ShyamSDeepti7ਇੱਕ ਦੋ ਮੁੱਖ ਗੱਲਾਂ ਸਾਡੇ ਸਾਹਮਣੇ ਹਨਜੋ ਮਨੁੱਖੀ ਜ਼ਿੰਦਗੀ ਦੀ ਤਬਾਹੀ ਦਾ ਸੰਕੇਤ ...
(16 ਮਾਰਚ 2025)

 

ਇਸ ਧਰਤੀ ’ਤੇ ਸਾਰੇ ਹੀ ਜੀਵ, ਪੇੜ-ਪੌਦੇ ਅਤੇ ਜੀਵ-ਜਾਨਵਰ ਕੁਦਰਤ ਦਾ ਹੀ ਹਿੱਸਾ ਹਨਸਹੀ ਮਾਇਨਿਆਂ ਵਿੱਚ ਕਹੀਏ ਤਾਂ ਸਾਰੇ ਹੀ ਕੁਦਰਤ ਦਾ ਪਸਾਰਾ ਹਨਭਾਰਤ ਦੀ ਧਰਤੀ ਤੇ ਅਨੇਕਾਂ ਹੀ ਗ੍ਰੰਥ ਰਚੇ ਗਏ ਹਨਉਨ੍ਹਾਂ ਵਿੱਚੋਂ ਪੰਜਾਬ ਦੀ ਧਰਤੀ ’ਤੇ ਰਚੇ ਗਏ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਕ ਹੈ- ‘ਪਹਿਲਾ ਪਾਣੀ ਜੀਉ ਹੈ’ ਇਸਦਾ ਅਰਥ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਹੋਂਦ ਵਿੱਚ ਆਇਆ ਹੈ, ਉਸ ਦਾ ਅਧਾਰ ਪਾਣੀ ਹੈਇਸ ਅਧਾਰ ਤੋਂ ਹੀ ਉਹ ਅਜੋਕੇ ਪਰਿਪੇਖ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚਾਹੇ ਜੀਵ ਹੋਣ, ਚਾਹੇ ਪੌਦੇ; ਕੋਈ ਵੀ ਬਗੈਰ ਪਾਣੀ ਦੇ ਨਹੀਂ ਰਹਿ ਸਕਦੇਬਗੈਰ ਪਾਣੀ ਤੋਂ ਇਹ ਜੀਵ-ਜਗਤ ਮਰ ਸੁੱਕ-ਮੁੱਕ ਜਾਵੇਗਾ

ਜਦੋਂ ਇਹ ਗੱਲ ਵਿਚਾਰੀ ਜਾ ਰਹੀ ਹੈ ਤੇ ਕਹੀ ਵੀ ਜਾ ਰਹੀ ਹੈ ਕਿ ਪਾਣੀ ਹੀ ਸਭ ਦੀ ਬੁਨਿਆਦ ਹੈ ਤਾਂ ਫਿਰ ਇਸ ਗੱਲ ਨੂੰ ਉਭਾਰਨ ਦੀ ਕੀ ਲੋੜ ਹੈਅਸੀਂ ਇਹ ਵੀ ਜਾਣਿਆ ਹੈ ਕਿ ਮਨੁੱਖ ਦਾ ਜੀਵਨ, ਸਮੇਤ ਬਾਕੀ ਜੀਵਾਂ ਦੇ ਹਵਾ ਅਤੇ ਪਾਣੀ ਉੱਤੇ ਨਿਰਭਰ ਹੈਮੈਡੀਕਲ ਵਿਗਿਆਨ ਜਦੋਂ ਕਿਸੇ ਦੀ ਮੌਤ ਦੀ ਪੁਸ਼ਟੀ ਕਰਦਾ ਹੈ ਤਾਂ ਉਹ ਜਾਂ ਤਾਂ ਹਵਾ ਨੂੰ ਜਾਂ ਫਿਰ ਪਾਣੀ ਨੂੰ ਇਸਦਾ ਜ਼ਿੰਮੇਵਾਰ ਠਹਿਰਾਉਂਦਾ ਹੈ ਜਾਂ ਦੂਜੇ ਲਫਜ਼ਾਂ ਵਿੱਚ ਕਹੀਏ ਸਾਹ ਦਾ ਰੁਕਣਾ ਅਤੇ ਦਿਲ ਦਾ ਧੜਕਨਾ ਭਾਵ ਸਰੀਰ ਦੇ ਵੱਖ-ਵੱਖ ਅੰਗਾਂ ਤਕ ਦਿਲ ਰਾਹੀਂ ਖੂਨ ਦਾ ਪਹੁੰਚਣਾਖੂਨ ਭਾਵੇਂ ਤਰਲ ਪਦਾਰਥ ਹੈ, ਪਰ ਉਸ ਦਾ ਸੰਬੰਧ ਵੀ ਹਵਾ ਨਾਲ ਹੈ

ਜਦੋਂ ਆਪਾਂ ਹਵਾ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਉਹ ਸਿਰਫ ਮਹਿਸੂਸ ਕਰਨ ਵਾਲੀ ਹਵਾ ਹੀ ਨਹੀਂ ਹੈ, ਉਸ ਵਿੱਚ ਕਿੰਨੀਆਂ ਹੀ ਹੋਰ ਗੈਸਾਂ ਦਾ ਮੇਲ ਹੈ; ਜਿਨ੍ਹਾਂ ਵਿੱਚੋਂ ਦੋ ਮੁੱਖ ਹਨਆਕਸੀਜਨ ਅਤੇ ਕਾਰਬਨਡਾਈਔਕਸਾਈਡਧਿਆਨ ਨਾਲ ਦੇਖੋ ਇਨ੍ਹਾਂ ਦੋਹਾਂ ਗੈਸਾਂ ਦਾ ਆਪਸੀ ਅਨੁਪਾਤ ਵੀ ਹੈ ਤੇ ਦੋਹਾਂ ਦਾ ਸੰਤੁਲਨ ਵੀ, ਕਿਉਂਕਿ ਕਾਰਬਨਡਾਈਔਕਸਾਈਡ ਸਾਡੇ ਵਰਗੇ ਜੀਵਾਂ ਤੋਂ ਪੈਂਦਾ ਹੁੰਦੀ ਹੈਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਛੱਡੀ ਗਈ ਹਵਾ ਕਾਰਬਨਡਾਈਆਕਸਾਈਡ ਹੁੰਦੀ ਹੈਅਤੇ ਦੂਜੇ ਪਾਸੇ ਪੌਦੇ ਆਕਸੀਜਨ ਛੱਡਦੇ ਹਨ ਤੇ ਜੀਵਾਂ ਵੱਲੋਂ ਛੱਡੀ ਗਈ ਕਾਰਬਨਡਾਈਆਕਸਾਈਡ ਨਾਲ ਪੌਦੇ ਆਪਣੀ ਖੁਰਾਕ ਬਣਾਉਂਦੇ ਹਨਇਹ ਕੁਦਰਤ ਦਾ ਚੱਕਰ ਹੈ, ਜੋਕਿ ਸੰਤੁਲਨ ਵਿੱਚ ਰਹਿੰਦਾ ਹੈ

ਹਵਾ, ਪਾਣੀ, ਖੁਰਾਕ ਸਾਡੇ ਜੀਵਨ ਦੀ ਲੋੜ ਹਨ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਵੇਂ ਕਿਹਾ ਜਾਂਦਾ ਕਿ ਪਾਣੀ ਜੀਵਨ ਦੀ ਬੁਨਿਆਦ ਹੈ, ਅੱਜ ਵਿਗਿਆਨ ਨੇ ਇਹ ਵੀ ਸਾਬਤ ਕੀਤਾ ਹੈ ਕਿ ਜਦੋਂ ਧਰਤੀ ਹੋਂਦ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਧਰਤੀ ਉੱਤੇ ਪਾਣੀ ਦੀ ਆਮਦ ਹੋਈਪਾਣੀ ਦੀ ਆਮਦ ਨਾਲ ਸੂਖਮ ਜੀਵ, ਚਾਹੇ ਜੀਵਾਂ ਦੇ ਰੂਪ ਵਿੱਚ ਤੇ ਚਾਹੇ ਪੌਦਿਆਂ ਦੇ ਰੂਪ ਵਿੱਚ ਪਾਣੀ ਵਿੱਚੋਂ ਪੈਦਾ ਹੋਏਆਪਾਂ ਅੱਜ ਵੀ ਦੇਖਦੇ ਹਾਂ ਕਿ ਪਾਣੀ ਕੁਝ ਕੁ ਦਿਨ ਖੜ੍ਹਾ ਰਹੇ ਤਾਂ ਕਾਈ ਜੰਮ ਜਾਂਦੀ ਹੈਇਸ ਤਰ੍ਹਾਂ ਜੀਵ-ਵਿਕਾਸ ਦੀ ਗਾਥਾ ਸਮਝਣੀ ਹੋਵੇ ਜਾਂ ਜਿਨ੍ਹਾਂ ਵਿਗਿਆਨੀਆਂ ਨੇ ਸਮਝੀ ਹੈ, ਉਹਨਾਂ ਨੇ ਸੂਖਮ ਜੀਵਾਂ ਤੋਂ ਮਨੁੱਖ ਤਕ ਲੜੀਵਾਰ ਵਿਕਾਸ ਨੂੰ ਉਲੀਕਿਆ ਹੈ

ਇਸ ਸਾਰੀ ਚਰਚਾ ਵਿੱਚੋਂ ਦੋ ਸਿੱਟੇ ਕੱਢਣ ਦੀ ਲੋੜ ਹੈ ਪਹਿਲਾਂ ਤਾਂ ਇਹ ਕਿ ਧਰਤੀ ਉੱਤੇ ਜਿੱਥੇ ਵੀ ਜੀਵਨ ਪੈਂਦਾ ਹੋਇਆ ਹੈ, ਉਹ ਥਾਂ ਪਾਣੀ ਵਾਲੇ ਸੀਕਹਿਣ ਦਾ ਮਤਲਬ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕੁਦਰਤ ਨੇ ਜਿੱਥੇ ਵੀ ਜੀਵਨ ਪੈਦਾ ਕੀਤਾ ਹੈ, ਪਹਿਲਾਂ ਉੱਥੇ ਇੱਕ ਵਾਤਾਵਰਣ ਤਿਆਰ ਕੀਤਾ ਹੈ ਤੇ ਫਿਰ ਜੀਵ ਨੂੰ ਹਾਜ਼ਰੀ ਲਵਾਉਣ ਨੂੰ ਕਿਹਾ ਹੈਇਹੀ ਭਾਵ ਅਸੀਂ ਅੱਜ ਵੀ ਵੱਡੇ ਤੋਂ ਵੱਡੇ ਮਨੁੱਖਾਂ ਵਰਗੇ ਜੀਵਾਂ ਵਿੱਚ ਵੀ ਦੇਖ ਸਕਦੇ ਹਾਂ

ਜਦੋਂ ਕਿਸੇ ਔਰਤ ਨੂੰ ਬੱਚਾ ਪੈਦਾ ਹੋਣਾ ਹੁੰਦਾ ਹੈ ਤਾਂ ਉਹ ਪ੍ਰਕਿਰਿਆ ਬਹੁਤ ਪਹਿਲਾਂ 10-11 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈਔਰਤਾਂ ਵਿੱਚ ਮਾਂਹਵਾਰੀ ਉਸ ਤਿਆਰੀ ਦਾ ਹੀ ਹਿੱਸਾ ਹੈਪਰ ਹੋਰ ਡੁੰਘਾਈ ਨਾਲ ਸਮਝੀਏ ਕਿ ਬੱਚਾ ਪੈਦਾ ਹੋਣ ਤੋਂ ਬਾਦ ਆਪਣੇ ਵਿਕਾਸ ਲਈ ਖੁਰਾਕ ਚਾਹੇਗਾ, ਭਾਵੇਂ ਕਿ ਕੁਦਰਤ ਨੇ ਬੱਚੇ ਦੇ ਪੈਦਾ ਹੋਣ ਤੋਂ ਬਾਦ ਉਸ ਦੀ ਖੁਰਾਕ ਲਈ, ਔਰਤ ਦੇ ਦੁੱਧ ਰਾਹੀਂ ਦੋਧੀਆਂ ਪੈਦਾ ਕੀਤੀਆਂ ਹਨ, ਪਰ ਫਿਰ ਵੀ ਦੋਧੀਆਂ ਵਿੱਚ ਦੁੱਧ ਉਦੋਂ ਹੀ ਬਣ ਕੇ ਆਉਂਦਾ ਹੈ ਜਦੋਂ ਬੱਚਾ, ਔਰਤ ਦੀ ਕੁੱਖ ਰਾਹੀਂ ਇਸ ਧਰਤੀ ’ਤੇ ਆ ਜਾਂਦਾ ਹੈ ਤੇ ਆਪਣਾ ਮੂੰਹ ਖੋਲ੍ਹ ਕੇ ਦੋਧੀਆਂ ਦੇ ਨੇੜੇ ਲੈ ਜਾਂਦਾ ਹੈ

ਉਹੀ ਜੋ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਦਰਤ ਪਹਿਲਾਂ ਜੀਵ ਦੇ ਵਿਕਾਸ ਲਈ ਵਾਜਬ ਮਾਹੌਲ ਮੁਹਈਆ ਕਰਦੀ ਹੈਇਹ ਦੁੱਧ ਪੈਦਾ ਹੋ ਰਹੇ ਬੱਚੇ ਲਈ ਹੁੰਦਾਇਸੇ ਤਰ੍ਹਾਂ ਹੀ ਇੱਕ ਹੋਰ ਪੱਖ ਹੈ ਮਨੁੱਖੀ ਜੀਵਨ ਨਾਲ ਸੰਬੰਧਿਤ ਕਿ ਜਦੋਂ ਛੇ ਮਹੀਨੇ ਦੀ ਉਮਰ ’ਤੇ ਬੱਚਾ ਪਹੁੰਚਦਾ ਹੈ ਤਾਂ ਉਹ ਹੁਣ ਸੰਸਾਰ ਤੋਂ ਕੁਦਰਤ ਵੱਲੋਂ ਪੈਦਾ ਕੀਤੀ ਖੁਰਾਕ ਇਸਤੇਮਾਲ ਕਰਨ ਦੇ ਹਾਣ ਦਾ ਹੋ ਰਿਹਾ ਹੁੰਦਾ ਹੈ। ਕੁਝ ਮਹੀਨੇ ਮਗਰੋਂ ਹੀ ਬੱਚੇ ਦੇ ਦੰਦ ਨਿਕਲ ਆਉਂਦੇ ਹਨਉਹੀ ਬੱਚਾ ਜੋ ਪਹਿਲਾ ਕੁਝ ਪਤਲਾ-ਪਤਲਾ ਮਿੱਧਿਆ ਹੋਇਆ ਖਾਣਾ-ਖਾਣ ਦੇ ਕਾਬਿਲ ਹੋ ਰਿਹਾ ਹੁੰਦਾ ਹੈ, ਹੁਣ ਉਹ ਦੰਦਾਂ ਨੂੰ ਇਸਤੇਮਾਲ ਕਰ ਸਕਦਾ ਹੈ

ਇਸ ਸਾਰੀ ਗੱਲਬਾਤ ਦਾ ਮਤਲਬ ਸਿਰਫ ਇਹ ਗੱਲ ਉਭਾਰਨਾ ਹੈ ਕਿ ਕੁਦਰਤ ਆਪਣੇ ਜੀਵਾਂ ਦਾ ਧਿਆਨ ਰੱਖਦੀ ਹੈ, ਚਾਹੇ ਪਹਿਲਾਂ ਪਾਣੀ ਦੀ ਗੱਲ ਹੈ, ਫਿਰ ਹਵਾ ਦੀ ਤੇ ਫਿਰ ਖੁਰਾਕ ਦੀਅਸੀਂ ਅੱਜ ਆਪਣੇ ਵਿਗਿਆਨ ਰਾਹੀਂ ਸ਼ਾਕਾਹਾਰੀ ਅਤੇ ਮਾਸਾਹਾਰੀ ਖੁਰਾਕ ਦੀ ਵੰਡ ਕੀਤੀ ਹੈ ਪਰ ਇਸੇ ਤਰਜ਼ ’ਤੇ ਜੀਵਾਂ ਨੂੰ ਵੰਡ ਕੇ ਦੇਖੋ ਤੇ ਉਹਨਾਂ ਦੇ ਪੈਦਾ ਹੋਣ ਦੀ ਸਥਿਤੀ ਦਾ ਜਾਇਜ਼ਾ ਲਉਹਿਰਨ ਘਾਹ ਖਾਂਦਾ ਹੈ ਅਤੇ ਸ਼ੇਰ ਮਾਸਾਹਾਰੀ ਹੈਹਰੇਕ ਦਾ ਖੁਰਾਕ ਦਾ ਆਪਣਾ ਨਿਯਮ ਹੈਇਸ ਨੂੰ ਵੀ ਧਿਆਨ ਨਾਲ ਸਮਝਾਂਗੇ ਤਾਂ ਦੋਹਾਂ ਦਾ ਖੁਰਾਕੀ ਸਿਸਟਮ ਵੱਖ-ਵੱਖ ਵਿਕਸਿਤ ਹੋਇਆ ਹੈਦੰਦਾਂ ਤੋਂ ਲੈ ਕੇ ਆਂਤੜੀਆਂ ਤਕ ਜਾਣਨ ਤੋਂ ਬਾਦ ਸਮਝ ਆ ਜਾਵੇਗੀ ਕਿ ਕਿਵੇਂ ਦੋਹਾਂ ਪ੍ਰਣਾਲੀਆਂ ਵਿੱਚ ਫਰਕ ਹੈ

ਮਨੁੱਖ ਬਾਰੇ ਹੋਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਹੈ ਤੇ ਫਿਰ ਉਹ ਤੁਰਦਾ ਤੁਰਦਾ ਸਾਰੀ ਧਰਤੀ ’ਤੇ ਫੈਲ ਗਿਆ ਹੈਆਪਣੇ ਇਸ ਫੈਲਾਓ ਨਾਲ ਉਸ ਨੇ ਖੇਤੀਬਾੜੀ ਸ਼ੁਰੂ ਕੀਤੀ ਤੇ ਇਸ ਕੁਦਰਤੀ ਖੁਰਾਕ ਨੂੰ ਆਪਣੇ ਪਾਲਣ-ਪੋਸਣ ਲਈ ਵਰਤਿਆਖੁਰਾਕ ਕੋਈ ਵੀ ਹੋਵੇ, ਅੰਤਿਮ ਨਿਸ਼ਾਨਾ ਜੀਵ ਦਾ ਜ਼ਿੰਦਗੀ ਜਿਊਣਾ ਹੈ

ਪੂਰੀ ਧਰਤੀ ’ਤੇ ਫੈਲੇ ਮਨੁੱਖ ਨੇ ਵੱਖ-ਵੱਖ ਖੁਰਾਕਾਂ ਨਾਲ ਆਪਣੇ ਆਪ ਨੂੰ ਜਿੰਦਾ ਰੱਖਿਆ ਹੈਧਰਤੀ ਦੇ ਅਨੇਕ ਮੌਸਮ ਹਨਗਰਮੀ, ਸਰਦੀ, ਬਰਫ, ਰੇਤਲੇ ਅਤੇ ਪਹਾੜੀ ਇਲਾਕੇ, ਮੈਦਾਨੀ ਨਹਿਰੀ ਇਲਾਕੇ ਸਭ ਥਾਂ ’ਤੇ ਅੱਡ-ਅੱਡ ਤਰ੍ਹਾਂ ਦਾ ਖਾਣਾ ਉੱਗਦਾ ਹੈ, ਕਿਤੇ ਬਦਾਮ, ਅਖਰੋਟ ਤੇ ਕਿਤੇ ਨਾਰੀਅਲ ਦੇ ਬੂਟੇਕਿਤੇ ਮੇਵੇ ਲੱਗਦੇ ਹਨ ਤੇ ਕਿਤੇ ਤਰਬੂਜ ਅਤੇ ਖਰਬੂਜੇ ਵਰਗੇ ਪਾਣੀ ਨਾਲ ਭਰੇ ਫਲ ਹਨਵੈਸੇ ਸਾਰੀਆਂ ਸਬਜ਼ੀਆਂ ਹੀ ਪਾਣੀ ਨਾਲ ਭਰਪੂਰ ਹੁੰਦੀਆਂ ਹਨ

ਜਿਵੇਂ ਮਨੁੱਖ ਧਰਤੀ ’ਤੇ ਵੱਖ-ਵੱਖ ਥਾਂਵਾਂ ’ਤੇ ਪਹੁਚਿਆ ਹੈ ਤੇ ਗਰਮੀ, ਸਰਦੀ ਦੇ ਮੌਸਮਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ; ਕਿਤੇ ਉਸ ਨੂੰ ਪਸੀਨਾ ਆਉਣਾ ਹੈ ਅਤੇ ਕਿਤੇ ਉਸਦੇ ਸਰੀਰ ਵਿੱਚੋਂ ਪਾਣੀ ਮੁੱਕ ਜਾਂਦਾ ਹੈ ਤੇ ਠੰਢ ਵਿੱਚ ਉਹ ਥਰ-ਥਰ ਕੰਬਦਾ ਹੈ ਇਨ੍ਹਾਂ ਦੋਹਾਂ ਹਾਲਤਾਂ ਵਿੱਚ ਉਸ ਦੀ ਖੁਰਾਕ ਦੀ ਲੋੜ ਵੱਖਰੀ ਹੈਮਨੁੱਖ ਨੇ ਅੱਜ ਜਾ ਕੇ ਸਮਝਿਆ ਹੈ ਤੇ ਪਾਣੀ ਨਾਲ ਘਟ ਰਹੇ ਵਿਅਕਤੀ ਲਈ ਗੁਲੂਕੋਜ ਦੀਆਂ ਬੋਤਲਾਂ ਚੜ੍ਹਾਉਣ ਤਕ ਇਤਜਾਮ ਕੀਤਾ ਹੈ ਜੋ ਕਿ ਪਹਿਲਾਂ ਮਨੁੱਖ ਨੇ ਤਰਬੂਜ ਅਤੇ ਖਰਬੂਜੇ ਵਰਗੇ ਫਲਾਂ ਰਾਹੀਂ ਕੰਮ ਚਲਾਇਆ ਪਰ ਸੋਚ ਕੇ ਦੇਖੋ ਕਿ ਇਹ ਫਲ਼ ਉੱਥੇ ਹੀ ਕਿਉਂ ਪੈਦਾ ਹੁੰਦੇ ਹਨ, ਜਿੱਥੇ ਗਰਮੀ ਦੇ ਮਹੀਨੇ ਹੁੰਦੇ ਹਨ ਤੇ ਵੱਧ ਪਸੀਨਾ ਆਉਂਦਾ ਹੈਅੱਜ ਅਸੀਂ ਕਹਿ ਸਕਦੇ ਹਾਂ ਕਿ ਤਰਬੂਜ ਵਿੱਚ ਜਾਂ ਨਾਰੀਅਲ ਵਿੱਚ ਇਕੱਲਾ ਪਾਣੀ ਹੀ ਨਹੀਂ ਹੁੰਦਾ, ਉਹ ਸਾਰੇ ਤੱਤ ਵੀ ਹੁੰਦੇ ਹਨ ਜੋ ਪਸੀਨਾ ਵਹਿ ਜਾਣ ’ਤੇ ਨਿਕਲ ਜਾਂਦੇ ਹਨਹੁਣ ਇਹ ਸੋਚੋ ਕਿ ਕੁਦਰਤ ਨੇ ਪਹਿਲਾਂ ਕਿਵੇਂ ਸਮਝਿਆ ਕਿ ਇਹ ਇਸ ਮੌਸਮ ਦੀ ਜਾਂ ਇਸ ਖਿੱਤੇ ਦੀ ਲੋੜ ਹਨ

ਇਸੇ ਤਰ੍ਹਾਂ ਸਰਦੀ ਵਿੱਚ ਸੁੱਕੇ ਮੇਵੇ ਜੋ ਕਿ ਤੇਲ ਨਾਲ ਭਰਪੂਰ ਹੁੰਦੇ ਹਨ ਅਤੇ ਉਹਨਾਂ ਵਿੱਚ ਊਰਜਾ ਇਕਾਈਆਂ ਵੀ ਵੱਧ ਹੁੰਦੀਆਂ ਹਨ, ਇਹ ਪੈਦਾ ਹੀ ਠੰਢੇ ਇਲਾਕੇ ਵਿੱਚ ਹੁੰਦੇ ਹਨਕਹਿਣ ਦਾ ਮਤਲਬ ਕੁਦਰਤ ਨੇ ਵੱਖ-ਵੱਖ ਮੌਸਮਾਂ ਦੇ ਤਹਿਤ ਇਨ੍ਹਾਂ ਖਾਣ ਦੀਆਂ ਚੀਜ਼ਾਂ ਨੂੰ ਪੈਦਾ ਕੀਤਾ ਹੈ ਇੱਕ ਸਧਾਰਨ ਜਿਹੀ ਉਦਾਹਰਨ ਹੈ ਕਿ ਪੰਜਾਬ ਵਿੱਚ ਭਾਵੇਂ ਦੋਨੋਂ ਮੌਸਮ ਰਹਿੰਦੇ ਹਨ ਅਤੇ ਸੁੱਕੇ ਮੇਵਿਆਂ ਵਾਂਗ ਮੂੰਗਫਲੀ ਉੱਗਦੀ ਹੈ ਜੋਕਿ ਸਰਦੀਆਂ ਵਿੱਚ ਰੱਜ ਕੇ ਖਾਧੀ ਜਾਂਦੀ ਹੈ ਤੇ ਕੋਈ ਇੱਕ ਵਾਰ ਖਾਣ ਲੱਗੇ ਤਾਂ ਪਿੱਛੇ ਨਹੀਂ ਹਟਦਾ ਤੇ ਉਹੀ ਮੂੰਗਫਲੀ ਗਰਮੀਆਂ ਵਿੱਚ ਦੇਖਣ ਨੂੰ ਵੀ ਜੀਅ ਨਹੀਂ ਕਰਦਾ

ਤੁਸੀਂ ਪਸ਼ਮੀਨਾ ਸ਼ਾਲ ਬਾਰੇ ਸੁਣਿਆ ਹੋਵੇਗਾ, ਜੋ ਕਿ ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ’ਤੇ ਰਹਿਣ ਵਾਲੀਆਂ ਭੇਡਾਂ ਦੀ ਉੰਨ ਤੋਂ ਬਣਦਾ ਹੈਉਹ ਭਾਵੇਂ ਲੋੜ ਉਹਨਾਂ ਭੇਡਾਂ ਜਾਂ ਉਸ ਇਲਾਕੇ ਦੇ ਲੋਕਾਂ ਲਈ ਹੈ ਪਰ ਸ਼ੌਕੀਨ ਲੋਕ ਪੈਸਾ ਖਰਚ ਕਰਕੇ ਉਸ ਨੂੰ ਖਰੀਦਦੇ ਹਨ ਤੇ ਗਰੀਬਾਂ ਨੂੰ ਆਪਣੇ ਇਲਾਕੇ ਮੁਤਾਬਿਕ ਚੀਜ਼ ਵਰਤਣ ਤੋਂ ਵਾਂਝਾ ਕਰ ਦਿੰਦੇ ਹਨ

ਇਨ੍ਹਾਂ ਦੋ ਉਦਾਹਰਨਾਂ ਤੋਂ ਕੁਦਰਤ ਦੇ ਅਸਲੀ ਭਾਵ ਨੂੰ ਆਪਾਂ ਸਮਝ ਸਕਦੇ ਹਾਂ ਕਿ ਕਿਵੇਂ ਉਹ ਜੀਵਾਂ ਨੂੰ ਪੈਦਾ ਕਰਨ ਅਤੇ ਉਹਨਾਂ ਨੂੰ ਸੰਭਾਲਣ ਵਿੱਚ ਸਹਾਈ ਹੁੰਦੀ ਹੈ

ਇਹ ਕੁਦਰਤ ਸੈਂਕੜੇ ਨਹੀਂ, ਕਰੋੜਾਂ ਸਾਲਾਂ ਤੋਂ ਮਨੁੱਖ ਦੇ ਆਲੇ-ਦੁਆਲੇ ਹੈਮਨੁੱਖ ਨੇ ਇਸਦੇ ਅੰਦਰ ਰਹਿ ਕੇ ਹੀ ਵਿਕਾਸ ਕੀਤਾ ਹੈਵਿਕਾਸ ਦੇ ਨਤੀਜੇ ਵਜੋਂ ਹੀ ਮਨੁੱਖ ਦਾ ਦਿਮਾਗ ਇਸ ਹੱਦ ਤਕ ਵਿਕਸਿਤ ਹੋਇਆ ਹੈ ਕਿ ਉਹ ਸਭ ਤੋਂ ਸਿਆਣਾ ਪ੍ਰਾਣੀ ਹੈ, ਪਰ ਉਹ ਆਪਣੇ ਆਪ ਨੂੰ ਇੰਨਾ ਸਿਆਣਾ ਸਮਝ ਬੈਠਾ ਹੈ, ਜਿਵੇਂ ਇਹ ਸੰਸਾਰ ਉਸਨੇ ਪੈਦਾ ਕੀਤਾ ਹੁੰਦਾ ਹੈਮੰਨ ਲਿਆ, ਜੇ ਉਸ ਨੇ ਕੁਦਰਤ ਨੂੰ ਪੈਦਾ ਨਹੀਂ ਵੀ ਕੀਤਾ, ਪਰ ਇੱਕ ਗੱਲ ਮਨੁੱਖ ਨੇ ਪੱਕੀ ਧਾਰ ਲਈ ਹੈ ਕਿ ਉਹ ਕੁਦਰਤ ਨੂੰ ਕਾਬੂ ਕਰ ਸਕਦਾ ਹੈਕੁਦਰਤ ਉਸਦੇ ਵੱਸ ਵਿੱਚ ਹੈ, ਉਹ ਜਿਵੇਂ ਚਾਹੇ ਇਸ ਨੂੰ ਵਰਤ ਸਕਦਾ ਹੈ

ਵੱਡੇ ਪੈਮਾਨੇ ’ਤੇ ਵਰਤੀ ਜਾ ਰਹੀ ਕੁਦਰਤ ਦੀ ਗੱਲ ਨਾ ਵੀ ਕਰੀਏ ਪਰ ਇੱਕ ਦੋ ਮੁੱਖ ਗੱਲਾਂ ਸਾਡੇ ਸਾਹਮਣੇ ਹਨ, ਜੋ ਮਨੁੱਖੀ ਜ਼ਿੰਦਗੀ ਦੀ ਤਬਾਹੀ ਦਾ ਸੰਕੇਤ ਦੇ ਰਹੀਆਂ ਹਨਆਪਾਂ ਹਵਾ, ਪਾਣੀ ਦੀ ਗੱਲ ਕੀਤੀ ਹੈਅੱਜ ਮਨੁੱਖ ਨੂੰ ਦੋਹਾਂ ਪੱਖਾਂ ਤੋਂ ਚੁਣੌਤੀ ਮਿਲ ਰਹੀ ਹੈਧਰਤੀ ਦੀ ਤਪਸ਼ ਦਿਨ ਪ੍ਰਤੀ ਦਿਨ ਉਸ ਪੱਧਰ ’ਤੇ ਪਹੁੰਚ ਰਹੀ ਹੈ ਕਿ ਇਹ ਤਾਪਮਾਨ ਇੰਨਾ ਵਧ ਜਾਵੇਗਾ ਕਿ ਸਾਡੀ ਧਰਤੀ ਰਹਿਣ ਯੋਗ ਨਹੀਂ ਰਹੇਗੀਕੁਝ ਦੇਰ ਲਈ ਇਹ ਗੱਲ ਤਸੱਲੀ ਦਿੰਦੀ ਹੈ ਕਿ ਅਸੀਂ ਏ. ਸੀ. ਬਣਾ ਲਏ ਹਨ, ਜੋ ਹਵਾ ਦੇ ਠੰਢੇ ਬੁੱਲੇ ਦੇ ਕੇ ਮਨੁੱਖ ਨੂੰ ਇੱਕ ਵਾਰੀ ਸ਼ਾਂਤ ਕਰ ਦਿੰਦੇ ਹਨ ਪਰ ਸਚਾਈ ਇਹ ਹੈ ਕਿ ਇਹ ਤਕਨੀਕ ਮਨੁੱਖ ਦੇ ਵਿਰੁੱਧ ਪੇਸ਼ ਹੋ ਰਹੀ ਹੈ

ਪਾਣੀ ਦੀ ਗੱਲ ਕਰੀਏ ਤਾਂ ਉਹ ਇੰਨਾ ਜ਼ਹਿਰੀਲਾ ਹੋ ਗਿਆ ਹੈ ਕਿ ਬਿਮਾਰੀਆਂ ਦਾ ਘਰ ਬਣ ਗਿਆ ਹੈਆਉਣ ਵਾਲੇ ਸਮੇਂ ਵਿੱਚ ਜ਼ਿੰਦਗੀ ਨੂੰ ਧੜਕਦਾ ਰੱਖਣ ਲਈ ਜੇ ਕੋਈ ਜੰਗ ਲੜੀ ਗਈ ਤਾਂ ਉਹ ਜੰਗ ਪਾਣੀ ਲਈ ਹੋਵੇਗੀਹਵਾ ਦਾ ਹਾਲ ਇਹ ਹੋ ਗਿਆ ਕਿ ਵਿਕਾਸ ਦਾ ਸੂਚਕ ਮੰਨੀਆਂ ਜਾਂਦੀਆਂ ਫੈਕਟਰੀਆਂ ਵਿਨਾਸ਼ ਦਾ ਧੂੰਆਂ ਉਂਗਲ ਰਹੀਆਂ ਹਨਹਵਾ ਅਤੇ ਪਾਣੀ ਦਾ ਸੰਬੰਧ ਹਰ ਜੀਵ ਨਾਲ ਹੈ, ਉਹ ਚਾਹੇ ਪੇੜ ਪੌਦੇ ਹਨ ਜਾਂ ਜਾਨਵਰਅਸੀਂ ਇਹ ਭੁੱਲ ਗਏ ਹਾਂ ਕਿ ਅਸੀਂ ਜ਼ਮੀਨ ’ਤੇ ਰਹਿੰਦੇ ਹਾਂਇਹ ਜ਼ਮੀਨ, ਜੋ ਮਿੱਟੀ ਦੇ ਸਹਾਰੇ ਖੜ੍ਹੀ ਹੈ ਤੇ ਇਹ ਜ਼ਮੀਨ ਇੱਕ ਹੋਰ ਪੱਖ ਸਾਨੂੰ ਦਿੰਦੀ ਹੈ, ਉਹ ਹੈ ਖੁਰਾਕਜਦੋਂ ਖੁਰਾਕ ਦੀ ਗੱਲ ਚਲਦੀ ਹੈ ਤਾਂ ਹਵਾ, ਪਾਣੀ ਵਾਲਾ ਪ੍ਰਦੂਸ਼ਣ ਮਿੱਟੀ ਵਿੱਚ ਵੀ ਦੇਖਿਆ ਜਾ ਰਿਹਾ ਹੈ

ਅਸੀਂ ਇਸ ਧਰਤੀ ’ਤੇ ਜਨਮ ਲਿਆ, ਪਰ ਕੁਦਰਤ ਤੋਂ ਸੰਤੁਲਨ ਨਹੀਂ ਸਿੱਖਿਆਅਸੀਂ ਕੁਦਰਤ ਨੂੰ ਵੱਸ ਵਿੱਚ ਕਰਨਾ ਸਿੱਖਿਆ ਹੈ ਅਤੇ ਆਪਣੇ ਲਾਲਚੀ ਸੁਭਾਅ ਨਾਲ ਉਸ ਨੂੰ ਬਗੈਰ ਕਿਸੇ ਹੋਸ਼ ਦੇ ਵਰਤੀ ਜਾ ਰਹੇ ਹਾਂਸਹੀ ਹੀ ਕਿਹਾ ਹੈ ਕਿਸੇ ਵਿਦਵਾਨ ਨੇ ਕਿ ਧਰਤੀ ਕੋਲ ਸਾਰਿਆਂ ਦਾ ਢਿੱਡ ਭਰਨ ਵਾਸਤੇ, ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਾਫੀ ਕੁਝ ਹੈ, ਜੇ ਵਿਅਕਤੀ ਸੰਤੁਸ਼ਟ ਹੋਣਾ ਸਿੱਖੇਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਮਾਲਕ ਨਾ ਸਮਝੇ, ਕੁਦਰਤ ਦਾ ਸੇਵਕ ਅਤੇ ਕੁਦਰਤ ਦਾ ਹਾਣੀ ਬਣ ਕੇ ਸੋਚੇ, ਵਿਚਾਰੇ ਅਤੇ ਵਿਚਰੇ

*       *       *       *       *

(ਮਾਇਨਾ, ਮਾਅਨਾ ਅਤੇ ਮਹਿਨਾ ਵਿੱਚੋਂ ਕਿਹੜਾ ਸ਼ਬਦ ਸਹੀ ਹੈ, ਜਾਂ ਵਧੇਰੇ ਵਰਤਿਆ ਜਾਂਦਾ ਹੈ, ਪਾਠਕ ਅਤੇ ਲੇਖਕ ਦੱਸਣ --- ਸੰਪਾਦਕ)

*       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author