ShyamSDeepti7ਇਹ ਗੱਲ ਕਿੰਨੀ ਹੈਰਾਨੀ ਵਾਲੀ ਹੈ ਕਿ ਸ਼ਮਸ਼ਾਨਘਾਟ ਦੀ ‘ਤਾਲਾਬੰਦੀ’ ਦਾ ਕਾਰਨ ...
(12 ਅਪਰੈਲ 2020)

 

ਕਰੋਨਾਵਾਇਰਸ ਕਾਰਨ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਦੇਸ਼ ਵਿੱਚ ਹਰ ਰੋਜ਼ ਨਵੇਂ ਵਰਤਾਰੇ ਸਾਹਮਣੇ ਆ ਰਹੇ ਹਨ ਇੱਕ ਪੱਖ ਤਾਂ ਸਿਹਤ ਵਿਭਾਗ ਦਾ ਹੈ, ਜੋ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਅਤੇ ਲੱਛਣ ਆਉਣ ਤਾਂ ਛੇਤੀ ਤੋਂ ਛੇਤੀ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣ ਲਈ ਸੰਦੇਸ਼ ਦੇ ਰਿਹਾ ਹੈ ਤੇ ਆਪਣੀਆਂ ਕੋਸ਼ਿਸ਼ਾਂ ਨਾਲ ਨਿੱਤ ਨਵੀਆਂ ਜਾਣਕਾਰੀਆਂ ਨਾਲ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈਦੂਸਰੇ ਪੱਖ ਦੇ ਰੂਪ ਵਿੱਚ ਕਿਸੇ ਵਿਅਕਤੀ ਨੂੰ ਕਰੋਨਾਵਾਇਰਸ ਹੋਣ ਦਾ ਪਤਾ ਲੱਗਣ ’ਤੇ ਘਰਦਿਆਂ ਤੇ ਹੋਰ ਲੋਕਾਂ ਦੇ ਵਿਵਹਾਰ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ

ਸਿਹਤ ਅਤੇ ਬਿਮਾਰੀਆਂ ਦੇ ਇਤਿਹਾਸ ਵਿੱਚ ਕਈ ਬਿਮਾਰੀਆਂ ਨੂੰ ਲੈ ਕੇ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਵਿਤਕਰੇ ਅਤੇ ਨਫ਼ਰਤ ਬਾਰੇ ਅਸੀਂ ਅਣਜਾਣ ਨਹੀਂ ਹਾਂਕੋਹੜ ਦੀ ਬਿਮਾਰੀ ਵੱਡੀ ਉਦਾਹਰਨ ਹੈ, ਜਿਸ ਲਈ ਲੇਪਰ ਕਲੋਨੀ (ਕੋਹੜੀਆਂ ਦੀ ਬਸਤੀ) ਸ਼ਹਿਰ ਤੋਂ ਵੱਖਰੀ ਅਤੇ ਪਿੰਡ ਤੋਂ ਬਾਹਰਵਾਰ ਹੁੰਦੀ ਸੀਅਜਿਹਾ ਹੀ ਵਿਵਹਾਰ ਟੀ.ਬੀ. ਦੇ ਮਰੀਜ਼ਾਂ ਨਾਲ ਹੁੰਦਾ ਵੀ ਦੇਖਣ ਨੂੰ ਮਿਲਿਆਆਧੁਨਿਕ ਸਮੇਂ ਵਿੱਚ ਲੰਮੇ ਸਮੇਂ ਤੱਕ ਏਡਜ਼ ਦੇ ਮਰੀਜ਼ਾਂ ਨੂੰ ਵੀ ਇਸ ਤਰ੍ਹਾਂ ਦੇ ਵਿਹਾਰ ਦਾ ਸਾਹਮਣਾ ਕਰਨ ਪਿਆ ਹੈ

ਸਮੇਂ ਨਾਲ ਇਨ੍ਹਾਂ ਬਿਮਾਰੀਆਂ ਤੇ ਲੋਕਾਂ ਦੀ ਬਦਲੀ ਫਿਤਰਤ ਬਾਰੇ ਸਿਹਤ ਵਿਗਿਆਨ ਨੇ ਖੁਲਾਸੇ ਕੀਤੇ ਹਨ, ਉਸ ਬਾਰੇ ਸਮਝਣ-ਸਮਝਾਉਣ ਮਗਰੋਂ ਇਹ ਵਿਹਾਰ ਪਹਿਲਾਂ ਨਾਲੋਂ ਕੁਝ ਠੀਕ ਹੋਇਆ ਹੈ, ਪਰ ਅਜੇ ਵੀ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲਿਆ

ਇਹੀ ਹਾਲਾਤ ਅਤੇ ਵਿਹਾਰ ਅੱਜ ਕਰੋਨਾ ਬਾਰੇ ਦੇਖਣ ਨੂੰ ਮਿਲ ਰਹੇ ਹਨਉਂਜ ਇਸ ਬਿਮਾਰੀ ਦੇ ਮਾਮਲੇ ਵਿੱਚ ਅਸੀਂ ਦੋ ਕਦਮ ਅੱਗੇ ਲੰਘ ਗਏ ਹਾਂਵਿਅਕਤੀ ਤੋਂ ਦੂਰੀ (ਸਮਾਜਿਕ ਦੂਰੀ) ਤਾਂ ਹਦਾਇਤ ਸੀ, ਸਾਵਧਾਨੀ ਸੀਮ੍ਰਿਤਕ ਦੇਹ ਨੂੰ ਹੱਥ ਨਾ ਲਾਉਣ ਦੇ ਭਰਮ ਨੂੰ ਵੀ ਸਮਝਿਆ ਜਾ ਸਕਦਾ ਹੈ ਪਰ ਹੁਣ ਮ੍ਰਿਤਕ ਦੇਹ ਦੇ ਸਸਕਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰਨ ਵਾਸਤੇ ਇਜਾਜ਼ਤ ਨਾ ਦੇਣਾ ਗ਼ੈਰ-ਤਾਰਕਿਕ ਡਰ ਦਾ ਸੂਚਕ ਹੈ

ਇੱਥੋਂ ਤੱਕ ਕਿ ਕਰੋਨਾਵਾਇਰਸ ਨਾਲ ਬਿਰਧ ਮਾਤਾ ਦੀ ਮੌਤ ਮਗਰੋਂ ਪਰਿਵਾਰ ਦੇ ਜੀਆਂ ਨੇ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਗੱਲ ਤਾਂ ਦੂਰ, ਦੇਹ ਨੂੰ ਹਸਪਤਾਲ ਤੋਂ ਲੈਣ ਲਈ ਹੀ ਇਨਕਾਰ ਕਰ ਦਿੱਤਾਸਿਹਤ ਵਿਭਾਗ/ਪ੍ਰਸ਼ਾਸਨ ਨੇ ਜਦੋਂ ਸੁਰੱਖਿਅਤ ਕਿੱਟ ਪੀਪੀਈ ਦੇ ਕੇ ਮ੍ਰਿਤਕ ਦੀ ਦੇਹ ਲੈਣ ਲਈ ਕਿਹਾ ਤਾਂ ਵੀ ਘਰਦਿਆਂ ਨੇ ਹਾਮੀ ਨਹੀਂ ਭਰੀਇਹ ਕੋਈ ਇਕੱਲੀ-ਇਕਹਿਰੀ ਖ਼ਬਰ ਨਹੀਂ

ਇਹ ਗੱਲ ਕਿੰਨੀ ਹੈਰਾਨੀ ਵਾਲੀ ਹੈ ਕਿ ਸ਼ਮਸ਼ਾਨਘਾਟ ਦੀ ‘ਤਾਲਾਬੰਦੀ’ ਦਾ ਕਾਰਨ ਇਹ ਦੱਸਿਆ ਗਿਆ ਕਿ ਜਦੋਂ ਮ੍ਰਿਤਕ ਦੇਹ ਨੂੰ ਅੱਗ ਲਾਈ ਜਾਵੇਗੀ ਤਾਂ ਉਸ ਵਿੱਚੋਂ ਚੰਗਿਆੜੇ ਨਿਕਲਣਗੇ ਤੇ ਉਨ੍ਹਾਂ ਨਾਲ ਵਾਇਰਸ ਹਵਾ ਵਿੱਚ ਫੈਲ ਕੇ ਸਾਰੇ ਪਿੰਡ ਵਿੱਚ ਫੈਲ ਜਾਵੇਗਾਇਹ ਹੈ ਸਾਡੇ ਦਿਮਾਗ ਦੀ ਵਿਸ਼ਲੇਸ਼ਣ ਕਰਨ ਦੀ ਸਮਰਥਾ?

ਇਹ ਧਾਰਨਾ ਬਣੀ ਹੋਈ ਹੈ ਕਿ ਗਰਮੀ ਆ ਰਹੀ ਹੈ, ਇਸ ਵਾਇਰਸ ਨੇ ਆਪੇ ਮਰ-ਮੁੱਕ ਜਾਣਾ ਹੈ ਪਰ ਦੂਜੇ ਪਾਸੇ ਸ਼ਮਸ਼ਾਨਘਾਟ ਵਿੱਚ ਬਲਦੀ ਅੱਗ ਵਿੱਚੋਂ ਵਾਇਰਸ ਉਡ ਕੇ ਪਿੰਡ ਵਿੱਚ ਫੈਲ ਜਾਣ ਦੀ ਗੱਲ ਹੋ ਰਹੀ ਹੈ

ਮੌਜੂਦਾ ਹਾਲਾਤ ਵਿੱਚ ਇਹ ਡਰ ਮਨੋਵਿਗਿਆਨਕ ਹੈ, ਜਿਸ ਦੀ ਆਪਣੇ-ਆਪ ਵਿੱਚ ਇਲਾਜ ਦੀ ਲੋੜ ਹੈਬਿਮਾਰੀ ਫੈਲਣ, ਇਸਦੀ ਮੌਤ ਦਰ ਬਾਰੇ ਵੀ ਗੱਲਾਂ ਹੋ ਰਹੀਆਂ ਹਨ, ਪਰ ਠੀਕ ਹੋਣ ਵਾਲੇ ਮਰੀਜ਼ਾਂ ਵੱਲ ਲੋਕਾਂ ਦਾ ਧਿਆਨ ਉੰਨਾ ਨਹੀਂ ਜਾ ਰਿਹਾਉਨ੍ਹਾਂ ਦਾ ਧਿਆਨ ਸਿਰਫ਼ ਹਰ ਰੋਜ਼ ਵਧਦੇ ਮਰੀਜ਼ ਅਤੇ ਮੌਤਾਂ ਦੀ ਗਿਣਤੀ ’ਤੇ ਕੇਂਦਰਿਤ ਹੈ

ਕੋਹੜ ਤੋਂ ਕਰੋਨਾ ਤੱਕ ਦੀ ਮਾਨਸਿਕਤਾ ਇਹ ਗੱਲ ਤਾਂ ਸਪਸ਼ਟ ਤੌਰ ’ਤੇ ਉਜਾਗਰ ਕਰਦੀ ਹੈ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਬਣਦੀ ਸਹੀ ਜਾਣਕਾਰੀ, ਸਹੀ ਪ੍ਰਸੰਗ ਤੇ ਸਹੀ ਵਿਆਖਿਆ ਨਾਲ ਦੇਣ ਵਿੱਚ ਨਾਕਾਮਯਾਬ ਰਹੇ ਹਾਂਸਾਡੀ ਸਕੂਲੀ ਵਿੱਦਿਆ ਵੀ ਸਾਡੇ ਬੱਚਿਆਂ ਨੂੰ ਤਰਕਸ਼ੀਲ ਅਤੇ ਮਾਨਵੀ ਸੰਵੇਦਨਾ ਨਾਲ ਜੋੜਨ ਵਿੱਚ ਸਫ਼ਲ ਸਿੱਧ ਨਹੀਂ ਹੋ ਰਹੀ ਇਸਦਾ ਵੱਡਾ ਪੱਖ ਇਹ ਹੈ ਕਿ ਅਸੀਂ ਦੁਨੀਆਂ ਵਿੱਚੋਂ ਸਭ ਤੋਂ ਵੱਧ ਸ਼ਰਧਾ-ਭਾਵ, ਭਗਤੀ-ਭਾਵ ਰੱਖਣ ਵਾਲੇ ਹਾਂਅਸੀਂ ਰਿਸ਼ੀਆਂ-ਮੁਨੀਆਂ, ਗੁਰੂਆਂ, ਪੀਰਾਂ ਤੇ ਦੇਵੀ-ਦੇਵਤਿਆਂ ਦੇ ਦੇਸ਼ ਦੇ ਵਾਸੀ ਹਾਂਸਾਡੇ ਕੋਲ ਨੈਤਿਕਤਾ ਦੇ ਬਹੁਤ ਵੱਡੇ ਸਰੋਤ ਹਨਸਾਡੀ ਨੈਤਿਕ ਵਿੱਦਿਆ ਨੂੰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੇ ਯਤਨਾਂ ਵਿੱਚ ਸਵਰਗ-ਨਰਕ, ਅਗਲੇ-ਪਿਛਲੇ ਜਨਮ, ਕਰਮਾਂ ਦੇ ਫ਼ਲ ਵਰਗੀਆਂ ਧਾਰਨਾਵਾਂ ਹਨ

ਅਜੋਕੇ ਵਿਵਹਾਰ ਤਹਿਤ ਅਸੀਂ ਦੇਖ ਸਕਦੇ ਹਾਂ ਕਿ ਇਹ ਨੈਤਿਕ ਵਿੱਦਿਆ ਵੀ ਲੋਕਾਂ ਵਿੱਚ ਮਾਨਵੀ ਤੱਤ ਪੈਦਾ ਕਰਨ ਵਿੱਚ ਆਪਣੀ ਭੂਮਿਕਾ ਤੋਂ ਖੁੰਝੀ ਹੋਈ ਦਿਸਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2051)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author