GurmitShugli8ਇਹ ਸਮਾਂ ਆਪਸ ਵਿੱਚ ਲੜਨ, ਭਿੜਨ ਦਾ ਨਹੀਂ, ਬਲਕਿ ਆਪਸੀ ਸਹਿਯੋਗ ...
(14 ਜੂਨ 2020)

 

ਮਨ ਦੁਖੀ ਹੈ ਕਿ ਦੇਸ਼ ਵਿੱਚ ਕੋਰੋਨਾ ਕੇਸਾਂ ਅਤੇ ਉਸ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਂਝ ਵੀ ਮੌਜੂਦਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਦੇਸ਼ ਦਾ ਹਰ ਵਰਗ ਅਸੰਤੁਸ਼ਟ ਹੈਨੌਕਰੀਆਂ ਜਾ ਚੁੱਕੀਆਂ ਹਨਰਹਿੰਦੀਆਂ ਲਗਾਤਰ ਘਟ ਰਹੀਆਂ ਹਲਗ਼ਰੀਬ ਜਨਤਾ ਪਾਸ ਪੈਸਾ ਨਹੀਂ ਹੈ, ਕੰਮ ਨਹੀਂ ਹੈਪਤਾ ਨਹੀਂ ਲੱਗ ਰਿਹਾ ਕਿ ਉਹ ਜਾਣ ਤੇ ਕਿੱਧਰ ਜਾਣਜਿਹੜੇ ਪ੍ਰਵਾਸੀ ਕਈ ਕਾਰਨਾਂ ਕਰਕੇ, ਕਈ ਸਾਧਨ ਅਪਣਾ ਕੇ ਆਪਣੇ ਸੂਬੇ ਵਿੱਚ ਵਾਪਸ ਗਏ ਸਨ, ਉਨ੍ਹਾਂ ਲਈ ਉੱਥੇ ਦੀਆਂ ਸਰਕਾਰਾਂ ਨੇ ਰੋਜ਼ੀ-ਰੋਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਉਨ੍ਹਾਂ ਨੂੰ ਕੋਈ ਡਾਕਟਰੀ ਸਹੂਲਤ ਪ੍ਰਾਪਤ ਨਹੀਂਮਜ਼ਦੂਰ, ਕੋਈ ਆਪਣੇ ਸੂਬੇ ਜਾ ਕੇ ਪਛਤਾ ਰਿਹਾ ਅਤੇ ਕੋਈ ਨਾ ਪਹੁੰਚਣ ਕਰਕੇ ਪਛਤਾ ਰਿਹਾ ਹੈਉਹ ਉਦਾਸੀ ਦੇ ਆਲਮ ਵਿੱਚ ਹੈ

ਡੀਂਗਾਂ ਮਾਰਨ ਵਾਲੀ ਸਰਕਾਰ, ਸੰਸਾਰ ਵਿੱਚ ਕੋਰੋਨਾ ਖ਼ਿਲਾਫ਼ ਲੜਨ ਵਿੱਚ ਕਾਫ਼ੀ ਪਛੜ ਗਈ ਹੈਹੁਣ ਤਕ 8884 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 308993 ਤਕ ਪਹੁੰਚ ਗਈ ਹੈਅੱਜ ਦੇ ਦਿਨ ਅਸੀਂ ਛਾਲ ਮਾਰ ਕੇ ਸੰਸਾਰ ਵਿੱਚ ਚੌਥੇ ਨੰਬਰ ’ਤੇ ਪਹੁੰਚ ਗਏ ਹਾਂਤਰੱਕੀ ਕਰਕੇ ਜਾਂ ਇਲਾਜ ਕਰਕੇ ਨਹੀਂ, ਬਲਕਿ ਕੋਰੋਨਾ ਦੀ ਵਧ ਗਿਣਤੀ ਕਰਕੇ

ਇੱਕੀਵੀਂ ਸਦੀ ਵਿੱਚ, ਥਾਲੀ ਤਾਲੀ ਵਜਾ ਕੇ, ਟਾਰਚਾਂ ਅਤੇ ਮੋਮਬੱਤੀਆਂ ਜਲਾ ਕੇ, ਹਵਨ ਕਰਾ ਕੇ ਕੋਰੋਨਾ ਨੂੰ ਭਜਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਬਜਾਏ ਸਹੀ ਇਲਾਜ ਦੇਟਿੱਡੀ ਦਲ ਤਾਂ ਖੜਾਕੇ ਨਾਲ ਕੁਝ ਹੱਦ ਤਕ ਭੱਜ ਸਕਦਾ ਹੈ, ਪਰ ਕੋਰੋਨਾ ਵਾਇਰਸ ਨਹੀਂ

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਹਾਲਾਤ ਇਹ ਹਨ ਕਿ ਜਿਹੜੇ ਡਾਕਟਰਾਂ ਅਤੇ ਨਰਸਾਂ ਉੱਪਰ ਹੈਲੀਕਾਪਟਰ ਰਾਹੀਂ ਫੁੱਲ ਬਰਸਾਏ ਸਨ, ਜਿਨ੍ਹਾਂ ਨੇ ਹਸਪਤਾਲਾਂ ਤੋਂ ਬਾਹਰ ਆ ਕੇ ਕਾਇਦੇ ਕਾਨੂੰਨ ਤੋੜੇ ਸਨ, ਅੱਜ ਉਹ ਡਿਊਟੀਆਂ ਦੇ ਕੇ ਬਿਮਾਰ ਹੋ ਚੁੱਕੇ ਹਨਆਪਣਾ ਇਲਾਜ ਕਰਵਾ ਰਹੇ ਹਨਅਜਿਹੇ ਬਹੁਤਿਆਂ ਵਿੱਚੋਂ ਕਈ ਆਪਣੇ ਪਰਿਵਾਰ ਅਤੇ ਦੇਸ਼ ਨੂੰ ਅਲਵਿਦਾ ਵੀ ਆਖ ਗਏ ਹਨਉਨ੍ਹਾਂ ਨੂੰ ਹੁਣ ਤਕ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਮਿਲੀਦਿੱਲੀ ਦੇ ਤਕਰੀਬਨ ਸਭ ਡਾਕਟਰਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਕਿ ਅਗਰ 16.6.2020 ਤਕ ਤਨਖ਼ਾਹ ਨਾ ਮਿਲੀ ਤਾਂ ਉਹ ਸਮੂਹਿਕ ਅਸਤੀਫ਼ੇ ਦੇ ਦੇਣਗੇਡਾਕਟਰਾਂ ਤੋਂ ਇਲਾਵਾ ਬਾਕੀ ਸਭ ਮੁਲਾਜ਼ਮਾਂ ਦਾ ਵੀ ਇਹੀ ਹਾਲ ਹੈਸਰਕਾਰ ਪ੍ਰਾਈਵੇਟ ਮਾਲਕਾਂ ਨੂੰ ਤਨਖ਼ਾਹਾਂ ਦੇਣ ਲਈ ਆਖ ਰਹੀ ਹੈ, ਪਰ ਆਪ ਡਿਫਾਲਟਰ ਹੈ

ਡਾਕਟਰ ਅਤੇ ਨਰਸਾਂ ਹੀ ਕੋਰੋਨਾ ਦੇ ਮਰੀਜ਼ ਨਹੀਂ ਨਿਕਲ ਰਹੇ, ਸਗੋਂ ਕੋਰੋਨਾ ਦੇ ਮਰੀਜ਼ਾਂ ਵਿੱਚ ਪੁਲਿਸ ਵਾਲੇ, ਸੈਨਿਕ ਅਤੇ ਅਰਧ ਸੈਨਿਕ, ਰਾਜਨੇਤਾ ਆਦਿ ਸਭ ਸ਼ਾਮਲ ਹਨਡਾਕਟਰੀ ਸਾਮਾਨ ਦੀ ਕਾਫ਼ੀ ਤੋਟ ਹੈਸਭ ਡਾਕਟਰਾਂ ਅਤੇ ਨਰਸਾਂ ਪਾਸ ਵਧੀਆ ਪੀ ਪੀ ਕਿੱਟਾਂ ਨਹੀਂ ਹਨਆਈ ਸੀ ਯੂ ਵਿੱਚ ਲੋੜੀਂਦਾ ਅਤੇ ਅਤਿ ਜ਼ਰੂਰੀ ਸਮਾਨ ਨਹੀਂ ਹੈ, ਜਿਸ ਨਾਲ ਕੋਰੋਨਾ ਨਾਲ ਲੜ ਰਹੇ ਮਰੀਜ਼ਾਂ ਦਾ ਇਲਾਜ ਹੋ ਸਕੇਜ਼ਰਾ ਸੋਚੋ, ਬਿਨਾਂ ਹਥਿਆਰਾਂ ਦੇ ਕਿਵੇਂ ਲੜਾਈ ਦਿੱਤੀ ਅਤੇ ਜਿੱਤੀ ਜਾ ਸਕਦੀ ਹੈ

ਕੋਰੋਨਾ ਰੋਗੀਆਂ ਦੀ ਗਿਣਤੀ ਵਧਣ ਵਾਰੇ ਡਬਲਯੂ ਐੱਚ ਓ ਨੇ ਪਹਿਲਾ ਹੀ ਵਾਰਨਿੰਗ ਦੇ ਦਿੱਤੀ ਸੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆਹੁਣ ਬੀਮਾਰੀ ਮਹਾਂਮਾਰੀ ਵੱਲ ਵਧ ਰਹੀ ਹੈਦੇਸ਼ ਦੀ ਸਰਕਾਰ ਹੈ ਕਿ ਉਸ ਦੇ ਕੰਨਾਂ ਉੱਤੇ ਜੂੰ ਤਕ ਨਹੀਂ ਸਰਕਦੀਦੇਸ਼ ਦਾ ਗ੍ਰਹਿ ਮੰਤਰੀ ਸੂਬਿਆਂ ਵਿੱਚ ਆਉਣ ਵਾਲੀ ਚੋਣਾਂ ਦੀ ਤਿਆਰੀ ਵਿੱਚ ਲੱਗਾ ਹੋਇਆ ਹੈਉਸ ਦੀ ਬਾਜ਼ ਅੱਖ ਕਈ ਸੂਬਿਆਂ ਦੀਆਂ ਸਰਕਾਰਾਂ ਤੋੜਨ ਵੱਲ ਵੀ ਹੈ, ਪਰ ਅਜੇ ਉਸ ਦਾ ਵੱਸ ਨਹੀਂ ਚੱਲ ਰਿਹਾਕੋਈ ਮਹਾਰਾਸ਼ਟਰ ਦੀ ਸਰਕਾਰ ਨੂੰ ਸਰਕਸ ਆਖ ਰਿਹਾਦੂਜੇ ਪਾਸਿਓਂ ਉਹ ਆਖ ਰਹੇ ਹਨ ਕਿ ਰਾਜਨਾਥ ਜੀ, ਜਾਨਵਰ ਤਾਂ ਸਾਡੇ ਪਾਸ ਹਨ, ਪਰ ਇੱਕ ਜੋਕਰ ਥੁੜਦਾ ਹੈਰਾਜਨੀਤੀ ਕਿੰਨੀ ਨਿਵਾਣਾਂ ਵੱਲ ਚਲੀ ਗਈ ਹੈਮੌਜੂਦਾ ਸਰਕਾਰ ਕੋਰੋਨਾ ਖ਼ਿਲਾਫ਼ ਘੱਟ ਲੜ ਰਹੀ ਹੈ, ਸਿਆਸੀ ਪਾਰਟੀਆਂ ਨਾਲ ਮਿਹਣੋ ਮਿਹਣੀ ਜ਼ਿਆਦਾ ਹੋ ਰਹੀ ਹੈਜੇ ਉਨ੍ਹਾਂ ਸਿੱਖਣਾ ਹੋਵੇ ਤਾਂ ਉਹ ਕੇਜਰੀਵਾਲ ਦੇ ਤਾਜ਼ਾ ਬਿਆਨ ਤੋਂ ਵੀ ਸਿੱਖ ਸਕਦੀ ਹੈ, ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਇਹ ਸਮਾਂ ਆਪਸ ਵਿੱਚ ਲੜਨ, ਭਿੜਨ ਦਾ ਨਹੀਂ, ਬਲਕਿ ਆਪਸੀ ਸਹਿਯੋਗ ਦਾ ਹੈਉਸ ਨੇ ਆਖਿਆ ਕਿ ਅਗਰ ਅਸੀਂ ਆਪਸ ਵਿੱਚ ਲੜਦੇ ਰਹੇ ਤਾਂ ਫਿਰ ਯਕੀਨਨ ਹੀ ਕੋਰੋਨਾ ਜਿੱਤ ਜਾਵੇਗਾ, ਪਰ ਲੱਗਦਾ ਹੈ ਕਿ ਰਾਜ ਕਰਦੀ ਪਾਰਟੀ ਨੂੰ ਸਹਿਯੋਗ ਵਾਲੀ ਗੱਲ ਜਚੀ ਨਹੀਂ

ਜਿਹੜਾ ਫੈਸਲਾ ਕੇਜਰੀਵਾਲ ਸਰਕਾਰ ਨੇ ਲਿਆ ਸੀ ਕਿ ਦਿੱਲੀ ਵਿੱਚ ਦਿੱਲੀ ਵਾਲਿਆਂ ਦਾ ਹੀ ਇਲਾਜ ਹੋਵੇਗਾਇਹ ਫੈਸਲਾ ਉਲਟਾ ਦਿੱਤਾ ਗਿਆ ਹੈ। ਪਰ ਜੋ ਦਿੱਲੀ ਸਰਕਾਰ ਨੇ ਕਿਹਾ ਕਿ ਸਭ ਦਾ ਇਲਾਜ ਵਾਸਤੇ ਇੰਨੇ ਬੈੱਡ ਚਾਹੀਦੇ ਹਨ, ਇੰਨੀਆਂ ਦਵਾਈਆਂ, ਇੰਨੇ ਸਾਜ਼ੋ-ਸਾਮਾਨ ਦੀ ਲੋੜ ਪਵੇਗੀ, ਉਸ ਬਾਰੇ ਸਭ ਖਾਮੋਸ਼ ਹਨ, ਖਾਸ ਕਰ ਕੇਂਦਰ ਸਰਕਾਰਅਸੀਂ ਇਸ ਹੱਕ ਵਿੱਚ ਹਾਂ ਕਿ ਸਭ ਜਗ੍ਹਾ ਸਭ ਇਲਾਜ ਕਰਵਾ ਸਕਦੇ ਹਨ ਅਤੇ ਹੋਣਾ ਵੀ ਚਾਹੀਦਾ ਹੈ

ਭਾਰਤ ਸਰਕਾਰ ਨੇ ਜੋ ਪੈਸਾ ਟਰੰਪ ਨੂੰ ਫੁੱਲੀਆਂ ਪਾਉਣ ਵਿੱਚ ਖਰਚ ਕੀਤਾ ਹੈ, ਅਗਰ ਉਹੀ ਪੈਸਾ ਕੋਰੋਨਾ ਦੀ ਰੋਕਥਾਮ ਦੀ ਤਿਆਰੀ ’ਤੇ ਖਰਚ ਕੀਤਾ ਜਾਂਦਾ ਤਾਂ ਅੱਜ ਭਾਰਤ ਦੇ ਹਾਲਾਤ ਹੋਰ ਹੁੰਦੇਠੀਕ ਇਵੇਂ ਹੀ ਅਮਰੀਕਾ ਵਿੱਚ ਇੱਕ ਸਿਰਫਿਰੇ ਗੋਰੇ ਵੱਲੋਂ ਕੀਤੀ ਅਫ਼ਰੀਕਨ-ਅਮਰੀਕਨ ਨਾਗਰਿਕ ਦੀ ਹੱਤਿਆ ਤੋਂ ਬਾਅਤ ਅਗਰ ਟਰੰਪ ਅਕਲ ਤੋਂ ਕੰਮ ਲੈਂਦਾ, ਤੁਰੰਤ ਕਾਰਵਾਈ ਹੁੰਦੀ ਤਾਂ ਅੱਜ ਜੋ ਲੱਖਾਂ ਡਾਲਰ ਇਸ ਲੜਾਈ ਨੂੰ ਸ਼ਾਂਤ ਕਰਨ ਲਈ ਲੱਗ ਰਿਹਾ ਹੈ, ਅਗਰ ਉਹ ਕੋਰੋਨਾ ’ਤੇ ਖ਼ਰਚ ਕੀਤਾ ਜਾਂਦਾ ਤਾਂ ਕਾਫ਼ੀ ਮਨੁੱਖਤਾ ਦਾ ਭਲਾ ਹੁੰਦਾ

ਪਰ ਸਭ ਪਾਸੇ ਬੁਰਾ ਹੀ ਨਹੀਂ ਚੱਲ ਰਿਹਾ, ਕਈ ਛੋਟੇ-ਛੋਟੇ ਦੇਸ਼ਾਂ ਵੱਲੋਂ ਕੋਰੋਨਾ ’ਤੇ ਫਤਹਿ ਹਾਸਲ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨਸਾਨੂੰ ਉਨ੍ਹਾਂ ਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈਜਿਵੇਂ ਨਿਊਜ਼ੀਲੈਂਡ ਵੱਲੋਂ ਕੋਰੋਨਾ ’ਤੇ ਫਤਹਿ ਹਾਸਲ ਕਰ ਲਈ ਹੈਉਸ ਤੋਂ ਇਲਾਵਾ ਅੱਠ ਹੋਰ ਛੋਟੇ-ਛੋਟੇ ਦੇਸ਼ਾਂ ਨੇ ਵੀ ਆਪਣੀ ਜਿੱਤ ਦਾ ਝੰਡਾ ਗੱਡ ਦਿੱਤਾ ਹੈਜਿਵੇਂ ਮੇਨਟੇਨੇਗਰੇ ਨੇ 24 ਮਈ ਨੂੰ ਖੁਦ ਨੂੰ ਕੋਰੋਨਾ ਫਰੀ ਐਲਾਨ ਦਿੱਤਾ ਹੈਇਸੇ ਤਰ੍ਹਾਂ 60 ਲੱਖ ਦੀ ਅਬਾਦੀ ਵਾਲਾ ਪੂਰਵੀ ਅਫ਼ਰੀਕੀ ਦੇਸ ਏਰੀਟ੍ਰੀਆ, ਇਸੇ ਤਰ੍ਹਾਂ ਪਪੂਆ ਨਿਊਗਿਨੀਆਂ 4 ਮਈ ਤੋਂ ਮੁਕਤ ਹੈ97096 ਆਬਾਦੀ ਵਾਲੇ ਸੇਸ਼ਲਜ ਵਿੱਚ ਸਿਰਫ਼ 11 ਕੇਸ ਨਿਕਲੇ ਸਨ ਤੇ ਸਭ ਠੀਕ ਹੋ ਚੁੱਕੇ ਹਨਹੋਲੀਸੀ ਨਾਂਅ ਦੇ ਦੇਸ਼ ਨੇ 6 ਜੂਨ ਨੂੰ ਕੋਰੋਨਾ ’ਤੇ ਫਤਹਿ ਦਾ ਐਲਾਨ ਕਰ ਦਿੱਤਾਇਸੇ ਤਰ੍ਹਾਂ ਸੇਂਟ ਕਿੱਟਸ ਐਡ ਨੇਵਿਸ ਨਾਂਅ ਦੇ ਵੈੱਸਟ ਇੰਡੀਜ ਦੇਸ਼ ਨੇ 19 ਮਈ ਨੂੰ ਜਿੱਤ ਦਾ ਝੰਡਾ ਝੁਲਾ ਦਿੱਤਾਫਿਜ਼ੀ ਨੇ ਤਾਂ 20 ਅਪ੍ਰੈਲ ਨੂੰ ਐਲਾਨ ਕਰ ਦਿੱਤਾ ਸੀ ਕਿ ਉਸ ਦੇ 18 ਦੇ 18 ਕੇਸ ਠੀਕ ਹੋ ਚੁੱਕੇ ਹਨਅਖੀਰ ਈਸਟ ਤੈਮੂਰ ਨੇ 15 ਮਈ ਨੂੰ ਸਭ ਠੀਕ ਹੋਣ ਦਾ ਐਲਾਨ ਕਰ ਦਿੱਤਾ ਸੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੀਬੀ ਜੈਸਿਡਾ ਅਨਡੇਰਨ ਨੇ ਨਿਊਜ਼ੀਲੈਂਡ ਕੋਰੋਨਾ ਫਰੀ ਹੋਣ ’ਤੇ ਆਪਣੀ ਧੀ ਨਾਲ ਡਾਂਸ ਕੀਤਾ, ਨਾਲ ਹੀ ਉਨ੍ਹਾਂ ਸਭ ਪਾਬੰਦੀਆਂ ਚੁੱਕਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਰਹੱਦਾਂ ਅਜੇ ਸੀਲ ਰਹਿਣਗੀਆਂ

ਅਖੀਰ ਸਾਨੂੰ ਸਭ ਨੂੰ ਉਪਰੋਕਤ ਛੋਟੇ-ਛੋਟੇ ਦੇਸ਼ਾਂ ਤੋਂ ਇਲਾਵਾ, ਕੇਰਲਾ ਸੂਬੇ ਤੋਂ ਅਤੇ ਵੀਤਨਾਮ ਦੇਸ਼ ਤੋਂ ਵੀ ਸਿੱਖਣ ਦੀ ਲੋੜ ਹੈ, ਨਾਲ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਬਜਟ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਅਤੇ ਸਿਹਤ ’ਤੇ ਖਰਚ ਕਰਨ ਦਾ ਪ੍ਰਬੰਧ ਕਰਨਸਮੇਂ-ਸਮੇਂ ਸਿਰ ਸੁਪਰੀਮ ਕੋਰਟ ਜੋ ਬਿਨਾਂ ਕਿਸੇ ਦਰਖਾਸਤ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਖਿਚਾਈ ਕਰਕੇ ਨਿਰਦੇਸ਼ ਦੇ ਰਹੀ ਹੈ, ਉਸ ਦੀ ਛਤ ਪ੍ਰਤੀ ਛਤ ਪਾਲਣਾ ਹੋਣੀ ਚਾਹੀਦੀ ਹੈ ਤਾਂ ਹੀ ਇਸ ਕਰੋਪੀ ਉੱਤੇ ਕੁਝ ਹੱਦ ਤਕ ਠੱਲ੍ਹ ਪਾਈ ਜਾ ਸਕਦੀ ਹੈਅਖੀਰ ਇਸ ਆਸ ਨਾਲ ਕਿ ਭਾਰਤ ਕੋਰੋਨਾ ਵਧਣ ਦੀ ਦੌੜ ਵਿੱਚ ਪਛੜੇਗਾ, ਨਾ ਕਿ ਅੱਗੇ ਵਧੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2195) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author