GurmitShugli8ਲਗਦਾ ਹੈ ਕਿ ਚੰਨੀ ਸਾਹਿਬ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਂਦਿਆਂ ਹੀ ...
(26 ਸਤੰਬਰ 2021)

 

ਅੱਜ ਅਸੀਂ ਉਸ ਗਰੀਬੜੇ ਮੁੱਖ ਮੰਤਰੀ ਦੀ ਆਪਣੇ ਪਾਠਕਾਂ ਨਾਲ ਗੱਲਬਾਤ ਕਰਾਂਗੇ, ਜਿਹੜਾ ਅੱਜ-ਕੱਲ੍ਹ ਕਰੋੜਪਤੀ ਬਣ ਚੁੱਕਾ ਹੈਜੋ ਦਿੱਲੀ ਦਾ ਸਫ਼ਰ ਜਹਾਜ਼ ਰਾਹੀਂ ਅਤੇ ਅੰਮ੍ਰਿਤਸਰ ਦਾ ਸਫ਼ਰ ਉਡਣ ਖਟੋਲੇ ਰਾਹੀਂ ਕਰਕੇ ਵਿਰੋਧੀ ਪਾਰਟੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈਜਿਹੜਾ ਆਪਣੀ ਪਹਿਲੀ ਕਾਨਫਰੰਸ ਵਿੱਚ ਭਾਵੁਕ ਹੋ ਕੇ ਆਪਣੇ ਬਚਪਨ ਦੀ ਗਰੀਬੀ ਦੀ ਬਾਤ ਪਾ ਰਿਹਾ ਸੀ ਜਿਸਦੇ ਮੋਢੇ ’ਤੇ ਸੂਬੇ ਦੇ ਪ੍ਰਧਾਨ ਨੇ ਹੱਥ ਰੱਖ ਕੇ ਹੌਸਲਾ ਰੱਖਣ ਨੂੰ ਕਿਹਾ ਸੀ

ਜੇਕਰ ਸੱਚ-ਮੁੱਚ ਉਸ ਦੇ ਪੱਛੜੇਪਨ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਵਾਕਿਆ ਹੀ ਪਛੜੀ ਜਮਾਤ ਨਾਲ ਸੰਬੰਧ ਰੱਖਦਾ ਹੋਇਆ ਪਛੜੇ ਪਰਿਵਾਰ ਵਿੱਚ ਜਨਮ ਲੈ ਕੇ, ਮੁਢਲੀ ਵਿੱਦਿਆ ਤੋਂ ਲੈ ਕੇ ਬੜੀ ਲਗਨ ਨਾਲ ਗਰੈਜੂਏਸ਼ਨ ਕਰਦਾ ਹੈਫਿਰ ਲਾਅ ਕਰਦਾ ਹੈਐੱਮ ਬੀ ਏ ਕਰਦਾ ਹੋਇਆ ਪੀ ਐੱਚ ਡੀ ਦਾ ਵਿਦਿਆਰਥੀ ਬਣਦਾ ਹੈਜੋ ਆਪਣੀ ਸਿਆਸਤ ਇੱਕ ਨਗਰ ਦੀਆਂ ਚੋਣਾਂ ਵਿੱਚ ਹਿੱਸਾ ਲੈ ਕੇ ਕਰਦਾ ਹੈਜੋ ਲਗਾਤਾਰ ਤਿੰਨ ਵਾਰ ਐੱਮ ਸੀ ਬਣਦਾ ਹੈਜੋ ਇੱਕ ਵਾਰ ਨਗਰ ਦੀ ਪ੍ਰਧਾਨਗੀ ਨੂੰ ਵੀ ਹੱਥ ਮਾਰ ਲੈਂਦਾ ਹੈਜਿਹੜਾ ਆਪਣਾ ਕੱਦ ਉੱਚਾ ਕਰਨ ਲਈ ਐੱਮ ਐੱਲ ਏ ਬਣਨ ਲਈ ਕਾਂਗਰਸ ਦੀ ਟਿਕਟ ਭਾਲਦਾ ਹੈ, ਪਰ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਅਜ਼ਾਦ ਲੜ ਕੇ ਆਪਣੇ ਨਿਕਟ ਵਿਰੋਧੀ ਕਾਂਗਰਸੀ ਨੂੰ ਦਸ ਹਜ਼ਾਰ ਤੋਂ ਵੱਧ ਦੀਆਂ ਵੋਟਾਂ ਨਾਲ ਹਰਾ ਕੇ ਐੱਮ ਐੱਲ ਏ ਬਣ ਜਾਂਦਾ ਹੈ, ਜਿਸ ਨੂੰ 2010 ਵਿੱਚ ਮੌਕੇ ਦੇ ਕਾਂਗਰਸ ਦੇ ਪ੍ਰਧਾਨ ਵੱਲੋਂ ਕਾਂਗਰਸ ਵਿੱਚ ਸ਼ਾਮਲ ਕਰਾ ਲਿਆ ਜਾਂਦਾ ਹੈਜੋ ਲਗਾਤਾਰ ਤਿੰਨ ਵਾਰ ਐੱਮ ਐੱਲ ਏ ਬਣਦਾ ਹੈ ਅਤੇ ਅਕਾਲੀ ਰਾਜ ਸਮੇਂ ਵਿਰੋਧੀ ਧਿਰ ਦਾ ਨੇਤਾ ਬਣ ਕੇ ਬਾਖੂਬੀ ਆਪਣੇ ਫ਼ਰਜ਼ ਨਿਭਾਉਂਦਾ ਹੈਜਿਹੜਾ ਯੂਥ ਕਾਂਗਰਸ ਵਿੱਚੋਂ ਸਰਗਰਮ ਹੋ ਕੇ 2012 ਵਿੱਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਲੇ ਸੰਬੰਧ ਬਣਾ ਲੈਂਦਾ ਹੈਜੋ ਗਾਇਕੀ ਤੋਂ ਇਲਾਵਾ ਭੰਗੜੇ ਦੀ ਤਾਲ ’ਤੇ ਮੁੱਖ ਮੰਤਰੀ ਹੁੰਦਿਆਂ ਗੱਭਰੂਆ ਵਿੱਚ ਘੁਲ ਮਿਲ ਜਾਂਦਾ ਹੈ, ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਦੋਸਤਾਂ ਵਾਂਗ ਹੱਥ ਮਿਲਾਉਣ ਤੋਂ ਝਿਜਕਦਾ ਨਹੀਂਜੋ ਦਰਮਿਆਨੇ ਅਤੇ ਸਾਂਵਲਾ ਰੰਗ ਹੋਣ ਦੇ ਬਾਵਜੂਦ ਠੀਕ ਸਮਾਂ ਆਉਣ ’ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੁਹਿੰਮ ਵਿੱਚ ਪਹਿਲੀ ਕਤਾਰ ਵਿੱਚ ਰਹਿ ਕੇ ਆਪਣੀ ਆਵਾਜ਼ ਬੁਲੰਦ ਰੱਖਦਾ ਹੈਜਿਹੜਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ, ਨਵੇਂ ਬਣਨ ਵਾਲੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਦਿਖਾਈ ਨਹੀਂ ਦਿੰਦਾ ਜਿਸਦੇ ਨਾਂਅ ਤੋਂ ਇਲਾਵਾ ਲਗਭਗ ਅੱਧੀ ਦਰਜਨ ਮੁੱਖ ਮੰਤਰੀ ਦੇ ਨਾਂਵਾਂ ਦੀ ਚਰਚਾ ਸਾਰਾ ਦਿਨ ਟੀ ਵੀ ’ਤੇ ਫਲੈਸ਼ ਹੁੰਦੀ ਰਹਿੰਦੀ ਹੈਜਿਹੜਾ ਅਖੀਰ ਵਿੱਚ ਪਛੜੀ ਜਾਤੀ ਨਾਲ ਸੰਬੰਧ ਰੱਖਦਾ ਹੋਇਆ ਅਤੇ ਪਛੜੇ ਪਰਿਵਾਰ ਨਾਲ ਸੰਬੰਧ ਰੱਖਦਾ ਹੋਇਆ, ਹੌਲੀ-ਹੌਲੀ ਸਭ ਨੂੰ ਪਛਾੜਦਾ ਹੋਇਆ ਮੁੱਖ ਮੰਤਰੀ ਦੀ ਖਾਲੀ ਪਈ ਸੀਟ ਦੇ ਕਾਬਲ ਬਣ ਜਾਂਦਾ ਹੈ ਜਿਸ ਨੂੰ ਪਹਿਲੇ ਮੁੱਖ ਮੰਤਰੀਆਂ ਵਿੱਚੋਂ ਵੱਧ ਪੜ੍ਹੇ-ਲਿਖੇ ਮੁੱਖ ਮੰਤਰੀ ਦਾ ਮਾਣ ਹਾਸਲ ਹੈਜੋ ਅਜ਼ਾਦੀ ਤੋਂ ਬਾਅਦ ਉੱਤਰੀ ਭਾਰਤ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਿਆਜਿਹੜੇ ਦਲਿਤਾਂ ਦਾ ਵੋਟ ਲਗਭਗ 32% ਪ੍ਰਤੀਸ਼ਤ ਹੈ, ਜਿਸਦੀ ਵੀ ਉਹ ਨੁਮਾਇੰਦਗੀ ਕਰੇਗਾ, ਉਹ ਹੈ ਚਰਨਜੀਤ ਸਿੰਘ ਚੰਨੀ

ਬਹੁਤੀ ਜਨਤਾ, ਆਮ ਜਨਤਾ ਵਿੱਚੋਂ ਇਸਦੀ ਚੋਣਾਂ ਨੂੰ ਕਾਂਗਰਸ ਦਾ ਮਾਸਟਰ ਸਟਰੋਕ ਆਖ ਰਹੀ ਹੈਲੱਗਦਾ ਵੀ ਇਵੇਂ ਹੈਇਸ ਨਾਲ ਕਾਂਗਰਸ ਨੂੰ ਸਟਰੋਕ ਵੋਟਾਂ ਦਾ ਫਾਇਦਾ ਹੋਵੇਗਾਇਸ ਕਰਕੇ ਹੀ ਬਾਕੀ ਪਾਰਟੀਆਂ ਜੋ ਜਿੱਤਣ ਤੋਂ ਬਾਅਦ ਡਿਪਟੀ ਸੀ ਐੱਮ ਦਲਿਤਾਂ ਵਿੱਚੋਂ ਬਣਾਉਣ ਦੀ ਗੱਲ ਆਖ ਰਹੀਆਂ ਸਨ, ਕਾਂਗਰਸ ਦੇ ਇਸ ਐਲਾਨ ਨਾਲ ਉਹ ਕਾਫ਼ੀ ਪਛੜ ਗਈਆਂ ਹਨਇੱਕ ਦੂਸਰੀ ਗੱਲ ਇਹ ਵੀ ਹੈ ਕਿ ਇਸ ਵਕਤ ਭਾਜਪਾ ਦਾ ਤਕਰੀਬਨ ਸਤਾਰਾਂ ਸੂਬਿਆਂ ਵਿੱਚ ਰਾਜਭਾਗ ਹੈਪਰ ਉਨ੍ਹਾਂ ਵਿੱਚੋਂ ਇੱਕ ਵੀ ਮੁੱਖ ਮੰਤਰੀ ਪਛੜੀਆਂ ਜਾਤੀਆਂ ਨਾਲ ਸੰਬੰਧ ਨਹੀਂ ਰੱਖਦਾਅਸਲ ਵਿੱਚ ਇਸ ਮਾਮਲੇ ਵਿੱਚ ਕਾਂਗਰਸ ਲੀਡ ਲੈ ਚੁੱਕੀ ਹੈ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਨਤਾ ਨੂੰ, ਖਾਸ ਕਰਕੇ ਗਰੀਬ ਜਨਤਾ, ਮੁਲਾਜ਼ਮ ਵਰਗ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਮੁਲਾਜ਼ਮਾਂ ਵਿੱਚ ਉਨ੍ਹਾਂ ਦੀ ਮੰਗਾਂ ਮੰਨੇ ਜਾਣ ਦੀ ਉਮੀਦ ਵਧੀ ਹੈਜੇਕਰ ਚੰਨੀ ਸਾਹਿਬ ਮੁਲਾਜ਼ਮਾਂ ਦੀ ਮੰਗ ਅਨੁਸਾਰ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਗਏ, ਜਿਨ੍ਹਾਂ ਦੀ ਗਿਣਤੀ ਤਕਰੀਬਨ ਛੇ ਲੱਖ ਹੈ, ਤਾਂ ਸਮਝੋ ਇੱਕ ਪਰਿਵਾਰ ਵਿੱਚ ਲਗਭਗ ਪੰਜ ਹੁੰਦੇ ਹਨ ਤਾਂ ਤੀਹ ਲੱਖ ਜਨਤਾ ਆਪਣੇ-ਆਪ ਖੁਸ਼ ਹੋ ਜਾਵੇਗੀਹੁਣ ਤਕ ਦੇ ਬਿਆਨਾਂ ਅਤੇ ਹਰਕਤਾਂ ਤੋਂ ਤਾਂ ਇਹੀ ਲੱਗਦਾ ਹੈ ਕਿ ਬਹੁਤੇ ਮੁਲਾਜ਼ਮ ਨਿਰਾਸ਼ ਨਹੀਂ ਹੋਣਗੇ ਅਤੇ ਨਾ ਹੀ ਸਰਕਾਰ ਹੋਣ ਦੇਵੇਗੀਦਲਿਤ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਵਿੱਚੋਂ ਇਹ ਹਿੰਦੂ ਅਤੇ ਜੱਟ ਨੂੰ ਬਣਾ ਕੇ ਜੋ ਕਾਂਗਰਸ ਇੱਕ ਕਾਕਟੇਲ ਬਣਾਇਆ ਹੈ, ਉਹ ਵੀ ਆਪਣੇ-ਆਪ ਵਿੱਚ ਮਿਸਾਲ ਹੈ

ਮੌਜੂਦਾ ਪੰਜਾਬ ਸਰਕਾਰ ਕੋਲ ਕੰਮ ਕਰਨ ਲਈ ਸਰਕਾਰ ਵੱਲੋਂ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਮਾਂ ਬਹੁਤ ਘੱਟ ਹੈਇਸ ਕਰਕੇ ਇਸ ਨੂੰ ਬਹੁਤ ਸੋਚ-ਸਮਝ ਕੇ ਚੱਲਣ ਦੀ ਲੋੜ ਹੈਹੁਣ ਤਕ ਜੋ ਕੀਤਾ ਹੈ, ਉਸ ਤੋਂ ਸੰਬੰਧਤ ਜਨਤਾ ਖੁਸ਼ ਹੈਸਮੇਂ ਸਿਰ ਕੰਮ ’ਤੇ ਆਉਣਾ-ਜਾਣਾ, ਕਿਸਾਨ ਆਪਣੇ ਖੇਤਾਂ ਵਿੱਚੋਂ ਆਪਣੇ ਵਰਤਣ ਲਈ ਮਿੱਟੀ ਚੁੱਕ ਕੇ ਇਸਤੇਮਾਲ ਕਰ ਸਕਣਪਹਿਲਾਂ ਵਾਂਗ ਉਨ੍ਹਾਂ ’ਤੇ ਕੇਸ ਨਹੀਂ ਬਨਣਗੇਮੁਲਾਜ਼ਮਾਂ ਦੀਆਂ ਮੰਗਾਂ ਆਉਣ ਵਾਲੇ ਦਿਨ ਵਿੱਚ ਮੰਨਣ ਵੱਲ ਇਸ਼ਾਰਾ ਕੀਤਾ ਹੈਬਿਜਲੀ ਦੋ ਸੌ ਯੂਨਿਟ ਤੋਂ ਵਧਾ ਕੇ ਤਿੰਨ ਸੌ ਯੂਨਿਟ ਮੁਫ਼ਤ ਦੇਣ ਦੇ ਵਾਅਦੇ ਨੇ ਵੀ ਜਨਤਾ ਦਾ ਧਿਆਨ ਖਿੱਚਿਆ ਹੈ

ਜੇਕਰ ਦੇਖਿਆ ਜਾਵੇ ਤਾਂ ਜੋ ਧਿਆਨ ਪਿਛਲੇ ਦੋ ਦਿਨਾਂ ਵਿੱਚ ਛੋਟੀ ਕੈਬਨਿਟ ਨੇ ਖਿੱਚਿਆ ਹੈ, ਜਿਸ ਕਰਕੇ ਸਰਕਾਰ ਖਾਹਮਖਾਹ ਵਿਰੋਧੀਆਂ ਦੇ ਏਜੰਡੇ ’ਤੇ ਆ ਗਈ ਹੈ, ਧਿਆਨ ਖਿੱਚਣ ਲਈ ਦਿੱਲੀ ਜਾਣ ਵਾਸਤੇ ਜਹਾਜ਼ ਦੀ ਵਰਤੋਂ ਅਤੇ ਅੰਮ੍ਰਿਤਸਰ ਆਉਣ-ਜਾਣ ਲਈ ਉਡਣ ਖਟੋਲੇ ਦੀ ਵਰਤੋਂਵਿਰੋਧੀ ਆਖ ਰਹੇ ਹਨ ਇਹ ਸਭ ਕੁਝ ਇੱਕ ਕਰਜ਼ਾਈ ਸੂਬੇ ਅਤੇ ਉਸ ਦੇ ਦਲਿਤ ਮੁੱਖ ਮੰਤਰੀ ਨੂੰ ਸ਼ੋਭਦਾ ਨਹੀਂਕਹਿਣੀ ਅਤੇ ਕਰਨੀ ਵਿੱਚ ਅੰਤਾਂ ਦਾ ਫਰਕ ਹੈ ਲਗਦਾ ਹੈ ਕਿ ਚੰਨੀ ਸਾਹਿਬ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਂਦਿਆਂ ਹੀ ਸਭ ਗਰੀਬੀ ਚੱਕ ਦਿੱਤੀਜੇਕਰ ਸਰਕਾਰ ਕੋਲ ਇਸਦਾ ਯੋਗ ਸਪਸ਼ਟੀਕਰਨ ਹੋਵੇ ਤਾਂ ਜਨਤਾ ਨੂੰ ਜ਼ਰੂਰ ਦੇਣਾ ਚਾਹੀਦਾ ਹੈਪੁੱਛਿਆ ਜਾ ਸਕਦਾ ਹੈ ਕਿ ਜਹਾਜ਼ ਕੋਲ ਖੜ੍ਹੇ ਹੋ ਕੇ ਫੋਟੋ ਖਿਚਵਾਉਣੀਆਂ ਅਤੇ ਫਿਰ ਅਜਿਹੀਆਂ ਫੋਟੋਆਂ ਨੂੰ ਵਾਇਰਲ ਕਰਨਾ ਉਹ ਵੀ ਸਫ਼ਰ ਕਰਨ ਤੋਂ ਪਹਿਲਾਂ ਕੀ ਲੋੜ ਸੀ ਅਜਿਹੀ ਬਚਗਾਨਾ ਹਰਕਤ ਦੀ?

ਦੂਜੇ ਪਾਸੇ ਜ਼ਖ਼ਮੀ ਸ਼ੇਰ ਦਹਾੜ ਰਿਹਾ ਹੈਰਾਜਾ ਅਮਰਿੰਦਰ ਦਿਨੋਂ-ਦਿਨ ਧਮਕੀਆਂ ਦੇ ਲਹਿਜ਼ੇ ਵਿੱਚ ਬੋਲ ਰਿਹਾ ਹੈਜੋ ਪਿੱਛੇ ਜਿਹੇ ਇੱਕ ਵੋਟਰ ਸਰਵੇ ਵਿੱਚ ਨਿਕੰਮਾ ਸਾਬਤ ਹੋ ਚੁੱਕਾ ਹੈ। ਉਹ ਸਿੱਧੂ ’ਤੇ ਪਾਕਿਸਤਾਨੀ ਯਾਰ ਬਣਾਉਣ ਦਾ ਦੋਸ਼ ਲਾ ਕੇ ਉਸ ਨੂੰ ਗਦਾਰ ਤਕ ਕਹਿਣ ਨੂੰ ਚਲਾ ਗਿਆਭਾਵੇਂ ਉਹ ਆਪ ਭੁੱਲ ਗਿਆ ਹੈ ਕਿ ਯਾਰ ਤਾਂ ਤੇਰੇ ਵੀ ਪਾਕਿਸਤਾਨੀ ਹਨ ਉਨ੍ਹਾਂ ਨਾਲ ਲੈਣ-ਦੇਣ ਜਨਾਬ ਵੀ ਕਰਦਾ ਰਿਹਾ ਹੈ, ਜੇਕਰ ਤੂੰ ਫਿਰ ਵੀ ਪਵਿੱਤਰ ਹੈ ਤਾਂ ਸਿੱਧੂ ਕਿਉਂ ਨਹੀਂ? ਆਉਣ ਵਾਲੇ ਦਿਨਾਂ ਵਿੱਚ ਅਮਰਿੰਦਰ ਸਿੰਘ ਕਿਸੇ ਤਰੀਕੇ ਨਾਲ ਕਾਂਗਰਸ ਨੂੰ ਆਪਣੇ ਵਿੱਤ ਮੁਤਾਬਕ ਨੁਕਸਾਨ ਪਹੁੰਚਾ ਸਕਦਾ ਹੈਅਜਿਹੀਆਂ ਧਮਕੀਆਂ ਅਤੇ ਦੋਸ਼ਾਂ ਦਾ ਜਨਤਾ ਦੀਆਂ ਮੰਗਾਂ ਪੂਰੀਆਂ ਕਰਕੇ ਜਵਾਬ ਦਿੱਤਾ ਜਾ ਸਕਦਾ ਹੈਨੁਕਸਾਨ ਪਹੁੰਚਾਉਣ ਦੀ ਹਾਲਤ ਵਿੱਚ ਕਾਂਗਰਸ ਨੂੰ ਆਉਣ ਵਾਲੇ ਸਮੇਂ ਵਿੱਚ ਹਮ-ਖਿਆਲ ਪਾਰਟੀਆਂ ਨਾਲ ਲੈਣ-ਦੇਣ ਕਰਕੇ ਫਰੰਟ ਬਣਾ ਕੇ ਲੜਨ ਤੋਂ ਵੀ ਸੰਕੋਚ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰਕੂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇਅਜਿਹਾ ਸੂਬੇ ਦੇ ਹਿਤ ਵਿੱਚ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3034)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author