GurmitShugli7ਮਤ-ਭੇਦ ਭੁਲਾਓ, ਗਲਵੱਕੜੀ ਪਾਓ, ਨਿੱਜੀ ਮੁਫ਼ਾਦਾਂ ਅਤੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ...
(18 ਸਤੰਬਰ 2023)


ਪਿਛਲੇ ਦਿਨੀਂ ਜਿੰਨੀ ਧੂਮ-ਧਾਮ ਨਾਲ ਜੀ-
20 ਸੰਮੇਲਨ ਸ਼ੁਰੂ ਹੋਇਆ, ਉੰਨੀ ਹੀ ਧੂਮ-ਧਾਮ ਨਾਲ ਸਮਾਪਤ ਹੋ ਗਿਆਇਸ ਸੰਮੇਲਨ ਨਾਲ ਵਾਕਿਆ ਹੀ ਦੇਸ਼ ਦਾ ਕੱਦ ਹੋਰ ਦੇਸ਼ਾਂ ਦੀਆਂ ਨਿਗਾਹਾਂ ਵਿੱਚ ਵਧਿਆ ਹੋਵੇਗਾਇਸ ਸੰਮੇਲਨ ਦੇ ਫਾਇਦੇ ਜੋ ਰਾਜ ਕਰਦੀ ਪਾਰਟੀ ਗਿਣਾ ਰਹੀ ਹੈ, ਇਸਦਾ ਪਤਾ ਵੀ ਤਾਂ ਆਉਣ ਵਾਲੇ ਸਮੇਂ ਵਿੱਚ ਲੱਗੇਗਾਇਸ ਸੰਮੇਲਨ ’ਤੇ ਜਨਤਾ ਦੇ ਖੂਨ-ਪਸੀਨੇ ਦੀ ਕਿੰਨੀ ਕਮਾਈ ਭਾਜਪਾ ਨੇ ਦੇਸ਼ ਦਾ ਫਾਇਦਾ ਕਹਿ ਕੇ ਆਪਣੇ-ਆਪ ਨੂੰ ਨਿਖਾਰਨ ਵਿੱਚ ਖ਼ਰਚੀ ਹੈ, ਇਸ ਸਭ ਦਾ ਵੇਰਵਾ ਅਤੇ ਨਿਰਣਾ ਆਉਣ ਵਾਲੇ ਸਮੇਂ ਵਿੱਚ ਜਨਤਾ ਜਾਣ ਸਕੇਗੀਇਸ ਬਾਰੇ ਵੀ ਸਭ ਜਨਤਾ ਜਾਣ ਜਾਵੇਗੀ ਕਿ ਇਸ ਸੰਮੇਲਨ ਦੀ ਚਮਕ ਲਈ ਅਤਿ ਗਰੀਬ ਜਨਤਾ ਦਾ ਉਜਾੜਾ ਕਰਾਇਆ ਗਿਆਜਨਤਾ ਦੇ ਟੈਕਸ ਦੀ ਕਮਾਈ ਖਰਚਣ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਨਾਦਰਸ਼ਾਹੀ ਹੁਕਮ ਨਾਲ ਜਬਰੀ ਸਫ਼ਾਈ, ਰੌਸ਼ਨੀ ਅਤੇ ਹੋਰ ਸਜਾਵਟ ਲਈ ਮਜਬੂਰ ਅਤੇ ਆਪੋ-ਆਪਣੇ ਕਾਰੋਬਾਰ ਨੂੰ ਸੰਮੇਲਨ ਦੌਰਾਨ ਬੰਦ ਰੱਖਣ ਲਈ ਮਜਬੂਰ ਕੀਤਾ ਗਿਆ

ਭਾਜਪਾ ਨੇ, ਜੋ ਹਮੇਸ਼ਾ ਨਫ਼ਰਤ ਅਤੇ ਜਾਤ-ਪਾਤ ਦੇ ਘੋੜੇ ’ਤੇ ਸਵਾਰ ਰਹਿੰਦੀ ਹੈ, ਅੱਜਕੱਲ ਘਸਿਆ-ਪਿਟਿਆ ਨਵਾਂ ਮੁੱਦਾ ‘ਸਨਾਤਨ’ ਦਾ ਲਿਆ ਖੜ੍ਹਾ ਕਰ ਦਿੱਤਾ ਹੈ, ਜਿਸਦਾ ਸਮੁੱਚੀ ਜਨਤਾ ਨਾਲ ਕੋਈ ਵਾਸਤਾ ਨਹੀਂਨਾ ਹੀ ਇਸ ਮੁੱਦੇ ਨਾਲ ਅਜੋਕੀ ਸਿਖ਼ਰ ਪਹੁੰਚੀ ਹੋਈ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ, ਸਿਹਤ ਸਮੱਸਿਆਵਾਂ ਅਤੇ ਹੋਰ ਸਮਾਜੀ ਕੋਹੜ ਦਾ ਹੱਲ ਹੋਣ ਵਾਲਾ ਹੈ, ਸਗੋਂ ਇਸ ਨਾਲ ਆਪਸ ਵਿੱਚ ਪਿਆਰ ਨਾਲ ਰਹਿ ਰਹੇ ਵੱਖ-ਵੱਖ ਫਿਰਕਿਆਂ ਵਿੱਚ ਨਫ਼ਰਤ ਦੇ ਬੀਜ ਉੱਗਣ ਦਾ ਡਰ ਲਗਾਤਾਰ ਬਰਕਰਾਰ ਰਹੇਗਾਅਜਿਹਾ ਸਭ ਇਸ ਕਰਕੇ ਹੋ ਰਿਹਾ ਹੈ ਕਿ ਸੱਚ-ਮੁੱਚ ਹੀ ਭਾਜਪਾ ਸਰਕਾਰ ਅੰਦਰੋਂ ਬਹੁਤ ਡਰੀ ਹੋਈ ਹੈਜੀ-20 ਸੰਮੇਲਨ ਦੇ ਪੂਰੇ ਪ੍ਰਾਹੁਣੇ ਅਜੇ ਗਏ ਨਹੀਂ ਸਨ ਕਿ ਭਾਜਪਾ ਨੇ ਇੱਕਦਮ ਘਬਰਾ ਕੇ ਮੀਟਿੰਗਾਂ-ਦਰ-ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂਸੰਮੇਲਨ ਦੀ ਸਫ਼ਲਤਾ ਦੇ ਗੁਣ-ਗਾਣ ਵਿੱਚ ਅਚਾਨਕ ਭਾਜਪਾ ਦਾ ਧਿਆਨ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਨੇ ਮੱਲ ਲਿਆ

ਪਾਠਕੋ! ਜਾਣੋ ਕਿ ਜੋ ਵੱਖ-ਵੱਖ ਸੂਬਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ, ਉਸ ਵਿੱਚ ਸਭ ਤੋਂ ਵੱਧ ਭਾਜਪਾ ਸਮੇਤ, ਬੁਲਡੋਜ਼ਰ ਮੁੱਖ ਮੰਤਰੀ (ਯੂ ਪੀ) ਜੋ ਆਪਣੇ-ਆਪ ਨੂੰ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਸਮਝਦਾ ਸੀ, ਦੇ ਸੁਪਨੇ ਚਕਨਾਚੂਰ ਹੋਏ, ਜਦੋਂ ਉਸ ਦੇ ਸੂਬੇ, ਘੋਸੀ ਉਪ-ਚੋਣ ਦਾ ਨਤੀਜਾ ਸਾਹਮਣੇ ਆਇਆ, ਜਿਸਦਾ ਉਮੀਦਵਾਰ ਦਲ-ਬਦਲੀ ਕਰਕੇ ਅਤੇ 22 ਹਜ਼ਾਰ ਵੋਟ ’ਤੇ ਜਿੱਤਿਆ ਸੀ, ਅੱਜ ਭਾਜਪਾ ਦੇ ਉਮੀਦਵਾਰ ਵਜੋਂ 42 ਹਜ਼ਾਰ ਵੋਟਾਂ ਨਾਲ ਹਾਰ ਜਾਂਦਾ ਹੈਇਸ ਵਾਰ ਫ਼ਰਕ ਇਹ ਸੀ ਕਿ ਜ਼ਿਮਨੀ ਚੋਣਾਂ ਵਿੱਚ ਮੁਕਾਬਲਾ ਐੱਨ ਡੀ ਏ ਬਨਾਮ ਇੰਡੀਆ ਆਈ ਐੱਨ ਡੀ ਆਈ ਏ ਵਿੱਚ ਹੋਇਆਇੰਡੀਆ ਡਾਟ-ਕਾਮ ਵਾਲਾ ਭੂਤ ਸਾਹਮਣੇ ਦੇਖ ਕੇ ਭਾਜਪਾ ਹਿੱਲ ਗਈਉਹ ਵੀ ਉਦੋਂ ਜਦੋਂ ਇੰਡੀਆ-ਗੱਠਜੋੜ ਅਜੇ ਮਸਾਂ ਡੇਢ ਕੁ ਮਹੀਨੇ ਦਾ ਸੀ

ਜਿੱਤ ਹਾਰ ਤਾਂ ਆਉਂਦੀ-ਜਾਂਦੀ ਰਹਿੰਦੀ ਹੈ, ਪਰ ਦੂਜਾ ਧੱਕਾ ਜੋ ਭਾਜਪਾ ਨੇ ਮਹਿਸੂਸ ਕੀਤਾ, ਉਹ ਹੈ ਪੱਛਮੀ ਬੰਗਾਲ ਦਾਇਹ ਸੀਟ ਵੀ ਭਾਜਪਾ ਆਪਣੀ ਜਿੱਤੀ ਹੋਈ ਸੀਟ ਹਾਰੀ ਹੈ, ਇਹ ਵੀ ਉਦੋਂ ਜਦੋਂ ਪੱਛਮੀ ਬੰਗਾਲ ਵਿੱਚ ਇੰਡੀਆ ਗੱਠਜੋੜ ਆਪਸ ਵਿੱਚ ਇੱਕਮੁੱਠ ਨਹੀਂ ਵਿਚਰਿਆ ਸੀਇਹ ਸੀਟ ਸੀ ‘ਧੁਨਗੁੜੀ’, ਜਿਸ ਸੀਟ ’ਤੇ ਭਾਜਪਾ ਨੇ ਇੱਕ ਸ਼ਹੀਦ ਦੀ ਵਿਧਵਾ ਨੂੰ ਉਮੀਦਵਾਰ ਨੂੰ ਟਿਕਟ ਦੇ ਕੇ ਖੇਡ ਖੇਡੀ ਸੀਇਸ ਕਰਕੇ ਭਾਜਪਾ ਦੀ ਹੁਣ ਨਵੀਂ ਨੀਤੀ ਇਹ ਹੈ ਕਿ ਜਿੱਥੇ ਉਹ ਕਮਜ਼ੋਰ ਹੈ, ਉੱਥੇ ਸੀਟਾਂ ਦਾ ਐਲਾਨ ਪਹਿਲਾਂ ਕਰੋ, ਅਤੇ ਇਹ ਕੀਤਾ ਜਾ ਰਿਹਾ ਹੈ

ਮਨੀਪੁਰ, ਹਰਿਆਣਾ ਵਿੱਚ ਅਖੌਤੀ ਉਪਰਾਲਿਆਂ ਦੇ ਬਾਵਜੂਦ ਸਥਿਤੀ ਕੰਟਰੋਲ ਨਹੀਂ ਹੋ ਰਹੀਜੀ-20 ਦੇ ਸੰਮੇਲਨ ਅਤੇ ਜਸ਼ਨਾਂ ਦੌਰਾਨ ਮਨੀਪੁਰ ਵਿੱਚ ਇੱਕ ਸਰਕਾਰੀ ਸ਼ਹਿ ਪ੍ਰਾਪਤ ਫਿਰਕੇ ਵੱਲੋਂ ਦੂਜੇ ਫਿਰਕੇ ਦੇ ਤਿੰਨ-ਚਾਰ ਨਾਗਰਿਕਾਂ ਨੂੰ ਗੋਲੀ ਨਾਲ ਸਦਾ ਲਈ ਮੌਤ ਹਵਾਲੇ ਕਰ ਦਿੱਤਾ ਗਿਆਪਰ ਇਸ ਸਭ ਕਾਸੇ ਦੇ ਬਾਵਜੂਦ ਕੇਂਦਰ ਸਰਕਾਰ ਅੱਜ ਜੀ-20 ਦੇ ਨਸ਼ੇ ਵਿੱਚ ਧੁੱਤ ਅੱਖ ਪੁੱਟ ਕੇ ਮਨੀਪੁਰ ਵੱਲ ਦੇਖ ਨਹੀਂ ਸਕੀ

ਸਭ ਤੋਂ ਦੁਖਦਾਈ ਖ਼ਬਰ ਜੰਮੂ-ਕਸ਼ਮੀਰ ਉਸ ਸੂਬੇ ਤੋਂ ਆਈ ਹੈ, ਜਿਸ ਬਾਰੇ ਧਾਰਾ 370 ਖ਼ਤਮ ਕਰਨ ਤੋਂ ਬਾਅਦ ‘ਸਭ ਠੀਕ ਹੈ’ ਦਾ ਗੁਣਗਾਣ ਜਾਰੀ ਹੈਜਿਸ ਅਤਿ ਦੁਖਦਾਈ ਖ਼ਬਰ ਨੇ ਸਮੁੱਚੇ ਦੇਸ਼ ਵਿੱਚ ਸਨਸਨੀ ਫੈਲਾ ਦਿੱਤੀ ਹੈ, ਉਹ ਇਹ ਹੈ ਕਿ ਇੰਨੇ ਵੱਡੇ ਸਿਖਰਲੇ ਅਹੁਦੇ ’ਤੇ ਬੈਠੇ ਚਾਰ ਉੱਚ ਅਫਸਰ ਨੌਜਵਾਨਾਂ ਦੀ ਸ਼ਹਾਦਤ ਹੋਈ ਹੈ, ਜਿਸ ਨਾਲ ਸਮੁੱਚਾ ਦੇਸ਼ ਹਿੱਲ ਗਿਆ ਹੈਇਹ ਅਲੱਗ ਗੱਲ ਹੈ ਇਹ ਸਤਰਾਂ ਲਿਖਣ ਤਕ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਸ਼ਹੀਦਾਂ ਬਾਬਤ ਕੁਝ ਸ਼ਬਦ ਕਹੇ ਗਏ ਹੋਣ ਪਰ ਲੇਖਕ ਦੇ ਕੰਨਾਂ ਵਿੱਚ ਸੁਣ ਨਹੀਂ ਪਾਏ ਹੋਣ

ਇਸ ਮੌਕੇ ਹੁਣ ਸਭ ਨੂੰ ਸੰਭਲਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਹਿੰਦੂ-ਮੁਸਲਮਾਨ, ਭਾਰਤ-ਪਾਕਿਸਤਾਨ ਸੰਬੰਧੀ ਨਫ਼ਰਤ ਭਰੇ ਨਾਅਰੇ ਗੋਦੀ-ਮੀਡੀਆ ਰਾਹੀਂ ਬੁਲਾ ਕੇ ਭੋਲੀ-ਭਾਲੀ ਜਨਤਾ ਦੇ ਜਜ਼ਬਾਤਾਂ ਨਾਲ ਖੇਡਿਆ ਜਾਵੇਗਾਅੰਦਰ ਘੁਸ ਕੇ ਮਾਰਨ ਦੀਆਂ ਭਬਕੀਆਂ ਸੁਣੋਗੇ, ਬੰਬਾਂ ਦੀਆਂ ਆਵਾਜ਼ਾਂ ਸੁਣੋਗੇਜਿਉਂ-ਜਿਉਂ ਤੁਸੀਂ ਜਜ਼ਬਾਤੀ ਹੋਵੋਗੇ, ਸਰਕਾਰ ਇਸਦਾ ਨਜਾਇਜ਼ ਫਾਇਦਾ ਉਠਾਵੇਗੀਬੇਤੁਕੇ ਨਾਅਰਿਆਂ ’ਤੇ ਚੋਣ ਲੜੀ ਜਾਵੇਗੀ ਬਹਾਨੇ ਤਹਿਤ ਇਹ ਚੋਣਾਂ ਸਰਕਾਰ ਅੱਗੇ ਵੀ ਪਾ ਸਕਦੀ ਹੈਉਹ ਜੰਗ ਵੱਲ ਵੀ ਵਧਣ ਦੀ ਕੋਸ਼ਿਸ਼ ਕਰ ਸਕਦੀ ਹੈਮੌਜੂਦਾ ਸਰਕਾਰ ਪਾਸ ਅਟੱਲ ਬਿਹਾਰੀ ਵਾਜਪਾਈ (ਸਾਬਕਾ ਪ੍ਰਧਾਨ ਮੰਤਰੀ) ਵਰਗੀ ਦੂਰ-ਅੰਦੇਸ਼ੀ ਨਹੀਂ ਹੈ ਕਿ ਇਹ ਸਮਝੇ ਕਿ ਜੰਗ ਹੀ ਹੱਲ ਨਹੀਂ ਹੁੰਦਾ, ਹੋਰ ਵਸੀਲੇ ਵੀ ਹੁੰਦੇ ਹਨ

ਇਸ ਸਮੇਂ ‘ਇੱਕ ਹੀ ਸਾਂਝਾ ਦੁਸ਼ਮਣ’ ਦੀ ਨੀਤੀ ’ਤੇ ਇੰਡੀਆ ਗੱਠਜੋੜ ਚੱਲ ਰਿਹਾ ਹੈਦੇਸ਼ ਦੀ ਦੁਖੀ ਜਨਤਾ ਲਈ ਇਹੀ ਇੱਕ ਆਸ ਦੀ ਕਿਰਨ ਸਾਬਤ ਹੋ ਸਕਦੀ ਹੈਮਤ-ਭੇਦ ਭੁਲਾਓ, ਗਲਵੱਕੜੀ ਪਾਓ, ਨਿੱਜੀ ਮੁਫ਼ਾਦਾਂ ਅਤੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਜਮਹੂਰੀਅਤ ਬਚਾਉਣ ਵਿੱਚ ਹਿੱਸਾ ਪਾਓਇਹੀ ਸਮੇਂ ਦੀ ਮੰਗ ਹੈ

ਲਗਦਾ ਹੈ ਕਿ ਭਾਜਪਾ ਆਪਣੇ ਬੇਢੰਗੇ ਮੁੱਦਿਆਂ ਵਿੱਚ ਆਪ ਹੀ ਫਸਣ ਵਾਲੀ ਹੈਜਿਵੇਂ ਇਸ ਨੇ ਇੰਡੀਆ ਸ਼ਬਦ ਦੇ ਖ਼ਿਲਾਫ਼ ਮੁਹਿੰਮ ਚਲਾ ਰੱਖੀ ਹੈ, ਇਹ ਸਭ ਅਸੰਭਵ ਲੱਗਦਾ ਹੈਜੇਕਰ ਸਫ਼ਲਤਾ ਵੱਲ ਵਧਣਗੇ ਵੀ ਤਾਂ ਉਸ ਚੰਦਰਯਾਨ-3 ਦਾ ਕੀ ਕਰਨਗੇ, ਜਿਸ ’ਤੇ ਇਨ੍ਹਾਂ ਆਪ, ਆਪਣੀ ਨਿਗਰਾਨੀ ਹੇਠ ‘ਆਈ ਐੱਨ ਡੀ ਆਈ ਏ’ ਸ਼ਬਦ ਲਿਖਾਇਆ ਹੋਇਆ ਹੈਉਸ ਦੀ ਜਗ੍ਹਾ ਭਾਰਤ ਕਿਵੇਂ ਲਿਖਣਗੇ? ਇਹ INDIA ਸ਼ਬਦ ਵੀ ਭਾਜਪਾ ਲਈ ਗਲੇ ਦੀ ਹੱਡੀ ਬਣ ਸਕਦਾ ਹੈਤੁਸੀਂ ਇੱਕ ਹੋ ਕੇ ਲੜਨਾ, ਬੋਲਣਾ, ਸਵਾਲ ਕਰਨਾ ਸਿੱਖੋ, ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4229)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author