GurmitShugli7ਸਾਡੀ ਇੱਕ ਹੋਰ ਬੇਨਤੀ ਹੈ ਕਿ ਜਿਹੜੀ ਪਾਰਟੀ ਸੈਕੂਲਰ ਸੰਵਿਧਾਨ ਵਿੱਚ ਯਕੀਨ ਰੱਖਦੀ ਹੈ ਅਤੇ ਅਜਿਹਾ ਹੀ ...
(12 ਫਰਵਰੀ 2024)
ਇਸ ਸਮੇਂ ਪਾਠਕ: 130.


ਸਾਰੇ ਤਰ੍ਹਾਂ ਦੇ ਰਾਜੇ-ਰਾਣੀਆਂ, ਚਾਹੇ ਉਹ ਦੇਸੀ ਸਨ ਜਾਂ ਵਿਦੇਸ਼ੀ, ਸਣੇ ਅੰਗਰੇਜ਼ੀ ਹਕੂਮਤ ਦੇ, ਜੋ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਭਾਤਰ ਉੱਤੇ ਰਾਜ ਕਰਦੇ ਰਹੇ, ਨੂੰ ਭਾਰਤ ਵਾਸੀਆਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅਖੀਰ ਇੱਕ ਸਮਝੌਤੇ ਅਨੁਸਾਰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਲਾਂਭੇ ਹੋਣਾ ਪਿਆ
ਅਜ਼ਾਦੀ ਵਾਸਤੇ ਭਾਰਤ ਵਾਸੀਆਂ ਦੀ ਕੁਰਬਾਨੀ ਦਾ ਅਜਿਹਾ ਇਤਿਹਾਸ ਸਾਡੇ ਪਾਸ ਹੈ, ਜਿਸ ਵਿੱਚ ਜਾਤ-ਪਾਤ, ਊਚ-ਨੀਚ, ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਤੋਂ ਉੱਪਰ ਉੱਠ ਕੇ ਅਮੀਰੀ-ਗਰੀਬੀ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ, ਤਾਂ ਕਿਤੇ ਜਾ ਕੇ ਸਾਡੇ ਪੱਲੇ ‘ਅਜ਼ਾਦੀ’ ਸ਼ਬਦ ਪਿਆ, ਜਿਸ ਨੂੰ ਸਾਡੇ ਉਸ ਵੇਲੇ ਦੇ ਜਾਗਰੂਕ ਨੇਤਾਵਾਂ ਨੇ ਰਾਜੇ ਖਤਮ ਕਰਕੇ ਆਮ ਜਨਤਾ ਵਿੱਚੋਂ ਰਾਜਿਆਂ ਨੂੰ ਚੁਣਨ ਦਾ ਫੈਸਲਾ ਕੀਤਾਦੇਸ਼ ਵਾਸੀਆਂ ਨੇ ਅਖੀਰ ਜਮਹੂਰੀਅਤ ਦਾ ਰਸਤਾ ਇਖਤਿਆਰ ਕੀਤਾ, ਜਿਸ ਸਦਕਾ ਲੋਕਾਂ ਵਿੱਚ ਸਿੱਧਾ ਸੰਦੇਸ਼ ਗਿਆ ਕਿ ਹੁਣ ਅੱਗੇ ਤੋਂ ਰਾਣੀਆਂ-ਰਾਜੇ ਨਹੀਂ ਜੰਮਿਆ ਕਰਨਗੇਬਲਕਿ ਹੁਣ ਦੇ ਰਾਜੇ ਵੋਟ-ਪੇਟੀਆਂ ਵਿੱਚੋਂ ਜਨਮ ਲਿਆ ਕਰਨਗੇਵੋਟ-ਪੇਟੀਆਂ ਵਿੱਚੋਂ ਪੈਦਾ ਹੋਣ ਵਾਲਾ ਰਾਜਾ ਕਿਸੇ ਵੀ ਜਾਤ-ਬਰਾਦਰੀ ਦਾ ਹੋ ਸਕਦਾ ਹੈਅਜ਼ਾਦੀ ਤੋਂ ਬਾਅਦ ਭਾਵੇਂ ਸਾਡੇ ਦੇਸ਼ ਦੀ ਬਦਕਿਸਮਤੀ ਇਹ ਰਹੀ ਕਿ ਅਸੀਂ ਅਜ਼ਾਦੀ ਮਿਲਣ ਵਾਲੇ ਪਲ ਤੋਂ ਹੀ ਭਾਰਤ-ਪਾਕਿਸਤਾਨ, ਦੋ ਦੇਸ਼ਾਂ ਵਿੱਚ ਵੰਡੇ ਗਏਇਹ ਵੀ ਅਲੱਗ ਅਤੇ ਦੁੱਖ ਦੀ ਗੱਲ ਹੈ ਕਿ ਓਨੀਆਂ ਅਜ਼ਾਦੀ ਲਈ ਸ਼ਹਾਦਤਾਂ ਨਹੀਂ ਹੋਈਆਂ, ਜਿੰਨੀਆਂ ਹਿੰਦ-ਪਾਕਿ ਵੰਡ ਸਮੇਂ ਹੋਈਆਂ

ਅਜ਼ਾਦੀ ਤੋਂ ਫੌਰਨ ਬਾਅਦ ਕਾਂਗਰਸ, ਕਮਿਊਨਿਸਟ ਪਾਰਟੀ ਸਮੇਤ ਉਹ ਪਾਰਟੀਆਂ ਜਾਂ ਗਰੁੱਪ ਵੀ ਹੋਂਦ ਵਿੱਚ ਆਏ, ਜਿਹਨਾਂ ਸਮੇਂ-ਸਮੇਂ ਸਿਰ ਆਪਣਾ ਯੋਗਦਾਨ ਅਜ਼ਾਦੀ ਲਹਿਰ ਵਿੱਚ ਪਾਇਆਵੱਖ-ਵੱਖ ਸੂਬਿਆਂ ਦੀਆਂ ਪਾਰਟੀਆਂ ਨੇ ਵੀ ਆਪੋ-ਆਪਣੇ ਸੂਬੇ ਵਿੱਚ ਜਨਮ ਲਿਆਭਾਰਤ ਦੀ ਅਜ਼ਾਦੀ ਖਾਤਰ ਕਈਆਂ ਫਾਂਸੀ ਦਾ ਰੱਸਾ ਚੁੰਮਿਆ, ਕਈਆਂ ਸਾਰੀ ਉਮਰ ਜੇਲ੍ਹਾਂ ਵਿੱਚ ਸਾੜੀ, ਲੱਖਾਂ ਲੋਕ ਅਜ਼ਾਦੀ ਮਿਲਣ ਤਕ ਸਵਰਗਵਾਸੀ ਹੋ ਚੁੱਕੇ ਸਨ, ਪਰ ਚੰਗਿਆਈ ਦੇ ਨਾਲ-ਨਾਲ ਬੁਰਾਈ ਵੀ ਪਰਛਾਵੇਂ ਵਾਂਗ ਪਿੱਛਾ ਨਹੀਂ ਛੱਡਦੀਕਈਆਂ ਦੇਸ਼ ਲਈ ਕੁਰਬਾਨੀਆਂ ਦੇਣ ਦੀ ਥਾਂ ਉਹਨਾਂ ਦੀ ਸੇਵਾ ਆਰੰਭ ਕਰ ਦਿੱਤੀ, ਜੋ ਭਾਰਤ ਛੱਡਣਾ ਨਹੀਂ ਚਾਹੁੰਦੇ ਸਨ, ਉਹ ਆਪਣੇ ਅਜਿਹੇ ਕਾਰਨਾਮਿਆਂ ਕਰਕੇ ਅੰਗਰੇਜ਼ਾਂ ਤੋਂ ਪ੍ਰਤੀ ਮਹੀਨਾ ਆਪਣੀ ਸੇਵਾ ਕਰਕੇ ਪੈਨਸ਼ਨ ਲੈਂਦੇ ਰਹੇਅਜਿਹੇ ਆਪਣੇ-ਆਪ ਨੂੰ ਸੱਚੇ-ਸੁੱਚੇ ਦੇਸ਼ ਭਗਤਾਂ ਦੀ ਕਤਾਰ ਵਿੱਚ ਖਲੋ ਕੇ ਅੱਜ ਦੇ ਦਿਨ ਹੁਕਮਰਾਨ ਪਾਰਟੀ ਵਿੱਚ ਦੇਖੇ ਜਾ ਸਕਦੇ ਹਨਉਹ ਸਮੁੱਚੇ ਉਸ ਪਾਰਟੀ ਨੂੰ ਸਮਰਪਤ ਹਨ, ਜਿਹਨਾਂ ਦਾ ਅਜ਼ਾਦੀ ਤਕ ਜਨਮ ਤਕ ਨਹੀਂ ਹੋਇਆ ਸੀਉਹ ਅੱਜ-ਕੱਲ੍ਹ ਅਣਮਿੱਥੇ ਸਮੇਂ ਤਕ ਰਾਜ ਕਰਨ ਦੀਆਂ ਥਾਪੀਆਂ ਮਾਰ ਰਹੇ ਹਨਇਸੇ ਕਰਕੇ ‘ਅੱਬ ਕੀ ਵਾਰ ਚਾਰ ਸੌ ਪਾਰ’ ਦਾ ਨਾਅਰਾ ਮਾਰ ਰਹੇ ਹਨਇਸ ਪੂਰਤੀ ਲਈ ਉਹ, ਜੋ ਅੱਜ-ਕੱਲ੍ਹ ਹੁਕਮਰਾਨ ਬਣੇ ਬੈਠੇ ਹਨ, ਆਪਣੀ ਜਿੱਤ ਦੀ ਖਾਤਰ ਸਾਰੀਆਂ ਸਰਕਾਰੀ ਏਜੰਸੀਆਂ ਵਿਰੋਧੀ ਪਾਰਟੀਆਂ ਨੂੰ ਭੈ-ਭੀਤ ਕਰਨ ਲਈ ਲਾ ਰੱਖੀਆਂ ਹਨਵਿਰੋਧੀਆਂ ਦੇ ਨੁਮਾਇੰਦਿਆਂ ਨੂੰ ਖਰੀਦਣ ਦਾ ਹਰ ਹੀਲਾ ਹੋ ਰਿਹਾ ਹੈ ਜੁਡੀਸ਼ਰੀ ’ਤੇ ਦਬਾਅ ਬਣਾਇਆ ਜਾ ਰਿਹਾ ਹੈਗੁੰਡਾਗਰਦੀ ਨੂੰ ਆਪਣਾ ਧਰਮ ਬਣਾ ਲਿਆ ਹੈ, ਜਿਸ ਸਦਕਾ ਚੰਡੀਗੜ੍ਹ ਨਗਰ ਨਿਗਮ ਵਰਗਾ ਘੁਟਾਲਾ ਚਿੱਟੇ ਦਿਨ ਕੀਤਾ ਜਾ ਰਿਹਾ ਹੈ, ਜਿਸ ’ਤੇ ਭਾਰਤ ਦੀ ਸਿਖਰਲੀ ਅਦਾਲਤ ਨੂੰ ਕੁਝ ਸ਼ਰਮ ਕਰਨ ਨੂੰ ਕਹਿਣਾ ਪਿਆ ਅਤੇ ਸੰਬੰਧਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਨੂੰ ਕਹਿਣਾ ਪਿਆ

ਜਿੱਥੇ ਭਾਰਤ ਦੀਆਂ ਬਹੁਤੀਆਂ ਪਾਰਟੀਆਂ, ਸਮੇਤ ਵਕੀਲਾਂ ਦੀਆਂ ਜਥੇਬੰਦੀਆਂ ਦੇ, ਈ.ਵੀ.ਐੱਮ. ਰਾਹੀਂ ਚੋਣਾਂ ਕਰਵਾਉਣ ਦਾ ਵਿਰੋਧ ਕਰ ਰਹੀਆਂ ਹਨ, ਸਰਕਾਰ ‘ਮੈਂ ਨਾ ਮਾਨੂ’ ਦੀ ਰਟ ਅਨੁਸਾਰ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਲਈ ਤਿਆਰ ਨਹੀਂ, ਜਦਕਿ ਅਮਰੀਕਾ ਵਰਗੇ ਵੱਡਾ ਦੇਸ਼ ਸਮੇਤ ਅਨੇਕ ਦੇਸ਼ਾਂ ਵਿੱਚ ਬੈਲਟ ਪੇਪਰਾਂ ਰਾਹੀਂ ਚੋਣ ਹੋ ਰਹੀ ਹੈਥਾਪੀਆਂ ਮਾਰਨ ਦੇ ਬਾਵਜੂਦ ਮੌਜੂਦਾ ਕੇਂਦਰੀ ਸਰਕਾਰ ਇੰਨੀ ਘਬਰਾਈ ਹੋਈ ਲਗਦੀ ਹੈ ਕਿ ਉਹ ਆਪਣੀ ਜਿੱਤ ਯਕੀਨੀ ਬਣਾਉਣ ਲਈ ਸੈਕੂਲਰ ਸੰਵਿਧਾਨ ਦੀ ਸਹੁ ਚੁੱਕ ਕੇ ਮੰਦਰ ਬਣਾ ਕੇ ਉਸ ਦਾ ਲਾਭ ਲੈਣ ਲਈ ਪੁਜਾਰੀ ਬਣਨ ਤਕ ਵੀ ਤਿਆਰ ਹੈ, ਹਿੰਦੂ-ਮੁਸਲਿਮ, ਜਾਤੀ ਲੜਾਈਆਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉਹ ਆਪਣੀ ਜਿੱਤ ਯਕੀਨੀ ਬਣਾਉਣ ਲਈ ਕੁਝ ਵੀ ਕਾਨੂੰਨੀ, ਗੈਰ-ਕਾਨੂੰਨੀ ਕਰਨ ਨੂੰ ਤਿਆਰ ਬੈਠੀ ਹੈ

ਦੂਰ ਜਾਣ ਦੀ ਕੋਈ ਜ਼ਰੂਰਤ ਨਹੀਂਤੁਸੀਂ ਘਬਰਾਈ ਹੋਈ ਸਰਕਾਰ ਦੀ ਬਿਲਕੁਲ ਤਾਜ਼ਾ ਕਾਰਗੁਜ਼ਾਰੀ ਦੇਖ ਸਕਦੇ ਹੋ, ਜਿਸ ਵਿੱਚ ਉਹਨਾਂ ਭਾਰਤ ਦਾ ਸਭ ਤੋਂ ਵੱਡਾ ਸਨਮਾਨ ‘ਭਾਰਤ ਰਤਨ’ ਜੋ ਅਕਸਰ ਛੱਬੀ ਜਨਵਰੀ, ਜਿਸ ਦਿਨ ਪਵਿੱਤਰ ਸੰਵਿਧਾਨ ਲਾਗੂ ਹੋਇਆ ਸੀ ਜਾਂ ਪੰਦਰਾਂ ਅਗਸਤ ਜਿਸ ਦਿਨ ਅਜ਼ਾਦੀ ਮਿਲੀ ਸੀ, ਦੇ ਪਵਿੱਤਰ ਦਿਹਾੜਿਆਂ ’ਤੇ ਅਕਸਰ ਦਿੱਤਾ ਜਾਂਦਾ ਹੈ, ਉਹ ਉੱਚ ਸਨਮਾਨ ਹਾਰ ਦੇ ਡਰੋਂ ਪਿਛਲੇ ਦਿਨੀਂ ਪੰਜ ਵਿਅਕਤੀਆਂ ਨੂੰ ਦੇ ਕੇ ਉਸ ਉੱਚ ਸਨਮਾਨ ਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਉਸ ਉੱਚ ਸਨਮਾਨ ਦਾ ਕੱਦ ਆਪਣੇ-ਆਪ ਛੋਟਾ ਹੋ ਗਿਆ ਹੈਇਹਨਾਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਬਾਰੇ ਨਾ ਮੰਗ ਸੀ ਅਤੇ ਨਾ ਹੀ ਢੁਕਵਾਂ ਮੌਕਾ, ਪਰ ਵਿਸ਼ਵ ਗੁਰੂ ਵੋਟਾਂ ਖਾਤਰ ਸਭ ਗੀਟੀਆਂ ਫਿੱਟ ਕਰ ਰਿਹਾ ਹੈਸਵਾਮੀਨਾਥਨ ਦੀਆਂ ਸਿਫਾਰਸ਼ਾਂ ਤਾਂ ਅੱਜ ਤਕ ਲਾਗੂ ਨਹੀਂ ਕੀਤੀਆਂ ਗਈਆਂ, ਪਰ ਉਸ ਨੂੰ ‘ਭਾਰਤ ਰਤਨ’ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਖੇਤੀ ਵਾਸਤੇ ਕਿਸਾਨੀ ਲਈ ਉਸ ਦੀਆਂ ਸਿਫਾਰਸ਼ਾਂ ਕਿੰਨੀਆਂ ਜ਼ਰੂਰੀ ਹਨ

ਮੁੱਕਦੀ ਗੱਲ, ਸਭ ਨੂੰ ਇਹ ਸਮਝਣਾ ਹੋਵੇਗਾ ਕਿ ਅਜਿਹੇ ਡਰਾਮੇਬਾਜ਼ ਲੀਡਰ ਨੂੰ ਦੂਰ ਕਰਨ ਲਈ ਸਭ ਨੂੰ ਆਪਣੇ ਨਿੱਜੀ ਮੁਫਾਦਾਂ ਤੋਂ ਉੱਚਾ ਉੱਠ ਕੇ, ਆਲੇ-ਦੁਆਲੇ ਨੂੰ ਸਮਝਾ ਕੇ, ਸਭ ਨੂੰ ਪਾਰਟੀਆਂ ਸਮੇਤ ਇੱਕ ਸਟੇਜ ’ਤੇ ਇਕੱਠੇ ਹੋਣਾ ਹੋਵੇਗਾਸਮੁੱਚੀ ਜਨਤਾ ਰੋਹ ਜਾਂ ਸਰਕਾਰ ਖਿਲਾਫ ਗੁੱਸਾ ਆਮ ਕਰਕੇ ਚੋਣਾਂ ਸਮੇਂ ਦਿਖਾਈ ਦਿੰਦਾ ਹੈਇਹ ਸਤਰਾਂ ਲਿਖਣ ਤਕ ਗਵਾਂਢੀ ਦੇਸ਼ ਦੀਆਂ ਚੋਣਾਂ ਦਾ ਅਧੂਰਾ ਨਤੀਜਾ ਕੰਨਾਂ ਤਕ ਪਹੁੰਚ ਰਿਹਾ ਹੈਉਸ ਮੁਤਾਬਕ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਸਜ਼ਾ-ਜ਼ਾਫਤਾ ਹੋਣ ਦੇ ਬਾਵਜੂਦ ਅੱਗੇ ਨਿਕਲ ਰਿਹਾ ਹੈ, ਜਿੱਥੇ ਫੌਜ ਸਮੇਤ ਵਿਰੋਧੀਆਂ ਦੀ ਇਹ ਧਾਰੀ ਹੋਈ ਲਗਦੀ ਹੈ ਕਿ ਇਮਰਾਨ ਖਾਨ ਨੂੰ ਮੁੜ ਸੱਤਾ ਦੇ ਨੇੜੇ ਨਹੀਂ ਆਉਣ ਦੇਣਾ, ਪਰ ਹੁਣ ਤਕ ਜੋ ਪ੍ਰਗਟਾਵਾ ਹੋ ਰਿਹਾ ਹੈ, ਉਸ ਮੁਤਾਬਕ ਜਨਤਾ ਕੁਝ ਹੋਰ ਚਾਹੁੰਦੀ ਹੈ ਪਰ ਜਲਾਵਤਨੀ ਤੋਂ ਵਾਪਸ ਆਏ ਨੇਤਾ ਕੁਝ ਹੋਰ, ਵਿਰੋਧੀ ਤੇ ਫੌਜ ਕੁਝ ਹੋਰ ਚਾਹੁੰਦੀ ਹੈਸਾਡੀ ਇੱਕ ਹੋਰ ਬੇਨਤੀ ਹੈ ਕਿ ਜਿਹੜੀ ਪਾਰਟੀ ਸੈਕੂਲਰ ਸੰਵਿਧਾਨ ਵਿੱਚ ਯਕੀਨ ਰੱਖਦੀ ਹੈ ਅਤੇ ਅਜਿਹਾ ਹੀ ਪ੍ਰਚਾਰ ਰਹੀ ਹੈ, ਉਸ ਨੂੰ ਚੋਣਾਂ ਵਿੱਚ ਧਾਰਮਿਕ ਮੁੱਦਿਆਂ ਨੂੰ ਨਹੀਂ ਲਿਆਉਣਾ ਚਾਹੀਦਾ ਹੈ ਪੜ੍ਹੋ, ਸੁਣੋ, ਜਾਣੋ ਮੌਜੂਦਾ ਸਰਕਾਰ ਨੇ ਬਹੁਤ ਕੁਝ ਝੂਠਾ ਪ੍ਰਚਾਰਿਆ ਹੈ,ਉਸ ਨੂੰ ਜਨਤਾ ਅੱਗੇ ਸੱਚੋ-ਸੱਚ ਪੇਸ਼ ਕਰੋਅਜਿਹਾ ਸਭ ਕਰਨ ਤੋਂ ਬਾਅਦ ਫਿਰ ਨਤੀਜੇ ਦੀ ਉਡੀਕ ਬਣਦੀ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4717)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author