GurmitShugli8ਜੋ ਵੀ ਅਜਿਹੀ ਅੱਗ ਉਗਲਦਾ ਹੈ, ਜਿਸ ਨਾਲ ਸਾਡੇ ਬਾਕੀ ਦੇਸ਼ਾਂ ...
(3 ਮਈ 2020)

 

ਅਮਰੀਕਾ ਦੀ ਇੱਕ ਸਰਕਾਰੀ ਸੰਸਥਾ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਭਾਰਤ ਵੀ ਉਨ੍ਹਾਂ ਦਰਜਨ ਭਰ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਹੜੇ ਦੇਸ਼ਾਂ ਵਿੱਚ ਧਰਮ, ਜਾਤ-ਪਾਤ ਦੇ ਅਧਾਰ ’ਤੇ ਘੱਟ ਗਿਣਤੀਆਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਹੈ, ਉਨ੍ਹਾਂ ਖ਼ਿਲਾਫ਼ ਵੱਧ ਤੋਂ ਵੱਧ ਨਫ਼ਰਤ ਫੈਲਾਈ ਜਾਂਦੀ ਹੈਜਿਸ ਬਿਆਨ ਤੋਂ ਸਾਫ਼ ਝਲਕਦਾ ਹੈ ਕਿ ਇਸ਼ਾਰਾ ਮੁਸਲਮਾਨ ਘੱਟ ਗਿਣਤੀ ਨਾਲ ਜੁੜਿਆ ਹੈ, ਜਿਸਦਾ ਭਾਰਤ ਦੇ ਸੰਬੰਧਤ ਵਿਭਾਗ ਵੱਲੋਂ ਜਵਾਬ ਦਿੱਤਾ ਗਿਆ ਹੈ ਤੇ ਆਖਿਆ ਗਿਆ ਹੈ ਕਿ ਅਜਿਹੀ ਕਮੇਟੀ ਜਾਂ ਸੰਸਥਾ ਦਾ ਕੋਈ ਮਹੱਤਵ ਨਹੀਂ, ਇਸ ਕਰਕੇ ਇਸਦਾ ਨੋਟਿਸ ਲੈਣਾ ਸਾਡੇ ਲਈ ਜ਼ਰੂਰੀ ਨਹੀਂਟਰੰਪ ਨਾਲ ਸਾਡੇ ਸੰਬੰਧ ਬਹੁਤ ਅੱਛੇ ਹਨ, ਸਾਨੂੰ ਅਮਰੀਕਾ ਦੀ ਦੋਸਤੀ ’ਤੇ ਮਾਣ ਹੈ

ਅਗਰ ਉਪਰੋਕਤ ਅਮਰੀਕੀ ਸੰਸਥਾ ਦੀ ਪੜਚੋਲ ਕਰਕੇ ਸੱਚਾਈ ਲੱਭਣੀ ਹੋਵੇ ਤਾਂ ਸਾਨੂੰ ਥੋੜ੍ਹਾ ਪਿੱਛੇ ਜਾ ਕੇ ਮੋਦੀ ਸਰਕਾਰ ਅਤੇ ਮੋਦੀ ਭਗਤਾਂ ਵੱਲੋਂ ਸਮੇਂ-ਸਮੇਂ ਸਿਰ ਦਿੱਤੇ ਬਿਆਨਾਂ ਵੱਲ ਜ਼ਰੂਰ ਨਜ਼ਰ ਮਾਰਨੀ ਪਵੇਗੀਮੋਦੀ ਸਰਕਾਰ ਦੇ ਵਜ਼ੀਰ ਅਤੇ ਭਾਜਪਾ ਦੇ ਐੱਮ ਪੀ ਸਮੇਂ-ਸਮੇਂ ਸਿਰ ਐਨੀ ਜ਼ਹਿਰ ਉਗਲਦੇ ਰਹੇ ਕਿ ਗਿਰੀਰਾਜ ਸਿੰਘ ਵਰਗੇ ਵਜ਼ੀਰਾਂ ਦਾ ਨਾਂਅ ਆਮ ਲੋਕਾਂ ਨੇ ਪਾਕਿਸਤਾਨ ਵੀਜ਼ਾ ਮਨਿਸਟਰ ਰੱਖ ਲਿਆ ਸੀਕਿਸੇ ਵੀ ਪਾਰਟੀ ਦਾ ਕੋਈ ਮੈਂਬਰ ਜਦ ਸਰਕਾਰ ਨਾਲ ਅਸਹਿਮਤੀ ਵਾਲਾ ਬਿਆਨ ਦਿੰਦਾ ਸੀ ਤਾਂ ਅਜਿਹੇ ਮਨਿਸਟਰ ਝੱਟ ਆਖ ਦਿੰਦੇ ਸਨ, ਇਸ ਨੂੰ ਪਾਕਿਸਤਾਨ ਭੇਜ ਦਿਓ ਜਾਂ ਇਸ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈਬਾਕੀ ਵੀ ਅੱਧੀ ਦਰਜਨ ਮਨਿਸਟਰਾਂ ਵੱਲੋਂ ਸਮੇਂ-ਸਮੇਂ ਅਜਿਹੇ ਹੀ ਬਿਆਨ ਆਉਂਦੇ ਰਹੇ

ਉਪਰੋਕਤ ਵਰਤਾਰਾ ਲਗਾਤਾਰ ਜਾਰੀ ਰਹਿਣ ਕਾਰਨ ਅਜਿਹੀ ਨਫ਼ਰਤ ਪਾਕਿਸਤਾਨ ਦੇ ਨਾਲ-ਨਾਲ ਮੁਸਲਮਾਨਾਂ ਵਿਰੁੱਧ ਫੈਲਣ ਲੱਗ ਪਈਅਜਿਹਾ ਕਰਨ ਕਰਕੇ ਹਿੰਦੂ ਅਤੇ ਮੁਸਲਮਾਨਾਂ ਵਿੱਚ ਪਾੜਾ ਵਧਣ ਲੱਗ ਪਿਆਇਹੋ ਹੀ ਭਾਜਪਾ ਦਾ ਛੁਪਿਆ ਹੋਇਆ ਏਜੰਡਾ ਸੀ ਅਤੇ ਹੈ

ਜਦੋਂ ਅਖ਼ਬਾਰਾਂ, ਟੈਲੀਵੀਜ਼ਨ ਤੇ ਬਾਕੀ ਸਾਧਨਾਂ ਰਾਹੀਂ ਅਜਿਹਾ ਸਭ ਕੁਝ ਭਾਰਤ ਤੋਂ ਬਾਹਰ ਵੀ ਫੈਲਿਆ ਤਾਂ ਹੋਰ ਦੇਸ਼ਾਂ ਨੇ ਖਾਸ ਕਰ ਖਾੜੀ ਦੇਸ਼ਾਂ ਜਾਂ ਮੁਸਲਿਮ ਦੇਸ਼ਾਂ ਨੇ ਵੀ ਨੋਟਿਸ ਲੈਣਾ ਸ਼ੁਰੂ ਕਰ ਦਿੱਤਾਭਾਰਤ ਵਿਰੁੱਧ ਨਰਾਜ਼ਗੀ ਵਧਣ ਲੱਗੀ, ਜਿਸ ਕਰਕੇ ਅਮਰੀਕਾ ਦੀ ਉਪਰੋਕਤ ਸੰਸਥਾ ਨੇ ਭਾਰਤ ਨੂੰ ਵੀ ਉਨ੍ਹਾਂ ਦੇਸ਼ਾਂ ਵਿੱਚ ਜੋੜ ਦਿੱਤਾ, ਜਿਹੜੇ ਦੇਸ਼ਾਂ ਵਿੱਚ ਧਰਮ ਦੇ ਨਾਂਅ ’ਤੇ ਘੱਟ ਗਿਣਤੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ

ਹੁਣ ਜ਼ਰਾ ਇਮਾਨਦਾਰੀ ਨਾਲ ਸੋਚੋ, ਜੋ ਘਟਨਾਵਾਂ ਸ਼ੁਰੂ ਵਿੱਚ ਫੈਲੀਆਂ, ਉਹ ਮੁਸਲਿਮ ਵਿਰੋਧੀ ਨਫ਼ਰਤ ਨਹੀਂ ਤਾਂ ਹੋਰ ਕੀ ਸੀ? ਜਿਵੇਂ ਇਖਲਾਕ ਦੇ ਫਰਿੱਜ ਵਿੱਚ ਪਿਆ ਬੱਕਰੇ ਦਾ ਮੀਟ ਗਊ ਦਾ ਮੀਟ ਆਖ ਕੇ, ਉਸ ਨੂੰ ਮੁਸਲਿਮ ਧਰਮ ਨਾਲ ਜੋੜ ਕੇ ਭੀੜ ਅਤੇ ਪਰਿਵਾਰ ਸਾਹਮਣੇ ਆਪਣੀ ਜਾਨ ਦੀ ਭੀਖ ਮੰਗਦੇ ਨੂੰ ਕਿਸ ਕਦਰ ਬੇਰਹਿਮੀ ਨਾਲ ਮਾਰ ਮੁਕਾਇਆਇਸੇ ਤਰ੍ਹਾਂ ਪਹਿਲੂ ਖਾਨ ਵੀ ਮੁਸਲਮਾਨ ਹੋਣ ਕਰਕੇ ਬਹੁ-ਗਿਣਤੀ ਦੇ ਦਰਿੰਦਿਆਂ ਤੋਂ ਨਹੀਂ ਬਚ ਸਕਿਆਅਜਿਹੇ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ‘ਇੱਕ ਚੁੱਪ ਸੌ ਸੁਖ’ ਵੀਲੀ ਨੀਤੀ ’ਤੇ ਚੱਲਣਾ ਹੀ ਠੀਕ ਸਮਝਿਆਉਂਜ ਵੀ ਪ੍ਰਧਾਨ ਮੰਤਰੀ ਦਾ ਜਿੱਥੇ ਬੋਲਣਾ ਬਣਦਾ ਹੁੰਦਾ ਹੈ, ਉੱਥੇ ਉਹ ਟਵੀਟ ਕਰਕੇ ਸਾਰ ਲੈਂਦਾ ਹੈ ਜਿੱਥੇ ਟਵੀਟ ਬਣਦਾ ਹੋਵੇ, ਉੱਥੇ ਭਾਸ਼ਣ ਦੇ ਦਿੰਦਾ ਹੈ

ਲੰਘੇ ਅਪਰੈਲ ਮਹੀਨੇ ਸਾਧੂਆਂ ਦਾ ਦੋ ਸੂਬਿਆਂ ਵਿੱਚ ਸਮੇਤ ਇੱਕ ਡਰਾਈਵਰ ਕਤਲ ਹੋਇਆ ਹੈਇਹ ਦੋਵੇਂ ਕਾਰੇ ਬਹੁ-ਗਿਣਤੀ ਵੱਲੋਂ ਹੀ ਕੀਤੇ ਗਏ ਹਨਇਸ ਤੋਂ ਪਹਿਲਾਂ ਆਮ ਕਰਕੇ ਭੀੜਤੰਤਰ ਵੱਲੋਂ ਦਰਖਤਾਂ ਨਾਲ ਬੰਨ੍ਹ ਕੇ, ਪੁੱਠੇ ਲਟਕਾ ਕੇ, ਕੋਹ-ਕੋਹ ਕੇ ਮਾਰੇ ਜਾਂਦੇ ਸਨ, ਜਿਨ੍ਹਾਂ ਦੀ ਮੂਵੀ ਬਣਾ ਕੇ ਵਟਸਐਪ ’ਤੇ ਫੈਲਾਈ ਜਾਂਦੀ ਸੀ, ਜਿਸ ਨਾਲ ਘੱਟ ਗਿਣਤੀ ਫਿਰਕੇ ਨੂੰ ਭੈ-ਭੀਤ ਕੀਤਾ ਜਾਂਦਾ ਸੀਅਜਿਹੇ ਕੰਮਾਂ ਵਿੱਚ ਤਸ਼ੱਦਦ ਝੱਲਣ ਵਾਲੇ ਘੱਟ ਗਿਣਤੀ ਨਾਲ ਸੰਬੰਧਤ ਹੁੰਦੇ ਸਨਦੂਜੇ ਪਾਸੇ ਅਜਿਹੇ ਕੇਸਾਂ ਦੀ ਇਨਕੁਆਰੀ ਅਜਿਹੇ ਢੰਗ ਨਾਲ ਕਰਵਾਈ ਜਾਂਦੀ ਸੀ, ਜਿਸ ਨਾਲ ਨਾਮਜ਼ਦ ਦੋਸ਼ੀਆਂ ਦੀ ਜ਼ਮਾਨਤ ਹੋ ਜਾਂਦੀ ਸੀ ਜਾਂ ਫਿਰ ਉਹ ਬਰੀ ਹੋ ਕੇ ਬਚ ਨਿਕਲਦੇ ਸਨਉਨ੍ਹਾਂ ਦੋਸ਼ੀਆਂ ਦੇ ਬਾਹਰ ਆਉਣ ’ਤੇ ਇੱਕ ਵਿਸ਼ੇਸ਼ ਰਾਜਸੀ ਪਾਰਟੀ ਵੱਲੋਂ ਫੁੱਲਾਂ ਨਾਲ ਲੱਦ ਕੇ ਸਵਾਗਤ ਕੀਤਾ ਜਾਂਦਾ ਰਿਹਾ, ਜਿਸ ਕਰਕੇ ਘੱਟ ਗਿਣਤੀਆਂ ਵਿੱਚ ਡਰ ਵਾਲਾ ਮਾਹੌਲ ਹੋਰ ਵਧ ਜਾਂਦਾ ਸੀ, ਅਖੀਰ ਵਧਿਆ ਵੀ

ਤੁਸੀਂ ਫਰਵਰੀ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਦੇਖਿਆ ਹੋਵੇਗਾ ਕਿ ਕਿਵੇਂ ਇੱਕ ਬਹੁ ਗਿਣਤੀ ਫਿਰਕੇ ਵੱਲੋਂ ਘੱਟ ਗਿਣਤੀ ਨੂੰ ਡਰਾਉਣ ਲਈ ਨਵੇਂ ਨਵੇਂ ਨਫ਼ਰਤ ਭਰੇ ਨਾਅਰੇ ਘੜ ਕੇ ਲਗਾਏ ਗਏਗਵਾਂਢੀ ਦੇਸ਼ ਖ਼ਿਲਾਫ਼ ਜ਼ਹਿਰ ਉਗਲੀ ਗਈਚੋਣਾਂ ਨੂੰ ਹਿੰਦ-ਪਾਕਿ ਜੰਗ ਨਾਲ ਤੁਲਨਾ ਕੀਤੀ ਗਈ, ਪਰ ਅਜਿਹੀਆਂ ਸ਼ਕਤੀਆਂ ਕਾਮਯਾਬ ਨਹੀਂ ਹੋਈਆਂਜਨਤਾ ਨੇ ਚੋਣ ਵਿੱਚ ਹਰਾ ਕੇ ਅਜਿਹੀਆਂ ਸ਼ਕਤੀਆਂ ਨੂੰ ਬਣਦਾ ਸਬਕ ਸਿਖਾ ਦਿੱਤਾ

ਅਜਿਹੇ ਸਭ ਕਾਰਨਾਮਿਆਂ ਦਾ ਜਿੱਥੇ ਸਮੁੱਚੇ ਭਾਰਤ ਦੇ ਜਮਹੂਰੀ ਅਗਾਂਹਵਧੂ ਲੋਕਾਂ ਨੇ ਵੀ ਨੋਟਿਸ ਲਿਆ, ਉੱਥੇ ਦੁਨੀਆ ਵਿੱਚ ਬਾਕੀ ਦੇਸ਼ਾਂ ਨੇ ਵੀ ਨੋਟਿਸ ਲਿਆਅਖੀਰ ਮੁਸਲਿਮ ਵਿਰੋਧੀ ਨਫ਼ਰਤ ਦਾ ਮੁੱਦਾ ਸੰਸਾਰ ਵਿੱਚ ਤੇਲ ਪੈਦਾ ਕਰਨ ਵਾਲਿਆਂ ਦੇਸ਼ਾਂ ਦੀ ਜਥੇਬੰਦੀ ਨੇ ਆਪਣੇ ਹੱਥ ਲੈ ਲਿਆ, ਜਿਸ ਜਥੇਬੰਦੀ ਦੇ ਤਕਰੀਬਨ ਛੋਟੇ ਵੱਡੇ ਪੰਜ ਦਰਜਨ ਦੇਸ਼ ਮੈਂਬਰ ਹਨਉਨ੍ਹਾਂ ਆਪਣੀ ਨਰਾਜ਼ਗੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਹੈਕਈ ਦੇਸ਼ਾਂ ਨੇ ਭਾਰਤੀ ਰਾਜਦੂਤਾਂ ਨੂੰ ਬੁਲਾ ਕੇ ਆਪਣੀ ਸਖ਼ਤ ਨਰਾਜ਼ਗੀ ਨੋਟ ਕਰਵਾਈ ਹੈਜੋ ਕੁਦਰਤੀ ਵਰਤਾਰਾ ਹੈ

ਜਿਸ ਧਰਮ ਦੀ ਵੀ ਘੱਟ ਗਿਣਤੀ ਕਿਸੇ ਦੇਸ਼ ਵਿੱਚ ਵੀ ਹੋਵੇ ਅਗਰ ਉਸ ਨਾਲ ਉਸ ਦੇਸ਼ ਵਿੱਚ ਘੱਟ ਗਿਣਤੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਵੇ ਤਾਂ ਸੰਬੰਧਤ ਦੇਸ਼ ਉਸ ਦਾ ਨੋਟਿਸ ਲੈਂਦੇ ਹਨ; ਅਤੇ ਯੋਗ ਕਾਰਵਾਈ ਕਰਨ ਲਈ ਤਿਆਰ ਰਹਿੰਦੇ ਹਨ

ਅਗਲੀ ਜੋ ਖਾਸ ਗੱਲ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ ਖਾੜੀ ਦੇ ਲੋਕਾਂ ਨਾਲੋਂ ਜ਼ਿਆਦਾ ਭਾਰਤੀ ਉੱਥੇ ਕੰਮ ਕਰਕੇ ਕਰੋੜਾਂ ਰੁਪਏ ਹਰ ਮਹੀਨੇ ਭਾਰਤ ਭੇਜਦੇ ਹਨਸਾਰੇ ਖਾੜੀ ਦੇਸ਼ਾਂ ਵਿੱਚ ਕੁਲ ਭਾਰਤੀ ਕਰੋੜ ਤੋਂ ਵੀ ਉੱਪਰ ਕੰਮ ਕਰ ਰਹੇ ਹਨ ਇੱਕ ਗੱਲ ਹੋਰ ਜੋ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਜੋ ਮੁਸਲਿਮ ਅਬਾਦੀ ਭਾਰਤ ਵਿੱਚ ਹੈ ਉਹ ਭਾਰਤੀ ਮੁਸਲਮਾਨ ਹਨਜੋ ਪਹਿਲਾਂ ਭਾਰਤੀ ਹਨ, ਬਾਅਦ ਇਸ ਮੁਸਲਮਾਨ ਹਨ ਇਸਦਾ ਕਾਰਨ ਇਹ ਹੈ ਕਿ 1947 ਵਿੱਚ ਵੰਡ ਵੇਲੇ ਮੁਸਲਮਾਨਾਂ ਲਈ ਪਾਕਿ ਬਣਾਇਆ ਸੀ ਤਾਂ ਕਿ ਮੁਸਲਮਾਨ ਉੱਧਰ ਜਾ ਸਕਣਪਰ ਉਸ ਵਕਤ ਭਾਰਤੀ ਮੁਸਲਮਾਨਾਂ ਨੇ ਭਾਰਤ ਵਿੱਚ ਹੀ ਰਹਿਣ ਨੂੰ ਪਹਿਲ ਦਿੱਤੀ ਸੀਇਹ ਉਨ੍ਹਾਂ ਦੀ ਹੀ ਉਲਾਦ ਹੈ

ਇਸ ਕਰਕੇ ਦੇਸ਼ ਦੇ ਮੁਖੀ ਸ੍ਰੀ ਮੋਦੀ ਜੀ ਅਤੇ ਹੋਮ ਮਨਿਸਟਰ ਸ਼ਾਹ ਜੀ ਨੂੰ ਚਾਹੀਦਾ ਹੈ ਕਿ ਜੋ ਵੀ ਅਜਿਹੀ ਅੱਗ ਉਗਲਦਾ ਹੈ, ਜਿਸ ਨਾਲ ਸਾਡੇ ਬਾਕੀ ਦੇਸ਼ਾਂ, ਖਾਸ ਕਰ ਖਾੜੀ ਦੇਸ਼ਾਂ ਨਾਲ ਸੰਬੰਧ ਵਿਗੜਦੇ ਹੋਣ, ਅਜਿਹੇ ਬੰਦਿਆਂ, ਗਰੁੱਪਾਂ, ਪਾਰਟੀ ਕਾਰਕੁਨਾਂ ਮਨਿਸਟਰਾ ਸਮੇਤ ਗੋਦੀ ਮੀਡੀਆ ਤੇ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ, ਉਨ੍ਹਾਂ ਦੀਆਂ ਲਗਾਮਾ ਖਿੱਚਣੀਆਂ ਚਾਹੀਦੀਆਂ ਹਨ ਤਾਂ ਕਿ ਪ੍ਰਧਾਨ ਮੰਤਰੀ ਜੀ ਦੀ ਜੋ ਭੱਲ ਮੁਸਲਿਮ ਦੇਸਾਂ ਵਿੱਚ ਬਣੀ ਹੋਈ ਹੈ, ਉਹ ਕਾਇਮ ਰਹਿ ਸਕੇ ਤਾਂ ਹੀ ਅਸੀਂ ਸਭ ਭਾਰਤੀ ਇਕਜੁੱਟ ਹੋ ਕੇ ਕੋਰੋਨਾ ਜਿਹੀ ਨਾਮੁਰਾਦ ਵਾਇਰਸ ਦਾ ਟਾਕਰਾ ਕਰ ਸਕਦੇ ਹਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2102)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author