇ ਦੀ ਲਿਆਕਤ ਨੂੰ ਪਛਾਨਣਾ-ਸਮਝਣਾ ਚਾਹੀਦਾ ਹੈ, ਨਾ ਕਿ ਕਿਸੇ ਦੂਸਰੇ ਨਾਲ ਤੁਲਨਾ ਕਰਨੀ ਚਾਹੀਦੀ ਹੈ

ਤੁਲਨਾ ਕਰਕੇ, ਅਮਲ ਵਿੱਚ ਅਸਿੱਧੇ ਤਰੀਕੇ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਵੀ ਇਸ ਤਰ੍ਹਾਂ ਦੇ ਹੋਈਏ, ਪੜ੍ਹਾਈ ਵਿੱਚ ਖਾਸ ਕਰਕੇ ਇਸ ਤੁਲਨਾ ਦੇ ਪਹਿਲੂ ਤੋਂ, ਉਹ ਆਪਣੇ ਬਚਪਨ ਅਤੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਡੀਂਗਾ ਮਾਰਦੇ ਹਨ, ਆਪਣੇ ਸਮੇਂ ਨੂੰ ਅਤੇ ਕੀਤੀ ਮਿਹਨਤ ਨੂੰ ਵਡਿਆਉਂਦੇ ਹਨਅਸੀਂ ਯੇਹ ਸੀ, ਵੋ ਸੀਮਤਲਬ ਅਸੀਂ ਨਿਕੰਮੇ ਹਾਂ, ਗੈਰ-ਜ਼ਿੰਮੇਵਾਰ ਹਾਂ

ਇਸੇ ਤਰੀਕੇ ਨਾਲ, ਇੱਕ ਪੱਖ ਜੋ ਹੋਰ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ ਕਿ ਰਿਸ਼ਤੇਦਾਰਾਂ ਸਾਹਮਣੇ ਸਾਡੀ ਬੇਇੱਜ਼ਤੀ ਕਰਦੇ ਹਨ‘ਸਾਡਾ ਬੱਚਾ ਅਵਾਰਗੀ ਕਰਦਾ ਹੈ, ਪੜ੍ਹਦਾ ਨਹੀਂ। ਇਹ ਖਰਚੀਲਾ ਹੈ, ਵੰਨ-ਸੁਵੰਨੇ ਸ਼ੌਕ ਹਨ, ਆਦਿਬੱਚੇ ਨਾਲ ਇਹ ਵੀ ਕਹਿੰਦੇ ਹਨ ਕਿ ਉਹ ਸਾਡੇ ਮਾਪੇ ਹਨ, ਸਾਡੇ ਵਿੱਚ ਨੁਕਸ ਕੱਢ ਸਕਦੇ ਹਨਉਹ ਸਾਨੂੰ ਪੜ੍ਹਾ ਰਹੇ ਹਨ, ਸਾਨੂੰ ਸਹੂਲਤਾਂ ਦੇ ਰਹੇ ਹਨਜੇਕਰ ਸਾਡੇ ਵਿੱਚ ਕੋਈ ਕਮੀ ਦਿਸਦੀ ਹੈ ਤਾਂ ਸਾਨੂੰ ਇਕੱਲਿਆਂ ਨੂੰ ਦੱਸਣ ਨਾ ਕਿ ਹੋਰਾਂ ਸਾਹਮਣੇ ਇਨ੍ਹਾਂ ਕਮੀਆਂ ਨੂੰ ਗਿਣਵਾਉਣ

ਇੱਕ ਗੱਲ ਜੋ ਹੋਰ ਸਾਹਮਣੇ ਆਈ ਕਿ ਮਾਂ-ਪਿਉ ਕੋਈ ਗੱਲ ਕਹਿਣ, ਤੇ ਅਸੀਂ ਉਨ੍ਹਾਂ ਨਾਲ ਤਰਕ ਵਿਤਰਕ ਕਰੀਏ, ਬਹਿਸ-ਚਰਚਾ ਕਰੀਏ ਤਾਂ ਉਹ ਸਮਝਦੇ ਹਨ, ਅਸੀਂ ਉਨ੍ਹਾਂ ਦੀ ਬੇਇੱਜ਼ਤੀ ਕਰ ਰਹੇ ਹਾਂਛੋਟਾ ਹੋਵੇ ਜਾਂ ਵੱਡਾ, ਸਵਾਲ ਹੈ ਕਿ ਜੋ ਗਲਤ ਹੈ ਉਹ ਗਲਤ ਹੈਗੱਲ ਸੁਣਨੀ ਚਾਹੀਦੀ ਹੈਦਰਅਸਲ ਦਿੱਕਤ ਇਹ ਹੈ ਕਿ ਮਾਪੇ ਉਹੀ ਪੁਰਾਣੇ ਖਿਆਲਾਂ ਵਾਲੇ ਹਨ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਨਹੀਂ ਬਣਾਇਆ ਹੈ ਤੇ ਨਾ ਹੀ ਬਣਾਉਣ ਨੂੰ ਤਿਆਰ ਹਨਆਪਣੀ ਰਾਏ ਨੂੰ ਲੈ ਕੇ ਅੜੀਅਲ ਹਨ ਤੇ ਉਹ ਜੋ ਕਹਿੰਦੇ, ਸਮਝਦੇ ਹਨ, ਉਹੀ ਠੀਕ ਹੈ ਬੱਸ

ਉਹ ਵੱਡੇ ਹਨ, ਉਨ੍ਹਾਂ ਨੇ ਫੈਸਲੇ ਲੈਣੇ ਹਨ, ਪਰ ਫੈਸਲਾ ਲੈਣ ਵੇਲੇ ਉਹ ਸੋਚਣ ਕਿ ਅਸੀਂ ਉਨ੍ਹਾਂ ਫੈਸਲਿਆਂ ਦੇ ਨਤੀਜੇ ਭੁਗਤਣੇ ਹਨਚਾਹੇ ਉਹ ਪੜ੍ਹਾਈ ਸਬੰਧੀ ਕੈਰੀਅਰ ਹੈ ਜਾਂ ਹੋਰ (ਭਾਵ ਵਿਆਹ ਸਬੰਧੀ) ਫੈਸਲਾ ਲੈਣ ਵੇਲੇ, ਉਹ ਸਾਨੂੰ ਵੀ ਸ਼ਾਮਲ ਕਰਨਸਾਡੀ ਰਾਏ ਵੀ ਪੁੱਛੀ ਜਾਵੇ ਤੇ ਇਸ ਨੂੰ ਤਵਜੋ ਦਿੱਤੀ ਜਾਵੇ

ਇਸੇ ਤਰ੍ਹਾਂ ਹੀ ਮਾਪਿਆਂ ਨੂੰ ਸਾਡੇ ’ਤੇ ਵਿਸ਼ਵਾਸ ਨਹੀਂ ਹੈਰਿਸ਼ਤੇਦਾਰ ਆ ਕੇ ਜੋ ਕਹਿਣ, ਪੜੋਸੀ ਕਹਿਣ, ਸਾਡੇ ਨਾਲ ਗੱਲ ਨਹੀਂ ਕਰਦੇ ਸਗੋਂ ਸਾਨੂੰ ਗਲਤ ਸਮਝਦੇ ਹਨਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਸਾਡੀ ਗੱਲ ਸੁਣਨ, ਸਾਡੀ ਗੱਲ ’ਤੇ ਵਿਸ਼ਵਾਸ ਕਰਨਉਹ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਦੇ ਦਖਲ ਨੂੰ ਵੀ ਸੰਜੀਦਗੀ ਨਾਲ ਲੈਂਦੇ ਹਨ ਤੇ ਆਪਸੀ ਗੱਲਬਾਤ ਨਾਲ ਤੈਅ ਹੋਈ ਗੱਲ ਤੋਂ ਵੀ ਥਿੜਕ ਜਾਂਦੇ ਹਨ

ਘਰ ਦਾ ਮਾਹੌਲ ਡਰ ਤੋਂ ਰਹਿਤ ਹੋਵੇ ਤਾਂ ਜੋ ਬੱਚੇ ਗਲਤੀ ਕਰ ਵੀ ਬੈਠਣ ਤਾਂ ਘਰੇ ਦੱਸਣ ਤੋਂ ਡਰਨ ਨਾ

ਲੜਕੀਆਂ ਨੇ ਵਿਸ਼ੇਸ਼ ਤੌਰ ’ਤੇ ਉਭਾਰਿਆ ਕਿ ਮੁੰਡੇ-ਕੁੜੀ ਵਿੱਚ ਵਿਤਕਰਾ ਸਾਫ਼ ਦਿਸਦਾ ਹੈ, ਚਾਹੇ ਲੜਕਿਆਂ ਦੇ ਖਰਚ ਦੀ ਗੱਲ, ਬਾਹਰ ਸਮਾਂ ਬਿਤਾਉਣ ਦੀ ਗੱਲ ਤੇ ਚਾਹੇ ਅੱਗੋਂ ਪੜ੍ਹਾਈ ਦੀ ਤੇ ਭਾਵੇਂ ਵਿਸ਼ਿਆਂ ਦੀ ਚੋਣ ਦੀ ਗੱਲ ਹੋਵੇ ਇੱਕ ਲੜਕੀ ਨੇ ਇਸ ਗੱਲ ’ਤੇ ਵੀ ਇਤਰਾਜ਼ ਜਿਤਾਇਆ ਕਿ ਮੈਨੂੰ ਬੁਰਾ ਲੱਗਦਾ ਹੈ ਜਦੋਂ ਮੈਨੂੰ ਪਾਪਾ ਕਹਿੰਦੇ ਹਨ, ਇਹ ਤਾਂ ਮੇਰਾ ਪੁੱਤ ਹੈਇਸ ਨੂੰ ਅਸੀਂ ਪੁੱਤਾਂ ਵਾਂਗ ਪਾਲਿਆ ਹੈਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਕੁੜੀ ਪਸੰਦ ਨਹੀਂ ਹੈ

ਇਸ ਸਰਵੇਖਣ ਦੇ ਨਤੀਜਿਆਂ ਦੇ ਮੱਦੇਨਜ਼ਰ ਜੋ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਹੈ ਕਿ ਮਾਪਿਆਂ ਨੂੰ ਇਸ ਉਮਰ ਦੇ ਪੜਾਅ ਦੇ ਵਿਕਾਸ ਬਾਰੇ ਸਮਝ ਨਹੀਂ ਹੈਮਾਪਿਆਂ ਨੂੰ ਬੱਚਿਆਂ ਦਾ ਕੱਦ-ਕਾਠ ਜ਼ਰੂਰ ਨਜ਼ਰ ਆਉਂਦਾ ਹੈ ਤੇ ਉਹ ਉਨ੍ਹਾਂ ਦੀ ਖੁਰਾਕ ਦਾ ਫਿਕਰ ਕਰਦੇ ਦਿਸਦੇ ਹਨਪਰ ਇਸ ਉਮਰ ’ਤੇ ਮਨ ਦੇ ਅਹਿਸਾਸ ਵੀ ਨਵਾਂ ਰੂਪ ਲੈ ਰਹੇ ਹੁੰਦੇ ਹਨ ਤੇ ਨੌਜਵਾਨ ਦੀ ਆਪਸੀ ਰਿਸ਼ਤਿਆਂ ਪ੍ਰਤੀ ਸਮਝ ਵੀ ਨਵੇਂ ਰਾਹ ਤਲਾਸ਼ ਰਹੀ ਹੁੰਦੀ ਹੈਪਰ ਸਭ ਤੋਂ ਅਹਿਮ ਅਤੇ ਬਹੁਤੀਆਂ ਪਰੇਸ਼ਾਨੀਆਂ ਦਾ ਸਬੱਬ, ਇਸ ਉਮਰ ’ਤੇ ਹੋ ਰਿਹਾ ਬੌਧਿਕ ਵਿਕਾਸ ਹੈ

ਜਦੋਂ ਬੱਚਾ ਮਾਂ-ਪਿਉ ਨਾਲ ਤਰਕ ਕਰ ਰਿਹਾ ਹੁੰਦਾ ਹੈ ਤਾਂ ਉਹ ਮਾਪਿਆਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਹੁੰਦਾਮਾਪਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਬੱਚਾ ਸਿਆਣਾ ਹੁੰਦਾ ਜਾ ਰਿਹਾ ਹੈਜੋ ਬੱਚਾ ਮਾਂ-ਪਿਉ ਦੀ ਗੱਲ ਨੂੰ ਕੱਟ ਸਕਦਾ ਹੈ ਤਾਂ ਸਾਫ਼ ਹੈ ਕਿ ਉਹ ਉਨ੍ਹਾਂ ਤੋਂ ਇੱਕ ਕਦਮ ਅੱਗੇ ਜਾ ਰਿਹਾ ਹੈ

ਜਦੋਂ ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਹੋਣ ਦੇਣਾ ਚਾਹੁੰਦਾ ਤਾਂ ਮਤਲਬ ਹੈ ਕਿ ਉਨ੍ਹਾਂ ਦੇ ਅਹਿਸਾਸਾਂ ਨੂੰ ਸੱਟ ਲੱਗਦੀ ਹੈਉਸ ਦੀ ਹਸਤੀ, ਜੋ ਉਸ ਦੀ ਪਛਾਣ ਬਣ ਰਹੀ ਹੈ ਜਾਂ ਜੋ ਪਛਾਣ ਉਹ ਬਣਾਉਣ ਦਾ ਇੱਛੁਕ ਹੈ, ਉਹ ਪਿੱਛੇ ਪੈ ਰਹੀ ਹੁੰਦੀ ਹੈ। ਉਸ ਨੂੰ ਲੱਗਦਾ ਹੈ, ਉਸ ਦੀ ਆਪਣੀ ਨਵੇਕਲੀ ਪਛਾਣ ਨੂੰ ਨਕਾਰਿਆ ਜਾ ਰਿਹਾ ਹੈ

ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰਾਂ ਜਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਾ ਦੇਣ ਦੀ ਖਾਹਿਸ਼ ਇਹ ਦਰਸਾਉਂਦੀ ਹੇ ਕਿ ਉਹ ਸਮਾਜਿਕ ਰਿਸ਼ਤਿਆਂ ਪ੍ਰਤੀ ਸੁਚੇਤ ਹੋ ਰਿਹਾ ਹੈਉਹ ਇਹ ਤਾਂ ਬਰਦਾਸ਼ਤ ਕਰਨ ਨੂੰ ਤਿਆਰ ਹੈ ਕਿ ਘਰ ਵਿੱਚ ਮਾਂ ਅਤੇ ਪਿਉ ਜਾਂ ਹੋਰ ਵੱਡੇ ਭੈਣ ਭਰਾ, ਪਰਿਵਾਰ ਦੀ ਕੇਂਦਰੀ ਇਕਾਈ ਵਾਲੇ ਮੈਂਬਰ, ਉਨ੍ਹਾਂ ਨੂੰ ਜਿਸ ਤਰ੍ਹਾਂ ਮਰਜ਼ੀ ਚਾਹੇ ਸਮਝਾ ਲੈਣ, ਝਿੜਕ ਲੈਣ, ਪਰ ਦੂਸਰੇ-ਤੀਸਰੇ ਘੇਰੇ ਵਾਲੇ ਲੋਕਾਂ ਨੂੰ ਤਰਜੀਹ ਦੇਣ ਤੋਂ ਪਹਿਲਾਂ, ਮਾਪਿਆਂ ਨੂੰ ਆਪਣੇ ਬੱਚੇ ’ਤੇ ਯਕੀਨ ਹੋਵੇਕਿਸੇ ਵੀ ਹਾਲਤ ਵਿੱਚ, ਮਾਂ ਪਿਉ ਬੱਚੇ ਦੇ ਨਾਲ ਖੜ੍ਹਨ, ਉਸ ਉੱਤੇ ਯਕੀਨ ਜਿਤਾਉਣ

ਇਸ ਤਰ੍ਹਾਂ ਜੋ ਗੱਲ ਸ਼ੁਰੂ ਵਿੱਚ ਕਹੀ ਕਿ ਮਾਂ ਆਪਣੇ ਬੱਚੇ ਨੂੰ ਇੱਕ ਮਸ਼ੀਨ ਸਮਝਦੀ ਹੈ ਕਿ ਉਹ ਖਰਾਬ ਹੋ ਗਈ ਤੇ ਮੁਰੰਮਤ ਕਰਕੇ ਵਾਪਸ ਮੋੜ ਦਿੱਤੀ ਜਾਵੇਦੂਸਰਾ ਹੈ ਕਿ ਡਰ ਦਾ ਮਾਹੌਲ ਬਣਾ ਕੇ ਪਰਿਵਾਰ ਨੂੰ ਚਲਾਉਣਾ ਕੋਈ ਸਿਆਣਪ ਨਹੀਂ ਹੈਸਿਆਣਪ ਹੈ ਕਿ ਆਪਸੀ ਸੰਵਾਦ, ਮਿਲ-ਬੈਠ ਕੇ ਗੱਲਬਾਤ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨਾ

ਵੈਸੇ ਤਾਂ ਮਾਂ ਪਿਉ ਅਤੇ ਅਧਿਆਪਕਾਂ ਨੂੰ ਇਨ੍ਹਾਂ ਵਿਕਾਸ ਦੇ ਪਹਿਲੂਆਂ ਦਾ ਪਤਾ ਹੋਵੇ ਤੇ ਬੱਚਾ ਜਦੋਂ ਉਨ੍ਹਾਂ ਵਿੱਚੋਂ ਲੰਘ ਰਿਹਾ ਹੋਵੇ ਤਾਂ ਮਾਂ-ਪਿਉ ਆਪਣੇ ਵਿਵਹਾਰ ਨੂੰ ਉਸ ਮੁਤਾਬਕ ਢਾਲਣਮਾਂ ਪਿਉ ਨੂੰ ਬੱਚੇ ਦੀ ਚੁੱਪ ਤੋਂ ਹੀ ਪਤਾ ਚੱਲੇ ਕਿ ਉਸ ਦੀ ਕੀ ਉਲਝਣ ਹੈਸਰੀਰਕ ਵਿਕਾਸ ਅਹਿਮ ਹੈ, ਪਰ ਨਾਲ ਹੀ ਉਸ ਦਾ ਮਾਨਸਿਕ ਵਿਕਾਸ (ਅਹਿਸਾਸ) ਸਮਾਜਿਕ ਵਿਕਾਸ (ਰਿਸ਼ਤਿਆਂ ਦੀ ਸਮਝ) ਅਤੇ ਬੌਧਿਕ ਵਿਕਾਸ (ਤਰਕ -ਬਹਿਸ ਕਰਨ ਦਾ ਗੁਣ) ਆਦਿ ਵੀ ਬਰਾਬਰ ਦੇ ਅਹਿਮ ਪਹਿਲੂ ਹਨ ਤੇ ਇਸ ਤਰ੍ਹਾਂ ਇਨ੍ਹਾਂ ਸਭਨਾਂ ਦੀ ਇੱਕੋ ਜਿਹੀ ਜ਼ਰੂਰਤ ਦੇ ਮੱਦੇਨਜ਼ਰ ਹੀ ਨੌਜਵਾਨ ਦਾ ਸਰਵਪੱਖੀ ਵਿਕਾਸ ਸੰਭਵ ਹੈ ਤੇ ਇਸ ਤਰ੍ਹਾਂ ਅਸੀਂ ਇੱਕ ਸੂਝਵਾਨ ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰ ਰਹੇ ਹੋਵਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4027)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author