ShyamSDeepti7ਜੀਵਨ ਸ਼ੈਲੀ ਦੀਆਂ ਬਿਮਾਰੀਆਂ ਵਿੱਚ ਜਦੋਂ ਅਸੀਂ ਪਛਾਣ ਹੀ ਲਿਆ ਹੈ ਤਾਂ ਫਿਰ ...
(30 ਦਸੰਬਰ 2024)

 

ਕਹਿਣ ਪੜ੍ਹਨ ਨੂੰ ਇਹ ਵਾਕ ਇੱਕ ਵਧੀਆ ਦ੍ਰਿਸ਼ ਪੇਸ਼ ਕਰਦਾ ਹੈ ਪਰ ਇਸ ਤਰ੍ਹਾਂ ਹੈ ਨਹੀਂਨਾ ਬੋਲ-ਚਾਲ ਦੇ ਪੱਖ ਤੋਂ ਅਤੇ ਨਾ ਹੀ ਸਿਹਤ ਦੇ ਪੱਖ ਤੋਂਹਰ ਪਾਸੇ ਨਫ਼ਰਤ ਦਾ ਮਾਹੌਲ ਹੈਹਨੂੰਮਾਨ ਚਾਲੀਸਾ ਅਤੇ ਰਮਜ਼ਾਨ ਆਪਸ ਵਿੱਚ ਗੁੱਥਮ-ਗੁੱਥਾ ਹੋ ਰਹੇ ਨੇ, ਸ਼ਾਂਤੀ ਭੰਗ ਕਰ ਰਹੇ ਨੇ

144 ਕਰੋੜ ਦੀ ਅਬਾਦੀ ਵਾਲੇ ਇਸ ਮੁਲਕ ਵਿੱਚ ਤਕਰੀਬਨ 44 ਕਰੋੜ ਲੋਕ ਸ਼ੂਗਰ ਰੋਗ ‘ਮਿੱਠੇ ਦੀ ਬਿਮਾਰੀ’ ਤੋਂ ਪੀੜਤ ਹਨ ਅਤੇ ਤਕਰੀਬਨ 44 ਕਰੋੜ (ਲਗਭਗ 30%) ਬਿਨਾਂ ਕਿਸੇ ਇਲਾਜ ਤੋਂ ਆਪਣਾ ਫਾਇਦਾ ਨਹੀਂ ਲੈਂਦੇਇਸ ਬਿਮਾਰੀ ਦੀ ਇੱਕ ਹੋਰ ਖਾਸੀਅਤ ਹੈ ਕਿ ਤਕਰੀਬਨ ਸਾਰੇ ਹੀ ਲੋਕ ਇਸ ਬਿਮਾਰੀ ਦੇ ਮਾਹਿਰ ਹਨਹਰੇਕ ਕੋਲ ਇੱਕ ਤੋਂ ਵੱਧ ਤਰ੍ਹਾਂ ਦੇ ਫਾਰਮੂਲੇ ਅਤੇ ਸੁਣੇ ਸੁਣਾਏ ਤਜਰਬੇ ਹਨਸ਼ਾਇਦ ਇਸ ਕਰਕੇ ਕਿ ਤਕਰੀਬਨ ਢਾਈ ਹਜ਼ਾਰ ਸਾਲ ਤੋਂ ਇਸ ਬਿਮਾਰੀ ਬਾਰੇ ਬਿਮਾਰੀਆਂ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈਇਹ ਵੀ ਕਹਿ ਸਕਦੇ ਹਾਂ ਕਿ ਇੱਕ ਪੁਰਾਣੇ ਸਾਂਝੇ ਪਰਿਵਾਰ ਵਿੱਚ ਸ਼ੂਗਰ ਰੋਗ ਤੋਂ ਪੀੜਤ ਕੋਈ ਨਾ ਕੋਈ ਮਰੀਜ਼ ਜ਼ਰੂਰ ਮਿਲ ਜਾਵੇਗਾ ਅਤੇ ਪਰਿਵਾਰ ਵਿੱਚ ਉਸ ਮਰੀਜ਼ ਦਾ ਹਾਲ ਪੁੱਛਣ ਵਾਲਾ ਸ਼ੂਗਰ ਰੋਗ ਬਾਰੇ ਹਾਲ-ਚਾਲ ਪੁੱਛਣ ਦੇ ਨਾਲ ਕੋਈ ਨਾ ਕੋਈ ਇਲਾਜ ਦੱਸਣਾ ਵੀ ਆਪਣਾ ਫਰਜ਼ ਸਮਝਦਾ ਹੈ

ਸ਼ੂਗਰ ਰੋਗ ਐਨੀ ਛੇਤੀ ਸਿਰਫ਼ ਸਾਡੇ ਮੁਲਕ ਵਿੱਚ ਹੀ ਨਹੀਂ ਸਾਰੀ ਦੁਨੀਆਂ ਵਿੱਚ ਫੈਲਿਆ ਹੈਇਹ ਸਭ ਕੁਝ ਇੱਕ ਦਿਨ ਵਿੱਚ ਹੀ ਨਹੀਂ ਹੋ ਗਿਆਇਸ ’ਤੇ ਦੁਨੀਆਂ ਭਰ ਵਿੱਚ ਲਗਾਤਾਰ ਅਧਿਐਨ ਅਤੇ ਖੋਜਾਂ ਹੋਈਆਂ ਹਨਅੱਜ ਦੀ ਤਾਰੀਖ ਵਿੱਚ ਖੋਜ ਅਤੇ ਅਧਿਐਨ ਦੀ ਤੇਜ਼ ਰਫ਼ਤਾਰ ਦੇ ਚਲਦਿਆਂ ਤਕਰੀਬਨ ਕੁਝ ਮਹੀਨਿਆਂ ਬਾਅਦ ਹੀ ਨਵੀਂ ਤੋਂ ਨਵੀਂ ਦਵਾਈ ਖੋਜੀ ਹੋਈ ਸਾਹਮਣੇ ਆਉਂਦੀ ਹੈਇਹ ਬਿਮਾਰੀ ਕਦੋਂ ਤੇ ਕਿਵੇਂ ਸ਼ੁਰੂ ਹੋਈ, ਇਸ ਬਾਰੇ ਸਮਾਂ ਆਉਣ ’ਤੇ ਪਤਾ ਚੱਲ ਜਾਏਗਾ, ਪਰ ਕਾਰਨਾਂ ਪਿੱਛੇ ਭੰਬਲਭੂਸਾ ਵੱਧ ਹੈ ਇੱਕ ਸਮਾਂ ਸੀ ਜਦੋਂ ਸ਼ਗਰ ਰੋਗ ਦੇ ਕਾਰਨਾਂ ਬਾਰੇ, ‘ਕੋਈ ਪੱਕਾ ਪਤਾ ਨਹੀਂ’ ਕਿਹਾ ਜਾਂਦਾ ਸੀ ਪਰ ਹੁਣ ਇਸ ਬਾਰੇ ਸਮੇਂ ਦੀ ਤਬਦੀਲੀ ਦੇ ਮੱਦੇਨਜ਼ਰ ਇਹਨਾਂ ਨੂੰ ‘ਜੀਵਨ ਸ਼ੈਲੀ ਦੀਆਂ ਬਿਮਾਰੀਆਂ’ ਦਾ ਨਾਂ ਦਿੱਤਾ ਗਿਆ ਹੈ

ਜੀਵਨ ਸ਼ੈਲੀ ਇੱਕ ਬਹੁਤ ਵੱਡਾ ਅਤੇ ਵਿਆਪਕ ਸੰਕਲਪ ਹੈ, ਜਿਸ ਵਿੱਚ ਖਾਣ-ਪੀਣ, ਪਹਿਨਣ, ਤੁਰਨ-ਫਿਰਨ ਤੋਂ ਲੈ ਕੇ ਅਦਬ-ਅਦਾਬ ਤਕ ਸਾਰੇ ਪਹਿਲੂ ਸਮੋਏ ਹੋਏ ਹਨਅਸੀਂ ਪਿਛਲੇ ਕੁਝ ਸਮੇਂ ਦੌਰਾਨ ਆਈ ਖਾਣ-ਪੀਣ ਵਿੱਚ ਤਬਦੀਲੀ ਨੂੰ ਹੀ ਦੇਖ ਲਈਏ ਤਾਂ ਉਸ ਦੀ ਬਹੁਤ ਲੰਬੀ ਸੂਚੀ ਬਣ ਜਾਵੇਗੀਇਸ ਸੂਚੀ ਨੂੰ ਅੱਗੋਂ ਸ਼ਹਿਰੀ, ਪੇਂਡੂ, ਵਿਦਿਆਰਥੀ, ਕੰਮਕਾਜੀ ਲੋਕਾਂ ਤੋਂ ਲੈ ਕੇ ਬੱਚਿਆਂ, ਨੌਜਵਾਨਾਂ, ਔਰਤਾਂ, ਮਰਦਾਂ, ਬਜ਼ੁਰਗਾਂ ਵਿੱਚ ਅੱਡ ਅੱਡ ਦੇਖਾਂਗੇਖਾਣ-ਪੀਣ ਦਾ ਮਤਲਬ ਸਿਹਤਮੰਦ ਰਹਿਣਾ ਹੈ ਅਤੇ ਖੁਰਾਕ ਦੇ ਵੱਖ-ਵੱਖ ਤੱਤ ਜੁਟਾਉਣੇ ਹਨ ਤਾਂ ਜੋ ਇੱਕ ਸੰਤੁਲਿਤ ਖੁਰਾਕ ਖਾਧੀ ਜਾ ਸਕੇ ਤੇ ਬੰਦਾ ਨਰੋਆ ਜੀਵਨ ਜੀਅ ਸਕੇਪਰ ਅੱਜ ਖੁਰਾਕ ਦਾ ਮਕਸਦ ਸਿਰਫ਼ ਸਵਾਦ ਨਾਲ ਜੁੜ ਕੇ ਰਹਿ ਗਿਆ ਹੈਲੋਕ ਹੌਲੀ-ਹੌਲੀ ਰਵਾਇਤੀ ਖਾਣਿਆਂ ਤੋਂ, ਘਰ ਦੀ ਰਸੋਈ ਵਿੱਚ ਹੀ ਬਣੇ ਖਾਣਿਆਂ ਤੋਂ ਦੂਰ ਹੁੰਦੇ ਜਾ ਰਹੇ ਹਨਖਾਣਿਆਂ ਵਿੱਚ ਸਾਡਾ ਸਥਾਨਕ ਪੈਦਾ ਹੋ ਰਿਹਾ ਅਨਾਜ, ਦਾਲ਼ਾਂ, ਤੇਲ ਆਦਿ ਵਿਦੇਸ਼ੀ ਜਾਂ ਕਹੀਏ ਫਿਰ ਪੱਛਮੀ ਪ੍ਰਭਾਵ ਵਾਲਾ ਖਾਣਾ ਵੱਧ ਪ੍ਰਚਲਤ ਹੋ ਰਿਹਾ ਹੈਸਾਨੂੰ ਵਿਦੇਸ਼ੀ ਖਾਣਿਆਂ ਦੇ ਫੈਲ ਰਹੇ ਫੂਡ-ਪੁਆਇੰਟ ਜਿਵੇਂ ਮੈਕਡੌਲਨਡ, ਕੇ.ਐੱਫ਼.ਸੀ. ਸੱਬ ਵੇ ਆਦਿ ਜ਼ਿਆਦਾ ਮਨ ਨੂੰ ਭਾਉਂਦੇ ਹਨ ਤੇ ਦੂਜੇ ਪਾਸੇ ਜਿਸ ਨੂੰ ਅਸੀਂ ਖੁਦ ਮੋਟਾ ਅਨਾਜ ਕਹਿ ਕੇ ਭੰਡਿਆ ਹੈ, ਹੌਲੀ-ਹੌਲੀ ਰਸੋਈ ਤੋਂ ਬਾਹਰ ਕੱਢ ਦਿੱਤੇ ਹਾਂ

ਸ਼ੂਗਰ ਰੋਗ, ਜਿਵੇਂ ਕਿ ਨਾਮ ਹੈ, ਮਿੱਠਾ ਖਾਣ ਨਾਲ ਜੁੜੀ ਹੋਈ ਬਿਮਾਰੀ ਨਹੀਂ ਹੈਇਹ ਬਿਮਾਰੀ ਹੋ ਜਾਣ ਵੇਲੇ ਮਿੱਠਾ ਬੰਦ ਕਰਨ ਵਾਲੀ ਹੈ ਕਿਉਂਕਿ ਜੋ ਵੀ ਕੁਝ ਖਾਇਆ ਜਾਂਦਾ ਹੈ, ਉਸ ਨਾਲ ਬਲੱਡ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ ਤੇ ਜੇ ਉਹ ਲਗਾਤਾਰ ਲੰਮਾ ਸਮਾਂ ਵਧਿਆ ਰਹੇ ਤਾਂ ਫਿਰ ਸਰੀਰ ਨੂੰ ਨੁਕਸਾਨ ਕਰਦਾ ਹੈਇਸ ਲਈ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਸ਼ੱਕ ਪਵੇ ਬਲੱਡ ਸ਼ੂਗਰ ਦਾ ਟੈੱਸਟ ਕਰਵਾ ਕੇ, ਇਲਾਜ ਦਾ ਸਹਾਰਾ ਲੈ, ਛੇਤੀ-ਛੇਤੀ ਇਸ ਨੂੰ ਕਾਬੂ ਵਿੱਚ ਕਰਨਾ ਚਾਹੀਦਾ ਹੈ

ਇੱਕ ਗੱਲ ਹੋਰ ਇਹ ਹੈ ਕਿ ਇਹ ਬਿਮਾਰੀ ਚੁੱਪ-ਚੁਪੀਤੇ ਲੰਬਾ ਸਮਾਂ ਸਰੀਰ ਵਿੱਚ ਪਈ ਰਹਿੰਦੀ ਹੈ ਤੇ ਆਪਣਾ ਪ੍ਰਭਾਵ ਦਿਖਾਉਂਦੀ ਰਹਿੰਦੀ ਹੈਕਈ ਵਾਰੀ ਬਿਮਾਰੀ ਦੀ ਪਛਾਣ ਉਸ ਸਮੇਂ ਹੁੰਦੀ ਹੈ ਜਦੋਂ ਇਹ ਕਾਫ਼ੀ ਨੁਕਸਾਨ ਕਰ ਚੁੱਕੀ ਹੁੰਦੀ ਹੈਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਸ਼ੂਗਰ ਰੋਗ ਸਰੀਰ ਦੇ ਹਰ ਇੱਕ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈਇਹ ਗੱਲ ਬੜਾ ਜ਼ੋਰ ਦੇ ਕੇ ਪ੍ਰਚਾਰਨੀ ਅਤੇ ਦੱਸਣੀ ਚਾਹੀਦੀ ਹੈ ਕਿ ਬਿਮਾਰੀ ਕਾਬੂ ਵਿੱਚ ਹੀ ਰੱਖੀ ਜਾਵੇ, ਜੋ ਕਿ ਔਖਾ ਕੰਮ ਲਗਦਾ ਹੈ ਪਰ ਹੋਣ ਵਾਲੇ ਨੁਕਸਾਨ ਦੀਆਂ ਦਿੱਕਤਾਂ ਇਸ ਤੋਂ ਕਿਤੇ ਵੱਧ ਹਨਕਿਉਂਕਿ ਇਹ ਬਿਮਾਰੀ ਚੁੱਪ-ਚੁਪੀਤੇ ਵਧਦੀ ਰਹਿੰਦੀ ਹੈ, ਇਸ ਕਰਕੇ ਰੋਕਥਾਮ ਕਰਨ ਸਮੇਂ ਅਣਗਹਿਲੀ ਵਰਤੀ ਜਾਂਦੀ ਹੈ। ਹਰ ਮਨੁੱਖ ਦਰਦ ਜਾਂ ਤਕਲੀਫ਼ ਬਗੈਰ ਹਰਕਤ ਵਿੱਚ ਨਹੀਂ ਆਉਂਦਾਇਲਾਜ ਨਾਲੋਂ ਪ੍ਰਹੇਜ਼ ਬਿਹਤਰ ਦੀ ਕਹਾਵਤ ਸ਼ੂਗਰ ਰੋਗ ’ਤੇ ਸਭ ਤੋਂ ਵੱਧ ਅਤੇ ਵਧੀਆ ਢੰਗ ਨਾਲ ਢੁਕਦੀ ਹੈਉਦਾਹਰਣ ਦੇ ਤੌਰ ’ਤੇ ਦੁਨੀਆਂ ਭਰ ਵਿੱਚ ਅੰਨ੍ਹੇਪਣ ਦਾ ਸ਼ਿਕਾਰ ‘ਸ਼ੂਗਰ ਰੋਗ’ ਦੇ ਮਰੀਜ਼ ਹੁੰਦੇ ਹਨਇਸੇ ਤਰ੍ਹਾਂ ਲੱਤਾਂ ਦੇ ਕੱਟੇ ਜਾਣ ਦੀ ਦਰ ਵਿੱਚ ਸ਼ੂਗਰ ਰੋਗ ਆਪਣੀ ਮੋਹਰੀ ਭੂਮਿਕਾ ਨਿਭਾਉਂਦਾ ਹੈਇਸ ਲੜੀ ਵਿੱਚ ਦਿਲ, ਦਿਮਾਗ, ਗੁਰਦੇ, ਨਸਾਂ ਆਦਿ ਤਕਰੀਬਨ ਸਰੀਰ ਦੇ ਸਾਰੇ ਅੰਗ ਗਿਣੇ ਜਾ ਸਕਦੇ ਹਨ

ਇਸ ਵਿੱਚ ਸਮਝਣ ਅਤੇ ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਮੁਸ਼ਕਿਲਾਂ ਜਾਂ ਪੈਦਾ ਹੋਣ ਵਾਲੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ, ਜੇ ਬਿਮਾਰੀ ਕਾਬੂ ਵਿੱਚ ਰਹੇਕਾਬੂ ਵਿੱਚ ਰਹਿਣ ਦਾ ਮਤਲਬ ਹੈ ਖੂਨ ਦੀ ਸ਼ੂਗਰ ਆਪਣੀ ਲੋੜੀਂਦੀ ਮਾਤਰਾ ਵਿੱਚ ਬਣੀ ਰਹੇਜੋ ਕਿ ਸਵੇਰ ਦੇ ਖਾਲੀ ਪੇਟ ਖੂਨ ਟੈੱਸਟ ਰਾਹੀਂ ਜਾਂ ਤਿੰਨ ਮਹੀਨੇ ਬਾਅਦ ਇੱਕ ਨਵੇਂ ਟੈੱਸਟ ਰਾਹੀਂ ਪਤਾ ਲਗਾਈ ਜਾ ਸਕਦੀ ਹੈ ਇਸਦੇ ਮੱਦੇਨਜ਼ਰ ਇਹ ਵੀ ਇੱਕ ਤੱਥ ਹੈ ਜੇਕਰ 100 ਲੋਕਾਂ ਦਾ ਖੂਨ ਦਾ ਟੈੱਸਟ ਕੀਤਾ ਜਾਵੇ ਤਾਂ ਉਸ ਵਿੱਚੋਂ ਸ਼ੂਗਰ ਰੋਗ ਪਤਾ ਲੱਗਣ ਵਾਲੇ ਅੱਧੇ (50%) ਲੋਕਾਂ ਨੂੰ ਹੀ ਪਤਾ ਹੋਵੇਗਾ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈਉਹਨਾਂ 50 ਵਿੱਚੋਂ ਵੀ 25 ਫੀਸਦੀ ਹੀ ਲੋਕ ਸ਼ੂਗਰ ਲਈ ਕੋਈ ਨਾ ਕੋਈ ਦਵਾਈ ਖਾ ਰਹੇ ਹੋਣਗੇਇਸ ਤੋਂ ਅਗਲੀ ਗੱਲ, ਇਹਨਾਂ ਵਿੱਚੋਂ ਜੋ ਦਵਾਈ ਲੈ ਰਹੇ ਹੋਣਗਟ, ਅੱਧਿਆਂ ਉੱਤੇ ਹੀ ਦਵਾਈ ਦਾ ਅਸਰ ਨਜ਼ਰ ਆ ਰਿਹਾ ਹੋਵੇਗਾ ਕਿ ਉਹਨਾਂ ਦੀ ਬਿਮਾਰੀ ਕਾਬੂ ਹੇਠ ਹੈਇਸ ਤਰ੍ਹਾਂ 100 ਵਿੱਚੋਂ ਤਕਰੀਬਨ ਸਵਾ ਛੇ ਫੀਸਦੀ ਲੋਕ ਹੀ ਬਿਮਾਰੀ ਉੱਤੇ ਕਾਬੂ ਪਾ ਕੇ ਰੱਖਦੇ ਹਨਮਤਲਬ ਉਹ ਹਰ ਦਮ ਬਿਮਾਰੀ ਦੇ ਬੁਰੇ ਪ੍ਰਭਾਵਾਂ ਤੋਂ ਬਚੇ ਰਹਿੰਦੇ ਹਨ

ਇਹ ਨਹੀਂ ਕਿ ਲੋਕ ਦਵਾਈ ਲੈਣ ਦੇ ਕਾਬਿਲ ਨਹੀਂ ਹਨ ਜਾਂ ਉਹਨਾਂ ਨੂੰ ਬਿਾਮਰੀ ਦੇ ਬੁਰੇ ਪ੍ਰਭਾਵ ਸਮਝਾਏ ਨਹੀਂ ਜਾ ਸਕਦੇਮੰਨਦੇ ਹਾਂ ਕਿ ਆਰਥਿਕ ਪੱਖੋਂ ਅਤੇ ਪੜ੍ਹਾਈ ਪੱਖੋਂ ਸਭ ਦਾ ਗਿਆਨ ਅਤੇ ਸਮਝ ਬਰਾਬਰ ਨਹੀਂ ਹੈ, ਪਰ ਉਚੇਚੇ ਤੌਰ ’ਤੇ ਯਤਨ ਵੀ ਨਹੀਂ ਹੋ ਰਹੇ ਹਨਸਿਹਤ ਸੇਵਾਵਾਂ ਦੀ ਵੀ ਵੱਡੇ ਪੱਧਰ ’ਤੇ ਘਾਟ ਹੈ ਜੋ ਕਿ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਹਨ ਇੱਕ ਸਿਹਤ ਢਾਂਚਾ ਅਤੇ ਸਿਹਤ ਕੇਂਦਰ ਦੂਰ-ਦੂਰ ਤਕ ਫੈਲੇ ਹੋਏ ਹਨਪਰ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਦੀ ਬਹੁਤ ਕਮੀ ਹੈਇਹ ਠੀਕ ਹੈ ਕਿ ਇਸ ਬਿਮਾਰੀ ਅਤੇ ਹੋਰ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਇੱਕ ਪ੍ਰੋਗਰਾਮ ਦੇਸ਼ ਵਿੱਚ ਚੱਲ ਰਿਹਾ ਹੈ, ਪਰ ਹਰ ਪੱਧਰ ’ਤੇ ਨਜ਼ਰ ਆ ਰਹੀ ਘਾਟ ਪ੍ਰੋਗਰਾਮ ਨੂੰ ਸਫਲ ਨਹੀਂ ਹੋਣ ਦੇ ਰਹੀ

ਜੀਵਨ ਸ਼ੈਲੀ ਦੀਆਂ ਬਿਮਾਰੀਆਂ ਵਿੱਚ ਜਦੋਂ ਅਸੀਂ ਪਛਾਣ ਹੀ ਲਿਆ ਹੈ ਤਾਂ ਫਿਰ ਉਸ ਜੀਵਨ ਸ਼ੈਲੀ ਨੂੰ ਬਦਲਣ ਵਿੱਚ ਮੁਸ਼ਕਿਲ ਕਿੱਥੇ ਹੈ? ਮੁੱਖ ਤੌਰ ’ਤੇ ਦੋ ਹੀ ਪਹਿਲੂ ਹਨਖਾਣਾ-ਪੀਣਾ ਅਤੇ ਸਰੀਰਕ ਕੰਮ ਕਰਨਾਇਹਨਾਂ ਦੋਹਾਂ ਨੂੰ ਹੀ ਜੇਕਰ ਸਧਾਰਨ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਸਾਨੂੰ ਆਪਣੇ ਰਵਾਇਤੀ ਜੀਵਨ ਢੰਗ ਨੂੰ ਅਪਣਾਉਣ ਦੀ ਲੋੜ ਹੈ। ਹੋਰ ਸੌਖਾ ਸਮਝਣਾ ਜਾਂ ਸਮਝਾਉਣਾ ਹੋਵੇ ਤਾਂ ਤਕਰੀਬਨ 50 ਸਾਲ ਪਹਿਲਾਂ ਦਾ ਜੀਵਨ ਢੰਗ, ਜਿਸ ਵਿੱਚ ਹੱਥੀਂ ਕੰਮ ਕਰਨਾ ਅਤੇ ਕੰਮ ਵਾਲੀ ਥਾਂ ’ਤੇ ਜਾਣ ਲਈ ਮੋਟਰ ਵਾਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਹੋਣਾ ਸੀਜੇਕਰ ਹੁਣ ਉਹ ਸੰਭਵ ਨਹੀਂ ਹੈ ਤਾਂ ਉਚੇਚੇ ਤੌਰ ’ਤੇ ਮਿੱਥ ਕੇ ਕਸਰਤ ਕਰਨੀ ਚਾਹੀਦੀ ਹੈਦੂਜਾ ਹੈ ਖਾਣ-ਪੀਣ, ਉਹ ਵੀ ਪੰਜਾਹ-ਸੱਠ ਸਾਲ ਪਿੱਛੇ ਜਾਣ ਦੀ ਲੋੜ ਹੈਉਸ ਵਿੱਚ ਵੀ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਬਜ਼ਾਰ ਦੇ ਖਾਣਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈਸਨੈਕਸ ਅਤੇ ਮਿੱਠੇ ਪਦਾਰਥਾਂ ਦੀ ਥਾਂ ’ਤੇ ਸ਼ੰਕਜਵੀ ਅਤੇ ਹੋਰ ਇਸ ਤਰ੍ਹਾਂ ਦੇ ਘਰ ਬਣੇ ਪਦਾਰਥਾਂ ਨਾਲ ਉਸ ਲੋੜ ਨੂੰ ਪੂਰਾ ਕਰੋਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ, ਫਲ, ਪੁੰਗਰੀਆਂ ਦਾਲਾਂ, ਛੋਲੇ ਆਦਿ ਦਾ ਇਸਤੇਮਾਲ ਕਰੋ

ਮੰਨ ਸਕਦੇ ਹਾਂ ਕਿ ਅਜਿਹੇ ਖਾਣੇ ਵਕਤ ਮੰਗਦੇ ਹਨ ਅਤੇ ਪਰਿਵਾਰ ਵਿੱਚ ਪਤੀ-ਪਤਨੀ ਦੋਹਾਂ ਨੇ ਕੰਮ ’ਤੇ ਜਾਣਾ ਹੈ ਅਤੇ ਸਮੇਂ ਦੀ ਥੁੜ ਹੈ ਪਰ ਇਹਨਾਂ ਨੂੰ ਕੋਈ ਬਹਾਨਾ ਕਿਉਂ ਨਾ ਮੰਨੀਏਪਤੀ-ਪਤਨੀ ਜੇ ਦੋਵੇਂ ਕੰਮ ’ਤੇ ਜਾਂਦੇ ਹਨ ਤਾਂ ਮਿਲ ਕੇ ਤਿਆਰੀ ਵੀ ਇਕੱਠੀ ਕਰ ਸਕਦੇ ਹਨਖਰਚੇ ਵਧ ਗਏ ਹਨਖਾਣ-ਪੀਣ ਵਿੱਚ ਸਾਦਾਪਨ ਲਿਆ ਕੇ ਖਰਚੇ ਘਟਾਏ ਵੀ ਜਾ ਸਕਦੇ ਹਨਸ਼ੂਗਰ ਰੋਗ ਦੇ ਵਾਧੇ ਦਾ ਇੱਕ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜ਼ਿੰਦਗੀ ਵਿੱਚ ਤਣਾਉ (Stress) ਬਹੁਤ ਵਧ ਗਿਆ ਹੈ ਜਾਂ ਅਸੀਂ ਖੁਦ ਵਧਾ ਲਿਆ ਹੈਇਸ ਤਰ੍ਹਾਂ ਇਹ ਸਾਰੇ ਪਹਿਲੂ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਨ, ਜਿਸਦਾ ਧੁਰਾ ਹੈ ਸਾਦਾਪਨ, ਜਿਸ ਨਾਲ ਬਿਮਾਰੀ ਵੀ ਘਟ ਸਕਦੀ ਹੈ, ਤਣਾਓ ਵੀ ਅਤੇ ਆਰਥਿਕਤਾ ਵੀ ਸੰਭਲ ਸਕਦੀ ਹੈ

ਗੱਲ ਪੰਜਾਬ ਦੀ ਵੀ ਕੀਤੀ ਸੀ। ਪੰਜਾਬ ਭਾਵੇਂ ਕਿਰਤੀਆਂ ਦਾ ਇਲਾਕਾ ਹੈ ਤੇ ਇੱਥੋਂ ਦਾ ਸੱਭਿਆਚਾਰ ਵੀ ‘ਨਾਨਕ ਦੇਵ’ ਲੋਕਾਂ ਨੂੰ ਪ੍ਰਣਾਇਆ ਹੋਇਆ ਹੈ ਪਰ ਪੰਜਾਬ ਵੀ ਪੱਛਮੀ ਪ੍ਰਭਾਵ ਤੋਂ ਬਚਿਆ ਨਹੀਂ ਹੈਤਣਾਓ ਦੇ ਪੱਖ ਤੋਂ ਪੰਜਾਬੀ ਮਨੁੱਖ ਦੀਆਂ ਲਾਲਸਾਵਾਂ ਬਾਕੀ ਦੇਸ਼ ਦੇ ਲੋਕਾਂ ਨਾਲੋਂ ਅੱਡ ਵੀ ਹਨ ਤੇ ਵੱਧ ਵੀਨੌਜਵਾਨਾਂ ਦਾ ਪ੍ਰਵਾਸ ਅਤੇ ਨਸ਼ੇ, ਇਹ ਤਾਂ ਇੱਕ ਹੋਰ ਸੂਚਕ ਅੰਕ ਹੈ ਜੋ ਕਿ ਆਖਿਰ ਜਾ ਕੇ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਰੋਗ ਵਿੱਚ ਵਾਧਾ ਕਰਦਾ ਹੈਬਿਮਾਰੀਆਂ ਚਾਹੇ ਜਿੰਨੀ ਮਰਜ਼ੀ ਤਰ੍ਹਾਂ ਦੀਆਂ ਹੋਣ ਪਰ ਜਵਾਬ ਇੱਕੋ ਹੀ ਹੈ ਕਿ ਇਸ ਅੰਨ੍ਹੀ ਦੌੜ ਤੋਂ ਪਿੱਛਾ ਛੁਡਾਇਆ ਜਾਵੇ ਤੇ ਆਪਣੀਆਂ ਜੜ੍ਹਾਂ ਵਲ ਪਰਤਿਆ ਜਾਵੇ

ਇਹ ਮਿਠਾਸ ਤਣਾਉ ਦੇਣ ਵਾਲੀ, ਹੋਰ ਬਿਮਾਰੀਆਂ ਵਧਾਉਣ ਵਾਲੀ ਹੈਪ੍ਰੇਮ ਅਤੇ ਸਹਿਚਾਰ ਨਾਲ ਸਾਰੀ ਤਰ੍ਹਾਂ ਦੇ ਤਣਾਓ ਦਾ ਹੱਲ ਸੰਭਵ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5573)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author