GurmitShugli7ਅਜਿਹੇ ਨਕਲੀ ਕਰਾਮਾਤੀ ਬਾਬੇ ਆਪਣੇ ਘੁਰਨਿਆਂ ਵਿੱਚ ਜਾ ਬੈਠੇ ਹਨ ਤੇ ਆਪਣੇ ਪੈਰੀਂ ਹੱਥ ...
(5 ਅਪਰੈਲ 2020)

 

ਕੋਰੋਨਾ ਵਾਇਰਸ ਬਾਰੇ ਅਤੇ ਇਸਦੀ ਮਹਾਂਮਾਰੀ ਬਾਰੇ ਬਹੁਤ ਕੁਝ ਲਿਖਿਆ, ਪੜ੍ਹਿਆ, ਸੁਣਿਆ ਅਤੇ ਦੇਖਿਆ ਜਾ ਚੁੱਕਾ ਹੈਹਰ ਭਾਰਤੀ ਨਾਗਰਿਕ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਜਿਹੀ ਮਹਾਂਮਾਰੀ ਤੇ ਬਿਮਾਰੀ ਬਾਰੇ ਸੁਣਿਆ ਹੋਵੇਗਾ, ਜਿਸ ਨੇ ਨੌਂ ਦੇਸ਼ਾਂ ਨੂੰ ਛੱਡ ਕੇ ਲਗਭਗ ਸਾਰੀ ਦੁਨੀਆ ਨੂੰ ਦੇਸ਼ਾਂ ਦੀ ਹੱਦਾਂ ਅਤੇ ਮਨੁੱਖ ਦੁਆਰਾ ਕੀਤੀਆਂ ਕੰਧਾਂ ਟੱਪ ਕੇ ਆਪਣੀ ਲਪੇਟ ਵਿੱਚ ਲੈ ਲਿਆ ਹੈਇਸ ਬਿਮਾਰੀ ਨੇ ਫੈਲਣ ਲੱਗਿਆਂ ਕਿਸੇ ਵੀ ਭਿੰਨ-ਭੇਦ ਦਾ ਸਹਾਰਾ ਨਹੀਂ ਲਿਆਕਿਸੇ ਅਮੀਰ ਜਾਂ ਗ਼ਰੀਬ ਦੇਸ਼ ਨਾਲ ਵਿਤਕਰਾ ਨਹੀਂ ਕੀਤਾਊਚ-ਨੀਚ, ਜਾਤ-ਪਾਤ ਦਾ ਖ਼ਿਆਲ ਵੀ ਨਹੀਂ ਕੀਤਾਖ਼ਾਸ ਕਰਕੇ ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ, ਕਿਉਂਕਿ ਇਹ ਇੱਕ ਕੁਦਰਤੀ ਵਰਤਾਰਾ ਵੀ ਹੈਤੁਸੀਂ ਰੋਜ਼ਾਨਾ ਜੀਵਨ ਵਿੱਚ ਦੇਖ ਰਹੇ ਹੋ ਕਿ ਜਿੱਥੇ ਮਨੁੱਖ ਦੀ ਸ਼ਮੂਲੀਅਤ ਹੁੰਦੀ ਹੈ, ਉੱਥੇ ਧਰਮ ਦੇ ਨਾਂਅ ’ਤੇ, ਜਾਤ-ਪਾਤ ਦੇ ਨਾਂਅ ’ਤੇ, ਬੋਲੀ ਦੇ ਅਧਾਰ ’ਤੇ ਵਿਤਕਰੇ ਆਮ ਕੀਤੇ ਜਾਂਦੇ ਹਨਆਪਣੇ ਆਪ ਨੂੰ ਵਧੀਆ/ਮਹਾਨ ਦੱਸਣ ਦੀ ਹੋੜ ਲੱਗੀ ਰਹਿੰਦੀ ਹੈ

ਤੁਸੀਂ ਆਮ ਜੀਵਨ ਵਿੱਚ ਦੇਖਿਆ ਹੋਵੇਗਾ ਕਿ ਜਦ ਕਦੇ ਪਰਿਵਾਰਾਂ, ਪਿੰਡਾਂ, ਸ਼ਹਿਰਾਂ ਆਦਿ ਵਿੱਚ ਜਾਂ ਦੇਸ਼ ਵਿੱਚ ਗੜਬੜੀ ਚੱਲ ਰਹੀ ਹੋਵੇ ਤਾਂ ਇਹ ਗੜਬੜੀ ਖੁਸ਼ੀ ਅਤੇ ਗਮੀ ਮੌਕੇ ਆਮ ਕਰਕੇ ਸਭ ਨੂੰ ਇਕੱਠਾ ਕਰ ਦਿੰਦੀ ਹੈਇਵੇਂ ਹੀ ਹੁਣ ਕੋਰੋਨਾ ਵਾਇਰਸ ਵੇਲੇ ਵੀ ਦੇਖਣ ਨੂੰ ਮਿਲਿਆਸਾਰਾ ਦੇਸ਼ ਇਕੱਠਾ ਹੋ ਗਿਆਇਕੱਠਾ ਹੋ ਕੇ ਕੋਰੋਨਾ ਖ਼ਿਲਾਫ਼ ਲੜਾਈ ਦੇਣੀ ਸ਼ੁਰੂ ਕਰ ਦਿੱਤੀਸਣੇ ਭਾਰਤ, ਦੁਨੀਆ ਦੇ ਕਿਸੇ ਹਿੱਸੇ ਵਿੱਚ ਕੋਈ ਅਜਿਹੀ ਆਵਾਜ਼ ਨਹੀਂ ਆਈ ਕਿ ਸਾਡੇ ਧਰਮ ਦੀ ਸ਼ਰਨ ਵਿੱਚ ਆਓ, ਕੋਰੋਨਾ ਤੁਹਾਡਾ ਕੁਝ ਨਹੀਂ ਵਿਗਾੜੇਗਾ, ਸਭ ਨੇ ਹੱਥ ਖੜ੍ਹੇ ਕਰ ਦਿੱਤੇਸਭ ਦੇਸ਼ਾਂ ਨੇ ਇੱਕੋ ਜਿਹਾ ਸੰਦੇਸ਼ ਦਿੱਤਾ ਕਿ ਇਸ ਬਿਮਾਰੀ ਤੋਂ ਉਹੀ ਬਚੇਗਾ, ਜੋ ਹੌਸਲੇ, ਦਵਾਈ, ਦੂਰੀ, ਸਫ਼ਾਈ ਅਤੇ ਹੱਥ ਧੋਣ ਦਾ ਮੁਰੀਦ ਬਣੇਗਾ, ਨਹੀਂ ਤਾਂ ਅਜਿਹਾ ਨਾ ਕਰਨ ਵਾਲੇ ਨੂੰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈ ਸਕਦੇ ਹਨਜਿਨ੍ਹਾਂ ਦੇਸ਼ਾਂ ਅਤੇ ਇਨਸਾਨਾਂ ਨੇ ਇਸ ਉੱਤੇ ਅਮਲ ਕੀਤਾ, ਉਨ੍ਹਾਂ ਨੇ ਜ਼ਰੂਰੀ ਹੀ ਆਪਣੇ ਸਾਹਾਂ ਦੀ ਪੂੰਜੀ ਵਿੱਚ ਵਾਧਾ ਜ਼ਰੂਰੀ ਕੀਤਾ ਹੈ

ਅਜੋਕੇ ਸਾਇੰਸ-ਯੁਗ ਵਿੱਚ ਡਾਕਟਰਾਂ, ਨਰਸਾਂ ਅਤੇ ਹਸਪਤਾਲਾਂ ਵਿੱਚ ਕੰਮ ਕਰਦੇ ਹੋਰ ਅਮਲੇ ਨੇ ਸਾਬਤ ਕਰ ਦਿੱਤਾ ਕਿ ਅਸਲ ਵਿੱਚ ਕਰਾਮਾਤੀ ਸਾਧ, ਸੰਤ ਅਤੇ ਬਾਬੇ ਡਾਕਟਰ, ਨਰਸਾਂ ਅਤੇ ਹਸਪਤਾਲ ਹੀ ਹਨ, ਨਾ ਕਿ ਕੋਈ ਹੋਰ, ਜਿਹੜੇ ਡੇਰਿਆਂ ਆਦਿ ਉੱਤੇ ਬੈਠੇ ਆਮ ਜਨਤਾ ਦੀ ਨਿੱਤ ਲੁੱਟ-ਖਸੁੱਟ, ਜਿਨਸੀ ਸ਼ੋਸ਼ਣ ਕਰ ਰਹੇ ਹਨਲੋਕਾਂ ਵਿੱਚ ਵੱਧ ਤੋਂ ਵੱਧ ਵਹਿਮ-ਭਰਮ ਫੈਲਾ ਰਹੇ ਹਨ, ਜਿਨ੍ਹਾਂ ਨੂੰ ਸਿਆਸੀ ਪਨਾਹਾਂ ਵੀ ਮਿਲੀਆਂ ਹੋਈਆਂ ਹਨਜਿਹੜੇ ਵੱਡੇ ਤੋਂ ਵੱਡਾ ਅਪਰਾਧ ਕਰਕੇ ਵੀ ਆਪਣੇ ਚੇਲਿਆਂ ਦੀ ਵੋਟ ਬੈਂਕ ਦੇ ਅਧਾਰ ਉੱਤੇ ਸਜ਼ਾ-ਜ਼ਾਫ਼ਤਾ ਹੋਣ ਤੋਂ ਬਚੇ ਰਹਿੰਦੇ ਹਨਅਜਿਹੇ ਨਕਲੀ ਕਰਾਮਾਤੀ ਬਾਬੇ ਆਪਣੇ ਘੁਰਨਿਆਂ ਵਿੱਚ ਜਾ ਬੈਠੇ ਹਨ ਤੇ ਆਪਣੇ ਪੈਰੀਂ ਹੱਥ ਲੁਆਉਣ ਤੋਂ ਵੀ ਡਰ ਗਏ ਹਨ ਪੁੱਛਾਂ ਦੇਣ ਵਾਲੇ ਬਾਬੇ ਹੁਣ ਪੁੱਛਾਂ ਪੁੱਛਣ ਉੱਤੇ ਵੀ ਗੂੰਗੇ ਬਣੇ ਬੈਠੇ ਹਨ

ਇਸ ਔਖੀ ਘੜੀ ਵਿੱਚ ਕਈ ਡੇਰਿਆਂ, ਸੰਸਥਾਵਾਂ ਅਤੇ ਗੁਰਦਵਾਰਿਆਂ ਨੇ ਭੋਜਨ ਬਣਾ ਕੇ ਗਰੀਬਾਂ ਵਿੱਚ ਵੰਡਣਾ ਜਾਂ ਸਰਕਾਰੀ ਏਜੰਸੀਆਂ ਦੇ ਸਪੁਰਦ ਕਰਨਾ, ਤਾਂ ਕਿ ਕੋਈ ਭੁੱਖਾ ਨਾ ਰਹੇ, ਸਭ ਨੂੰ ਭੋਜਨ ਮਿਲੇ, ਉੱਥੇ ਤੱਕ ਪਹੁੰਚ ਕੀਤੀ ਹੈ, ਜਿੱਥੇ ਤੱਕ ਸਰਕਾਰ ਨਹੀਂ ਸੀ ਪਹੁੰਚ ਸਕੀਅਜਿਹੀਆਂ ਸੰਸਥਾਵਾਂ ਦਾ ਧੰਨਵਾਦ ਕਰਨਾ ਸਾਡਾ ਫ਼ਰਜ਼ ਬਣਦਾ ਹੈ ਜਿੱਥੇ ਅਜਿਹੀਆਂ ਸੰਸਥਾਵਾਂ ਨੇ ਔਖੀ ਘੜੀ ਮਾਨਵਤਾ ਦੀ ਮਦਦ ਕੀਤੀ ਹੈ ਅਤੇ ਦੇਸ਼ ਭਗਤੀ ਦਾ ਸਬੂਤ ਦਿੱਤਾ ਹੈ, ਉੱਥੇ ਆਮ ਜਨਤਾ ਵਿੱਚ ਆਪੋ-ਆਪਣੀ ਦਿੱਖ ਵਿੱਚ ਜਨਤਾ ਦਾ ਧਿਆਨ ਖਿੱਚਿਆ ਹੈ ਅਤੇ ਆਪਣੀ ਦਿੱਖ ਵਿੱਚ ਵਾਧਾ ਕੀਤਾ ਹੈ

ਲਾਕਡਾਊਨ ਦੌਰਾਨ ਜਿੱਥੇ ਸਭ ਕੁਝ ਠੀਕ ਚੱਲ ਰਿਹਾ ਸੀ, ਉੱਥੇ ਅਚਾਨਕ ਦਿੱਲੀ ਵਿੱਚੋਂ ਆਈ ਖ਼ਬਰ ਨੇ ਸਭ ਦਾ ਧਿਆਨ ਖਿੱਚਿਆ ਕਿ ਨਿਜ਼ਾਮੂਦੀਨ ਮਰਕਜ਼ ਨਾਲ ਜੁੜੇ ਕੁਝ ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਈ, ਉੱਥੇ ਸੈਂਕੜੇ ਲੋਕ ਕੋਰੋਨਾ ਨਾਲ ਇਨਫੈਕਟਿਡ ਵੀ ਹੋਏ, ਜਿਸ ਕਾਰਨ ਤਬਲੀਗੀ ਜਮਾਤ ਦੇ ਮੌਲਾਨਾ ਸਾਦ ਤੇ ਬਾਕੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆਅਜਿਹੇ ਸਮੇਂ ਇੰਨੀ ਗਿਣਤੀ ਵਿੱਚ ਇੰਨੇ ਦਿਨ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ, ਸੰਬੰਧਤ ਲੋਕ ਇਕੱਠੇ ਰਹੇ, ਉੱਥੇ ਉੰਨੀ ਵੱਡੀ ਗਿਣਤੀ ਵਿੱਚ ਉਨ੍ਹਾਂ ਕੋਰੋਨਾ ਨੂੰ ਸੱਦਾ ਦਿੱਤਾਜ਼ਿਆਦਾ ਫ਼ਿਕਰ ਅਤੇ ਡਰ ਵਾਲੀ ਗੱਲ ਇਹ ਹੈ ਕਿ ਇਹ ਲੋਕ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਘੁੰਮੇ, ਜਿੱਥੇ ਕੋਰੋਨਾ ਦਾ ਕਰੋਪ ਵਧਿਆਐੱਫ਼ ਆਰ ਆਈ ਦਰਜ ਹੋਈ ਹੈ, ਹੁਣ ਨਿਰਪੱਖ ਮਿੱਥੇ ਸਮੇਂ ਵਿੱਚ ਤਫ਼ਤੀਸ਼ ਵੀ ਜ਼ਰੂਰੀ ਹੈ, ਤਾਂ ਕਿ ਸਾਬਤ ਹੋ ਸਕੇ ਕਿ ਸਰਕਾਰੀ ਕੁਤਾਹੀ ਹੋਈ ਹੈ ਜਾਂ ਫਿਰ ਮਰਕਜ਼ ਨਾਲ ਜੁੜੇ ਜ਼ੋਰਾਵਰ ਸਨ ਬਣਦੀ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ ਪਰ ਤੌਖਲਾ ਇਸ ਗੱਲ ਦਾ ਹੈ ਕਿ ਜਿਵੇਂ ਅੱਜਕੱਲ ਕੁਝ ਟੀਵੀ ਚੈਨਲ ਇਸ ਨੂੰ ਇੱਕ ਧਰਮ ਅਤੇ ਇੱਕ ਜਾਤ ਨਾਲ ਜੋੜ ਕੇ ਬਹਿਸਾਂ ਕਰਵਾ ਰਹੇ ਹਨ, ਕਿਤੇ ਮੁੜ ਬਿਮਾਰੀ ਨੂੰ ਜਾਤ-ਪਾਤ ਨਾਲ ਜੋੜ ਕੇ ਫਿਰ ਹਿੰਦੂ-ਮੁਸਲਮਾਨ ਦਾ ਸਵਾਲ ਨਾ ਬਣਾ ਦੇਣ, ਜਿਸ ਨਾਲ ਕਰੋਨਾ ਖਿਲਾਫ ਅਸਲ ਲੜਾਈ ਪਿੱਛੇ ਪੈ ਜਾਵੇ ਅਤੇ ਫਿਰਕੂਪੁਣਾ ਥਾਂ ਮੱਲ ਲਵੇ, ਜੋ ਨਾ ਕਿਸੇ ਕੌਮ ਦੇ ਹਿਤ ਵਿੱਚ ਹੈ ਤੇ ਨਾ ਸਮੁੱਚੇ ਦੇਸ਼ ਦੇ ਹਿਤ ਵਿੱਚ

ਕੋਰੋਨਾ ਵਾਇਰਸ ਦਾ ਡਰ ਇਨਸਾਨ ਵਿੱਚ ਇੰਨਾ ਫੈਲ ਗਿਆ ਹੈ, ਜਿਸ ਦੀ ਇੱਕ ਉਦਾਹਰਣ ਹੀ ਕਾਫ਼ੀ ਹੈਪਿਛਲੀ ਦਿਨੀਂ ਸਿੱਖ ਕੌਮ ਦੀ ਇੱਕ ਨਾਮਵਰ ਧਾਰਮਕ ਸ਼ਖਸੀਅਤ ਦੀ ਇਸ ਬਿਮਾਰੀ ਕਾਰਨ ਮੌਤ ਦੀ ਖ਼ਬਰ ਆਈ, ਜਿਸਦੇ ਅੰਤਮ ਸੰਸਕਾਰ ਲਈ ਜਿੱਥੇ ਲਿਜਾਇਆ ਗਿਆ, ਉਸ ਪਿੰਡ, ਇਲਾਕੇ ਦੇ ਲੋਕਾਂ ਨੇ ਅੰਤਮ ਸੰਸਕਾਰ ਕਰਨ ਅਤੇ ਜਗਾਹ ਦੇਣ ਤੋਂ ਮਨ੍ਹਾ ਕਰ ਦਿੱਤਾਜੋ ਸ਼ਖਸੀਅਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੋ 31 ਰਾਗਾਂ ਵਿੱਚ ਲਿਖੀ ਗਈ ਹੈ, ਉਸ ਦਾ ਪੂਰਨ ਗਿਆਤਾ ਸੀ, ਉਸ ਦੀ ‘ਆਸਾ ਦੀ ਵਾਰ’ ਦੀ ਪੰਜ ਲੱਖ ਤੋਂ ਵੱਧ ਸੀ ਡੀ ਵਿਕੀ ਸੀਉਹ ਪਦਮਸ੍ਰੀ ਐਵਾਰਡ ਨਿਵਾਜੀ ਗਈ ਸ਼ਖ਼ਸੀਅਤ ਸੀਗਿਆਨ ਦਾ ਅਥਾਹ ਭੰਡਾਰ ਸੀ, ਦੀ ਦੇਹ ਨਾਲ ਅਜਿਹਾ ਹੋਇਆ, ਜੋ ਪੰਜਾਬ ਅਤੇ ਪੰਜਾਬੀਅਤ ਲਈ ਇੱਕ ਕਲੰਕ ਦੀ ਤਰ੍ਹਾਂ ਹੈਕਾਰਨ ਭਾਵੇਂ ਬਿਮਾਰੀ ਹੋਵੇ ਜਾਂ ਫਿਰ ਸਭ ਜਾਤਾਂ ਖ਼ਤਮ ਕਰਕੇ ਸਿੱਖ ਸਾਜਣ ਤੋਂ ਬਾਅਦ ਫਿਰ ਊਚ-ਨੀਚ, ਜਾਤ ਦੀ ਨਫਰਤ, ਇਸਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਬਣਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2040)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author