GurmitShugli7ਫਸਾਦਾਂ ਤੋਂ ਪਹਿਲਾਂ ਦੀ ਅਣਗਹਿਲੀ ਨੇ ਆਪਣਾ ਜਲਵਾ ਦਿਖਾ ਦਿੱਤਾ ਹੈ। ਸੈਂਕੜੇ ਤੋਂ ਵੱਧ ਗੱਡੀਆਂ ਨੂੰ ਲੱਗੀ ਅੱਗ ...
(7 ਅਗਸਤ 2023)

 

ਡਬਲ ਇੰਜਣ ਦੀਆਂ ਸਰਕਾਰਾਂ ਬਣਾਉਣੀਆਂ ਅਤੇ ਇਸਦਾ ਨਾਮਕਰਨ ਭਾਜਪਾ ਵੱਲੋਂ ਆਪ ਇਕੱਲਿਆਂ ਸਰਕਾਰ ਨਾ ਬਣਾ ਸਕਣ ਦੀ ਮਜਬੂਰੀ ਵਿੱਚੋਂ ਨਿਕਲਿਆ ਹੋਇਆ ਹੈਪੰਜਾਬ ਵਿੱਚ ਜਦੋਂ ਬਲਦਾਂ ਆਦਿ ਨਾਲ ਖੇਤੀ ਕੀਤੀ ਜਾਂਦੀ ਸੀ ਤਦ ਜਦੋਂ ਕੋਈ ਭਾਰੀ ਚੀਜ਼ ਅੜ ਜਾਂਦੀ ਸੀ, ਤਦ ਉਸ ਦੇ ਅੱਗੇ ਤਾਕਤ ਵਧਾਉਣ ਲਈ ਹੋਰ ਤਕੜੇ ਬਲਦ (ਪਸ਼ੂ ਆਦਿ) ਜੋੜ ਕੇ ਬੇੜਾ ਪਾਰ ਲਗਾਇਆ ਜਾਂਦਾ ਸੀ, ਜਿਸ ਨੂੰ ਆਮ ਕਰਕੇ ਪੰਜਾਬ ਵਿੱਚ ‘ਬੀਂਡੀ ਜੋੜਨਾ’ ਆਖਿਆ ਜਾਂਦਾ ਸੀ। ਇਸੇ ਨੂੰ ਮੋਦੀ ਡਬਲ ਇੰਜਣ ਆਖਦੇ ਹਨ

2014 ਤੋਂ ਬਾਅਦ ਜਦੋਂ ਮੋਦੀ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਡਬਲ ਇੰਜਣ ਸਰਕਾਰ ਦੀ ਕਾਢ ਕੱਢ ਕੇ ਭਾਜਪਾ ਵੱਲੋਂ ਬੇਅਸੂਲੀ ਮਦਦ ਕਰਕੇ ਅਜਿਹੀਆਂ ਸਰਕਾਰਾਂ ਹੋਂਦ ਵਿੱਚ ਲਿਆਂਦੀਆਂਪਹਿਲੇ ਸਮਿਆਂ ਵਿੱਚ ਵੀ ਕਸ਼ਮੀਰ ਵਰਗੇ ਨਾਜ਼ੁਕ ਸੂਬੇ ਵਿੱਚ ਅਜਿਹੇ ਬੇਅਸੂਲੇ ਗੱਠਜੋੜ ਕਰਕੇ ਆਪਣੀ ਵਿਚਾਰਧਾਰਾ ਦੇ ਵਿਰੋਧੀਆਂ ਨਾਲ ਸੱਤਾ ’ਤੇ ਕਾਬਜ਼ ਰਹਿਣ ਲਈ ਬੇਅਸੂਲੇ ਡਬਲ ਇੰਜਣ ਦੀਆਂ ਸਰਕਾਰਾਂ ਦਾ ਖੂਬ ਪ੍ਰਚਾਰ ਕਰਕੇ ਇਨ੍ਹਾਂ ਨੂੰ ਹੋਂਦ ਵਿੱਚ ਲਿਆਂਦਾਅੱਜਕੱਲ ਤੁਸੀਂ ਦੇਖ-ਸੁਣ ਰਹੇ ਹੋਵੋਗੇ ਕਿ ਕਿਵੇਂ ਇਹ ਬੇਅਸੂਲਾਂ ਦੀਆਂ ਡਬਲ ਇੰਜਣ ਦੀਆਂ ਸਰਕਾਰਾਂ ਇੱਕ ਇੱਕ ਕਰਕੇ ਐਨਾ ਧੂੰਆਂ ਮਾਰ ਰਹੀਆਂ ਹਨ ਕਿ ਇਨ੍ਹਾਂ ਦੇ ਧੂੰਏਂ ਅਤੇ ਬੇਕਾਬੂ ਅੱਗ ਨੇ ਉਹ ਕਹਿਰ ਮਚਾਇਆ ਹੋਇਆ ਹੈ ਕਿ ਸੀਤਾ ਬਰਾਬਰ ਮਾਤਾਵਾਂ ਅਤੇ ਭੈਣਾਂ ਨਾਲ ਰੇਪ ਕਰਕੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈਇਸ ਉੱਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤਾਂ ਸਖ਼ਤ ਟਿੱਪਣੀ ਕਰਕੇ ਆਖ ਸਕਦੀ ਹੈ ਕਿ ਮਨੀਪੁਰ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈਸਾਰਾ ਸਿਸਟਮ ਫੇਲ ਹੋ ਚੁੱਕਾ ਹੈ, ਪਰ ਡਬਲ ਇੰਜਣ ਦੇ ਦੋਵੇਂ ਡਰਾਈਵਰ ਪੂਰੀ ਢੀਠਤਾਈ ਨਾਲ ਆਪਣੀ ਕੁਰਸੀ ਨੂੰ ਫੜੀ ਬੈਠੇ ਹਨ

ਜੇ ਮਨੀਪੁਰ ਵਿੱਚ ਜਾਤੀ ਸੰਘਰਸ਼ ਨੇ ਆਪਣਾ ਵਿਰਾਟ ਰੂਪ ਦਿਖਾਇਆ ਹੈ ਤਾਂ ਹਰਿਆਣੇ ਵਿੱਚ ਸੰਪਰਦਾਇਕ ਹਿੰਸਾ ਨੇ ਆਪਣਾ ਜਲਵਾ ਦਿਖਾ ਦਿੱਤਾ ਹੈ ਜਿਸਦੇ ਮੁੱਖ ਮੰਤਰੀ ਭਲਵਾਨਾਂ ਵਾਂਗ ਦਿਸਦੇ ਹਨ ਉਨ੍ਹਾਂ ਭਲਵਾਨਾਂ ਤੋਂ ਵੀ ਛੋਟੀ ਗੱਲ ਕਰਕੇ ਸਾਰੇ ਸੰਬੰਧਤ ਵਾਸੀਆਂ ਨੂੰ ਸ਼ਰਮਸਾਰ ਕਰ ਦਿੱਤਾ ਹੈਜ਼ਰਾ ਵੰਨਗੀ ਦੇਖੋ “ਹਰਿਅਣਾ ਦੋ ਕਰੋੜ ਸੱਤ ਲੱਖ ਦੀ ਕੁੱਲ ਅਬਾਦੀ ਦਾ ਮਾਲਕ ਹੈਪਰ ਸਾਡੇ ਪਾਸ ਸਕਿਉਰਿਟੀ ਦੀ ਘਾਟ ਹੈਇਸ ਕਰਕੇ ਅਸੀਂ ਸਭ ਨੂੰ ਜਾਂ ਇਕੱਲੇ-ਇਕੱਲੇ ਨੂੰ ਸੁਰੱਖਿਆ ਨਹੀਂ ਦੇ ਸਕਦੇ।” ਪਰ ਦੂਜੇ ਪਾਸੇ ਹਰਿਆਣੇ ਦੀ ਪੁਲਿਸ ਆਖ ਰਹੀ ਹੈ ਕਿ ਜੋ ਧਾਰਮਕ ਜਲੂਸ ਮੁੱਕਣ ਸਮੇਂ ਹੋਇਆ, ਉਸ ਦੀ ਸਾਨੂੰ ਭਿਣਕ ਤਕ ਨਹੀਂ ਪਈਜਿਵੇਂ ਇਕਦਮ ਪੈਟਰੌਲ ਬੰਬ ਪਿਸਤੌਲਾਂ, ਕਿਰਪਾਨਾਂ, ਸਿਲੰਡਰ ਗੈਸ, ਡਾਂਗਾਂ ਸੋਟੇ, ਨੁਕੀਲੇ ਪੱਥਰ ਇੱਥੋਂ ਤਕ ਕਿ ਏ ਕੇ ਸੰਤਾਲੀ ਫਾਇਰਾਂ ਦੀ ਗੱਲਾਂ ਸੁਣਾਈ ਦਿੱਤੀਆਂ ਹਨ, ਉਸ ਬਾਰੇ ਸਕਿਉਰਿਟੀ ਸੱਚਮੁੱਚ ਸੁਣ, ਦੇਖ ਕੇ ਦੰਗ ਰਹਿ ਗਈ ਪਰ ਉਪਦ੍ਰਵੀ ਆਪਣਾ ਕੰਮ ਕਰਦੇ ਰਹੇ

ਪੰਜਾਬ ਦਾ ਛੋਟਾ ਭਰਾ ਅਖਵਾਉਣ ਵਾਲਾ ਹਰਿਆਣਾ ਜਿਹੜਾ ਉਪੱਦਰ ਕਰਨ ਵਿੱਚ ਵੱਡਾ ਨਿਕਲਿਆ, ਜਿਸ ਵਿੱਚ ਹੁਣ ਤਕ ਛੇ ਅਣਮੁੱਲੀਆਂ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਦੋ ਗਰੀਬ ਘਰਾਂ ਦੇ ਹੋਮਗਾਡੀਏ ਸਨਹੁਣ ਤਕ 42 ਐੱਫ ਆਈ ਆਰ ਦਰਜ ਹੋ ਚੁੱਕੀਆਂ ਹਨਤਕਰੀਬਨ 137 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈਸੰਬੰਧਤ ਥਾਂਵਾਂ ’ਤੇ ਧਾਰਾ 144 ਲੱਗ ਚੁੱਕੀ ਹੈਲੋੜ ਅਨੁਸਾਰ ਕਰਫਿਊ ਵੀ ਲੱਗ ਚੁੱਕਾ ਹੈਪੰਜ ਅਗਸਤ ਤਕ ਸੰਬੰਧਤ ਇਲਾਕਿਆਂ ਵਿੱਚ ਇੰਟਰਨੈੱਟ ’ਤੇ ਰੋਕ ਲੱਗ ਚੁੱਕੀ ਹੈ ਤਾਂ ਕਿ ਅਫ਼ਵਾਹਾਂ ਨਾ ਫੈਲਣਹੋਰ ਫੜੋ-ਫੜੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਡੂੰਘਾਈ ਤਕ ਪਹੁੰਚਣ ਲਈ 116 ਲੋਕਾਂ ਦਾ ਅਦਾਲਤੀ ਰਿਮਾਂਡ ਲੈ ਲਿਆ ਗਿਆ ਹੈ ਇਨ੍ਹਾਂ ਫਸਾਦਾਂ ਵਿੱਚ ਸੋਸ਼ਲ ਮੀਡੀਏ ਦਾ ਕਿੰਨਾ ਹੱਥ ਹੈ, ਇਸ ਲਈ ਵੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈਪਰ ਇਹ ਸਾਰੇ ਕਦਮ ਫਸਾਦ ਤੋਂ ਬਾਅਦ ਦੇ ਹਨ

ਸਭ ਜਾਣਦੇ ਹਨ ਕਿ ਦੋਵਾਂ ਪਾਸਿਆਂ ਤੋਂ ਸੋਸ਼ਲ ਮੀਡੀਏ ’ਤੇ ਕੁਝ ਜ਼ਰੂਰ ਕਿਹਾ ਗਿਆ, ਜਿਸ ਨੂੰ ਅਣਗੌਲਿਆਂ ਕੀਤਾ ਗਿਆਮੌਜੂਦਾ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਕੀਤੀ ਹੈਹੇਟ ਸਪੀਚ ਵਾਲਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ, ਨਾ ਹੀ ਰਿਕਾਰਡਿੰਗ ਕੀਤੀ ਗਈਹੁਣ ਪੈਰਾ ਮਿਲਟਰੀ ਫੌਜ ਦੀ ਤਾਇਨਾਤੀ ਕਰ ਦਿੱਤੀ ਗਈ ਹੈਪਰ ਫਸਾਦਾਂ ਤੋਂ ਪਹਿਲਾਂ ਦੀ ਅਣਗਹਿਲੀ ਨੇ ਆਪਣਾ ਜਲਵਾ ਦਿਖਾ ਦਿੱਤਾ ਹੈਸੈਂਕੜੇ ਤੋਂ ਵੱਧ ਗੱਡੀਆਂ ਨੂੰ ਲੱਗੀ ਅੱਗ ਨੂੰ ਦੇਖ ਕੇ ਅਜਿਹਾ ਜਾਪਦਾ ਸੀ ਜਿਵੇਂ ਦੁਸਹਿਰੇ ਵਾਲੇ ਦਿਨ ਸਾਰੇ ਸੂਬੇ ਵਿੱਚ ਇਕੱਠਾ ਦੁਸਹਿਰਾ ਮਨਾਇਆ ਗਿਆ ਹੋਵੇ

ਅਜੋਕੇ ਭਾਰਤ ਵਾਸੀਆਂ ਨੇ ਭਾਜਪਾ ਦਾ ਹਿੰਦੂ ਰਾਜ-ਰਾਮਰਾਜ ਸਭ ਦੇਖ ਲਏ ਹਨਲੋਕਾਂ ਦਾ ਅਸਲੀ ਸੁਪਨਾ ਲੋਕ ਰਾਜ ਨੂੰ ਦੇਖਣਾ ਹੈ, ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਲੋਕਾਂ ਲਈ ਯੋਗਦਾਨ ਹੋਵੇਅਜਿਹਾ ਤਦ ਹੀ ਹੋਵੇਗਾ ਜਦੋਂ ਸਾਰੇ ਜਮਹੂਰੀਅਤ ਪਸੰਦ ਲੋਕ ਇਕੱਠੇ ਹੋ ਕੇ ਇੱਕ ਵੱਡਾ ਹੰਭਲਾ ਮਾਰਨਗੇਤੁਹਾਡੇ ਦੇਖਦੇ-ਦੇਖਦੇ ਹੀ 2024 ਨੇੜੇ ਆ ਰਿਹਾ ਹੈ2024 ਤੋਂ ਪਹਿਲਾਂ ਵੀ ਕਈ ਸੂਬਿਆਂ ਵਿੱਚ ਅਸੰਬਲੀ ਕੁਸ਼ਤੀਆਂ ਹੋਣ ਵਾਲੀਆਂ ਹਨਸਭ ਇੱਕ ਸੋਚ ਦੇ ਨੇੜੇ ਰਹਿਣ ਵਾਲੇ ਹੋਰ ਨੇੜੇ ਹੋਣ, ਆਪਸੀ ਛੋਟੇ-ਛੋਟੇ ਮੱਤਭੇਦ ਭੁਲਾ ਕੇ ਵੱਡੀ ਪ੍ਰਾਪਤੀ ਲਈ ਤਿਆਰ ਹੋਣਹੁਣ ਦੇਸ਼ ਨੂੰ ਵੰਡ ਕੇ, ਤੁਹਾਨੂੰ ਧਰਮਾਂ ਦੀ ਛਾਂ ਥੱਲੇ ਇਕੱਠੇ ਕਰਕੇ, ਆਪਣੀ ਮਰਜ਼ੀ ਦਾ ਰਾਜ ਕਾਇਮ ਕਰਕੇ ਰਾਜ ਕਰਨਾ ਚਾਹੁੰਦੇ ਹਨਇਹ ਇੱਕ ਧੜਾ ਹੈਦੂਜਾ ਧੜਾ ਜੋ ਧਰਮ ਨੂੰ ਸਿਆਸਤ ਵਿੱਚ ਨਾ ਘਸੀਟ ਕੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਸਿਆਸਤ ਵਿੱਚ ਆਉਣਾ ਚਾਹੁੰਦਾ ਹੈਇਹ ਦੋਹਾਂ ਵਿਚਕਾਰ ਇੱਕ ਲਕੀਰ ਖਿੱਚੀ ਗਈ ਹੈਤੁਸੀਂ ਕਿਸ ਪਾਸੇ ਖੜ੍ਹਨਾ ਹੈ, ਇਹ ਤੁਹਾਡੀ ਜ਼ਮੀਰ ਅਵਾਜ਼ ਦੇਵੇਗੀਲਕੀਰ ਦੇ ਇੱਕ ਪਾਸੇ ਖੜੋਤ ਵਾਲਿਆਂ ਨੂੰ ਡੀ ਐੱਨ ਏ ਆਖਿਆ ਗਿਆ ਹੈਦੂਜੇ ਪਾਸੇ ਖੜ੍ਹਨ ਵਾਲਿਆਂ ਨੂੰ ਆਈ ਐੱਨ ਡੀ ਆਈ ਏ ਆਖਿਆ ਜਾਵੇਗਾ

ਮੌਜੂਦਾ ਰਾਜ ਕਰਦੀ ਪਾਰਟੀ ਆਪਣੇ ਸਾਥੀਆਂ ਸਮੇਤ ਪਿਛਲੇ ਸਾਢੇ ਨੌਂ ਸਾਲਾਂ ਤੋਂ ਕਾਬਜ਼ ਹੈ, ਜਿਸਦਾ ਮੁਖੀ ਆਪਣੇ ਆਪ ਨੂੰ 56 ਇੰਚ ਦੀ ਛਾਤੀ ਵਾਲਾ ਆਖਦਾ ਹੈ, ਜੋ ਆਪਣੇ ਹੁੰਦਿਆਂ ਭਾਰਤ ਨੂੰ ਵਿਸ਼ਵ ਗੁਰੂ ਆਖਦਾ ਹੈ, ਜੋ ‘ਮਨ ਦੀ ਬਾਤ’ ਤਾਂ ਇਕੱਲਾ ਕਰਦਾ ਹੈ, ਪਰ ਪ੍ਰੈੱਸ ਕਾਨਫਰੰਸ ਤੋਂ ਇਵੇਂ ਡਰਦਾ ਹੈ ਜਿਵੇਂ ਅਮਲੀ ਤੇ ਬੱਕਰੀ ਪਾਣੀ ਤੋਂਜੋ ਦੇਸ਼ ਵਿੱਚ ਵਾਪਰੀ ਘਟਨਾ ਬਾਰੇ ਪਾਰਲੀਮੈਂਟ ਵਿੱਚ ਬਿਆਨ ਨਹੀਂ ਦਿੰਦਾ, ਜੋ ਡਿਗਰੀ ਪੁੱਛਣ ’ਤੇ ਨਰਾਜ਼ ਹੋ ਜਾਂਦਾ ਹੈ, ਜਿਸਦੇ ਅੰਧ-ਭਗਤ ਭੁੱਖੇ ਰਹਿ ਕੇ ਵੀ ਤਾਲੀਆਂ ਮਾਰਦੇ ਹਨ - ਇਹ ਹੁਣ ਤੁਹਾਡੇ ਉੱਤੇ ਨਿਰਭਰ ਹੈ ਕਿ ਫਿਰ ਉਸ ਨੂੰ ਜਾਂ ਉਸ ਦੇ ਬਦਲ ਨੂੰ ਚੁਣਨਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4135)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author