ShyamSDeepti7ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਸਿਆਣੇ ਡਾਕਟਰ ਉੱਭਰ ਰਹੇ ਡਾਕਟਰਾਂ ਨੂੰ  ...MedicationPile1
(8 ਜਨਵਰੀ 2025)

 

MedicationPile1


ਅੱਜ ਦੇ ਸਮੇਂ ਵਿੱਚ ਕਿਸੇ ਦੇ ਵੀ ਘਰ ਚਲੇ ਜਾਉ
, ਰਸੋਈ ਦੇ ਖਾਣ-ਪੀਣ ਦੇ ਸਮਾਨ ਦੀ ਤਰ੍ਹਾਂ ਦਵਾਈਆਂ ਦਾ ਵੀ ਇੱਕ ਡੱਬਾ ਜ਼ਰੂਰ ਮਿਲੇਗਾਦੂਜਾ ਇਸ ਗੱਲ ਤੋਂ ਵੀ ਅੰਦਾਜ਼ਾ ਲੱਗ ਸਕਦਾ ਕਿ ਘਰ ਦੇ ਮਹੀਨੇ ਦੇ ਬੱਜਟ ਵਿੱਚ ਜਿੱਥੇ ਰਸੋਈ ਸ਼ਾਮਲ ਹੈ, ਹੋਰ ਸਬਜ਼ੀ-ਭਾਜੀ ਜਾਂ ਬਿਜਲੀ ਦਾ ਬਿੱਲ, ਉੱਥੇ ਦਵਾਈਆਂ ਵੀ ਆਮ ਬੱਜਟ ਵਿੱਚ ਸ਼ਾਮਲ ਹੋ ਗਈਆਂ ਹਨਇਹ ਦਵਾਈਆਂ ਉਹ ਨਹੀਂ ਹਨ, ਜੋ ਲੰਮੀਆਂ ਬਿਮਾਰੀਆਂ ਲਈ ਜਿਵੇਂ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਲਈ ਰੋਜ਼ਾਨਾ ਵਰਤਣੀਆਂ ਪੈਂਦੀਆਂ ਹਨ, ਇਹ ਆਮ ਵਰਤੋਂ ਵਿੱਚ ਆਉਣ ਵਾਲੀਆਂ ਬਿਮਾਰੀਆਂ ਜਿਵੇਂ ਬੁਖ਼ਾਰ, ਸਿਰ ਦਰਦ, ਜੀਅ ਕੱਚਾ ਹੋਣਾ, ਪੇਟ ਖਰਾਬ ਜਾਂ ਜੋੜਾਂ ਦਾ ਦਰਦ ਆਦਿ ਲਈ ਹਨਕਹਿਣ ਦਾ ਮਤਲਬ ਹੈ ਕਿ ਅਸੀਂ ਬਿਮਾਰ, ਦਵਾਈਆਂ ਭਰੋਸੇ ਚੱਲਣ ਵਾਲੇ ਸਮਾਜ ਵਿੱਚ ਰਹਿ ਰਹੇ ਹਾਂ

ਦਵਾਈਆਂ ਦੀ ਵਰਤੋਂ ਸਮਾਜ ਵਿੱਚ ਉਦੋਂ ਤੋਂ ਹੋ ਰਹੀ ਹੈ, ਜਦੋਂ ਮਨੁੱਖ ਇਸ ਧਰਤੀ ’ਤੇ ਰੂਪਮਾਨ ਹੋਇਆ ਹੈਪੇਟ ਦੀ ਭੁੱਖ ਮਿਟਾਉਣ ਲਈ ਜਿੱਥੇ ਮਨੁੱਖ ਨੇ ਦਰਖਤਾਂ, ਫਲਾਂ ਉੱਤੇ ਆਪਣੇ ਆਪ ਨੂੰ ਨਿਰਭਰ ਕੀਤਾ ਹੈ, ਉਸੇ ਤਰ੍ਹਾਂ ਦਰਦ ਵਰਗੀ ਕਿਸੇ ਤਕਲੀਫ਼ ਲਈ ਦਰਖਤਾਂ, ਪੌਦਿਆਂ ਦਾ ਹੀ ਸਹਾਰਾ ਲਿਆ ਹੈਸਾਡੀ ਆਪਣੀ ਆਯੁਰਵੈਦਿਕ ਪੱਦਤੀ ਦਰਖਤਾਂ, ਪੌਦਿਆਂ ਤੋਂ ਹੀ ਪੈਦਾ ਹੋਈ ਹੈਅੱਜ ਚਾਹੇ ਆਯੁਰਵੈਦਿਕ ਤੇ ਚਾਹੇ ਆਧੁਨਿਕ ਵਿਗਿਆਨ ਹੇਠ ਪ੍ਰਚਾਰੀ-ਸਮਝੀ ਜਾਂਦੀ ਦਵਾ ਵਿੱਚੋਂ ਬਹੁਤੀਆਂ ਦਵਾਈਆਂ ਅਜੇ ਵੀ ਇਨ੍ਹਾਂ ਦਰਖਤਾਂ, ਪੌਦਿਆਂ, ਫਲਾਂ-ਫੁੱਲਾਂ ਦੇ ਰਸ ਤੋਂ ਤਿਆਰ ਹੁੰਦੀਆਂ ਹਨ, ਭਾਵੇਂ ਆਧੁਨਿਕ ਵਿਗਿਆਨ ਨੇ ਕਈ ਦਵਾਈਆਂ ਖੁਦ ਲੈਬਾਰਟਰੀ ਵਿੱਚ ਤਿਆਰ ਕੀਤੀਆਂ ਹਨਇਨ੍ਹਾਂ ਲੈਬਾਰਟਰੀਆਂ ਵਿੱਚ ਤਿਆਰ ਰਸਾਇਣਕ ਕਈ ਕਈ ਤਜਰਬੇ ਕਰਕੇ ਦਵਾਈਆਂ ਤੋਂ ਫਾਇਦਾ ਵੀ ਲੈ ਰਹੇ ਹਨ ਤੇ ਨੁਕਸਾਨ ਵੀ ਹੋ ਰਿਹਾ ਹੈ

ਦਵਾਈਆਂ ਦਾ ਆਰੰਭ ਤਾਂ ਮਨੁੱਖੀ ਪੀੜਾ ਨੂੰ ਘੱਟ ਕਰਨ ਜਾਂ ਬਿਲਕੁਲ ਹੀ ਖ਼ਤਮ ਕਰਨ ਲਈ ਹੋਇਆ ਹੈ ਪਰ ਇਹ ਕਦੋਂ ਬਜ਼ਾਰ ਅਤੇ ਸਾਡੇ ਘਰਾਂ ਦੀ ਰੋਜਮਰ੍ਹਾ ਦੀ ਇਸਤੇਮਾਲ ਹੋਣ ਵਾਲੀ ਵਸਤੂ ਬਣ ਗਈ, ਇਹ ਪਤਾ ਹੀ ਨਹੀਂ ਚੱਲਿਆਪਰ ਇਹ ਗੱਲ ਵੀ ਨਹੀਂ ਕਿ ਜੇ ਪਤਾ ਲਗਾਉਣਾ ਚਾਹੀਏ ਤੇ ਇਸਦਾ ਪਤਾ ਨਹੀਂ ਲੱਗ ਸਕਦਾਦਵਾਈਆਂ ਦਾ ਇਸਤੇਮਾਲ ਸਾਨੂੰ ਸਿਹਤਮੰਦ ਕਰਦਾ ਹੈ ਤੇ ਜ਼ਿੰਦਗੀ ਨੂੰ ਸਹੀ ਰਾਹ ਪਾਉਂਦਾ ਹੈਦਰਅਸਲ ਇੱਥੇ ਉਹ ਗੱਲ ਪਈ ਹੈ ਕਿ ਕਦੋਂ ਸਾਡੀ ਜ਼ਿੰਦਗੀ ਵਿੱਚ ਸਹਿਜਤਾ ਗੁੰਮ ਹੋ ਗਈ ਤੇ ਅਸੀਂ ਭੱਜ-ਨੱਠ ਵਾਲੀ ਜ਼ਿੰਦਗੀ ਵਿੱਚ ਪਹੁੰਚ ਗਏਸਮਾਜ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਕਿ ਇੱਕ ਮਿੰਟ ਦੀ ਵਿਹਲ ਵੀ ਸਾਨੂੰ ਚੁੱਭਣ ਲੱਗ ਪਈਉਹ ਵੀ ਉਸ ਸਮੇਂ, ਜਦੋਂ ਕਿ ਰੋਜ਼ਾਨਾ ਦਾ ਕੰਮ ਅਤੇ ਉਸ ਤੋਂ ਮਿਲਣ ਵਾਲੀ ਦਿਹਾੜੀ ਨਾਲ ਸਾਡੀ ਜ਼ਿੰਦਗੀ ਦੇ ਚੱਲਣ ਵਿੱਚ ਔਖਿਆਈ ਮਹਿਸੂਸ ਹੋਣ ਲੱਗੀ

ਸਰਮਾਏਦਾਰੀ ਵਿਵਸਥਾ ਵਿੱਚ ਭੱਜ-ਦੌੜ ਇੱਕ ਅਹਿਮ ਪਹਿਲੂ ਹੈਸਰਮਾਏਦਾਰ ਆਪਣਾ ਮੁਨਾਫ਼ਾ ਕਮਾਉਣ ਲਈ ਹਰ ਵਕਤ ਦੌੜਦਾ ਰਹਿੰਦਾ ਹੈ ਅਤੇ ਆਪਣੇ ਲਈ ਕੰਮ ਕਰ ਰਹੇ ਲੋਕਾਂ ਨੂੰ ਸੌਣ ਨਹੀਂ ਦਿੰਦਾਸਰਮਾਏਦਾਰ ਆਪਣੇ ਮੁਨਾਫ਼ੇ ਲਈ ਹਰ ਹਰਬਾ ਵਰਤਦਾ ਹੈਉਹ ਚਾਹੇ ਭਾਈਚਾਰਕ ਸਾਂਝ ਹੋਵੇ, ਦੋਸਤੀ ਅਤੇ ਪਿਆਰ ਹੋਵੇ ਜਾਂ ਪਰਿਵਾਰ ਦਾ ਸਕੂਨ ਹੋਵੇਇਹ ਸਾਰੀਆਂ ਗੱਲਾਂ ਆਪਾਂ ਦਵਾਈਆਂ ਦੇ ਵਧ ਰਹੇ ਪਸਾਰ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹਾਂਦਵਾਈਆਂ ਉੱਤੇ ਛਾਪੀ ਗਈ ਮਿਆਦੀ ਤਾਰੀਕ ਬਾਰੇ ਕਈ ਸਵਾਲ ਉੱਠੇ ਹਨ ਕਿ ਉਹ ਜਾਣਬੁੱਝ ਕਿ ਘੱਟ ਰੱਖੀ ਜਾਂਦੀ ਹੈ ਤਾਂ ਕਿ ਪਈ ਪਈ ਦਵਾਈ ਆਪਣੀ ਨਿਰਧਾਰਤ ਸੀਮਾ ਤੋਂ ਪਹਿਲਾਂ ਇਸਤੇਮਾਲ ਹੋਣ ਵਿੱਚ ਰਹਿ ਜਾਵੇਇਸ ਤਰ੍ਹਾਂ ਤਕਰੀਬਨ ਲੱਖਾਂ ਰੁਪਏ ਦੀ ਦਵਾਈ ਬਰਬਾਦ ਹੁੰਦੀ ਹੈਤੁਸੀਂ ਆਪ ਸੋਚੋ, ਇੱਕ ਨਿਰਧਾਰਤ ਤਰੀਕ ਤਕ ਉਹੀ ਦਵਾਈ ਇਸਤੇਮਾਲ ਹੋ ਰਹੀ ਹੁੰਦੀ ਹੈ ਤੇ ਫਿਰ ਅਗਲੇ ਦਿਨ ਉਹੀ ਦਵਾਈ ਬੇਕਾਰ ਹੋ ਜਾਂਦੀ ਹੈਇਸੇ ਪਹਿਲੂ ਤੋਂ ਹੀ ਲੋਕਾਂ ਦੀ ਮਾਨਸਿਕਤਾ ਵਧ ਗਈ ਹੈ ਕਿ ਤਾਰੀਖ ਦੇਖ ਕੇ ਦਵਾਈ ਖਰੀਦਣੀ ਹੈ ਤੇ ਉਸੇ ਮੁਤਾਬਿਕ ਹੀ ਰੱਦੀ ਦੇ ਡੱਬੇ ਵਿੱਚ ਸੁੱਟ ਦੇਣੀ ਹੈ

ਇਹ ਦਵਾਈਆਂ ਆਮ ਤੌਰ ਤੇ ਡਾਕਟਰਾਂ ਨੂੰ ਦਿਖਾ ਕੇ ਪਹਿਲੀ ਵਾਰ ਕੁਝ ਵੱਧ ਮਾਤਰਾ ਵਿੱਚ ਲੈ ਕੇ ਰੱਖ ਲਈਆਂ ਜਾਂਦੀਆਂ ਹਨ ਤਾਂ ਕਿ ਵਾਰ-ਵਾਰ ਡਾਕਟਰ ਨੂੰ ਦਿਖਾਉਣ ਅਤੇ ਫੀਸ ਦੇਣ ਤੋਂ ਬਚਿਆ ਜਾ ਸਕੇ ਇਸਦਾ ਦੂਜਾ ਪੱਖ ਹੈ ਕੈਮਿਸਟ ਤੋਂ ਪਰਚੀ ਦਿਖਾ ਕੇ ਦਵਾਈ ਲੈਣ ਦਾ ਰਿਵਾਜ਼ਕੋਈ ਵੀ ਦਵਾਈ ਕੈਮਿਸਟ ਤੋਂ ਬਗੈਰ ਪਰਚੀ ਦਿਖਾਏ ਮਿਲ ਜਾਂਦੀ ਹੈ ਭਾਵੇਂ ਕਿ ਇਸਦਾ ਨੇਮ ਵੀ ਹੈਇਸੇ ਤਰ੍ਹਾਂ ਹੀ ਇੱਕ ਹੋਰ ਪੱਖ ਕਿ ਸੈਂਕੜੇ ਹੀ ਦਵਾਈਆਂ ਜੋ ਕਿ ਵਿਦੇਸ਼ਾਂ ਵਿੱਚ ਬੈਨ ਹਨ, ਪਰ ਸਾਡੇ ਮੁਲਕ ਵਿੱਚ ਧੜੱਲੇ ਨਾਲ ਮਿਲਦੀਆਂ ਹਨ

ਸਾਡੇ ਦੇਸ਼ ਨਾਲ ਇੱਕ ਦਿੱਕਤ ਇਹ ਵੀ ਹੈ ਕਿ ਇੱਥੇ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਮੁਤਾਬਿਕ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈਤਕਰੀਬਨ ਹਰ ਪਿੰਡ ਵਿੱਚ ਕਈ ਗੈਰ ਮਾਨਤਾ ਪ੍ਰਾਪਤ (ਆਰ. ਐੱਮ.ਪੀ) ਪੂਰੀ ਖੁੱਲ੍ਹ ਨਾਲ ਮੈਡੀਕਲ ਦੀ ਪ੍ਰੈਕਟਿਸ ਕਰ ਰਹੇ ਹਨਉਨ੍ਹਾਂ ਦੀ ਸਫਲਤਾ ਪਿੱਛੇ ਰਾਜਨੀਤਕ ਮੰਤਵ ਵੀ ਹੈ ਅਤੇ ਵੱਡੇ ਪੱਧਰ ’ਤੇ ਡਾਕਟਰਾਂ ਦੀ ਘਾਟ ਵੀ ਹੈਕਈ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਇਹ ਆਰ.ਐੱਮ.ਪੀ. ਡਾਕਟਰ ਬੈਨ ਕਰ ਦਿੱਤੇ ਜਾਣ ਤਾਂ ਪੰਜਾਬ ਦੇ ਪੇਂਡੂ ਖਿੱਤੇ ਦੀ ਸਿਹਤ ਵਿਵਸਥਾ ਚਰਮਰਾ ਜਾਵੇਗੀਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ, ਜਿਸ ਕਰਕੇ ਦਵਾਈਆਂ ਦੀ ਦੁਰਵਰਤੋਂ ਹੋ ਰਹੀ ਹੈਦੇਸ਼ ਦੀ ਸਿਹਤ ਵਿਵਸਥਾ ਅਤੇ ਦਵਾਈਤੰਤਰ ਹੌਲੀ-ਹੌਲੀ ਮਹਿੰਗਾ ਹੋ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾ ਰਿਹਾ ਹੈਇਹ ਵੀ ਇੱਕ ਕਾਰਨ ਹੈ ਲੋਕ ਆਪਣੇ ਰੋਜਮਰ੍ਹਾ ਦੀਆਂ ਦਵਾਈਆਂ ਆਪ ਹੀ ਇਸਤੇਮਾਲ ਕੀਤੇ ਜਾਣ ਨੂੰ ਪਹਿਲ ਦੇ ਰਹੇ ਹਨਇਸ ਨਾਲ ਘਰੇ ਦਵਾਈਆਂ ਰੱਖਣ ਦੀ ਪ੍ਰਵਿਰਤੀ ਵੀ ਵਧ ਰਹੀ ਹੈ ਤੇ ਆਪੇ ਬਗੈਰ ਕਿਸੇ ਮੰਤਵ ਦੇ, ਬਗੈਰ ਕਿਸੇ ਦੀ ਸਲਾਹ ਦੇ, ਬਿਨਾਂ ਕਿਸੇ ਸੁਚੱਜੇ ਤਰੀਕੇ ਨੂੰ ਜਾਣੇ ਦਵਾਈਆਂ ਦੀ ਧੜਾਧੜ ਵਰਤੋਂ ਹੋ ਰਹੀ ਹੈ

ਦਵਾਈਆਂ ਦੀ ਵਧ ਰਹੀ ਵਿਕਰੀ ਦੇ ਕਾਰਨ ਦਵਾਈਆਂ ਦਾ ਬਜ਼ਾਰ ਬਹੁਤ ਤੇਜ਼ ਹੈਇਹ ਦਿਨ ਪ੍ਰਤੀ ਦਿਨ ਮਹਿੰਗੀਆਂ ਹੋ ਰਹੀਆਂ ਹਨ ਅਤੇ ਨਵੀਆਂ ਤੋਂ ਨਵੀਂਆਂ ਫੈਕਟਰੀਆਂ ਖੁੱਲ੍ਹ ਰਹੀਆਂ ਹਨਇਹ ਵੀ ਦੇਖਣ ਵਿੱਚ ਆਇਆ ਹੈ ਕਿ ਨਕਲੀ ਦਵਾਈਆਂ ਬਣਾਉਣ ਦਾ ਵਪਾਰ ਵੀ ਬਹੁਤ ਵਧ ਰਿਹਾ ਹੈਇਸ ਤਰ੍ਹਾਂ ਇਹ ਸਾਰੇ ਮਿਲ ਕੇ ਡਾਕਟਰ ਲੋਕਾਂ ਦੀ ਆਰਥਿਕਤਾ, ਡਾਕਟਰਾਂ ਦਾ ਘੱਟ ਹੋਣਾ ਅਤੇ ਕਾਰਪੋਰੇਟ ਸੈਕਟਰ ਦਾ ਕਿਸੇ ਵੀ ਤਰ੍ਹਾਂ ਦਾ ਨੇਮ ਨਾ ਮੰਨਣਾ, ਇਸ ਵਪਾਰ ਨੂੰ ਉਸ ਪੱਧਰ ’ਤੇ ਲੈ ਗਏ ਹਨ ਕਿ ਅੱਜ ਜੰਗ ਦੇ ਸਮਾਨ ਤੋਂ ਬਾਅਦ ਦਵਾਈਆਂ ਦਾ ਬਾਜ਼ਾਰ ਸਭ ਤੋਂ ਵੱਧ ਮੁਨਾਫ਼ਾ ਕਮਾ ਰਿਹਾ ਹੈ

ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਸਿਆਣੇ ਡਾਕਟਰ ਉੱਭਰ ਰਹੇ ਡਾਕਟਰਾਂ ਨੂੰ ਇੱਕ ਮੱਤਨੁਮਾ ਕਥਨ ਦੱਸਿਆ ਕਰਦੇ ਸਨ, “ਜਿਹੜਾ ਡਾਕਟਰ ਵਿਅਕਤੀ ਦੀ ਜਾਂਚ ਕਰਕੇ ਇੱਕ ਦਵਾਈ ਲਿਖਦਾ ਹੈ, ਇਸ ਦਾ ਮਤਲਬ ਹੈ ਕਿ ਉਸ ਨੂੰ ਬਿਮਾਰੀ ਸਮਝ ਆ ਗਈ ਹੈਜਿਹੜਾ ਡਾਕਟਰ ਦੋ ਦਵਾਈਆਂ ਲਿਖਦਾ, ਇਸਦਾ ਮਤਲਬ ਹੈ ਕਿ ਉਹ ਅਜੇ ਸ਼ੱਕ ਵਿੱਚ ਹੈ ਅਤੇ ਜਿਹੜਾ ਡਾਕਟਰ ਮਰੀਜ਼ ਨੂੰ ਤਿੰਨ, ਚਾਰ ਜਾਂ ਇਸ ਤੋਂ ਵੀ ਵੱਧ ਦਵਾਈਆਂ ਲਿਖਦਾ ਹੈ, ਸਮਝੋ ਕਿ ਉਹ ਕਿਸੇ ਦਵਾ ਕੰਪਨੀ ਦਾ ਏਜੰਟ ਹੈ ਇਸ ਕਥਨ ਮੁਤਾਬਿਕ ਅੱਜ ਆਪਣੀਆਂ ਦਵਾਈਆਂ ਦੀਆਂ ਪਰਚੀਆਂ ਉੱਤੇ ਝਾਤੀ ਮਾਰ ਕੇ ਦੇਖੋ, ਕੋਈ ਵੀ ਪਰਚੀ ਸੱਤ-ਅੱਠ ਦਵਾਈਆਂ ਤੋਂ ਘੱਟ ਨਹੀਂ ਮਿਲੇਗੀਕੁਝ ਦਵਾਈਆਂ ਤਾਂ ਪੱਕੀਆਂ ਹੀ ਹਨ ਜਿਵੇਂ ਤੇਜ਼ਾਬ ਬਣਨ ਤੋਂ ਰੋਕਣ ਵਾਲੀ, ਬੀ ਕੰਪੈਲਕਸ ਅਤੇ ਇੱਕ ਅੱਧੀ ਦਰਦਾਂ ਦੀ ਪੀੜ ਦੀਇਸ ਤਰ੍ਹਾਂ ਕਰਕੇ ਜੋ ਵੀ ਮਰੀਜ਼ ਦਵਾਈ ਲੈ ਕੇ ਜਾਂਦਾ ਹੈ, ਉਸ ਨੂੰ ਅੱਧੀਆਂ ਦਵਾਈਆਂ ਦੇ ਨਾਮ ਆਪੇ ਹੀ ਯਾਦ ਹੋ ਜਾਂਦੇ ਹਨਪਰਚੀ ਵਿੱਚ ਜੋ ਖਾਸ ਹੁੰਦਾ ਹੈ, ਉਹ ਹੈ ਕਿਸੇ ਐਂਟੀਬਾਇਟਿਕ ਦਾ ਨਾਮ

ਜਿੱਥੋਂ ਤਕ ਐਂਟੀਬਾਇਟਿਕ ਦੀ ਗੱਲ ਹੈ, ਉਹਨਾਂ ਦੀ ਆਮਦ ਨਾਲ ਜਰਮਾਂ ਨਾਲ ਹੋਣ ਵਾਲੀਆਂ ਦਵਾਈਆਂ ਜਿਵੇਂ ਟਾਈਫਾਈਡ, ਟੀ.ਬੀ., ਮਲੇਰੀਆਂ ਆਦਿਪਰ ਇਹਨਾਂ ਐਂਟੀਬਾਇਟਿਕ ਦਵਾਈਆਂ ਦਾ ਜਣੇ ਖਣੇ ਦੇ ਹੱਥ ਆ ਜਾਣਾ ਇੱਕ ਮੁਸ਼ਕਿਲ ਪੈਦਾ ਕਰ ਗਿਆ ਹੈਤੁਸੀਂ ਦੇਖਿਆ ਹੋਵੇਗਾ ਐਂਟੀਬਾਇਟਿਕ ਬਾਰੇ ਇੱਕ ਦਵਾਈ ਦੀ ਮਿਕਦਾਰ ਦੀ ਗੱਲ ਹੈ ਅਤੇ ਦੂਸਰਾ ਉਸ ਨੂੰ ਖਾਣ ਦਾ ਤਰੀਕਾ ਹੈਵੈਸੇ ਤਾਂ ਸਾਰੀਆਂ ਆਧੁਨਿਕ ਵਿਗਿਆਨ ਦੀਆਂ ਦਵਾਈਆਂ ਨੂੰ ਕਰਮ ਕਹਿ ਕੇ ਭਰਮ ਫੈਲਾਇਆ ਗਿਆ ਹੈ ਤੇ ਦਵਾਈ ਭਾਵੇਂ ਮਾਹਿਰ ਡਾਕਟਰ ਕੋਲੋਂ ਹੀ ਲਿਖਵਾਈ ਹੋਵੇ, ਪਰ ਵਿਅਕਤੀ ਆਪਣੀ ਮਨ ਮਰਜ਼ੀ ਨਾਲ ਮਿਕਦਾਰ ਨੂੰ ਘੱਟ ਕਰ ਲੈਂਦਾ ਹੈ ਜਾਂ ਖਾਣ ਦੇ ਸਮੇਂ ਨੂੰ ਆਪਣੇ ਆਪ ਹੀ ਅੱਗੇ ਪਿੱਛੇ ਕਰ ਲੈਂਦਾ ਹੈਜੇ ਡਾਕਟਰ ਨੇ ਦਵਾਈ ਪੰਜ ਦਿਨ ਦੀ ਲਿਖੀ ਹੈ ਤਾਂ ਉਸ ਨੂੰ ਤਿੰਨ ਦਿਨ ਅਤੇ ਸੱਤ ਦਿਨ ਵਾਲੀ ਨੂੰ ਪੰਜ ਦਿਨ ਤਕ ਖਾਣ ਦਾ ਚਲਨ ਤਾਂ ਆਮ ਹੀ ਹੈ

ਇਸ ਰੱਦੋਬਦਲ ਨਾਲ ਇੱਕ ਨੁਕਸਾਨ ਸਾਰੇ ਸਿਹਤ ਵਿਗਿਆਨ ਨੂੰ ਝੱਲਣਾ ਪੈ ਰਿਹਾ ਹੈ ਤਾਂ ਉਹ ਹੈ ਦਿਨੋ ਦਿਨ ਐਟੀਂਬਾਇਟਿਕ ਅਸਰਹੀਣ ਹੋ ਰਹੇ ਹਨ ਤੇ ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਕੋਲ ਜ਼ਰਮਾਂ ’ਤੇ ਮਾਰ ਕਰਨ ਲਈ ਕੋਈ ਐਂਟੀਬਾਇਟਿਕ ਸੁਰੱਖਿਅਤ ਨਹੀਂ ਬਚੇਗਾਉਸ ਦਿਨ ਦਾ ਅੰਦਾਜ਼ਾ ਲਗਾਉ ਜਾਂ ਉਸ ਹਾਲਤ ਬਾਰੇ ਸੋਚ ਕੇ ਦੇਖੋ ਕਿ ਲੋਕਾਂ ਨੂੰ ਜੀਵਨ ਦੇਣ ਵਾਲੀ ਦਵਾਈ ਐਂਟੀਬਾਇਟਿਕ ਅਸਰ ਨਹੀਂ ਕਰ ਰਹੀ ਤੇ ਅਨੇਕਾਂ ਹੀ ਐਂਟੀਬਾਇਟਿਕ ਹੋਣ ਦੇ ਬਾਵਜੂਦ ਮਰੀਜ਼ ਮਰਨ ਦੇ ਰਾਹ ਪਿਆ ਹੋਇਆ ਹੈਵਿਸ਼ਵ ਸਿਹਤ ਸੰਸਥਾ ਨੇ ਇਸ ਸਥਿਤੀ ਨੂੰ ਗੰਭੀਰ ਅਤੇ ਖ਼ਤਰਨਾਕ ਕਰਾਰ ਦਿੱਤਾ ਹੈ ਤੇ ਕਈ ਵਾਰ ਚਿਤਾਵਨੀ ਦਿੱਤੀ ਹੈ ਕਿ ਐਂਟੀਬਾਇਟਿਕ ਨੂੰ ਸੋਚ ਸਮਝ ਕੇ ਤਰੀਕੇ ਸਿਰ ਵਰਤਿਆ ਜਾਵੇ ਤੇ ਉਹ ਹਾਲਤ ਪੈਦਾ ਨਾ ਹੋਵੇ ਕਿ ਅਸੀਂ ਸਿਹਤ ਸੇਵਾਵਾਂ ਤੋਂ ਫਾਇਦਾ ਲੈਂਦੇ-ਲੈਂਦੇ ਨੁਕਸਾਨ ਕਰਵਾ ਬੈਠੀਏ

ਇਸ ਸਾਰੀ ਹਾਲਤ ਵਿੱਚ ਸਿਹਤ ਕਾਮਿਆਂ ਦੀ ਉਹ ਭੀੜ ਵੀ ਸ਼ਾਮਲ ਹੈ, ਜੋ ਦਵਾਈਆਂ ਦਾ ਸੋਚ ਸਮਝ ਕੇ ਇਸਤੇਮਾਲ ਨਹੀਂ ਕਰਦੀ, ਜੋ ਮੁੱਖ ਤੌਰ ’ਤੇ ਪਿੰਡਾਂ ਵਿੱਚ ਬੈਠੇ ਹਨਇਨ੍ਹਾਂ ਕਹਿੰਦੇ ਕਹਾਉਂਦੇ ਡਾਕਟਰਾਂ ਨਾਲ ਇੱਕ ਦਿੱਕਤ ਹੋਰ ਵੀ ਹੈ ਕਿ ਇਹ ਹਰ ਬਿਮਾਰੀ ਲਈ ਗੋਲੀਆਂ, ਕੈਪਸੂਲਾਂ ਦੀ ਥਾਂ ਟੀਕਾ ਵਰਤਣ ਨੂੰ ਪਹਿਲ ਦਿੰਦੇ ਹਨਉਹਨਾਂ ਨੇ ਇਸ ਬਾਰੇ ਵੀ ਇੱਕ ਭਰਮ ਬਣਾਇਆ ਹੋਇਆ ਹੈ ਕਿ ਟੀਕੇ ਨਾਲ ਬਿਮਾਰੀ ਛੇਤੀ ਠੀਕ ਹੋਵੇਗੀਟੀਕਿਆਂ ਦੇ ਭਰਮ ਨੂੰ ਲੈ ਕੇ ਅਸਲ ਗੱਲ ਇਹ ਹੈ ਕਿ ਸਿਹਤ ਵਿਗਿਆਨ ਨੇ ਟੀਕਿਆਂ ਦੀ ਕਾਢ ਉਸ ਸਮੇਂ ਕੀਤੀ, ਜਦੋਂ ਮੂੰਹ ਨਾਲ ਖਾਈ ਜਾਣ ਵਾਲੀ ਦਵਾਈ ਪੇਟ ਵਿੱਚ ਪਹੁੰਚ ਕੇ ਪੇਟ ਦੇ ਤੇਜ਼ਾਬ ਨਾਲ ਨਸ਼ਟ ਹੋ ਜਾਂਦੀ ਸੀਸਚਾਈ ਤਾਂ ਇਹ ਹੈ ਕਿ ਜਜਿਹੜਾ ਵੀ ਮਰੀਜ਼ ਦਵਾਈ ਮੂੰਹ ਨਾਲ ਖਾ ਪੀ ਸਕਦਾ ਹੈ, ਉਸ ਨੂੰ ਇਨਜ਼ੈਕਸ਼ਨ ਦੇਣਾ ਗੈਰ ਵਿਗਿਆਨਕ ਹੈ ਫਿਰ ਇਨਜੈਨਸ਼ਨ ਦੇ ਆਪਣੇ ਨੁਕਸਾਨ ਅਤੇ ਚੁਣੌਤੀਆਂ ਹਨਦਰਅਸਲ ਇਹ ਤਰੀਕਾ ਅੱਜ ਸ਼ਹਿਰ ਅਤੇ ਪੜ੍ਹੇ ਲਿਖੇ ਡਾਕਟਰ ਵੀ ਅਪਣਾ ਰਹੇ ਹਨ ਕਿਉਂਜੋ ਉਹਨਾਂ ਦੀ ਮਨਸ਼ਾ ਮਰੀਜ਼ ਤੋਂ ਵੱਧ ਪੈਸੇ ਲੈਣਾ ਹੈ

ਟੀਕਾ ਲਗਾਉਣ ਵਿੱਚ ਠੀਕ ਹੈ, ਇੱਕ ਤਰੀਕੇ ਦੀ ਲੋੜ ਹੁੰਦੀ ਹੈਨਾੜ ਵਿੱਚ ਲਾਉਣ ਵਾਲਾ ਟੀਕਾ ਜ਼ਰੂਰ ਇੱਕ ਮਾਹਿਰਾਨਾ ਸਮਝ ਦੀ ਮੰਗ ਕਰਦਾ ਹੈਪਰ ਇਹ ਵੀ ਨਹੀਂ ਕਿ ਹਰ ਕਿਸੇ ਮਰੀਜ਼ ਨੂੰ ਆਉਂਦੇ ਸਾਰ ਗੁਲੂਕੋਸ਼ ਦੀ ਬੋਤਲ ਚੜ੍ਹਾ ਦਿੱਤੀ ਜਾਵੇ, ਜੋ ਕਿ ਅੱਜ ਆਮ ਗੱਲ ਹੋ ਗਈ ਹੈਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਮਰੀਜ਼ ਦੀ ਇੱਕ ਬਾਂਹ ’ਤੇ ਗੁਲੂਕੋਸ਼ ਚੜ੍ਹਾਇਆ ਹੋਇਆ ਹੈ ਤੇ ਦੂਜੀ ਬਾਂਹ ਨਾਲ ਮਰੀਜ਼ ਚਾਹ ਪੀ ਰਿਹਾ ਹੁੰਦਾ ਹੈਜੋ ਕਿ ਆਮ ਸਮਝਦਾਰ ਵਿਅਕਤੀ ਨੂੰ ਹਾਸੋਹੀਣਾ ਲਗਦਾ ਹੈ

ਇਹ ਠੀਕ ਐ ਕਿ ਨਸ਼ੇ ਸਾਡੇ ਘਰ ਦੇ ਕਿਸੇ ਡੱਬੇ ਵਿੱਚ ਨਹੀਂ ਪਏ ਹੁੰਦੇ ਪਰ ਹੌਲੀ-ਹੌਲੀ, ਖਾਸ ਕਰ ਪੰਜਾਬ ਵਿੱਚ ਨਸ਼ੇ ਹਰ ਘਰ ਪਹੁੰਚ ਗਏ ਹਨਮੰਨ ਸਕਦੇ ਹਾਂ ਕਿਸੇ ਸਮੇਂ ਅਫੀਮ ਕਿਸੇ ਦਵਾਈ ਦੇ ਤੌਰ ’ਤੇ ਵਰਤਣ ਲਈ ਘਰ ਵਿੱਚ ਪਈ ਹੁੰਦੀ ਸੀ ਫਿਰ ਮਹਿਮਾਨ ਨਿਵਾਜੀ ਦੇ ਤੌਰ ’ਤੇ ਸ਼ਰਾਬ ਦੀ ਵਰਤੋਂ ਘਰ ਦਾ ਹਿੱਸਾ ਬਣੀ ਹੋਈ ਸੀਹੁਣ ਭਾਵੇਂ ਇਹ ਦੋਨੇਂ ਨਸ਼ੇ ਪ੍ਰਚਲਿਤ ਨਹੀਂ ਹਨ ਪਰ ਫਿਰ ਵੀ ਨਵੇਂ ਨਸ਼ੇ ਜਾਂ ਉਹਨਾਂ ਨੂੰ ਵਰਤਣ ਲਈ ਸਰਿੰਜਾਂ ਪੰਜਾਬ ਦੇ ਨੌਜਵਾਨਾਂ ਦੀਆਂ ਜੇਬਾਂ ਵਿੱਚੋਂ ਲੱਭ ਹੀ ਜਾਂਦੀਆਂ ਹਨ

ਜਦੋਂ ਆਪਾਂ ਦਵਾਈਆਂ ਦੇ ਵਧ ਫੈਲ ਰਹੇ ਬਾਜ਼ਾਰ ਦੀ ਗੱਲ ਕਰਦੇ ਹਾਂ ਤੇ ਬਾਜ਼ਾਰ ਵਿੱਚ ਵਧ ਰਹੇ ਸਰਮਾਏਦਾਰੀ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਸਾਰੇ ਹੀ ਸ਼ਾਮਲ ਹੋ ਰਹੇ ਹਨਦਵਾ-ਕੰਪਨੀਆਂ, ਦਵਾਈ ਵੇਚਣ ਵਾਲਾ, ਕੈਮਿਸਟ ਤੇ ਇੱਥੋਂ ਤਕ ਕਿ ਡਾਕਟਰ ਵੀ ਉਸਦਾ ਹਿੱਸਾ ਬਣ ਰਹੇ ਹਨਤੁਸੀਂ ਅਕਸਰ ਦਵਾਈਆਂ ਦੇ ਮੈਡੀਕਲ ਦੇ ਰੈਪਰਜੈਂਟੇਟਿਵ ਹਸਪਤਾਲ ਵਿੱਚ ਘੁੰਮਦੇ ਦੇਖੇ ਹੋਣਗੇ ਤੇ ਉਹਨਾਂ ਦੇ ਹੱਥਾਂ ਵਿੱਚ ਫੜੇ ਮਹਿੰਗੇ ਗਿਫ਼ਟ ਵੀ, ਬਾਕੀ ਲੁਕ ਛਿਪ ਕੇ ਕੀ ਹੁੰਦਾ ਹੈ, ਉਹਦੇ ਬਾਰੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋਸਾਰੇ ਪਹਿਲੂ ਦਾ ਸਿੱਟਾ ਹੈ ਕਿ ਦਵਾਈਆਂ, ਜਿਨ੍ਹਾਂ ਨੇ ਸਾਨੂੰ ਰਾਹਤ ਪਹੁੰਚਾਉਣੀ ਹੁੰਦੀ ਹੈ, ਹੌਲੀ-ਹੌਲੀ ਇੱਕ ਆਮ ਗਰੀਬ, ਇੱਥੋਂ ਤਕ ਕਿ ਮੱਧ ਵਰਗੀ ਪਰਿਵਾਰ ਦੀ ਪਹੁੰਚ ਤੋਂ ਵੀ ਦੂਰ ਹੋ ਰਹੀਆਂ ਹਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5598)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author