GurmitShugli7ਉਂਝ ਭਾਰਤ ਵਿੱਚ ਸਭ ਠੀਕ-ਠਾਕ ਕਦੇ ਵੀ ਨਹੀਂ ਰਿਹਾ। ਸਿਆਣਾ ਅਤੇ ਪੜ੍ਹਿਆ ਲਿਖਿਆ ਮਨੁੱਖ ਧਰਤੀ ਉੱਪਰ ...
(13 ਨਵੰਬਰ 2023)
ਇਸ ਸਮੇਂ ਪਾਠਕ: 265.


ਅਸੀਂ ਆਪਣੀ ਉਮਰ ਦੇ ਸਾਢੇ ਸੱਤਾਂ ਦਹਾਕਿਆਂ ਵਿੱਚ ਨਾ ਕਦੇ ਪੜ੍ਹਿਆ
, ਨਾ ਸੁਣਿਆ ਹੈ, ਜਿਸ ਲਹਿਜ਼ੇ ਵਿੱਚ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਵਾਤਾਵਰਣ ਨੂੰ ਚੰਗਾ ਬਣਾਉਣ ਲਈ ਆਪਣਾ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਕਦਮ ਚੁੱਕਿਆ ਹੈਸਿਖਰਲੀ ਅਦਾਲਤ ਨੇ ਸਿਖਰਲਾ ਹੁਕਮ ਦਿੱਤਾ ਹੈ ਕਿ ਅਗਰ ਸਾਡਾ ਬੁਲਡੋਜ਼ਰ ਚੱਲ ਪਿਆ ਜਾਂ ਅਸੀਂ ਚਲਾ ਦਿੱਤਾ ਤਾਂ ਸਭ ਹੈਰਾਨ ਵੀ ਹੋ ਜਾਣਗੇ ਅਤੇ ਪ੍ਰੇਸ਼ਾਨ ਵੀਨਿਰਪੱਖ ਰਿਪੋਰਟਾਂ ਮੁਤਾਬਕ ਸੰਬੰਧਤ ਸਰਕਾਰਾਂ ਨੇ ਉਸ ਤਨਦੇਹੀ ਨਾਲ ਕੰਮ ਨਹੀਂ ਕੀਤਾ, ਜਿਸ ਤਰ੍ਹਾਂ ਉਨ੍ਹਾਂ ਨੂੰ ਕਰਨਾ ਅਤੇ ਕਰਾਉਣਾ ਚਾਹੀਦਾ ਸੀਸੁਪਰੀਮ ਕੋਰਟ ਦੇ ਪਹਿਲੇ ਹੁਕਮਾਂ ’ਤੇ ਨਾ ਸਰਕਾਰ ਨੇ ਸਖ਼ਤੀ ਵਰਤਾਈ ਨਾ ਹੀ ਕਿਸਾਨਾਂ ਸਮੇਤ ਧੂੰਆਂ ਕੱਢਣ ਵਾਲੀਆਂ ਮੋਟਰ ਗੱਡੀਆਂ, ਕਾਰਖਾਨਿਆਂ, ਇੱਟਾਂ ਪਕਾਉਣ ਵਾਲੇ ਭੱਠਿਆਂ ਅਤੇ ਨਾ ਹੀ ਘਰੇਲੂ ਖਪਤਕਾਰਾਂ ਨੇ ਆਪਣੀ ਕਿਸੇ ਜ਼ਿੰਮੇਵਾਰੀ ਦਾ ਸਬੂਤ ਦਿੱਤਾਆਮ ਕਰਕੇ ਦਿੱਲੀ ਦੇ ਆਲੇ-ਦੁਆਲੇ ਫੈਲੇ ਸੂਬਿਆਂ ਦੇ ਕਿਸਾਨਾਂ ਨੂੰ ਹੀ ਇੱਕ ਵੱਡਾ ਕਾਰਨ ਸਮਝ ਲਿਆਝੋਨੇ ਅਤੇ ਕਣਕ ਦੀ ਵੱਧ ਪੈਦਾਵਾਰ ਕਰਨ ਵਾਲਾ ਸੂਬਾ ਪੰਜਾਬ ਹੀ ਵੱਧ ਜ਼ਿੰਮੇਵਾਰ ਸਮਝ ਲਿਆ ਗਿਆਸੁਪਰੀਮ ਕੋਰਟ ਨੇ ਜਿਵੇਂ ਸੰਬੰਧਤ ਸੂਬੇ ਵਿੱਚ ਸੰਬੰਧਤ ਜ਼ਿਲ੍ਹੇ ਦੇ ਸੰਬੰਧਤ ਥਾਣੇ ਦੇ ਇੰਚਾਰਜ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕੀਤੀ ਹੈ, ਹੁਣ ਲਗਦਾ ਹੈ ਕਿ ਜਲਦੀ ਅਤੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇਕਿਸਾਨਾਂ ਸਮੇਤ ਸਭ ਧੂੰਆਂ ਫੈਲਾਉਣ ਵਾਲੀਆਂ ਧਿਰਾਂ ਨੂੰ ਜਦੋਂ ਜ਼ਿੰਮੇਵਾਰ ਠਹਿਰਾ ਕੇ ਕਾਰਵਾਈ ਕੀਤੀ ਜਾਵੇਗੀ ਤਾਂ ਫਿਰ ਜਿੱਥੇ ਚੰਦ ਦਿਸਣੋਂ ਹਟ ਚੁੱਕਾ ਹੈ, ਉੱਥੇ ਤਾਰੇ ਵੀ ਦਿਸਣੇ ਸ਼ੁਰੂ ਹੋ ਜਾਣਗੇ

ਹੁਣ ਅਸੀਂ ਉਨ੍ਹਾਂ ਸਭ ਧਿਰਾਂ ’ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਜੋ ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸੇਦਾਰ ਬਣੀਆਂ ਹੋਈਆਂ ਹਨਪ੍ਰਦੂਸ਼ਣ ਫੈਲਾਉਣ ਵਾਲੇ ਪਰਿਵਾਰ ਵਿੱਚੋਂ ਸਭ ਤੋਂ ਵੱਡਾ ਭਾਈ ਹੈ ਕਾਰਖਾਨੇਦਾਰਕਾਰਖਾਨੇ ਕੁੱਲ ਪ੍ਰਦੂਸ਼ਣ ਦਾ 51% ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸੇਦਾਰ ਹਨਪ੍ਰਦੂਸ਼ਣ ਫੈਲਾਉਣ ਵਿੱਚ ਦੂਜਾ ਨੰਬਰ ਆਉਂਦਾ ਹੈ, ਵਾਹਨਾਂ ਵਿੱਚੋਂ ਨਿਕਲੇ ਧੂੰਏਂ ਦਾ, ਜਿਸ ਵਿੱਚ ਸਭ ਤਰ੍ਹਾਂ ਦੇ ਛੋਟੇ ਵੱਡੇ ਵਾਹਨ ਹਿੱਸਾ ਪਾਉਂਦੇ ਹਨਇਨ੍ਹਾਂ ਦਾ ਕੁੱਲ ਹਿੱਸਾ ਬਣਦਾ ਹੈ 25%, ਇਸੇ ਤਰ੍ਹਾਂ ਤੀਜੇ ਨੰਬਰ ’ਤੇ ਘਰੇਲੂ ਖਪਤਕਾਰਾਂ ਦਾ, ਜਿਨ੍ਹਾਂ ਦਾ ਕੁੱਲ ਹਿੱਸਾ ਬਣਦਾ ਹੈ 11%, ਚੌਥਾ ਨੰਬਰ ਉਸ ਦਾ ਆਉਂਦਾ ਹੈ ਜਿਸਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹ ਹੈ ਖੇਤੀਬਾੜੀ ਸੈਕਟਰ, ਜੋ ਸਿਰਫ਼ ਪ੍ਰਦੂਸ਼ਣ ਫੈਲਾਉਣ ਵਿੱਚ 8% ਹੀ ਹਿੱਸਾ ਪਾਉਂਦਾ ਹੈਪਰ ਪਾਉਂਦਾ ਹੈ ਕਣਕ ਅਤੇ ਝੋਨੇ ਮੌਕੇਫਿਰ ਤਕਰੀਬਨ ਸਾਰਾ ਸਾਲ ਖਾਮੋਸ਼ ਰਹਿੰਦਾ ਹੈ ਇਸ ਤੋਂ ਇਲਾਵਾ ਹੋਰ ਕਾਰਨ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਅਸੀਂ ਸਭ ਤੋਂ ਛੋਟਾ ਮੰਨ ਕੇ ਹੋਰ ਕਾਰਨਾਂ ਵਿੱਚ ਪਾ ਸਕਦੇ ਹਾਂ ਜੋ ਹਿੱਸਾ ਤਕਰੀਬਨ 4% ਬਣਦਾ ਹੈ

ਅਗਰ ਇਨ੍ਹਾਂ ਸਭ ਉਪਰੋਕਤ ਪ੍ਰਦੂਸ਼ਣ ਫੈਲਾਉਣ ਵਾਲਿਆਂ ਉੱਪਰ ਬਾਜ਼ ਅੱਖ ਸਰਕਾਰ ਦੁਆਰਾ ਰੱਖੀ ਜਾਵੇ, ਬਣਦੀ, ਲਾਜ਼ਮੀ ਮਦਦ ਵੇਲੇ ਸਿਰ ਕੀਤੀ ਜਾਵੇ, ਮਿੱਲਾਂ, ਭੱਠਿਆਂ ਵਾਹਨਾਂ ਦੀ ਮੁਰੰਮਤ ਵੇਲੇ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਫਿਰ ਸਮੁੱਚੀ ਪਬਲਿਕ ਸਾਫ਼ ਸੁਥਰੇ ਵਾਤਾਵਰਣ ਵਿੱਚ ਸਾਹ ਲੈ ਸਕਦੀ ਹੈਫਿਰ ਨਾ ਬਿਮਾਰੀਆਂ ਫੈਲਣਗੀਆਂ, ਨਾ ਸਕੂਲ ਬੰਦ ਕਰਨੇ ਪੈਣਗੇ, ਨਾ ਕੰਸਟ੍ਰਕਸ਼ਨ ਦੇ ਕੰਮ ਬੰਦ ਹੋਣਗੇਫਿਰ ਨਾ ਬਦੇਸ਼ ਗਏ ਸੱਜਣਾਂ ਨੂੰ ਆਉਣ, ਨਾ ਆਉਣ ਬਾਰੇ ਟੈਲੀਫੋਨ ਖੜਕਾਉਣੇ ਪੈਣਗੇਅੰਨਦਾਤਾ ਨੂੰ ਸਬਸਿਡੀ ਸਮੇਤ ਐੱਮ ਐੱਸ ਪੀ ਯਕੀਨੀ ਬਣਾਈ ਜਾਵੇਫਿਰ ਸਭ ਪੰਜਾਬੀ ਚੰਗਾ-ਚੰਗਾ ਮਹਿਸੂਸ ਕਰਨਗੇ

ਇਹ ਅਲੱਗ ਗੱਲ ਹੈ ਅਜੇ ਸੁਪਰੀਮ ਕੋਰਟ ਦਾ ਧਿਆਨ ਸਿਰਫ਼ ਪ੍ਰਦੂਸ਼ਣ ਵੱਲ ਹੀ ਗਿਆ ਹੈਉਹ ਇਸ ਕਰਕੇ ਕਿ ਵੱਧ ਪ੍ਰਦੂਸ਼ਣ ਸਾਡੀ ਸਮੁੱਚੀ ਜ਼ਿੰਦਗੀ, ਸਰੀਰ ਨਾਲ ਖਿਲਵਾੜ ਕਰਦਾ ਰਹਿੰਦਾ ਹੈਉਂਝ ਭਾਰਤ ਵਿੱਚ ਸਭ ਠੀਕ-ਠਾਕ ਕਦੇ ਵੀ ਨਹੀਂ ਰਿਹਾਸਿਆਣਾ ਅਤੇ ਪੜ੍ਹਿਆ ਲਿਖਿਆ ਮਨੁੱਖ ਧਰਤੀ ਉੱਪਰ ਤੁਰਦਾ ਫਿਰਦਾ ਰੱਬ ਡਾਕਟਰ ਨੂੰ ਸਮਝਦਾ ਹੈਇਸੇ ਤਰ੍ਹਾਂ ਹਸਪਤਾਲਾਂ ਨੂੰ ਰੱਬ ਦੇ ਘਰ ਦਾ ਦਰਜਾ ਦਿੱਤਾ ਜਾਂਦਾ ਹੈਪਰ ਇਸ ਪੇਸ਼ੇ ਵਿੱਚ ਵੀ ਸਮੁੱਚੇ ਡਾਕਟਰ ਉਹ ਕੁਝ ਨਹੀਂ ਕਰ ਵਿਖਾਉਂਦੇ, ਜਿਸ ਲਈ ਉਹ ਨਿਯੁਕਤ ਕੀਤੇ ਗਏ ਹੁੰਦੇ ਹਨਆਪਣੇ ਪੇਸ਼ੇ ਵਿੱਚ ਬਹੁਤ ਵੱਡੀਆਂ-ਵੱਡੀਆਂ ਲਾਪ੍ਰਵਾਹੀਆਂ ਕਰ ਜਾਂਦੇ ਹਨ, ਜਿਸਦਾ ਨੁਕਸਾਨ ਸੰਬੰਧਤ ਮਰੀਜ਼ ਨੂੰ ਸਾਰੀ ਉਮਰ ਅਪਾਹਜ ਰਹਿ ਕੇ ਉਠਾਉਣਾ ਪੈਂਦਾ ਹੈਖੱਬੀ ਅੱਖ ਦੀ ਜਗ੍ਹਾ ਸੱਜੀ ਅੱਖ ਦਾ ਅਪ੍ਰੇਸ਼ਨ ਕਰ ਦਿੱਤਾ ਜਾਂਦਾਖੱਬੇ ਦੀ ਬਜਾਏ ਸੱਜੇ ਗੋਡੇ ਦਾ ਅਪ੍ਰੇਸ਼ਨ ਕਰ ਦਿੱਤਾ ਜਾਂਦਾ ਹੈਰੋਜ਼ਾਨਾ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕੋਈ ਗੌਰਮਿੰਟ ਦੀ ਨੌਕਰੀ ਦੀ ਭਾਲ ਵਿੱਚ ਦੁਚਿੱਤੀ ਵਿੱਚ ਘੁੰਮ ਰਿਹਾ ਹੈ, ਕੋਈ ਪੈਸਾ ਕਮਾ ਕੇ ਪ੍ਰਾਈਵੇਟ ਹਸਪਤਾਲ ਖੋਲ੍ਹਣ ਬਾਰੇ ਦੁਚਿੱਤੀ ਵਿੱਚ ਹੈਅਜਿਹੀਆਂ ਅਨੇਕ ਦੁਚਿੱਤੀਆਂ ਕਰਕੇ ਉਹ ਜਾਣੇ-ਅਣਜਾਣੇ ਗਲਤ ਕੰਮ ਕਰ ਜਾਂਦੇ ਹਨ, ਜਿਨ੍ਹਾਂ ਦੀ ਸਜ਼ਾ ਮਰੀਜ਼ਾਂ ਨੂੰ ਸਾਰੀ ਉਮਰ ਭੁਗਤਣੀ ਪੈਂਦੀ ਹੈ

ਪਿੱਛੇ ਜਿਹੇ ਭਾਰਤ ਵਿੱਚ ਡਾਕਟਰੀ ਪੇਸ਼ੇ ਦੇ ਪਰਦੇ ਫੋਲਦਾ ਸੱਚ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਰਾਹੀਂ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ, ਸਮਝ ਕੇ ਮਨੁੱਖ ਇੱਕ ਵਾਰ ਤਾਂ ਹਿੱਲ ਜਾਂਦਾ ਹੈਰਿਪੋਰਟ ਅਨੁਸਾਰ ਹਸਪਤਾਲਾਂ ਵਿੱਚ ਅੱਜ ਦੇ ਦਿਨ 45% ਬੇਲੋੜੀ ਸਰਜਰੀ ਕੀਤੀ ਜਾਂਦੀ ਹੈ55% ਬੇਲੋੜੀ ਦਿਲ ਦੀ ਸਰਜਰੀ ਕਰ ਦਿੱਤੀ ਜਾਂਦੀ ਹੈ48% ਯੂ ਟੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ47% ਕੈਂਸਰ ਦੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ48% ਗੋਡਿਆਂ ਦੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ45% ਸੀ. ਸੈਕਸ਼ਨ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈਜੇ ਸਾਡੀ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਵੀ ਸਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਜਨਤਾ ਦਾ ਕੀ ਬਣੇਗਾ? ਅੰਧ-ਭਗਤ ਤਾਂ ਮੋਦੀ-ਮੋਦੀ ਦੇ ਜਾਪ ਨਾਲ ਠੀਕ ਹੋ ਜਾਂਦੇ ਹਨਅਗਰ ਫਿਰ ਵੀ ਕੋਈ ਕਸਰ ਰਹਿ ਜਾਵੇ ਤਾਂ ਗੋਦੀ ਮੀਡੀਏ ਦੀ ਕੰਨਾਂ ਵਿੱਚ ਪਈ ਅਵਾਜ਼ ਠੀਕ ਕਰ ਦਿੰਦੀ ਹੈਫਿਰ ਵੀ ਠੀਕ ਨਾ ਹੋਣ ਤਾਂ ਥਾਲੀਆਂ ਤੇ ਤਾੜੀਆਂ ਵਜਾ ਕੇ ਠੀਕ ਕਰ ਲੈਂਦੇ ਹਨ

ਪਰ ਆਮ ਜਨਤਾ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਕੀ ਕਰੇ? 2024 ਤੋਂ ਪਹਿਲਾਂ 2023 ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹੋਣ ਕਰਕੇ ਅੱਜ ਸਮੇਂ ਦੀ ਬੜੀ ਮਹੱਤਤਾ ਹੈਮੋਦੀ ਨੂੰ ਸਮਝਣ ਦੀ ਲੋੜ ਹੈਜੋ ਜ਼ਿੰਦਗੀ ਦੇ ਪਹਿਲੇ ਸਾਲਾਂ ਵਿੱਚ ਜੰਗਲਾਂ ਵਿੱਚ ਘੁੰਮਣ ਦੀ ਗੱਲ ਕਰਦਾ ਹੈ, ਆਪ ਆਪਣੀ ਇੱਕ ਇੰਟਰਵਿਊ ਵਿੱਚ ਦਸਵੀਂ ਤਕ ਪੜ੍ਹਾਈ ਦੱਸਦਾ ਹੈਰੇਲਵੇ ਸਟੇਸ਼ਨ ’ਤੇ ਚਾਹ ਬਣਾਉਂਦੇ, ਵੇਚਦੇ ਨੂੰ ਕਿਸੇ ਨਹੀਂ ਦੇਖਿਆਕੋਈ ਅਜਿਹਾ ਅੱਜ ਤਕ ਸਾਹਮਣੇ ਨਹੀਂ ਆਇਆ, ਜਿਸ ਨੇ ਜਨਾਬ ਤੋਂ ਚਾਹ ਪੀਤੀ ਹੋਵੇ ਜਦੋਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਡਿਗਰੀਆਂ ਦੀ ਗੱਲ ਚਲਦੀ ਹੈ ਤਾਂ ਕੋਈ ਸਹਿਪਾਠੀ ਸਾਹਮਣੇ ਨਹੀਂ ਆਉਂਦਾਡਿਗਰੀਆਂ ਕੰਪਿਊਟਰ ਨਾਲ ਤਿਆਰ ਹਨ ਜਦੋਂ ਕਿ ਉਸ ਸਮੇਂ ਅਜੇ ਕੰਪਿਊਟਰ ਨਹੀਂ ਸੀ ਆਇਆਆਰ ਟੀ ਆਈ ਪਾਉਣ ’ਤੇ ਡਿਗਰੀ ਨਹੀਂ ਮਿਲਦੀ, ਉਲਟਾ ਮੰਗਣ ਵਾਲਿਆਂ ਨੂੰ ਧਮਕਾਇਆ ਜਾਂਦਾ ਹੈਫਿਰ ਵੀ ਅੰਧ-ਭਗਤਾਂ ਦੀ ਬਹੁ-ਗਿਣਤੀ ਹੋਣ ਕਰਕੇ ਜੋ ਸ਼ਬਦ ਮੂੰਹੋਂ ਕੱਢਿਆ ਜਾਂਦਾ ਹੈ, ਉਹੀ ਪਬਲਿਕ ਵਿੱਚ ਪ੍ਰਚਾਰਿਆ ਜਾਂਦਾ ਹੈਹੁਣੇ ਜਿਹੇ ਬਿਆਨ ਛਪਿਆ ਹੈ ਕਿ ਮੈਂ ਜਾਣ ਤੋਂ ਪਹਿਲਾਂ ਭਾਰਤ ਦੀ ਇਕਾਨਮੀ ਤੀਜੇ ਨੰਬਰ ’ਤੇ ਲਿਆ ਕੇ ਖੜ੍ਹੀ ਕਰਾਂਗਾਕਿਵੇਂ? ਇਹ ਪੁੱਛਣ ਵਾਲਾ ਕੋਈ ਨਹੀਂਪੁੱਛੋਗੇ ਤਾਂ ਈ ਡੀ ਤੁਹਾਡਾ ਘਰ ਲੱਭਣ ਤੁਰ ਪਵੇਗੀਪਰ ਇਸ ਸਭ ਕਾਸੇ ਦਾ ਤੋੜ ਹੈ, ਤੁਹਾਡਾ ਏਕਾਇਹ ਤੁਸੀਂ ਅਜ਼ਮਾ ਕੇ ਦੇਖਣਾ ਚਾਹੁੰਦੇ ਹੋ ਕਿ ਨਹੀਂਇਸ ਲਈ ਕੀ ਤੁਸੀਂ ਆਪਣੇ ਮੱਤ-ਭੇਦਾਂ ਨੂੰ ਭੁਲਾਉਣ ਲਈ ਤਿਆਰ ਹੋ? ਕੀ ਤੁਸੀਂ ਇਕੱਠੇ ਹੋ ਕੇ ਚੋਣਾਂ ਸਮੇਂ ਇੱਕ ਕਮਾਨ ਹੇਠ ਕੰਮ ਕਰਨ ਨੂੰ ਤਿਆਰ ਹੋ? ਅਜਿਹੀ ਕੁਰਬਾਨੀ ਬਦਲੇ ਤੁਸੀਂ ਆਪਣੇ ਹੱਕ ਨੂੰ ਘੱਟ-ਵੱਧ ਕਰਨ ਲਈ ਤਿਆਗ ਦੀ ਭਾਵਨਾ ਰੱਖਦੇ ਹੋ? “ਮੈਂ ਨਾ ਮਾਨੂੰ” ਦੀ ਰਟ ਛੱਡਣ ਲਈ ਤਿਆਰ ਹੋ? ਕੀ ਚੋਣ ਜੰਗ ਦੌਰਾਨ ਤੁਸੀਂ “ਰੋਟੀ, ਕੱਪੜਾ ਔਰ ਮਕਾਨ” ਭਾਵ ਰਿਹਾਇਸ਼ ਦੇ ਪ੍ਰਬੰਧ ਵਿੱਚ ਬਣਦਾ ਹਿੱਸਾ ਪਾਉਣ ਲਈ ਤਿਆਰ ਹੋ? ਅਗਰ ਤੁਹਾਡਾ ਉੱਤਰ ਹਾਂ, ਬਾਬਾ ਹਾਂ, ਹੈ ਤਾਂ ਯਾਦ ਰੱਖੋ ਤੁਹਾਡੀ ਕਾਮਯਾਬੀ ਨੂੰ ਤੁਹਾਡੇ ਤੋਂ ਖੋਹਣ ਵਾਲਾ ਅਜੇ ਪੈਦਾ ਨਹੀਂ ਹੋਇਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4474)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author