GurmitShugli8ਅਜਿਹਾ ਦ੍ਰਿਸ਼ ਅਸੀਂ ਆਪਣੀ ਉਮਰ ਵਿੱਚ ਪਹਿਲਾਂ ਨਾ ਕਦੇ ਦੇਖਿਆ ਅਤੇ ...
(17 ਮਈ 2020)

 

ਅੱਜ ਦੇ ਦਿਨ ਅਸੀਂ ਵੀ ਉਨ੍ਹਾਂ ਵਿੱਚ ਸ਼ਾਮਲ ਹਾਂ, ਜਿਨ੍ਹਾਂ ਨੇ ਆਪਣੀ ਉਮਰ ਦੇ ਸੱਤ ਦਹਾਕੇ ਪਾਰ ਕਰ ਲਏ ਹਨ ਅਤੇ ਅੱਠਵੇਂ ਦਹਾਕੇ ਵਿੱਚ ਪੈਰ ਰੱਖਿਆਂ ਵੀ ਦੋ-ਚਾਰ ਵਰ੍ਹੇ ਹੋ ਚੁੱਕੇ ਹਨਸਮੁੱਚੇ ਭਾਰਤ ਦੀ ਜੋ ਅੱਜ ਸਥਿਤੀ ਹੈ, ਉਹ ਪਹਿਲਾਂ ਅਸੀਂ ਨਾ ਦੇਖੀ ਹੈ, ਨਾ ਸੁਣੀ ਹੈਜੇਕਰ ਭਾਰਤ ਦੀ ਅਜੋਕੀ ਸਥਿਤੀ ’ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਦੇਸ਼ ਵਿੱਚ ਕੁਝ ਵੀ ਅਜਿਹਾ ਵਾਪਰ ਸਕਦਾ ਹੈ ਕਿ ਸਿਰਫ਼ ਰੋਟੀ ਦੀ ਖਾਤਰ ਹੀ ਫਸਾਦ ਵੀ ਹੋ ਸਕਦੇ ਹਨਅਜਿਹੀ ਸਥਿਤੀ ਬਾਰੇ ਸਾਬਕਾ ਜਸਟਿਸ ਕਾਟਜੂ ਵੀ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਅੱਜ ਦੇ ਦਿਨ ਸਾਡੇ ਦੇਸ਼ ਦੀ 80-90 ਫ਼ੀਸਦੀ ਕਾਮਾ ਸ਼ਕਤੀ (40-50) ਕਰੋੜ ਲੋਕ ਆਪਣਾ ਰੁਜ਼ਗਾਰ ਗੁਆ ਚੁੱਕੀ ਹੈਜਿਸ ਵਿੱਚ ਦਿਹਾੜੀਦਾਰ ਮਜ਼ਦੂਰ, ਪਰਵਾਸੀ ਮਜ਼ਦੂਰ ਅਤੇ ਹੋਰ ਲੋਕ ਵੀ ਸ਼ਾਮਲ ਹਨਦਿਹਾੜੀ, ਕਮਾਈ ਅਤੇ ਪੈਸੇ ਨਾ ਮਿਲਣ ਦੀ ਹਾਲਤ ਵਿੱਚ, ਉਨ੍ਹਾਂ ਵਿੱਚ ਭੁੱਖਮਰੀ ਦੀ ਹਾਲਤ ਵਿੱਚ, ਦੇਸ਼ ਦੇ ਕਿਸੇ ਹਿੱਸੇ ਵਿੱਚ ਅਫ਼ਰਾ-ਤਫ਼ਰੀ ਫੈਲ ਸਕਦੀ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈਅਜਿਹਾ ਨਾ ਹੋਵੇ ਇਸ ਲਈ ਗਰੀਬ ਲੋਕਾਂ, ਮਜ਼ਦੂਰਾਂ ਆਦਿ ਨੂੰ ਸਰਕਾਰੀ ਪਾਲਿਸੀ ਬਣਾ ਕੇ ਉਨ੍ਹਾਂ ਤਕ ਬਿਨਾਂ ਕਿਸੇ ਭਿੰਨ-ਭੇਦ, ਜਾਤ-ਪਾਤ, ਊਚ-ਨੀਚ ਅਤੇ ਸਿਆਸੀ ਪਾਰਟੀ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ਰਾਸ਼ਨ ਦਾ ਪੁੱਜਣਾ ਯਕੀਨੀ ਬਣਾਇਆ ਜਾਵੇਇਸ ਔਖੀ ਘੜੀ ਪ੍ਰਧਾਨ ਮੰਤਰੀ ਨੂੰ ਵੀ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਮੇਂ-ਸਮੇਂ ਸਿਰ ਗੱਲਬਾਤ ਕਰਕੇ ਉਨ੍ਹਾਂ ਦੇ ਸਹੀ ਸੁਝਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈਇਹ ਵੇਲਾ ਸਿਆਸਤ ਕਰਨ ਦਾ ਨਹੀਂ ਹੈਮੌਜੂਦਾ ਭੁੱਖਮਰੀ ਅਤੇ ਕੋਰੋਨਾ ਵਾਇਰਸ ਨਾਲ ਲੜਨ ਦਾ ਹੈ

ਜਿਵੇਂ ਅੱਜ ਮਜ਼ਦੂਰਾਂ ਨੂੰ ਅਸੀਂ ਮਜਬੂਰੀਵੱਸ ਭੁੱਖੇ ਢਿੱਡ, ਬਿਨਾਂ ਪੈਸਿਆਂ ਦੇ, ਬਿਨਾਂ ਕਿਸੇ ਦੀ ਮਦਦ ਤੋਂ ਨਿਰਾਸ਼ ਹੋ ਕੇ ਪੈਦਲ ਤੁਰਦਿਆਂ ਦੇਖਿਆ ਹੈ, ਕਿਵੇਂ ਉਹ ਆਪਣੇ ਘਰ ਤੋਂ ਹਜ਼ਾਰਾਂ ਮੀਲ, ਸੈਂਕੜੇ ਮੀਲ ਦੂਰ ਹੁੰਦੇ ਹੋਏ ਵੀ ਪੈਦਲ, ਸਿਰਾਂ ਉੱਪਰ ਆਪਣਾ ਲੋੜੀਂਦਾ ਸਾਮਾਨ ਅਤੇ ਬੱਚੇ ਚੁੱਕੇ ਤੁਰ ਰਹੇ ਹਨਕਈ ਔਰਤਾਂ ਆਪਣੇ ਪੇਟਾਂ ਵਿੱਚ 7/8 ਮਹੀਨੇ ਦਾ ਗਰਭ ਲੈ ਕੇ ਤੁਰ ਰਹੀਆਂ ਹਨ, ਅਜਿਹਾ ਦ੍ਰਿਸ਼ ਅਸੀਂ ਆਪਣੀ ਉਮਰ ਵਿੱਚ ਪਹਿਲਾਂ ਨਾ ਕਦੇ ਦੇਖਿਆ ਅਤੇ ਨਾ ਹੀ ਸੁਣਿਆ ਹੈਉਹ ਵੀ ਆਪਣੇ ਦੇਸ਼ ਵਿੱਚ ਆਪਣੀ ਹੀ ਚੁਣੀ ਸਰਕਾਰ ਦੇ ਰਾਜ ਵਿੱਚ

ਪਿਛਲੇ ਦਿਨਾਂ ਦੇ ਅੰਕੜੇ ਦੱਸਦੇ ਹਨ ਕਿ ਉੰਨੇ ਮਜ਼ਦੂਰ ਮੌਜੂਦਾ ਕੋਰੋਨਾ ਵਾਇਰਸ ਨਾਲ ਨਹੀਂ ਮਰੇ, ਜਿੰਨੇ ਮਜ਼ਦੂਰ ਆਪਣੇ ਘਰ ਵਾਪਸੀ ਸਮੇਂ ਰਸਤੇ ਵਿੱਚ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਸੜਕਾਂ ’ਤੇ ਹੋਏ ਹਾਦਸਿਆਂ ਰਾਹੀਂ ਮਾਰੇ ਜਾ ਚੁੱਕੇ ਹਨਜੇਕਰ ਸਰਕਾਰ ਇਨ੍ਹਾਂ ਸਭ ਮਜ਼ਦੂਰਾਂ ਦੀ ਘਰ ਵਾਪਸੀ ਯਕੀਨੀ ਬਣਾਉਣ ਲਈ ਪਹਿਲਾਂ ਪ੍ਰੋਗਰਾਮ ਬਣਾਉਂਦੀ ਅਤੇ ਮਜ਼ਦੂਰਾਂ ਨੂੰ ਭਰੋਸੇ ਵਿੱਚ ਲੈ ਕੇ ਐਲਾਨ ਕਰਦੀ ਤਾਂ ਅੱਜ ਵਾਲੀ ਸਥਿਤੀ ਪੈਦਾ ਨਾ ਹੁੰਦੀਅਜਿਹੇ ਐਲਾਨ ਦੇ ਨਾਲ-ਨਾਲ ਜੇਕਰ ਸਭ ਨੂੰ ਘਰ ਵਾਪਸੀ ਤਕ ਢਿੱਡ ਭਰਨ ਲਈ ਖਾਣਾ ਯਕੀਨੀ ਬਣਾਇਆ ਹੁੰਦਾ ਤਾਂ ਗ਼ਰੀਬ ਕਦੇ ਵੀ ਆਪਣਾ ਟਿਕਾਣਾ ਨਾ ਛੱਡਦਾ ਅਤੇ ਘਰ ਜਾਣ ਲਈ ਆਪਣੀ ਵਾਰੀ ਦੀ ਉਡੀਕ ਜ਼ਰੂਰ ਕਰਦਾਕਾਸ਼! ਅਜਿਹਾ ਹੋਇਆ ਹੁੰਦਾਪਰ ਅਜਿਹਾ ਕੁਝ ਵੀ ਸਰਕਾਰ ਕਰ ਨਹੀਂ ਸਕੀਇਹ ਕਿੰਨੀ ਨਾਮੋਸ਼ੀ ਵਾਲੀ ਗੱਲ ਹੈ ਕਿ ਇੱਕੀਵੀਂ ਸਦੀ ਵਿੱਚ ਵੀ ਦੇਸ਼ ਦਾ ਸਿਰਜਣਹਾਰਾ ਪੈਦਲ ਤੁਰ ਰਿਹਾ ਹੈਰਸਤੇ ਵਿੱਚ ਬਿਮਾਰ ਹੋ ਕੇ ਜਾਂ ਥਕਾਵਟ ਨਾਲ ਮਰ ਰਿਹਾ ਹੈਇਸ ਦੇਸ਼ ਦੀ ਜਨਨੀ ਸੜਕਾਂ ਦੇ ਕਿਨਾਰੇ ਭਾਰਤ ਦੇ ਭਵਿੱਖ ਨੂੰ ਜਨਮ ਦੇ ਰਹੀ ਹੈਬੱਚੇ ਸੂਟਕੇਸਾਂ ਦੇ ਉੱਪਰ ਲੇਟ ਕੇ, ਸੌਂ ਕੇ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਖਿੱਚ ਰਹੇ ਹਨ, ਭੁੱਖ ਵਿੱਚ ਨਿਢਾਲ ਹੋਏ ਘਰ ਵਾਪਸੀ ਕਰ ਰਹੇ ਹਨ

ਜੇਕਰ ਅੱਜ ਦੇ ਦਿਨ ਅਸੀਂ ਕੋਰੋਨਾ ਦੀ ਗੱਲ ਕਰੀਏ ਤਾਂ ਵੀ ਸਾਡੀ ਸਥਿਤੀ ਕੋਈ ਬਹੁਤ ਵਧੀਆ ਨਹੀਂਸਿਵਾਏ ਇਸ ਤੋਂ ਕਿ ਇਸ ਲੜਾਈ ਵਿੱਚ ਸਭ ਸਿਆਸੀ ਪਾਰਟੀਆਂ, ਲਗਭਗ ਸਭ ਧਾਰਮਿਕ ਸੰਸਥਾਵਾਂ, ਰੋਟੀ-ਪਾਣੀ ਦੇ ਸੰਬੰਧ ਵਿੱਚ ਸਣੇ ਐੱਨ ਜੀ ਓ ਦੇ ਆਪਣਾ ਲਗਾਤਾਰ ਯੋਗਦਾਨ ਪਾ ਰਹੀਆਂ ਹਨਲੜਾਈ ਲੰਬੀ ਹੋਣ ਕਰਕੇ ਕਈ ਸੰਸਥਾਵਾਂ ਥੱਕ ਵੀ ਗਈਆਂ ਹਨਫਿਰ ਵੀ ਉਹ ਸਮੇਂ ਅਨੁਸਾਰ ਆਪਣੇ ਵਿੱਤ ਮੁਤਾਬਕ ਆਪਣਾ ਹਿੱਸਾ ਪਾ ਰਹੀਆਂ ਹਨ ਉਨ੍ਹਾਂ ਦੁਆਰਾ ਕੋਈ ਵਿਤਕਰਾ ਨਹੀਂ ਹੋ ਰਿਹਾ

ਦੂਜੇ ਪਾਸੇ ਸਰਕਾਰੀ ਮਦਦ ਵਿੱਚ ਭੇਦ-ਭਾਵ ਦੀਆਂ ਰਿਪੋਰਟਾਂ ਆ ਰਹੀਆਂ, ਵਿਤਕਰੇ ਦੀਆਂ ਰਿਪੋਰਟਾਂ ਛਪ ਰਹੀਆਂ ਹਨਸਾਰਾ-ਸਾਰਾ ਦਿਨ ਖੜ੍ਹੇ ਰਹਿਣ ਦੇ ਬਾਵਜੂਦ ਰਾਸ਼ਨ ਲੈਣ ਦੀ ਵਾਰੀ ਨਹੀਂ ਆਉਂਦੀਸਭ ਪਾਸ ਰਾਸ਼ਨ ਕਾਰਡ ਨਹੀਂ ਹਨਉਹ ਕਿੱਥੇ ਜਾਣ? ਇਸ ਸੰਬੰਧੀ ਦਿੱਲੀ ਦੀਆਂ ਰਿਪੋਰਟਾਂ ਕੁਝ ਹੱਦ ਤਕ ਠੀਕ ਆ ਰਹੀਆਂ ਹਨਦਿੱਲੀ ਵਿੱਚ ਸਿੱਖ ਭਾਈਚਾਰੇ ਵੱਲੋਂ ਵੀ ਰੋਜ਼ਾਨਾ ਤਕਰੀਬਨ ਡੇਢ ਲੱਖ ਭੁੱਖਿਆਂ ਤਕ ਖਾਣਾ ਪਹੁੰਚਾਇਆ ਜਾਂਦਾ ਹੈ ਪਰ ਉੱਥੇ ਵੀ ਰਾਜਧਾਨੀ ਹੋਣ ਕਰਕੇ ਕੋਰੋਨਾ ਅਨੁਮਾਨ ਨਾਲੋਂ ਵੱਧ ਵਧਿਆ ਹੈ

ਦੂਜੇ ਪਾਸੇ ਅਗਰ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਗੁਜਰਾਤ ਮਾਡਲ ਬੁਰੀ ਤਰ੍ਹਾਂ ਫੇਲ ਹੋਇਆ ਹੈ ਅਤੇ ਕੇਰਲਾ ਮਾਡਲ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਸ ਨੇ ਕੋਰੋਨਾ ਨੂੰ ਕਾਬੂ ਕੀਤਾ ਹੈਇਹ ਵੀ ਸਿੱਖਣ ਦੀ ਲੋੜ ਹੈ ਕਿ ਉਸ ਨੇ ਸਿੱਖਿਆ ਅਤੇ ਸਿਹਤ ’ਤੇ ਬੱਜਟ ਦਾ ਕਿੰਨਾ ਹਿੱਸਾ ਖ਼ਰਚ ਕੀਤਾ ਹੈ ਜਾਂ ਕਰ ਰਿਹਾ ਹੈਹਰ ਛੋਟੇ ਤੋਂ ਛੋਟੇ ਪਿੰਡਾਂ ਤਕ ਸਿਹਤ ਸਹੂਲਤ ਕਿਵੇਂ ਅਮਲ ਵਿੱਚ ਕੰਮ ਕਰ ਰਹੀਆਂ ਹਨਹੁਣ ਤਕ ਦੀਆਂ ਰਿਪੋਰਟਾਂ ਅਨੁਸਾਰ ਕਈ ਸੂਬਿਆਂ ਨੇ ਕੇਰਲਾ ਸਰਕਾਰ ਨਾਲ ਸੰਪਰਕ ਕੀਤਾਕਿਵੇਂ ਕੋਰੋਨਾ ਖ਼ਿਲਾਫ਼ ਲੜਨਾ ਹੈ, ਇਹ ਜਾਨਣ ਦੀ ਕੋਸ਼ਿਸ਼ ਵਿੱਚ ਹਨਬਾਕੀ ਸਭ ਨੂੰ ਵੀ ਆਪਣੀ ਹਊਮੈ ਨੂੰ ਛੱਡ ਕੇ ਇਨਸਾਨੀ ਭਲੇ ਲਈ ਸਿੱਖਣ ਲਈ ਆਪਣਾ ਹੱਥ ਵਧਾਉਣਾ ਚਾਹੀਦਾ ਹੈ

ਅੱਜ ਦੀ ਆਖਰੀ ਗੱਲ ਇਹ ਹੈ ਕਿ ਦੇਸ਼ ਦੀ ਸਮੁੱਚੀ ਜਨਤਾ ਦੇਸ਼ ਦੀ ਮਾਲਕ ਹੈਉਹ ਇੱਥੇ ਦੀ ਹੀ ਜੰਮਪਲ ਹੈਇੱਥੇ ਦਾ ਨਾ ਵੋਟਰ ਬਾਹਰੋਂ ਆਇਆ ਹੈ, ਨਾ ਹੀ ਨੇਤਾ ਬਾਹਰਲਾ ਹੈ, ਪਰ ਸੋਚਣ ਸ਼ਕਤੀ ਅਲੱਗ-ਅਲੱਗ ਹੈਤੁਹਾਡੀ ਸੋਚ ਕੁਝ ਵੀ ਹੋਵੇ ਪਰ ਉਹ ਲੋਕ ਹਿਤ ਵਿੱਚ ਹੋਣੀ ਚਾਹੀਦੀ ਹੈਕਿਹੜੇ ਲੋਕਾਂ ਦੇ ਹਿਤ ਵਿੱਚ? ਜੋ ਬਹੁ-ਗਿਣਤੀ ਦੇ ਹਿਤ ਹਨ, ਨਾ ਕਿ ਕੁਝ ਘਰਾਣਿਆਂ ਦੇ ਹਿਤਾਂ ਬਾਰੇ ਤੁਹਾਡੀ ਸੋਚ ਸੀਮਤ ਹੋਣੀ ਚਾਹੀਦੀ ਹੈਭਾਰਤ ਵਿੱਚ ਹਰ ਪੱਖੋਂ ਗਰੀਬਾਂ ਦੀ ਗਿਣਤੀ ਵੱਧ ਹੈਗਰੀਬਾਂ ਦੇ ਹਿਤਾਂ ਮੁਤਾਬਕ ਸਰਕਾਰ ਦੀ ਸੋਚ ਪਾਲਿਸੀ ਹੋਣੀ ਚਾਹੀਦੀ ਹੈਜਿਵੇਂ ਵੋਟਾਂ ਵੇਲੇ ਆਮ ਜਨਤਾ ਨੂੰ ਭਗਵਾਨ, ਮਾਲਕ ਮੰਨ ਕੇ ਵੋਟਾਂ ਲਈਆਂ ਜਾਂਦੀਆਂ ਹਨ, ਉਸ ਮੁਤਾਬਕ ਸਰਕਾਰ ਨੂੰ ਜਿੱਤਣ ਤੋਂ ਬਾਅਦ ਵੀ ਉਸ ਨੂੰ ਦੇਸ਼ ਦਾ ਮਾਲਕ ਸਮਝਣਾ ਚਾਹੀਦਾ ਹੈਅਸਲ ਵਿੱਚ ਜਿੱਤਣ ਤੋਂ ਬਾਅਦ ਸਰਕਾਰਾਂ ਇਸ ਮੁਹਾਵਰੇ ’ਤੇ ਅਮਲ ਕਰਦੀਆਂ ਹਨ- “ਘਰ ਤੇਰਾ, ਜਿੰਦਰਾ ਮੇਰਾ, ਚਾਬੀ ਨੂੰ ਹੱਥ ਨਾ ਲਾਈਂ” ਅਜੋਕੀ ਸਰਕਾਰ ਵੀ ਅਜਿਹੀ ਹੀ ਸੋਚ ਦੀ ਮਾਲਕ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2134) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author