GurmitShugli7ਜੇ ਨਾਰੀ ਬਿੱਲ ਦਾ ਝਾਉਲਾ ਪਾ ਕੇ 2024 ਦੀਆਂ ਚੋਣਾਂ ਜਿੱਤਣ ਦੀ ਠਾਣ ਰੱਖੀ ਹੋਵੇ ਤਾਂ ਫਿਰ ਇਸ ਬਿੱਲ ਦਾ ...GurmitShugliBook1
(25 ਸਤੰਬਰ 2023)


GurmitShugliBook1ਅਜ਼ਾਦੀ ਤੋਂ ਸੱਤ
, ਸਾਢੇ ਸੱਤ ਦਹਾਕੇ ਬਾਅਦ ਭਾਰਤੀ ਔਰਤ, ਜੋ ਅਬਾਦੀ ਦੇ ਲਿਹਾਜ਼ ਨਾਲ ਤਕਰੀਬਨ ਕੁਲ ਅਬਾਦੀ ਵਿੱਚ ਅੱਧ ਦੀ ਹਿੱਸੇਦਾਰ ਹੈ, ਦੀ ਕੁਝ ਸੁਣੀ ਗਈ ਹੈਪਰ ਪੂਰੀ ਨਹੀਂ, ਅੱਜ ਦੇ ਦਿਨ ਵੀ ਅਧੂਰੀ ਹੈਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਵੀ ਔਰਤ ਪੇਟੋਂ ਜਨਮ ਲਏ ਮਨੁੱਖ ਨੇ ਅਤੇ ਔਰਤਾਂ ਦੀਆਂ ਵੋਟਾਂ ਸਮੇਤ ਜਿੱਤਣ ਵਾਲੇ ਕੁਝ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਵਿੱਚ ਮੌਜੂਦ ਔਰਤ ਬਿੱਲ ਦਾ ਵਿਰੋਧ ਕੀਤਾ ਹੈ, ਭਾਵੇਂ ਉਹ ਗਿਣਤੀ ਵਿੱਚ ਆਟੇ ਵਿੱਚ ਲੂਣ ਬਰਾਬਰ ਹੈਬਾਅਦ ਵਿੱਚ ਇਸ ਮਾਂ-ਔਰਤ ਬਿੱਲ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਜਿੱਥੇ ਇਹ ਸਰਬ ਸੰਮਤੀ ਨਾਲ ਪਾਸ ਹੋ ਗਿਆ

ਇਹ ਬਿੱਲ ਭਾਵੇਂ ਮੌਜੂਦਾ ਸਰਕਾਰ ਵੱਲੋਂ ਅਚਾਨਕ ਪੇਸ਼ ਕਰਕੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸਦਾ ਇਤਿਹਾਸ ਬਹੁਤ ਪੁਰਾਣਾ ਹੈਔਰਤ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਨੂੰ ਸਮੇਤ ਸਰਕਾਰ ਜਦੋਂ ਇਹ ਅਹਿਸਾਸ ਹੋ ਗਿਆ ਕਿ ਸਮਾਜ ਸਿਰਜਣ ਵਾਲੀ ਔਰਤ ਨੂੰ ਉਸ ਦੇ ਬਣਦੇ ਬੁਨਿਆਦੀ ਹੱਕਾਂ ਤੋਂ ਹੋਰ ਸਮਾਂ ਵਾਂਝਿਆਂ ਨਹੀਂ ਰੱਖਿਆ ਜਾ ਸਕਦਾ ਤਾਂ ਇਸ ਬਿੱਲ ਦਾ ਅਚਾਨਕ ਲੋਕ ਸਭਾ ਵਿੱਚ ਜਨਮ ਹੋਇਆਇਸ ’ਤੇ ਸਭ ਸਰਕਾਰ ਪੱਖੀਆਂ ਅਤੇ ਵਿਰੋਧੀਆਂ ਨੇ ਅਸਲ ਵਿੱਚ ਤਾੜੀਆਂ ਦੀ ਗੂੰਜ ਵਧਾਈਉਂਜ ਇਸ ਬਿੱਲ ਦਾ ਸਤਾਈ ਸਾਲ ਪਹਿਲਾਂ ਬੀਜ ਬੀਜਿਆ ਗਿਆ ਸੀਸਤਾਈ ਸਾਲ ਪਹਿਲਾਂ ਦੀ ਸਰਕਾਰ ਦੀਆਂ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਕਿ ਇਸ ’ਤੇ ਚਰਚਾ ਨਹੀਂ ਕਰ ਸਕੀ

ਉਕਤ ਬਿੱਲ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ, ਜਿਸਦਾ ਸਵਾਗਤ ਹੋਣਾ ਅਤੇ ਸਾਨੂੰ ਕਰਨਾ ਚਾਹੀਦਾ ਹੈਭਾਵੇਂ ਤੁਸੀਂ ਇਸ ਨੂੰ “ਦੇਰ ਆਏ ਦਰੁਸਤ ਆਏ” ਆਖ ਸਕਦੇ ਹੋਇਸ ਬਿੱਲ ਦੀ ਸ਼ੁਰੂਆਤ ਇਸ ਕਰਕੇ ਵੀ ਤੁਸੀਂ ਚੰਗੀ ਆਖ ਸਕਦੇ ਹੋ ਕਿ ਇਹ ਬਿੱਲ ਲੋਕ ਸਭਾ ਵਿੱਚ ਦੋ ਦੇ ਮੁਕਾਬਲੇ 454 ਦੇ ਸਮਰਥਨ ਅਤੇ ਰਾਜ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਹੈ

ਇਸ ਬਿੱਲ ਨੂੰ ਅਜੇ ਕਾਨੂੰਨ ਦੀ ਸ਼ਕਲ ਇਖਤਿਆਰ ਕਰਨ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਬਾਕੀ ਹੈ ਪਰ ਸੂਝਵਾਨ ਦੇਸ਼ ਵਾਸੀਆਂ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਬਿੱਲ ਵਿੱਚੋਂ 2024 ਦੀਆਂ ਚੋਣਾਂ ਵਿੱਚ ਸਰਕਾਰ ਵੱਲੋਂ ਫਾਇਦਾ ਲੈਣ ਦੀ ਬੋ ਇਸ ਕਰਕੇ ਆਉਣ ਲੱਗੀ ਹੈ ਕਿ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਪੂਰਨ ਲਾਗੂ ਕਰਨ ਲਈ ਵੀਹ ਸੌ ਉਨੱਤੀ ਦਾ ਇਸ਼ਾਰਾ ਦਿੱਤਾ ਹੈਇਸ ’ਤੇ ਔਰਤਾਂ ਸਮੇਤ ਸਭ ਨੂੰ ਘੋਰ ਨਿਰਾਸ਼ਤਾ ਹੋਈ ਹੈਸਰਕਾਰੀ ਬਹਾਨੇ ਕੁਝ ਵੀ ਹੋਣ, ਜਾਂ ਕੁਝ ਵੀ ਕਹਿਣ, ਪਰ ਪ੍ਰਭਾਵ ਸਭ ਸਵਾਗਤ ਕਰਨ ਵਾਲਿਆਂ ਨੂੰ ਨਿਰਾਸਤਾ ਵਲ ਮੋੜਦਾ ਹੈਸਭ ਜਨਤਾ ਅਤੇ ਸਿਆਸੀ ਜਾਣਕਾਰ ਸਮਝਦੇ ਹਨ ਕਿ ਅਗਰ ਮੌਜੂਦਾ ਸਰਕਾਰ ਦਿਲੋਂ ਚਾਹੇ ਤਾਂ ਕੀ ਕੁਝ ਨਹੀਂ ਹੋ ਸਕਦਾ?

ਜਨਤਾ ਜਾਣਦੀ ਹੈ ਕਿ ਇਹ ਬਿੱਲ ਉਸ ਨਾਰੀ-ਮਾਂ ਨਾਲ ਸੰਬੰਧਤ ਹੈ, ਜਿਸ ਨੇ ਸਭ ਮਨੁੱਖਾਂ ਨੂੰ ਜਨਮ ਦਿੱਤਾ ਹੈਜਿਸ ਮਾਂ-ਜਾਤੀ ਨੇ ਸਾਨੂੰ ਬੋਲਣਾ, ਉਂਗਲ ਫੜ ਕੇ ਤੁਰਨਾ, ਆਪਣੇ ਪਰਿਵਾਰ ਅਤੇ ਪਰਿਵਾਰ ਦੇ ਇਰਦ-ਗਿਰਦ ਵਿਚਰਨ ਵਾਲਿਆਂ ਨਾਲ ਮੁਢਲੀ ਜਾਣਕਾਰੀ ਕਰਾਈ ਸੀਜਿਹੜੀ ਮਾਂ-ਨਾਰੀ ਘਰ, ਸਮਾਜ ਵਿੱਚ ਮਨੁੱਖ ਬਰਾਬਰ ਵਿਚਰਦੀ ਰਹੀ ਹੈਜਿਹੜੀ ਮਾਂ-ਔਰਤ ਦੇਸਾਂ-ਪ੍ਰਦੇਸਾਂ ਵਿੱਚ ਮੁਖੀ ਹੋਵੇ ਜਾਂ ਰਹਿ ਚੁੱਕੀ ਹੋਵੇ, ਜਿਹੜੀ ਅਕਾਸ਼ ਵਿੱਚ ਬੇਫਿਕਰ ਉਡਾਰੀਆਂ ਮਾਰ ਰਹੀ ਹੋਵੇ, ਜਲ, ਥਲ ਅਤੇ ਹਵਾਈ ਸੈਨਾ ਵਿੱਚ ਮੁਖੀ ਦੇ ਅਹੁਦਿਆਂ ਨੂੰ ਛੋਹ ਚੁੱਕੀ ਹੋਵੇ, ਜਿਹੜੀ ਨਿਆਂ ਕਰਦੀ-ਕਰਦੀ ਸੁਪਰੀਮ ਕੋਰਟ ਤਕ ਪਹੁੰਚ ਗਈ ਹੋਵੇ, ਜਿਸ ਤੋਂ ਸਕੂਲ, ਬੈਂਕਾਂ, ਕਚਹਿਰੀਆਂ, ਹਸਪਤਾਲ, ਸੰਗੀਤ-ਸਿਨੇਮੇ ਇੱਥੋਂ ਤਕ ਕਿ ਮਨੁੱਖ ਦੇ ਰੱਬ-ਘਰ ਵੀ ਅਧੂਰੇ ਜਾਪਦੇ ਹੋਣ, ਉਸ ਨਾਲ ਸੰਬੰਧਤ ਬਿੱਲ ਲਗਭਗ ਛੇ ਸਾਲ ਹੋਰ ਲਟਕੇ, ਕਿਵੇਂ ਅਤੇ ਕਿਸ ਤਰਕ ਨਾਲ ਅੱਗੇ ਪਾਇਆ ਜਾ ਸਕਦਾ ਹੈ? ਸਭ ਜਾਣਦੇ ਹਨ ਕਿ ਜੋ ਸਰਕਾਰ ਨੇ ਆਉਣ ਵਾਲੇ ਛੇ ਸਾਲਾਂ ਤਕ ਕਰਨਾ ਹੈ, ਉਹ ਚਾਹੇ ਤਾਂ ਛੇ ਮਹੀਨਿਆਂ ਵਿੱਚ ਨਿਪਟਾ ਸਕਦੀ ਹੈਉਹ ਇਸ ਸੰਬੰਧ ਵਿੱਚ ਮਾਹਰਾਂ-ਸਕੌਲਰਾਂ, ਗੂਗਲ, ਸੂਬਾ ਸਰਕਾਰਾਂ ਸਮੇਤ ਹਰੇਕ ਸੰਸਥਾ ਅਤੇ ਭਿੰਨ-ਭਿੰਨ ਵਿਅਕਤੀਆਂ ਤੋਂ ਮਦਦ ਲੈ ਸਕਦੀ ਹੈਇਸ ਵਾਸਤੇ ਉਹ ਆਪਣੇ ਜ਼ਰੂਰੀ ਕੰਮ, ਜਿਵੇਂ ਇੰਡੀਆ ਤੋਂ ਭਾਰਤ ਬਣਾਉਣਾ, ਮਿਟਾਉਣਾ ਜਾਂ ਲਿਖਣਾ ਅੱਗੇ ਪਾ ਸਕਦੀ ਹੈਨਾਰੀ ਬਿੱਲ ਨਾਲ ਸੰਬੰਧਤ ਸਭ ਕੰਮ ਫੌਰਨ ਹੱਥ ਵਿੱਚ ਲੈ ਸਕਦੀ ਹੈ

ਜੇ ਨਾਰੀ ਬਿੱਲ ਦਾ ਝਾਉਲਾ ਪਾ ਕੇ 2024 ਦੀਆਂ ਚੋਣਾਂ ਜਿੱਤਣ ਦੀ ਠਾਣ ਰੱਖੀ ਹੋਵੇ ਤਾਂ ਫਿਰ ਇਸ ਬਿੱਲ ਦਾ ਰੱਬ ਹੀ ਰਾਖਾ ਹੈ ਇਨ੍ਹਾਂ ਨੂੰ ਕੋਈ ਪੁੱਛਣ ਅਤੇ ਸਵਾਲ ਕਰਨ ਵਾਲਾ ਪ੍ਰੈੱਸ਼ਰ ਗਰੁੱਪ ਹੋਵੇ ਤਾਂ ਪੁੱਛੇ ਕਿ ਤੁਸੀਂ ਤਾਂ ਪਹਿਲਾਂ ਹੀ 50 ਪ੍ਰਤੀਸ਼ਤ ਅਬਾਦੀ ਦੀ ਹੱਕਦਾਰ ਔਰਤ ਨੂੰ ਸਿਰਫ਼ 33 ਪ੍ਰਤੀਸ਼ਤ ਥਾਂ ਦੇ ਕੇ ਸੰਤੁਸ਼ਟ ਕਰਨਾ ਚਾਹੁੰਦੇ ਹੋਅਗਾਂਹ ਇਸ 33 ਪ੍ਰਤੀਸ਼ਤ ਵਿੱਚੋਂ ਬਾਕੀ ਹਰ ਤਰ੍ਹਾਂ ਪਛੜੀਆਂ ਹੋਈਆਂ ਜਾਤੀਆਂ ਵਿੱਚ ਵੰਡਣਾ ਹੈ, ਜੋ ਇੱਕ ਚੰਗੀ ਗੱਲ ਹੈਪਰ ਇਹ ਕੋਈ ਅਜਿਹਾ ਪ੍ਰੋਜੈਕਟ, ਇੱਕ ਕਰੋੜ ਚਾਲੀ ਲੱਖ ਲੋਕਾਂ ਅੱਗੇ ਕੋਈ ਔਖੀ ਗੱਲ ਨਹੀਂ ਹੈ, ਸਿਰਫ਼ ਸਾਫ਼ ਨੀਅਤ ਦੀ ਘਾਟ ਹੈਉਂਜ ਅਸਲ ਵਿੱਚ ਚੰਦ ’ਤੇ ਪਹੁੰਚਣ ਵਾਲਾ ਧਰਤੀ ’ਤੇ ਕੰਮ ਕਰਨ ਤੋਂ ਕਿਵੇਂ ਹਾਰ ਸਕਦਾ ਹੈ? ਇਸ ਕਰਕੇ ਅਸੀਂ ਆਪਣੇ ਪਾਠਕਾਂ ਨਾਲ ਇਹੀ ਗੱਲ ਸਾਂਝੀ ਕਰਾਂਗੇ ਕਿ ਨਾਰੀ-ਬਿੱਲ ਨੂੰ ਫੌਰਨ ਲਾਗੂ ਕਰਨ ਵਿੱਚ ਜੋ ਸਾਡਾ ਫਰਜ਼ ਬਣਦਾ ਹੋਵੇ, ਉਸ ਨੂੰ ਪੂਰਾ ਕਰੀਏ। ਇਸ ਸੰਬੰਧ ਵਿੱਚ ਸਰਕਾਰ ਜੋ ਜਾਇਜ਼ ਸਾਡੀ ਡਿਊਟੀ ਲਗਾਵੇ, ਉਸ ਵਿੱਚ ਸਹਿਯੋਗ ਕਰੀਏਆਪਣੇ, ਜੇ ਹੋ ਸਕੇ ਤਾਂ ਚੰਗੇ ਸੁਝਾਅ ਸਰਕਾਰ, ਪ੍ਰੈੱਸ, ਜਨਤਾ ਨਾਲ ਸਾਂਝੇ ਕਰਦੇ ਰਹੀਏਇਸ ਉਪਰੋਕਤ ਬਿੱਲ ਨੂੰ ਲਾਗੂ ਕਰਨ ਲਈ ਬਾਕੀ ਲੋਕ ਪੱਖੀ ਸੰਸਥਾਵਾਂ ਨਾਲ ਬਿਨਾਂ ਮਤ-ਭੇਦ ਦੇ ਸਹਿਯੋਗ ਕਰੀਏਸਿਆਣੇ ਆਖਦੇ ਹਨ ਕਿ ਪੱਕੇ ਰੰਗ ਦੀ ਕੁੜੀ ਤਾਂ ਅਸਾਨੀ ਨਾਲ ਵਿਆਹੀ ਜਾਂਦੀ ਹੈ ਜਦੋਂ ਸਭ, ਮਾਪੇ, ਮਾਸੀ-ਮਾਸੜ ਚਾਚੇ-ਤਾਏ, ਭੂਆ-ਫੁੱਫੜ, ਭੈਣ ਭਣੋਈਏ, ਇੱਥੋਂ ਤਕ ਕਿ ਆਂਢੀ-ਗੁਆਂਢੀ ਵੀ ਜ਼ੋਰ ਲੱਗਾ ਦੇਣਇਸ ਮਾਮਲੇ ਵਿੱਚ ਸਰਕਾਰ ਬੇ-ਨੀਅਤ ਲਗਦੀ ਹੈਜਨਤਾ-ਜਨਾਰਦਨ ਨੂੰ ਸਭ ਦਾ ਸਹਿਯੋਗ ਲੈ ਕੇ ਚੱਲਣਾ ਅਤੇ ਸਰਕਾਰ ’ਤੇ ਦਬਾਅ ਵਧਾਉਣ ਦੀ ਜ਼ਰੂਰਤ ਹੈਇਸ ਆਸ ਨਾਲ ਤੁਸੀਂ ਸਭ ਅਜਿਹਾ ਕਰਨ ਵਿੱਚ ਮੋਹਰੀ ਰੋਲ ਅਦਾ ਕਰੋਗੇ ਜਾਂ ਨਾਲ ਚੱਲਣ ਵਿੱਚ ਪੂਰਾ-ਪੂਰਾ ਸਾਥ ਦਿਉਗੇਇਹ ਸਭ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਪਾਰਲੀਮੈਂਟ ਵਿੱਚ ਪੇਸ਼ ਹੋਇਆ ਬਿੱਲ ਕਾਨੂੰਨ ਦੀ ਸ਼ਕਲ ਇਖਤਿਆਰ ਕਰੇ ਅਤੇ ਮਾਂ-ਨਾਰੀ ਔਰਤਾਂ ਦੇ ਸੰਬੰਧ ਵਿੱਚ ਜਲਦੀ ਤੋਂ ਜਲਦੀ ਲਾਗੂ ਹੋ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4245)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author